Discover millions of ebooks, audiobooks, and so much more with a free trial

Only $11.99/month after trial. Cancel anytime.

ਉਨ੍ਹਾਂ ਨੂੰ ਦੱਸੋ
ਉਨ੍ਹਾਂ ਨੂੰ ਦੱਸੋ
ਉਨ੍ਹਾਂ ਨੂੰ ਦੱਸੋ
Ebook296 pages2 hours

ਉਨ੍ਹਾਂ ਨੂੰ ਦੱਸੋ

Rating: 5 out of 5 stars

5/5

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354127
ਉਨ੍ਹਾਂ ਨੂੰ ਦੱਸੋ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਉਨ੍ਹਾਂ ਨੂੰ ਦੱਸੋ

Related ebooks

Reviews for ਉਨ੍ਹਾਂ ਨੂੰ ਦੱਸੋ

Rating: 5 out of 5 stars
5/5

1 rating0 reviews

What did you think?

Tap to rate

Review must be at least 10 words

    Book preview

    ਉਨ੍ਹਾਂ ਨੂੰ ਦੱਸੋ - Dag Heward-Mills

    ਭੂਮਿਕਾ

    ਆਤਮਾਵਾਂ ਜਿੱਤਣਾ, ਮੁਕਤੀ ਨਾ ਪਾਏ ਹੋਏ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਲਿਆਉਣ ਦਾ ਸਭ ਤੋਂ ਜ਼ਰੂਰੀ ਕੰਮ ਹੈ।

    ਲੋਕਾਂ ਦੇ ਵਿਚਕਾਰ ਇਹ ਆਤਮਾਵਾਂ ਜਿੱਤਣ ਦਾ ਕੰਮ ਅਨੇਕ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ-ਵਿਅਕਤੀਗਤ ਪ੍ਰਚਾਰ, ਸਲੀਬ, ਮਸੀਹੀ ਸਾਹਿਤ, ਮਿਸ਼ਨਰੀ ਕੰਮ, ਬ੍ਰੇਕ-ਫਾਸਟ ਮੀਟਿੰਗਸ, ਇੰਜ਼ੀਲ-ਮਹਾਂਉੱਤਸਵ, ਮਸੀਹੀ ਆਦਿ।

    ਮਿਸ਼ਨਰੀ ਬਣ ਕੇ ਆਪਣੇ ਜੀਵਨ ਦਾ ਤਿਆਗ ਕਰਨਾ ਆਤਮਾਵਾਂ ਜਿੱਤਣ ਦਾ ਸਭ ਤੋਂ ਵਧੀਆ ਹੱਲ ਰਿਹਾ ਹੈ। ਮਿਸ਼ਨਰੀਆਂ ਨੇ ਪੂਰੇ ਦੇਸ਼, ਜਾਤੀਆਂ ਅਤੇ ਲੋਕਾਂ ਦੀ ਮੁਕਤੀ ਦੇ ਲਈ ਆਪਣਾ ਪੂਰਾ ਜੀਵਨ ਦੇ ਦਿੱਤਾ।

    ਆਤਮਾਵਾਂ ਜਿੱਤਣ ਦੇ ਹੋਰ ਪ੍ਰਚੱਲਿਤ ਹੱਲ ਵਿਸ਼ਾਲ ਪ੍ਰਚਾਰ ਬੰਦਗੀਆਂ ਦਾ ਆਯੋਜਨ ਅਤੇ ਵਿਅਕਤੀਗਤ ਰੂਪ ਨਾਲ ਲੋਕਾਂ ਨਾਲ ਮੁਲਾਕਾਤ ਕਰਨਾ ਅਤੇ ਗਵਾਹੀ ਦੇਣਾ ਹੈ।

    ਇਹ ਕਿਤਾਬ ਕਿਸੇ ਵੀ ਤਰ੍ਹਾਂ ਨਾਲ ਆਤਮਾਵਾਂ ਜਿੱਤਣ ਦੇ ਕੰਮ ਦੇ ਸੰਬੰਧ ਵਿੱਚ ਹੈ। ਇਸ ਵਿੱਚ ਵਿਅਕਤੀਗਤ ਪ੍ਰਚਾਰ, ਵਿਸ਼ਾਲ ਪੈਮਾਨਿਆਂ ਉੱਤੇ ਖੁਸ਼ਖ਼ਬਰੀ ਪ੍ਰਚਾਰ ਬੰਦਗੀਆਂ ਦਾ ਆਯੋਜਨ, ਸਾਹਿਤ ਰਚਨਾ, ਮਿਸ਼ਨਰੀ ਕੰਮ ਆਦਿ ਦਾ ਜ਼ਿਕਰ ਹੈ ਕਿ ਸਾਨੂੰ ਹਰ ਸੰਭਵ ਹੱਲ ਦੁਆਰਾ ਆਤਮਾਵਾਂ ਜਿੱਤਣੀਆਂ ਚਾਹੀਦੀਆਂ ਹਨ।

    ਤੁਸੀਂ ਪੁੱਛ ਸਕਦੇ ਹੋ ਕਿ "ਇਸ ਕਿਤਾਬ ਵਿੱਚ ਇੰਨੇ ਸਾਰੇ ਕਾਰਨ ਕਿਉਂ ਦੱਸੇ ਗਏ ਹਨ ?

    ਪਿਆਰੇ ਮਿੱਤਰ! ਇਸ ਕਿਤਾਬ ਵਿੱਚ ਮੈਂ ਤਾਂ ਸਿਰਫ਼ 120 ਕਾਰਨਾਂ ਦਾ ਹੀ ਜ਼ਿਕਰ ਕੀਤਾ ਹੈ ਕਿ ਕਿਉਂ ਤੁਹਾਨੂੰ ਆਤਮਾਵਾਂ ਜਿੱਤਣੀਆਂ ਚਾਹੀਦੀਆਂ ਹਨ, ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦੇ ਅਧਾਰ ਤੇ ਤੁਹਾਨੂੰ ਆਤਮਾਵਾਂ ਜਿੱਤਣ ਦੀ ਸੇਵਾ ਕਰਨੀ ਚਾਹੀਦੀ ਹੈ, ਜਿਨ੍ਹਾਂ ਦਾ ਵਰਣਨ ਮੈਂ ਨਹੀਂ ਕੀਤਾ।

    ਇਨ੍ਹਾਂ ਕਾਰਨਾਂ ਨੂੰ ਪੜ੍ਹੋ, ਵਿਸ਼ਵਾਸ ਕਰੋ ਅਤੇ ਮਸੀਹੀ ਦੀ ਆਤਮਾ ਫੜ ਲਵੋ, ਜੋ ਕਿ ਆਤਮਾਵਾਂ ਜਿੱਤਣ ਦੀ ਆਤਮਾ ਹੈ।

    ਅਧਿਆਇ 1

    ਤੁਹਾਨੂੰ ਆਤਮਾਵਾਂ ਜਿੱਤਣ ਵਾਲਾ ਕਿਉਂ ਹੋਣਾ ਚਾਹੀਦਾ ਹੈ? ਇਸਦੇ 120 ਕਾਰਨ

    1.       ਤੁਹਾਨੂੰ ਆਤਮਾਵਾਂ ਜਿੱਤਣ ਵਾਲੇ ਇਸ ਲਈ ਹੋਣਾ ਚਾਹੀਦਾ ਹੈ ਕਿਉਂਕਿ ਇਹ ਮਹਾਨ ਹੁਕਮ ਹੈ, ਮਹਾਨ ਆਦੇਸ਼ ਹੈ, ਮਹਾਨ ਆਗਿਆ ਹੈ, ਮਹਾਨ ਨਿਰਦੇਸ਼ ਹੈ, ਅਤੇ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦਾ ਸਾਡੇ ਲਈ ਸਭ ਤੋਂ ਵੱਡਾ ਹੁਕਮ ਹੈ।

    ਅਤੇ ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।

    ਮੱਤੀ 28:18-20

    2.      ਤੁਹਾਨੂੰ ਆਤਮਾਵਾਂ ਜਿੱਤਣ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਆਤਮਾਵਾਂ ਜਿੱਤਣ ਦੇ ਇਸ ਮਹਾਨ ਕੰਮ ਦੇ ਲਈ ਬੁਲਾਏ ਗਏ ਹਾਂ।

    ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ।

    ਮੱਤੀ 22:14

    ਪਰ ਬਥੇਰੇ ਪਹਿਲੇ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ।

    ਮੱਤੀ 19:30

    ਬੁਲਾਹਟ ਦੇ ਸੰਬੰਧ ਵਿੱਚ ਵਿਲੀਅਮ ਬੂਥ ਨੇ ਕੀ ਕਿਹਾ

    ਤੁਸੀਂ ਸ਼ਾਇਦ ਆਪਣੇ ਵਿਸ਼ੇ ਵਿੱਚ ਕਹਿੰਦੇ ਹੋਵੋਗੇ, ਅਸੀਂ ਬੁਲਾਏ ਹੋਏ ਨਹੀਂ ਹਾਂ। ਪਰ ਮੈਂ ਸੋਚਦਾ ਹਾਂ, ਤੁਹਾਨੂੰ ਇਹ ਕਹਿਣਾ ਚਾਹੀਦਾ ਹੈ,

    ਆਪਣੇ ਕੰਨ ਬਾਈਬਲ ਤੇ ਲਗਾਓ, ਅਤੇ ਪਰਮੇਸ਼ੁਰ ਦੀ ਸੁਣੋ ਜੋ ਤੁਹਾਨੂੰ ਕਹਿੰਦਾ ਹੈ, ਜਾਓ ਅਤੇ ਪਾਪ ਦੀ ਅੱਗ ਵਿੱਚੋਂ ਪਾਪੀ ਲੋਕਾਂ ਨੂੰ ਕੱਢ ਲਓ। ਆਪਣੇ ਕੰਨ ਬੋਝ ਹੇਠ ਦੱਬੀ ਹੋਈ ਅਤੇ ਦੁਖੀ ਦਿਲ ਲਈ ਹੋਈ ਮਨੁੱਖੀ ਜਾਤੀ ਦੇ ਦਿਲ ਦੀ ਪੁਕਾਰ ਸੁਣਨ ਵੱਲ ਲਗਾਓ ਜੋ ਵਿਰਲਾਪ ਕਰ ਰਹੀ ਹੈ ਅਤੇ ਮਦਦ ਦੀ ਆਸ਼ਾ ਲਗਾਈ ਬੈਠੀ ਹੋਈ ਹੈ।

    ਜਾਓ ਅਤੇ ਨਰਕ ਦੇ ਦਰਵਾਜ਼ੇ ਦੇ ਕੋਲ ਖੜ੍ਹੇ ਹੋ ਕੇ ਸੁਣੋ, ਉੱਥੇ ਪਏ ਹੋਏ ਲੋਕ ਤੁਹਾਨੂੰ ਕਹਿ ਰਹੇ ਹਨ ਕਿ ਤੁਸੀਂ ਉਨ੍ਹਾਂ ਦੇ ਪਿਤਾ ਦੇ ਘਰ ਜਾਓ ਅਤੇ ਉਨ੍ਹਾਂ ਦੇ ਭਰਾਵਾਂ-ਭੈਣਾਂ, ਦਾਸ-ਦਾਸੀਆਂ ਅਤੇ ਸਵਾਮੀਆਂ ਨੂੰ ਜਾ ਕੇ ਕਹੋ ਕਿ ਉਹ ਇਸ ਨਰਕ ਦੇ ਸਥਾਨ ਵਿੱਚ ਨਾ ਆਉਣ।

    ਤਦ ਮਸੀਹ ਦੇ ਚਿਹਰੇ ਦੀ ਵੱਲ ਨਜ਼ਰ ਕਰੋ ਤੁਸੀਂ ਉਸਨੂੰ ਕਹੋ ਕਿ ਤੁਸੀਂ ਉਸ ਦੀ ਦਯਾ ਨੂੰ ਇਸ ਸੰਸਾਰ ਵਿੱਚ ਵਿਖਾਉਣ ਦੇ ਲਈ ਉਸ ਦੀ ਯਾਤਰਾ ਵਿੱਚ ਉਸ ਦੇ ਨਾਲ ਹੋ ਜਾਂ ਨਹੀਂ, ਤੁਹਾਡਾ ਮਨ, ਸਰੀਰ ਅਤੇ ਆਤਮਾ ਉਸ ਦੇ ਨਾਲ ਹੈ ਜਾਂ ਨਹੀਂ।

    - ਵਿਲੀਅਮ ਬੂਥ, ਸੰਸਥਾਪਕ, ਸਾਲਵੇਸ਼ਨ ਆਰਮੀ

    ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰ ਪੀੜ੍ਹੀ ਵਿੱਚ ਪਰਮੇਸ਼ੁਰ ਨੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੈ ਤਾਂ ਕਿ ਉਹ ਜਾਤੀਆਂ ਵਿੱਚ ਜਾ ਕੇ ਖੁਸ਼ਖ਼ਬਰੀ ਸੁਣਾਵੇ ਜਿਹਨਾਂ ਨੇ ਹੁਣ ਤੱਕ ਖੁਸ਼ਖ਼ਬਰੀ ਨਹੀਂ ਸੁਣੀ ਹੈ। ਪਰਮੇਸ਼ੁਰ ਉਹ ਪਰਮੇਸ਼ੁਰ ਨਹੀਂ ਹੈ ਜੋ ਬੁਲਾਉਂਦਾ ਨਹੀਂ ਹੈ, ਉਹ ਤਾਂ ਬੁਲਾਉਂਦਾ ਹੈ, ਪਰ ਲੋਕ ਹਨ ਜੋ ਉੱਤਰ ਨਹੀਂ ਦਿੰਦੇ।

    3.       ਤੁਹਾਨੂੰ ਆਤਮਾਵਾਂ ਜਿੱਤਣ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਤੁਸੀਂ ਆਤਮਾਵਾਂ ਜਿੱਤਣ ਦੇ ਇਸੇ ਭਲੇ ਕੰਮ ਦੇ ਲਈ ਰਚੇ ਗਏ ਹੋ।

    ਕਿਉਂ ਜੋ ਅਸੀਂ ਉਹ ਦੀ ਰਚਨਾਂ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁੱਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਅੱਗੋ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ।

    ਅਫ਼ਸੀਆਂ 2:10

    ਲੰਦਨ ਵਿੱਚ ਇੱਕ ਵਾਰ ਮੇਰੀ ਗੱਲਬਾਤ ਇੱਕ ਟੈਕਸੀ ਡਰਾਈਵਰ ਨਾਲ ਹੋਈ।  ਮੈਂ ਉਸਨੂੰ ਦੱਸਿਆ ਕਿ ਮੈਂ ਇੱਕ ਮਸੀਹੀ ਬੰਦਾ ਹਾਂ ਅਤੇ ਤਦ ਮੈਂ ਉਸਨੂੰ ਮਸੀਹ ਦੇ ਬਾਰੇ ਵਿੱਚ ਦੱਸਣ ਲੱਗਾ। ਮੈਂ ਉਸਨੂੰ ਸਵਰਗ ਅਤੇ ਨਰਕ ਦੀਆਂ ਸੱਚਿਆਈਆਂ ਵੀ ਦੱਸੀਆਂ ਕਿ ਇਹ ਕਾਲਪਨਿਕ ਗੱਲਾਂ ਨਹੀਂ ਹਨ, ਸਗੋਂ ਬਿਲਕੁਲ ਸੱਚੀਆਂ ਗੱਲਾਂ ਹਨ। ਉਹ ਹੱਸਣ ਲੱਗਾ ਅਤੇ ਕਿਹਾ, ਕੀ ਤੁਸੀਂ ਸੱਚਮੁੱਚ ਸਵਰਗ ਅਤੇ ਨਰਕ ਦੀ ਅਸਲੀਅਤ ਤੇ ਵਿਸ਼ਵਾਸ ਰੱਖਦੇ ਹੋ।

    ਤਦ ਥੋੜ੍ਹੀ ਦੇਰ ਰੁਕ ਕੇ ਕਹਿਣ ਲੱਗਾ, ਜੇ ਸਵਰਗ ਅਸਲ ਵਿੱਚ ਹੈ, ਤਾਂ ਕਿਉਂ ਨਹੀਂ ਸਾਰੇ ਮਸੀਹੀ- ਵਿਸ਼ਵਾਸੀ ਆਪਣੀ ਹੱਤਿਆ ਕਰ ਕੇ ਸਵਰਗ ਚਲੇ ਜਾਂਦੇ?

    ਜੋ ਗੱਲ ਉਹ ਟੈਕਸੀ-ਡਰਾਈਵਰ ਕਹਿਣਾ ਚਾਹੁੰਦਾ ਸੀ ਉਹ ਇਹ ਸੀ ਕਿ ਜੇ ਸਵਰਗ ਇੰਨਾ ਹੀ ਸੁੱਖਮਈ ਸਥਾਨ ਹੈ ਅਤੇ ਮਸੀਹੀਆਂ ਨੂੰ ਧਰਤੀ ਤੇ ਕਰਨ ਨੂੰ ਕੁਝ ਨਹੀਂ ਤਾਂ ਉਨ੍ਹਾਂ ਨੂੰ ਜਲਦੀ ਸਵਰਗ ਵਿੱਚ ਚਲੇ ਜਾਣਾ ਚਾਹੀਦਾ ਹੈ।

    ਇਸ ਲਈ ਜੇ ਸੱਚਮੁੱਚ ਇਸ ਧਰਤੀ ਤੇ ਮਸੀਹੀਆਂ ਦੇ ਕੋਲ ਕੋਈ ਕੰਮ ਕਰਨ ਦੇ ਲਈ ਨਹੀਂ ਹੈ ਤਾਂ ਇਸ ਮਨੁੱਖ ਦੀ ਗੱਲ ਵਿੱਚ ਦਮ ਹੈ। ਜਦੋਂ ਕਿ, ਸੱਚਿਆਈ ਤਾਂ ਇਹ ਹੈ ਕਿ ਮਸੀਹੀ ਲੋਕਾਂ ਦੇ ਕੋਲ ਇਸ ਧਰਤੀ ਤੇ ਇੰਨਾ ਜ਼ਿਆਦਾ ਕੰਮ ਹੈ ਕਿ ਉਹ ਉਨ੍ਹਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਸਵਰਗ ਨਹੀਂ ਜਾ ਸਕਦੇ ਹਨ। ਸਾਨੂੰ ਇਸ ਸੰਸਾਰ ਵਿੱਚ ਗਵਾਹੀ ਦੇਣੀ ਹੈ ਅਤੇ ਪ੍ਰਭੂ ਮਸੀਹ ਦੀ ਖੁਸ਼ਖ਼ਬਰੀ ਹਰ ਜਗ੍ਹਾ ਫੈਲਾਉਣੀ ਹੈ, ਅਤੇ ਆਤਮਾਵਾਂ ਨੂੰ ਜਿੱਤਣਾ ਹੈ। ਭਾਵੇਂ ਕੁਝ ਵੀ ਕੀਮਤ ਕਿਉਂ ਨਾ ਚੁਕਾਉਣੀ ਪਈ।

    ਹਜ਼ਾਰਾਂ ਲੱਖਾਂ ਲੋਕਾਂ ਦੀ ਮੁਕਤੀ ਸਾਡੇ ਤੇ ਨਿਰਭਰ ਕਰਦੀ ਹੈ। ਮੈਨੂੰ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਕਿ ਬਹੁਤ ਸਾਰੇ ਮਸੀਹੀ ਲੋਕਾਂ ਨੇ ਹੁਣ ਤੱਕ ਨਹੀਂ ਜਾਣਿਆ ਹੈ ਕਿ ਉਨ੍ਹਾਂ ਨੂੰ ਮੁਕਤੀ ਕਿਉਂ ਦਿੱਤੀ ਗਈ ਹੈ।

    ਬਾਈਬਲ ਦੱਸਦੀ ਹੈ ਕਿ ਕਿਸੇ ਖ਼ਾਸ ਉਦੇਸ਼ ਨਾਲ ਹੀ ਸਾਡੀ ਮੁਕਤੀ ਕੀਤੀ ਗਈ ਹੈ ਭਲੇ ਕੰਮ ਕਰਨ ਦੇ ਲਈ।

    ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸੀ ਸ਼ੁੱਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ।

    ਅਫ਼ਸੀਆਂ 2:10

    ਮਸੀਹੀ ਲੋਕ ਹਰ ਰੋਜ਼ ਪਿੱਛੇ ਹੱਟਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕਲੀਸੀਆ ਵਿੱਚ ਰਹਿਣ ਦਾ ਕੋਈ ਉਦੇਸ਼ ਨਜ਼ਰ ਨਹੀਂ ਆਉਂਦਾ ਹੈ। ਲੋਕ ਕੁਝ ਸਮੇਂ ਤੱਕ ਅਰਾਧਨਾਵਾਂ ਲਈ ਚਰਚ ਆਉਂਦੇ, ਪਰ ਕੁਝ ਦਿਨ ਬਾਅਦ ਆਉਣਾ ਛੱਡ ਦਿੰਦੇ ਹਨ, ਉਨ੍ਹਾਂ ਨੂੰ ਕਲੀਸੀਆਈ ਜੀਵਨ ਵਿੱਚ ਕੋਈ ਅਰਥ ਨਹੀਂ ਵਿਖਾਈ ਦਿੰਦਾ। ਪਰ ਜੋ ਵਿਅਕਤੀ ਖ਼ੁਦ ਨੂੰ ਆਤਮਾਵਾਂ ਬਚਾਉਣ ਵਿੱਚ ਮਸਰੂਫ਼ ਰੱਖਦਾ ਹੈ ਉਹ ਆਪਣੀ ਮੁਕਤੀ ਦਾ ਕਾਰਨ ਖੋਜ ਕੱਢਦਾ ਹੈ। ਆਤਮਾਵਾਂ ਬਚਾਉਣਾ ਇੱਕ ਮਸੀਹੀ ਬੰਦੇ ਦਾ ਸਨਮਾਨ ਵਧਾਉਂਦਾ ਹੈ।

    4.       ਤੁਹਾਨੂੰ ਆਤਮਾਵਾਂ ਜਿੱਤਣ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਆਤਮਾਵਾਂ ਬਚਾਉਣਾ ਇੱਕ ਮਸੀਹੀ ਬੰਦੇ ਨੂੰ ਮਹਾਨ ਅਨੰਦ ਅਤੇ ਸਮਰੱਥ ਦਿੰਦਾ ਹੈ।

    ਇਨ੍ਹਾਂ ਗੱਲਾਂ ਦੇ ਪਿੱਛੇ ਪ੍ਰਭੂ ਨੇ ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇ ਉਹ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਘੱਲਿਆ। ਤਾਂ ਉਸਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ। ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਙੁ ਬਘਿਆੜਾਂ ਦੇ ਵਿੱਚ ਭੇਜਦਾ ਹਾਂ। ...ਓਹ ਸੱਤਰ ਅਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ।

    ਲੂਕਾ 10:1-3, 17

    ਜਦੋਂ ਵੀ ਤੁਸੀਂ ਪ੍ਰਚਾਰ ਦੇ ਲਈ ਨਿੱਕਲੋਗੇ ਤਾਂ ਤੁਸੀਂ ਅਨੰਦ ਕਰਦੇ ਹੋਏ ਵਾਪਿਸ ਆਉਗੇ। ਜਦੋਂ ਆਤਮਾਵਾਂ ਜਿੱਤੀਆਂ ਜਾਂਦੀਆਂ ਹਨ ਤਾਂ ਬਹੁਤ ਅਨੰਦ ਹੁੰਦਾ ਹੈ। ਇੱਕ ਮਾਂ ਹੀ ਜਾਣ ਸਕਦੀ ਹੈ ਕਿ ਬੱਚੇ ਦੇ ਜਨਮ ਦੇ ਬਾਅਦ ਕਿਹੜਾ ਅਨੰਦ ਉਹ ਮਹਿਸੂਸ ਕਰਦੀ ਹੈ। ਮੈਂ ਜਣਨ-ਪੀੜਾ ਵਿੱਚ ਔਰਤਾਂ ਨੂੰ ਵੇਖਿਆ ਹੈ, ਪਰ ਉਨ੍ਹਾਂ ਦੀ ਪੀੜਾ ਅਤੇ ਸੰਘਰਸ਼ ਉਨ੍ਹਾਂ ਨੂੰ ਅਨੰਦ ਮਨਾਉਣ ਤੋਂ ਰੋਕ ਨਹੀਂ ਪਾਉਂਦਾ।

    ਜਦੋਂ ਤੁਸੀਂ ਲੋਕਾਂ ਨੂੰ ਪ੍ਰਭੂ ਦੇ ਕੋਲ ਲਿਆਓਗੇ, ਤਦ ਤੁਸੀਂ ਜਾਣੋਗੇ ਕਿ ਪ੍ਰਭੂ ਦਾ ਅਨੰਦ ਕੀ ਹੁੰਦਾ ਹੈ। ਮੈਂ ਇਸਦਾ ਵਰਣਨ ਨਹੀਂ ਕਰ ਸਕਦਾ। ਤੁਹਾਨੂੰ ਖ਼ੁਦ ਇਸ ਅਨੰਦ ਨੂੰ ਪਾਉਣਾ ਹੈ ਅਤੇ ਇਸਨੂੰ ਜਾਣਨਾ ਹੈ। ਮੈਂ ਆਪਣੀ ਕਲੀਸੀਆ ਦੇ ਮੈਂਬਰਾਂ ਵਿੱਚ ਵੇਖਿਆ ਹੈ ਕਿ ਜਦੋਂ ਉਹ ਆਤਮਾਵਾਂ ਬਚਾਉਣ ਦੇ ਕੰਮ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਕਿੰਨੇ ਉਤਸ਼ਾਹਿਤ ਅਤੇ ਅਨੰਦਿਤ ਹੋ ਜਾਂਦੇ ਹਨ। ਆਤਮਾਵਾਂ ਬਚਾਉਣਾ ਕਲੀਸੀਆ ਵਿੱਚ ਅਨੰਦ ਭਰ ਦਿੰਦਾ ਹੈ।

    5.       ਤੁਹਾਨੂੰ ਆਤਮਾਵਾਂ ਬਚਾਉਣ ਵਾਲਾ ਬਣਨਾ ਚਾਹੀਦਾ ਹੈ ਕਿਉਂਕਿ ਕਿਸੇ ਕਲੀਸੀਆ ਦਾ ਭਰੱਪਣ ਇਸ ਵਿੱਚ ਨਹੀਂ ਹੈ ਕਿ ਉੱਥੇ ਕਿੰਨੇ ਲੋਕ ਆ ਕੇ ਬੈਠਦੇ ਹਨ, ਪਰ ਇਸ ਗੱਲ ਵਿੱਚ ਹੈ ਕਿ ਉਹ ਕਲੀਸੀਆ ਕਿੰਨੇ ਲੋਕਾਂ ਨੂੰ ਆਤਮਾਵਾਂ ਬਚਾਉਣ ਦੇ ਲਈ ਭੇਜਦੀ ਹੈ।

    6.       ਤੁਹਾਨੂੰ ਆਤਮਾਵਾਂ ਬਚਾਉਣ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਆਤਮਾਵਾਂ ਬਚਾਉਣਾ ਯਿਸੂ ਦੇ ਦਿਲ ਦੀ ਧੜਕਣ ਹੈ।

    ਕੁਝ ਸਾਲ ਪਹਿਲਾਂ ਮੈਂ ਇੱਕ ਦਰਸ਼ਨ ਵੇਖਿਆ ਸੀ। ਦਰਸ਼ਨ ਵਿੱਚ ਮੈਂ ਵੇਖਿਆ ਕਿ ਇੱਕ ਦਿਲ ਹੈ ਜੋ ਖ਼ੂਨ ਨਾਲ ਲਥਪਥ ਹੈ ਅਤੇ ਧੜਕ ਰਿਹਾ ਹੈ। ਪਰਮੇਸ਼ੁਰ ਦੇ ਆਤਮਾ ਨੇ ਉਸ ਦਿਨ ਮੈਨੂੰ ਸਮਝਾਇਆ ਕਿ ਯਿਸੂ ਮਸੀਹ ਦੇ ਦਿਲ ਦੀ ਪੁਕਾਰ ਹੈ ਕਿ ਫ਼ਸਲ ਕੱਟੀ ਜਾਵੇ। ਯਿਸੂ ਨੇ ਵਿਅਰਥ ਵਿੱਚ ਆਪਣਾ ਸਵਰਗੀ ਸਿੰਘਾਸਣ ਨਹੀਂ ਛੱਡਿਆ ਸੀ। ਉਹ ਪਾਪੀਆਂ ਨੂੰ ਮੁਕਤੀ ਦੇਣ ਦੇ ਲਈ ਇਸ ਜਗਤ ਵਿੱਚ ਆਇਆ ਸੀ।

    ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।

    ਲੂਕਾ 19:10

    7.       ਤੁਹਾਨੂੰ ਆਤਮਾਵਾਂ ਬਚਾਉਣ ਵਾਲੇ ਬਣਨਾ ਚਾਹੀਦਾ ਹੈ ਕਿਉਂਕਿ ਆਤਮਾਵਾਂ ਬਚਾਉਣਾ ਕਲੀਸੀਆ ਦੇ ਵੰਡ ਰੋਕਦਾ ਹੈ।

    ਜਦੋਂ ਤੁਹਾਡੀ ਕਲੀਸੀਆ ਦੇ ਮੈਂਬਰ ਫਲਦਾਇਕ ਗਤੀਵਿਧੀਆਂ ਵਿੱਚ ਮਸਰੂਫ਼ ਰਹਿਣਗੇ ਤਾਂ ਉਨ੍ਹਾਂ ਦੇ ਕੋਲ ਆਪਸ ਵਿੱਚ ਝਗੜਨ ਅਤੇ ਵਿਭਾਜਨ ਲਿਆਉਣ ਦਾ ਸਮਾਂ ਨਹੀਂ ਹੋਵੇਗਾ। ਪਾਸਟਰਾਂ ਨੂੰ ਆਪਣੀ ਕਲੀਸੀਆ ਦੇ ਮੈਂਬਰਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਸਮਝਣ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਆਤਮਾ ਕੀਮਤੀ ਹੁੰਦੀ ਹੈ।

    ਜਦੋਂ ਲੋਕ ਜਾਣਨਗੇ ਕਿ ਆਤਮਾ ਕੀਮਤੀ ਹੁੰਦੀ ਹੈ, ਉਸਨੂੰ ਬਚਾਉਣਾ ਚਾਹੀਦਾ ਹੈ ਤਾਂ ਬਾਈਬਲ ਦੇ ਹੁਕਮਾਂ ਨੂੰ ਪਹਿਲ ਦੇਣਾ ਸ਼ੁਰੂ ਕਰ ਦੇਣਗੇ। ਇਸ ਤਰ੍ਹਾਂ ਮਤਭੇਦ ਦੂਰ ਹੋਣਗੇ ਅਤੇ ਕਲੀਸੀਆ ਵੰਡੀ ਨਹੀਂ ਜਾਵੇਗੀ।

    ਜਦੋਂ ਬਹੁਤ ਸਾਰੇ ਮਸੀਹੀ ਬੰਦੇ ਇੱਕ ਹੀ ਸਥਾਨ ਵਿੱਚ ਰਹਿੰਦੇ ਹਨ ਅਤੇ ਕੁਝ ਕਰਦੇ ਨਹੀਂ ਹਨ ਤਾਂ ਇਸ ਨਾਲ ਅਕਸਰ ਝਗੜੇ ਅਤੇ ਮਾਰ ਕੁੱਟ ਹੋਣ ਦਾ ਡਰ ਰਹਿੰਦਾ ਹੈ।

    8.       ਤੁਹਾਨੂੰ ਆਤਮਾਵਾਂ ਬਚਾਉਣ ਵਾਲਾ ਬਣਨਾ ਚਾਹੀਦਾ ਹੈ ਕਿਉਂਕਿ ਆਤਮਾਵਾਂ ਬਚਾਉਣਾ ਰੂਹਾਨੀ ਸਹਿਯੋਗ ਅਤੇ ਸੁਰੱਖਿਆ ਪੈਦਾ ਕਰਦਾ ਹੈ।

    ਇਹ ਸਾਡਾ ਫੈਸਲਾ ਨਹੀਂ ਹੈ ਕਿ ਅਸੀਂ ਖੁਸ਼ਖ਼ਬਰੀ ਪ੍ਰਚਾਰ ਕਰੀਏ ਜਾਂ ਨਾ ਕਰੀਏ। ਜੇ ਅਸੀਂ ਪ੍ਰਚਾਰ ਨਾ ਕਰੀਏ ਤਾਂ ਨਿਆਂ ਮੌਤ ਦੇਵੇਗੀ।

    ਪੀਟਰ ਟੇਲਰ ਫੋਰਸਿੱਥ

    ਜਦੋਂ ਤੁਸੀਂ ਆਤਮਾਵਾਂ ਬਚਾਉਣ ਦਾ ਕੰਮ ਕਰਦੇ ਹੋ ਤੁਸੀਂ ਆਪਣੇ ਸਾਰੇ ਕੰਮਾਂ ਤੇ ਬਰਕਤਾਂ ਲਿਆਉਂਦੇ ਹੋ।

    ਜਦੋਂ ਤੁਸੀਂ ਬਾਈਬਲ ਪੜੋਗੇ ਅਤੇ ਪਾਉਗੇ ਕਿ ਆਤਮਾਵਾਂ ਬਚਾਉਣਾ ਸਵਰਗੀ ਅਨੰਦ ਪੈਦਾ ਕਰਦਾ ਹੈ। ਜਦੋਂ ਪ੍ਰਭੂ ਦੇ ਲਈ ਆਤਮਾਵਾਂ ਬਚਾਈਆਂ ਜਾਦੀਆਂ ਹਨ ਤਾਂ ਸਵਰਗ ਵਿੱਚ ਹਰੇਕ ਆਤਮਾ ਦੇ ਲਈ ਅਨੰਦ ਮਨਾਇਆ ਜਾਂਦਾ ਹੈ।

    ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸੁਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।

    ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰ੍ਹਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।

    ਲੂਕਾ 15:7, 10

    ਕਲੀਸੀਆਵਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹੋਦ ਕਿਉਂ ਹੈ: ਆਤਮਾਵਾਂ ਨੂੰ ਸਵਰਗ ਵਿੱਚ ਜਾਣ ਦੇ ਲਈ ਪੈਦਾ ਕਰਨਾ ਹੈ।

    ਜਿਸ ਦੇਸ਼ ਦਾ ਦੂਤਾਵਾਸ ਹੁੰਦਾ ਹੈ ਉਹ ਉਸ ਦੇਸ਼ ਦੀ ਸਰਕਾਰ ਦੀ ਅਗਵਾਈ ਕਰਦਾ ਹੈ। ਮਸੀਹੀ ਕਲੀਸੀਆਵਾਂ ਵੀ ਇਸ ਤਰ੍ਹਾਂ ਸਵਰਗੀ ਦੂਤਾਵਾਸ ਹਨ, ਉਹ ਸਵਰਗ ਦੀ ਅਗਵਾਈ ਕਰਦੀਆਂ ਹਨ।

    ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਬੁਰਿਆਈ ਤੋਂ ਬਚਾਏ। ਕੀ ਤੁਸੀਂ ਜਾਣਦੇ ਹੋ ਕਿ ਜੋ ਲੋਕ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿੱਚ ਭਾਗ ਲੈਂਦੇ ਹਨ ਉਨ੍ਹਾਂ ਦੇ ਲਈ ਪਰਮੇਸ਼ੁਰ ਦੀ ਸੁਰੱਖਿਆ ਦਾ ਪ੍ਰਬੰਧ ਹੁੰਦਾ ਹੈ?

    ਜ਼ਬੂਰ 91 ਦੱਸਦਾ ਹੈ, ਪਰਮੇਸ਼ੁਰ ਤੁਹਾਨੂੰ ਬਚਾਈ ਰੱਖੇਗਾ ਅਤੇ ਤੁਹਾਡੀ ਸੁਰੱਖਿਆ ਕਰੇਗਾ, ਕਿਉਂਕਿ ਤੁਸੀਂ ਤਾਂ ਉਸ ਨਾਲ ਪ੍ਰੇਮ ਕੀਤਾ ਹੈ।

    ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਤਾ ਹੈ।

    ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ।

    ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।

    ਜ਼ਬੂਰਾਂ ਦੀ ਪੋਥੀ 9:14-16

    ਜਦੋਂ ਤੁਸੀਂ ਆਪਣਾ ਪ੍ਰੇਮ ਪਰਮੇਸ਼ੁਰ ਤੇ ਰੱਖੋਗੇ ਕਿ ਉਸ ਨੂੰ ਖੁਸ਼ ਕਰੀਏ, ਤਾਂ ਉਹ ਕਹਿੰਦਾ ਹੈ ਉਹ ਤੁਹਾਨੂੰ ਛੁਡਾਵੇਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਉਸ ਦੀ ਇੱਛਾ ਪੂਰੀ ਕਰ ਰਿਹਾ ਹਾਂ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਹੁਣ ਤੱਕ ਜ਼ਿੰਦਾ ਹਾਂ। ਜਿਸ ਤਰ੍ਹਾਂ ਸੰਤ ਪੌਲੁਸ ਮੌਤ ਦੇ ਜ਼ੋਖਿਮਾਂ ਵਿੱਚ ਪਿਆ, ਮੈਂ ਵੀ ਲੱਗਭੱਗ ਉਸੇ ਅਨੁਭਵਾਂ ਵਿੱਚੋਂ ਲੰਘਿਆ ਕਈ ਵਾਰ ਕਾਰ ਦੁਰਘਟਨਾ ਤੋਂ ਬਚਿਆ ਅਤੇ ਹਵਾਈ ਜਹਾਜ਼ ਦੇ ਡਿੱਗਣ ਤੋਂ ਬਚਿਆ। ਪਰਮੇਸ਼ੁਰ ਨੇ ਸੁਰੱਖਿਆ ਪ੍ਰਦਾਨ ਕੀਤੀ।

    ਕੀ ਓਹ ਮਸੀਹ ਦੇ ਸੇਵਕ ਹਨ? ਮੈਂ ਬੇਸੁੱਧ ਵਾਂਙੁ ਬੋਲਦਾ ਹਾਂ।

    ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ। ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ।

    ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪੱਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਗੜਕਣ ਤੋਂ ਦੁੱਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ।

    2 ਕੁਰਿੰਥੀਆਂ 11:23-25

    ਮੈਂ ਵੀ ਪੌਲੁਸ ਦੇ ਵਾਂਗ ਕਹਿ ਸਕਦਾ ਹਾਂ ਕਿ ਪਰਮੇਸ਼ੁਰ ਨੇ ਮੈਨੂੰ ਵੀ ਇਨ੍ਹਾਂ ਤਮਾਮ ਸੰਕਟਾਂ ਤੋਂ ਬਚਾਇਆ ਅਤੇ ਸੁਰੱਖਿਆ ਪ੍ਰਦਾਨ ਕੀਤੀ।

    ਕਿਉਂ ਜੋ ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ ।

    ਨਾ ਉੱਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ।

    ਰੋਮੀਆਂ 8:38-39

    ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਹੁਣੇ ਬਚਾਅ ਰਿਹਾ ਹੈ। ਮੈਂ ਵੇਖਦਾ ਹਾਂ ਕਿ ਤੁਹਾਡੇ ਸੰਕਟ ਦੇ ਸਮੇਂ ਵਿੱਚ ਪਰਮੇਸ਼ੁਰ ਤੁਹਾਡੀ ਮਦਦ ਕਰ ਰਿਹਾ ਹੈ। ਮੈਂ ਵੇਖਦਾ ਹਾਂ ਕਿ ਕਿਉਂਕਿ ਤੁਸੀਂ ਉਸ ਨਾਲ ਪ੍ਰੇਮ ਰੱਖਦੇ ਹੋ, ਉਹ ਤੁਹਾਡੇ ਨਾਲ ਖੜ੍ਹਾ ਰਹੇਗਾ।

    ਕੀ ਤੁਸੀਂ ਪਰਮੇਸ਼ੁਰ ਦੀ ਇੱਛਾ ਵਿੱਚ ਬਣੇ ਰਹਿਣਾ

    Enjoying the preview?
    Page 1 of 1