Discover millions of ebooks, audiobooks, and so much more with a free trial

Only $11.99/month after trial. Cancel anytime.

ਉਹ ਜੋ ਖ਼ਤਰਨਾਕ ਪੁੱਤਰ ਹਨ
ਉਹ ਜੋ ਖ਼ਤਰਨਾਕ ਪੁੱਤਰ ਹਨ
ਉਹ ਜੋ ਖ਼ਤਰਨਾਕ ਪੁੱਤਰ ਹਨ
Ebook294 pages2 hours

ਉਹ ਜੋ ਖ਼ਤਰਨਾਕ ਪੁੱਤਰ ਹਨ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781683985464
ਉਹ ਜੋ ਖ਼ਤਰਨਾਕ ਪੁੱਤਰ ਹਨ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਉਹ ਜੋ ਖ਼ਤਰਨਾਕ ਪੁੱਤਰ ਹਨ

Related ebooks

Reviews for ਉਹ ਜੋ ਖ਼ਤਰਨਾਕ ਪੁੱਤਰ ਹਨ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਉਹ ਜੋ ਖ਼ਤਰਨਾਕ ਪੁੱਤਰ ਹਨ - Dag Heward-Mills

    ਇੱਕ ਪਿਤਾ ਨੂੰ ਕਿਵੇਂ ਪਛਾਣੀਏ

    ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖ਼ਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ।

    1 ਕੁਰਿੰਥੀਆਂ 4:15 ਪਿਤਾ ਦਾ ਤੌਹਫ਼ਾ ਇੱਕ ਦੁਰਲੱਭ ਤੌਹਫ਼ਾ ਹੈ। ਪਰਮੇਸ਼ੁਰ ਦਾ ਹਰ ਜਨ ਇੱਕ ਪਿਤਾ ਨਹੀਂ ਹੈ। ਹਰ ਕੋਈ ਜਿਹੜਾ ਪਰਮੇਸ਼ੁਰ ਦਾ ਵਚਨ ਸਿਖਾਉਂਦਾ ਹੈ ਪਿਤਾ ਨਹੀਂ ਹੈ। ਆਉਣ ਵਾਲੇ ਸਾਰੇ ਪ੍ਰਚਾਰਕ ਅਤੇ ਉਪਦੇਸ਼ਕ ਪਿਤਾ ਨਹੀਂ ਸਨ।

    ਹਰੇਕ ਨਬੀ ਪਿਤਾ ਨਹੀਂ ਹੈ ਅਤੇ ਪੌਲੁਸ ਨੇ ਕੁਰਿੰਥੀਆਂ ਨੂੰ ਇਹੋ ਗੱਲ ਆਖੀ ਸੀ।

    ਪਿਤਾ ਇੱਕ ਦੁਰਲੱਭ ਤੌਹਫ਼ਾ ਹੈ

    ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਡੇ ਜੀਵਨ ਵਿੱਚ ਨਿਵੇਸ਼ ਕਰਨਗੇ। ਨਿਰਦੇਸ਼ਕ ਅਤੇ ਉਪਦੇਸ਼ਕ ਬਹੁਤ ਹਨ ਪਰ ਏਹ ਪਿਤਾਵਾਂ ਨਾਲੋਂ ਵੱਖਰੇ ਹਨ। ਇੱਕ ਪਿਤਾ ਦਾ ਨਿਵੇਸ਼ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਪਿਤਾ ਤੁਹਾਨੂੰ ਉਹ ਸਭ ਗੱਲਾਂ ਸਿਖਾਉਂਦਾ ਹੈ ਜੋ ਇੱਕ ਚੰਗੀ ਸਿੱਖਿਆ ਤੋਂ ਵੀ ਵੱਧ ਕੇ ਹੁੰਦੀਆਂ ਹਨ। ਇੱਕ ਅਧਿਆਪਕ ਇੱਕ ਚੰਗਾ ਪਾਠ ਪੜ੍ਹਾਉਣ ਬਾਰੇ ਚਿੰਤਿਤ ਹੁੰਦਾ ਹੈ। ਇੱਕ ਨਬੀ ਦਰਸ਼ਣਾਂ, ਸੁਫ਼ਨਿਆਂ ਅਤੇ ਗਿਆਨ ਦੀਆਂ ਗੱਲਾਂ ਦੇ ਰਾਹੀਂ ਪਰਮੇਸ਼ੁਰ ਦੀ ਸ਼ਕਤੀ ਨਾਲ ਸੇਵਾ ਕਰਨ ਬਾਰੇ ਚਿੰਤਿਤ ਹੁੰਦਾ ਹੈ। ਪਰ ਇੱਕ ਪਿਤਾ ਤੁਹਾਡੀ ਸਮੁੱਚੀ ਭਲਾਈ ਬਾਰੇ ਚਿੰਤਿਤ ਹੁੰਦਾ ਹੈ।

    ਕਿਉਂਕਿ ਇੱਕ ਪਿਤਾ ਹੋਣ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸ਼ਾਮਿਲ ਹੁੰਦੀਆਂ ਹਨ, ਇਸ ਲਈ ਬਹੁਤ ਸਾਰੇ ਪਿਤਾ ਨਹੀਂ ਹਨ! ਸਮੁੱਚੀ ਦੇਖਭਾਲ ਕਰਨ ਨਾਲੋਂ ਤਿਆਰ ਕੀਤੇ ਹੋਏ ਨੋਟਸ ਵਿੱਚੋਂ ਗੁਜ਼ਰਨਾ ਜ਼ਿਆਦਾ ਸੌਖਾ ਹੁੰਦਾ ਹੈ। ਲੋਕ ਇੰਨੇ ਜ਼ਿਆਦਾ ਮੁਸ਼ਕਿਲ ਅਤੇ ਇੰਨੇ ਜ਼ਿਆਦਾ ਜ਼ਿਆਦਾ ਨਾਸ਼ੁਕਰੇ ਹੋ ਸਕਦੇ ਹਨ ਕਿ ਸਿਰਫ ਪਿਤਾ ਹੀ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੰਭਾਲ ਸਕਦੇ ਹਨ।

    ਬਹੁਤ ਸਾਰੇ ਪਾਸਟਰ ਹਨ, ਬਹੁਤ ਸਾਰੇ ਖੁਸ਼ਖ਼ਬਰੀ ਪ੍ਰਚਾਰਕ ਅਤੇ ਨਬੀ ਹਨ, ਪਰ ਇੱਕ ਅਜਿਹਾ ਨਬੀ ਜੋ ਪਿਤਾ ਬਣ ਸਕੇ - ਕਿਹਨੂੰ ਮਿਲ ਸਕਦਾ ਹੈ? ਇਸੇ ਕਰਕੇ ਪੌਲੁਸ ਨੇ ਕਿਹਾ ਹੈ: ਤੁਹਾਡੇ ਦਸ ਹਜ਼ਾਰ ਉਸਤਾਦ ਹੋ ਸਕਦੇ ਹਨ ਪਰ ਪਿਉ ਬਹੁਤੇ ਨਹੀਂ ਹਨ।

    ਇੱਕ ਪਿਤਾ ਦੀ ਮੁੱਖ ਵਿਸ਼ੇਸ਼ਤਾ ਉਸ ਦੀ ਉਮਰ ਨਹੀਂ ਹੈ ਪਰ ਆਪਣੇ ਵਰਗੇ ਪਿਤਾ ਪੈਦਾ ਕਰਨ ਦੀ ਉਸ ਦੀ ਯੋਗਤਾ ਹੈ। ਕੁਝ ਮੱਤਾਂ ਦੇ ਉਲਟ, ਬਹੁਤ ਸਾਰੇ ਨੌਜਵਾਨ ਲੋਕ ਹਨ ਜਿਨ੍ਹਾਂ ਦਾ ਦਿਲ ਇੱਕ ਪਿਤਾ ਵਰਗਾ ਹੈ।

    ਸੁਭਾਵਿਕ ਤੌਰ ਤੇ, ਲੋਕ ਅਕਸਰ ਜਵਾਨੀ ਉਮਰ ਵਿੱਚ ਹੀ ਪਿਤਾ ਬਣ ਜਾਂਦੇ ਹਨ। ਪਿਤਾਪਣ ਦਾ ਸਬੂਤ ਬੱਚਿਆਂ ਵਿੱਚ ਹੈ ਜਿਹੜੇ ਪਿਤਾ ਦੇ ਦੁਆਰਾ ਪੈਦਾ ਹੁੰਦੇ ਹਨ। ਬੱਚਿਆਂ ਦਾ ਪਾਲਣ-ਪੌਸ਼ਣ ਕਰਨ ਲਈ ਪਿਆਰ, ਸਮਰਪਣ ਅਤੇ ਧੀਰਜ ਦੀ ਲੋੜ ਹੁੰਦੀ ਹੈ। ਬੱਚੇ ਤੁਹਾਡੇ ਪਿਤਾਪਣ ਦੀ ਤਸਦੀਕ ਕਰਦੇ ਹਨ।      ਉਦਾਹਰਣ ਦੇ ਲਈ, ਜੇਕਰ ਤੁਸੀਂ ਏਲੀਯਾਹ ਅਤੇ ਅਲੀਸ਼ਾ ਦੀਆਂ ਸੇਵਕਾਈਆਂ ਦੀਆਂ ਆਪਸ ਵਿੱਚ ਤੁਲਨਾ ਕਰੋਗੇ ਤਾਂ ਤੁਸੀਂ ਇੱਕ ਅਜਿਹਾ ਨਬੀ ਜੋ ਕਿ ਪਿਤਾ ਹੈ ਅਤੇ ਇੱਕ ਅਜਿਹਾ ਨਬੀ ਜੋ ਪਿਤਾ ਨਹੀਂ ਹੈ, ਵਿਚਕਾਰ ਫ਼ਰਕ ਲੱਭਣਗੇ। ਏਹ ਫ਼ਰਕ ਉਦੋਂ ਬਿਲਕੁਲ ਸਪੱਸ਼ਟ ਹੋ ਜਾਂਦੇ ਹਨ ਜਦੋਂ ਤੁਸੀਂ ਉਨ੍ਹਾਂ ਦੀਆਂ ਸੇਵਕਾਈਆਂ ਬਾਰੇ ਅਧਿਐਨ ਕਰਦੇ ਹੋ। ਏਲੀਯਾਹ ਅਤੇ ਅਲੀਸ਼ਾ ਦੀਆਂ ਸੇਵਕਾਈਆਂ ਦੀ ਤੁਲਨਾ ਕਰਨ ਦੇ ਦੁਆਰਾ, ਤੁਸੀਂ ਛੇਤੀ ਨਾਲ ਇੱਕ ਅਜਿਹਾ ਮਨੁੱਖ ਜਿਸ ਦਾ ਦਿਲ ਪਿਤਾ ਦਾ ਹੈ ਅਤੇ ਇੱਕ ਅਜਿਹਾ ਮਨੁੱਖ ਜਿਸ ਦਾ ਦਿਲ ਪਿਤਾ ਦਾ ਨਹੀਂ ਹੈ, ਵਿਚਾਕਰ ਕਾਫ਼ੀ ਸਾਰੇ ਫ਼ਰਕ ਵੇਖਦੇ ਹੋ।

    ਏਲੀਯਾਹ ਅਤੇ ਅਲੀਸ਼ਾ ਦੋਵੇਂ ਬਹੁਤ ਹੀ ਸ਼ਾਨਦਾਰ ਨਬੀ ਸਨ। ਪਰ ਏਲੀਯਾਹ ਕੋਲ ਪਿਤਾ ਹੋਣ ਦਾ ਇੱਕ ਵਾਧੂ ਵਰਦਾਨ ਸੀ। ਇਸੇ ਕਰਕੇ ਉਸ ਦਾ ਇੱਕ ਵਾਰਿਸ ਵੀ ਸੀ। ਅਲੀਸ਼ਾ ਦਾ ਕੋਈ ਵਾਰਸ ਨਹੀਂ ਸੀ। ਉਸ ਨੇ ਗੇਹਾਜੀ ਨੂੰ ਸਰਾਪ ਦਿੱਤਾ ਜਿਹੜਾ ਉਸ ਤੋਂ ਬਾਅਦ ਵਾਰਿਸ ਬਣਨ ਲਈ ਕਤਾਰ ਵਿੱਚ ਖੜ੍ਹਾ ਸੀ। ਉਸ ਨੇ ਗੇਹਾਜੀ ਨੂੰ ਉਦੋਂ ਸਰਾਪ ਦਿੱਤਾ ਜਦੋਂ ਉਸ ਨੇ ਪੈਸੇ ਦਾ ਲਾਲਚ ਕਰਕੇ ਗਲਤੀ ਕੀਤੀ। ਪਿਤਾ ਦਾ ਦਿਲ ਉਸ ਦੀ ਇੱਕਲੌਤੀ ਸੰਤਾਨ ਨੂੰ ਸਰਾਪ ਨਹੀਂ ਦਿੰਦਾ।

    ਪਿਤਾ ਵਾਲਾ ਆਤਮਾ ਉਹ ਚੀਜ਼ ਹੈ ਜਿਹੜਾ ਪਰਮੇਸ਼ੁਰ ਦੇ ਜਨ ਦੇ ਲਈ ਸੇਵਕਾਈ ਵਿੱਚ ਉਸ ਦੇ ਖੁਦ ਵਰਗੇ ਲੋਕਾਂ ਨੂੰ ਪੈਦਾ ਕਰਨ ਦਾ ਸਬੱਬ ਬਣਦਾ ਹੈ। ਜੇਕਰ ਸਰਲ ਢੰਗ ਨਾਲ ਕਿਹਾ ਜਾਵੇ ਤਾਂ ਪਿਤਾ ਹੋਣ ਦਾ ਵਰਦਾਨ ਪਰਮੇਸ਼ੁਰ ਦੇ ਪਿਆਰ ਦਾ ਇੱਕ ਪ੍ਰਗਟਾਵਾ ਹੈ। ਉਨ੍ਹਾਂ ਲੋਕਾਂ ਦਾ ਪਾਲਣ-ਪੌਸ਼ਣ ਕਰਨ ਲਈ ਪਿਆਰ ਦੀ ਲੋੜ ਹੁੰਦੀ ਹੈ ਜਿਹੜੇ ਉਹ ਨਹੀਂ ਸਮਝਦੇ ਜੋ ਉਨ੍ਹਾਂ ਲਈ ਕੀਤਾ ਜਾ ਰਿਹਾ ਹੈ।

    ਉਨ੍ਹਾਂ ਲੋਕਾਂ ਦਾ ਪਾਲਣ-ਪੌਸ਼ਣ ਕਰਨ ਲਈ ਪਿਆਰ ਦੀ ਲੋੜ ਹੁੰਦੀ ਹੈ ਜਿਹੜੇ ਤੁਹਾਨੂੰ ਕਈ ਸਾਲਾਂ ਤੱਕ ਨਹੀਂ ਸਮਝਗੇ। ਸੱਚਮੁੱਚ, ਪਰਮੇਸ਼ੁਰ ਬਹੁਤ ਸਾਰੇ,ਬਹੁਤ ਸਾਰੇ ਉਪਦੇਸ਼ਕਾਂ ਨੂੰ ਭੇਜਦਾ ਹੈ ਜਿਹੜੇ ਸਾਡੀਆਂ ਜ਼ਿੰਦਗੀਆਂ ਦੀ ਸੇਵਾ ਕਰਨਗੇ। ਓਹ ਪਾਠਾਂ ਨਾਲ ਅਤੇ ਉਨ੍ਹਾਂ ਗੱਲਾਂ ਨਾਲ ਸੇਵਾ ਕਰਨਗੇ ਜਿਨ੍ਹਾਂ ਨਾਲ ਸਿੱਖਿਆ ਬਣਦੀ ਹੈ। ਪਰ ਇੱਕ ਪਿਤਾ ਉਨ੍ਹਾਂ ਨਾਲੋਂ ਕਈ ਕਦਮ ਅੱਗੇ ਜਾਵੇਗਾ। ਤੁਹਾਨੂੰ ਸਿੱਖਿਆ ਦੇਣ ਤੋਂ ਇਲਾਵਾ, ਉਹ ਪਿਆਰ ਅਤੇ ਧੀਰਜ ਨਾਲ ਸੇਵਾ ਕਰੇਗਾ ਜੋ ਤੁਹਾਨੂੰ ਪਰਮੇਸ਼ੁਰ ਦੀ ਸੰਪੂਰਨ ਇੱਛਾ ਵਿੱਚ ਲਿਆਉਣ ਲਈ ਬਹੁਤ ਹੀ ਜ਼ਰੂਰੀ ਹਨ।

    ਇੱਕ ਸੇਵਕ ਵਿੱਚ ਆਦਰਸ਼ਵਾਦ ਉਸ ਨੂੰ ਹਰ ਸਮੇਂ ਪੂਰਨਤਾ ਦੀ ਤਲਾਸ਼ ਕਰਨ ਲਈ ਮਜ਼ਬੂਰ ਕਰਦਾ ਹੈ। ਆਦਰਸ਼ਵਾਦੀ ਅਤੇ ਪੂਰਨਤਾਵਾਦੀ ਲੋਕ ਆਮ ਤੌਰ ਤੇ ਚੰਗੇ ਪਿਤਾ ਹੁੰਦੇ ਹਨ। ਓਹ ਅਕਸਰ ਇਹ ਪ੍ਰਸ਼ੰਸਾ ਨਹੀਂ ਕਰਦੇ ਹਨ ਕਿ ਪਰਮੇਸ਼ੁਰ ਦੀ ਕਿਰਪਾ ਹੌਲੀ-ਹੌਲੀ ਕਿਸੇ ਦੇ ਜੀਵਨ ਵਿੱਚ ਕੰਮ ਕਰ ਰਹੀ ਹੈ। ਓਹ ਹਰ ਸਮੇਂ ਪੂਰਨਤਾ ਤੇ ਜ਼ੋਰ ਦਿੰਦੇ ਹਨ ਅਤੇ ਇਹ ਮਨੁੱਖੀ ਪ੍ਰਾਣੀਆਂ ਨਾਲ ਸੰਭਵ ਨਹੀਂ ਹੈ।     ਤੁਸੀਂ ਇੱਕ ਉਪਦੇਸ਼ਕ ਨੂੰ ਪਰਮੇਸ਼ੁਰ ਦੇ ਜਨ ਵਜੋਂ ਕਬੂਲ ਕਰ ਸਕਦੇ ਹੋ। ਤੁਸੀਂ ਉਸ ਨੂੰ ਇੱਕ ਪਾਸਟਰ ਵਜੋਂ ਵੀ ਕਬੂਲ ਕਰ ਸਕਦੇ ਹੋ। ਤੁਸੀਂ ਪਰਮੇਸ਼ੁਰ ਦੇ ਜਨ ਨੂੰ ਇੱਕ ਨਬੀ ਜਾਂ ਖੁਸ਼ਖ਼ਬਰੀ ਪ੍ਰਚਾਰਕ ਵਜੋਂ ਵੀ ਕਬੂਲ ਕਰ ਸਕਦੇ ਹੋ। ਉਸ ਨੂੰ ਇੱਕ ਪਿਤਾ ਵਜੋਂ ਕਬੂਲ ਕਰਨਾ ਵੀ ਸੰਭਵ ਹੈ।

    ਕਾਸ਼ ਤੁਹਾਨੂੰ ਇਸ ਜੀਵਨ ਵਿੱਚ ਇੱਕ ਪਿਤਾ ਮਿਲ ਜਾਵੇ! ਕਾਸ਼ ਤੁਹਾਨੂੰ ਪਿਆਰ ਕਰਨ ਅਤੇ ਖ਼ੁਦ ਇੱਕ ਪਿਤਾ ਬਣਨ ਦੀ ਯੋਗਤਾ ਪ੍ਰਾਪਤ ਹੋਵੇ !

    ਅਧਿਆਇ 2

    ਜੀਵਨ ਦੀਆਂ ਵੱਖ-ਵੱਖ ਰੁੱਤਾਂ ਵਿੱਚ ਵੱਖ-ਵੱਖ

    ਪਿਤਾਵਾਂ ਨੂੰ ਕਿਵੇਂ ਪਛਾਣੀਏ ਅਤੇ ਪ੍ਰਾਪਤ ਕਰੀਏ

    ਪਰਮੇਸ਼ੁਰ ਤੁਹਾਡੇ ਕੋਲ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਪਿਤਾਵਾਂ ਨੂੰ ਭੇਜੇਗਾ।

    ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ।

    1 ਕੁਰਿੰਥੀਆਂ 4:15

    ਪਰਮੇਸ਼ੁਰ ਤੁਹਾਡਾ ਪਿਤਾ ਹੋਣ ਲਈ ਤੁਹਾਡੇ ਕੋਲ ਵੱਖ-ਵੱਖ ਲੋਕਾਂ ਨੂੰ ਭੇਜੇਗਾ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਤੁਹਾਡਾ ਸੰਸਾਰਿਕ ਪਿਤਾ ਆਉਂਦਾ ਹੈ ਜਿਸ ਨੂੰ ਤੁਹਾਨੂੰ ਉੱਚਿਤ ਢੰਗ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਸੰਸਾਰਿਕ ਪਿਤਾ ਨੂੰ ਅੱਤ ਪ੍ਰਾਚੀਨ ਵਜੋਂ ਨਹੀਂ ਵੇਖਣਾ ਚਾਹੀਦਾ ਜਿਹੜਾ ਆਧੁਨਿਕ ਜੀਵਨ ਦੀਆਂ ਸਚਾਈਆਂ ਦੀ ਪਹੁੰਚ ਤੋਂ ਪਰ੍ਹੇ ਹੈ। ਆਪਣੇ ਜੈਵਿਕ ਪਿਤਾ ਨੂੰ ਅਪ੍ਰਚਲਿੱਤ ਵਜੋਂ ਵੇਖਣਾ ਉਸ ਦੇ ਮਹਾਨ ਗਿਆਨ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੇ ਲਈ ਰੁਕਾਵਟ ਬਣਦਾ ਹੈ।

    ਇਸ ਜੈਵਿਕ ਪਿਤਾ ਦੀਆਂ ਆਪਣੀਆਂ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਕੁਝ ਸੀਮਾਵਾਂ ਹੋਣਗੀਆਂ। ਛੇਤੀ ਹੀ ਇੱਕ ਰਿਲੇ ਸ਼ੁਰੂ ਕਰਨੀ ਪਵੇਗੀ ਅਤੇ ਪਿਤਾ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪ੍ਰਭੂ ਦੁਆਰਾ ਭੇਜਿਆ ਗਿਆ ਅਗਲਾ ਵਿਅਕਤੀ ਸਾਹਮਣੇ ਆ ਜਾਵੇਗਾ। ਉਸ ਦੀ ਸੇਵਕਾਈ ਦੇ ਰਾਹੀਂ, ਤੁਹਾਨੂੰ ਪਿਤਾ ਵਾਲੀ ਦੇਖਭਾਲ ਮਿਲੇਗੀ ਜਿਸ ਦੀ ਤੁਹਾਨੂੰ ਜੀਵਨ ਦੇ ਅਗਲੇ ਪੜਾਅ ਵਿੱਚੋਂ ਗੁਜ਼ਰਨ ਲਈ ਲੋੜ ਹੋਵੇਗੀ। ਫਿਰ ਕੋਈ ਹੋਰ ਵਿਅਕਤੀ ਖੜ੍ਹਾ ਹੋ ਜਾਵੇਗਾ ਜਿਹੜਾ ਤੁਹਾਡੇ ਜੀਵਨ ਵਿੱਚ ਇੱਕ ਪਿਤਾ ਦੀ ਭੂਮਿਕਾ ਅਦਾ ਕਰੇਗਾ। ਇਹ ਇੱਕ ਕਿਸਮ ਦੀ ਰਿਲੇ ਚੱਲ ਰਹੀ ਹੈ! ਪਿਤਾਪਣ ਦੀ ਛੜੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਪਹੁੰਚਾਈ ਜਾਂਦੀ ਹੈ।

    ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਦੇ ਬਾਰੇ ਤੁਹਾਡਾ ਜੈਵਿਕ ਪਿਤਾ ਤੁਹਾਡੇ ਨਾਲ ਗੱਲ ਨਹੀਂ ਕਰਦਾ ਹੈ। ਸ਼ਾਇਦ ਉਸ ਨੂੰ ਹਰੇਕ ਚੀਜ਼ ਬਾਰੇ ਗੱਲ ਕਰਨ ਦੀ ਲੋੜ ਹੈ,ਪਰ ਉਹ ਹਰੇਕ ਚੀਜ਼ ਬਾਰੇ ਗੱਲ ਨਹੀਂ ਕਰਦਾ ਹੈ। ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ, ਸਾਡੇ ਮਾਤਾ-ਪਿਤਾ ਨੇ ਇੱਕ ਪਤਨੀ ਜਾਂ ਇੱਕ ਪਤੀ ਚੁਣਨ ਦੇ ਲਈ ਕਦਮ-ਦਰ-ਕਦਮ ਸਲਾਹ ਨਹੀਂ ਸੀ ਦਿੱਤੀ। ਜ਼ਿਆਦਾਤਰ ਜੈਵਿਕ ਮਾਤਾ-ਪਿਤਾ ਨੇ ਵਿਆਹ ਵਿੱਚ ਵੱਖ-ਵੱਖ ਗੱਲਾਂ ਬਾਰੇ ਟਿੱਪਣੀਆਂ ਕੀਤੀਆਂ ਸਨ।

    ਜਿੱਥੋਂ ਤੱਕ ਵਿਆਹ ਬਾਰੇ ਲਈ ਸਲਾਹ ਦੇਣ ਦੀ ਗੱਲ ਹੈ ਤਾਂ ਅਕਸਰ ਇਸ ਤਰ੍ਹਾਂ ਹੀ ਹੁੰਦਾ ਹੈ। ਉਨ੍ਹਾਂ ਪਾਸਟਰਾਂ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਜਿਹੜੇ ਅਕਸਰ ਇਸ ਭੂਮਿਕਾ ਨੂੰ ਨਿਭਾਉਂਦੇ ਹਨ ਅਤੇ ਬੱਚਿਆਂ ਦਾ ਵਿਆਹ ਵਿੱਚ ਮਾਰਗ-ਦਰਸ਼ਨ ਕਰਦੇ ਹਨ। ਰਿਲੇ ਵਿੱਚ ਅਗਲਾ ਪਿਤਾ ਅਕਸਰ ਪਾਸਟਰ ਹੁੰਦੇ ਹਨ।

    ਇੱਕ ਦਿਨ, ਮੇਰੀ ਬੇਟੀ ਨੇ ਮੈਨੂੰ ਇੱਕ ਸਵਾਲ ਪੁੱਛਿਆ, "ਡੈਡੀ, ਲੋਕ ਗਰਭਵਤੀ ਕਿਵੇਂ ਹੁੰਦੇ ਹਨ?

    ਮੈਨੂੰ ਇਸ ਸਵਾਲ ਨੇ ਹੈਰਾਨ ਕਰ ਦਿੱਤਾ ਪਰ ਮੈਂ ਜਵਾਬ ਦਿੱਤਾ, ਪਰਮੇਸ਼ੁਰ ਉਨ੍ਹਾਂ ਨੂੰ ਗਰਭਵਤੀ ਬਣਾਉਂਦਾ ਹੈ।

    ਪਰ ਮੇਰੀ ਬੇਟੀ ਨੇ ਜ਼ਿੱਦ ਹੀ ਫੜ ਲਈ, ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਗਰਭਵਤੀ ਬਣਾਉਂਦਾ ਹੈ ਪਰ ਇਹ ਕਿਵੇਂ ਹੁੰਦਾ ਹੈ?

    ਮੈਂ ਕੁਝ ਜਵਾਬ ਬੁੜਬੁੜਾਉਂਦੇ ਹੋਏ ਦਿੱਤੇ ਪਰ ਮੈਂ ਵਿਸ਼ਾ ਬਦਲਣ ਵਿੱਚ ਸਫ਼ਲ ਹੋ ਗਿਆ। ਬਾਅਦ ਵਿੱਚ ਮੇਰੀ ਪਤਨੀ ਨੇ ਮੈਨੂੰ ਕਿਹਾ, ਤੁਹਾਨੂੰ ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰਨੀ ਚਾਹੀਦੀ ਹੈ।

    ਮੈਂ ਜਵਾਬ ਦਿੱਤਾ, ਮੈਨੂੰ ਹੀ ਕਿਉਂ ਕਰਨੀ ਚਾਹੀਦੀ ਹੈ? ਤੂੰ ਉਨ੍ਹਾਂ ਨਾਲ ਇਸ ਬਾਰੇ ਗੱਲ ਕਰ। ਅਸੀਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਕਿਹਾ, ਤੁਸੀਂ ਘਰ ਦੇ ਮੁਖੀਆ ਹੋ ਇਸ ਲਈ ਤੁਹਾਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।

    ਪਰ ਮੈਂ ਜਵਾਬ ਦਿੱਤਾ, ਤੂੰ ਉਨ੍ਹਾਂ ਦੀ ਮਾਂ ਹੈਂ ਅਤੇ ਤੂੰ ਹਮੇਸ਼ਾ ਉਨ੍ਹਾਂ ਨਾਲ ਗੱਲ ਕਰਦੀ ਰਹਿੰਦੀ ਹੈ, ਇਸ ਲਈ ਤੂੰ ਹੀ ਉਨ੍ਹਾਂ ਨਾਲ ਇਸ ਬਾਰੇ ਗੱਲ ਕਿਉਂ ਨਹੀਂ ਕਰਦੀ?

    ਉਸ ਨੇ ਆਪਣੀ ਗੱਲ ਨੂੰ ਜ਼ਾਰੀ ਰੱਖਿਆ, ਇਹ ਤੁਹਾਡਾ ਫਰਜ਼ ਹੈ ਅਤੇ ਤੁਹਾਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ !

    ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੋਇਆ। ਮੈਂ ਘਰ ਦਾ ਮੁਖੀਆ ਹੋਣ ਦੇ ਨਾਤੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਆਪਣੀ ਪਤਨੀ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਬੱਚਿਆਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ।

    ਤੁਸੀਂ ਵੇਖੋ, ਅਸੀਂ ਇੱਕ ਅਜਿਹੀ ਥਾਂ ਤੇ ਪਹੁੰਚ ਚੁੱਕੇ ਸੀ ਜਿੱਥੇ ਸਾਡੇ ਪਿਤਾ ਹੋਣ ਅਤੇ ਸਾਡੇ ਮਾਤਾ ਹੋਣ ਦੀਆਂ ਯੋਗਤਾਵਾਂ ਡਗਮਗਾ ਰਹੀਆਂ ਸਨ। ਅਸੀਂ ਚਾਹੁੰਦੇ ਸੀ ਕਿ ਪਰਮੇਸ਼ੁਰ ਸਾਡੇ ਬੱਚਿਆਂ ਦੀ ਸੇਵਾ ਕਰਨ ਲਈ ਦੂਸਰਿਆਂ ਨੂੰ ਭੇਜੇਗਾ ਜਿਵੇਂ ਅਸੀਂ ਦੂਸਰਿਆਂ ਦੇ ਬੱਚਿਆਂ ਦੀ ਸੇਵਾ ਕੀਤੀ ਸੀ। ਅਸੀਂ ਪ੍ਰਾਰਥਨਾ ਕਰ ਰਹੇ ਸੀ ਕਿ ਰਿਲੇ ਵਿੱਚ ਅਗਲਾ ਪਿਤਾ ਸਾਹਮਣੇ ਆਵੇਗਾ ਅਤੇ ਬੱਚਿਆਂ ਨੂੰ ਸੁਰੱਖਿਅਤ ਮਾਰਗ-ਦਰਸ਼ਨ ਕਰਨ ਵਿੱਚ ਮਦਦ ਕਰੇਗਾ।

    ਹਜ਼ਾਰਾਂ ਨਿਰਦੇਸ਼ਕਾਂ ਅਤੇ ਅਧਿਆਪਕਾਂ ਵਿੱਚੋਂ, ਇਹ ਪਛਾਨਣਾ ਹਮੇਸ਼ਾ ਮਹੱਤਵਪੂਰਣ ਹੁੰਦਾ ਹੈ ਕਿ ਪਿਤਾ ਕੌਣ ਹਨ। ਪਿਤਾਵਾਂ ਕੋਲ ਤੁਹਾਡੇ ਜੀਵਨ ਲਈ ਚਿੰਤਾ ਦਾ ਇੱਕ ਲੰਬਾ ਚੌੜਾ ਪੈਮਾਨਾ ਹੁੰਦਾ ਹੈ। ਉਨ੍ਹਾਂ ਦਾ ਨਿਵੇਸ਼ ਸਗੋਂ ਉਸ ਤੋਂ ਵੀ ਜ਼ਿਆਦਾ ਹੁੰਦਾ ਹੈ ਜੋ ਓਹ ਕਹਿੰਦੇ ਹਨ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਸੇਵਕਾਈ ਸਮੁੱਚੇ ਤੌਰ ਤੇ ਤੁਹਾਡੀ ਚਿੰਤਾ ਕਰਦੀ ਹੈ। ਉਨ੍ਹਾਂ ਦੀ ਸੇਵਕਾਈ ਦਾ ਤੁਹਾਡੇ ਜੀਵਨ ਤੇ ਇੱਕ ਵੱਡਾ ਅਲੌਕਿਕ ਪ੍ਰਭਾਵ ਹੁੰਦਾ ਹੈ।

    ਇੱਕ ਪਿਤਾ ਨੂੰ ਪਛਾਨਣ ਦੀਆਂ ਮੁੱਖ ਗੱਲਾਂ ਵਿੱਚੋਂ ਇੱਕ ਗੱਲ ਸਾਡੇ ਸਵਰਗੀ ਪਿਤਾ ਦੇ ਪਿਆਰ, ਦੇਖਭਾਲ ਅਤੇ ਮਾਰਗ-ਦਰਸ਼ਨ ਨੂੰ ਪਛਾਨਣਾ ਹੈ ਜੋ ਉਸ ਦੇ ਰਾਹੀਂ ਤੁਹਾਡੇ ਜੀਵਨ ਵਿੱਚ ਭੇਜਿਆ ਜਾ ਰਿਹਾ ਹੈ।

    ਬਹੁਤ ਸਾਰੇ ਲੋਕ ਗ਼ਲਤੀ ਨਾਲ ਸੋਚਦੇ ਹਨ ਕਿ ਇਹ ਆਇਤ ਕਹਿੰਦੀ ਕਿ ਤੁਹਾਡੇ ਦਸ ਹਜ਼ਾਰ ਉਸਤਾਦ ਹਨ ਪਰ ਤੁਹਾਡਾ ਪਿਤਾ ਇੱਕੋ ਹੈ। ਪਵਿੱਤਰ ਵਚਨ ਕਹਿੰਦਾ ਹੈ ਕਿ ਤੁਹਾਡੇ ਬਹੁਤ ਸਾਰੇ ਪਿਤਾ ਨਹੀਂ ਹਨ। ਦੂਜੇ ਸ਼ਬਦਾਂ ਵਿੱਚ, ਵਚਨ ਕਹਿੰਦਾ ਹੈ ਕਿ ਤੁਹਾਡੇ ਕੁਝ ਪਿਤਾ ਹਨ।

    ਯਿਸੂ ਨੇ ਕਿਹਾ, ਕਿਸੇ ਨੂੰ ਆਪਣਾ ਪਿਤਾ ਨਾ ਆਖੋ।

    ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ।

    ਮੱਤੀ 23:9      ਇਹ ਇਸ ਲਈ ਕਿਉਂਕਿ ਕੋਈ ਵੀ ਮਨੁੱਖ

    ਸੱਚਮੁੱਚ ਉਹ ਨਹੀਂ ਬਣ ਸਕਦਾ ਜੋ ਇੱਕ ਪਿਤਾ ਨੂੰ ਬਣਨਾ ਚਾਹੀਦਾ ਹੈ। ਸਾਰੇ ਮਨੁੱਖ ਇਸ ਭੂਮਿਕਾ ਵਿੱਚ ਕਿਤੇ ਨਾ ਕਿਤੇ ਘੱਟ ਰਹਿ ਜਾਂਦੇ ਹਨ ਅਤੇ ਸਿਰਫ਼ ਸਵਰਗੀ ਪਿਤਾ ਹੀ ਸੱਚਮੁੱਚ ਉਸ ਦਾ ਉਦਾਹਰਣ ਦਿੰਦਾ ਹੈ ਜੋ ਸੱਚਮੁੱਚ ਇੱਕ ਪਿਤਾ ਹੁੰਦਾ ਹੈ।

    ਕੀ ਤੁਸੀਂ ਕਦੇ ਧਿਆਨ ਕੀਤਾ ਹੈ ਕਿ ਸੰਸਾਰਿਕ ਪਿਤਾ ਕਿਵੇਂ ਅਕਸਰ ਉਨ੍ਹਾਂ ਦੇ ਬੱਚਿਆਂ ਨਾਲ ਮੁਕਾਬਲਾ ਕਰਦੇ ਅਤੇ ਲੜਾਈ ਝਗੜਾ ਕਰਦੇ ਹਨ ? ਸਗੋਂ ਜੈਵਿਕ ਪਿਤਾ ਵੀ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਸਾਰਾ ਦੁੱਖ ਅਤੇ ਦਰਦ ਦੇ ਸਕਦੇ ਹਨ।

    ਬਹੁਤ ਸਾਰੇ ਲੋਕ ਆਪਣੇ ਪਿਤਾਵਾਂ ਨੂੰ ਨਫ਼ਰਤ ਕਰਦੇ ਹਨ। ਅਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਜੀਵਨ ਉਨ੍ਹਾਂ ਦੇ ਪਿਤਾਵਾਂ ਦੇ ਕਾਰਨ ਵਿਗੜੇ ਹੋਏ ਹਨ। ਇਹ ਇਸ ਦਾ ਇੱਕ ਵੱਡਾ ਸਬੂਤ ਹੈ ਕਿ ਸੁਭਾਵਿਕ ਮਨੁੱਖ ਦੁਆਰਾ ਪਿਤਾ ਹੋਣ ਦੀ ਜ਼ਿੰਮੇਵਾਰੀ ਤਰੁੱਟੀਆਂ ਨਾਲ ਭਰੀ ਪਈ ਹੈ।

    ਇਸੇ ਕਰਕੇ ਸਾਨੂੰ ਇਸ ਦੀ ਲੋੜ ਹੈ ਜਿਸ ਨੂੰ ਅਸੀਂ ਪਿਤਾਵਾਂ ਦੀ ਰਿਲੇ ਕਹਿੰਦੇ ਹਾਂ।     ਇਸ ਰਿਲੇ ਵਿੱਚ ਪਰਮੇਸ਼ੁਰ ਦੁਆਰਾ ਤੁਹਾਡੇ ਜੀਵਨ ਅਤੇ ਸੇਵਕਾਈ ਦੇ ਵੱਖ-ਵੱਖ ਪੜਾਵਾਂ ਲਈ ਇੱਕ ਤੋਂ ਬਾਅਦ ਦੂਜੇ ਵਿਅਕਤੀ ਨੂੰ ਭੇਜਣਾ ਸ਼ਾਮਿਲ ਹੁੰਦਾ ਹੈ। ਵੱਖ-ਵੱਖ ਲੋਕਾਂ ਨੂੰ ਪਛਾਨਣਾ ਜ਼ਰੂਰੀ ਹੁੰਦਾ ਹੈ ਜਦੋਂ ਓਹ ਤੁਹਾਡੇ ਜੀਵਨ ਵਿੱਚ ਆਉਂਦੇ ਹਨ।

    ਮੱਤੀ 21 ਵਿੱਚ ਯਿਸੂ ਇੱਕ ਦ੍ਰਿਸ਼ਟਾਂਤ ਦੇ ਨਾਲ ਇਹੋ ਉਦਾਹਰਣ ਦੇ ਰਿਹਾ ਸੀ। ਸੱਚਮੁੱਚ ਸਾਡਾ ਨਿਆਂ ਉਸੇ ਤਰੀਕੇ ਨਾਲ ਹੋਵੇਗਾ ਜਿਸ ਤਰੀਕੇ ਨਾਲ ਅਸੀਂ ਵੱਖ-ਵੱਖ ਪਿਤਾਵਾਂ ਨੂੰ ਕਬੂਲ ਕਰਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਸਾਡੇ ਕੋਲ ਭੇਜਦਾ ਹੈ।

    ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਜੋ ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ।

    ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪੱਥਰਾਉ ਕੀਤਾ। ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ।

    ਓੜਕ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤਰ ਦਾ ਆਦਰ ਕਰਨਗੇ। ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਿਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ।

    ਮੱਤੀ 21:33-39

    ਪਰਮੇਸ਼ੁਰ ਸਾਡੇ ਜੀਵਨਾਂ ਵਿੱਚ ਪਿਤਾਵਾਂ ਨੂੰ ਭੇਜਦਾ ਹੈ ਜਿਨ੍ਹਾਂ ਨੂੰ ਅਕਸਰ ਅਸੀਂ ਨਹੀਂ ਪਛਾਣਦੇ। ਲੋਕ ਅਕਸਰ ਆਪਣੇ ਪਿਤਾਵਾਂ ਨਾਲ ਲੜਾਈ ਝਗੜਾ ਵੀ ਕਰਦੇ ਹਨ ! ਸਾਨੂੰ ਉਨ੍ਹਾਂ ਪਿਤਾਵਾਂ ਨੂੰ ਕਬੂਲ ਕਰਨਾ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਸਾਡੇ ਜੀਵਨਾਂ ਵਿੱਚ ਭੇਜਦਾ ਹੈ।

    ਇੱਕ ਪਿਤਾ ਨੂੰ ਕਬੂਲ ਕਰਨ ਅਤੇ ਇੱਕ ਉਸਤਾਦ ਨੂੰ

    ਕਬੂਲ ਕਰਨ ਵਿਚਕਾਰ ਕੀ ਫ਼ਰਕ ਹੈ?

    ਇੱਕ ਉਸਤਾਦ ਨੂੰ ਕਬੂਲ ਕਰਨ ਵਿੱਚ ਉਨ੍ਹਾਂ ਸਬਕਾਂ ਨੂੰ ਕਬੂਲ ਕਰਨਾ ਸ਼ਾਮਿਲ ਹੁੰਦਾ ਹੈ ਜੋ ਉਹ ਪਰਮੇਸ਼ੁਰ ਦੇ ਵਚਨ ਵਿੱਚੋਂ ਦਿੰਦਾ ਹੈ। ਇੱਕ ਪਿਤਾ ਨੂੰ ਕਬੂਲ ਕਰਨ ਵਿੱਚ ਕਿਸੇ ਨੂੰ ਅਜਿਹੇ ਤਰੀਕੇ ਨਾਲ ਕਬੂਲ ਕਰਨਾ ਸ਼ਾਮਿਲ ਹੁੰਦਾ ਹੈ ਕਿ ਜੀਵਨ ਦੇਣ ਵਾਲੀ ਜ਼ਰੂਰੀ ਸੇਵਕਾਈ ਤੁਹਾਡੇ ਕੋਲ ਆਵੇਗੀ।

    ਸੁਭਾਵਿਕ ਤੌਰ ਤੇ, ਤੁਹਾਡਾ ਜੈਵਿਕ ਪਿਤਾ ਬਹੁਤ ਸਾਰੇ ਤਰੀਕਿਆਂ ਨਾਲ ਤੁਹਾਡੇ ਤੇ ਪ੍ਰਭਾਵ ਪਾਉਂਦਾ ਹੈ। ਉਹ ਤੁਹਾਨੂੰ ਸਿਖਾਉਂਦਾ ਹੈ ਕਿ ਕਿਵੇਂ ਖਾਣਾ ਹੈ, ਕਿਵੇਂ ਪਹਿਨਣਾ ਹੈ ਅਤੇ ਕਿਵੇਂ ਜੀਉਣਾ ਹੈ। ਉਹ ਤੁਹਾਨੂੰ ਜੀਵਨ ਲਈ ਗਿਆਨ, ਸਲਾਹ ਅਤੇ ਥੋੜ੍ਹੇ ਬਹੁਤ ਸਬਕ ਦਿੰਦਾ ਹੈ। ਉਹ ਤੁਹਾਡੇ ਲਈ ਨੁਮਾਇੰਦਗੀ ਕਰਨ ਦੇ ਲਈ ਤੁਹਾਡੇ ਸਾਹਮਣੇ ਨਮੂਨਾ ਰੱਖਦਾ ਹੈ ਅਤੇ ਪ੍ਰੇਰਣਾ ਅਤੇ ਮਾਰਗ-ਦਰਸ਼ਨ ਦੇ ਇੱਕ ਸਰੋਤ ਦਾ ਕੰਮ ਕਰਦਾ ਹੈ।

    ਇਸ ਦੀ ਤੁਲਨਾ ਆਪਣੇ ਸਕੂਲ ਦੇ ਅਧਿਆਪਕਾਂ ਨਾਲ ਕਰੋ। ਏਹ ਅਧਿਆਪਕ ਅਕਸਰ ਓਨਾ ਵਿਆਪਕ ਤੌਰ ਤੇ ਮਾਰਗ-ਦਰਸ਼ਨ ਨਹੀਂ ਕਰਦੇ ਜਿੰਨਾ ਕਿ ਪਿਤਾ ਕਰਦੇ ਹਨ। ਜਦੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ ਜਿਸ ਦਾ ਤੁਹਾਡੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਹੈ ਤਾਂ ਤੁਸੀਂ

    Enjoying the preview?
    Page 1 of 1