Discover millions of ebooks, audiobooks, and so much more with a free trial

Only $11.99/month after trial. Cancel anytime.

ਕਲੀਸੀਆ ਦੀ ਉਨਤੀ
ਕਲੀਸੀਆ ਦੀ ਉਨਤੀ
ਕਲੀਸੀਆ ਦੀ ਉਨਤੀ
Ebook595 pages4 hours

ਕਲੀਸੀਆ ਦੀ ਉਨਤੀ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ, ਸਭ ਤੋਂ ਵੱਧ ਵਿਕੀ “ਲਾਯੇਲਟੀ ਐਂਡ ਡਿਸਲਾਯੇਲਟੀ" ਕਿਤਾਬ ਸਮੇਤ ਹੋਰ ਕਈ ਕਿਤਾਬਾਂ ਦਾ ਲੇਖਕ ਹੈ। ਦ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਹਾਉਂਦੀਆਂ ਦੋ ਹਜ਼ਾਰ ਤੋਂ ਵੱਧ ਕਲੀਸਿਯਾਵਾਂ ਵਾਲੀ ਡਿਨੋਮੀਨੇਸ਼ਨ ਦਾ ਸੰਸਥਾਪਕ ਹੈ।
ਡੈਗ ਹਿਯੁਵਰਡ-ਮਿਲਸ, ਇਕ ਅੰਤਰ-ਰਾਸ਼ਟਰੀ ਪ੍ਰਚਾਰਕ, ਇੰਟਰਨੈਸ਼ਨਲ ਹੀਲਿੰਗ ਜੀਜਸ ਕ੍ਰੂਸੇਡਸ ਅਤੇ ਵਿਸ਼ਵ ਭਰ ਵਿਚ ਸੰਮੇਲਨਾਂ ਵਿਚ ਸੇਵਕਾਈ ਕਰਦਾ ਹੈ। ਵਧੇਰੀ ਜਾਣਕਾਰੀ ਲਈ ਦਿੱਤੀ ਵੈਬਸਾਈਟ ਤੇ ਜਾਉ, www.daghewardmills.org.

Languageਪੰਜਾਬੀ
Release dateAug 10, 2018
ISBN9781683985396
ਕਲੀਸੀਆ ਦੀ ਉਨਤੀ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਕਲੀਸੀਆ ਦੀ ਉਨਤੀ

Related ebooks

Reviews for ਕਲੀਸੀਆ ਦੀ ਉਨਤੀ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਕਲੀਸੀਆ ਦੀ ਉਨਤੀ - Dag Heward-Mills

    ਕਲੀਸੀਆ ਦੀ ਉਨਤੀ,ਤੀਬਰ ਇੱਛਾ

    ਅਧਿਆਇ 1

    ਕਲੀਸੀਆ ਦੀ ਤਰੱਕੀ ਅਤੇ ਤੇਜ਼ ਇੱਛਾ।

    ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ ....

    ਕਹਾਉਤਾਂ 29:18

    ਕੀ ਅਸਲ ਵਿੱਚ ਦਰਸ਼ਨ ਕਲੀਸੀਆ

    ਦੀ ਤਰੱਕੀ ਕਰਦਾ ਹੈ?

    ਬਹੁਤ ਸਾਲ ਪਹਿਲਾਂ ਮੈਂ ਡਾ. ਡੇਵਿਡ ਯੋਗੀ ਚੋ ਦੀ ਪੱਤ੍ਰਿਕਾ ਵਿੱਚ ਪੜ੍ਹਿਆ ਸੀ ਕਿ ਕਲੀਸੀਆ ਦੀ ਤਰੱਕੀ ਦੇ ਲਈ ਦਰਸ਼ਨ ਦਾ ਹੋਣਾ ਕਿੰਨੀ ਜ਼ਰੂਰੀ ਗੱਲ ਹੁੰਦੀ ਹੈ। ਮੈਂ ਕਦੇ ਵੀ ਇਹ ਸਮਝ ਨਹੀਂ ਸਕਿਆ ਕਿ ਕਿਉਂ ਅਤੇ ਕਿਸ ਤਰ੍ਹਾਂ ਕਲੀਸੀਆ ਦੀ ਤਰੱਕੀ ਦੇ ਲਈ ਦਰਸ਼ਨ ਜ਼ਰੂਰੀ ਹੁੰਦਾ ਹੈ।

    ਡਾ. ਡੇਵਿਡ ਲੋਕਾਂ ‘ਚ ਯੋਗੀ ਚੋ ਨੇ, ਜੋ ਸੰਸਾਰ ਦੀ ਸਭ ਤੋਂ ਵੱਡੀ ਕਲੀਸੀਆ ਦੇ ਪਾਸਟਰ ਅਤੇ ਕਲੀਸੀਆ ਦੀ ਤਰੱਕੀ ਸੰਬੰਧੀ ਧਾਰਨ ਦੇ ਪ੍ਰਬਲ ਸਮਰਥੱਕ ਹਨ, ਅਜਿਹੀ ਵੱਖਰੀ ਗੱਲ ਕੀਤੀ ਜਿਸ ਨੂੰ ਮੈਂ ਨਹੀਂ ਸਮਝਿਆ। ਉਨ੍ਹਾਂ ਨੇ ਕਿਹਾ, ਤੁਹਾਡਾ ਦਰਸ਼ਨ ਤੁਹਾਡਾ ਨਿਰਮਾਣ ਕਰਦਾ ਹੈ। ਤੁਸੀਂ ਦਰਸ਼ਨ ਦਾ ਨਿਰਮਾਣ ਨਹੀਂ ਕਰਦੇ ਹੋ। ਮੈਂ ਉਨ੍ਹਾਂ ਦੀ ਗੱਲ ਵੀ ਨਹੀਂ ਸਮਝਿਆ ਸੀ।

    ਅਸਲ ਵਿੱਚ, ਮੈਂ ਸੋਚਦਾ ਸੀ ਕਿ ਦਰਸ਼ਨ ਦਾ ਹੋਣਾ ਸਾਰੀ ਅਗਵਾਈ ਸੰਬੰਧੀ ਸਿੱਖਿਆਵਾਂ ਵਿੱਚ ਸਦਾ ਉੱਚ ਉਦੇਸ਼ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।

    ਜਦੋਂ ਮੈਂ ਲੋਕਾਂ ਨੂੰ ਦਰਸ਼ਨ ਰੱਖਣ ਦੇ ਮਹੱਤਵ ਅਤੇ ਉਦੇਸ਼ਾਂ ਨੂੰ ਨਿਰਧਾਰਿਤ ਕਰਨ ਦੀ ਸਿੱਖਿਆ ਦਿੰਦੇ ਸੁਣਿਆ, ਤਦ ਵੀ ਮੈਂ ਸਮਝ ਸਕਿਆ ਕਿ ਕਿਸ ਤਰ੍ਹਾਂ ਇਹ ਗੱਲ ਕਲੀਸੀਆ ਦੀ ਤਰੱਕੀ ਕਰ ਸਕਦੀ ਹੈ। ਹਰੇਕ ਪਾਸਟਰ ਜੋ ਕਲੀਸੀਆ ਦੀ ਤਰੱਕੀ ਸੰਬੰਧੀ ਬੰਦਗੀਆਂ ਵਿੱਚ ਹਾਜ਼ਿਰ ਹੁੰਦਾ ਹੈ, ਕਲੀਸੀਆ ਦੀ ਤਰੱਕੀ ਦੇ ਦਰਸ਼ਨ ਅਤੇ ਲਾਲਸਾ ਨਾਲ ਭਰਪੂਰ ਜਾਣ ਪੈਂਦਾ ਹੈ।

    ਤਦ ਮੈਂ ਮਨ ਵਿੱਚ ਸੋਚਿਆ, ਜਦੋਂ ਕਿ ਸਾਰੇ ਪਾਸਟਰਾਂ ਦੀ ਲਾਲਸਾ ਹੈ ਕਿ ਉਨ੍ਹਾਂ ਦੀ ਕਲੀਸੀਆ ਤਰੱਕੀ ਕਰੇ, ਤਾਂ ਕਿਉਂ ਨਹੀਂ ਉਨ੍ਹਾਂ ਦੀਆਂ ਕਲੀਸੀਆਵਾਂ ਤਰੱਕੀ ਕਰਦੀਆਂ ਹਨ। ਜੇ ਦਰਸ਼ਨ ਅਤੇ ਇੱਛਾਵਾਂ ਹੀ ਕਲੀਸੀਆ ਵਿੱਚ ਤਰੱਕੀ ਲਿਆ ਸਕਦੀਆਂ ਹਨ ਤਾਂ ਕਲੀਸੀਆ ਇੱਕ ਵੱਡੀ ਕਲੀਸੀਆ ਹੋ ਗਈ ਹੁੰਦੀ ਹੈ।

    ਤੁਹਾਡਾ ਦਰਸ਼ਨ ਮੱਘਦਾ ਦਰਸ਼ਨ ਹੋਣਾ ਚਾਹੀਦਾ ਹੈ।

    ਜਿਵੇਂ-ਜਿਵੇਂ ਸਾਲ ਬੀਤਤੇ ਗਏ, ਮੈਂ ਜਾਣ ਗਿਆ ਕਿ ਜੋ ਦਰਸ਼ਨ ਤੁਹਾਡੇ ਵਿੱਚ ਹੋਣਾ ਚਾਹੀਦਾ ਹੈ ਉਸ ਨੂੰ ਤੇਜ਼ ਦਰਸ਼ਨ ਹੋਣਾ ਚਾਹੀਦਾ ਹੈ। ਵੱਡੀ ਕਲੀਸੀਆ ਦੇ ਲਈ ਬਨਾਵਟੀ ਦਰਸ਼ਨ ਦੁਆਰਾ ਕੰਮ ਨਹੀਂ ਚੱਲੇਗਾ। ਇੱਕ ਕਮਜ਼ੋਰ ਦਰਸ਼ਨ ਤੁਹਾਡੀ ਕਲੀਸੀਆ ਦੀ ਤਰੱਕੀ ਨਹੀਂ ਕਰ ਸਕੇਗਾ। ਦਰਸ਼ਨ ਅਜਿਹਾ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਖਾ ਲਵੇ ਅਤੇ ਤੁਹਾਡੀ ਆਤਮਾ ਵਿੱਚ ਮੱਘਦਾ ਰਹੇ। ਤਦ ਡਾ. ਯੋਗੀ ਚੋ, ਜੋ ਕੁਝ ਕਹਿੰਦੇ ਹਨ, ਉਹ ਪੂਰਾ ਹੋਵੇਗਾ। ਉਹ ਮੱਘਦਾ ਦਰਸ਼ਨ ਸ਼ਬਦ ਤੁਹਾਨੂੰ ਇੱਕ ਮੇਗਾ ਚਰਚ (ਬਹੁਤ ਵੱਡੀ ਕਲੀਸੀਆ) ਦਾ ਪਾਸਟਰ ਬਣਾਵੇਗਾ।

    ਸੱਚ ਗੱਲ ਤਾਂ ਇਹ ਹੈ ਕਿ ਬਿਨ੍ਹਾਂ ਮੱਘਦਾ ਦਰਸ਼ਨ ਦੇ ਵੱਡੀ ਕਲੀਸੀਆ ਦਾ ਦਰਸ਼ਨ ਵੇਖਣਾ, ਅਸਲੀ ਤਰੱਕੀ ਕਲੀਸੀਆ ਵਿੱਚ ਨਹੀਂ ਲਿਆ ਸਕੇਗਾ।

    ਮੱਘਦਾ ਦਰਸ਼ਨ ਤੁਹਾਨੂੰ ਕਲੀਸੀਆ ਦੀ ਤਰੱਕੀ ਦੇ ਔਖੇ ਰਾਹ ਤੇ ਚੱਲਣ ਦੀ ਪ੍ਰੇਰਨਾ ਦੇ ਕੇ ਅਤੇ ਤੁਹਾਨੂੰ ਅਗਵਾਈ ਕਰਕੇ ਤਰੱਕੀ ਲਿਆਉਂਦਾ ਹੈ, ਅਤੇ ਅਜਿਹੀ ਸੱਚੀ ਤਰੱਕੀ ਕਲੀਸੀਆ ਵਿੱਚ ਲਿਆਉਂਦਾ ਹੈ ਜੋ ਮਨੁੱਖ ਯਤਨਾਂ ਦੁਆਰਾ ਨਹੀਂ ਆ ਸਕਦੀ।

    ਮੱਘਦਾ ਦਰਸ਼ਨ ਸਾਰੀਆਂ ਕਲੀਸੀਆ ਦੀ ਤਰੱਕੀ ਦਾ

    ਅੰਦਰੂਨੀ ਇੰਜਣ ਬਣ ਜਾਂਦਾ ਹੈ।

    ਵੱਡੀ ਕਲੀਸੀਆ ਦਾ ਪਾਸਟਰ ਕਹਿਲਾਉਣਾ ਇੱਕ ਲੰਮੀ ਅਤੇ ਟੇਢੇ-ਮੇਢੇ ਰਾਹਾਂ ਵਾਲੀ ਔਖੀ ਯਾਤਰਾ ਦੇ ਵਾਂਗ ਹੁੰਦਾ ਹੈ।

    ਇੱਕ ਛੋਟੀ ਕਲੀਸੀਆ ਦੇ ਪਾਸਟਰ ਨਾਲ ਇੱਕ ਬਹੁਤ ਵੱਡੀ ਵਿਸ਼ਾਲ ਕਲੀਸੀਆ ਦਾ ਪਾਸਟਰ ਬਣਨ ਦੀ ਇਸ ਔਖੀ ਯਾਤਰਾ ਵਿੱਚ ਅੰਦਰੂਨੀ ਮੱਘਦਾ ਦਰਸ਼ਨ ਅਤੇ ਸੁਪਨੇ ਅਜਿਹੇ ਨਾ ਦਿਖਾਈ ਦੇਣ ਵਾਲੇ ਇੰਜਣ ਦੇ ਵਾਂਗ ਹੁੰਦਾ ਹੈ ਜੋ ਸੇਵਕਾਂ ਨੂੰ ਉਸ ਯਾਤਰਾ ਵਿੱਚ ਚਲਾਉਂਦਾ ਹੈ।

    ਕੁਝ ਪਾਸਟਰਾਂ ਵਿੱਚ ਉਹ ਅੰਦਰੂਨੀ ਇੰਝ ਨਹੀਂ ਹੁੰਦਾ ਜੋ ਉਨ੍ਹਾਂ ਨੂੰ ਕਲੀਸੀਆ ਦੀ ਤਰੱਕੀ ਦੇ ਲਈ ਉਨਾ ਜ਼ਰੂਰੀ ਅਤੇ ਔਖੇ ਕੰਮਾਂ ਨੂੰ ਕਰਨ ਯੋਗ ਬਣਾ ਸਕੇ ਜੋ ਤਰੱਕੀ ਦੇ ਲਈ ਜ਼ਰੂਰੀ ਹੁੰਦੇ ਹਨ।

    ਬਾਹਰੀ ਪ੍ਰਭਾਵ ਤੁਹਾਨੂੰ ਮੇਗਾ ਚਰਚ ਦਾ

    ਪਾਸਟਰ ਨਹੀਂ ਬਣਾ ਸਕਦੇ।

    ਅਜਿਹਾ ਕੋਈ ਬਾਹਰੀ ਸਲਾਹ ਜਾਂ ਸ਼ਕਤੀ ਨਹੀਂ ਹੈ ਜੋ ਕਿਸੇ ਵਿਅਕਤੀ ਖ਼ਾਸ ਨੂੰ ਮੇਗਾ ਚਰਚ ਦਾ ਪਾਸਟਰ ਬਣਨ ਦੇ ਔਖੇ ਰਾਹ ਤੇ ਚੰਗੀ ਤਰ੍ਹਾਂ ਚਲਾ ਸਕੇ। ਸਾਡੇ ਬਾਹਰੀ ਪ੍ਰਭਾਵ ਮੇਗਾ ਚਰਚ ਦਾ ਪਾਸਟਰ ਬਣਨ ਨਾਲ ਬਹੁਤ ਪਹਿਲਾਂ ਹੀ ਕਮਜ਼ੋਰ ਪੈ ਜਾਣਗੇ। ਬਾਹਰੀ ਪ੍ਰਭਾਵ, ਤਸੱਲੀ ਅਤੇ ਸਲਾਹ ਆਦਿ ਇੰਨੇ ਪਲ ਨਸ਼ਟ ਹੁੰਦੇ ਹਨ ਕਿ ਕਿਸੇ ਖੁਸ਼ਖ਼ਬਰੀ ਸੇਵਕ ਨੂੰ ਕਲੀਸੀਆ ਦੀ ਤਰੱਕੀ ਦੇ ਰਾਹ ਤੇ ਅੱਗੇ ਵਧਾ ਕਰਨ ਸਕਣ।

    ਦਰਸ਼ਨ ਤੁਹਾਨੂੰ ਕਿਨ੍ਹਾਂ ਕੰਮਾਂ ਦੇ ਯੋਗ ਬਣਾ ਸਕਦਾ ਹੈ?

    ਜਿਨ੍ਹਾਂ ਕੰਮਾਂ ਦੇ ਯੋਗ ਅੰਦਰੂਨੀ ਦਰਸ਼ਨ ਅਤੇ ਸੁਪਨੇ ਤੁਹਾਨੂੰ ਬਣਾ ਸਕਦੇ ਹਨ, ਉਵੇਂ ਕੋਈ ਮਨੁੱਖ ਤੁਹਾਨੂੰ ਨਹੀਂ ਬਣਾ ਸਕਦਾ।

    ਅੰਦਰੂਨੀ ਦਰਸ਼ਨ ਅਤੇ ਸੁਪਨੇ ਤੁਹਾਨੂੰ ਇਨ੍ਹਾਂ ਨਰਮ ਅਤੇ ਹਲੀਮ ਬਣਾ ਦਿੰਦੇ ਹਨ ਕਿ ਤੁਸੀਂ ਉਨ੍ਹਾਂ ਕੰਮਾਂ ਨੂੰ ਕਰਨ ਯੋਗ ਬਣ ਜਾਂਦੇ ਹੋ ਜੋ ਕਲੀਸੀਆ ਦੀ ਤਰੱਕੀ ਲਿਆਉਂਦੇ ਹਨ।

    ਵੱਡੀ ਕਲੀਸੀਆ ਦਾ ਅੰਦਰੂਨੀ ਦਰਸ਼ਨ ਅਤੇ ਸੁਪਨਾ ਤੁਹਾਨੂੰ ਕਲੀਸੀਆ ਦੀ ਤਰੱਕੀ ਦੇ ਲਈ ਪ੍ਰਾਰਥਨਾ ਕਰਨ ਯੋਗ ਬਣਾਉਂਦਾ ਹੈ। ਬਿਨ੍ਹਾਂ ਅੰਦਰੂਨੀ ਦਰਸ਼ਨ ਅਤੇ ਸੁਪਨੇ ਦੇ ਤੁਸੀਂ ਕਦੇ ਵੀ ਚਿੜਚਿੜਾ ਕੇ ਪ੍ਰਾਰਥਨਾਵਾਂ ਨਹੀਂ ਕਰ ਸਕੋਗੇ ਕਿ ਪਰਮੇਸ਼ੁਰ ਦਾ ਧਿਆਨ ਵੱਲ ਆਕਰਸ਼ਿਤ ਕਰ ਸਕੋ।

    ਵੱਡੀ ਕਲੀਸੀਆ ਦਾ ਅੰਦਰੂਨੀ ਦਰਸ਼ਨ ਅਤੇ ਸੁਪਨਾ ਤੁਹਾਨੂੰ ਕਲੀਸੀਆ ਦੀ ਤਰੱਕੀ ਦੇ ਲਈ ਜ਼ਰੂਰ ਬੁੱਧੀ ਅਤੇ ਯੁਕਤੀਆਂ ਦੀ ਭਾਲ ਕਰਨ ਯੋਗ ਬਣਾਉਂਦਾ ਹੈ। ਬਿਨ੍ਹਾਂ ਅੰਦਰੂਨੀ ਦਰਸ਼ਨ ਅਤੇ ਸੁਪਨੇ ਦੇ ਤੁਸੀਂ ਕਦੇ ਵੀ ਬੁੱਧੀ ਦੀ ਭਾਲ ਵਿੱਚ ਸਮਾਂ ਨਹੀਂ ਲਗਾਉਗੇ, ਜੋ ਕਲੀਸੀਆ ਵਿੱਚ ਤਰੱਕੀ ਲਿਆਉਂਦਾ ਹੈ। ਤੁਸੀਂ ਜਲਦੀ ਹੀ ਉਨ੍ਹਾਂ ਯੁਕਤੀਆਂ ਤੋਂ ਝੁਜਲਾ ਉੱਠੋਗੇ ਜੋ ਕਲੀਸੀਆ ਦੀ ਤਰੱਕੀ ਕਰਨ ਵਾਲੇ ਪਾਸਟਰਾਂ ਦੁਆਰਾ ਦਿਖਾਈ ਜਾਂਦੀ ਹੈ। ਅੰਦਰੂਨੀ ਦਰਸ਼ਨ ਦੇ ਬਿਨ੍ਹਾਂ ਤੁਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਿਰਥੱਕ ਬਣਾਉਗੇ।

    ਅੰਦਰੂਨੀ ਦਰਸ਼ਨ ਅਤੇ ਸੁਪਨੇ ਤੁਹਾਨੂੰ ਉਹੀ ਗੱਲਾਂ ਨੂੰ ਜੋ ਤੁਹਾਨੂੰ ਸਿਖਾਈਆਂ ਜਾਂਦੀਆਂ ਹਨ, ਪੜ੍ਹਨ ਅਤੇ ਦੁਬਾਰਾ ਉਨ੍ਹਾਂ ਨੂੰ ਪੜ੍ਹਨ ਦੇ ਲਈ, ਜਦੋਂ ਤੱਕ ਕਿ ਕੋਈ ਕੰਮ ਹੁੰਦਾ ਹੋਇਆ ਦਿਖਾਈ ਨਾ ਦੇਵੇ, ਪ੍ਰੇਰਿਤ ਕਰਦਾ ਹੈ।

    ਬਿਨ੍ਹਾਂ ਅੰਦਰੂਨੀ ਦਰਸ਼ਨ ਅਤੇ ਸੁਪਨੇ ਦੇ ਤੁਹਾਡੇ ਕੋਲ ਉਨ੍ਹਾਂ ਕਿਤਾਬਾਂ ਨੂੰ, ਜੋ ਕਲੀਸੀਆ ਦੀ ਤਰੱਕੀ ਵਿੱਚ ਸਹਾਇਕ ਹਨ, ਪੜ੍ਹਨ ਦਾ ਸਮਾਂ ਨਹੀਂ ਹੋਵੇਗਾ। ਕਲੀਸੀਆ ਦਾ ਅੰਦਰੂਨੀ ਦਰਸ਼ਨ ਅਤੇ ਸੁਪਨਾ ਤੁਹਾਨੂੰ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਦੇ ਲਈ ਪ੍ਰੇਰਿਤ ਕਰਦਾ ਹੈ, ਜੋ ਕਲੀਸੀਆ ਦੀ ਤਰੱਕੀ ਵਿੱਚ ਤੁਹਾਡੇ ਸਹਾਇਕ ਹੋ ਸਕਦੇ ਹਨ। ਇਹ ਤੁਹਾਨੂੰ ਇੰਨਾ ਹਲੀਮ ਬਣਾ ਦਿੰਦਾ ਹੈ ਕਿ ਤੁਸੀਂ ਉੱਚਿਤ ਲੋਕਾਂ ਦੇ ਨਾਲ ਸੰਗਤੀ ਕਰ ਸਕੋ ਅਤੇ ਖ਼ੁਦ ਨੂੰ ਉਨ੍ਹਾਂ ਦਾ ਮਸਹ ਤੁਹਾਡੇ ਉੱਤੇ ਨਾ ਆ ਜਾਵੇ।

    ਵੱਡੀ ਕਲੀਸੀਆ ਦੇ ਮੱਘਦੇ ਦਰਸ਼ਨ ਅਤੇ ਸੁਪਨੇ ਦੇ ਬਿਨ੍ਹਾਂ ਤੁਸੀਂ ਉਨ੍ਹਾਂ ਉਪਦੇਸ਼ਾਂ ਨੂੰ ਜੋ ਕਲੀਸੀਆ ਵਿੱਚ ਤਰੱਕੀ ਲਿਆਉਂਦੇ ਹਨ, ਨਹੀਂ ਸੁਣੋਗੇ। ਤੁਸੀਂ ਉਹੀ ਗੱਲਾਂ ਦਾ ਜੋ ਤੁਹਾਡੇ ਲਈ ਨਿਤਾਣ ਜ਼ਰੂਰੀ ਹਨ, ਆਲੋਚਨਾ ਕਰਨਗੇ ਅਤੇ ਉਨ੍ਹਾਂ ਦਾ ਮਖੌਲ ਤੱਕ ਉਡਾਉਣਗੇ।

    ਕਲੀਸੀਆ ਦੀ ਤਰੱਕੀ ਦੇ ਔਖੇ ਅਤੇ ਲੰਮੇ ਰਸਤੇ ਵਿੱਚ ਬਣੇ ਰਹਿਣ ਦੀ ਸਮਰੱਥਾ, ਬਲ ਅਤੇ ਦ੍ਰਿੜ੍ਹਤਾ ਪਾਉਣ ਦਾ ਇੱਕ ਮਾਤਰ ਸੱਚਾ ਸਰੋਤ ਅੰਦਰੂਨੀ ਦਰਸ਼ਨ ਅਤੇ ਸੁਪਨੇ ਦੇ ਉਲਟ ਹੋਰ ਕੋਈ ਸਰੋਤ ਨਹੀਂ ਹੈ।

    ਭਾਗ 2

    ਕਲੀਸੀਆ ਦੀ ਉਨਤੀ ਅਤੇ ਆਮ ਲੋਕ

    ਅਧਿਆਇ 2

    ਤੁਸੀਂ ਕਿਸ ਤਰ੍ਹਾਂ ਬਿਨ੍ਹਾਂ ਸਿਖਲਾਈ ਦੇ ਲੋਕਾਂ ਦੁਆਰਾ ਮਹਾਨ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦੇ ਹੋ?

    ਲਾਇਕੋਸ -ਇੱਕ ਬਿਨ੍ਹਾਂ ਸਿਖਲਾਈ ਦਾ

    ਮਨੁੱਖ / ਆਮ ਵਿਅਕਤੀ

    ਇਤਿਹਾਸ ਗਵਾਹੀ ਹੈ ਕਿ ਮਹਾਨ ਕੰਮ ਉਨ੍ਹਾਂ ਲੋਕਾਂ ਦੇ ਮਾਧਿਅਮ ਨਾਲ ਵੀ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿੱਚ ਯੋਗਤਾਵਾਂ ਦੀ ਘਾਟ ਹੁੰਦੀ ਹੈ। ਬਿਨ੍ਹਾਂ ਸਿਖਲਾਈ ਦੇ ਲੋਕਾਂ ਜਾਂ ਆਮ ਲੋਕਾਂ ਦੀਆਂ ਉਪਲੱਬਧੀਆਂ ਉੱਤੇ ਵਿਚਾਰ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਆਪਣੀ ਕਲੀਸੀਆ ਵਿੱਚ ਤਰੱਕੀ ਲਿਆਉਣ ਦੇ ਲਈ ਪ੍ਰਯੁਕਤ ਕਰਨ ਦੀ ਪ੍ਰੇਰਣਾ ਪਾ ਸਕਦੇ ਹੋ।

    ਸ਼ਬਦ ਲੇਮੈਨ ਦੀ ਉਤਪਤੀ ਯੂਨਾਨੀ ਸ਼ਬਦ ਲਾਇਕੋਸ ਤੋਂ ਹੋਈ ਹੈ ਜਿਸਦਾ ਅਰਥ ਹੈ ਜਿਸਦੇ ਕੋਲ ਯੋਗਤਾਵਾਂ ਨਾ ਹੋਣ। ਲੇਮੈਨ (ਬਿਨ੍ਹਾਂ ਸਿਖਲਾਈ ਦੇ ਮਨੁੱਖ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ।

    1.       ਲੇਮੈਨ ਇੱਕ ਆਮ ਮਨੁੱਖ ਹੁੰਦਾ ਹੈ।

    2.       ਲੇਮੈਨ ਸਮਾਨਿਆ ਮਨੁੱਖ ਹੁੰਦਾ ਹੈ।

    3.       ਲੇਮੈਨ ਆਮ ਸਥਾਨ ਦਾ ਮਨੁੱਖ ਹੁੰਦਾ ਹੈ।

    4.       ਲੇਮੈਨ ਸਾਰਿਆਂ ਦਾ ਜਾਣਿਆ ਪਹਿਚਾਣਿਆ ਮਨੁੱਖ ਹੁੰਦਾ ਹੈ।

    5.       ਲੇਮੈਨ ਇੱਕ ਨੇਮਬੱਧ ਮਨੁੱਖ ਹੁੰਦਾ ਹੈ।

    6.       ਲੇਮੈਨ ਇੱਕ ਆਮ ਆਦਮੀ ਹੁੰਦਾ ਹੈ।

    7.       ਲੇਮੈਨ ਹਰ ਦਿਨ ਦਾ ਆਦਮੀ ਹੁੰਦਾ ਹੈ।

    8.       ਲੇਮੈਨ ਔਸਤ ਮਨੁੱਖ ਹੁੰਦਾ ਹੈ।

    9.       ਲੇਮੈਨ ਕਿਸੇ ਕਾਰੋਬਾਰ ਵਿੱਚ ਨਿਪੁੰਨ ਵਿਅਕਤੀ ਨਹੀਂ ਹੁੰਦਾ।

    10.       ਲੇਮੈਨ ਕਿਸੇ ਕੰਮ ਵਿੱਚ ਮਾਹਰ ਨਹੀਂ ਹੁੰਦਾ।

    11.       ਲੇਮੈਨ ਉਹ ਹੁੰਦਾ ਹੈ ਜੋ ਕਿਸੇ ਵੀ ਕੰਮ ਵਿੱਚ ਸੰਪੂਰਨ ਨਾ ਹੋਵੇ।

    12.       ਲੇਮੈਨ ਉਹ ਹੁੰਦਾ ਹੈ ਜੋ ਕੰਮ ਯੋਗ ਨਹੀਂ ਹੁੰਦਾ।

    13.       ਲੇਮੈਨ ਸਿੱਖਿਅਤ ਨਹੀਂ ਹੁੰਦਾ।

    14.       ਲੇਮੈਨ ਮਾਨਤਾ ਪ੍ਰਾਪਤ ਨਹੀਂ ਹੁੰਦਾ।

    15.       ਲੇਮੈਨ ਦੇ ਕੋਲ ਲਾਈਸੰਸ ਨਹੀਂ ਹੁੰਦਾ।

    ਕਲੀਸੀਆਈ ਸੰਸਾਰ ਵਿੱਚ ਮਹਾਨ ਉਪਲੱਬਧੀਆਂ

    1.       ਕਲੀਸੀਆ ਦੇ ਮਹਾਨ ਧਰਮ-ਸੁਧਾਰ ਅੰਦੋਲਨ ਦੇ ਥੰਭੇ ਇਹੀ ਲੇਮੈਨ (ਬਿਨ੍ਹਾਂ ਸਿਖਲਾਈ ਦੇ ਲੋਕ) ਹੀ ਸਨ।

    ਮਾਰਟੀਨ ਲੁਥਰ ਦੇ ਬਾਈਬਲ ਅਨੁਵਾਦ ਨੇ, ਜੋ ਸਰਵਸਾਧਾਰਨ ਦੀ ਭਾਸ਼ਾ ਵਿੱਚ ਕੀਤਾ ਗਿਆ ਸੀ, ਸੰਸਾਰ ਨੂੰ ਬਦਲ ਕੇ ਰੱਖ ਸੁੱਟਿਆ। ਸਿਰਫ਼ ਲੈਟਿਨ ਭਾਸ਼ਾ ਹੀ ਵਿੱਚ ਬਾਈਬਲ ਹੋਣ ਦੇ ਸਥਾਨ ਤੇ ਬਾਈਬਲ ਨੂੰ ਸਰਵ-ਸਾਧਾਰਨ ਦੀ ਪਹੁੰਚ ਤੱਕ ਬਣਾ ਦਿੱਤਾ ਗਿਆ।

    ਜਦੋਂ ਸਰਵ-ਸਾਧਾਰਨ ਦੇ ਹੱਥ ਪ੍ਰਕਾਸ਼ਨ ਦਾ ਗਿਆਨ ਲੱਗ ਗਿਆ ਤਾਂ ਉਸਨੇ ਸੰਸਾਰ ਬਦਲ ਸੁੱਟਿਆ। ਸਰਵ-ਸਾਧਾਰਨ ਨੂੰ ਜਦੋਂ ਪਤਾ ਲੱਗਾ ਕਿ ਪਰਮੇਸ਼ੁਰ ਦੀ ਕਿਰਪਾ ਦੁਆਰਾ ਮੁਕਤੀ ਮਿਲਦੀ ਹੈ ਤਾਂ ਉਹ ਜਾਗ ਉੱਠੇ ਅਤੇ ਉਹ ਕੰਮ ਕਰ ਸੁੱਟਿਆ ਜਿਸ ਨੂੰ ਅਸੀਂ ਧਰਮ-ਸੁਧਾਰ ਅੰਦੋਲਨ ਕਹਿੰਦੇ ਹਾਂ।

    2.       ਬਿਨ੍ਹਾਂ ਵਿਅਕਤੀ ਦੇ ਲੋਕ (ਲੇਮੈਨ) ਹੀ ਵੱਡੀ ਮੈਥੋਡਿਸਟ ਚਰਚ ਦੇ ਖੰਭੇ ਸਨ।

    20ਵੀਂ ਸ਼ਤਾਬਦੀ ਦੇ ਅੱਧ ਤੱਕ ਅਮੇਰਿਕਾ ਵਿੱਚ ਮੈਥੋਡਿਸਟ ਚਰਚ ਸਭ ਤੋਂ ਵੱਡੀ ਪ੍ਰੋਟੇਸਟੈਂਟ ਕਲੀਸੀਆ ਸੀ। ਇਹ ਮਹਾਨ ਕਲੀਸੀਆ ਲੇਮੈਨ ਲੋਕਾਂ ਦੇ ਸਹਾਰੇ ਚੱਲਦੀਆਂ ਸਨ।

    ਮੈਥੋਡਿਸਟ ਕਲੀਸੀਆ ਵਿੱਚ ਪ੍ਰਚਾਰ ਕੰਮ ਕਰਨ ਦੀ ਇੱਕ ਪ੍ਰਾਚੀਨ ਪਰੰਪਰਾ ਸਹਾਇਕ-ਪ੍ਰਚਾਰਕਾਂ ਦੀ ਨਿਯੁਕਤੀ ਕਰਨੀ ਸੀ, ਜੋ ਕਲੀਸੀਆ ਦੁਆਰਾ ਸਥਾਪਿਤ ਛੋਟੇ-ਛੋਟੇ ਸਮੂਹਾਂ ਵਿੱਚ ਅਰਾਧਨਾਵਾਂ ਕਰਦੇ ਸਨ। ਜਿਨ੍ਹਾਂ ਨੂੰ ਸਰਕਿਟ ਕਿਹਾ ਜਾਂਦਾ ਸੀ।

    ਸਹਾਇਕ-ਪ੍ਰਚਾਰਕ ਆਪਣੇ ਨਿਰਧਾਰਿਤ ਸਮੇਂ ਤੇ ਇਨ੍ਹਾਂ ਸਰਕਿਟਾਂ ਵਿੱਚ ਪੈਦਲ ਜਾਂ ਘੋੜੇ ਤੇ ਸਵਾਰ ਹੋ ਕੇ ਜਾਂਦੇ ਸਨ ਅਤੇ ਵਿਧੀ ਅਨੁਸਾਰ ਅਰਾਧਨਾਵਾਂ ਚਲਾਉਂਦੇ ਸਨ।

    ਮੈਥੋਡਿਸਟ ਚਰਚ ਵਿੱਚ ਪਾਸਟਰਾਂ ਦੀ ਨਿਯੁਕਤੀ ਦੇ ਬਾਅਦ ਇਹ ਰਿਵਾਜ ਮੈਥੋਡਿਸਟ ਸਥਾਨਕ ਪ੍ਰਚਾਰਕ ਦੇ ਰੂਪ ਵਿੱਚ ਚਲਦੀ ਰਹੀ ਜਿਨ੍ਹਾਂ ਦੀ ਨਿਯੁਕਤੀ ਨੇੜੇ ਦੇ ਮੈਥੋਡਿਸਟ ਚਰਚ ਦੁਆਰਾ ਕੀਤੀ ਜਾਣ ਲੱਗੀ ਅਤੇ ਉਨ੍ਹਾਂ ਨੂੰ ਪਾਸਟਰ ਦੀ ਗ਼ੈਰ-ਹਾਜ਼ਰੀ ਦੇ ਦੌਰਾਨ ਸਹਾਇਕ ਸੇਵਕ ਦੇ ਰੂਪ ਵਿੱਚ ਸੱਦਿਆ ਜਾਣ ਲੱਗਾ।

    3.       ਬਿਨ੍ਹਾਂ ਸਿਖਲਾਈ ਦੇ ਲੋਕ (ਲੇਮੈਨ) ਹੀ ਸੰਸਾਰ ਦੀ ਇੱਕ ਮਾਤਰ ਸਭ ਤੋਂ ਵੱਡੀ ਕਲੀਸੀਆ ਦੇ ਖੰਭੇ ਸਨ।

    ਜਿਸ ਮੂਲ ਸਿਧਾਂਤ ਤੇ ਯੋਐਡੋ ਫੁਲ ਗੋਸਪਾਲ ਚਰਚ ਦੀ ਸਥਾਪਨਾ ਕੀਤੀ ਗਈ ਉਹ ਸਿਧਾਂਤ ਬਿਨ੍ਹਾਂ ਸਿਖਲਾਈ ਦੇ ਲੋਕਾਂ ਦੇ ਨਾਲ ਮਿਲ ਕੇ ਸੇਵਾ ਕਰਨ ਦਾ ਸਿਧਾਂਤ ਸੀ।

    ਯੋਐਡੋ ਫੁਲ ਗੋਸਪਾਲ ਚਰਚ, ਜੋ ਡੇਵਿਡ ਯੋਗੀ 'ਚੋ ਅਤੇ ਉਨ੍ਹਾਂ ਦੀ ਸੱਸ ਚੋ ਜਾ-ਸ਼ਿਲ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਦੋਵੇਂ ਹੀ ਅਸੈਂਬਲੀ ਆਫ਼ ਗਾਡ ਚਰਚ ਦੇ ਪਾਸਟਰ ਸਨ, ਉਨ੍ਹਾਂ ਨੇ 15 ਮਈ, 1958 ਨੂੰ ਹੋਰ ਚਾਰ ਔਰਤਾਂ ਦੇ ਨਾਲ ਆਪਣੀ ਮਹਿਮਾ-ਅਰਾਧਨਾ ਚੋ ਜਾ-ਸ਼ਿਲ ਦੇ ਘਰ ਕੀਤੀ ਸੀ।

    1977 ਵਿੱਚ ਇਹ ਸੰਖਿਆ ਵੱਧਦੇ-ਵੱਧਦੇ 50 ਹਜ਼ਾਰ ਹੋ ਗਈ; ਇਹ ਸੰਖਿਆ ਹਰ ਦੋ ਸਾਲ ਬਾਅਦ ਦੁਗਣੀ ਹੋਈ। ਤਦ 30 ਨਵੰਬਰ 1981 ਤੱਕ ਮੈਂਬਰਾਂ ਦੀ ਸੰਖਿਆ ਸਭ ਤੋਂ ਉੱਤੇ ਦੋ ਲੱਖ ਤੇ ਪਹੁੰਚ ਗਈ। ਲਾਸ ਏਂਜ਼ਲਿਸ ਸਮਾਚਾਰ ਪੱਤਰ ਦੇ ਅਨੁਸਾਰ ਇਸ ਸਮੇਂ ਇਹ ਕਲੀਸੀਆ ਸੰਸਾਰ ਦੀ ਸਭ ਤੋਂ ਜ਼ਿਆਦਾ ਮੈਂਬਰਾਂ ਵਾਲੀ, ਇੱਕ ਮਾਤਰ ਕਲੀਸੀਆ ਹੈ।

    2007 ਵਿੱਚ ਇਸ ਕਲੀਸੀਆ ਦੇ ਮੈਂਬਰਾਂ ਦੀ ਗਿਣਤੀ 8 ਲੱਖ 30 ਹਜ਼ਾਰ ਸੀ ਅਤੇ ਇਸ ਵਿੱਚ ਸੱਤ ਐਤਵਾਰ ਅਰਾਧਨਾਵਾਂ ਕੀਤੀਆਂ ਜਾਂਦੀਆਂ ਸਨ ਅਤੇ 16 ਭਾਸ਼ਾਵਾਂ ਵਿੱਚ ਉਪਦੇਸ਼ਾਂ ਦਾ ਅਨੁਵਾਦ ਹੁੰਦਾ ਸੀ।

    4.       ਨਾਈਜ਼ੀਰੀਆ ਅਤੇ ਘਾਨਾ ਦੁਆਰਾ ਸ਼ੁਰੂ ਹੋਣ ਵਾਲੀਆਂ ਕਲੀਸੀਆਵਾਂ ਦੇ ਵਿਸ਼ਾਲ ਨੈੱਟਵਰਕ ਦੇ ਥੰਮ੍ਹਾ ਇਹੀ (ਲੇਮੈਨ) ਬਿਨ੍ਹਾਂ ਸਿਖਲਾਈ ਦੇ ਲੋਕ ਹਨ।

    ਨਾਈਜ਼ੀਰੀਆ ਦੇ ਰਿਡੀਮਡ ਕ੍ਰਿਸ਼ਚਿਅਨ ਚਰਚ ਆਫ਼ ਗਾਡ ਅਤੇ ਘਾਨਾ ਦੇ ਦ ਚਰਚ ਆਫ਼ ਪੈਂਟੇਕਾਸਟ ਦੋਵਾਂ ਹੀ ਨੇ ਬਿਨ੍ਹਾਂ ਸਿਖਲਾਈ ਦੇ ਲੋਕਾਂ ਦਾ ਭਰਪੂਰ ਇਸਤੇਮਾਲ ਕੀਤਾ। ਇਨ੍ਹਾਂ ਦੋਵਾਂ ਹੀ ਸੇਵਕਾਈਆਂ ਦਾ ਵੱਡਾ ਭਾਰੀ ਨੈੱਟਵਰਕ ਹੈ ਅਤੇ ਲਗਾਤਾਰ ਪ੍ਰਚਾਰ ਅਤੇ ਪਾਸਟਰ ਦੇ ਕੰਮ ਦੇ ਲਈ ਬਿਨ੍ਹਾਂ ਸਿਖਲਾਈ ਦੇ ਲੋਕਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ।

    ਦ ਚਰਚ ਆਫ਼ ਪੈਂਟੇਕਾਸਟ ਦੀ ਸਥਾਪਨਾ ਇੱਕ ਆਈਰਿਸ਼ ਮਿਸ਼ਨਰੀ ਦੁਆਰਾ ਕੀਤੀ ਗਈ ਸੀ, ਜਿਸ ਨੂੰ ਓਪੋਸਟਾਲਿਕ ਚਰਚ ਬ੍ਰਾਡਫੋਰਡ, ਯੂ.ਕੇ. ਨੇ ਗੋਲਡ ਕੋਸਟ ਘੱਲਿਆ ਸੀ।

    ਇਸ ਦੀ ਮੈਂਬਰਸ਼ਿਪ ਵੱਧ ਕੇ 1.7 ਮਿਲੀਅਨ ਦੁਆਰਾ ਵੀ ਜ਼ਿਆਦਾ ਹੋ ਗਈ ਹੈ। ਚਰਚ ਆੱਫ਼ ਪੈਂਟੇਕਾਸਟ ਦੀ 13,000 ਤੋਂ ਜ਼ਿਆਦਾ ਕਲੀਸੀਆਵਾਂ ਹਨ ਜੋ ਸੰਸਾਰ ਦੇ 70 ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਹਨ।

    ਦ ਰਿਡੀਮਡ ਕ੍ਰਿਸ਼ਚੀਅਨ ਚਰਚ ਆਫ਼ ਗਾਡ ਦੀ ਸਥਾਪਨਾ ਨਾਈਜ਼ੀਰੀਆ ਵਿੱਚ, ਪਾ ਜੋਸ਼ਿਆ ਅਕਿਨਡਾਯੋਮੀ ਦੁਆਰਾ 1952 ਵਿੱਚ ਕੀਤੀ ਗਈ ਸੀ।

    ਇਸ ਕਲੀਸੀਆ ਦੇ ਪ੍ਰਧਾਨ ਅਧਿਕਾਰੀ ਪਾਦਰੀ ਈ.ਆਈ. ਅਡੇਬੋਏ ਦੀ ਅਗਵਾਈ ਵਿੱਚ ਇਸ ਕਲੀਸੀਆ ਦੀਆਂ ਸ਼ਾਖਾਵਾਂ 140 ਤੋਂ ਜ਼ਿਆਦਾ ਦੇਸ਼ਾਂ ਵਿੱਚ ਫੈਲ ਗਈਆਂ ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਮੌਜ਼ੂਦ ਹਨ।

    ਅਸਲ ਵਿੱਚ ਇਹ ਮਹਾਨ ਉਪਲੱਬਧੀਆਂ ਹਨ ਜੋ ਸਿਰਫ਼ ਬਿਨ੍ਹਾਂ ਸਿਖਲਾਈ ਦੇ (ਲੇਮੈਨਾਂ) ਲੋਕਾਂ ਦੇ ਸਹਿਯੋਗ ਦੁਆਰਾ ਹੀ ਸੰਭਵ ਹੋ ਸਕੀ।

    ਭੌਤਿਕ ਸੰਸਾਰ ਦੀਆਂ ਮਹਾਨ ਉਪਲੱਬਧੀਆਂ

    1.       ਸਰਕਾਰ ਬਣਾਉਣ ਦੀ ਪਰਜਾਤੰਤਰਿਕ ਵਿਵਸਥਾ ਦਾ ਜਨਮ ਬਿਨ੍ਹਾਂ ਸਿਖਲਾਈ ਦੇ ਲੋਕਾਂ ਦੁਆਰਾ ਹੋਇਆ।

    ਪਰਜਾਤੰਤਰ ਇੱਕ ਆਮ ਆਦਮੀ ਨੂੰ, ਜੇ ਉਹ ਚਾਹੇ ਤਾਂ ਸਰਕਾਰ  ਬਦਲਣ ਦਾ ਅਧਿਕਾਰ ਦਿੰਦਾ ਹੈ।

    ਪਰਜਾਤੰਤਰ ਇੱਕ ਆਮ ਮਨੁੱਖ ਦਾ ਉਹ ਅਧਿਕਾਰ ਹੈ ਕਿ ਉਹ ਨਾ ਸਹਿਣਯੋਗ ਹਲਾਤਾਂ ਵਿੱਚ ਜੀਵਨ ਬਤੀਤ ਕਰਨ ਤੋਂ ਇਨਕਾਰ ਕਰ ਸਕਦਾ ਹੈ।

    ਪਰਜਾਤੰਤਰ ਇੱਕ ਆਮ ਮਨੁੱਖ ਦਾ ਆਪਣੇ ਦੇ ਹਿੱਤ ਵਿੱਚ ਸਹਿਯੋਗੀ ਹੋਣਾ ਅਤੇ ਕੰਮ ਕਰਨਾ ਹੈ।

    ਪਰਜਾਤੰਤਰ ਦੀ ਸਥਾਪਨਾ ਇਸ ਸਿਧਾਂਤ ਤੇ ਕੀਤੀ ਗਈ ਹੈ ਕਿ ਆਮ ਤੋਂ ਆਮ ਮਨੁੱਖ ਨੂੰ ਵੀ ਬਰਾਬਰੀ ਦਾ ਅਧਿਕਾਰ ਅਤੇ ਬਰਾਬਰ ਮੌਕੇ ਮਿਲਣ।

    2.       ਸਾਧਾਰਨ ਲੋਕਾਂ ਦੁਆਰਾ ਸਰਵਉੱਚ ਸ਼ਕਤੀ ਦਾ ਜਨਮ ਹੋਇਆ।

    ਆਮ ਲੋਕਾਂ ਦੀ ਤਾਕਤ ਜਾਂ ਆਮ ਲੋਕਾਂ ਦੁਆਰਾ ਇਤਹਾਸ ਰਚੇ ਜਾਣ ਦੀ ਉੱਤਮ ਉਦਾਹਰਣ ਅਮੇਰਿਕਾ ਦੀ ਕ੍ਰਾਂਤੀ ਹੈ।

    ਆਮ ਲੋਕਾਂ ਨੇ ਉੱਥੇ ਸਰਵਉੱਚ ਸ਼ਕਤੀ ਨੂੰ ਜਨਮ ਦਿੱਤਾ। ਪਿੱਛਲੀ ਸ਼ਤਾਬਦੀ ਦੀ ਸਮਾਪਤੀ ਤੇ ਅਮੇਰੀਕਨ ਕ੍ਰਾਂਤੀ ਵਿੱਚ ਸਫ਼ਲ ਇਸਤੇਮਾਲ ਸੀ ਜਿਸ ਦੇ ਦੁਆਰਾ ਥੋੜ੍ਹੇ ਲੋਕਾਂ ਦਾ ਸੰਸਾਰ ਤੇ ਲਗਾਤਾਰ ਬਦਲਾਵ ਹੋ ਕੇ ਅਨੇਕ ਲੋਕਾਂ ਦੇ ਕਾਬੂ ਵਿੱਚ ਆਮ ਗਿਆ।

    ਇਸ ਸੱਤਾ ਬਦਲਾਵ ਦਾ ਸਿਹਰਾ ਆਜ਼ਾਦੀ ਪੁੱਤਰ ਜਿਹੀ ਛੋਟੀ ਕ੍ਰਾਂਤੀਕਾਰੀ ਸੰਸਥਾਵਾਂ ਨੂੰ ਜਾਂਦਾ ਹੈ। ਇਹ ਸੰਸਥਾਵਾਂ ਅਮੀਰਾਂ ਅਤੇ ਸਮਰੱਥੀ ਮਹਾਜਨਾਂ ਦੁਆਰਾ ਕਾਬੂ ਨਹੀਂ ਸੀ, ਸਗੋਂ ਔਸਤ ਹੈਸੀਅਤ ਵਾਲੇ ਆਮ ਲੋਕਾਂ ਨੇ ਮਿਲ ਕੇ ਇਸ ਸੱਤਾ ਬਦਲਾਵ ਦੇ ਬੀ ਬੀਜੇ।

    3.       ਚੋਣ ਵਿੱਚ ਮਹਾਨ ਸਫ਼ਲਤਾ ਬਿਨ੍ਹਾਂ ਸਿਖਲਾਈ ਦੇ ਲੋਕਾਂ ਦੁਆਰਾ ਪ੍ਰਾਪਤ ਹੋਈ।

    ਮਈ 2008 ਵਿੱਚ ਪਹਿਲਾ ਕਾਲਾ ਅਮਰੀਕੀ ਰਾਸ਼ਟਰਪਤੀ ਬਰਾਕ ਅੋਬਾਮਾ ਨੇ ਪਰਜਾਤੰਤਰਿਕ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿੱਚ ਸੱਤਾ ਆਪਣੇ ਅਧਿਕਾਰ ਵਿੱਚ ਲਈ।

    ਹਾਲਾਂਕਿ ਦੇਸ਼ ਦੇ ਸਭ ਤੋਂ ਅਮੀਰ ਲੋਕ ਅਤੇ ਪਰਜਾਤੰਤਰਿਕ ਪ੍ਰਭਾਵ ਰੱਖਣ ਵਾਲੇ ਕਲਿੰਟਨ ਦੇ ਸਮਰਥੱਕ ਸਨ ਅਤੇ ਉਨ੍ਹਾਂ ਨੂੰ ਕਰੋੜਾਂ ਡਾਲਰਾਂ ਦਾ ਸਮਰਥਨ ਦਿੰਦੇ ਸਨ ਤਾਂ ਵੀ ਓਬਾਮਾ ਨੇ ਆਮ ਮਨੁੱਖ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਇੰਨਾ ਧੰਨ ਸਹਿਯੋਗ ਇਕੱਠਾ ਕਰ ਵਿਖਾਇਆ ਜਿੰਨ੍ਹਾ ਇਤਿਹਾਸ ਵਿੱਚ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਇਕੱਠਾ ਨਹੀਂ ਕੀਤਾ।

    ਓਬਾਮਾ ਨੇ ਆਪਣੀ ਇੱਕ ਬੰਦਗੀ ਵਿੱਚ 80 ਮਿਲੀਅਨ ਡਾਲਰ ਤੋਂ ਜ਼ਿਆਦਾ ਜਮਾਂ ਕੀਤਾ ਅਤੇ ਸਭ ਤੋਂ ਜ਼ਿਆਦਾ ਪੈਸਾ ਆਮ ਲੋਕਾਂ ਦੀ ਵਿਅਕਤੀਗਤ ਭੇਂਟ ਅਤੇ ਦਾਨ ਸੀ।

    ਅਧਿਆਇ 3

    ਬਿਨ੍ਹਾਂ ਸਿਖਲਾਈ ਦੇ ਲੋਕਾਂ ਨੇ ਕਿਸ ਤਰ੍ਹਾਂ ਕਲੀਸੀਆਵਾਂ ਦੀ ਤਰੱਕੀ ਵਿੱਚ ਮਦਦ ਕੀਤੀ।

    ਮੈਂ ਸੇਵਕਾਈ ਦੇ ਦੋ ਪੜਾਅ ਵੇਖੇ ਹਨ - ਪੂਰਾ ਸਮਾਂ ਸੇਵਕਾਈ ਅਤੇ ਪੂਰਾ ਸਮਾਂ ਸੇਵਕਾਈ ਨਹੀਂ ਦੇ ਬਿਨ੍ਹਾਂ ਸਿਖਲਾਈ ਦੇ ਲੋਕ ਸੇਵਕਾਈ। ਜ਼ਿਆਦਾ ਪਾਸਟਰ ਲੋਕ ਸਿਰਫ਼ ਪੂਰਾ ਸਮਾਂ ਸੇਵਕਾਈ ਹੀ ਦਾ ਗਿਆਨ ਰੱਖਦੇ ਹਨ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਕਿਸ ਤਰ੍ਹਾਂ ਬਿਨ੍ਹਾਂ ਸਿਖਲਾਈ ਦੇ ਲੋਕ ਵੀ ਕਲੀਸੀਆ ਦੀ ਤਰੱਕੀ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ।

    ਬਿਨ੍ਹਾਂ ਸਿਖਲਾਈ ਦਾ ਵਿਅਕਤੀ ਅਜਿਹਾ ਵਿਅਕਤੀ ਹੁੰਦਾ ਹੈ ਜੋ ਆਪਣੀ ਨੌਕਰੀ ਕਰਨ ਦੇ ਨਾਲ-ਨਾਲ ਪ੍ਰਭੂ ਯਿਸੂ ਮਸੀਹ ਦੀ ਸੇਵਕਾਈ ਵੀ ਕਰਨਾ ਚਾਹੁੰਦਾ ਹੈ। ਪਰ ਪੂਰਾ ਸਮਾਂ ਸੇਵਕ ਉਹ ਹੁੰਦਾ ਹੈ ਜੋ ਆਪਣੀ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਆਪਣੀ ਸੇਵਕਾਈ ਵਿੱਚ ਹੀ ਧਿਆਨ ਦਿੰਦਾ ਹੈ।

    ਅਨੇਕ ਸੇਵਕ ਜੋ ਪੂਰਾ ਸਮਾਂ ਸੇਵਕਾਈ ਵਿੱਚ ਜੁੜੇ ਹਨ, ਅਕਸਰ ਇਸ ਵਿਚਾਰ ਨਾਲ ਸਹਿਮਤੀ ਨਹੀਂ ਰੱਖਦੇ ਹਨ ਕਿ ਬਿਨ੍ਹਾਂ ਸਿਖਲਾਈ ਦੇ ਲੋਕ ਸੇਵਕਾਈ ਵਿੱਚ ਹਿੱਸਾ ਲੈਣ। ਉਨ੍ਹਾਂ ਦੀ ਅਸਹਿਮਤੀ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਪੂਰਾ ਸਮਾਂ ਸੇਵਕਾਈ ਨੂੰ ਸਿਰਫ਼ ਕੁਝ ਹੀ ਬੁਲਾਏ ਹੋਏ ਪਰਮੇਸ਼ੁਰ ਦੇ ਲੋਕਾਂ ਤੱਕ ਹੀ ਸੁਰੱਖਿਅਤ ਰੱਖਣਾ ਚਾਹੁੰਦੇ ਹਨ।

    ਕੁਝ ਪੂਰਾ ਸਮਾਂ ਸੇਵਕ ਇਸ ਸੱਚਿਆਈ ਨੂੰ ਮੰਨਣਾ ਹੀ ਨਹੀਂ ਚਾਹੁੰਦੇ ਕਿ ਬਿਨ੍ਹਾਂ ਸਿਖਲਾਈ ਦੇ ਲੋਕ ਸੇਵਕਾਈ ਵਿੱਚ ਮਹੱਤਵਪੂਰਨ ਯੋਗਦਾਨ ਕਰਨ ਯੋਗ ਹਨ। ਬਹੁਤ ਸਾਰੇ ਪੂਰਾ ਸਮਾਂ ਸੇਵਕ ਆਪਣੇ ਸਿੱਖਿਅਤ ਲੋਕਾਂ (ਲੇਮੈਨ) ਨੂੰ ਮਾਤਰ ਆਰਥਿਕ-ਸਹਿਯੋਗੀ ਦੇ ਰੂਪ ਵਿੱਚ ਰੱਖਣ ਵਿੱਚ ਖੁਸ਼ ਰਹਿੰਦੇ ਹਨ।

    ਕੁਝ ਪੂਰਾ ਸਮਾਂ ਸੇਵਕ ਇਸ ਸੱਚਿਆਈ ਨੂੰ ਮੰਨਣ ਹੀ ਨਹੀਂ ਚਾਹੁੰਦੇ ਕਿ ਬਿਨ੍ਹਾਂ ਸਿਖਲਾਈ ਦੇ ਲੋਕ ਸੇਵਕਾਈ ਵਿੱਚ ਮਹੱਤਵਪੂਰਨ ਯੋਗਦਾਨ ਕਰਨ ਯੋਗ ਹਨ। ਬਹੁਤ ਸਾਰੇ ਪੂਰਾ ਸਮਾਂ ਸੇਵਕ ਆਪਣੇ ਸਿੱਖਿਅਤ ਲੋਕਾਂ (ਲੇਮੈਨ) ਨੂੰ ਮਾਤਰ ਆਰਥਿਕ ਸਹਿਯੋਗੀ ਦੇ ਰੂਪ ਵਿੱਚ ਰੱਖਣ ਵਿੱਚ ਖੁਸ਼ ਰਹਿੰਦੇ ਹਨ।

    ਪਾਸਟਰ ਲੋਕ ਸੇਵਕਾਈ ਸੰਬੰਧੀ ਆਪਣੇ ਖ਼ਾਸ ਕੰਮਾਂ ਨੂੰ ਪੂਰਾ ਕਰਦੇ ਸਮੇਂ ਖ਼ਾਸ ਵਿਅਕਤੀ ਕਹਾਉਣਾ ਪਸੰਦ ਕਰਦੇ ਹਨ। ਉਹ ਕਹਿੰਦੇ ਹਨ, ਇੱਕ ਸਿੱਖਿਅਤ ਮਨੁੱਖ ਕਿਉਂ ਉਹ ਕੰਮ ਕਰੇ, ਜੋ ਮੈਂ ਕਰਦਾ ਹਾਂ? ਉਹ ਸੋਚਦੇ ਹਨ, ਆਖ਼ਿਰਕਾਰ ਮੇਰੀ ਵੀ ਤਾਂ ਕੋਈ ਹੈਸੀਅਤ ਹੈ, ਜੇ ਜੋ ਕੰਮ ਮੈਂ ਕਰਦਾ ਹਾਂ ਉਹੀ ਕੰਮ ਤੁਸੀਂ ਵੀ ਕਰ ਸਕੋ, ਤਾਂ ਕੀ ਫ਼ਰਕ ਰਿਹਾ?

    ਬਹੁਤ ਸਾਰੇ ਪਾਸਟਰ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦਾ ਹੈ ਕਿ ਬਿਨ੍ਹਾਂ ਸਿਖਲਾਈ ਦੇ ਲੋਕ ਵੀ ਸੇਵਕਾਈ ਦਾ ਕੰਮ ਕਰ ਸਕਦੇ ਹਨ, ਉਹ ਇਸ ਗੱਲ ਦੇ ਗਿਆਨਵਾਨ ਨਹੀਂ ਹਨ। ਮੇਰੇ ਕੁਝ ਪਾਸਟਰਾਂ ਨੇ ਇੱਕ ਵਾਰ ਮੈਨੂੰ ਪ੍ਰਸ਼ਨ ਕੀਤਾ ਸੀ, ਕੀ ਉਨ੍ਹਾਂ ਦੇ ਕੋਲ ਸਮਾਂ ਹੋਵੇਗਾ ਕਿ ਜਾ ਕੇ ਝੁੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ? ਅਤੇ ਕੀ ਉਹ ਆਪਾਤਕਾਲੀਨ ਸਥਿਤੀ ਨੂੰ ਸੰਭਾਲ ਸਕਣਗੇ?

    ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਵੱਡਾ ਆਸਾਨ ਹੈ - ਹਾਂ ਅਤੇ ਹਾਂ। ਮੈਂ ਖ਼ੁਦ ਬਹੁਤ ਸਾਲਾਂ ਤੱਕ ਸਹਾਇਕ-ਮਿਨਿਸਟਰੀ (ਬਿਨ੍ਹਾਂ ਸਿਖਲਾਈ ਦੇ ਸੇਵਕਾਈ) ਵਿੱਚ ਰਿਹਾ ਹਾਂ ਅਤੇ ਮੈਂ ਪਾਇਆ ਹੈ ਕਿ ਅਜਿਹਾ ਸੱਚਮੁੱਚ ਹੋ ਸਕਦਾ ਹੈ।

    ਇਹ ਕਿਤਾਬ ਮੈਂ ਇਸੇ ਉਦੇਸ਼ ਨਾਲ ਲਿਖ ਰਿਹਾ ਹਾਂ ਤਾਂ ਕਿ ਤੁਹਾਡੀ ਜਾਣ-ਪਹਿਚਾਣ ਇਸ ਪੂਰਾ ਸਮਾਂ ਯਾਜਕਾਂ ਦੀ ਪਰੰਪਰਾਵਾਦੀ ਵਿਚਾਰਧਾਰਾ ਦੇ ਵਿਕੱਲਪ ਨਾਲ ਕਰ ਸਕਾਂ, ਜੋ ਸਿਰਫ਼ ਹੈਕਲ ਵਿੱਚ ਬੈਠੇ ਪਰਮੇਸ਼ੁਰ ਦੀ ਉਡੀਕ ਵਿੱਚ ਰਹਿੰਦੇ ਹਨ। ਬਿਨ੍ਹਾਂ ਸਿਖਲਾਈ ਦੇ ਸੇਵਕਾਈ ਕਲੀਸੀਆ ਦੀ ਤਰੱਕੀ ਦੀ ਕੁੰਜੀ ਹੁੰਦੀ। ਜਿਨ੍ਹਾਂ ਕਲੀਸੀਆਵਾਂ ਨੇ ਤਰੱਕੀ ਹੁੰਦੇ ਵੇਖੀ ਹੈ, ਉਨ੍ਹਾਂ ਸਾਰਿਆਂ ਨੇ ਸੇਵਕਾਈ ਵਿੱਚ ਬਿਨ੍ਹਾਂ ਸਿਖਲਾਈ ਦੇ ਲੋਕਾਂ ਨੂੰ ਇਸਤੇਮਾਲ ਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਮਹਾਨ ਆਗਿਆ ਨੂੰ ਪੂਰਾ ਕਰਨ ਦੀ ਵੀ ਕੁੰਜੀ ਹੈ। ਅਸੀਂ ਥੋੜ੍ਹੇ ਜਿਹੇ ਪੂਰਾ ਸਮਾਂ ਸੇਵਕਾ ਅਤੇ ਪਾਸਟਰਾਂ ਨੂੰ ਲੈ ਕੇ ਇਸ ਦੁਨੀਆਂ ਨੂੰ ਨਹੀਂ ਜਿੱਤ ਸਕਦੇ। ਹਰ ਇੱਕ ਵਿਅਕਤੀ ਨੂੰ ਇਸ ਕੰਮ ਵਿੱਚ ਲੱਗਣਾ ਹੋਵੇਗਾ। ਬਹੁਤ ਸਾਰਿਆਂ ਨੂੰ ਉੱਚ ਪੱਧਰ ਦੀ ਸੇਵਕਾਈ ਵਿੱਚ ਲੱਗਣਾ ਹੋਣਾ ਹੋਵੇਗਾ। ਕਲੀਸੀਆ ਵਿੱਚ ਬਿਨ੍ਹਾਂ ਸਿਖਲਾਈ ਦੇ ਸੇਵਕਾਈ ਕੀਤੀ ਜਾਣ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

    ਅਜਿਹਾ ਕਦੇ ਨਾ ਸੋਚੋ ਕਿ ਬਿਨ੍ਹਾਂ ਸਿਖਲਾਈ ਦੇ ਸਹਾਇਕ-ਪਾਸਟਰ ਜਿਹੀ ਕੋਈ ਗੱਲ ਨਹੀਂ ਹੁੰਦੀ ਅਰਥਾਤ ਅਜਿਹਾ ਪਾਸਟਰ ਜੋ ਆਪਣੀ ਨੌਕਰੀ ਕਰਨ ਦੇ ਨਾਲ-ਨਾਲ ਸੇਵਕਾਈ ਦਾ ਕੰਮ ਵੀ ਕਰਦਾ ਹੋਵੇ। ਮੇਰੀ ਕਲੀਸੀਆ ਵਿੱਚ 90% ਪਾਸਟਰ ਬਿਨ੍ਹਾਂ ਸਿਖਲਾਈ ਦੇ ਪਾਸਟਰ ਹਨ।

    ਬਿਨ੍ਹਾਂ ਸਿਖਲਾਈ ਦੇ ਲੋਕਾਂ ਨੂੰ ਸੇਵਕਾਈ ਵਿੱਚ ਸ਼ਾਮਿਲ ਹੋਣ ਦੇ ਲਈ ਉਤਸ਼ਾਹਿਤ ਕਰਦੇ ਸਮੇਂ ਪੂਰਾ ਸਮਾਂ ਪਾਸਟਰਾਂ ਨੂੰ ਝਿਜਕਣਾ ਨਹੀਂ ਚਾਹੀਦਾ ਸਗੋਂ ਖ਼ੁਦ ਨੂੰ ਸੁਰੱਖਿਅਤ ਸਮਝਣਾ ਚਾਹੀਦਾ ਹੈ। ਸੇਵਕਾਈ ਵਿੱਚ ਕੋਈ ਗੱਲ ਭੇਤਮਈ ਨਹੀਂ ਹੁੰਦੀ। ਕੁਝ ਪਾਸਟਰ ਅਜਿਹੇ ਹੁੰਦੇ ਹਨ। ਜੋ ਸੇਵਕਾਈ ਨੂੰ ਭੇਤਾਂ ਵਿੱਚ ਢੱਕਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦੇ ਮੈਂਬਰ ਉਨ੍ਹਾਂ ਤੇ ਨਿਰਭਰ ਅਨੁਭਵ ਕਰਨ।

    ਹੁਣ ਲੋਕਾਂ ਦੀ ਦੇਖਭਾਲ ਕਰਨ ਦੀ ਕਲਾ ਦਾ ਇਸਤੇਮਾਲ ਕਰਨ ਦਾ ਸਮਾਂ ਹੈ। ਇਸ ਕੰਮ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਹੋ ਸਕਣ। ਇਹ ਕਿੰਨੀ ਫਲਦਾਇਕ ਪੂਰਨ ਗੱਲ ਹੋਵੇਗੀ ਜਦੋਂ ਬਿਨ੍ਹਾਂ ਸਿਖਲਾਈ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਵੀ ਸੇਵਕਾਈ ਦੇ ਕੰਮ ਵਿੱਚ ਉਪਯੋਗੀ ਬਣ ਸਕਦੇ ਹਨ। ਪਾਸਟਰ ਦੇ ਲਈ ਵੀ ਇਹ ਫਲਦਾਇਕ ਪੂਰਨ ਹੋਵੇਗੀ ਜਦੋਂ ਉਹ ਪਾਵੇਗਾ ਕਿ ਬਿਨ੍ਹਾਂ ਸਿਖਲਾਈ ਦੇ ਲੋਕਾਂ ਦੁਆਰਾ ਉਸਦੀ ਕਲੀਸੀਆ ਦੀ ਤਰੱਕੀ ਹੋ ਸਕਦੀ ਹੈ।

    ਮੈਂ ਇਹ ਨਹੀਂ ਕਹਿ ਰਿਹਾ ਕਿ ਹੁਣ ਪੂਰਾ ਸਮਾਂ ਸੇਵਕਾਂ ਦੀਆਂ ਜ਼ਰੂਰਤਾਂ ਨਹੀਂ ਰਹੀਆਂ ਹਨ। ਮੈਂ ਖ਼ੁਦ ਵੀ ਇੱਕ ਪੂਰਾ ਸਮਾਂ ਸੇਵਕ ਹਾਂ। ਪੂਰਾ ਸਮਾਂ ਸੇਵਕਾਂ ਦੀ ਸੌ ਪ੍ਰਤੀਸ਼ਤ ਸੇਵਕਾਈ ਵਿੱਚ ਲੱਗੇ ਰਹਿਣ ਦੀ ਨਿਤਾਣ ਜ਼ਰੂਰਤ ਹੈ, ਕਿਉਂਕਿ ਅਜਿਹੇ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਨੂੰ ਸਿਰਫ਼ ਪੂਰਾ ਸਮਾਂ ਸੇਵਕ ਹੀ ਕਰ ਸਕਦਾ ਹੈ।

    ਮੈਂ ਬਿਨ੍ਹਾਂ ਸਿਖਲਾਈ ਸਹਾਇਕ ਪਾਸਟਰ ਸੀ

    ਜਦੋਂ ਮੈਂ ਸੈਕੰਡਰੀ ਸਕੂਲ ਵਿੱਚ ਪੜ੍ਹਿਆ ਕਰਦਾ ਸੀ ਤਾਂ 15 ਸਾਲ ਦੀ ਉਮਰ ਵਿੱਚ ਮੈਂ ਪ੍ਰਭੂ ਨਾਲ ਮੁਲਾਕਾਤ ਕੀਤੀ। ਉਸ ਦਿਨ ਤੋਂ ਮੈਂ ਆਪਣਾ ਜੀਵਨ ਮਸੀਹ ਨੂੰ ਦੇ ਦਿੱਤਾ। ਅਤੇ ਮੈਂ ਸਰਗਰਮੀ ਨਾਲ ਸੇਵਕਾਈ ਕਰਨ ਲੱਗਾ। ਮੈਂ ਆਤਮਾਵਾਂ ਬਚਾਉਣ ਅਤੇ ਨਵੇਂ ਵਿਸ਼ਵਾਸੀਆਂ ਨੂੰ ਸਿੱਖਿਅਤ ਕਰਨ ਵਿੱਚ ਵਿਅਰਥ ਰਹਿਣ ਲੱਗਾ। ਮੈਂ ਪ੍ਰਭੂ ਦੇ ਲਈ ਗੀਤ ਗਾਉਣ ਅਤੇ ਸਾਜ ਯੰਤਰ ਵਜਾਉਣ ਵਿੱਚ ਵੀ ਵਿਅਸਥ ਰਿਹਾ।

    ਆਪਣੇ ਮਸੀਹੀ ਜੀਵਨ ਦੇ ਪਹਿਲੇ ਚਰਨ ਵਿੱਚ ਮੈਂ ਪਰੰਪਰਿਕ ਤੌਰ ਤੇ ਐਤਵਾਰ ਅਰਾਧਨਾ ਵਿੱਚ ਹਾਜ਼ਿਰ ਰਹਿਣ ਵਾਲਾ ਵਿਅਕਤੀ ਨਹੀਂ ਰਿਹਾ। ਸੱਚਿਆਈ ਤਾਂ ਇਹ ਹੈ ਕਿ ਐਤਵਾਰ ਨੂੰ ਮੁਸ਼ਕਿਲ ਨਾਲ ਹੀ ਚਰਚ ਜਾਂਦਾ ਸੀ। ਸੋਮਵਾਰ ਤੋਂ ਸ਼ਨੀਵਾਰ ਤੱਕ ਮੇਰਾ ਮਸੀਹੀ ਜੀਵਨ ਇੰਨਾ ਵਿਅਸਥ ਰਹਿੰਦਾ ਸੀ ਕਿ ਐਤਵਾਰ ਮੈਂ ਅਰਾਮ ਕਰਦਾ ਸੀ। ਸੋਮਵਾਰ ਅਤੇ ਬੁੱਧਵਾਰ ਨੂੰ ਮੈਂ ਪ੍ਰਾਰਥਨਾ ਬੰਦਗੀ ਅਤੇ ਬਾਈਬਲ ਅਧਿਐਨ ਚਲਾਉਂਦਾ, ਮੰਗਲਵਾਰ ਅਤੇ ਵੀਰਵਾਰ ਨੂੰ ਮੈਂ ਸੰਗਤੀ ਦਾ ਅਭਿਆਸ ਕਰਦਾ ਸੀ, ਸ਼ੁੱਕਰਵਾਰ ਨੂੰ ਸਾਡੀ ਰੋਜਾ ਅਤੇ ਪ੍ਰਾਰਥਨਾ ਬੰਦਗੀ ਹੁੰਦੀ ਸੀ ਅਤੇ ਫਿਰ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਸਾਡੀ ਰਿਟ੍ਰੀਟ ਹੁੰਦੀ ਸੀ।

    ਇਨ੍ਹਾਂ ਸਾਰੀਆਂ ਕਿਰਿਆਵਾਂ ਵਿੱਚ ਵਿਅਸਥ ਰਹਿਣ ਦੇ ਬਾਅਦ ਵੀ ਮੈਂ ਸਕੂਲ ਜਾਣਾ ਨਹੀਂ ਛੱਡਿਆ। ਮੈਂ ਆਪਣੀ ਜੀ.ਸੀ.ਈ ਪੱਧਰ ਤੱਕ ਦੀ ਅਤੇ ਡਿਸਟਿੰਕਸ਼ਨ ਲੈ ਕੇ ਪਾਸ ਹੋਇਆ। ਮੈਂ ਸੱਤ ਵਾਰ ਪਹਿਲਾਂ ਅੰਕ ਪਾਇਆ (ਇੱਕ ਅੰਕ ਡਿਸਟਿੰਕਸ਼ਨ ਦਾ ਸਰਵ-ਉੱਤਮ ਅੰਕ ਹੁੰਦਾ ਹੈ) ਇਹ ਕਿਸੇ ਵੀ ਕਲਾਸ ਦੀ ਸਭ ਤੋਂ ਵੱਡੀ ਉਪਲੱਬਧੀ ਸੀ। ਜੀ. ਸੀ. ਆਈ. ‘ਅ’ ਪੱਧਰ ਨੂੰ ਆਪਣੀ ਕਲਾਸ ਵਿੱਚ ਸਭ ਤੋਂ ਜ਼ਿਆਦਾ ਅੰਕਾਂ ਦੇ ਨਾਲ ਪਾਸ ਕੀਤਾ, ਅਤੇ ਸਕੂਲ ਦੀ ਵੱਲੋਂ ਮੈਂ ਹੀ ਇੱਕ ਮਾਤਰ ਅਜਿਹਾ ਵਿਦਿਆਰਥੀ ਸੀ ਜਿਸਦਾ ਦਾਖ਼ਲਾ ਮੈਡੀਕਲ ਸਕੂਲ ਦੇ ਲਈ ਹੋਇਆ। ਇਨ੍ਹਾਂ ਸਾਰੀਆਂ ਗੱਲਾਂ ਦੇ ਦੌਰਾਨ ਵੀ ਮੈਂ ਪੂਰੀ ਤਰ੍ਹਾਂ ਸੇਵਕਾਈ ਕਰਦਾ ਰਿਹਾ। ਮੈਂ ਪ੍ਰਚਾਰ ਕੀਤਾ! ਆਤਮਾਵਾਂ ਜਿੱਤੀਆਂ! ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ! ਬਹੁਤ ਸਾਰੇ ਲੋਕਾਂ ਨੂੰ ਮੈਂ ਸਲਾਹ ਅਤੇ ਤਸੱਲੀ ਦਿੱਤੀ। ਮੈਂ ਰੋਜ਼ੇ ਨਾਲ ਪ੍ਰਾਰਥਨਾਵਾਂ ਕੀਤੀਆਂ। ਇੱਕ ਵਾਰ ਮੈਂ ਇੰਨੇ ਰੋਜ਼ੇ ਰੱਖੇ ਕਿ ਬਹੁਤ ਕਮਜ਼ੋਰ ਹੋ ਗਿਆ ਮੰਨੋ ਕਿਸੇ ਬੁਰੀ ਆਦਤ ਦਾ ਸ਼ਿਕਾਰ ਹਾਂ। ਕਿਸੇ ਨੇ ਮੈਨੂੰ ਕਹਿ ਵੀ ਦਿੱਤਾ ਸੀ, ਕੀ ਤੁਸੀਂ ਸੋਚਦੇ ਹੋ ਕਿ ਹੱਡੀਆਂ ਦਾ ਢਾਂਚਾ ਬਣ ਕੇ ਤੁਸੀਂ ਸੁਰਗ ਵਿੱਚ ਪ੍ਰਵੇਸ਼ ਕਰ ਸਕੋਗੇ?

    ਮੈਨੂੰ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਮੈਂ ਜਿਨ੍ਹਾਂ ਸੇਵਾਵਾਂ ਵਿੱਚ ਵਿਅਸਥ ਹਾਂ ਉਨ੍ਹਾਂ ਦੇ ਬਦਲੇ ਵਿੱਚ ਮੈਨੂੰ ਪੈਸਾ ਮਿਲਣਾ ਚਾਹੀਦਾ ਹੈ। 9 ਸਾਲ ਦੀ ਉਮਰ ਤੱਕ ਮੈਂ ਸੇਵਕਾਈ ਵਿੱਚ ਪੂਰਾ ਵਿਅਸਥ ਰਿਹਾ। ਮੇਰੇ ਕੋਲ ਬਹੁਤ ਸਾਰੀਆਂ ਭੇਡਾਂ ਸਨ ਜੋ ਪ੍ਰਾਰਥਨਾ ਅਤੇ ਮਾਰਗਦਰਸ਼ਨ ਦੇ ਲਈ ਮੇਰੀ ਵੱਲ ਨਜ਼ਰ ਲਗਾਉਂਦੀਆਂ ਸਨ। ਸੰਨ 1980 ਤੱਕ ਮੈਂ ਇੱਕ ਪ੍ਰਭਾਵਸ਼ਾਲੀ ਪ੍ਰਚਾਰਕ ਅਤੇ ਸਕ੍ਰਿਪਚਰ ਯੂਨੀਅਰ ਫੈਲੋਸ਼ਿਪ ਦਾ ਆਗੂ ਬਣ ਗਿਆ ਸੀ। ਜਿਸ ਗੱਲ ਨੂੰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਹੋਰ ਗੱਲਾਂ ਵਿੱਚ ਵਿਅਸਥ ਰਹਿਣ ਦੇ ਬਾਅਦ ਵੀ, ਸੇਵਕਾਈ ਕਰਨੀ ਸੰਭਵ ਹੈ।

    1982 ਵਿੱਚ ਮੈਂ ਵਿਸ਼ਵ-ਵਿਦਿਆਲਿਆਂ ਵਿੱਚ ਪ੍ਰਵੇਸ਼ ਕੀਤਾ। ਮੈਨੂੰ ਸੁਨਿਹਰਾ ਮੌਕਾ ਪ੍ਰਾਪਤ ਹੋਇਆ ਕਿ ਡਾਕਟਰੀ ਵਿਗਿਆਨ ਪੜਾ-ਜੋ ਸਬ ਤੋਂ ਔਖਾ ਅਤੇ ਸਮਾਂ ਖਰਚ ਕਰਨ ਵਾਲੀ ਪੜ੍ਹਾਈ ਹੁੰਦੀ ਹੈ। ਜਦੋਂ ਕਿ ਮੈਂ ਵਿਸ਼ਵ-ਵਿਦਿਆਲਿਆ ਵਿੱਚ ਸੀ ਤਾਂ ਉੱਥੇ ਮੈਂ ਇੱਕ ਕ੍ਰਿਸਚੀਅਨ ਫੈਲੋਸ਼ਿਪ ਸ਼ੁਰੂ ਕੀਤੀ, ਜੋ ਹੁਣ ਵੀ ਚੱਲ ਰਹੀ ਹੈ।

    ਆਪਣੇ ਚੌਥੇ ਸਾਲ ਦੇ ਦੌਰਾਨ ਮੈਂ ਕਲੀਸੀਆ ਨਿਰਮਾਣ ਦੀ ਨੀਂਹ ਰੱਖਣੀ ਸ਼ੁਰੂ ਕੀਤੀ। ਜਦੋਂ ਕਿ ਮੈਂ ਵਿਦਿਆਰਥੀ ਹੀ ਸੀ ਅਤੇ ਡਾਕਟਰੀ ਵਿਗਿਆਨ ਦੀ ਸਿੱਖਿਆ ਲੈ ਰਿਹਾ ਸੀ, ਤਦੋਂ ਮੈਨੂੰ ਪਾਸਟਰ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਣ ਲੱਗੀ।

    ਇਸ ਦੌਰਾਨ ਸੇਵਕਾਈ ਦਾ ਕੰਮ ਕਰਨ ਦੇ ਬਦਲੇ ਵਿੱਚ ਮੈਨੂੰ ਕਿਤੇ ਵੀ ਕੋਈ ਆਰਥਿਕ ਮਦਦ ਪ੍ਰਾਪਤ ਨਹੀਂ ਹੁੰਦੀ ਸੀ। ਮੈਂ ਆਪਣੀ ਪੜ੍ਹਾਈ ਦੇ ਪ੍ਰਤੀ ਵੀ ਲਾਪਰਵਾਹ ਨਹੀਂ ਰਿਹਾ ਸਗੋਂ ਮੈਡੀਕਲ ਸਕੂਲ ਵਿੱਚ ਉੱਤਮ ਪੜ੍ਹਾਈ ਕਰਕੇ ਇਨਾਮ ਜਿੱਤੇ। ਮੈਂ ਬੁੱਧੀ ਦਾ ਇਸਤੇਮਾਲ ਕੀਤਾ ਅਤੇ ਆਰਾਮ ਦੇ ਸਮੇਂ ਦਾ ਤਿਆਗ ਕੀਤਾ ਤਾਂ ਕਿ ਸੇਵਕਾਈ ਵਿੱਚ ਵੱਧ ਰਹਿ ਸਕਾਂ।

    ਤਿਆਗ ਅਤੇ ਬੁੱਧੀ

    ਬਿਨ੍ਹਾਂ ਸਿਖਲਾਈ ਸੇਵਕਾਈ ਵਿੱਚ ਰਹਿਣ ਦੀਆਂ ਦੋ ਕੁੰਜੀਆਂ ਹੁੰਦੀਆਂ ਹਨ - ਤਿਆਗ ਅਤੇ ਬੁੱਧੀ।

    ਇੱਕ ਪਾਸਟਰ ਦਾ ਮੁੱਖ ਕੰਮ ਕੀ ਹੁੰਦਾ ਹੈ? ਕੀ ਮੁਰਦਿਆਂ ਨੂੰ ਦਫ਼ਨਾਉਣਾ ਅਤੇ ਵਿਆਹਾਂ ਨੂੰ ਕਰਨਾ ਪੱਕਾ ਹੀ ਨਹੀਂ। ਇਹ ਪਾਸਟਰ ਦੇ ਕੰਮ ਤਾਂ ਹੁੰਦੇ ਹਨ ਪਰ ਇਹ ਮੁੱਖ ਕੰਮ ਨਹੀਂ ਹੁੰਦੇ। ਜੇ ਤੁਹਾਡੀ ਸੇਵਕਾਈ ਅਜਿਹੀ ਹੋ ਕੇ ਸਿਰਫ਼ ਇੰਨੀ ਹੀ ਰਹਿ ਗਈ ਹੈ ਕਿ ਤੁਸੀਂ ਮੁਰਦਿਆਂ ਨੂੰ ਦਫ਼ਨ ਕਰੋ ਅਤੇ ਵਿਆਹ ਕਰਵਾਉ, ਤਾਂ ਤੁਹਾਨੂੰ ਦੁਬਾਰਾ ਬਾਈਬਲ ਪੜ੍ਹਨ ਦੀ ਜ਼ਰੂਰਤ ਹੈ। ਇੱਕ ਸੇਵਕ ਦਾ ਮੁੱਖ ਕੰਮ ਮਹਾਨ-ਆਗਿਆ ਨੂੰ ਪੂਰਾ ਕਰਨਾ ਹੁੰਦਾ ਹੈ।

    ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਉ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ

    Enjoying the preview?
    Page 1 of 1