Discover millions of ebooks, audiobooks, and so much more with a free trial

Only $11.99/month after trial. Cancel anytime.

ਪਿੱਛਾ ਕਰਨ ਦੀ ਕਲਾ
ਪਿੱਛਾ ਕਰਨ ਦੀ ਕਲਾ
ਪਿੱਛਾ ਕਰਨ ਦੀ ਕਲਾ
Ebook456 pages4 hours

ਪਿੱਛਾ ਕਰਨ ਦੀ ਕਲਾ

Rating: 0 out of 5 stars

()

Read preview

About this ebook

ਪਰਮੇਸ਼ਰ ਦਾ ਪਿੱਛਾ ਕਰਨਾ ਖੋਜ ਕਰਨ ਦੀ ਇਕ ਉਤੇਜਕ ਯਾਤਰਾ ਹੈI ਦੂਸਰੇ ਲੋਕਾਂ ਦਾ ਪਿੱਛਾ ਕਰਨਾ ਜਾਂ ਉਹਨਾਂ ਦੀ ਨਕਲ ਕਰਨਾ ਸਿੱਖਣ ਦੀਆਂ ਉਹ ਪ੍ਰਾਚੀਨ ਕਲਾਵਾਂ ਹਨ ਜਿਹਨਾਂ ਨੂੰ ਯਿਸੂ ਮਸੀਹ ਨੇ ਆਪਣੇ ਸਿਖਲਾਈ ਦੇ ਮੁੱਖ ਢੰਗ ਵਜੋਂ ਚੁਣਿਆ ਹੈI ਸਿਖਲਾਈ ਦੇ ਇਸ ਸਮੇਂ-ਪ੍ਰੀਖਣ ਢੰਗ ਤੋਂ ਦੂਰ ਹੋਣ ਦੀ ਬਜਾਏ, ਇਹ ਪਿੱਛਾ ਕਰਨ ਦੀ ਕਲਾ ਦੀ ਸੁੰਦਰਤਾ ਅਤੇ ਨਿਮਰਤਾ ਨੂੰ ਸਮਝਣ ਦਾ ਸਮਾਂ ਹੈI
ਇਸ ਪੁਸਤਕ ਵਿਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਹੀ ਢੰਗ ਨਾਲ ਕਿਸਦਾ ਅਤੇ ਕਿਵੇਂ ਪਿੱਛਾ ਕਰਨਾ ਹੈI ਡੈਗ ਹਿਯੁਵਰਡ-ਮਿਲਸ ਦੀ ਇਹ ਸ਼ਾਨਦਾਰ ਨਵੀਂ ਕਿਤਾਬ ਸਾਡੇ ਮਸੀਹੀ ਅਨੁਭਵ ਵਿਚ ਇਸਦੇ ਸਹੀ ਸਥਾਨ ਦਾ ਪਿੱਛਾ ਕਰਨ ਦੀ ਕਲਾ ਦਿੰਦੀ ਹੈI

Languageਪੰਜਾਬੀ
Release dateMay 20, 2018
ISBN9781641354059
ਪਿੱਛਾ ਕਰਨ ਦੀ ਕਲਾ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਪਿੱਛਾ ਕਰਨ ਦੀ ਕਲਾ

Related ebooks

Reviews for ਪਿੱਛਾ ਕਰਨ ਦੀ ਕਲਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਪਿੱਛਾ ਕਰਨ ਦੀ ਕਲਾ - Dag Heward-Mills

    ਵਿਸ਼ਾ ਵਸਤੂ

    ਪਿੱਛਾ ਕਰਨ ਦੀ ਕਲਾ ਕੀ ਹੈ?

    ਪਿੱਛਾ ਕਰਨ ਦੀ ਕਲਾ ਵਿਚ ਕਿਵੇਂ ਸਫ਼ਲ ਹੋਣਾ ਹੈ

    ਪਿੱਛਾ ਕਰਨ ਦੀ ਕਲਾ ਦੀਆਂ ਸੱਤ ਕੁੰਜੀਆਂ

    ਯਿਸੂ ਨੇ ਸਾਨੂੰ ਪਿੱਛਾ ਕਰਨ ਦੀ ਕਲਾ ਬਾਰੇ ਕਿ ਸਿੱਖਾਇਆ ਹੈ

    ਅਬਰਾਹਾਮ ਦਾ ਪਿੱਛਾ ਕਰਨ ਦੀ ਕਲਾ

    ਇਸਹਾਕ ਦਾ ਪਿੱਛਾ ਕਰਨ ਦੀ ਕਲਾ

    ਯਾਕੂਬ ਦਾ ਪਿੱਛਾ ਕਰਨ ਦੀ ਕਲਾ

    ਯੂਸਫ਼ ਦਾ ਪਿੱਛਾ ਕਰਨ ਦੀ ਕਲਾ

    ਮੂਸਾ ਦਾ ਪਿੱਛਾ ਕਰਨ ਦੀ ਕਲਾ

    ਯਹੋਸ਼ੁਆ ਦਾ ਪਿੱਛਾ ਕਰਨ ਦੀ ਕਲਾ

    ਰਾਜਾ ਦਾਊਦ ਦਾ ਪਿੱਛਾ ਕਰਨ ਦੀ ਕਲਾ

    ਸੁਲੇਮਾਨ ਦਾ ਪਿੱਛਾ ਕਰਨ ਦੀ ਕਲਾ

    ਨਹਮਯਾਹ ਦਾ ਪਿੱਛਾ ਕਰਨ ਦੀ ਕਲਾ

    ਅਸਤਰ ਦਾ ਪਿੱਛਾ ਕਰਨ ਦੀ ਕਲਾ

    ਦਾਨੀਏਲ ਦਾ ਪਿੱਛਾ ਕਰਨ ਦੀ ਕਲਾ

    ਪਿੱਛਾ ਨਾ ਕਰਨ ਦੀ ਕਲਾ

    ਅਧਿਆਏ 1

    ਪਿੱਛਾ ਕਰਨ ਦੀ ਕਲਾ ਕੀ ਹੈ?

    ਪਿੱਛਾ ਕਰਨ ਦੀ ਕਲਾ ਦੀ ਪਰਿਭਾਸ਼ਾ

    1. ਪਿੱਛਾ ਕਰਨ ਦੀ ਕਲਾ ਨਕਲ ਕਰਨ ਦੀ ਕਲਾ ਹੈI

    2. ਪਿੱਛਾ ਕਰਨ ਦੀ ਕਲਾ ਕਿਸੇ ਦੀ ਰੀਸ ਕਰਨ ਦੀ ਕਲਾ ਹੈI

    3. ਪਿੱਛਾ ਕਰਨ ਦੀ ਕਲਾ ਕਿਸੇ ਚੀਜ਼ ਦੀ ਨਕਲ ਕਰਨ ਦੀ ਕਲਾ ਹੈI

    4. ਪਿੱਛਾ ਕਰਨ ਦੀ ਕਲਾ ਕਿਸੇ ਵਰਗੇ ਬਣਨ ਦੀ ਕੋਸ਼ਿਸ਼ ਕਰਨ ਦੀ ਕਲਾ ਹੈI

    5. ਪਿੱਛਾ ਕਰਨ ਦੀ ਕਲਾ ਫਿਰ ਤੋਂ ਬਣਾਉਣ ਦੀ ਕਲਾ ਹੈI

    6. ਪਿੱਛਾ ਕਰਨ ਦੀ ਕਲਾ ਹੁਬਹੁ ਕਰਨ ਦੀ ਕਲਾ ਹੈI

    7. ਪਿੱਛਾ ਕਰਨ ਦੀ ਕਲਾ ਦੁਗਣਾ ਹੋਣ ਦੀ ਕਲਾ ਹੈI

    8. ਪਿੱਛਾ ਕਰਨ ਦੀ ਕਲਾ ਜੁੜਵਾਂ ਹੋਣ ਦੀ ਕਲਾ ਹੈI

    9. ਪਿੱਛਾ ਕਰਨ ਦੀ ਕਲਾ ਫੜਨ ਦੀ ਕਲਾ ਹੈI

    10. ਪਿੱਛਾ ਕਰਨ ਦੀ ਕਲਾ ਅੱਗੇ ਵਧਣ ਦੀ ਕਲਾ ਹੈI

    ਜਿਹਨਾਂ ਨੇ ਅੱਗੇ ਵਧਣ ਦੀ ਕਲਾ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ

    1. ਬੱਬੱਚੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕਰਦੇ ਹਨI

    ਚੇ ਨਕਲ ਕਰਨ ਦੀ ਕਲਾ ਦੀ ਵਰਤੋਂ ਲੰਬੀ ਛਾਲ ਮਾਰਕੇ ਅੱਗੇ ਵਧਣ; ਫੜਣ ਅਤੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਗੁੰਝਲਦਾਰ ਭਾਸ਼ਾਵਾਂ ਬੋਲਣਾ ਸਿੱਖਣ ਲਈ ਕਰਦੇ ਹਨI ਤਕਰੀਬਨ ਸਾਰੀਆਂ ਸਿੱਖਿਆਵਾਂ ਜੋ ਬੱਚੇ ਕਰਦੇ ਹਨ ਉਹ ਪਿੱਛਾ, ਨਕਲ ਜਾਂ ਰੀਸ ਕਰਨ ਦੀ ਕਲਾ ਦੁਆਰਾ ਕਰਦੇ ਹਨI

    2. ਸਦੀਆਂ ਤੋਂ ਅਮੀਰ ਰਹਿਣ ਵਾਲੇ ਰਾਸ਼ਟਰਾਂ ਨੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀ ਹੈI

    ਯੂਰਪ ਅਤੇ ਅਮਰੀਕਾ ਨੇ ਸੰਸਾਰ ਦੇ ਸਭ ਤੋਂ ਅਮੀਰ ਦੇਸ਼ ਬਣਨ ਲਈ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀI ਰੀਸ ਕਰਨ ਨਾਲ, ਹਰ ਇਕ ਯੂਰਪੀ ਦੇਸ਼ ਆਪਣੇ ਗੁਆਂਢੀਆਂ ਵਰਗਾ ਬਣ ਗਿਆ ਅਤੇ ਅਮੀਰ ਰਾਸ਼ਟਰਾਂ ਵਿਚ ਵਿਕਸਤ ਹੋ ਗਿਆI ਉਹਨਾਂ ਦੀਆਂ ਸੜਕਾਂ, ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚੇ ਸਮਾਨ ਹਨI ਉਹਨਾਂ ਦੀਆਂ ਬੈਂਕਾਂ ਅਤੇ ਆਰਥਿਕ ਸੰਸਥਾਂਵਾ ਲਗਭਗ ਇਕੋ ਜਿਹੀਆਂ ਹਨI ਉਹਨਾਂ ਦੀ ਫੌਜ ਸਮਰੱਥਾ ਸਮਾਨ ਹੈI ਲੋਕਾਂ ਦੀ ਜੀਵਨ-ਸ਼ੈਲੀ ਅਤੇ ਰਹਿਣ-ਸਹਿਣ ਦੇ ਹਾਲਾਤ ਇਹਨਾਂ ਸਾਰੇ ਦੇਸ਼ਾਂ ਵਿਚ ਮਿਲਦੇ-ਜੁਲਦੇ ਹਨI ਦਰਅਸਲ, ਰੀਸ ਕਰਨ ਦੁਆਰਾ, ਹਰੇਕ ਕੌਮ ਆਪਣੇ ਗੁਆਂਢੀ ਨਾਲ ਚੱਲ ਰਹੀ ਹੈ ਅਤੇ ਖੁਸ਼ਹਾਲੀ ਦੀ ਦੌੜ ਵਿਚ ਪਿੱਛੇ ਰਹਿਣ ਤੋਂ ਇਨਕਾਰ ਕਰ ਰਹੀ ਹੈIs

    3. ਜਿਹੜੇ ਦੇਸ਼ ਹਾਲ ਹੀ ਵਿਚ ਅਮੀਰ ਬਣੇ ਹਨ ਉਹਨਾਂ ਨੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀ ਹੈI

    ਤਾਈਵਾਨ, ਚੀਨ, ਕੋਰੀਆ ਇਹ ਪਿੱਛਾ ਕਰਨ ਅਤੇ ਨਕਲ ਕਰਨ ਦੀ ਸਮਰੱਥਾ ਲਈ ਜਾਣੇ ਜਾਂਦੇ ਹਨI ਦਰਅਸਲ, ਬਹੁਤ ਸਾਰੀਆਂ ਕੌਮਾਂ ਜੋ ਹਾਲ ਹੀ ਵਿਚ ਅਮੀਰ ਹੋਈਆਂ ਹਨ, ਉਹਨਾਂ ਨੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀI

    ਜਿਹੜੇ ਦੇਸ਼ ਪਿਛਲੇ ਪੰਦਰਾ ਸਾਲਾਂ ਵਿਚ ਅਮੀਰ ਬਣੇ ਹਨ ਉਹ ਉਹਨਾਂ ਦੀ ਨਕਲ ਕਰਨ ਦੀ ਸਮਰੱਥਾ ਲਈ ਜਾਣੇ ਜਾਂਦੇ ਹਨI ਦਰਅਸਲ, ਉਹਨਾਂ ਦੀਆਂ ਬਹੁਤ ਸਾਰੀਆਂ ਉਤਪਾਦਾਂ ਨੂੰ ਨਕਲਾਂ ਕਿਹਾ ਗਿਆI ਉਹਨਾਂ ਨੇ ਅਜਿਹੀਆਂ ਕਾਰਾਂ ਬਣਾ ਲਈਆਂ ਜਿਹੜੀਆਂ ਪ੍ਰਸਿੱਧ ਯੂਰਪੀਅਨ ਮਾਡਲ ਦੇ ਪ੍ਰਤੀਕ ਹਨI ਓਪੇਲ ਤੋਂ ਬਾਅਦ ਦੇਈਊ, ਮਰਸੇਡੇਜ਼ ਬੈਂਜ਼ ਤੋਂ ਬਾਅਦ ਸੈਂਜਯੋਂ ਅਤੇ ਟੋਯੋਟਾ ਦੇ ਬਾਅਦ ਹੁੰਡਾਈ ਕਾਰਾਂ ਦੇ ਬਣਾਉਣ ਵਿਚ ਕੋਰੀਆ ਦੇ ਲੋਕਾਂ ਨੂੰ ਕੋਈ ਸ਼ਰਮ ਨਹੀਂ ਸੀI ਆਪਣੀ ਬੇਸ਼ਰਮ ਨਕਲ ਦੇ ਜਰੀਏ ਉਹਨਾਂ ਨੇ ਫੜ ਲਿਆ ਅਤੇ ਅੱਗੇ ਵਧੇ ਜਦੋਂ ਤੱਕ ਉਹ ਪ੍ਰਮੁੱਖ ਕਾਰ ਨਿਰਮਾਤਾ ਨਹੀਂ ਬਣ ਜਾਂਦੇI

    ਤਕਨੀਕ ਅਤੇ ਉਪਯੋਗ ਦੇ ਤਕਰੀਬਨ ਹਰ ਖੇਤਰ ਵਿਚ, ਪੈਸਾ ਬਣਾਉਣ ਲਈ ਉਹਨਾਂ ਨੇ ਵਿਚਾਰ ਕਰ ਲਿਆ ਅਤੇ ਅੱਗੇ ਵੱਧ ਗਏ ਜਦੋਂ ਕਿ ਦੂਸਰੇ ਕੇਵਲ ਉਹਨਾਂ ਦੇ ਸੁਪਨੇ ਦੇਖ ਸਕਦੇ ਹਨI ਜੋ ਲੋਕ ਨਕਲ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ ਉਹ ਕੇਵਲ ਖੜ੍ਹੇ ਰਹਿੰਦੇ ਹਨ ਪਰ ਨਕਲ ਕਰਨ ਦੇ ਮਾਲਕ ਕਰੋੜਪਤੀ, ਅਰਬਪਤੀ, ਖਰਬਪਤੀ ਬਣਨ ਲਈ ਅੱਗੇ ਵੱਧ ਰਹੇ ਹਨI

    4. ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਨੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀI

    ਅਨਪੜ੍ਹ ਮਛੇਰਿਆਂ ਨੂੰ ਦੁਨੀਆਂ ਭਰ ਵਿਚ ਅੰਦੋਲਨ ਦੇ ਆਗੂਆਂ ਅਤੇ ਪ੍ਰਬੰਧਕਾਂ ਵਿਚ ਬਦਲਣ ਲਈ ਯਿਸੂ ਨੇ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਕੀਤੀI ਜੇਕਰ ਪਰਮੇਸ਼ਰ ਦਾ ਪੁੱਤਰ ਪਿੱਛਾ ਕਰਨ ਦੀ ਕਲਾ ਦੀ ਵਰਤੋਂ ਸਿਖਲਾਈ ਵਜੋਂ ਤਰੀਕੇ ਨਾਲ ਕਰ ਸਕਦਾ ਹੈ, ਤਾਂ ਇਹ ਸਿੱਖਣ, ਸਿਖਲਾਈ ਅਤੇ ਸਿੱਖਿਆ ਦਾ ਸਭ ਤੋਂ ਵਧੀਆ ਅਤੇ ਉੱਤਮ ਤਰੀਕਾ ਹੋਣਾ ਚਾਹੀਦਾ ਹੈI

    ਪਿੱਛਾ ਕਰਨ ਦੀ ਕਲਾ ਕਿਸੇ ਦੀ ਨਕਲ ਕਰਨ ਦੀ ਕਲਾ ਹੈI ਪਿੱਛਾ ਕਰਨ ਦੀ ਕਲਾ ਤੁਹਾਨੂੰ ਉਸ ਵਿਅਕਤੀ ਦੀ ਤਰ੍ਹਾਂ ਬਣਾਉਣ ਦੀ ਕਲਾ ਹੈ ਜਿਸ ਦੀ ਤੁਸੀਂ ਪ੍ਰਸੰਸਾ ਕਰਦੇ ਹੋI ਪਿੱਛਾ ਕਰਨ ਦੀ ਕਲਾ ਕਿਸੇ ਚੀਜ਼ ਦੇ ਪ੍ਰਤੀਰੂਪ ਬਣਨ ਦੀ ਕਲਾ ਹੈ ਜੋ ਤੁਹਾਡੇ ਤੋਂ ਅੱਗੇ ਹੈI ਪਿੱਛਾ ਕਰਨ ਦੀ ਕਲਾ ਦੇ ਜ਼ਰੀਏ ਤੁਸੀਂ ਆਪਣੀ ਸੇਵਕਾਈ ਵਿਚ ਸੰਭਾਲਣ ਅਤੇ ਅੱਗੇ ਵਧਾਉਣ ਦੇ ਯੋਗ ਬਣਾਵੇਗੀI

    ਅਧਿਆਏ 2

    ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਕਿਵੇਂ ਹੋਣਾ ਹੈ

    ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ

    ਇਬਰਾਨੀਆਂ 6:12

    ਬਾਈਬਲ ਦੇ ਬਹੁਤ ਸਾਰੇ ਹੁਕਮ ਹਨ ਜਿਹੜੇ ਸਾਡੇ ਲਈ ਲੋਕਾਂ ਦਾ ਪਿੱਛਾ ਕਰਨ ਲਈ ਹਨI ਬਾਈਬਲ ਬਹੁਤ ਸਾਰੀਆਂ ਉਦਾਹਰਣਾਂ ਨਾਲ ਭਰੀ ਹੋਈ ਹੈ ਕਿ ਸਾਨੂੰ ਕਿਵੇਂ ਲੋਕਾਂ ਦਾ ਪਿੱਛਾ ਕਰਨਾ ਹੈI ਇਸ ਅਧਿਆਏ ਵਿਚ, ਤੁਸੀਂ ਉਹਨਾਂ ਸਿਧਾਂਤਾਂ ਨੂੰ ਸਿੱਖੋਗੇ ਜੋ ਪਿੱਛਾ ਕਰਨ, ਨਕਲ ਕਰਨ, ਰੀਸ ਕਰਨ ਅਤੇ ਉਹਨਾਂ ਲੋਕਾਂ ਨਾਲ ਫੜਣ ਵਿਚ ਸਫ਼ਲ ਹੋਣ ਲਈ ਜ਼ਰੂਰੀ ਹਨ ਜੋ ਤੁਹਾਡੇ ਤੋਂ ਅੱਗੇ ਹਨ I

    ਪਿੱਛਾ ਕਰਨ ਦੇ ਨੌਂ ਸਿਧਾਂਤ

    1. ਤੁਸੀਂ ਪਰਮੇਸ਼ਰ ਦਾ ਪਿੱਛਾ ਕਰਨਾ ਚੁਣ ਕੇ ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਹੋ ਸਕਦੇ ਹੋI

    ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਙੁ ਪਰਮੇਸ਼ਰ ਦੀ ਰੀਸ ਕਰੋ, ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਭੇਟ ਅਤੇ ਬਲੀਦਾਨ ਕਰ ਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ ।

    ਅਫਸੀਆਂ 5:1-2

    ਪਿਆਰ ਅਤੇ ਬਲੀਦਾਨ ਵਿਚ ਚੱਲ ਕੇ ਪਰਮੇਸ਼ਰ ਦਾ ਸਫਲਤਾਪੂਰਵਕ ਪਿੱਛਾ ਕੀਤਾ ਜਾਂਦਾ ਹੈI ਕੀ ਤੁਹਾਨੂੰ ਪਤਾ ਸੀ ਕਿ ਪਰਮੇਸ਼ਰ ਦਾ ਪਿੱਛਾ ਕਰਨਾ ਸੰਭਵ ਹੈ? ਪਰਮੇਸ਼ਰ ਦੀ ਬਜਾਏ, ਪਿੱਛਾ ਕਰਨ ਲਈ ਹੋਰ ਕਿਹੜਾ ਬਿਹਤਰ ਵਿਅਕਤੀ ਹੈ?

    ਪਰਮੇਸ਼ਰ ਦਾ ਬਚਨ ਸਾਨੂੰ ਦਿਖਾਉਂਦਾ ਹੈ ਕਿ ਜੇ ਅਸੀਂ ਪਰਮੇਸ਼ਰ ਦਾ ਪਿੱਛਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਹੈ? ਸਾਨੂੰ ਸਿਰਫ਼ ਇਹ ਕਰਨਾ ਸਿੱਖਣਾ ਹੈ ਕਿ ਕਿਵੇਂ ਪਿਆਰ ਅਤੇ ਬਲੀਦਾਨ ਕਰਨਾ ਹੈI ਇਹਨਾਂ ਦੋ ਗੱਲਾਂ ਨੂੰ ਕਰਨ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਤੁਸੀਂ ਪਰਮੇਸ਼ਰ ਦਾ ਹੀ ਪਿੱਛਾ ਕਰ ਰਹੇ ਹੋI

    ਜੇਕਰ ਤੁਸੀਂ ਪਰਮੇਸ਼ਰ ਦਾ ਪਿੱਛਾ ਕਰਨ ਦਾ ਦਾਅਵਾ ਕਰਦੇ ਹੋ ਤਾਂ ਤੁਹਾਨੂੰ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਸਵਰਗੀਏ ਪਿਆਰ ਵਿਚ ਚੱਲ ਰਿਹਾ ਹੈ ਕਿਉਂਕਿ ਪਰਮੇਸ਼ਰ ਪਿਆਰ ਹੈI

    2. ਤੁਸੀਂ ਪਰਮੇਸ਼ਰ ਦੇ ਇਕ ਵਿਅਕਤੀ ਦੀ ਨਕਲ ਕਰਕੇ ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਹੋ ਸਕਦੇ ਹੋ ਜੋ ਮਸੀਹ ਦਾ ਪਿੱਛਾ ਕਰ ਰਿਹਾ ਹੈI

    ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।

    1 ਕੁਰਿੰਥੀਆਂ 11:1

    ਪੌਲੁਸ ਨੇ ਕੁਰਿੰਥਸ ਦੀ ਕਲੀਸੀਆ ਨੂੰ ਉਸਦਾ ਪਿੱਛਾ ਕਰਨ ਦੀ ਹਿਦਾਇਤ ਦਿੱਤੀ ਪਰ ਉਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦਾ ਪਿੱਛਾ ਉਦੋਂ ਤੱਕ ਕਰਨ ਜਦੋਂ ਤੱਕ ਉਹ ਯਿਸੂ ਦਾ ਪਿੱਛਾ ਕਰ ਰਿਹਾ ਹੈI

    ਦਰਅਸਲ, ਬਹੁਤ ਸਾਰੇ ਸੇਵਕ ਹਨ ਜੋ ਪਰਮੇਸ਼ਰ ਦੇ ਨਾਲੋਂ ਜ਼ਿਆਦਾ ਕਰੋੜਪਤੀਆਂ, ਵਪਾਰਕ ਅਧਿਕਾਰੀਆਂ ਅਤੇ ਨੇਤਾਵਾਂ ਦਾ ਪਿੱਛਾ ਕਰਦੇ ਹਨI ਤੁਸੀਂ ਉਹਨਾਂ ਕਿਤਾਬਾਂ ਤੋਂ ਦੇਖੋਂਗੇ ਜਿਹੜੀਆਂ ਉਹ ਪੜ੍ਹਦੇ ਹਨ ਕਿ ਉਹ ਸੰਸਾਰੀ ਲੋਕਾਂ ਪਿੱਛਾ ਕਰਦੇ ਹਨ ਅਤੇ ਯਿਸੂ ਤੋਂ ਜ਼ਿਆਦਾ ਉਹਨਾਂ ਦੇ ਵਰਗੇ ਬਣਨਾ ਪਸੰਦ ਕਰਦੇ ਹਨI ਅੱਜ, ਪਾਸਬਾਨ ਅਮਰੀਕਾ ਦੇ ਰਾਸ਼ਟਰਪਤੀਆਂ, ਕਰੋੜਪਤੀਆਂ ਅਤੇ ਮੁਹਾਰਤ ਵਾਲੇ ਉੱਦਮੀਆਂ ਦੀਆਂ ਜੀਵਨੀਆਂ ਪੜ੍ਹ ਰਹੇ ਹਨI

    3. ਤੁਸੀਂ ਉਸ ਵਿਅਕਤੀ ਦਾ ਪਿੱਛਾ ਕਰਕੇ ਜਿਸਨੇ ਉਸ ਵਿਅਕਤੀ ਦਾ ਪਿੱਛਾ ਕੀਤਾ ਹੈ ਜਿਸ ਦਾ ਤੁਸੀਂ ਪਿੱਛਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪਰਮੇਸ਼ਰ ਦੇ ਵਿਅਕਤੀ ਦਾ ਪਿੱਛਾ ਕਰਨ ਵਿਚ ਸਫ਼ਲ ਹੋ ਸਕਦੇ ਹੋ

    ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਤੁਹਾਡੇ ਲਈ ਨਮੂਨੇ ਹਾਂ।

    ਫ਼ਿਲਿੱਪੀਆਂ 3:17

    ਕਈ ਸਾਲ ਪਹਿਲਾਂ, ਮੈਂ ਚਮਤਕਾਰ ਦੀ ਸੇਵਕਾਈ ਵਿਚ ਹੋਣਾ ਚਾਹੁੰਦਾ ਸੀI ਮੈਂ ਜਾਣਦਾ ਸੀ ਕਿ ਮੈਂਨੂੰ ਕਿਸੇ ਅਜਿਹੇ ਵਿਅਕਤੀ ਦਾ ਪਿੱਛਾ ਕਰਨਾ ਪਵੇਗਾ ਜੋ ਪਹਿਲਾਂ ਹੀ ਚਮਤਕਾਰ ਦੀ ਸੇਵਕਾਈ ਵਿਚ ਸੀI ਮੈਂ ਕੈਥਰੀਨ ਖੁਲਮੈਨ ਦਾ ਪਿੱਛਾ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਸ ਨੇ ਕਦੇ ਸਭ ਤੋਂ ਮਹਾਨ ਚਮਤਕਾਰ ਦੀ ਸੇਵਕਾਈ ਕੀਤੀ ਸੀ ਜੋ ਮੈਂ ਸੁਣਿਆ ਸੀI ਮੈਡੀਕਲ ਡਾਕਟਰ ਵਜੋਂ, ਮੈਂ ਉਸ ਤਰ੍ਹਾਂ ਦੇ ਚਮਤਕਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਜੋ ਉਸ ਨੇ ਕੀਤੇ ਸਨI ਪਰ ਮੇਰੀ ਇਕ ਸਮੱਸਿਆ ਸੀI ਮੈਂ ਉਸ ਨੂੰ ਧਰਤੀ ਤੇ ਨਹੀਂ ਲੱਭ ਸਕਿਆ ਕਿਉਂਕਿ ਉਹ ਮਰ ਗਈ ਸੀI ਮੈਂ ਇਕ ਨੁਕਸਾਨ ਵਿਚ ਸੀ ਅਤੇ ਮੈਂ ਨਹੀਂ ਜਾਣਦਾ ਸੀ ਕਿ ਇਕ ਮੁਰਦਾ ਵਿਅਕਤੀ ਦਾ ਮੈਂ ਪਿੱਛਾ ਕਿਵੇਂ ਕਰ ਸਕਦਾ ਹਾਂI ਮੈਂ ਇਕ ਮਰੇ ਵਿਅਕਤੀ ਨੂੰ ਭੇਟ ਕਿਵੇਂ ਦੇ ਸਕਦਾ ਹਾਂ? ਮੈਂ ਮਰੇ ਹੋਏ ਵਿਅਕਤੀ ਨਾਲ ਗੱਲ ਕਿਵੇਂ ਕਰ ਸਕਦਾ ਹਾਂ? ਕੀ ਮੈਂ ਉਸਦੇ ਆਤਮਾ ਨੂੰ ਮਰੇ ਹੋਇਆ ਵਿਚੋਂ ਬੁਲਾਉਣ ਜਾ ਰਿਹਾ ਸੀ?

    ਅਚਾਨਕ ਪਵਿੱਤਰ ਆਤਮਾ ਨੇ ਮੈਂਨੂੰ ਕਿਹਾ, ਜੇਕਰ ਤੂੰ ਸੱਚਮੱਚ ਕੈਥਰੀਨ ਖੁਲਮੈਨ ਦਾ ਪਿੱਛਾ ਕਰਨਾ ਚਾਹੁੰਦਾ ਹੈ ਤਾਂ ਬੈਂਨੀ ਹਿੰਨ ਦਾ ਪਿੱਛਾ ਕਰI ਇਕ ਤੇਜ਼ ਰੌਸ਼ਨੀ ਮੇਰੇ ਰਸ਼ਤੇ ਤੇ ਚਮਕ ਰਹੀ ਸੀ ਅਤੇ ਉਸੇ ਵੇਲੇ ਮੈਂਨੂੰ ਪਤਾ ਸੀ ਕਿ ਮੈਂਨੂੰ ਕੀ ਕਰਨਾ ਚਾਹੀਦਾ ਹੈI ਮੈਂ ਬੈਂਨੀ ਹਿੰਨ ਦਾ ਪਿੱਛਾ ਕਰਨ ਅਤੇ ਉਸਦੀ ਸਾਰੀ ਸੇਵਕਾਈ, ਚਮਤਕਾਰ ਅਤੇ ਚੰਗਿਆਈ ਬਾਰੇ ਜਾਣਨ ਦੀ ਇਕ ਲੰਬੀ ਯਾਤਰਾ ਸ਼ੁਰੂ ਕੀਤੀI ਇਹ ਉਹ ਸਿਧਾਂਤ ਹੈ ਜੋ ਪੌਲੁਸ ਫ਼ਿਲਿੱਪੀ ਦੇ ਲੋਕਾਂ ਨਾਲ ਸਾਂਝੇ ਕਰ ਰਿਹਾ ਸੀI ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਤੁਹਾਡੇ ਲਈ ਨਮੂਨੇ ਹਾਂI"

    4. ਤੁਸੀਂ ਉਹਨਾਂ ਲੋਕਾਂ ਦੇ ਇਕ ਸਮੂਹ ਦਾ ਪਿੱਛਾ ਕਰਨ ਵਾਲੇ ਬਣ ਸਕਦੇ ਹੋ ਜੋ ਪਰਮੇਸ਼ਰ ਦੀ ਕਿਰਪਾ ਵਿਚ ਚੱਲ ਰਹੇ ਹਨI

    ਅਤੇ ਤੁਸੀਂ ਉਸ ਵਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਲੱਗ ਪਏ ਸਾਓ।

    1 ਥੱਸਲੁਨੀਕੀਆਂ 1:6

    ਸਿਰਫ਼ ਇਕ ਵਿਅਕਤੀ ਦਾ ਪਿੱਛਾ ਕਰਨ ਦੀ ਬਜਾਏ, ਤੁਸੀਂ ਉਹਨਾਂ ਲੋਕਾਂ ਦੇ ਸਮੂਹ ਦਾ ਪਿੱਛਾ ਕਰ ਸਕਦੇ ਹੋ ਜੋ ਕਿਸੇ ਖ਼ਾਸ ਢੰਗ ਨਾਲ ਚੱਲਦੇ ਹਨI ਮਿਸਾਲ ਦੇ ਲਈ, ਤੁਸੀਂ ਕਿਸੇ ਖ਼ਾਸ ਕਲੀਸੀਆ ਜਾਂ ਸੇਵਕਾਈ ਦੇ ਆਗੂਆਂ ਦਾ ਪਿੱਛਾ ਕਰ ਸਕਦੇ ਹੋI ਤੁਸੀਂ ਅਜਿਹੇ ਦੋਸਤਾਂ ਦੇ ਸਮੂਹ ਦਾ ਪਿੱਛਾ ਵੀ ਕਰ ਸਕਦੇ ਹੋ ਜੋ ਪਰਮੇਸ਼ਰ ਦੀ ਸੇਵਾ ਕਰਦੇ ਹਨI

    ਕਈ ਸਾਲ ਪਹਿਲਾਂ, ਮੇਰੇ ਕੈਨੇਥ ਹੈਗਿਨ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ, ਮੈਂ ਉਹ ਲੋਕ ਦੇਖੇ ਜੋ ਉਸ ਨਾਲ ਜੁੜੇ ਹੋਏ ਸਨI ਕੈਨੇਥ ਕਾਪਲੈਂਡ, ਜੈਰੀ ਸਵੇਲੇ, ਫਰੈਡ ਪ੍ਰਾਈਸ, ਚਾਰਲਸ ਕਪੇਜ਼ ਅਤੇ ਜੌਨ ਓਸਟਨ ਵਰਗੇ ਲੋਕ ਉਸ ਦੇ ਕਾਨਫ਼ਰੰਸਾਂ ਅਤੇ ਉਸਦੇ ਰਸਾਲਿਆਂ ਵਿਚ ਮਿਲੇ ਸਨI ਨਿਹਚਾਵਾਨਾਂ ਦਾ ਇਹ ਗਰੁੱਪ ਮੇਰੇ ਲਈ ਆਕਰਸ਼ਕ ਹੋ ਗਿਆ ਅਤੇ ਮੈਂ ਆਪਣੇ ਆਪ ਨੂੰ ਉਹਨਾਂ ਦਾ ਪਿੱਛਾ ਕਰਦੇ ਹੋਏ ਪਾਇਆI ਮੈਂ ਆਪਣੇ ਆਪ ਨੂੰ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਅਤੇ ਉਹਨਾਂ ਤੋਂ ਸਿੱਖਦੇ ਪਾਇਆ ਕਿਉਂਕਿ ਉਹ ਇਕ ਪਛਾਣੇ ਜਾ ਸਕਣ ਵਾਲੇ ਸਮੂਹ ਸਨ ਜਿਹਨਾਂ ਦਾ ਮੈਂ ਪਿੱਛਾ ਕਰ ਸਕਦਾ ਸੀI

    5. ਤੁਸੀਂ ਇਕ ਵਿਸ਼ੇਸ਼ ਕਲੀਸੀਆ ਦਾ ਪਿੱਛਾ ਕਰਕੇ, ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਹੋ ਸਕਦੇ ਹੋI

    ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ਰ ਦੀਆਂ ਓਹਨਾਂ ਕਲੀਸਿਯਾ ਵਰਗੇ ਹੋਏ ਹੋ ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਤੁਸਾਂ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਹੋ ਦੁੱਖ ਝੱਲੇ ਜਿਹੜੇ ਓਹਨਾਂ ਵੀ ਯਹੂਦੀਆਂ ਦੇ ਹੱਥੋ ਝੱਲੇ ਸਨ।

    1 ਥੱਸਲੁਨੀਕੀਆਂ 2:14

    ਤੁਸੀਂ ਇਕ ਕਲੀਸੀਆ ਦੇ ਆਗੂਆਂ, ਇਤਿਹਾਸ, ਸਿਧਾਂਤਾਂ, ਜਿੱਤਾਂ, ਸੰਕਟਾਂ, ਗਲਤੀਆਂ ਅਤੇ ਹੋਰ ਦਾ ਅਧਿਐਨ ਕਰਕੇ ਇਸ ਦਾ ਪਿੱਛਾ ਕਰ ਸਕਦੇ ਹੋI ਕਿਸੇ ਕਲੀਸੀਆ ਦਾ ਸਹੀ ਢੰਗ ਨਾਲ ਪਿੱਛਾ ਕਰਨ ਲਈ ਤੁਹਾਨੂੰ ਹਰ ਤਰੀਕੇ ਨਾਲ ਇਸਦੇ ਇਤਿਹਾਸ ਦੀ ਪੜਚੋਲ ਕਰਨੀ ਚਾਹੀਦੀ ਹੈI ਜਿਵੇਂ-ਜਿਵੇਂ ਸਾਲ ਲੰਘਦੇ ਹਨ ਕਈ ਕਲੀਸੀਆਵਾਂ ਅਜੀਬ ਰੂਪਾਂਤਰਿਤ ਹੋ ਜਾਂਦੀਆਂ ਹਨI ਤੁਸੀਂ ਅੱਜ ਇਕ ਕਲੀਸੀਆ ਦੀ ਤੁਲਣਾ, ਜੋ ਉਹ ਸੌ ਸਾਲ ਪਹਿਲਾਂ ਦੀ ਸੀ ਉਸ ਨਾਲ ਨਹੀਂ ਕਰ ਸਕਦੇI

    ਇਕ ਸੌ ਸਾਲ ਪਹਿਲਾਂ, ਸਵਿਸ ਕਲੀਸੀਆ ਇੰਨੀ ਜ਼ਿਆਦਾ ਜੀਵਿਤ ਸੀ ਕਿ ਇਹ ਦੂਰ ਦੇ ਮਿਸ਼ਨ ਖੇਤਰਾਂ ਵਿਚ ਨੌਜਵਾਨਾਂ ਨੂੰ ਮਰਨ ਲਈ ਭੇਜ ਦਿੰਦੀ ਸੀI ਸਵਿਸ ਕਲੀਸੀਆ ਦੇ ਯਤਨਾਂ ਦੇ ਰਾਹੀਂ, ਮੁਕਤੀ ਅਤੇ ਮਸੀਹਤ ਘਾਨਾ ਅਤੇ ਨਾਇਜੀਰੀਆ ਵਰਗੇ ਸਾਰੇ ਰਾਸ਼ਟਰਾਂ ਵਿਚ ਆਈI ਅੱਜ, ਸਵਿਸ ਕਲੀਸੀਆ ਅਜਿਹੀ ਮਰੀ ਹੈ ਕਿ ਜ਼ਿਆਦਾਤਰ ਕਲੀਸੀਆਵਾਂ ਬੰਦ ਹੋ ਚੁੱਕੀਆਂ ਹਨ ਅਤੇ ਮਸੀਹਤ ਨੂੰ ਵਿਦੇਸ਼ੀਆਂ ਅਤੇ ਪ੍ਰਵਾਸੀਆਂ ਲਈ ਇਕ ਸਰਗਰਮੀ ਦੇ ਰੂਪ ਵਿਚ ਦੇਖਿਆ ਜਾਂਦਾ ਹੈI

    ਅੱਜ, ਵਿਸ਼ਵ ਵਿਚ ਮਿਸ਼ਨਰੀਆਂ ਨੂੰ ਭੇਜਣ ਵਾਲੀ ਸਵਿਸ ਸੰਸਥਾ ਦੀ ਇਮਾਰਤ ਨੂੰ ਇਕ ਹੋਟਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਮਹਾਨ ਮਿਸ਼ਨਰੀ ਕੰਮਾਂ ਦੇ ਪੁਰਲੇਖਾਂ ਨੂੰ ਹੋਟਲ ਦੇ ਹੇਠ ਇਕ ਤਾਲਾਬ ਵਿਚ ਰੱਖਿਆ ਗਿਆ ਹੈ!

    ਮੈਂ ਮੈਥੋਡਿਸਟ ਕਲੀਸੀਆ ਬਾਰੇ ਬਹੁਤ ਕਝ ਸਿੱਖਿਆ ਹੈI ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਵਧੀਆ ਮਿਸਾਲਾਂ ਦਾ ਅਨੁਸਰਣ ਕੀਤਾ ਹੈ ਅਤੇ ਉਹਨਾਂ ਦੇ ਸੰਸਥਾਪਕ ਦੇ ਜੀਵਨ ਦਾ ਅਧਿਐਨ ਕੀਤਾ ਹੈI ਇਸ ਕਲੀਸੀਆ ਦਾ ਪਿੱਛਾ ਕਰਨ ਵਿਚ, ਪਰਮੇਸ਼ਰ ਨੇ ਮੇਰੀ ਸੇਵਕਾਈ ਲਈ ਮੈਂਨੂੰ ਬਹੁਤ ਸੂਝ ਅਤੇ ਅਗਵਾਈ ਦਿੱਤੀI

    6. ਤੁਹਾਨੂੰ ਉਹਨਾਂ ਚੰਗੀਆਂ ਚੀਜ਼ਾਂ ਦਾ ਪਿੱਛਾ ਕਰਨ ਵਾਲੇ ਬਣਨਾ ਚਾਹੀਦਾ ਹੈ ਜੋ ਪਵਿੱਤਰ ਆਤਮਾ ਤੁਹਾਨੂੰ ਦਿਖਾਉਂਦਾ ਹੈI

    ਜੇ ਤੁਸੀਂ ਭਲਿਆਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇਗਾ?

    1 ਪਤਰਸ 3:13

    ਤੁਹਾਨੂੰ ਚੰਗੀਆਂ ਚੀਜ਼ਾਂ ਦਾ ਪਿੱਛਾ ਕਰਨਾ ਚਾਹੀਦਾ ਹੈI ਜੇਕਰ ਪਵਿੱਤਰ ਆਤਮਾ ਤੁਹਾਡੇ ਦਿਲ ਵਿਚ ਕਿਸੇ ਦੀ ਸੇਵਕਾਈ ਵਿਚ ਕੁਝ ਚੰਗਾ ਮਹਿਸੂਸ ਕਰੇ, ਤਾਂ ਤੁਹਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਤੁਹਾਡਾ ਧਿਆਨ ਉਸ ਵੱਲ ਖਿੱਚ ਰਿਹਾ ਹੈ ਜੋ ਕੁਝ ਤੁਹਾਨੂੰ ਕਰਨ ਦੀ ਲੋੜ ਹੈI ਪਵਿੱਤਰ ਆਤਮਾ ਸਾਨੂੰ ਹਮੇਸ਼ਾਂ ਚੰਗੀਆਂ ਚੀਜ਼ਾਂ ਦਿਖਾਉਂਦਾ ਹੈ ਜਿਹਨਾਂ ਦਾ ਸਾਨੂੰ ਪਿੱਛਾ ਕਰਨਾ ਚਾਹੀਦਾ ਹੈI ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹੋਰ ਕਲੀਸੀਆਵਾਂ ਅਤੇ ਸੇਵਕਾਈਆਂ ਬਾਰੇ ਚੰਗੀਆਂ ਗੱਲਾਂ ਦਾ ਧਿਆਨ ਰੱਖਣ ਲਈ ਆਪਣੇ ਦਿਲ ਨੂੰ ਖੋਲ੍ਹ ਸਕਦੇ ਹੋI

    ਸ਼ਾਇਦ, ਤੁਸੀਂ ਦੇਖੋ ਕਿ ਕਿਸੇ ਦੀ ਕਲੀਸੀਆ ਵਿਚ ਸੰਗੀਤ ਕਿੰਨਾ ਚੰਗਾ ਹੈI ਸ਼ਾਇਦ ਤੁਸੀਂ ਦੇਖੋ ਕਿ ਕਿਸੇ ਦੀ ਕਲੀਸੀਆ ਵਿਚ ਗੀਤ ਗਾਉਣ ਵਾਲਾ ਸਮੂਹ ਕਿੰਨਾ ਚੰਗਾ ਹੈ; ਸ਼ਾਇਦ ਤੁਸੀਂ ਦੇਖੋ ਕਿ ਕਿਸੇ ਦੀ ਕਲੀਸੀਆ ਵਿਚ ਸੌਚਲਏ ਕਿੰਨੇ ਸਾਫ਼ ਹਨI ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਦੀ ਕਲੀਸੀਆ ਦੀ ਇਮਾਰਤ ਦੀ ਬਣਤਰ ਕਿੰਨੀ ਚੰਗੀ ਹੈI ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਦਾ ਪ੍ਰਚਾਰ ਕਿੰਨਾ ਚੰਗਾ ਹੈI ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਦਾ ਗਾਣਾ ਕਿੰਨਾ ਵਧੀਆ ਹੈI ਇਹ ਸਾਰੀਆਂ ਚੰਗੀਆਂ ਚੀਜ਼ਾਂ ਜੋ ਤੁਹਾਨੂੰ ਨਜ਼ਰ ਆਉਂਦੀਆਂ ਹਨ ਉਹ ਪਵਿੱਤਰ ਆਤਮਾ ਤੋਂ ਸੁਨੇਹੇ ਹਨ ਜੋ ਤੁਹਾਨੂੰ ਪਿੱਛਾ ਕਰਨੀਆਂ ਚਾਹੀਦੀਆਂ ਹਨI

    7. ਤੁਸੀਂ ਉਹਨਾਂ ਲੋਕਾ ਦਾ ਪਿੱਛਾ ਕਰਕੇ ਪਰਮੇਸ਼ਰ ਦੇ ਵਿਅਕਤੀ ਦਾ ਪਿੱਛਾ ਕਰਨ ਵਿਚ ਸਫ਼ਲ ਹੋ ਸਕਦੇ ਹੋ ਜਿਹਨਾਂ ਨੂੰ ਉਹ ਸੌਂਪਦੇ ਅਤੇ ਨਿਯੁਕਤ ਕਰਦੇ ਹਨI

    ਜੋ ਤੁਸੀਂ ਮੇਰੀ ਰੀਸ ਕਰੋI ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਿਆ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਨਿਹਚੇ ਜੋਗ ਪੁੱਤਰ ਹੈ। ਉਹ ਮੇਰੇ ਵਰਤਾਵੇ ਜੋ ਮਸੀਹ ਵਿੱਚ ਹਨ ਤੁਹਾਨੂੰ ਚੇਤੇ ਕਰਾਵੇਗਾ ਜਿਸ ਤਰਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਕਰਦਾ ਹਾਂ।

    1 ਕੁਰਿੰਥੀਆਂ 4: 16-17 NASB

    ਪੌਲੁਸ ਚਾਹੁੰਦਾ ਸੀ ਕਿ ਕੁਰਿੰਥੁਸ ਦੇ ਵਿਸ਼ਵਾਸੀ ਉਸ ਦਾ ਪਿੱਛਾ ਕਰਨ, ਇਸ ਕਰਕੇ ਉਸ ਨੇ ਤਿਮੋਥਿਉਸ ਨੂੰ ਠਹਿਰਾਇਆ ਅਤੇ ਉਸ ਨੂੰ ਕੁਰਿੰਥੁਸ ਦੇ ਵਿਸ਼ਵਾਸੀਆਂ ਨਾਲ ਰਹਿਣ ਲਈ ਭੇਜਿਆ ਸੀI ਜੋ ਵੀ ਪੌਲੁਸ ਨਾਲ ਜੁੜਨਾ ਚਾਹੁੰਦਾ ਸੀ ਉਹ ਨੂੰ ਤਿਮੋਥਿਉਸ ਨਾਲ ਜੁੜਨਾ ਸੀI

    ਜਿਹੜੇ ਲੋਕ ਸੌਪੇ ਅਤੇ ਨਿਯੁਕਤ ਕੀਤੇ ਗਏ ਆਦਮੀਆਂ ਨਾਲ ਚੰਗੀ ਤਰ੍ਹਾਂ ਜੁੜ ਨਹੀਂ ਸਕਦੇ ਉਹ ਇਹ ਨਹੀਂ ਸਮਝਦੇ ਕਿ ਉਹ ਸਿੱਖਣ ਅਤੇ ਪਿੱਛਾ ਕਰਨ ਦੇ ਮੌਕੇ ਗੁਆ ਰਹੇ ਹਨI ਅਕਸਰ ਹੀ ਤੁਹਾਡੇ ਨਾਲ ਮਿਲਣ ਅਤੇ ਗੱਲਬਾਤ ਕਰਨ ਲਈ ਮਹਾਨ ਲੋਕ ਕਿਸੇ ਹੋਰ ਨੂੰ ਸੌਪਣ ਲਈ ਮਜ਼ਬੂਰ ਹੁੰਦੇ ਹਨI ਜੇ ਤੁਸੀਂ ਗੱਲਬਾਤ ਕਰਨ ਅਤੇ ਮਿਲਣ ਵਿਚ ਅਸਫ਼ਲ ਰਹਿੰਦੇ ਹੋ ਕਿਉਂਕਿ ਤੁਸੀਂ ਮੁੱਖ ਵਿਅਕਤੀ ਨਾਲ ਕੋਈ ਵਤੀਰਾ ਨਹੀਂ ਕਰ ਰਹੇ, ਤਾਂ ਤੁਸੀਂ ਬਹੁਤ ਸਾਰੀਆਂ ਬਰਕਤਾਂ ਤੋਂ ਖੁੰਝ ਜਾਵੋਗੇI ਪਿੱਛਾ ਕਰਨ ਦੀ ਕਲਾ ਸੌਪੇ ਹੋਏ ਲੋਕਾਂ ਦਾ ਪਿੱਛਾ ਕਰਨ ਦੀ ਕਲਾ ਹੈI.

    ਮੈਂ ਕਈ ਵਾਰ ਡੇਵਿਡ ਯੋਂਗੀ ਚੋ ਨਾਲ ਗੱਲ ਕਰਨ ਲਈ ਕੋਰੀਆ ਆਇਆI ਮੈਂਨੂੰ ਉਹਨਾਂ ਲੋਕਾਂ ਨਾਲ ਸੰਬੰਧ ਰੱਖਣਾ ਪਿਆ ਹੈ ਜਿਹਨਾਂ ਨੂੰ ਮੇਰੇ ਅਤੇ ਹੋਰ ਬੋਰਡ ਦੇ ਸਦੱਸਾਂ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੈI ਖੁਸ਼ੀ ਨਾਲ ਉਹਨਾਂ ਲੋਕਾਂ ਨੂੰ ਸਵੀਕਾਰ ਕਰਨਾ ਇਹ ਉਸਦੇ ਨਾਲ ਮੇਰੇ ਰਿਸ਼ਤੇ ਤੋਂ ਲਾਭ ਲੈਣ ਦੀ ਕੁੰਜੀ ਰਹੀ ਹੈI ਕੋਈ ਵੀ ਜੋ ਠਹਿਰਾਏ ਅਧਿਕਾਰੀਆਂ ਨਾਲ ਨਜਿੱਠਨ ਲਈ ਬਹੁਤ ਵੱਡਾ ਹੈ ਉਹ ਪਿੱਛਾ ਕਰਨ ਲਈ ਵੀ ਬਹੁਤ ਵੱਡਾ ਹੈ!

    8. ਤੁਸੀਂ ਪਰਮੇਸ਼ਰ ਦੇ ਵਿਅਕਤੀ ਦਾ ਪਿੱਛਾ ਕਰਨ ਵਿਚ ਸਫ਼ਲ ਹੋ ਸਕਦੇ ਹੋ ਜੇ ਤੁਸੀਂ ਉਸਦੀ ਨਿਹਚਾ ਅਤੇ ਉਸਦੇ ਧੀਰਜ ਦਾ ਪਿੱਛਾ ਕਰਦੇ ਹੋI

    ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।

    ਇਬਰਾਨੀਆਂ 6:12

    ਦੋ ਮੁੱਖ ਤੱਤ ਜਿਹਨਾਂ ਨੂੰ ਤੁਹਾਨੂੰ ਉਸ ਵਿਚ ਦੇਖਣਾ ਚਾਹੀਦਾ ਹੈ ਜਿਸ ਦਾ ਤੁਸੀਂ ਪਿੱਛਾ ਕਰ ਰਹੇ ਹੋ ਇਹ ਉਸਦੀ ਨਿਹਚਾ ਅਤੇ ਉਸਦਾ ਧੀਰਜ ਹੈI ਮੈਂ ਇਹ ਕਿਉਂ ਆਖਦਾ ਹਾਂ? ਪਵਿੱਤਰ ਸ਼ਾਸ਼ਤਰ ਸਾਨੂੰ ਸਿਖਾਉਂਦਾ ਹੈ ਕਿ ਇਹ ਉਸ ਵਿਅਕਤੀ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਸ ਨੂੰ ਪਰਮੇਸ਼ਰ ਦੇ ਵਾਅਦਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈI

    ਇਹ ਕੈਨੇਥ ਹੈਗਿਨ ਦੀ ਨਿਹਚਾ ਅਤੇ ਧੀਰਜ ਸੀ ਜਿਸ ਨੇ ਉਸ ਨੂੰ ਦੁਨੀਆਂ ਭਰ ਵਿਚ ਸੇਵਕਾਈ ਕਰਨ ਦਿੱਤੀI ਇਹ ਯੋਂਗੀ ਚੋ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਸ ਨੂੰ ਸੰਸਾਰ ਵਿਚ ਸਭ ਤੋਂ ਵੱਡੀ ਕਲੀਸੀਆ ਦਿੱਤੀI ਇਹ ਬੈਨੀ ਹਿੰਨ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਸ ਨੂੰ ਚਮਤਕਾਰੀ ਸਭਾਵਾਂ ਦਿੱਤੀਆਂI ਇਹ ਫਰੈਡ ਪ੍ਰਾਈਸ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਸ ਨੂੰ ਉਹ ਸੇਵਕਾਈ ਦਿੱਤੀ ਜੋ ਉਹ ਕਰ ਰਿਹਾ ਹੈI ਇਹ ਰੇਇਨਹਾਰਡ ਬੋਨਕੇ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਸ ਨੂੰ ਅਫਰੀਕਾ ਵਿਚ ਸਭ ਤੋਂ ਵੱਡੀਆਂ ਸਭਾਵਾਂ ਦਿੱਤੀਆਂI

    ਇਹ ਪੈਸਾ, ਸੰਬੰਧ ਜਾਂ ਮਸ਼ਹੂਰੀ ਨਹੀਂ ਹੈ ਜਿਸ ਨੇ ਇਹਨਾਂ ਲੋਕਾਂ ਉਹ ਦਿੱਤਾ ਜੋ ਇਹਨਾਂ ਕੋਲ ਹੈI ਇਹ ਉਹਨਾਂ ਦੀ ਨਿਹਚਾ ਅਤੇ ਧੀਰਜ ਹੈ ਜਿਸ ਨੇ ਉਹਨਾਂ ਨੂੰ ਉਹ ਦਿੱਤਾ ਜੋ ਵੀ ਉਹਨਾਂ ਨੇ ਪ੍ਰਾਪਤ ਕੀਤਾI

    ਪਿਆਰੇ ਦੋਸਤੋ, ਕੀ ਤੁਸੀਂ ਪਰਮੇਸ਼ਰ ਦੇ ਇਕ ਵਿਅਕਤੀ ਦਾ ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਹੋਣਾ ਚਾਹੁੰਦੇ ਹੋ? ਤਾਂ ਉਸਦੀ ਨਿਹਚਾ ਅਤੇ ਧੀਰਜ ਦਾ ਪਿੱਛਾ ਕਰੋ! ਕਿਸੇ ਦੀ ਨਿਹਚਾ ਦਾ ਪਿੱਛਾ ਕਰਨ ਦਾ ਮਤਲਬ ਕੀ ਹੈ? ਕਿਸੇ ਦੀ ਨਿਹਚਾ ਦਾ ਪਿੱਛਾ ਕਰਨਾ ਇਹ ਪੁੱਛਣਾ ਹੈ ਕਿ, "ਉਸ ਨੇ ਕੀ ਨਿਹਚਾ ਕੀਤੀ ਅਤੇ ਉਸ ਨੇ ਜਿਹਨਾਂ ਗੱਲਾ ਤੇ ਨਿਹਚਾ ਕੀਤੀ ਉਹ ਕਿਉਂ ਕੀਤੀ!? ਜਦੋਂ ਮੈਂ ਬਿਲੀ ਗ੍ਰਾਹਮ ਦੀ ਨਿਹਚਾ ਦਾ ਅਧਿਐਨ ਕਰ ਰਿਹਾ ਸੀ ਤਾਂ ਮੈਂਨੂੰ ਪਤਾ ਲੱਗਾ ਕਿ ਉਸ ਨੇ ਨਿਹਚਾ ਲਈ ਇਕ ਵਧੀਆ ਫ਼ੈਸਲਾ ਲਿਆ ਕਿ ਬਾਈਬਲ ਦਾ ਹਰ ਭਾਗ ਪਰਮੇਸ਼ਰ ਦਾ ਵਚਨ ਹੈI ਇਸ ਨਿਹਚਾ ਦੇ ਕਾਰਨ ਜਦੋਂ ਉਹ ਪਾਪੀਆਂ ਨੂੰ ਉਪਦੇਸ਼ ਦਿੰਦਾ ਹੈ ਤਾਂ ਉਹ ਬਾਈਬਲ ਨੂੰ ਪੇਸ਼ ਕਰਦਾ ਹੈI ਉਹ ਇਹ ਨਿਹਚਾ ਕਰਦਾ ਹੈ ਕਿ ਜੇਕਰ ਇਹ ਪਰਮੇਸ਼ਰ ਦੇ ਸ਼ਬਦ ਹਨ, ਤਾਂ ਜਦੋਂ ਇਹ ਲੋਕਾਂ ਸਾਹਮਣੇ ਪੜ੍ਹੇ ਜਾਂਦੇ ਹਨ, ਤਾਂ ਇਹਨਾਂ ਵਿਚ ਬਚਾਉਣ, ਚੰਗਾ ਕਰਨ ਅਤੇ ਛੁਟਕਾਰਾ ਦੇਣ ਦੀ ਮਹਾਨ ਸ਼ਕਤੀ ਹੋਵੇਗੀI

    ਜੇ ਤੁਸੀਂ ਪੜ੍ਹਦੇ ਅਤੇ ਅਧਿਐਨ ਕਰਦੇ ਹੋ, ਤਾਂ ਤੁਸੀਂ ਮਹਾਨ ਲੋਕਾਂ ਦੀ ਨਿਹਚਾ ਬਾਰੇ ਬਹੁਤ ਸਾਰੀਆਂ ਗੱਲਾ ਲੱਭ ਸਕੋਗੇI ਤੁਸੀਂ ਇਕ ਮਹਾਨ ਵਿਅਕਤੀ ਦੀ ਨਿਹਚਾ ਬਾਰੇ ਹੋਰ ਕਿਵੇਂ ਜਾਣ ਸਕਦੇ ਹੋ? ਇਹ ਦੇਖਣ ਅਤੇ ਸੁਣਨ ਦੁਆਰਾ ਜੋ ਉਸ ਵਿਅਕਤੀ ਨੇ ਆਪਣੀ ਸੇਵਕਾਈ ਦੀ ਸ਼ੁਰੂਆਤ ਵਿਚ ਗੱਲਾਂ ਦੱਸੀਆਂ ਹਨ! ਕਿਸੇ ਵਿਅਕਤੀ ਦੀ ਸੇਵਕਾਈ ਦੇ ਆਖ਼ਰੀ ਹਿੱਸੇ ਵਿਚ, ਤੁਸੀਂ ਉਸ ਦੀ ਨਿਹਚਾ ਦੇ ਪ੍ਰਭਾਵਸ਼ਾਲੀ ਫਲ ਦੇਖੋਗੇI ਪਰ ਉਸ ਦੀ ਸੇਵਕਾਈ ਦੇ ਮੁੱਢਲੇ ਹਿੱਸੇ ਵਿਚ, ਤੁਸੀਂ ਉਸ ਵਿਅਕਤੀ ਨੂੰ ਦੇਖ ਅਤੇ ਮਹਿਸੂਸ ਕਰ ਸਕੋਗੇ ਜੋ ਪਰਮੇਸ਼ਰ ਲਈ ਵੱਡੀਆਂ ਚੀਜ਼ਾਂ ਲਈ ਉਸਦੀ ਨਿਹਚਾ ਨੂੰ ਵਰਤਦਾ ਹੈI ਉਸ ਦੀ ਸੇਵਕਾਈ ਦੇ ਮੱਢਲੇ ਹਿੱਸੇ ਵਿਚ ਦੇਖਣ ਲਈ ਬਹੁਤ ਘੱਟ ਹੈ ਅਤੇ ਨਿਹਚਾ ਅਤੇ ਪ੍ਰਚਾਰ ਬਹੁਤ ਜ਼ਿਆਦਾ ਹੈI ਇਹ ਦੇਖਣਾ ਹਮੇਸ਼ਾ ਹੀ ਦਿਲਚਸਪ ਹੁੰਦਾ ਹੈ ਕਿ ਕਿਵੇਂ ਲੋਕ ਉਜਾੜ ਵਿਚ ਖੜ੍ਹੇ ਸਨ ਅਤੇ ਉਹਨਾਂ ਆਪਣੀਆਂ ਸੇਵਕਾਈਆਂ ਲਈ ਮਹਾਨ ਗੱਲਾ ਤੇ ਨਿਹਚਾ ਕਰਨੀ ਸ਼ੁਰੂ ਕਰ ਦਿੱਤੀI

    ਮਹਾਨ ਲੋਕਾਂ ਦੀ ਨਿਹਚਾ ਅਤੇ ਧੀਰਜ ਦਾ ਪਿੱਛਾ ਕਰੋ ਅਤੇ ਤੁਸੀਂ ਸਹੀ ਚੀਜ਼ਾਂ ਦਾ ਪਿੱਛਾ ਕਰੋਗੇI ਅੱਜ, ਕੁਝ ਲੋਕ ਉਹ ਕੱਪੜੇ, ਬੂਟ ਪਾਉਣਾ ਅਤੇ ਉਹ ਕਾਰਾਂ ਚਲਾਉਣੀਆਂ ਚਾਹੁੰਦੇ ਹਨ ਜੋ ਪਰਮੇਸ਼ਰ ਦੇ ਮਹਾਨ ਲੋਕ ਪਾਉਂਦੇ ਅਤੇ ਚਲਾਉਂਦੇ ਹਨI ਬਾਈਬਲ ਇਹ ਨਹੀਂ ਕਹਿੰਦੀ ਕਿ ਉਹਨਾਂ ਨੇ ਆਪਣੀਆਂ ਕਾਰਾਂ, ਘਰਾਂ ਅਤੇ ਕੱਪੜਿਆਂ ਦੁਆਰਾ ਵਾਅਦਿਆਂ ਨੂੰ ਪ੍ਰਾਪਤ ਕੀਤਾ ਹੈ! ਉਹਨਾਂ ਨੇ ਆਪਣੀ ਨਿਹਚਾ ਅਤੇ ਧੀਰਜ ਕਰਕੇ ਉਹਨਾਂ ਵਾਅਦਿਆਂ ਨੂੰ ਪ੍ਰਾਪਤ ਕੀਤਾ!

    ਤਾਂ ਫਿਰ, ਤੁਸੀਂ ਕਿਸੇ ਦੇ ਧੀਰਜ ਦਾ ਪਿੱਛਾ ਕਿਵੇਂ ਕਰ ਸਕਦੇ ਹੋ? ਤੁਸੀਂ ਕਿਸੇ ਦੇ ਧੀਰਜ ਦਾ ਅਧਿਐਨ ਕਰ ਸਕਦੇ ਹੋ ਜਦੋਂ ਤੁਸੀਂ ਇਹ ਲੱਭਦੇ ਹੋ ਕਿ ਕਦੋਂ ਉਸ ਨੇ ਕੁਝ ਗੱਲਾਂ ਤੇ ਨਿਹਚਾ ਕਰਨੀ ਸ਼ੁਰੂ ਕੀਤੀ ਅਤੇ ਕਦੋਂ ਉਸ ਨੇ ਅਸਲ ਵਿਚ ਉਹਨਾਂ ਦਾ ਅਨੁਭਵ ਕੀਤਾ ਸੀI ਜਦੋਂ ਤੁਸੀਂ ਗਿਣਨਾ ਸ਼ੁਰੂ ਕਰਦੇ ਹੋ ਅਤੇ ਉਹਨਾਂ ਸਾਲਾਂ ਦੀ ਸੰਖਿਆ ਦਾ ਪਤਾ ਲਗਾਉਂਦੇ ਹੋ ਜਿਹਨਾਂ ਵਿਚ ਲੋਕਾਂ ਨੇ ਨਿਹਚਾ ਕੀਤੀ ਅਤੇ ਇਕ ਖ਼ਾਸ ਦਿਸ਼ਾ ਵਿਚ ਕੰਮ ਕੀਤਾ, ਤਾਂ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਉਹਨਾਂ ਵਿਚੋਂ ਕਈਆਂ ਨੇ ਕਿੰਨਾ ਧੀਰਜ ਕੀਤਾI

    ਪਰਮੇਸ਼ਰ ਦੇ ਜ਼ਿਆਦਾਤਰ ਆਦਮੀਆਂ ਨੇ ਕਈ ਸਾਲਾਂ ਤੱਕ ਥੋੜ੍ਹੇ ਨਤੀਜਿਆਂ ਨਾਲ ਮਿਹਨਤ ਕੀਤੀ, ਸਿਰਫ਼ ਇਹ ਦੇਖਣ ਲਈ ਕਿ ਪ੍ਰਭੂ ਉਹਨਾਂ ਦੇ ਜੀਵਨਾਂ ਅਤੇ ਸੇਵਕਾਈਆਂ ਦੇ ਆਖ਼ਰੀ ਹਿੱਸਿਆਂ ਵਿਚ ਮਹਾਨ ਕੰਮ ਕਰ ਰਿਹਾ ਹੈI ਦਰਅਸਲ, ਲੋਕਾਂ ਦੀ ਨਿਹਚਾ ਅਤੇ ਧੀਰਜ ਉਹਨਾਂ ਦੀ ਸੇਵਕਾਈ ਰਹੱਸ ਹੈI

    9. ਤੁਹਾਨੂੰ ਕਿਸੇ ਦਾ ਸਫ਼ਲਤਾ ਨਾਲ ਪਿੱਛਾ ਕਰਨ ਲਈ ਆਲਸ, ਸੁਸਤੀ ਅਤੇ ਗਤੀਹੀਣਤਾ ਨੂੰ ਕਾਬੂ ਕਰਨਾ ਚਾਹੀਦਾ ਹੈI

    ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।

    ਇਬਰਾਨੀਆਂ 6:12

    ਕੀ ਤੁਸੀਂ ਇਹ ਮੰਨ ਸਕਦੇ ਹੋ ਕਿ ਆਲਸ ਇਸ ਲਈ ਕਾਰਨ ਹੈ ਕਿ ਬਹੁਤ ਸਾਰੇ ਲੋਕ ਪਿੱਛਾ ਨਹੀਂ ਕਰ ਸਕਦੇ? ਮੈਂ ਆਲਸੀ ਲੋਕਾਂ ਦੇ ਸ਼ਬਦ ਸੁਣੇ ਜਿਹੜੇ ਪਿੱਛਾ ਕਰਨਾ ਅਤੇ ਸਿੱਖਣਾ ਨਹੀਂ ਚਾਹੁੰਦੇ ਹਨI ਉਹ ਜੋ ਕਹਿੰਦੇ ਹਨ ਇਹ ਹੈ:

    ਵਾਹ, ਪਰਮੇਸ਼ਰ ਦੀ ਕਿਰਪਾ ਤੁਹਾਡੇ ਜੀਵਨ ਤੇ ਹੈI

    ਉਹ ਕਹਿੰਦੇ ਹਨ, ਇਹ ਇਕ ਕਿਰਪਾ ਹੈ ਜੋ ਪਰਮੇਸ਼ਰ ਨੇ ਤੁਹਾਨੂੰ ਇਹ ਸਾਰੀਆਂ ਕਲੀਸੀਆਵਾਂ ਦਿੱਤੀਆਂ ਹਨI

    ਵਾਹ, ਉਹ ਕਹਿੰਦੇ ਹਨ, ਮੈਂ ਤੁਹਾਡੇ ਕੰਮ ਕਰਨ ਦਾ ਤਰੀਕਾ ਪਸੰਦ ਕਰਦਾ ਹਾਂI ਜੋ ਵੀ ਤੁਹਾਡੇ ਕੋਲ ਹੈ ਇਹ ਕਿਰਪਾ ਹੈI

    ਉਹ ਕਹਿੰਦੇ ਹਨ, ਮੇਰੇ ਕੋਲ ਉਹ ਕਿਰਪਾ ਨਹੀਂ ਹੈ ਜੋ ਤੁਹਾਡੇ ਕੋਲ ਹੈI ਇਹ ਮੇਰਾ ਸੱਦਾ ਨਹੀਂ ਹੈI

    ਜੀ ਹਾਂ, ਇਹ ਸੱਚ ਹੋ ਸਕਦਾ ਹੈ ਕਿ ਪਰਮੇਸ਼ਰ ਦੀ ਕਿਰਪਾ ਕੰਮ ਕਰ ਰਹੀ ਹੈI ਪਰ ਅਕਸਰ, ਲੋਕ ਕੁਝ ਨਵਾਂ ਸਿੱਖਣ ਲਈ ਬਹੁਤ ਆਲਸੀ ਹੁੰਦੇ ਹਨI ਉਹ ਵਿਚਾਰਾਂ ਅਤੇ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਲਈ ਚਿੰਤਾ ਨਹੀਂ ਕਰਦੇ ਜਿਹਨਾਂ ਨੂੰ ਉਹ ਕੰਮ ਕਰਦੇ ਦੇਖ ਸਕਦੇ ਹਨI

    ਦਰਅਸਲ, ਜੋ ਵਿਅਕਤੀ ਤੁਹਾਡੇ ਤੋਂ ਅੱਗੇ ਹੈ ਉਸ ਦੀ ਤਰ੍ਹਾਂ ਬਣਨ ਲਈ ਬਹੁਤ ਸਾਰੀ ਊਰਜਾ ਲੱਗਦੀ ਹੈI ਇਕ ਆਗੂ ਦੇ ਭੇਦ ਖੋਜਣ ਅਤੇ ਉਸਦੀ ਨਕਲ ਕਰਨ ਲਈ ਬਹੁਤ ਸਮਾਂ ਅਤੇ ਜਤਨ ਲੱਗਦਾ ਹੈI ਆਲਸੀ ਲੋਕ ਪਿੱਛਾ ਕਰਨ ਦੀ ਕਲਾ ਵਿਚ ਸਫ਼ਲ ਨਹੀਂ ਹੋ ਸਕਦੇ ਅਤੇ ਨਾ ਹੀ ਹੋਣਗੇI

    ਅਧਿਆਏ 3

    ਪਿੱਛਾ ਕਰਨ ਦੀ ਕਲਾ ਦੀਆਂ ਸੱਤ ਕੁੰਜੀਆਂ

    1. ਪਰਮੇਸ਼ਰ ਦੇ ਆਦਮੀਆਂ ਦਾ ਪਿੱਛਾ ਕਰੋ, ਉਹਨਾਂ ਦੀਆਂ ਸਿੱਖਿਆਵਾਂ ਅਤੇ ਕਰਨੀਆਂ ਦਾ ਪਿੱਛਾ ਕਰਦੇ ਹੋਏI

    ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਉਚਰੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ।

    ਰਸੂਲਾਂ ਦੇ ਕਰਤੱਬ 1:1

    ਕਿਸੇ ਵਿਅਕਤੀ ਦੀਆਂ ਸਿੱਖੀਆਵਾਂ ਅਤੇ ਜੋ ਉਹ ਕਰਦਾ ਹੈ ਦੋਵੇਂ ਬਰਾਬਰ ਮਹੱਤਵਪੂਰਣ ਹਨI ਯਿਸੂ ਮਸੀਹ ਦਾ ਪਿੱਛਾ ਕਰਨ ਲਈ ਤੁਹਾਨੂੰ ਉਸ ਦੀਆਂ ਸਿੱਖਿਆਵਾਂ ਅਤੇ ਜੋ ਉਸਨੇ ਕੀਤਾ ਉਸ ਦਾ ਪਿੱਛਾ ਕਰਨਾ ਚਾਹੀਦਾ ਹੈI ਹਰੇਕ ਇੰਜੀਲ ਵਿਚ ਮਸੀਹ ਦੀਆਂ ਸਿੱਖਿਆਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਸ ਦੀਆਂ ਕਹਾਣੀਆਂ ਸ਼ਾਮਲ ਹਨI ਯਿਸੂ ਮਸੀਹ ਦੀਆਂ ਸਿੱਖਿਆਵਾਂ ਲਾਲ ਅਤੇ ਜੋ ਉਸ ਨੇ ਕੀਤਾ ਕਾਲੇ ਵਿਚ ਹਨI

    ਇਹ ਸਮਝਣਾ ਮਹੱਤਵਪੂਰਣ ਹੈ ਕਿ ਇਹ ਦੋਵੇਂ ਪਹਿਲੂ ਵੱਖਰੇ ਹਨ ਪਰ ਬਹੁਤ ਮਹੱਤਵਪੂਰਣ ਹਨI ਕਈ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਨੇ ਨਹੀਂ ਸਿੱਖਾਈਆਂ ਹਨI ਦਰਅਸਲ, ਕਈ ਗੱਲਾਂ ਹਨ ਜੋ ਉਸਨੇ ਇਹ ਸਮਝਾਉਣ ਤੋਂ ਬਿਨਾਂ ਕੀਤੀਆਂ ਕਿ ਉਹ ਕੀ ਕਰ ਰਿਹਾ ਸੀI ਇਸ ਕਰਕੇ ਥਿਉਫ਼ਿਲੁਸ ਨੂੰ ਇਹ ਸਲਾਹ ਦਿੱਤੀ ਗਈ ਸੀ ਕਿ ਜੋ ਯਿਸੂ ਨੇ ਕੀਤਾ ਅਤੇ ਸਿੱਖਾਈਆਂ ਉਹ ਉਸਨੂੰ ਸਿੱਖੇI

    2. ਪਰਮੇਸ਼ਰ ਦੇ ਆਦਮੀਆਂ ਦਾ ਪਿੱਛਾ ਕਰੋ ਉਹਨਾਂ ਦੀਆਂ ਸਿੱਖਿਆਵਾਂ ਦਾ ਪਿੱਛਾ ਕਰਦੇ ਹੋਏI

    ਇਹ ਮਹੱਤਵਪੂਰਣ ਹੈ ਕਿ ਤੁਸੀਂ

    Enjoying the preview?
    Page 1 of 1