Discover millions of ebooks, audiobooks, and so much more with a free trial

Only $11.99/month after trial. Cancel anytime.

ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
Ebook734 pages6 hours

ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Rating: 0 out of 5 stars

()

Read preview

About this ebook

ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਪਰਮੇਸ਼ੁਰ ਦੀ ਧਾਰਮਿਕਤਾ ਹੈ !
ਇਸ ਪੁਸਤਕ ਦੇ ਸ਼ਬਦ ਤੁਹਾਡੇ ਦਿਲ ਦੀ ਪਿਆਸ ਬੁਝਾ ਦੇਣਗੇ। ਅੱਜ ਦੇ ਮਸੀਹੀ ਹਰ ਰੌਜ਼ ਜੋ ਪਾਪ ਕਰਦੇ ਹਨ ਕੀਤੇ ਉਨ੍ਹਾਂ ਦਾ ਸਹੀ ਹੱਲ ਜਾਣੇ ਬਿਨ੍ਹਾਂ ਆਪਣੀ ਜ਼ਿੰਦਗੀ ਜੀਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ? ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛੋਗੇ ਅਤੇ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰੋਗੇ, ਜੋ ਇਸ ਕਿਤਾਬ ਵਿੱਚ ਪ੍ਰਗਟ ਕੀਤੀ ਗਈ ਹੈ।

ਪਰਮੇਸ਼ੁਰ ਦੀ ਧਾਰਮਿਕਤਾ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੁਆਰਾ ਹੈ। ਫਿਰ ਵੀ ਇਹ ਇੱਕ ਕੀਮਤੀ ਖਜ਼ਾਨੇ ਵਾਂਗ ਲੰਬੇ ਸਮੇਂ ਤੋਂ ਧਾਰਮਿਕ ਚੇਲਿਆਂ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਹੈ। ਨਤੀਜ਼ੇ ਵਜੋਂ, ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਦੀ ਬਜਾਏ ਆਪਣੀ ਧਾਰਮਿਕਤਾ ਉੱਤੇ ਨਿਰਭਰ ਰਹਿੰਦੇ ਹਨ ਅਤੇ ਮਾਣ ਕਰਦੇ ਹਨ। ਹਾਲਾਂਕਿ, ਮਸੀਹੀ ਸਿਧਾਂਤ ਵਿਸ਼ਵਾਸੀਆਂ ਦੇ ਦਿਲਾਂ ਵਿੱਚ ਮੁੱਖ ਚੀਜ਼ ਨਹੀਂ ਜਾਪਦਾ, ਜਿਵੇਂ ਕਿ ਇਹਨਾਂ ਸਿਧਾਂਤਾਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਹੈ।

ਪੂਰਵ-ਨਿਰਧਾਰਨ, ਨਿਆ ਅਤੇ ਹੌਲੀ-ਹੌਲੀ ਪਵਿੱਤਰਤਾ ਦੇ ਸਿਧਾਂਤ ਮਸੀਹਅਤ ਦੇ ਮੁੱਖ ਸਿਧਾਂਤ ਹਨ, ਜੋ ਵਿਸ਼ਵਾਸੀਆਂ ਦੇ ਜੀਵਨ ਵਿੱਚ ਮੁਸੀਬਤਾਂ ਅਤੇ ਖਾਲੀਪਣ ਭਰ ਦਿੰਦੇ ਹਨ। ਪਰ ਹੁਣ, ਮਸੀਹੀਆਂ ਨੂੰ ਪਰਮੇਸ਼ੁਰ ਨੂੰ ਜਾਣਨਾ ਚਾਹੀਦਾ ਹੈ, ਉਸ ਦੀ ਧਾਰਮਿਕਤਾ ਬਾਰੇ ਸਿੱਖਣਾ ਚਾਹੀਦਾ ਹੈ ਅਤੇ ਇੱਕ ਨਿਸ਼ਚਿਤ ਵਿਸ਼ਵਾਸ ਵਿੱਚ ਅੱਗੇ ਵੱਧਣਾ ਚਾਹੀਦਾ ਹੈ।

“ਸਾਡਾ ਪ੍ਰਭੂ ਜਿਹੜਾ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ”ਤੁਹਾਨੂੰ ਸੰਪੂਰਨ ਸਮਝ ਦਾ ਆਤਮਾ ਦੇਵੇਗਾ ਅਤੇ ਤੁਹਾਨੂੰ ਸ਼ਾਂਤੀ ਵੱਲ ਲੈ ਜਾਵੇਗਾ। ਲੇਖਕ ਚਾਹੁੰਦੇ ਹਨ ਕਿ ਤੁਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਨ ਦੀ ਬਰਕਤ ਪ੍ਰਾਪਤ ਕਰੋ। ਪਰਮੇਸ਼ੁਰ ਦੀ ਬਰਕਤ ਤੁਹਾਡੇ ਨਾਲ ਹੋਵੇ!

Languageਪੰਜਾਬੀ
PublisherPaul C. Jong
Release dateSep 15, 2023
ISBN9788965325802
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Related to ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Related ebooks

Reviews for ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ - Paul C. Jong

    paul_Pj05india_coverFrontflap_Pj051st_page

    ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

    ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I)

    Smashwords Edition

    Copyright 2023 by Hephzibah Publishing House

    ਸਾਰੇ ਅਧਿਕਾਰ ਰਾਖਵੇਂ ਹਨ। ਇਸ ਪ੍ਰਕਾਸ਼ਨ ਦਾ ਕੋਈ ਹਿੱਸਾ ਲੇਖਕ ਦੀ ਲਿਖਿਤ ਆਗਿਆ ਦੇ ਬਿਨ੍ਹਾਂ ਕਿਸੇ ਵੀ ਰੂਪ ਵਿੱਚ ਜਿਵੇਂ ਕਿ -ਇਲੈਕਟ੍ਰੋਨਿਕ, ਮਕੈਨੀਕਲ, ਫੋਟੋਕਾਪੀ, ਰਿਕਾਡਿੰਗ, ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।

    ਇਸ ਕਿਤਾਬ ਵਿੱਚ ਦਰਜ ਕੀਤੇ ਗਏ ਵਚਨ BSI ਪੰਜਾਬੀ ਬਾਈਬਲ ਵਿੱਚੋਂ ਲਏ ਗਏ ਹਨ।

    ISBN 978-89-6532-580-2

    Design by Min-soo Kim

    Illustration by Young-ae Kim

    Printed in Korea

    Hephzibah Publishing House

    A Ministry of THE NEW LIFE MISSION

    Seoul, Korea

    ਧੰਨਵਾਦ ਦੇ ਸ਼ਬਦ

    ਸਾਡੇ ਪ੍ਰਭੂ ਯਿਸੂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਸਨੇ ਮੈਨੂੰ ਪੂਰੀ ਦੁਨੀਆਂ ਵਿੱਚ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣਾ ਬਚਨ ਕਾਫ਼ੀ ਦਿੱਤਾ, ਅਤੇ ਮੈਨੂੰ ਉਸਦੀ ਇੱਛਾ ਅਨੁਸਾਰ ਇਹ ਕਿਤਾਬ ਲਿਖਣ ਲਈ ਉਤਸ਼ਾਹਿਤ ਕੀਤਾ।

    ਮੈਂ ਇਸ ਪ੍ਰਕਾਸ਼ਨ ਵਿੱਚ ਸ਼ਾਮਿਲ ਹਰ ਕਿਸੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ, ਮੈਂ ਉਸ ਦਾ ਸ਼ੁਕਰਗੁਜ਼ਾਰ ਹਾਂ ਜੋ ਨਿਊ ਲਾਈਫ ਫੈਲੋਸ਼ਿਪ ਦੇ ਸਾਰੇ ਮੈਂਬਰਾਂ ਦਾ ਨਹੀਂ ਚੁਕਾਇਆ ਜਾ ਸਕਦਾ। ਉਹ ਦਿਲੋਂ ਇਸ ਕਾਰਜ ਦੇ ਸਮਰਥਨ ਲਈ ਪ੍ਰਾਰਥਨਾ ਕਰ ਰਹੇ ਹਨ।

    ਆਪਣੇ ਸਾਥੀ ਰੈੱਵ ਜੌਨ ਸ਼ਿਨ ਅਤੇ ਰੈੱਵ. ਸੰਗਚਨ ਲੀ. ਦਾ ਮੈਂ ਉਨ੍ਹਾਂ ਦੇ ਕੰਮ ਲਈ ਖਾਸ ਧੰਨਵਾਦੀ ਹਾਂ। ਜੋ ਇਸ ਸੰਪਾਦਨ ਦੇ ਪ੍ਰੰਬਧਕ ਹਨ। ਮੈਂ ਇਸ ਪ੍ਰਕਾਸ਼ਨ ਦੇ ਸਿੰਗਮਿਨ ਲੀ, ਅਨੁਵਾਦ ਦੇ ਲਈ ਯੂਨਹੀ ਹਵਾਂਗ, ਅਤੇ ਵਫ਼ਾਦਾਰੀ ਨਾਲ ਪਰੂਫ ਰੀਡਿੰਗ ਲਈ ਸੂਜ਼ਨ ਲੀ ਦਾ ਧੰਨਵਾਦ ਕਰਦਾ ਹਾਂ।

    ਮੈਂ ਸਾਰੀ ਮਹਿਮਾ ਪ੍ਰਭੂ ਪਰਮੇਸ਼ੁਰ ਨੂੰ ਦਿੰਦਾ ਹਾਂ, ਜਿਸ ਨੇ ਸਾਨੂੰ ਆਪਣੀ ਧਾਰਮਿਕਤਾ ਦੀ ਅਮੀਰੀ ਨਾਲ ਆਪਣੇ ਬੱਚੇ ਬਣਾਇਆ ਹੈ।

    ਹਲੈਲੂਯਾਹ!

    PAUL C. JONG

       ਵਿਸ਼ੇ-ਸੂਚੀ   

    ਭੂਮਿਕਾ

    ਅਧਿਆਇ 1

    · ਰੋਮੀਆਂ ਦੇ ਅਧਿਆਇ 1 ਦੀ ਜਾਣ-ਪਹਿਚਾਣ

    · ਪਰਮੇਸ਼ੁਰ ਦੀ ਧਾਰਮਿਕਤਾ ਜਿਹੜੀ ਖੁਸ਼ਖ਼ਬਰੀ ਵਿੱਚ ਪ੍ਰਗਟ ਹੋਈ (ਰੋਮੀਆਂ 1:16-17)

    · ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ (ਰੋਮੀਆਂ 1:17‭)‬

    · ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ (ਰੋਮੀਆਂ 1:17‭-‬18)

    · ਉਹ ਜਿਹੜੇ ਸੱਚਿਆਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ। (ਰੋਮੀਆਂ 1:18‭-‬25)

    ਅਧਿਆਇ 2

    · ਰੋਮੀਆਂ ਦੇ ਅਧਿਆਇ 2 ਦੀ ਜਾਣ-ਪਹਿਚਾਣ

    · ਉਹ ਜਿਹੜੇ ਪਰਮੇਸ਼ੁਰ ਦੀ ਕ੍ਰਿਪਾ ਤੋਂ ਇਨਕਾਰ ਕਰਦੇ ਹਨ (ਰੋਮੀਆਂ 2:1-16)

    · ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ (ਰੋਮੀਆਂ 2:17-29)

    ਅਧਿਆਇ 3

    · ਰੋਮੀਆਂ ਦੇ ਅਧਿਆਇ 3 ਦੀ ਜਾਣ-ਪਹਿਚਾਣ

    · ਸਿਰਫ਼ ਵਿਸ਼ਵਾਸ ਦੁਆਰਾ ਪਾਪਾਂ ਤੋਂ ਮੁਕਤੀ (ਰੋਮੀਆਂ 3:1-31)

    · ਕੀ ਤੁਸੀਂ ਪ੍ਰਭੂ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹੋ? (ਰੋਮੀਆਂ 3:10-31)

    ਅਧਿਆਇ 4

    · ਰੋਮੀਆਂ ਦੇ ਅਧਿਆਇ 4 ਦੀ ਜਾਣ-ਪਹਿਚਾਣ

    · ਉਹ ਜਿਨ੍ਹਾਂ ਨੇ ਵਿਸ਼ਵਾਸ ਦੁਆਰਾ ਸਵਰਗੀ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਹਨ (ਰੋਮੀਆਂ 4:1-8)

    ਅਧਿਆਇ 5

    · ਰੋਮੀਆਂ ਦੇ ਅਧਿਆਇ 5 ਦੀ ਜਾਣ-ਪਹਿਚਾਣ

    · ਇੱਕ ਮਨੁੱਖ ਦੁਆਰਾ (ਰੋਮੀਆਂ 5:14)

    ਅਧਿਆਇ 6

    · ਰੋਮੀਆਂ ਦੇ ਅਧਿਆਇ 6 ਦੀ ਜਾਣ-ਪਹਿਚਾਣ

    · ਯਿਸੂ ਦੇ ਬਪਤਿਸਮਾ ਦਾ ਸਹੀ ਅਰਥ (ਰੋਮੀਆਂ 6:1-8)

    · ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਦੇ ਰੂਪ ਵਿੱਚ ਸੌਂਪੋ (ਰੋਮੀਆਂ 6:12-19)

    0Preface.jpg

    ਭੂਮਿਕਾ

    ਜੇ ਅੱਜ ਈਸਾਈ ਧਰਮ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਧਰਮੀ ਅਤੇ ਪਵਿੱਤਰਤਾ ਦੇ ਸਿਧਾਂਤ ਸੱਚ ਹਨ, ਤਾਂ ਦੁਨੀਆਂ ਭਰ ਦੇ ਬਹੁਤ ਸਾਰੇ ਲੋਕ ਪਹਿਲਾਂ ਹੀ ਆਪਣੇ ਪਾਪਾਂ ਤੋਂ ਬਚ ਗਏ ਹੋਣਗੇ। ਹਾਲਾਂਕਿ, ਇਸਦੀ ਅਸਲੀਅਤ ਇਹ ਹੈ ਕਿ ਅਜਿਹਾ ਨਹੀਂ ਹੈ ਅਤੇ ਨਤੀਜੇ ਵਜੋਂ, ਕੋਈ ਵੀ ਵਿਅਕਤੀ ਸਿਧਾਂਤਾਂ ਦੁਆਰਾ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ।

    ਇਹ ਅਸਲੀਅਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਭਾਵੇਂ ਲੋਕ ਬਾਈਬਲ ਵਿੱਚ ਦਰਜ਼ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਮੰਨ ਕੇ ਆਪਣੇ ਸਾਰੇ ਪਾਪਾਂ ਤੋਂ ਬਚ ਸਕਦੇ ਹਨ, ਉਹ ਇਸ ਸੱਚਿਆਈ ਨੂੰ ਨਾ ਤਾਂ ਸੁਣਨ ਅਤੇ ਨਾ ਹੀ ਅਤੇ ਨਾ ਹੀ ਮੰਨਣਾ ਚਾਹੁੰਦੇ ਹਨ। ਇਸ ਲਈ ਉਹ ਇਸ ਸਚਾਈ ਵਿੱਚ ਮੌਜ਼ੂਦ ਪਰਮੇਸ਼ੁਰ ਦੀ ਮੁਫਤ ਦਾਤ ਨੂੰ ਜਾਣੇ ਬਿਨ੍ਹਾਂ ਨਾਸ਼ ਦੇ ਕੰਢੇ ਉੱਤੇ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਇਸ ਘਟਨਾ ਦਾ ਕਾਰਨ ਅੱਜ ਦੀ ਮਸੀਹਤ ਦੇ ਪ੍ਰਚਾਰਕ, ਪਾਦਰੀ ਅਤੇ ਆਗੂ ਹਨ।

    ਪਰਮੇਸ਼ੁਰ ਸਾਨੂੰ ਝੂਠੇ ਨਬੀਆਂ ਤੋਂ ਸੁਚੇਤ ਰਹਿਣ ਲਈ ਕਹਿੰਦਾ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਦੇ ਸਮੇਂ ਵਿੱਚ ਝੂਠੇ ਨਬੀ ਹੋਣ ਦੇ ਕਰਕੇ, ਲੋਕ ਨਬੀਆਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ ਅਤੇ ਉਹ ਝੂਠੇ ਹਨ ਇਹ ਸਮਝ ਨਹੀਂ ਪਾਉਂਦੇ ਹਨ। ਹਾਲਾਂਕਿ, ਕਿ ਇਸ ਦੀ ਪਰਵਾਹ ਕੀਤੇ ਬਿਨ੍ਹਾਂ ਪਰਮੇਸ਼ੁਰ ਕਿਸ ਨੂੰ ਚੁੱਕਦਾ ਅਤੇ ਇਸਤੇਮਾਲ ਕਰਦਾ ਹੈ, ਉਹ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਸੇਵਕਾਂ ਨੂੰ ਉੱਚਾ ਚੁੱਕਦਾ ਹੈ ਅਤੇ ਉਹ ਇਸਦਾ ਪ੍ਰਚਾਰ ਕਰਦੇ ਹਨ। ਇਸ ਸੰਸਾਰ ਵਿੱਚ ਕਿੰਨੇ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਨ ਲਈ ਤਿਆਰ ਹਨ, ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ?

    ਹੁਣ ਸਮਾਂ ਆ ਗਿਆ ਹੈ ਅਤੇ ਪਰਮੇਸ਼ੁਰ ਆਪਣੇ ਸੇਵਕਾਂ ਦੁਆਰਾ ਜੋ ਗਵਾਹੀ ਧਾਰਨ ਕੀਤੇ ਹੋਏ ਹਨ ਉਹ ਇਸ ਸਾਰੇ ਸੰਸਾਰ ਵਿੱਚ ਪਿਆਸੀਆਂ ਰੂਹਾਂ ਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਪ੍ਰਗਟ ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਦੀ ਮਸੀਹਤ ਦੇ ਝੂਠੇ ਸਿਧਾਂਤ ਨੂੰ ਛੱਡ ਕੇ ਸੱਚੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਆਪਣੇ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਦੇ ਯੋਗ ਬਣੋ, ਜਿਸਨੂੰ ਝੂਠੇ ਉਪਦੇਸ਼ਕਾਂ ਦੁਆਰਾ ਨਸ਼ਟ ਕੀਤਾ ਗਿਆ ਹੈ। ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦੇ ਸੱਚੇ ਸੇਵਕ ਵੀ ਹਨ।

    ਜਿਨ੍ਹਾਂ ਕੋਲ ਪਰਮੇਸ਼ੁਰ ਦੀ ਧਾਰਮਿਕਤਾ ਹੈ ਉਹ ਹੁਣ ਪਾਣੀ ਅਤੇ ਪਵਿੱਤਰ ਆਤਮਾ ਦੀ ਸਚਾਈ ਦੱਸਦੇ ਹਨ। ਇਹ ਸੱਚ ਦੁਨੀਆਂ ਦੇ ਹਰ ਕੋਨੇ ਵਿੱਚ ਫੈਲ ਜਾਵੇਗਾ ਜਿੱਥੇ ਇਹ ਅਜੇ ਤੱਕ ਨਹੀਂ ਪਹੁੰਚਿਆ। ਕੋਈ ਵਸਤੂ ਗੁਪਤ ਨਹੀਂ ਪਰ ਇਸ ਲਈ ਜੋ ਉਹ ਪ੍ਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੂ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ (ਮਰਕੁਸ 4:22)। ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ, ਪਰਮੇਸ਼ੁਰ ਦੀ ਧਾਰਮਿਕਤਾ ਦੇ ਨਾਲ ਸਿਰਫ਼ ਸੱਚ ਦੀ ਗਵਾਹੀ ਦੇਵੇਗੀ ਜੋ ਸੰਸਾਰ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗੀ।

    ਇਸ ਲਈ, ਭਾਵੇਂ ਸਾਰੇ ਵਿਸ਼ਵਾਸੀ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਨਿਆਂ ਅਤੇ ਪਾਪ ਦੀ ਸਜ਼ਾ ਤੋਂ ਬਚ ਜਾਣਗੇ, ਪਰ ਜਿਹੜੇ ਲੋਕ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਨੂੰ ਸਦੀਪਕ ਮੌਤ ਦੀ ਸਜ਼ਾ ਮਿਲੇਗੀ, ਜੋ ਪਰਮੇਸ਼ੁਰ ਨੇ ਪਾਪੀਆਂ ਲਈ ਨਿਯੁਕਤ ਕੀਤੀ ਹੈ।

    ਇਹ ਤੁਹਾਡੇ ਲਈ ਚੌਣ ਦਾ ਸਮਾਂ ਹੈ ਕਿ ਤੁਸੀਂ ਪਰਮੇਸ਼ੁਰ ਦੀ ਧਾਰਮਿਕਤਾ ਦਾ ਚੁਣਾਓ ਕਰੋ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪਾਈ ਜਾਂਦੀ ਹੈ ਜਾਂ ਫਿਰ ਇਸਦੀ ਬਜਾਏ ਨਿਆਂ ਅਤੇ ਪਵਿੱਤਰਤਾ ਦੇ ਝੂਠੇ ਸਿਧਾਂਤ ਵਿੱਚ ਵਿਸ਼ਵਾਸ ਕਰੋਗੇ। ਇਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਸਚਾਈ ਨੂੰ ਮੰਨਦੇ ਹੋ ਜਾਂ ਨਹੀਂ।

    ਹਾਲਾਂਕਿ, ਤੁਸੀਂ ਚੌਣ ਨਤੀਜ਼ਿਆਂ ਤੋਂ ਪ੍ਰਭਾਵਿਤ ਹੋਵੋਗੇ। ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਤੁਹਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਨਾਲ ਆਪਣੀ ਧਾਰਮਿਕਤਾ ਵੀ ਇੱਕ ਤੌਹਫ਼ੇ ਵਜੋਂ ਦਿੱਤੀ ਹੈ। ਤੁਹਾਨੂੰ ਪਰਮੇਸ਼ੁਰ ਦੀ ਸੱਚੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਲਈ ਅਜੇ ਬਹੁਤੀ ਦੇਰ ਨਹੀਂ ਹੋਈ ਹੈ। ਕੇਵਲ ਤਦ ਹੀ ਤੁਸੀਂ ਪਰਮੇਸ਼ੁਰ ਵਿੱਚ ਸਦੀਪਕ ਧਾਰਮਿਕਤਾ ਨੂੰ ਪ੍ਰਾਪਤ ਕਰ ਸਕੋਗੇ ਅਤੇ ਸਦੀਪਕ ਕਾਲ ਤੱਕ ਆਨੰਦ ਨਾਲ ਜੀਅ ਸਕੋਗੇ।

    ਰੋਮੀਆਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਬਹੁਤ ਮਹਤੱਵਪੂਰਨ ਦੱਸਿਆ ਗਿਆ ਹੈ ਅਤੇ ਇਹ ਬਹੁਮੁੱਲੇ ਰੂਪ ਵਿੱਚ ਜਨਮ ਸਾਖੀ ਹੈ। ਇਸ ਲਈ, ਸਾਨੂੰ ਰੋਮੀਆਂ ਦੀ ਪੱਤਰੀ ਤੋਂ ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਸਿੱਖਣਾ ਚਾਹੀਦਾ ਹੈ। ਕਿਉਂਕਿ ਪਰਮੇਸ਼ੁਰ ਦੀ ਧਾਰਮਿਕਤਾ ਵਾਲੀ ਖੁਸ਼ਖ਼ਬਰੀ ਇਸ ਧਾਰਮਿਕਤਾ ਨੂੰ ਸਾਡੇ ਕੋਲ ਲਿਆਉਂਦੀ ਹੈ।

    ਹੁਣ ਸਮਾਂ ਹੈ ਕਿ ਮਸੀਹਤ ਝੂਠੀ ਖੁਸਖ਼ਬਰੀ ਨੂੰ ਛੱਡ ਦੇਵੇ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨਹੀਂ ਹੈ ਅਤੇ ਉਸਦੀ ਧਾਰਮਿਕਤਾ ਵੱਲ ਵਾਪਿਸ ਮੁੜੇ। ਅਜਿਹਾ ਕਰਨ ਲਈ ਸਾਨੂੰ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੀ ਧਾਰਮਿਕਤਾ ਆਖ਼ੀਰ ਕੀ ਹੈ ਅਤੇ ਸੱਚੇ ਵਿਸ਼ਵਾਸ ਨੂੰ ਵਾਪਿਸ ਪਾਉਣਾ ਹੈ। ਸਾਡੇ ਲਈ ਸਮੇਂ ਆ ਗਿਆ ਹੈ ਕਿ ਅਸੀਂ ਰੋਮੀਆਂ ਦੀ ਪੱਤਰੀ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣੀਏ।

    ਲੂਥਰ, ਧਾਰਮਿਕ ਸੁਧਾਰਕਾਂ ਵਿੱਚੋਂ ਇੱਕ ਸੀ, ਉਸਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੀ ਲੌੜ ਸੀ। ਉਸ ਨੇ ਮਹਿਸੂਸ ਕੀਤਾ ਕਿ ਵਿਅਕਤੀ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦਾ ਹੈ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਉਹ ਧਰਮੀ ਕੰਮਾਂ ਦੁਆਰਾ ਆਪਣੇ ਪਾਪਾਂ ਨੂੰ ਧੌ ਨਹੀਂ ਸਕਦਾ ਹੈ। ਪਰਮੇਸ਼ੁਰ ਦੀ ਧਾਰਮਿਕਤਾ ਜਿਸ ਦੇ ਬਾਰੇ ਬਾਈਬਲ ਵਿੱਚ ਦੱਸਿਆ ਗਿਆ ਹੈ ਉਹ ‘ਨਿਹਚਾ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਧਾਰਮਿਕਤਾ' ਨਹੀਂ ਹੈ ਜਿਸ ਨੂੰ ਸਿਧਾਂਤਕ ਜਾਂ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਨੂੰ ਜ਼ਿਆਦਾਤਰ ਮਸੀਹੀ ਪ੍ਰਚਾਰ ਕਰਦੇ ਹਨ।

    ਲੋਕ ਮਨੁੱਖ ਦੀ ਨੈਤਿਕ ਧਾਰਮਿਕਤਾ ਨੂੰ ਬਣਾਉਣ ਦੀ ਕੌਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਹ ਪਤਾ ਨਹੀਂ ਹੈ ਕਿ ਅਸਲ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ। ਇਸ ਲਈ, ਜ਼ਿਆਦਾਤਰ ਮਸੀਹਤ ਦੇ ਨੈਤਿਕ ਵਿਸ਼ਵਾਸ ਵਿੱਚ ਗਿਰਾਵਟ ਆਈ ਹੈ। ਅਸਲ ਵਿੱਚ, ਮੌਜ਼ੂਦਾ ਸਮੇਂ ਵਿੱਚ ਅਸੀਂ ਇਹ ਗਵਾਹੀ ਦਿੰਦੇ ਹਾਂ ਕਿ ਮਸੀਹੀ ਆਪਣੇ ਧਾਰਮਿਕ ਕੰਮ ਕਰ ਰਹੇ ਹਨ, ਜੋ ਇਹ ਦਰਸਾਉਂਦਾ ਹੈ ਕਿ ਉਹ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ।

    ਹਾਲਾਂਕਿ ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਯਿਸੂ ਉੱਤੇ ਵਿਸ਼ਵਾਸ ਕਰਕੇ ਪਾਪਾਂ ਦੀ ਮਾਫ਼ੀ ਪਾਈ ਹੈ ਪਰ ਅਸਲ ਵਿੱਚ ਬਹੁਤ ਹੀ ਘੱਟ ਲੋਕ ਹਨ ਜੋ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਦੇ ਹਨ ਅਤੇ ਉਸ ਉੱਤੇ ਵਿਸ਼ਵਾਸ ਕਰਦੇ ਹਨ। ਬਹੁਤ ਸਾਰੇ ਲੋਕ ਨਿਆਂ ਦੇ ਸਿਧਾਂਤ ਅਤੇ ਪਵਿੱਤਰਤਾ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦੇ ਹਨ ਜੋ ਅੱਜ ਦੀ ਮਸੀਹਤ ਵਿੱਚ ਬੁਨਿਆਦੀ ਸਿਧਾਂਤ ਹਨ ਅਤੇ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਾ ਜਾਣਦੇ ਹੋਏ ਉਹ ਆਪਣੇ ਵਿਸ਼ਵਾਸ ਦੀ ‘ਆਤਮ-ਸੰਤੁਸ਼ਟੀ’ ਵਿੱਚ ਡਿੱਗ ਗਏ ਹਨ। ਉਹ ਆਪਣੇ ਵਿਅਰਥ ਅਤੇ ਝੂਠੇ ਵਿਸ਼ਵਾਸਾਂ ਨਾਲ ਆਪਣੇ ਬਾਰੇ ਸ਼ੇਖੀ ਮਾਰਦੇ ਹੋਏ ਕਹਿੰਦੇ ਹਨ, ਮੇਰੇ ਵਿੱਚ ਪਾਪ ਹੋਣ ਦੇ ਬਾਵਜੂਦ ਮੈਂ ਸਵਰਗ ਵਿੱਚ ਜਾਵਾਂਗਾ, ਕਿਉਂਕਿ ਮੈਂ ਯਿਸੂ ਉੱਤੇ ਵਿਸ਼ਵਾਸ ਕਰਦਾ ਹਾਂ! ਕੀ ਸੱਚਮੁੱਚ ਕਿਸੇ ਵਿਅਕਤੀ ਦੇ ਅੰਦਰ ਪਾਪ ਹੋਣ ਦੇ ਬਾਵਜੂਦ, ਸਿਰਫ਼ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਉਹ ਸਵਰਗ ਵਿੱਚ ਜਾ ਸਕਦਾ ਹੈ?

    ਆਪਣੇ ਜ਼ਮੀਰ ਨਾਲ ਇਸ ਪ੍ਰਸ਼ਨ ਉੱਤੇ ਮੁੜ ਵਿਚਾਰ ਕਰੋ। ਵਿਅਕਤੀ ਦਾ ਇਹ ਸੋਚਣਾ ਹੰਕਾਰੀ ਹੋਵੇਗਾ ਕਿ ਉਸਦੇ ਅੰਦਰ ਪਾਪ ਹੋਣ ਦੇ ਬਾਵਜੂਦ ਵੀ ਉਹ ਕਿਸੇ ਤਰੀਕੇ ਨਾਲ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਸਵਰਗ ਵਿੱਚ ਜਾਵੇਗਾ। ਇਹ ਇੱਕ ਬਹਾਨੇ ਨਾਲ ਭਰਿਆ ਵਿਸ਼ਵਾਸ ਹੈ ਜੋ ਧਰਮ ਤੋਂ ਟੁੱਟਿਆ ਹੋਇਆ ਹੈ। ਸਾਨੂੰ ਇਸ ਤਰ੍ਹਾਂ ਦੇ ਝੂਠੇ ਵਿਸ਼ਵਾਸ ਨੂੰ ਛੱਡਣਾ ਹੈ ਜੋ ਕਹਿੰਦਾ ਹੈ ਕਿ ਇੱਕ ਵਿਅਕਤੀ ਪਾਪੀ ਹੋਣ ਦੇ ਬਾਵਜੂਦ ਵੀ ਕੇਵਲ ਯਿਸੂ ਉੱਤੇ ਵਿਸ਼ਵਾਸ ਕਰਕੇ ਸਵਰਗ ਵਿੱਚ ਜਾ ਸਕਦਾ ਹੈ। ਕੀ ਪਰਮੇਸ਼ੁਰ ਪਵਿੱਤਰ ਨਹੀਂ ਹੈ? ਕੀ ਪਰਮੇਸ਼ੁਰ ਇੱਕ ਵਿਅਕਤੀ ਨੂੰ ਇਸ ਲਈ ਸਵੀਕਾਰ ਕਰਦਾ ਹੈ ਕਿਉਂਕਿ ਉਹ ਨਿਆਂ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਜੋ ਕਹਿੰਦਾ ਹੈ ਕਿ ਵਿਅਕਤੀ ਦੇ ਦਿਲ ਵਿੱਚ ਪਾਪ ਹੋਣ ਦੇ ਬਾਵਜੂਦ ਵੀ ਉਸਨੇ ਆਪਣੇ ਪਾਪਾਂ ਤੋਂ ਮੁਕਤੀ ਪਾਈ ਹੈ? ਕੀ ਕੋਈ ਇਨਸਾਫ਼, ਨਿਆਂ ਜਾਂ ਪਵਿੱਤਰਤਾ ਦੇ ਝੂਠੇ ਸਿਧਾਂਤ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਸੱਚੇ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦਾ ਹੈ? ਕਦੇ ਵੀ ਨਹੀਂ।

    ਕੋਈ ਬੰਦਾ ਕਿਵੇਂ ਕਹਿ ਸਕਦਾ ਹੈ ਕਿ ਉਸ ਦੇ ਹਿਰਦੇ ਵਿੱਚ ਪਾਪ ਹੋਣ ਦੇ ਬਾਵਜ਼ੂਦ ਵੀ ਉਹ ਪਾਪ ਰਹਿਤ ਹੈ? ਪਰਮੇਸ਼ੁਰ ਦੇ ਵਚਨਾਂ ਵਿੱਚ ਲਿਖੀ ਹੋਈ ਧਾਰਮਿਕਤਾ ਨੂੰ ਜਾਣੇ ਅਤੇ ਵਿਸ਼ਵਾਸ ਕੀਤੇ ਬਿਨ੍ਹਾਂ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਉਹ ਸੱਚਮੁੱਚ ਆਪਣੇ ਜ਼ਮੀਰ ਵਿੱਚ ਪਾਪ ਰਹਿਤ ਹੈ। ਇੱਕ ਵਿਅਕਤੀ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਇਹ ਕਹਿੰਦਾ ਹੈ ਕਿ ਉਹ ਸਵਰਗ ਵਿੱਚ ਜਾਵੇਗਾ ਕਿਉਂਕਿ ਉਹ ਨਿਆਂ ਅਤੇ ਪਵਿੱਤਰਤਾ ਦੇ ਝੂਠੇ ਸਿਧਾਂਤ ਉੱਤੇ ਵਿਸ਼ਵਾਸ ਕਰਦਾ ਹੈ ਜੋ ਤੁਹਾਡੀ ਮਸੀਹਤ ਵਿੱਚ ਪ੍ਰਬਲ ਹੈ। ਜਦੋਂ ਤੁਸੀਂ ਇਸ ਕਿਸਮ ਦੇ ਸਿਧਾਂਤ ਤੇ ਅਧਾਰਿਤ ਹੁੰਦੇ ਹੋ, ਤਾਂ ਕੀ ਤੁਹਾਡੇ ਪਾਪ ਦੂਰ ਹੁੰਦੇ ਹਨ।? ਕੀ ਇਹ ਸੰਭਵ ਹੈ? ਕੇਵਲ ਉਹੀ ਜੋ ਪਰਮੇਸ਼ੁਰ ਦੀ ਧਾਰਮਿਕਤਾ ਦੀ ਖੋਜ ਕਰਦੇ ਹਨ ਅਤੇ ਵਿਸ਼ਵਾਸ ਕਰਦੇ, ਉਹ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਕਹਿ ਸਕਦੇ ਹਨ ਕਿ ਉਹ ਸੱਚਮੁੱਚ ਪਾਪ ਰਹਿਤ ਹਨ।

    ਹਾਲਾਂਕਿ, ਜੋ ਨਿਆਂ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਜੋ ਮਸੀਹਤ ਦਾ ਮੁੱਖ ਸਿਧਾਂਤ ਹੈ, ਉਹ ਇਹ ਵਿਸ਼ਵਾਸ ਕਰਦਾ ਹੈ ਕਿ ਉਹ ਸਿਰਫ਼ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਪਾਪ ਰਹਿਤ ਹੈ, ਹਾਲਾਂਕਿ ਅਸਲ ਵਿੱਚ ਉਹ ਇੱਕ ਪਾਪੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਵਿਸ਼ਵਾਸ ਬਾਬਲ ਦੇ ਬੁਰਜ ਵਰਗਾ ਹੈ, ਜੋ ਪਰਮੇਸ਼ੁਰ ਦੇ ਵਚਨ ਦੇ ਵਿਰੁੱਧ ਮਨੁੱਖੀ ਸੋਚ ਦੀ ਸਾਜ਼ਿਸ਼ ਹੈ। ਇਹ ਵਿਸ਼ਵਾਸ ਕਰਨਾ ਮੁਸ਼ਕਿਲ ਨਹੀਂ ਹੈ ਕਿ ਸਿਧਾਂਤਕ ਵਿਸ਼ਵਾਸ ਦੁਆਰਾ ਕਿਸੇ ਲਈ ਸਾਰੇ ਪਾਪਾਂ ਤੋਂ ਦੂਰ ਰਹਿਣਾ ਅਸੰਭਵ ਹੈ। ਪ੍ਰਭੂ ਯਿਸੂ ਨੇ ਯੂਹੰਨਾ ਤੋਂ ਬਪਤਿਸਮਾ ਲੈਣ ਦੇ ਦੁਆਰਾ ਅਤੇ ਸਲੀਬ ਉੱਤੇ ਉਸਦੇ ਲਹੂ ਦੁਆਰਾ ਅਤੇ ਉਸਦੇ ਜੀਅ ਉੱਠਣ ਦੁਆਰਾ ਆਪਣੀ ਧਾਰਮਿਕਤਾ ਪ੍ਰਗਟ ਕੀਤੀ। ਉਸ ਨੇ ਇਹ ਸਭ ਉਨ੍ਹਾਂ ਨੂੰ ਦਿੱਤਾ ਜੋ ਵਿਸ਼ਵਾਸ ਕਰਦੇ ਹਨ। ਇਸ ਲਈ, ਪੌਲੁਸ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ, ਕਿਉਂ ਜੋ ਉਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪ੍ਰਗਟ ਹੁੰਦਾ ਹੈ (ਰੋਮੀਆਂ 1:17)।

    ਇਸ ਤਰ੍ਹਾਂ ਦੇ ਬਹੁਤ ਸਾਰੇ ਮਸੀਹੀ ਆਗੂ ਹਨ ਜੋ ਆਪਣੇ ਨੈਤਿਕ ਮਿਆਰਾਂ ਵਿੱਚ ਬਹੁਤ ਉੱਤਮ ਹਨ। ਹਾਲਾਂਕਿ, ਉਹ ਆਪਣੇ ਪੈਰੋਕਾਰਾਂ ਨੂੰ ਮਸੀਹਤ ਵਿੱਚ ਬਦਲਦੇ ਹਨ ਅਤੇ ਮਨੁੱਖੀ ਧਾਰਮਿਕਤਾ ਦੀ ਪਾਲਣਾ ਬਾਰੇ ਸਿਖਾਉਂਦੇ ਹਨ, ਤਾਂ ਜੋ ਜਿਸ ਨਾਲ ਮਸੀਹੀਆਂ ਦੀ ਮਨੁੱਖੀ ਨੈਤਿਕਤਾ ਵੱਧਦੀ ਹੈ। ਉਹਨਾਂ ਦੇ ਕੋਲ ਪਰਮੇਸ਼ੁਰ ਦੀ ਧਾਰਮਿਕਤਾ ਨਿਹਿੱਤ ਪਾਣੀ ਅਤੇ ਆਤਮਾ ਦੀ ਖੁਸਖ਼ਬਰੀ ਦਾ ਥੌੜ੍ਹਾ ਜਿਹਾ ਵੀ ਖਿਆਲ ਨਹੀਂ ਹੈ।

    ਇਸ ਲਈ, ਉਹ ਆਪਣੇ ਪੈਰੋਕਾਰਾਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਸਿਖਾ ਨਹੀਂ ਸਕਦੇ ਹਨ ਇਹੀ ਕਾਰਨ ਹੈ ਕਿ ਸੱਚੀ ਖੁਸ਼ਖ਼ਬਰੀ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ। ਇਸ ਨੂੰ ਵਰਤਮਾਨ ਸਮੇਂ ਵਿੱਚ ਮਸੀਹਤ ਦੇ ਸਿਧਾਂਤ ਅਤੇ ਸਿੱਖਿਆ ਵਿੱਚ ਦੇਖਿਆ ਨਹੀਂ ਜਾਂਦਾ ਹੈ।

    ਤਾਂ ਫਿਰ ਪਰਮੇਸ਼ੁਰ ਦੀ ਧਾਰਮਿਕਤਾ ਕਿੱਥੋਂ ਲੱਭੀ ਜਾ ਸਕਦੀ ਹੈ? ਇਹ ਉੱਥੇ ਪ੍ਰਗਟ ਹੋਈ ਹੈ ਜਿੱਥੇ ਕੋਈ ਵਿਅਕਤੀ ਯਿਸੂ ਦੇ ਪਾਏ ਹੋਏ ਬਪਤਿਸਮੇ ਅਤੇ ਸਲੀਬ ਦੇ ਲਹੂ ਅੰਦਰ ਪਰਮੇਸ਼ੁਰ ਦੀ ਧਾਰਮਿਕਤਾ ਦੀ ਖੋਜ ਕਰਕੇ ਅਤੇ ਨਿਹਚਾ ਕਰਨ ਦੁਆਰਾ ਮੁਕਤੀ ਪ੍ਰਾਪਤ ਕਰ ਸਕਦਾ ਹੈ। ਬਾਈਬਲ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਦੱਸਦੀ ਹੈ। ਯਿਸੂ ਮਸੀਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੁਆਰਾ ਬਪਤਿਸਮਾ ਲਿਆ ਅਤੇ ਸਲੀਬ ਉੱਤੇ ਵਹਾਏ ਗਏ ਉਸਦੇ ਲਹੂ ਅਤੇ ਉਸ ਦੇ ਜੀਅ ਉੱਠਣ ਵਿੱਚ ਸਾਡੀ ਨਿਹਚਾ ਸਾਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਹੋਰ ਜਾਣਨ ਵਿੱਚ ਸਾਡੀ ਅਗਵਾਈ ਕਰਦੀ ਹੈ।

    ਜੇ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਧਾਰਮਿਕਤਾ ਉਸ ਦੁਆਰਾ ਦਿੱਤੀ ਗਈ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਧੇਰੇ ਕਰਕੇ ਪ੍ਰਗਟ ਹੋਈ ਹੈ। ਇਸ ਲਈ, ਜੋ ਕੋਈ ਵਿਅਕਤੀ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦਾ ਫੈਸਲਾ ਕਰਦਾ ਹੈ, ਉਹ ਉਸੇ ਸਮੇਂ ਇਸ ਨੂੰ ਪਾ ਸਕਦਾ ਹੈ ਅਤੇ ਵਿਸ਼ਵਾਸ ਕਰ ਸਕਦਾ ਹੈ।

    ਭਰਾਵੋ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਉਹ, ਇਹ ਹੈ ਕਿ ਵਿਅਕਤੀ ਸਿਧਾਂਤ ਦੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣ ਨਹੀਂ ਸਕਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸਿਰਫ਼ ਪਾਣੀ ਅਤੇ ਪਵਿੱਤਰ ਆਤਮਾ ਦੇ ਵਚਨਾਂ ਉੱਤੇ ਵਿਸ਼ਵਾਸ ਕਰਕੇ ਹੀ ਸੰਭਵ ਹੈ, ਜਿਸ ਵਿੱਚ ਪਰਮੇਸ਼ੁਰ ਦੀ ਅੰਦਰੂਨੀ ਧਾਰਮਿਕਤਾ ਹੈ। ਪਰ, ਅੱਜ ਦੇ ਮਸੀਹੀ ਜ਼ਿਆਦਾਤਰ ਵਿਸ਼ਵਾਸੀ ਅਤੇ ਧਰਮ-ਸ਼ਾਸਤਰੀ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ ਹਨ। ਯਕੀਨਨ ਉਹ ਇਸ ਨੂੰ ਜਾਣਨ ਦੇ ਯੋਗ ਨਹੀਂ ਹਨ। ਅਸਲੀਅਤ ਇਹ ਹੈ ਕਿ ਉਹ ਡਰਦੇ ਹਨ ਕਿ ਉਹ ਸਿਧਾਂਤਕ ਵਿਸ਼ਵਾਸ ਜੋ ਹੁਣ ਤੱਕ ਉਨ੍ਹਾਂ ਦੇ ਕੋਲ ਸੀ ਉਹ ਨਸ਼ਟ ਹੋ ਜਾਵੇਗਾ।

    ਹਾਲਾਂਕਿ, ਸਿਰਫ਼ ਪਰਮੇਸ਼ੁਰ ਦੀ ਧਾਰਮਿਕਤਾ ਹੀ ਸਾਰੇ ਪਾਪੀਆਂ ਨੂੰ ਪਾਪਾਂ ਦੀ ਮਾਫ਼ੀ ਦੇ ਸਕਦੀ ਹੈ। ਇਹ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਅਤੇ ਅੰਦਰੂਨੀ ਵਚਨਾਂ ਨੂੰ ਸਵੀਕਾਰ ਕਰਨ ਦੇ ਲਈ ਯੋਗ ਨਹੀਂ ਹਨ ਇਸਦਾ ਕਾਰਨ ਇਹ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਨੈਤਿਕ ਸਿੱਖਿਆ ਦਿੱਤੀ ਜਾ ਰਹੀ ਸੀ। ਸ਼ੈਤਾਨ ਨੇ ਲੋਕਾਂ ਦਾ ਧਿਆਨ ਕਿਤੇ ਹੋਰ ਭਟਕਾ ਦਿੱਤਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਾ ਜਾਣ ਸਕਣ।

    ਇਸ ਸਮੇਂ ਮਸੀਹੀ ਵਿਸ਼ਵਾਸੀਆਂ ਨੂੰ ਜਿਸ ਚੀਜ਼ ਦੀ ਲੌੜ ਹੈ ਉਹ ਧਰਮ ਦੀ ਨੈਤਿਕ ਧਾਰਮਿਕਤਾ ਨਹੀਂ ਹੈ ਪਰ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੀ ਲੌੜ ਹੈ। ਵਰਤਮਾਨ ਵਿੱਚ, ਜ਼ਿਆਦਾਤਰ ਲੋਕ ਜੋ ਕਹਿੰਦੇ ਹਨ ਕਿ ਉਹ ਯਿਸੂ ਉੱਤੇ ਆਪਣੇ ਮੁਕਤੀਦਾਤਾ ਦੇ ਰੂਪ ਵਿੱਚ ਵਿਸ਼ਵਾਸ ਕਰਦੇ ਹਨ ਉਹ ਪਰਮੇਸ਼ੁਰ ਦੀ ਧਾਰਮਿਕਤਾ ਤੇ ਆਪਣੇ ਆਪ ਨੂੰ ਬਣਾਈ ਰੱਖਣ ਵਿੱਚ ਯੋਗ ਨਹੀਂ ਹੋਏ ਹਨ ਅਤੇ ਇਸ ਲਈ ਆਤਮਿਕ ਮੌਤ ਦੇ ਕੰਢੇ ਉੱਤੇ ਹਨ। ਇਸ ਲਈ ਅੱਜ ਦੇ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਨਣਾ ਚਾਹੀਦਾ ਹੈ।

    ਪਰਮੇਸ਼ੁਰ ਦੀ ਧਾਰਮਿਕਤਾ ਕੇਵਲ ਤਦ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਸਾਡਾ ਆਤਮਾ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਦਾ ਹੈ। ਇਸ ਤਰ੍ਹਾਂ ਕਰਨ ਲਈ, ਸਭ ਤੋਂ ਪਹਿਲਾ ਸਾਨੂੰ ਮਨੁੱਖੀ ਤਰਕ ਨਾਲ ਬਣੇ ਹੋਏ ਧਰਮ-ਸ਼ਾਸਤਰੀ ਵਿਸ਼ਵਾਸ ਅਤੇ ਮੁਕਤੀ ਦੀ ਝੂਠੀ ਸਿੱਖਿਆ ਦਾ ਤਿਆਗ ਕਰਨਾ ਹੋਵੇਗਾ। ਉਸ ਤੋਂ ਬਾਅਦ, ਸਾਨੂੰ ਆਪਣੇ ਆਤਮਾ ਦੀ ਮੁਕਤੀ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਵਿਅਕਤੀ ਕੇਵਲ ਤਦ ਹੀ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦਾ ਹੈ ਜਦੋਂ ਉਸਦਾ ਆਤਮਾ ਉਸਦੀ ਸਾਰੀ ਉਮਰ ਦੇ ਸਾਰੇ ਪਾਪਾਂ ਤੋਂ ਛੁਟਕਾਰਾ ਪਾਵੇ।

    ਹੁਣ, ਮਸੀਹਤ ਨੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਵੱਖ ਕਰ ਲਿਆ ਹੈ ਅਤੇ ਕਾਲਪਨਿਕ ਸਿਧਾਂਤਾਂ ਉੱਤੇ ਜੋ ਪੂਰਨ ਹਨ੍ਹੇਰੇ ਵੱਲ ਲੈ ਜਾਂਦੇ ਹਨ ਇਸ ਉੱਤੇ ਚੱਲ ਰਹੀ ਹੈ। ਮਨੁੱਖ-ਕੇਂਦਰਿਤ ਧਾਰਮਿਕ ਵਿਸ਼ਵਾਸ ਨੂੰ ਜਨਮ ਦਿੱਤਾ ਹੈ। ਧਰਮ ਵਿਗਿਆਨੀਆਂ ਦੇ ਝੂਠੇ ਸਿਧਾਂਤਕ ਵਿਸ਼ਵਾਸਾਂ ਨੇ ਮਨੁੱਖ-ਕੇਂਦਰਿਤ ਧਾਰਮਿਕਤਾ ਨੂੰ ਜਨਮ ਦਿੱਤਾ ਹੈ। ਹੋ ਸਕਦਾ ਹੈ ਕਿ ਮਸੀਹੀ ਧਰਮ ਨੇ ਦੁਨਿਆਵੀਂ ਪੱਧਰ ਤੇ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ, ਪਰ ਅਸੀਂ ਦੇਖਦੇ ਹਾਂ ਕਿ ਉਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਬਿਲਕੁਲ ਵੀ ਨਹੀਂ ਹੈ। ਇਸ ਦੀ ਬਜਾਏ, ਅਸੀਂ ਸਿਰਫ ਮਨੁੱਖ ਦੀ ਧਾਰਮਿਕਤਾ ਹੀ ਮਸੀਹੀ ਧਰਮ ਵਿੱਚ ਦੇਖਦੇ ਹਾਂ ਅਤੇ ਇਹ ਮਨੁੱਖ ਦੀ ਧਾਰਮਿਕਤਾ ਹੈ ਜੋ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਰੋਕਦੀ ਹੈ।

    ਹੁਣ, ਜ਼ਿਆਦਾਤਰ ਮਸੀਹੀ ਰੂਹਾਂ ਆਪਣੀ ਆਤਮਿਕ ਮੁਕਤੀ ਅਤੇ ਪਾਪਾਂ ਦੇ ਕਾਰਨ ਮੌਤ ਤੋਂ ਬਾਅਦ ਨਰਕ ਵਿੱਚ ਜਾਣ ਵਾਲੀਆਂ ਹਨ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਹੀ ਕੇਵਲ ਉਨ੍ਹਾਂ ਨੂੰ ਨਰਕ ਤੋਂ ਬਚਾਅ ਸਕਦੀ ਹੈ। ਇਸ ਲਈ, ਸਾਨੂੰ ਉਨ੍ਹਾਂ ਸਾਰੇ ਪਾਪੀਆਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦਾ ਸੱਚ ਦੇਣਾ ਚਾਹੀਦਾ ਹੈ ਜੋ ਅਜੇ ਤੱਕ ਇਸ ਬਾਰੇ ਨਹੀਂ ਜਾਣਦੇ ਹਨ।

    ਹੁਣ ਅਸੀਂ ਸਿੱਖਾਂਗੇ ਅਤੇ ਜਾਣਾਂਗੇ ਕਿ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ। ਜੇਕਰ ਅਸੀਂ ਉਸਦੀ ਧਾਰਮਿਕਤਾ ਉੱਤੇ ਵਿਸ਼ਵਾਸ ਨਹੀਂ ਕਰਦੇ, ਤਾਂ ਅਸੀਂ ਸਦੀਪਕ ਵਿਨਾਸ਼ ਨੂੰ ਪ੍ਰਾਪਤ ਕਰਾਂਗੇ, ਪਰ ਜੇ ਅਸੀਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਜ਼ਰੂਰ ਸਵਰਗੀ ਰੂਹਾਨੀ ਬਰਕਤਾਂ ਦਾ ਆਨੰਦ ਮਾਣਾਂਗੇ।

    ਮਸੀਹੀ ਧਰਮ ਨੇ ਅੱਜ ਨਿਆਂ ਅਤੇ ਪਵਿੱਤਰਤਾ ਦੇ ਸਿਧਾਂਤ ਦੇ ਕਾਰਨ ਆਪਣੇ ਆਪ ਨੂੰ ਦੁਨਿਆਵੀਂ ਧਰਮ ਵਜੋਂ ਭ੍ਰਿਸ਼ਟ ਕਰ ਲਿਆ ਹੈ। ਇਹ ਧਰਮ ਬਾਈਬਲ ਵਿਚਲੀ ‘ਵੱਡੀ ਵੇਸਵਾ’ ਵਰਗਾ ਹੈ। ਮਸੀਹੀ ਧਰਮ ਵਿੱਚ ਧਰਮ-ਵਿਗਿਆਨੀਆਂ ਦੁਆਰਾ ਬਣਾਏ ਗਏ ਨਿਆਂ ਦੇ ਸਿਧਾਂਤ ਅਤੇ ਪਵਿੱਤਰਤਾ ਦੇ ਸਿਧਾਂਤ ਨੇ ਲੋਕਾਂ ਵਿੱਚ ਪ੍ਰਤੀਕਰਮ ਪੈਦਾ ਕੀਤਾ ਹੈ, ਭਾਵੇਂ ਇਹ ਮਨੁੱਖੀ ਵਿਚਾਰਾਂ ਨਾਲ ਬਣੇ ਧਾਰਮਿਕ ਸਿਧਾਂਤ ਤੋਂ ਇਲਾਵਾ ਕੁਝ ਨਹੀਂ ਹੈ। ਅਜਿਹਾ ਕੋਈ ਵੀ ਨਹੀਂ ਹੈ ਜਿਸ ਦੇ ਸਾਰੇ ਪਾਪ ਇਹਨਾਂ ਸਿਧਾਂਤਾਂ ਉੱਤੇ ਵਿਸ਼ਵਾਸ ਕਰਨ ਕਰਕੇ ਪੂਰੀ ਤਰ੍ਹਾਂ ਨਾਲ ਦੂਰ ਹੋਏ ਹੋਣ!

    ਪਵਿੱਤਰਤਾ ਦਾ ਸਿਧਾਂਤ ਬਿਲਕੁਲ ਉਸੇ ਸਿਧਾਂਤ ਵਾਂਗ ਹੈ ਜਿਵੇਂ ਧਾਰਮਿਕ ਕੰਮਾਂ ਦੇ ਬਾਰੇ ਦੁਨਿਆਵੀਂ ਧਰਮ ਸਿੱਖਿਆ ਦਿੰਦੇ ਹਨ। ਇਸ ਤਰ੍ਹਾਂ ਦੇ ਨਾਸਤਿਕ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨਾ ਅਸੰਭਵ ਹੈ, ਜਿਸ ਦੇ ਬਾਰੇ ਬਾਈਬਲ ਵਿੱਚ ਗੱਲ ਕੀਤੀ ਗਈ ਹੈ। ਜ਼ਿਆਦਾਤਰ ਮਸੀਹੀ ਸਿਧਾਂਤਕ ਧਾਰਮਿਕਤਾ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੇ ਰੂਪ ਵਿੱਚ ਦੇਖਦੇ ਹਨ ਅਤੇ ਇਹ ਸ਼ੈਤਾਨ ਵੱਲੋਂ ਝੂਠੀ ਸਿੱਖਿਆ ਹੈ। ਜੋ ਵਿਅਕਤੀ ਲੋਕਾਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਤੋਂ ਰੋਕਦਾ ਹੈ ਉਹ ਪਰਮੇਸ਼ੁਰ ਦਾ ਦੁਸ਼ਮਣ ਬਣਿਆ ਰਹੇਗਾ। ਇਸ ਲਈ, ਪਰਮੇਸ਼ੁਰ ਦੁਨਿਆਵੀਂ ਧਰਮ ਵਿੱਚ ਆਪਣੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਨਹੀਂ ਦਿੰਦਾ ਕਿਉਂਕਿ ਇਸਦੀ ਇਜ਼ਾਜਤ ਕੇਵਲ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਦੁਆਰਾ ਹੀ ਸੰਭਵ ਹੈ।

    ਉਹ ਸਾਰੇ ਲੋਕ ਜੋ ਪਰਮੇਸ਼ੁਰ ਦੀ ਧਾਰਮਿਕਤਾ ਦੀ ਉਡੀਕ ਕਰ ਰਹੇ ਸਨ! ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਿਸ਼ਵਾਸ ਕਰਕੇ ਪਾਪਾਂ ਦੀ ਮਾਫ਼ੀ ਅਤੇ ਸਦੀਪਕ ਜੀਵਨ ਪ੍ਰਾਪਤ ਕਰੋਗੇ ਕਿ ਯਿਸੂ ਇਸ ਸੰਸਾਰ ਵਿੱਚ ਆਇਆ ਅਤੇ ਯੂਹੰਨਾ ਦੁਆਰਾ ਬਪਤਿਸਮਾ ਲੈ ਕੇ ਤੁਹਾਡੇ ਪਾਪਾਂ ਨੂੰ ਚੁੱਕਿਆ, ਉਹ ਸਲੀਬ ਉੱਤੇ ਮਰ ਗਿਆ ਅਤੇ ਤੀਜੇ ਦਿਨ ਜੀਉਂਦਾ ਹੋਇਆ। ਜਿਹੜੇ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੀ ਧਾਰਮਿਕਤਾ ਸਦੀਪਕ ਜੀਵਨ ਅਤੇ ਪਰਮੇਸ਼ੁਰ ਦੀ ਸੰਤਾਨ ਬਣਨ ਦੀ ਆਸ਼ੀਸ਼ ਲੈ ਕੇ ਆਉਂਦੀ ਹੈ।ਪਰਮੇਸ਼ੁਰ ਦੀ ਧਾਰਮਿਕਤਾ ਮਨੁੱਖ ਦੀ ਧਾਰਮਿਕਤਾ ਨਾਲੋਂ ਵੱਖਰੀ ਹੈ ਜੋ ਬਿਵਸਥਾ ਦੀ ਪਾਲਣਾ ਕਰਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰਮੇਸ਼ੁਰ ਦੀ ਧਾਰਮਿਕਤਾ ਸਾਰੇ ਪਾਪੀਆਂ ਨੂੰ ਇੱਕੋ ਵਾਰ ਵਿੱਚ ਪਾਪਾਂ ਦੀ ਮਾਫ਼ੀ ਦਿੰਦੀ ਹੈ।

    ਜੋ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਸਵਰਗ ਜਾਂ ਧਰਤੀ ਉੱਤੇ ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦਾ, ਜੋ ਯਿਸੂ ਮਸੀਹ ਵਿੱਚ ਪ੍ਰਗਟ ਹੋਇਆ ਹੈ। ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਸਹੀ ਹੈ ਅਤੇ ਮਸੀਹੀ ਧਰਮ ਵਿੱਚ ਇਸਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਧਾਰਮਿਕਤਾ ਸਿਰਫ਼ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

    ਪੌਲੁਸ ਨੇ ਦਾਅਵਾ ਕੀਤਾ ਕਿ ਇਸਰਾਏਲੀ ਵੀ ਆਖ਼ਰੀ ਦਿਨਾਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਕੇ ਮੁਕਤੀ ਪ੍ਰਾਪਤ ਕਰਨਗੇ। ਉਸਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਆਪਣਾ ਵਾਇਦਾ ਨਹੀਂ ਤੋੜੇਗਾ, ਉਸਨੇ ਜੋ ਵਾਇਦਾ ਕੀਤਾ ਹੈ ਕਿ ਉਹ ਇਸਰਾਏਲੀਆਂ ਨੂੰ ਪਾਪਾਂ ਤੋਂ ਬਚਾਵੇਗਾ, ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਪਾਪਾਂ ਤੋਂ ਬਚਾਵੇਗਾ। ਪਰਮੇਸ਼ੁਰ ਨਿਰੰਤਰ ਆਪਣੀ ਇੱਛਾ ਦੇ ਪ੍ਰਤੀ ਕੰਮ ਕਰਦੇ ਹਨ। ਉਹ ਸਾਰੀ ਮਨੁੱਖਜਾਤੀ ਨੂੰ ਬਚਾਉਣਾ ਚਾਹੁੰਦੇ ਹਨ। ਇਤਿਹਾਸਿਕ ਸਮਿਆਂ ਵਿੱਚ ਅਜਿਹਾ ਕੋਈ ਨਹੀਂ ਹੈ ਜੋ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਆਸ਼ੀਸ਼ ਪ੍ਰਾਪਤ ਕਰਨ ਤੋਂ ਵਾਂਝਾ ਰਿਹਾ ਹੋਏ, ਸਿਰਫ਼ ਇਸ ਲਈ ਕਿਉਂਕਿ ਉਹ ਯਹੂਦੀ ਨਹੀਂ ਸੀ।

    ਇਹ ਸੱਚਮੁੱਚ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਲੋਕ ਵੀ ਹਨ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਇਨਕਾਰ ਕਰਦੇ ਹਨ ਇਹ ਜਾਣੇ ਬਿਨ੍ਹਾਂ ਕਿ ਪਰਮੇਸ਼ੁਰ ਦਾ ਪਿਆਰ ਅਤੇ ਉਸਦੀ ਧਾਰਮਿਕਤਾ ਉਸਦੇ ਅੰਦਰ ਹੈ। ਸਾਨੂੰ ਇਸ ਸਚਾਈ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਸਿਰਫ਼ ਮਨੁੱਖ ਦੀ ਧਾਰਮਿਕਤਾ ਬਚੀ ਹੈ, ਜੋ ਕਿ ਪਰਮੇਸ਼ੁਰ ਦੀ ਧਾਰਮਿਕਤਾ ਦੀ ਬਹੁਤਾਇਤ ਨੂੰ ਜਾਣੇ ਬਿਨ੍ਹਾਂ ਹੀ ਕਹਿੰਦੇ ਹਨ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਪਰਮੇਸ਼ੁਰ ਦੀ ਜੋ ਇਨਸਾਨਾਂ ਨੂੰ ਦਿੱਤੀ ਹੋਈ ਪਾਪਾਂ ਦੀ ਮਾਫ਼ੀ ਕੇਵਲ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

    ਸਿੱਟੇ ਵਜੋਂ, ਇੱਕ ਵਿਅਕਤੀ ਆਪਣੇ ਯਤਨਾਂ ਦੁਆਰਾ ਮੁਕਤੀ ਨਹੀਂ ਪਾ ਸਕਦਾ ਹੈ, ਪਰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਉੱਤੇ ਵਿਸ਼ਵਾਸ ਕਰਨ ਦੁਆਰਾ ਪਾ ਸਕਦਾ ਹੈ। ਪਰਮੇਸ਼ੁਰ ਨੇ ਆਪਣੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਦੀ ਆਸ਼ੀਸ਼ ਪਾਉਣ ਤੋਂ ਯਹੂਦੀ ਜਾਂ ਹੋਰ ਕੌਮਾਂ ਨੂੰ ਵਾਂਝਾ ਨਹੀਂ ਰੱਖਿਆ। ਪਰਮੇਸ਼ੁਰ ਨੇ ਆਪਣੀ ਧਾਰਮਿਕਤਾ ਇਸਰਾਏਲ ਅਤੇ ਪਰਾਈ ਕੌਮ ਦੋਹਾਂ ਦੇ ਲਈ ਦਿੱਤੀ ਹੈ ਜਿਹੜੀ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੇ ਲਹੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ।

    ਅਸੀਂ ਜਿਸ ਵਰਤਮਾਨ ਪੀੜ੍ਹੀ ਵਿੱਚ ਰਹਿ ਰਹੇ ਹਾਂ, ਉਸ ਵਿੱਚ ਅਧਰਮ ਹੈ। ਇਸ ਲਈ, ਅਸੀਂ ਹੁਣ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ ਹਾਂ। ਪੌਲੁਸ ਰਸੂਲ ਨੇ ਕਿਹਾ, ਕਿਉਂ ਜੋ ਉਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ (ਰੋਮੀਆਂ 1:17)। ਹੁਣ ਇਹ ਸਮਾਂ ਹੈ ਕਿ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨਾਂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਸ ਨੇ ਸਾਰੀ ਮਨੁੱਖਜਾਤੀ ਨੂੰ ਦਿੱਤੀ ਹੈ। ਪਰਮੇਸ਼ੁਰ ਨੇ ਸਾਨੂੰ ਆਸ਼ੀਸ਼ਤ ਕੀਤਾ ਹੈ ਤਾਂ ਜੋ ਅਸੀਂ ਉਸਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਦੀਪਕ ਕਾਲ ਤੱਕ ਉਸਦੀ ਸਤੂਤੀ ਕਰ ਸਕੀਏ।

    ਮੈਨੂੰ ਯਕੀਨ ਹੈ ਕਿ ਇਹ ਕਿਤਾਬ ਅੱਜ ਦੇ ਮਸੀਹੀ ਧਰਮ ਦੇ ਝੂਠੇ ਉਪਦੇਸ਼ਕਾਂ ਅਤੇ ਉਸਦੇ ਚੇਲਿਆਂ ਲਈ ‘ਬੰਕਰ ਬਸਟਰ’ ਸਾਬਿਤ ਹੋਵੇਗੀ। ਉਹ ਸ਼ੈਤਾਨ ਦੇ ਅਪਰਾਧੀ ਹਨ ਜਿਨ੍ਹਾਂ ਨੇ ਮਸੀਹੀ ਸਿਧਾਂਤਾਂ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਉਹਨਾਂ ਵਿੱਚ ਨਿਵਾਸ ਕਰਦੇ ਹਨ। ਉਹ ਸ਼ੈਤਾਨ ਦੀਆਂ ਹਨੇ੍ਹਰੀਆਂ ਗੁਫਾਵਾਂ ਵਿੱਚ ਇੰਨੀ ਚੰਗੀ ਤਰ੍ਹਾਂ ਅਨੁਕੂਲਿਤ ਹੋ ਗਏ ਹਨ ਕਿ ਜਿੰਨਾ ਚਿਰ ਬੰਕਰਾਂ ਨੂੰ ਉਡਾਇਆ ਨਹੀਂ ਜਾਂਦਾ ਤਦ ਤੱਕ ਉਹ ਪਰਮੇਸ਼ੁਰ ਦੇ ਜੀਵਨ ਦੇਣ ਵਾਲੇ ਪ੍ਰਕਾਸ਼ ਨੂੰ ਨਹੀਂ ਦੇਖ ਸਕਣਗੇ। ਜਦੋਂ ਇਹ ਪਾਪੀ ਇਸ ਬੰਕਰ-ਬਸਟਰ ਦੁਆਰਾ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਦੇ ਹਨ, ਤਾਂ ਉਹ ਪਰਮੇਸ਼ੁਰ ਦੀ ਧਾਰਮਿਕਤਾ ਨਾਲ ਬਹੁਤਾਇਤ ਦੀ ਆਸ਼ੀਸ਼ ਪ੍ਰਾਪਤ ਕਰਨਗੇ।

    ਆਉ ਅਸੀਂ ਪਵਿੱਤਰ ਤ੍ਰਿਏਕ ਪਰਮੇਸ਼ੁਰ ਦਾ ਧੰਨਵਾਦ ਅਤੇ ਸਤੂਤੀ ਕਰੀਏ - ਪਰਮੇਸ਼ੁਰ ਪਿਤਾ, ਪੁੱਤਰ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਜਿਨ੍ਹਾਂ ਨੇ ਸਾਨੂੰ ਆਪਣੀ ਧਾਰਮਿਕਤਾ ਦੇ ਦੁਆਰਾ ਇਸ ਸੰਸਾਰ ਵਿੱਚ ਸਾਰੇ ਪਾਪਾਂ ਤੋਂ ਬਚਾਇਆ ਹੈ।

    Chapter01.gif

    ਰੋਮੀਆਂ ਦੇ ਅਧਿਆਇ 1 ਦੀ ਜਾਣ-ਪਹਿਚਾਣ

    ਰੋਮੀਆਂ ਨੂੰ ਪੌਲੁਸ ਰਸੂਲ ਦੀ ਪੱਤਰੀ ਨੂੰ ਬਾਈਬਲ ਦੇ ਖਜ਼ਾਨੇ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਇਹ ਮੁੱਖ ਤੌਰ ਤੇ ਇਸ ਬਾਰੇ ਵਿੱਚ ਗੱਲ ਕਰਦੀ ਹੈ ਕਿ ਕਿਵੇਂ ਕੋਈ ਵਿਅਕਤੀ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦਾ ਹੈ। ਰੋਮੀਆਂ ਦੀ ਪੱਤਰੀ ਦੀ ਤੁਲਨਾ ਯਾਕੂਬ ਦੀ ਪੱਤਰੀ ਨਾਲ ਕਰਦੇ ਹੋਏ, ਉਹ ਵਿਅਕਤੀ ਜਿਸ ਨੇ ਪਹਿਲੇ ਨੂੰ ‘ਖਜ਼ਾਨੇ ਦੇ ਵਚਨ’ ਅਤੇ ਬਾਅਦ ਵਾਲੇ ਨੂੰ ‘ਘਾਹ ਦੇ ਵਚਨ’ ਵਜੋਂ ਪਰਿਭਾਸ਼ਿਤ ਕੀਤਾ। ਹਾਲਾਂਕਿ, ਯਾਕੂਬ ਦੀ ਪੱਤਰੀ ਵੀ ਪਰਮੇਸ਼ੁਰ ਦਾ ਬਚਨ ਹੈ ਜਿਵੇਂ ਰੋਮੀਆਂ ਦੀ ਪੱਤਰੀ ਹੈ। ਫਰਕ ਸਿਰਫ ਇੰਨਾ ਹੈ ਕਿ ਰੋਮੀਆਂ ਦੀ ਇਹ ਪੱਤਰੀ ਇਸ ਲਈ ਬਹੁਮੁੱਲੇ ਹੈ ਕਿਉਂਕਿ ਇਹ ਬਾਈਬਲ ਬਾਰੇ ਵਿਸਤ੍ਰਿਤ ਵਰਣਨ ਦਿੰਦੀ ਹੈ। ਜਦੋਂ ਕਿ ਯਾਕੂਬ ਦੀ ਪੱਤਰੀ ਇਸ ਲਈ ਬਹੁਮੁੱਲੀ ਹੈ ਕਿਉਂਕਿ ਇਹ ਧਰਮੀ ਜਨ ਨੂੰ ਪਰਮੇਸ਼ੁਰ ਦੀ ਇੱਛਾ ਨਾਲ ਜੀਵਿਤ ਰਹਿਣ ਬਾਰੇ ਦੱਸਦੀ ਹੈ।

    ਪੌਲੁਸ ਕੌਣ ਹੈ?

    ਆਓ ਅਸੀਂ ਪਹਿਲੇ ਰੋਮੀਆਂ 1:1-7 ਪੜ੍ਹੀਏ। ਲਿਖਤੁਮ ਪੋਲੁਸ ਯਿਸੂ ਮਸੀਹ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ ਖਬਰੀ ਦੇ ਲਈ ਵੱਖਰਾ ਕੀਤਾ ਗਿਆ। ਜਿਹ ਦਾ ਓਨ ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਅੱਗੋਂ ਹੀ ਬਚਨ ਦਿੱਤਾ ਸੀ। ਅਰਥਾਤ ਆਪਣੇ ਪੁੱਤ੍ਰ ਦੇ ਹੱਕ ਵਿੱਚ ਜਿਹੜਾ ਸਰੀਰ ਦੇ ਸਰਬੰਧ ਕਰਕੇ ਦਾਊਦ ਦੀ ਅੰਸ ਵਿੱਚੋਂ ਉਤਪਤ ਹੋਇਆ। ਅਤੇ ਪਵਿੱਤਰਤਾਈ ਦੇ ਆਤਮਾ ਦੇ ਸਰਬੰਧ ਕਰਕੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਸਮਰੱਥਾ ਨਾਲ ਪਰਮੇਸ਼ੁਰ ਦਾ ਪੁੱਤ੍ਰ ਸਾਡਾ ਪ੍ਰਭੁ ਯਿਸੂ ਮਸੀਹ ਮਿਥਿਆ ਗਿਆ। ਜਿਹ ਦੇ ਰਾਹੀਂ ਅਸਾਂ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ ਭਈ ਉਹ ਦੇ ਨਾਮ ਦੀ ਖ਼ਾਤਰ ਸਭਨਾਂ ਕੌਮਾਂ ਵਿੱਚ ਨਿਹਚਾ ਦੀ ਆਗਿਆਕਾਰੀ ਹੋ ਜਾਏ। ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਸੱਦੇ ਹੋਏ ਹੋ। ਅੱਗੇ ਜੋਗ ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।

    ਹੋ ਸਕਦਾ ਹੈ ਕਿ ਇਹ ਹਿੱਸਾ ਰੋਮ ਦੇ ਮਸੀਹੀਆਂ ਲਈ ਪੌਲੁਸ ਦੀਆਂ ਸ਼ੁਭ-ਕਾਮਨਾਵਾਂ ਮੰਨਿਆ ਜਾਂਦਾ ਹੋਵੇ। ਪੌਲੁਸ ਉਨ੍ਹਾਂ ਨੂੰ ਯਿਸੂ ਮਸੀਹ ਦੇ ਦਾਸ ਵਜੋਂ ਨਮਸਕਾਰ ਕਰਦਾ ਹੈ, ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਦਾ ਹੈ।

    ਆਇਤ 1 ‘ਪੌਲੁਸ ਕੌਣ ਹੈ?’ ਇਸ ਪ੍ਰਸ਼ਨ ਨਾਲ ਸੰਬੰਧਿਤ ਹੈ। ਉਹ ਇੱਕ ਯਹੂਦੀ ਸੀ ਜੋ ਮੁਰਦਿਆਂ ਵਿੱਚੋਂ ਜੀਅ ਉੱਠੇ ਪ੍ਰਭੂ ਨੂੰ ਦਮਿਸ਼ਕ ਦੇ ਰਸਤੇ ਵਿੱਚ ਮਿਲਿਆ ਸੀ ਅਤੇ ਜੋ ਪਰਾਈਆਂ ਕੌਮਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਪ੍ਰਭੂ ਦੇ ਲਈ ਚੁਣਿਆ ਹੋਇਆ ਵਸੀਲਾ ਸੀ (ਰਸੂਲ 9:15)।

    ਪੌਲੁਸ ਨੇ ਬਲੀਦਾਨ ਦਾ ਢੰਗ ਅਤੇ ਪੁਰਾਣੇ ਨਿਯਮ ਦੀ ਭਵਿੱਖਬਾਣੀ ਦੇ ਅਧਾਰ ਤੇ ਖੁਸ਼ਖ਼ਬਰੀ ਨੂੰ ਫੈਲਾਇਆ

    ਆਇਤ 2 ਵਿੱਚ, ਪੌਲੁਸ ਨੇ ਪੁਰਾਣੇ ਨੇਮ ਦੇ ਵਚਨਾਂ ਦੇ ਅਧਾਰ ਤੇ ਖੁਸ਼ਖ਼ਬਰੀ ਫੈਲਾਈ। ਉਸਨੇ ਪਰਮੇਸ਼ੁਰ ਦੀ ਖੁਸ਼ਖ਼ਬਰੀ ਨੂੰ ਜਿਸਦਾ ਉਸਨੇ ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਅੱਗੋਂ ਹੀ ਵਚਨ ਦਿੱਤਾ ਸੀ ਇਸ ਰੂਪ ਵਿੱਚ ਦਰਸਾਉਂਦਾ ਹੈ।ਇਸ ਵਚਨ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਪੁਰਾਣੇ ਨੇਮ ਦੇ ਬਲੀਦਾਨ ਅਭਿਆਸ ਦੇ ਅਧਾਰ ਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ, ਆਇਤ 2 ਦਰਸਾਉਂਦੀ ਹੈ ਕਿ ਪੌਲੁਸ ਨੂੰ ਖੁਸ਼ਖ਼ਬਰੀ ਦੇ ਕੰਮ ਲਈ ਚੁਣਿਆ ਗਿਆ ਸੀ।

    ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਇਹ ਹਵਾਲਾ ਯਿਸੂ ਮਸੀਹ ਨੂੰ ਧਰਤੀ ਉੱਤੇ ਭੇਜਣ ਦੇ ਪਰਮੇਸ਼ੁਰ ਦੇ ਵਾਇਦੇ ਨੂੰ ਸੰਕੇਤ ਕਰਦਾ ਹੈ, ਜੋ ਪੁਰਾਣੇ ਨਿਯਮ ਦੇ ਬਲੀਦਾਨ ਦੀ ਪ੍ਰਥਾ (ਰੀਤ) ਜਾਂ ਭਵਿੱਖਬਾਣੀ ਵਿੱਚ ਪ੍ਰਗਟ ਹੋਇਆ ਹੈ। ਪੁਰਾਣੇ ਨਿਯਮ ਦੇ ਸਾਰੇ ਨਬੀਆਂ, ਜਿਸ ਵਿੱਚ ਮੂਸਾ, ਯਸਾਯਾਹ, ਹਿਜ਼ਕੀਏਲ, ਯਿਰਮਿਯਾਹ ਅਤੇ ਦਾਨੀਏਲ ਸ਼ਾਮਿਲ ਹਨ, ਜਿਨ੍ਹਾਂ ਨੇ ਇਹ ਗਵਾਹੀ ਦਿੱਤੀ ਕਿ ਯਿਸੂ ਮਸੀਹ ਇਸ ਸੰਸਾਰ ਵਿੱਚ ਆਏਗਾ ਅਤੇ ਸੰਸਾਰ ਦੇ ਸਾਰੇ ਪਾਪ ਚੁੱਕਣ ਤੋਂ ਬਾਅਦ ਸਲੀਬ ਉੱਤੇ ਮਰੇਗਾ।

    ਇਹ ਕਿਹੜੀ ਖੁਸ਼ਖ਼ਬਰੀ ਹੈ ਜੋ ਪੌਲੁਸ ਨੇ ਸੁਣਾਈ? ਉਸਨੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜੋ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਬਾਰੇ ਗੱਲ ਕਰਦੀ ਹੈ।

    ਕੁਝ ਲੋਕ ਕਹਿੰਦੇ ਹਨ ਕਿ ਪੁਰਾਣੇ ਨਿਯਮ ਦੇ ਵਚਨ ਪਹਿਲੇ ਹੀ ਖ਼ਤਮ ਹੋ ਚੁੱਕੇ ਹਨ ਅਤੇ ਦੂਜੇ ਲੋਕ ਵੀ ਇਹੀ ਗੱਲ ਕਰਦੇ ਹਨ ਅਤੇ ਮੱਤੀ 11:13 ਨੂੰ ਸਬੂਤ ਦੇ ਤੌਰ ਤੇ ਦੱਸਦੇ ਹਨ। ਕੁਝ ਜਾਣੇ-ਪਹਿਚਾਣੇ ਖੁਸ਼ਖ਼ਬਰੀ ਪ੍ਰਚਾਰਕ ਪੁਰਾਣੇ ਨਿਯਮ ਦੇ ਪੂਰੇ ਭਾਗ ਨੂੰ ਕੱਢ ਦਿੰਦੇ ਹਨ।

    ਹਾਲਾਂਕਿ, ਪਰਮੇਸ਼ੁਰ ਨੇ ਪੁਰਾਣੇ ਨਿਯਮ ਦੇ ਦੁਆਰਾ ਸਾਡੇ ਨਾਲ ਨੇਮ ਬੰਨਿਆ ਹੈ ਅਤੇ ਨਵੇਂ ਨਿਯਮ ਵਿੱਚ ਯਿਸੂ ਮਸੀਹ ਦੇ ਦੁਆਰਾ ਇਸ ਨੇਮ ਨੂੰ ਪੂਰਾ ਕੀਤਾ ਹੈ। ਇਸ ਲਈ, ਵਿਸ਼ਵਾਸ ਦੀ ਦੁਨੀਆਂ ਵਿੱਚ, ਨਵੇਂ ਨੇਮ ਦਾ ਪੁਰਾਣੇ ਨੇਮ ਦੇ ਬਗੈਰ ਕੋਈ ਵਜ਼ੂਦ ਨਹੀਂ ਹੈ ਅਤੇ ਇਸੇ ਤਰ੍ਹਾਂ ਪੁਰਾਣੇ ਨੇਮ ਦੇ ਵਚਨ ਨਵੇਂ ਨੇਮ ਦੇ ਵਚਨ ਦੇ ਬਗ਼ੈਰ ਪਰਿਪੂਰਣ ਨਹੀਂ ਹੋ ਸਕਦੇ।

    ਪੌਲੁਸ ਰਸੂਲ ਨੂੰ ਪਰਮੇਸ਼ੁਰ ਦੀ ਖੁਸ਼ਖ਼ਬਰੀ ਲਈ ਚੁਣਿਆ ਗਿਆ ਸੀ। ਖ਼ੈਰ, ਫਿਰ, ਪ੍ਰਸ਼ਨ ਇਹ ਹੈ, ਉਸਨੇ ਕਿਸ ਕਿਸਮ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ? ਉਸਨੇ ਇਸ ਸਚਾਈ ਦਾ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਇਸ ਸੰਸਾਰ ਵਿੱਚ ਆਇਆ ਸੀ ਅਤੇ ਪੁਰਾਣੇ ਨੇਮ ਦੇ ਅਧਾਰ ਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੁਆਰਾ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਬਚਾਇਆ। ਇਸ ਲਈ, ਜਦੋਂ ਵੀ ਅਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਸਾਨੂੰ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਅਤੇ ਬਲੀਦਾਨ ਪ੍ਰਣਾਲੀ ਦੇ ਅਧਾਰ ਤੇ ਪ੍ਰਚਾਰ ਕਰਨਾ ਚਾਹੀਦਾ ਹੈ। ਕੇਵਲ ਤਦ ਹੀ ਲੋਕ ਵਿਸ਼ਵਾਸ ਕਰਨਗੇ ਕਿ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਸਚਾਈ ਹੈ ਅਤੇ ਇਹ ਕਿ ਨਵਾਂ ਨੇਮ ਪੁਰਾਣੇ ਨੇਮ ਦੇ ਵਾਇਦਿਆਂ ਦੀ ਪੂਰਤੀ ਹੈ।

    ਨਵੇਂ ਨੇਮ ਦੀ ਸ਼ੁਰੂਆਤ ਤੋਂ, ਅਸੀਂ ਦੇਖ ਸਕਦੇ ਹਾਂ ਕਿ ਯੂਹੰਨਾ ਤੋਂ ਲਏ ਹੋਏ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੇ ਲਹੂ ਉੱਤੇ ਜ਼ੌਰ ਦਿੱਤਾ ਗਿਆ ਹੈ। ਜਦੋਂ ਕਿ ਪੁਰਾਣੇ ਨੇਮ ਦੇ ਮੂਲ ਵਿੱਚ, ਬਲੀਦਾਨ ਪ੍ਰਣਾਲੀ ਸੀ, ਜੋ ਇੱਕ ਪਾਪੀ ਲਈ ਛੁਟਕਾਰਾ ਪਾਉਣ ਦਾ ਇੱਕ ਤਰੀਕਾ ਸੀ। ਉਹ ਪਾਪ ਦੀ ਭੇਂਟ ਦੇ ਸਿਰ ਉੱਤੇ ਆਪਣਾ ਹੱਥ ਰੱਖ ਕੇ ਅਤੇ ਪਾਪ ਦੀ ਮਾਫ਼ੀ ਲਈ ਇਸ ਨੂੰ ਮਾਰ ਕੇ ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਦੇ ਸਨ।

    ਫਿਰ, ਜੇ ਪੁਰਾਣੇ ਨੇਮ ਵਿੱਚ ਪਾਪਾਂ ਦੀ ਮਾਫ਼ੀ ਲਈ ਬਲੀ ਦੇ ਬੱਕਰੇ ਦੇ ਸਿਰ ਉੱਤੇ ਹੱਥ ਰੱਖਣ ਅਤੇ ਖੂਨ ਵਹਾਉਣ ਦੀ ਲੌੜ ਸੀ, ਤਾਂ ਨਵੇਂ ਨੇਮ ਵਿੱਚ ਕੀ ਸੀ? ਇੱਥੇ ਯਿਸੂ ਨੇ ਲਿਆ ਹੋਇਆ ਬਪਤਿਸਮਾ ਅਤੇ ਸਲੀਬ ਉੱਤੇ ਉਸਦਾ ਲਹੂ ਸੀ। ਇਸ ਤੋਂ ਇਲਾਵਾ, ਪੁਰਾਣੇ ਨੇਮ (ਲੇਵੀਆਂ 16:21) ਵਿੱਚ ਕੀਤਾ ਗਿਆ ਮਹਾਂ-ਯਾਜਕ ਦਾ ਜ਼ਿਕਰ ਨਵੇਂ ਨੇਮ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਰਾਬਰ ਸੀ।

    ਆਇਤ 3 ਅਤੇ 4 ਇਸ ਪ੍ਰਸ਼ਨ ਬਾਰੇ ਗੱਲ ਕਰਦੀਆਂ ਹਨ ਕਿ, ਯਿਸੂ ਕਿਹੋ ਜਿਹਾ ਵਿਅਕਤੀ ਸੀ? ਇਹ ਆਇਤਾਂ ਉਹਨਾਂ ਦੇ ਆਮ ਚਰਿੱਤਰ ਦੀ ਵਿਆਖਿਆ ਕਰਦੀਆਂ ਹਨ। ਯਿਸੂ ਮਸੀਹ ਸਰੀਰਿਕ ਤੌਰ ਤੇ ਦਾਊਦ ਦੇ ਪਰਿਵਾਰ ਤੋਂ ਪੈਦਾ ਹੋਇਆ ਸੀ ਅਤੇ ਪਵਿੱਤਰ ਆਤਮਾ ਦੁਆਰਾ ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਸ਼ਕਤੀ ਦੁਆਰਾ ਪਰਮੇਸ਼ੁਰ ਦੇ ਪੁੱਤਰ ਵਜੋਂ ਪਛਾਣਿਆ ਗਿਆ ਸੀ। ਇਸ ਲਈ, ਉਹ ਆਪਣੇ ਵਿਸ਼ਵਾਸ ਕਰਨ ਵਾਲਿਆਂ ਨੂੰ ਪਾਣੀ ਅਤੇ ਲਹੂ ਦੇ ਕੇ ਉਨ੍ਹਾਂ ਦਾ ਮੁਕਤੀਦਾਤਾ ਬਣ ਗਿਆ। ਯਿਸੂ ਮਸੀਹ ਮੁਕਤੀ ਦਾ ਪ੍ਰਭੂ, ਰਾਜਿਆਂ ਦਾ ਰਾਜਾ ਅਤੇ ਵਿਸ਼ਵਾਸ ਕਰਨ ਵਾਲਿਆਂ ਲਈ ਸਵਰਗ ਦਾ ਸਦੀਪਕ ਪ੍ਰਧਾਨ ਯਾਜਕ ਬਣ ਗਿਆ।

    ਕੁਝ ਮਸੀਹੀ ਧਰਮ-ਗ੍ਰੰਥਾਂ ਵਿੱਚ, ਯਿਸੂ ਦੀ ਪ੍ਰਭੂਤਾ ਤੋਂ ਇਨਕਾਰ ਕੀਤਾ ਗਿਆ ਹੈ। ਇਹ ਪੋਥੀਆਂ ਕਹਿੰਦੀਆਂ ਹਨ ਕਿ, ਉਹ ਸਿਰਫ਼ ਇੱਕ ਅਦਭੁੱਤ ਨੌਜਵਾਨ ਸੀ। ਇਸ ਤੋਂ ਇਲਾਵਾ, ਨਿਊ ਥਿਓਲੋਜੀ ਦੇ ਅਨੁਸਾਰ, ਸਾਰੇ ਧਰਮ ਮੁਕਤੀ ਬਾਰੇ ਬਿਆਨ ਕਰਦੇ ਹਨ। ਇਸ ਲਈ, ਉਦਾਰਵਾਦੀ ਸਕੂਲ ਵਿੱਚ, ਲੋਕ ਇਸ ਗੱਲ ਉੱਤੇ ਜ਼ੌਰ ਦਿੰਦੇ ਹਨ ਕਿ ਉਨ੍ਹਾਂ ਨੂੰ ਭੂਤ ਕੱਢਣ, ਬੁੱਧ ਧਰਮ, ਕੈਥੋਲਿਕ ਧਰਮ ਅਤੇ ਇਸ ਸੰਸਾਰ ਦੇ ਹੋਰ ਸਾਰੇ ਧਰਮਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਹ ਅਖੌਤੀ ਉਦਾਰਵਾਦੀ ਧਰਮ ਸ਼ਾਸਤਰ ਜਾਂ ਨਵਾਂ ਧਰਮ-ਸ਼ਾਸਤਰ ਕਹਿੰਦਾ ਹੈ ਕਿ ਹਰ ਚੀਜ਼ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ, ਸਾਰੇ ਮਨੁੱਖਾਂ ਨੂੰ ਇਕਜੁੱਟ ਹੋ ਕੇ ‘ਇੱਕ’ ਬਣਨਾ ਚਾਹੀਦਾ ਹੈ।

    ਹਾਲਾਂਕਿ, ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸ਼ੁਰੂ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਸੀ। ਫਿਰ, ਇਹ ਪਰਮੇਸ਼ੁਰ ਕੌਣ ਹੈ? ਇਹ ਯਿਸੂ ਮਸੀਹ ਹੈ। ‘ਮਸੀਹ’ ਨਾਮ ਦਾ ਅਰਥ ਹੈ ਤੇਲ ਨਾਲ ਮਸਹ ਕੀਤਾ ਜਾਣਾ। ਪੁਰਾਣੇ ਨੇਮ ਵਿੱਚ, ਇੱਕ ਰਾਜੇ ਜਾਂ ਨਬੀ ਨੂੰ ਉਨ੍ਹਾਂ ਦੇ ਸਿਰ ਉੱਤੇ ਤੇਲ ਪਾ ਕੇ ਮਹਾਂ-ਯਾਜਕ ਦੁਆਰਾ ਮਸਹ ਕੀਤਾ ਜਾਂਦਾ ਸੀ। ਇਸ ਲਈ, ਯਿਸੂ ਨੂੰ ਰਾਜਿਆਂ ਦਾ ਰਾਜਾ ਕਿਹਾ ਜਾਂਦਾ ਹੈ। ਜਿਹੜਾ ਵਿਅਕਤੀ ਯਿਸੂ ਨੂੰ ਪਰਮੇਸ਼ੁਰ ਵਜੋਂ ਰੱਦ ਕਰਦਾ ਹੈ, ਉਸਦਾ ਪਰਮੇਸ਼ੁਰ ਉੱਤੇ ਵਿਸ਼ਵਾਸ ਹੀ ਨਹੀਂ ਹੈ।

    ਅੱਜ ਦੇ ਸਮੇਂ ਵਿੱਚ, ਦੁਨੀਆਂ ਭਰ ਦੇ ਲੋਕਾਂ ਦੇ ਵਿਸ਼ਵਾਸ ਧਾਰਮਿਕ ਬਹੁਲਵਾਦ ਉੱਤੇ ਅਧਾਰਿਤ ਬ੍ਰਹਿਮੰਡਵਾਦ ਵੱਲ ਮੁੜ ਰਹੇ ਹਨ। ਉਹ ਨਾਸਤਿਕ ਧਰਮਾਂ ਜਿਵੇਂ ਕਿ ਬੁੱਧ ਧਰਮ ਅਤੇ ਕਨਫਊਸ਼ਿਵਾਦ ਦੇ ਹਰ ਕਿਸਮ ਦੇ ਤੱਤਾਂ ਨੂੰ ਜੋੜਦੇ ਹੋਏ, ਉਸਤਤ ਅਤੇ ਅਰਾਧਨਾ ਕਰਦੇ ਹਨ। ਕੁਝ ਸਮਿਆਂ ਉੱਤੇ, ਮੰਡਲੀ ਬੋਧੀ ਤਰੀਕੇ ਨਾਲ ਅਰਾਧਨਾ ਕਰਦੀ ਹੈ ਅਤੇ ਕਈ ਵਾਰ ਉਹ ਇਸ ਨੂੰ ਮਸੀਹੀ ਤਰੀਕੇ ਨਾਲ ਕਰਦੇ ਹਨ। ਖ਼ੈਰ, ਭੋਜਨ ਦਾ ਇੱਕ ਸੁਆਦੀ ਮਿਸ਼ਰਨ ਹੋ ਸਕਦਾ ਹੈ। ਹਾਲਾਂਕਿ, ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ, ਤਾਂ ਸ਼ੁੱਧ ਸਭ ਤੋਂ ਵਧੀਆ ਹੁੰਦਾ ਹੈ।

    ਇਸ ਲਈ, ਆਇਤ 3 ਅਤੇ 4, ‘ਯਿਸੂ ਕੌਣ ਹੈ?’ ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਉਹ, ਉਹ ਹੈ ਜਿਹੜਾ ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਸ਼ਕਤੀ ਦੁਆਰਾ ਪਰਮੇਸ਼ੁਰ ਦੇ ਪੁੱਤਰ ਵਜੋਂ ਸਵੀਕਾਰ ਕੀਤਾ ਗਿਆ ਹੈ। ਮਸੀਹ ਸਾਡਾ ਪ੍ਰਭੂ ਅਤੇ ਮੁਕਤੀਦਾਤਾ ਬਣ ਗਿਆ।

    ਆਇਤ 5 ਅਤੇ 6 ਇਸ ਬਾਰੇ ਦੱਸਦੀਆਂ ਹਨ ਕਿ ਕਿਵੇਂ ਪੌਲੁਸ ਪਰਮੇਸ਼ੁਰ ਦੁਆਰਾ ਇੱਕ ਰਸੂਲ ਬਣਿਆ। ਉਹ ਗ਼ੈਰ-ਯਹੂਦੀ ਲੋਕਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਇੱਕ ਗਵਾਹ ਬਣ ਗਿਆ ਤਾਂ ਜੋ ਉਹ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦੁਆਰਾ ਬਚਾਏ ਜਾ ਸਕਣ।

    ਪੌਲੁਸ ਕੋਲ ਕਿਸ ਤਰ੍ਹਾਂ ਦਾ ਅਧਿਕਾਰ ਸੀ?

    ਜਿਵੇਂ ਕਿ ਆਇਤ 7 ਵਿੱਚ ਲਿਖਿਆ ਗਿਆ ਹੈ, ਪੌਲੁਸ ਰਸੂਲ ਕੋਲ ਪਰਮੇਸ਼ੁਰ ਦੇ ਨਾਮ ਵਿੱਚ ਯਿਸੂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਆਸ਼ੀਸ਼ ਦੇਣ ਦਾ ਅਧਿਕਾਰ ਸੀ। ਇੱਕ ਰਸੂਲ ਦੇ ਅਧਿਕਾਰ ਦਾ ਅਰਥ ਇਹ ਹੈ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਲੋਕਾਂ ਨੂੰ ਆਸ਼ੀਸ਼ ਦੇਣ ਦੇ ਯੋਗ ਹੋਣ ਲਈ ਆਤਮਿਕ ਸ਼ਕਤੀ।

    ਇਸ ਲਈ, ਪੌਲੁਸ ਕਹਿੰਦਾ ਹੈ, ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।

    ਇੱਥੇ, ਮੈਂ ਇਸ ਬਰਕਤ ਬਾਰੇ ਥੌੜ੍ਹਾ ਹੋਰ ਸੋਚਣਾ ਚਾਹੁੰਦਾ ਹਾਂ। ਇੰਝ ਜਾਪਦਾ ਹੈ ਕਿ ਪੌਲੁਸ ਰਸੂਲ ਕੋਲ ਲੋਕਾਂ ਨੂੰ ਆਸ਼ੀਸ਼ ਦੇਣ ਦਾ ਅਧਿਕਾਰ ਸੀ ਅਤੇ ਜਦੋਂ ਵੀ ਅਸੀਂ ਐਤਵਾਰ ਨੂੰ ਅਰਾਧਨਾ ਦੀ ਸੇਵਾ ਖ਼ਤਮ ਕਰਦੇ ਹਾਂ, ਤਾਂ ਅਸੀਂ ਬਰਕਤ ਨਾਲ ਸਮਾਪਤ ਕਰਦੇ ਹਾਂ। ਪਰਮੇਸ਼ੁਰ ਸੰਤਾਂ ਨੂੰ ਅਜਿਹੀਆਂ ਆਸ਼ੀਸ਼ਾਂ ਦੇਣਾ ਚਾਹੁੰਦਾ ਹੈ। ਆਸ਼ੀਸ਼ ਦੇ ਮੂਲ ਸ਼ਬਦ ਇਸ ਪ੍ਰਕਾਰ ਹਨ।

    ਆਓ ਗਿਣਤੀ 6:22 ਨਾਲ ਸ਼ੁਰੂ ਕਰੀਏ। ਫੇਰ ਯਹੋਵਾਹ ਮੂਸਾ ਨੂੰ ਬੋਲਿਆ, ਹਾਰੂਨ ਅਰ ਉਸ ਦੇ ਪੁੱਤ੍ਰਾਂ ਨੂੰ ਬੋਲ ਕਿ ਤੁਸੀਂ ਇਉਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,। ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ, ਯਹੋਵਾਹ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ, ਯਹੋਵਾਹ ਆਪਣਾ ਮੁਖੜਾ ਤੇਰੀ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ।

    ਪ੍ਰਧਾਨ ਯਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਸ਼ੀਸ਼ ਦੇਣ ਲਈ ਕਿਹਾ ਗਿਆ ਸੀ। ਜੇ ਉਹ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਸ਼ੀਸ਼ ਦਿੰਦੇ ਹਨ, ਤਾਂ ਪਰਮੇਸ਼ੁਰ ਅਸਲ ਵਿੱਚ ਉਨ੍ਹਾਂ ਨੂੰ ਆਸ਼ੀਸ਼ ਦੇਵੇਗਾ ਜਿਵੇਂ ਕਿ ਪੋਥੀ ਵਿੱਚ ਦੱਸਿਆ ਗਿਆ ਹੈ। ਜਦੋਂ ਅਸੀਂ ਪੌਲੁਸ ਦੀਆਂ ਸਾਰੀਆਂ ਪੱਤਰੀਆਂ ਉੱਤੇ ਨਜ਼ਰ ਮਾਰਦੇ ਹਾਂ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਅਕਸਰ ਕਹਿੰਦਾ ਸੀ, ਸਾਡੇ ਪ੍ਰਭੂ ਦੀ ਕਿਰਪਾ ਤੁਹਾਡੇ ਨਾਲ ਹੋਵੇ। ਇਹ ਦਰਸਾਉਂਦਾ ਹੈ ਕਿ ਉਹ ਖ਼ੁਦ ਨਹੀਂ ਸੀ ਜੋ ਆਸ਼ੀਸ਼ ਦੇਵੇਗਾ, ਪਰ ਇਹ ਕਿ ਉਹ ਪਰਮੇਸ਼ੁਰ ਹੈ ਜੋ ਇਹ ਕਰੇਗਾ। ਇਸ ਲਈ, ਪੌਲੁਸ ਰਸੂਲ ਨੇ ਹਮੇਸ਼ਾਂ ਸੰਤਾਂ ਅਤੇ ਕਲੀਸਿਆ ਨੂੰ ਆਸ਼ੀਸ਼ ਦਿੱਤੀ ਜਦੋਂ ਵੀ ਉਹ ਆਪਣੀ ਪੱਤਰੀ ਸਮਾਪਤ ਕਰਦਾ ਸੀ।

    ਪੌਲੁਸ ਕੋਲ ਪਰਮੇਸ਼ੁਰ ਦੇ ਲੋਕਾਂ ਨੂੰ ਆਸ਼ੀਸ਼ ਦੇਣ ਦਾ ਅਧਿਕਾਰ ਸੀ। ਇਹ ਅਧਿਕਾਰ ਸਾਰੇ ਮਸੀਹੀ ਸੇਵਕਾਂ ਨੂੰ ਨਹੀਂ ਦਿੱਤਾ ਗਿਆ ਸੀ। ਇਸ ਦੀ ਬਜਾਇ, ਇਹ ਸਿਰਫ਼ ਪਰਮੇਸ਼ੁਰ ਦੇ ਸੇਵਕਾਂ ਨੂੰ ਹੀ ਦਿੱਤਾ ਗਿਆ ਸੀ। ਜਦੋਂ ਪਰਮੇਸ਼ੁਰ ਦੇ ਸੇਵਕ ਇਹ ਕਹਿ ਕੇ ਆਸ਼ੀਸ਼ ਦਿੰਦੇ ਹਨ ਕਿ ਉਹ ਅਸਲ ਵਿੱਚ ਆਸ਼ੀਸ਼ ਦੇਣਾ ਚਾਹੁੰਦੇ ਹਨ, ਤਾਂ ਪਰਮੇਸ਼ੁਰ ਅਸਲ ਵਿੱਚ ਉਨ੍ਹਾਂ ਨੂੰ ਵਚਨ ਦੇ ਅਨੁਸਾਰ ਅਸ਼ੀਸ਼ ਦਿੰਦੇ ਹਨ।

    ਪਰਮੇਸ਼ੁਰ ਕੇਵਲ ਆਪਣੇ ਸੇਵਕਾਂ ਨੂੰ ਹੀ ਨਹੀਂ, ਸਗੋਂ ਸਾਰੇ ਨਵਾਂ ਜਨਮ ਪਾਏ ਹੋਏ ਸੰਤਾਂ ਨੂੰ ਵੀ ਸਵਰਗੀ ਅਧਿਕਾਰ ਦਿੰਦਾ ਹੈ। ਪਰਮੇਸ਼ੁਰ ਕਹਿੰਦਾ ਹੈ, ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਉਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ। (ਯੂਹੰਨਾ 20:23)। ਉਹ ਸਾਰੇ ਧਰਮੀਆਂ ਨੂੰ ਇਹੋ ਜਿਹਾ ਅਧਿਕਾਰ ਦਿੰਦਾ ਹੈ। ਇਸ ਲਈ, ਨਵਾਂ ਜਨਮ ਪਾਏ ਹੋਏ ਸੰਤਾਂ ਜਾਂ ਉਨ੍ਹਾਂ ਦੇ ਸੇਵਕਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ੁਰ ਦਾ ਸਾਹਮਣਾ ਕਰਨ ਦੇ ਬਰਾਬਰ ਹੈ। ਕਿਉਂਕਿ ਪਰਮੇਸ਼ੁਰ ਨੇ ਆਪਣੇ ਰਸੂਲਾਂ ਦੇ ਨਾਲ-ਨਾਲ ਆਪਣੇ ਸੇਵਕਾਂ ਅਤੇ ਧਰਮੀਆਂ ਨੂੰ ਆਸ਼ੀਸ਼ ਦੇਣ ਅਤੇ ਸਰਾਪ ਦੇਣ ਦਾ ਅਧਿਕਾਰ ਦਿੱਤਾ ਹੈ।

    ਰਸੂਲ ਪੌਲੁਸ ਜੋ ਸੰਤਾਂ ਨੂੰ ਆਤਮਿਕ ਵਰਦਾਨ ਦੇਣਾ ਚਾਹੁੰਦਾ ਸੀ।

    ਆਓ ਰੋਮੀਆਂ 1:8-12 ਪੜ੍ਹੀਏ। ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਹਚਾ ਦਾ ਪਰਚਾਰ ਹੁੰਦਾ ਹੈ। ਕਿਉਂ ਜੋ ਪਰਮੇਸ਼ੁਰ ਜਿਹ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤ੍ਰ ਦੀ ਖੁਸ਼ ਖ਼ਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿੱਕੁਰ ਹਰ ਵੇਲੇ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਅਤੇ ਸਦਾ ਏਹ ਮੰਗਦਾ ਹਾਂ ਭਈ ਕਿਸੇ ਤਰਾਂ ਹੁਣ ਐੱਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਇੱਛਿਆ ਤੋਂ ਮੈਂ ਸੁਖ ਸਾਂਦ ਨਾਲ ਤੁਹਾਡੇ ਕੋਲ ਅੱਪੜਾਂ। ਕਿਉਂ ਜੋ ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਵੋ। ਤਾਤਪਰਜ ਇਹ ਹੈ ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨਿਹਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਨਿਸ਼ਾ ਹੋਵੇ।

    ਪਹਿਲਾਂ, ਪੌਲੁਸ ਰਸੂਲ ਨੇ ਪਰਮੇਸ਼ੁਰ ਦਾ ਧੰਨਵਾਦ ਕਿਸ ਲਈ ਕੀਤਾ? ਉਸਨੇ ਰੋਮ ਦੇ ਮਸੀਹੀਆਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਕਿਉਂਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਸਨ ਅਤੇ ਉਨ੍ਹਾਂ ਦੇ ਦੁਆਰਾ ਹੋਰ ਲੋਕਾਂ ਨੂੰ ਵੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਸੀ।

    ਆਇਤ 9 ਅਤੇ 10 ਵਿੱਚ, ਕੋਈ ਇਹ ਪ੍ਰਸ਼ਨ ਪੁੱਛ ਸਕਦਾ ਹੈ, ਪੌਲੁਸ ਰਸੂਲ ਆਪਣੇ ਮਿਸ਼ਨ ਦੌਰਾਨ ਰੋਮ ਕਿਉਂ ਜਾਣਾ ਚਾਹੁੰਦਾ ਸੀ? ਇਸ ਦਾ ਕਾਰਨ ਇਹ ਸੀ ਕਿ ਜੇ ਉਸ ਸਮੇਂ ਰੋਮ ਵਿੱਚ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਹੁੰਦਾ, ਤਾਂ ਇਹ ਸਾਰੇ ਸੰਸਾਰ ਵਿੱਚ ਫੈਲ ਜਾਣਾ ਸੀ। ਜਿਵੇਂ ਕਿ ਅੱਜ ਸਾਰਾ ਸੰਸਾਰ ਅਮਰੀਕਾ ਵੱਲ ਦੇਖਦਾ ਹੈ, ਰੋਮ ਪੁਰਾਣੇ ਜ਼ਮਾਨੇ ਵਿੱਚ ਸੰਸਾਰ ਦਾ ਕੇਂਦਰ ਸੀ, ਜਿਵੇਂ ਕਿ ਕਹਾਵਤ ਹੈ, ਸਾਰੇ ਰਸਤੇ ਰੋਮ ਵੱਲ ਲੈ ਜਾਂਦੇ ਹਨ।

    ਅਸੀਂ ਅਮਰੀਕਾ ਵਿੱਚ ਪ੍ਰਚਾਰ ਦਾ ਬਹੁਤ ਵੱਡਾ ਕੰਮ ਕਰ ਰਹੇ ਹਾਂ। ਜੇਕਰ ਅਸੀਂ ਪਾਣੀ ਅਤੇ ਆਤਮਾ ਦੀ ਇਸ ਖੁਸ਼ਖ਼ਬਰੀ ਨੂੰ ਅਮਰੀਕਾ ਵਿੱਚ ਫੈਲਾਉਂਦੇ ਹਾਂ, ਤਾਂ ਬਹੁਤ ਸਾਰੇ ਮਿਸ਼ਨਰੀ ਉੱਠਣਗੇ ਅਤੇ ਸੰਸਾਰ ਵਿੱਚ ਜਾਣਗੇ ਅਤੇ ਦੂਜਿਆਂ ਨੂੰ ਇਸ ਸੁੰਦਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਗੇ। ਇਸ ਲਈ, ਪੌਲੁਸ ਰੋਮ ਜਾਣਾ ਚਾਹੁੰਦਾ ਸੀ।

    ਆਤਮਿਕ ਵਰਦਾਨ ਜਿਸ ਦੇ ਬਾਰੇ ਪੌਲੁਸ ਗੱਲ ਕਰਦਾ ਹੈ।

    ਆਇਤ 11 ਵਿੱਚ ਇਹ ਲਿਖਿਆ ਹੋਇਆ ਹੈ, ਕਿਉਂ ਜੋ ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਵੋ।

    ਕੁਝ ਆਤਮਿਕ ਵਰਦਾਨ ਦੇਣ ਦਾ ਪੌਲੁਸ ਰਸੂਲ ਦਾ ਕੀ ਮਤਲਬ ਹੈ ਤਾਂ ਜੋ ਲੋਕ ਤਕੜੇ ਹੋ ਸਕਣ? ਉਹ ਜਿਸ

    Enjoying the preview?
    Page 1 of 1