Discover millions of ebooks, audiobooks, and so much more with a free trial

Only $11.99/month after trial. Cancel anytime.

ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)
ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)
ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)
Ebook604 pages5 hours

ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)

Rating: 0 out of 5 stars

()

Read preview

About this ebook

ਆਓ, ਅਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਮੁੜੀਏ। ਧਰਮ-ਵਿਗਿਆਨ ਅਤੇ ਧਰਮ ਸਿਧਾਂਤ ਕਦੇ ਵੀ ਸਾਨੂੰ ਮੁਕਤੀ ਨਹੀਂ ਦੇ ਸਕਦਾ ਹੈ। ਤਾਂ ਵੀ ਬਹੁਤ ਸਾਰੇ ਮਸੀਹੀ ਲੋਕ ਹੁਣ ਵੀ ਉਨ੍ਹਾਂ ਦੇ ਪਿੱਛੇ ਚੱਲ ਰਹੇ ਹਨ ਜਿਸ ਦੇ ਫਲਸਰੂਪ ਹੁਣ ਤੱਕ ਉਨ੍ਹਾਂ ਦਾ ਨਵਾਂ ਜਨਮ ਨਹੀਂ ਹੋਇਆ ਹੈ।

ਇਹ ਕਿਤਾਬ ਸਪੱਸ਼ਟ ਤੌਰ ਤੇ ਸਾਨੂੰ ਇਹ ਦੱਸਦੀ ਹੈ ਕਿ ਧਰਮ-ਵਿਗਿਆਨ ਅਤੇ ਧਰਮ-ਸਿਧਾਂਤ ਕੀ ਗ਼ਲਤੀ ਕਰਦੇ ਹਨ ਅਤੇ ਅਸੀਂ ਉੱਚਿਤ ਤੌਰ ਤੇ ਕਿਸ ਤਰ੍ਹਾਂ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰੀਏ।

Languageਪੰਜਾਬੀ
PublisherPaul C. Jong
Release dateSep 21, 2023
ISBN9788965322559
ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)

Related to ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)

Related ebooks

Reviews for ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India)

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India) - Paul C. Jong

    paul_Pj02india_coverFrontflap_Pj02.gif1st_page

    ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ

    Smashwords Edition

    Copyright 2023 by Hephzibah Publishing House

    ਸਾਰੇ ਅਧਿਕਾਰ ਰਾਖਵੇਂ ਹਨ। ਇਸ ਪ੍ਰਕਾਸ਼ਨ ਦਾ ਕੋਈ ਹਿੱਸਾ ਲੇਖਕ ਦੀ ਲਿਖਿਤ ਆਗਿਆ ਦੇ ਬਿਨ੍ਹਾਂ ਕਿਸੇ ਵੀ ਰੂਪ ਵਿੱਚ ਜਿਵੇਂ ਕਿ -ਇਲੈਕਟ੍ਰੋਨਿਕ, ਮਕੈਨੀਕਲ, ਫੋਟੋਕਾਪੀ, ਰਿਕਾਡਿੰਗ, ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।

    ਇਸ ਕਿਤਾਬ ਵਿੱਚ ਦਰਜ ਕੀਤੇ ਗਏ ਵਚਨ BSI ਪੰਜਾਬੀ ਬਾਈਬਲ ਵਿੱਚੋਂ ਲਏ ਗਏ ਹਨ।

    ISBN 978-89-6532-255-9

    Design by Min-soo Kim

    Illustration by Young-ae Kim

    Printed in Korea

    Hephzibah Publishing House

    A Ministry of THE NEW LIFE MISSION

    Seoul, Korea

    ਧੰਨਵਾਦ

    ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ੁਰ ਦੀ ਇੱਛਾ ਨਾਲ ਅਸੀਂ ‘ਪਾਣੀ ਅਤੇ ਆਤਮਾ’ ਦੀ ਖੁਸ਼ਖ਼ਬਰੀ ਨੂੰ ਇਸ ਅੰਧਕਾਰ ਦੇ ਯੁੱਗ ਵਿੱਚ ਪਰਮੇਸ਼ੁਰ ਦੀ ਕਲੀਸੀਆ ਵਿੱਚ ਪ੍ਰਚਾਰ ਕਰ ਸਕੀਏ। ਮੈਨੂੰ ਭਰੋਸਾ ਹੈ ਕਿ ਪਰਮੇਸ਼ੁਰ ‘ਪਾਣੀ ਅਤੇ ਆਤਮਾ’ ਦੀ ਖੁਸ਼ਖ਼ਬਰੀ ਨੂੰ ਪ੍ਰਚਾਰ ਕੀਤੇ ਜਾਣ ਦੇ ਦੁਆਰਾ ਅਨੇਕ ਲੋਕਾਂ ਨੂੰ ਇਸ ਕਿਤਾਬ ਦੇ ਮਾਧਿਅਮ ਨਾਲ ਇਸ ਸੰਸਾਰ ਵਿੱਚ ਬਰਕਤ ਦੇਵੇਗਾ ਤਾਂ ਕਿ ਉਹ ਨਵਾਂ ਜਨਮ ਪ੍ਰਾਪਤ ਕਰ ਸਕਣ।

    ਮੈਂ ਪ੍ਰਭੂ ਦਾ ਇਸ ਲਈ ਵੀ ਧੰਨਵਾਦ ਕਰਦਾ ਹਾਂ ਕਿ ਉਸ ਨੇ ਸਾਨੂੰ ਯੋਗ ਕਰਮਚਾਰੀ ਦਿੱਤੇ ਤਾਂ ਕਿ ਉਹ ਪਰਮੇਸ਼ੁਰ ਦੇ ਇਸ ਕੰਮ ਨੂੰ ਅੱਗੇ ਵੱਧਾ ਸਕਣ। ਮੈਂ ਧੰਨਵਾਦੀ ਹਾਂ ਸ਼੍ਰੀਮਤੀ ਜੋਂਗਪਲ ਸੋਲ ਨੂੰ ਅੰਗਰੇਜ਼ੀ ਅਨੁਵਾਦ ਦੇ ਲਈ ਅਤੇ ਰੋਸ ਵੈਲੇਸ ਨੂੰ ਤਰੁੱਟੀ ਸੁਧਾਰ ਕੰਮ ਦੇ ਲਈ, ਸਮਾਜਿਕ ਕੰਮ ਦੇ ਲਈ ਭੈਣ ਲੀ. ਸੰਮੀਸਨ, ਰੈੱਵ. ਸੈਮੂਏਲ ਜੇ. ਕਿਮ ਅਤੇ ਰੈੱਵ. ਜੌਨ ਦੇ. ਸ਼ਿਨ ਨੂੰ ਧੰਨਵਾਦ। ਮੈਂ ਹਿੰਦੀ ਵਰਤਨ ਦੇ ਸੁਧਾਰ ਦੇ ਲਈ ਇੰਜੀਨੀਅਰ ਬਾਬੁਲ ਵਰਮਾ, ਭਾਰਤ ਅਤੇ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਇਸ ਕਿਤਾਬ ਪ੍ਰਕਾਸ਼ਨ ਵਿੱਚ ਅਮੁੱਲ ਯੋਗਦਾਨ ਪ੍ਰਦਾਨ ਕੀਤਾ, ਦਿਲ ਤੋਂ ਧੰਨਵਾਦੀ ਹਾਂ।

    ਇਹ ਕਿਤਾਬ ਮੇਰੀ ਪਹਿਲੀ ਕਿਤਾਬ ਦਾ ਦੂਸਰਾ ਭਾਗ ਹੈ ਜਿਸ ਵਿੱਚ ‘ਪਾਣੀ ਅਤੇ ਆਤਮਾ’ ਦੀ ਖੁਸ਼ਖ਼ਬਰੀ ਦਾ ਹੋਰ ਵੀ ਜ਼ਿਆਦਾ ਸਪੱਸ਼ਟ ਪ੍ਰਗਟੀਕਰਨ ਹੈ ਅਤੇ ਝੂਠੀ ਖੁਸ਼ਖ਼ਬਰੀ ਦੇ ਮੂਲ ਦੀ ਅਸਲੀਅਤ ਨੂੰ ਪ੍ਰਗਟ ਕਰਦਾ ਹੈ। ਮੈਂ ਆਸ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਕਿਤਾਬ ਤੁਹਾਨੂੰ ‘ਪਾਣੀ ਅਤੇ ਆਤਮਾ’ ਦੀ ਸੱਚੀ ਖੁਸ਼ਖ਼ਬਰੀ ਦੇ ਵੱਲ ਮੁੜਨ ਵਿੱਚ ਪ੍ਰਭਾਵੀ ਸਾਬਿਤ ਹੋਵੇਗੀ।

    ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਸ ਸੰਸਾਰ ਦੇ ਸਾਰੇ ਪ੍ਰਾਣੀ ‘ਪਾਣੀ ਅਤੇ ਆਤਮਾ’ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਕੇ ਨਵਾਂ ਜਨਮ ਪ੍ਰਾਪਤ ਕਰਨਗੇ, ਜਿਸ ਦੇ ਨਾਲ ਪਰਮੇਸ਼ੁਰ ਦੀ ਇੱਛਾ ਇਸ ਸੰਸਾਰ ਵਿੱਚ ਪੂਰੀ ਹੋਵੇ। ਮੈਂ ਪ੍ਰਭੂ ਨੂੰ ਦੁਬਾਰਾ ਧੰਨਵਾਦ ਦਿੰਦਾ ਹਾਂ।

    ਪੌਲ ਸੀ. ਜੌਂਗ

    0Preface.jpg

    ‘ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ।’ (ਯੂਹੰਨਾ 3:5)

    ਭੂਮਿਕਾ

    ਮਸੀਹੀ ਧਰਮ ਨੇ ਚਾਨਣ ਨੂੰ ਗੁਆ ਦਿੱਤਾ ਹੈ

    ਇਹ ਉਹ ਯੁੱਗ ਹੈ ਜਦੋਂ ਸਾਰੀ ਮਨੁੱਖਜਾਤੀ ਦਰਦ ਅਤੇ ਦੁੱਖਾਂ ਨਾਲ ਭਰੀ ਹੋਈ ਹੈ। ਇਹ ਸਭ ਆਤਮਿਕ ਦਰਦ ਜਿਸ ਦਾ ਇਸ ਸਮੇਂ ਵਿੱਚ ਮਨੁੱਖਤਾ ਸਾਹਮਣਾ ਕਰ ਰਹੀ ਹੈ, ਆਤਮਿਕਤਾ ਤੋਂ ਵਾਂਝੇ ਹੋਣ ਦੇ ਕਾਰਨ ਆਈ ਹੈ। ਇਸ ਕਾਰਨ ਬਾਈਬਲ ਦੇ ਅਨੁਸਾਰ ਇਹ ਨੂਹ ਦੇ ਸਮੇਂ ਦੀ ਦੁਸ਼ਟਤਾ ਅਤੇ ਬੁਰਿਆਈ ਹੈ। ਨੂਹ ਦੇ ਸਮੇਂ ਵਿੱਚ ਇਹ ਇੰਨੀ ਪ੍ਰਬਲ ਸੀ ਕਿ ਬਾਈਬਲ ਕਹਿੰਦੀ ਹੈ ਕਿ ਤਾਂ ਪਰਮੇਸ਼ੁਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ (ਉਤਪਤ 6:2)।

    ਜੋ ਪਰਮੇਸ਼ੁਰ ਦੀ ਔਲਾਦ ਜਿਸ ਦਾ ਜਨਮ ਸੱਚ ਦੇ ਵਚਨਾਂ ਦੇ ਦੁਆਰਾ ਹੋਇਆ ਹੈ, ਉਨ੍ਹਾਂ ਨੇ ਸੱਚੀ ਅਤੇ ਸੰਪੂਰਨ ਖੁਸ਼ਖ਼ਬਰੀ ਦੇ ਗਿਆਨ ਨੂੰ ਤਿਆਗ ਦਿੱਤਾ ਅਤੇ ਝੂਠੇ ਮਸੀਹੀਆਂ ਦੇ ਸੰਦੇਸ਼ਾਂ ਨੂੰ ਆਪਣੇ ਦਿਲ ਵਿੱਚ ਬੈਠਾ ਲਿਆ ਹੈ, ਇਨ੍ਹਾਂ ਝੂਠੇ ਮਸੀਹੀਆਂ ਨੇ ਮਨੁੱਖਾਂ ਦੇ ਵਿਚਾਰਾਂ ਨਾਲ ਮਸੀਹੀ ਸੱਚ ਦੇ ਨਾਲ ਸਮਝੌਤਾ ਕੀਤਾ ਜਿਸ ਦੇ ਫਲਸਰੂਪ ਝੂਠੀ ਖੁਸ਼ਖ਼ਬਰੀ ਦੀ ਕਲੀਸੀਆ ਦਾ ਜਨਮ ਹੋਇਆ। ਇਸ ਲਈ ਪਰਮੇਸ਼ੁਰ ਨੇ ਕਿਹਾ, ‘ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਮਨੁੱਖ ਵੀ ਸਰੀਰ ਹੀ ਹੈ’ (ਉਤਪਤ 6:3)।

    ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਸੰਸਾਰ ਦੇ ਚਾਨਣ ਕਿਹਾ ਸੀ, ਕਿਉਂਕਿ ਉਨ੍ਹਾਂ ਨੇ ਉਸ ਜੀਵਨ ਦੇ ਚਾਨਣ ਨੂੰ ਕਬੂਲ ਕੀਤਾ ਸੀ ਜੋ ਸਿਰਫ਼ ਪ੍ਰਭੂ ਯਿਸੂ ਹੀ ਦੇ ਸਕਦਾ ਸੀ। ਮਸੀਹੀਆਂ ਦੇ ਕੋਲ ਇਹ ਜੀਵਨ ਦਾ ਚਾਨਣ ਨਹੀਂ ਹੈ। ਉਹ ਚਾਨਣ ਜੋ ਹੁਣ ਵੀ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰੇ ਨੇ ਉਸ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

    ਇਸਦੇ ਫਲਸਰੂਪ ਸਮਕਾਲੀ ਮਸੀਹੀ ਧਰਮ ਨਾਮਮਾਤਰ ਦਾ ਧਰਮ ਬਣ ਕੇ ਰਹਿ ਗਿਆ ਹੈ। ਭਾਵੇਂ ਕਿ, ਪ੍ਰਾਚੀਨਕਾਲ ਤੋਂ ਕਿਤੇ ਜ਼ਿਆਦਾ ਅੱਜ ਮਸੀਹੀਆਂ ਦੀ ਗਿਣਤੀ ਹੈ, ਫਿਰ ਵੀ ਇਹਨਾਂ ਵਿੱਚੋਂ ਸਾਰੇ ਬਚਾਏ ਹੋਏ ਨਹੀਂ ਹਨ। ਫਿਰ ਵੀ ਉਹ ਹਮੇਸ਼ਾਂ ਬਾਈਬਲ ਅਧਿਐਨ ਕਰਦੇ ਅਤੇ ਸਿੱਖਦੇ ਰਹਿੰਦੇ ਹਨ, ਪਰ ਉਹ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚ ਪਾਉਂਦੇ ਅਤੇ ਹੁਣ ਤੱਕ ਕਈ ਤਰ੍ਹਾਂ ਦੇ ਧਾਰਮਿਕ ਜੀਵਨ ਦੇ ਪਖੰਡ ਰੂਪੀ ਚਿੱਕੜ ਵਿੱਚ ਫਸੇ ਹੋਏ ਹਨ। ਇਨ੍ਹਾਂ ਦਾ ਦਿਲ ਅਗਿਆਨਤਾ ਦੇ ਭੰਵਰ ਵਿੱਚ ਇੱਥੇ-ਉੱਥੇ ਡੁੱਲ੍ਹਦਾ ਰਹਿੰਦਾ ਹੈ। ਆਧੁਨਿਕ ਯੁੱਗ ਦੇ ਬਹੁਤ ਸਾਰੇ ਮਸੀਹੀ ਲੋਕਾਂ ਨੂੰ ਨਵਾਂ ਜਨਮ ਕੀ ਹੈ ਅਤੇ ਨਵੇਂ ਜਨਮ ਦੀ ਬਰਕਤ ਦਾ ਕੀ ਮਤਲਬ ਹੈ ਇਹ ਨਹੀਂ ਪਤਾ ਹੈ।

    ਧਰਮ ਵਿਗਿਆਨ ਦੇ ਤਰੁੱਟੀਪੂਰਨ ਅਧਿਐਨ ਦੇ ਨਤੀਜ਼ੇ ਵਜੋਂ ਇਹ ਵਿਅਰਥ ਕੋਸ਼ਿਸ਼ ਕੀਤੀ ਜਾਂਦੀ ਹੈ। ਮਸੀਹੀ ਧਰਮ ਦੇ ਇਤਿਹਾਸ ਵਿੱਚ ਅਨੇਕ ਧਾਰਮਿਕ ਆਗੂਆਂ ਨੇ ਪਰਮੇਸ਼ੁਰ ਦੇ ਵਚਨ ਦੀ ਆਪਣੇ ਵਿਚਾਰਾਂ ਅਤੇ ਇੱਛਾ ਦੇ ਮੁਤਾਬਿਕ ਵਿਆਖਿਆ ਅਤੇ ਸਿਧਾਂਤ ਨਿਰਧਾਰਿਤ ਕੀਤੇ ਹਨ।

    ਇਸ ਤਰ੍ਹਾਂ ਉਨ੍ਹਾਂ ਨੇ ਮਸੀਹੀ ਧਰਮ ਨੂੰ ਅਨੇਕ ਸਮਾਜ ਵਿੱਚ ਵੰਡ ਦਿੱਤਾ ਅਤੇ ਇਨ੍ਹਾਂ ਕਲੀਸੀਆਵਾਂ ਨੇ ਆਪਣੇ-ਆਪਣੇ ਸਿਧਾਂਤਾਂ ਦੇ ਬੰਧਨ ਵਿੱਚ ਆਪਣੇ ਮੈਬਰਾਂ ਨੂੰ ਜਕੜ ਦਿੱਤਾ ਹੈ ਅਤੇ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੀਆਂ ਹੀ ਕਲੀਸੀਆਵਾਂ ਵਿੱਚ ਅਨੇਕ ਮੈਂਬਰ ਆ ਜਾਣ। ਉਹ ਆਪਣੀਆਂ ਝੂਠੀਆਂ ਸਿੱਖਿਆਵਾਂ ਨੂੰ ਧਰਮ-ਵਿਗਿਆਨ ਦੇ ਦੁਆਰਾ ਨਿਆਂ ਸੰਗਤ ਠਹਿਰਾਉਂਦੇ ਹਨ ਅਤੇ ਆਪਣੇ ਚੇਲਿਆਂ ਨੂੰ ਧਰਮ ਸੰਗਤ ਅਤੇ ਪ੍ਰਸਿੱਧ ਤਰੱਕੀ ਜਿਸ ਨੂੰ ਧਰਮ ਵਿਗਿਆਨੀ ਸਿਧਾਂਤ ਕਹਿੰਦੇ ਹਨ, ਉਸ ਦੇ ਦੁਆਰਾ ਸਿੱਖਿਆ ਦਿੰਦੇ ਹਨ।

    ਨਤੀਜ਼ੇ ਵਜੋਂ, ਮਸੀਹੀ ਧਰਮ ਦੀਆਂ ਇਨ੍ਹਾਂ ਕਲੀਸੀਆਵਾਂ ਦੇ ਅਧੀਨ ਕੋਈ ਵੀ ਵਿਅਕਤੀ ਆਪਣੇ ਪਾਪਾਂ ਤੋਂ ਅਜ਼ਾਦ ਨਹੀਂ ਹੋ ਸਕਦਾ, ਪਰ ਉਹ ਆਪਣੇ ਇਨ੍ਹਾਂ ਪਾਪਾਂ ਦੇ ਬੋਝ ਦੇ ਕਾਰਨ ਹੋਰ ਵੀ ਜ਼ਿਆਦਾ ਦੁਖੀ ਬਣਿਆ ਰਹਿੰਦਾ ਹੈ। ਇਹ ਉਹ ਹੀ ਲੋਕ ਹਨ ਜਿਨ੍ਹਾਂ ਵਿੱਚ ਧਰਮ ਦਾ ਬਾਹਰੀ ਰੂਪ ਤਾਂ ਹੁੰਦਾ ਹੈ, ਪਰ ਉਹ ਧਰਮ ਦੀ ਸ਼ਕਤੀ ਤੋਂ ਵਾਂਝੇ ਰਹਿੰਦੇ ਹਨ (2 ਤਿਮੋਥਿਉਸ 3:5)। ਇਹ ਦੇਖਣ ਵਿੱਚ ਧਾਰਮਿਕ ਵਿਖਾਈ ਦਿੰਦੇ ਹਨ, ਪਰ ਹੁੰਦੇ ਨਹੀਂ।

    ਆਧੁਨਿਕ ਯੁੱਗ ਦੇ ਮਸੀਹੀ ਵਿਸ਼ਵਾਸੀ ਪੈਸਾ, ਲਾਲਚ ਅਤੇ ਅਸੰਜਮ ਨਾਲ ਭਰਪੂਰ ਹਨ (ਮੱਤੀ 23:25)। ਇਹ ਸਭ ਸ਼ੈਤਾਨ ਦੇ ਕਾਰਨ ਨਾਲ ਹੈ ਜਿਸ ਨੇ ਧੋਖਾਧੜੀ ਦਾ ਬੀਜ ਬੀਜਿਆ ਹੈ। ਅੱਜ ਪਖੰਡੀ ਮਸੀਹੀ ਆਪਣੇ ਆਪ ਨੂੰ ਕੱਟੜਪੰਥੀ ਕਹਿੰਦੇ ਹਨ। ਉਹ ਆਪਣੇ ਇਸ ਦੁਸ਼ਮਣੀ ਦੇ ਭੇਸ ਨਾਲ ਧਰਮੀ ਲੋਕਾਂ ਨੂੰ ਦੁਖੀ ਕਰਦੇ ਹਨ ਅਤੇ ਸੱਚੇ ਜੀਵਨਦਾਇਕ ਵਚਨਾਂ ਤੋਂ ਉਨ੍ਹਾਂ ਨੂੰ ਦੂਰ ਕਰਦੇ ਹਨ।

    ਬਾਈਬਲ ਦੇ ਅਨੁਸਾਰ ਪਖੰਡ ਦੀ ਪਰਿਭਾਸ਼ਾ ਅਤੇ ਉਸ ਦੀ ਸ਼ੁਰੂਆਤ

    ਮਸੀਹੀ ਕਲੀਸੀਆ ਦੇ ਅੰਦਰ ਪਖੰਡੀ ਉਹ ਹਨ ਜੋ ਪ੍ਰਭੂ ਯਿਸੂ ਵਿੱਚ ਮੁਕਤੀਦਾਤੇ ਦੇ ਰੂਪ ਵਿੱਚ ਵਿਸ਼ਵਾਸ ਤਾਂ ਕਰਦੇ ਹਨ, ਪਰ ਸੱਚੀ ਖੁਸ਼ਖ਼ਬਰੀ ਦੇ ਵਚਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ। ਉਹ ਸ਼ੈਤਾਨ ਦੇ ਝੂਠ ਦੀ ਨੁਮਾਇੰਦਗੀ ਕਰਦੇ ਹਨ। ਉਹ ਆਪਣੇ ਗੁਨਾਹਾਂ ਤੋਂ ਕਦੇ ਛੁਡਾਏ ਨਹੀਂ ਗਏ ਹਨ, ਪਰ ਉਹ ਆਪਣੇ ਪਾਪਾਂ ਨਾਲ ਭਰੇ ਹੋਣ ਦੇ ਦੁਆਰਾ ਉਨ੍ਹਾਂ ਦੀ ਕੈਦ ਵਿੱਚ ਹਨ। ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਹੀ ਸੱਚੀ ਖੁਸ਼ਖ਼ਬਰੀ ਹੈ। ਜੋ ਵਿਅਕਤੀ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਲੈਣ ਦੀ ਮੁਕਤੀ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਕਰਦਾ, ਉਹ ਪਰਮੇਸ਼ੁਰ ਦੀ ਨਜ਼ਰ ਵਿੱਚ ਇੱਕ ਪਖੰਡੀ ਹੈ।

    ਸੱਚੀ ਖੁਸ਼ਖ਼ਬਰੀ ਇਹ ਹੈ ਕਿ ਪ੍ਰਭੂ ਯਿਸੂ ਮਸੀਹ, ਪਰਮੇਸ਼ੁਰ ਦੇ ਇਕਮਾਤਰ ਇੱਕਲੌਤੇ ਪੁੱਤਰ, ਮਨੁੱਖ ਦੀ ਦੇਹ ਵਿੱਚ ਇਸ ਸੰਸਾਰ ਵਿੱਚ ਆਇਆ ਅਤੇ ਉਸ ਨੇ ਯਰਦਨ ਨਦੀ ਵਿੱਚ ਮਨੁੱਖਜਾਤੀ ਦੇ ਅਧਿਕਾਰੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੁਆਰਾ ਬਪਤਿਸਮਾ ਲਿਆ। ਉਸ ਨੇ ਦੁਨੀਆਂ ਦੇ ਸਾਰੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਭ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਉਣ ਦੇ ਲਈ ਅਤੇ ਆਖ਼ਰੀ ਨਿਆਂ ਦੇ ਲਈ ਸਲੀਬ ਉੱਤੇ ਚੜ੍ਹਾ ਦਿੱਤਾ ਗਿਆ।

    ਇਸ ਲਈ ਬਾਈਬਲ ਕਹਿੰਦੀ ਹੈ, ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇੱਕਲੌਤਾ ਪੁੱਤਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ (ਯੂਹੰਨਾ 3:16)। ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਅਸੀਂ ਸੱਚਿਆਈ ਵਿੱਚ ਵਿਸ਼ਵਾਸ ਕਰੀਏ ਕਿ ਪ੍ਰਭੂ ਯਿਸੂ ਨੇ ਆਪਣੇ ਬਪਤਿਸਮੇ ਅਤੇ ਸਲੀਬ ਉੱਤੇ ਬਹਾਏ ਆਪਣੇ ਲਹੂ ਨਾਲ ਦੁਨੀਆਂ ਦੇ ਸਾਰੇ ਪਾਪਾਂ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਹੈ ਅਤੇ ਇਸ ਤਰ੍ਹਾਂ ਸਾਨੂੰ ਪਰਮੇਸ਼ੁਰ ਦੀ ਔਲਾਦ ਬਣਾ ਦਿੱਤਾ ਹੈ।

    ਭਾਵੇਂ ਕਿ, ਅੱਜ ਬਹੁਤ ਸਾਰੇ ਮਸੀਹੀ ਵਿਸ਼ਵਾਸ ਕਰਦੇ ਹਨ ਕਿ ਉਹ ਸਿਰਫ਼ ਪ੍ਰਭੂ ਯਿਸੂ ਦੇ ਸਲੀਬ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਬਚ ਸਕਦੇ ਹਨ, ਅਤੇ ਆਪਣੇ ਬਪਤਿਸਮੇ ਦੀ ਉਮੀਦ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਜਦੋਂ ਪਰਮੇਸ਼ੁਰ ਦੇ ਪੁੱਤਰ, ਪ੍ਰਭੂ ਯਿਸੂ ਨੇ ਸਲੀਬ ਉੱਤੇ ਆਪਣਾ ਲਹੂ ਵਹਾਉਣ ਨਾਲ ਮਰਨ ਦੇ ਦੁਆਰਾ ਸਾਰੇ ਪਾਪਾਂ ਨੂੰ ਧੋ ਦਿੱਤਾ ਹੈ। ਇਹ ਝੂਠੀ ਖੁਸ਼ਖ਼ਬਰੀ ਹੈ ਜੋ ਸਾਨੂੰ ਪਾਣੀ ਅਤੇ ਆਤਮਾ ਦੀ ਸੱਚੀ ਖੁਸ਼ਖ਼ਬਰੀ ਨਾਲ ਨਵਾਂ ਜਨਮ ਲੈਣ ਤੋਂ ਰੋਕਦੀ ਹੈ। ਇਸ ਕਾਰਨ ਵਰਤਮਾਨ ਮਸੀਹੀ ਧਰਮ ਵਿੱਚ ਪ੍ਰਚੱਲਿਤ ਝੂਠੇ ਧਰਮ ਵਿਗਿਆਨਿਕ ਵਿਸ਼ਵਾਸ ਦੀ ਗੰਦਗੀ ਨੂੰ ਹਟਾਉਣਾ ਹੈ ਜੋ ਪਖੰਡ ਬਣ ਗਿਆ ਹੈ।

    ਜਦੋਂ ਆਦਮ ਨੇ ਉਸ ਦੇ ਝੂਠ ਉੱਤੇ ਵਿਸ਼ਵਾਸ ਕੀਤਾ ਸੀ ਅਤੇ ਉਹ ਪਰਮੇਸ਼ੁਰ ਦੇ ਵਚਨਾਂ ਤੋਂ ਦੂਰ ਚਲਾ ਗਿਆ ਸੀ ਤਦ ਸ਼ੈਤਾਨ ਨੇ ਇਸ ਮੌਕੇ ਦਾ ਲਾਭ ਚੁੱਕਿਆ। ਸ਼ੈਤਾਨ ਨੇ ਮਨੁੱਖਜਾਤੀ ਨੂੰ ਸੱਚੇ ਜੀਵਨ ਤੋਂ ਦੂਰ ਕੀਤਾ ਅਤੇ ਉਹ ਉਸ ਨੂੰ ਝੂਠੀ ਖੁਸ਼ਖ਼ਬਰੀ ਦੇ ਵੱਲ ਲੈ ਗਿਆ। ਸ਼ੈਤਾਨ ਨੇ ਬਹੁਤ ਸਮੇਂ ਤੋਂ ਲੋਕਾਂ ਨੂੰ ਝੂਠ ਦੇ ਜਾਲ ਅਤੇ ਝੂਠੀ ਖੁਸ਼ਖ਼ਬਰੀ ਦੇ ਫੰਦੇ ਵਿੱਚ ਜਕੜਿਆ ਹੋਇਆ ਹੈ। ਇਸ ਤਰ੍ਹਾਂ ਉਹ ਵਿਨਾਸ਼, ਪਾਪ ਅਤੇ ਮੌਤ ਲਈ ਸਾਨੂੰ ਦੋਸ਼ੀ ਬਣਾਉਂਦਾ ਹੈ। ਇਸ ਤਰ੍ਹਾਂ ਜੋ ਲੋਕ ਝੂਠ ਨੂੰ ਸੱਚ ਦੇ ਰੂਪ ਵਿੱਚ ਕਬੂਲ ਕਰਦੇ ਹਨ, ਉਨ੍ਹਾਂ ਨੂੰ ਉਹ ਬਹਿਕਾਉਂਦਾ ਹੈ ਅਤੇ ਭਰਮ ਵਿੱਚ ਪਾਉਂਦਾ ਹੈ। ਉਨ੍ਹਾਂ ਨੂੰ ਉਹ ਝੂਠ ਦੇ ਜਾਲ ਵਿੱਚ ਫਸਾਈ ਰੱਖਦਾ ਅਤੇ ਸੱਚਿਆਈ ਸਿੱਖਣ ਤੋਂ ਰੋਕਦਾ ਹੈ।

    ਇਹ ਪਾਪਮਈ ਕੰਮ ਉੱਤਰੀ ਇਸਰਾਏਲੀ ਰਾਜ ਦੇ ਪਹਿਲੇ ਰਾਜਾ, ਯਾਰਾਬੁਆਮ ਦੇ ਕੰਮ ਦੇ ਵਾਂਗ ਹੈ। ਰਾਜਾ ਯਾਰਾਬੁਆਮ ਨੂੰ ਡਰ ਸੀ ਕਿ ਉਸ ਦੀ ਪਰਜਾ ਦੱਖਣੀ ਰਾਜ ਵਿੱਚ ਵਾਪਿਸ ਜਾਵੇਗੀ, ਜਿੱਥੇ ਯਰੂਸ਼ਲਮ ਦੀ ਹੈਕਲ ਸੀ, ਇਸ ਲਈ ਉਸ ਨੇ ਬਲੀ ਸੰਬੰਧੀ ਪ੍ਰਥਾ ਨੂੰ ਬਦਲ ਦਿੱਤਾ ਜਿਸ ਨੂੰ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਛੁਟਕਾਰੇ ਦੇ ਲਈ ਮੰਨਣ ਨੂੰ ਕਿਹਾ ਸੀ।

    ਉਸ ਨੇ ਸੋਨੇ ਦਾ ਵੱਛਾ ਬਣਵਾਇਆ ਅਤੇ ਲੋਕਾਂ ਨੂੰ ਬਲਪੂਰਵਕ ਉਸ ਦੀ ਅਰਾਧਨਾ ਕਰਨ ਨੂੰ ਕਿਹਾ। ਇਸ ਤਰ੍ਹਾਂ ਮਸੀਹੀ ਧਰਮ ਪਖੰਡ ਵਿੱਚ ਬਦਲ ਦਿੱਤਾ ਗਿਆ। ਉਸ ਨੇ ਇਸਰਾਏਲੀਆਂ ਦੇ ਲਈ ਆਪਣੀਆਂ ਚੁਣੀਆਂ ਹੋਈਆਂ ਮਿਤੀਆਂ ਉੱਤੇ ਤਿਉਹਾਰਾਂ ਨੂੰ ਸਥਾਪਿਤ ਕੀਤਾ, ਜਿਵੇਂ ਯਹੂਦਾਹ ਰਾਜ ਵਿੱਚ ਪਰਬ ਮਨਾਏ ਜਾਂਦੇ ਸਨ। ਉਸ ਨੇ ਅਜਿਹੇ ਯਾਜਕਾਂ ਨੂੰ ਵੀ ਨਿਯੁਕਤ ਕੀਤਾ ਜੋ ਲੇਵੀ ਦੇ ਵੰਸ਼ ਨਹੀਂ ਸਨ। ਇਸ ਤਰ੍ਹਾਂ ਉਸ ਨੇ ਆਪਣੀ ਪਰਜਾ ਨੂੰ ਤੋਬਾ ਦੀ ਸੱਚੀ ਵਿਧੀ ਤੋਂ ਦੂਰ ਕਰ ਦਿੱਤਾ। ਇਸ ਕਾਰਨ ਮਸੀਹੀ ਧਰਮ ਵਿੱਚ ਬੁਨਿਆਦੀ ਤੌਰ ਉੱਤੇ ਬਦਲਾਅ ਕਰ ਦਿੱਤਾ ਗਿਆ ਅਤੇ ਅੱਜ ਵੀ ਹਾਲਤ ਉਸੇ ਤਰ੍ਹਾਂ ਬਣੀ ਹੋਈ ਹੈ। ਅਸਲ ਵਿੱਚ ਇਹ ਬਹੁਤ ਦੁਖੀ ਹਾਲਤ ਹੈ।  

    ਕੀ ਅਸਲ ਵਿੱਚ ਪ੍ਰਭੂ ਯਿਸੂ ਨੇ ਪਾਪ ਤੋਂ ਸਾਨੂੰ ਸਿਰਫ਼ ਸਲੀਬ ਉੱਤੇ ਆਪਣੇ ਲਹੂ ਦੇ ਦੁਆਰਾ ਹੀ ਬਚਾਇਆ ਹੈ? ਜੇਕਰ ਕੁਝ ਲੋਕ ਜੋ ਸਿਰਫ਼ ਪ੍ਰਭੂ ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਉੱਤੇ ਹੀ ਵਿਸ਼ਵਾਸ ਕਰਦੇ ਹਨ, ਕੀ ਅਜਿਹੇ ਲੋਕਾਂ ਦੇ ਪਾਪ ਧੋ ਕੇ ਸ਼ੁੱਧ ਹੋ ਸਕਦੇ ਹਨ? ਨਹੀਂ। ਪ੍ਰਭੂ ਯਿਸੂ ਦੇ ਚੇਲਿਆਂ ਨੇ ਕਦੇ ਇਹ ਨਹੀਂ ਕਿਹਾ ਕਿ ਪ੍ਰਭੂ ਯਿਸੂ ਦਾ ਲਹੂ ਸੰਪੂਰਨ ਖੁਸ਼ਖ਼ਬਰੀ ਸੀ। ਰਸੂਲ ਯੂਹੰਨਾ ਗਵਾਹੀ ਦਿੰਦਾ ਹੈ ਕਿ ਉਸ ਨੇ ਪ੍ਰਭੂ ਯਿਸੂ ਨੂੰ ਆਹਮਣੇ-ਸਾਹਮਣੇ ਵੇਖਿਆ ਅਤੇ ਉਸ ਨੂੰ ਛੂਹਿਆ, ਜੋ ਜੀਉਂਦਾ ਵਚਨ ਅਤੇ ਸੱਚਾ ਚਾਨਣ ਹੈ। ਯੂਹੰਨਾ ਨੇ ਗਵਾਹੀ ਦਿੱਤੀ ਕਿ ਪ੍ਰਭੂ ਯਿਸੂ ਪਾਣੀ ਅਤੇ ਲਹੂ ਦੁਆਰਾ ਆਇਆ।

    ਪ੍ਰਭੂ ਯਿਸੂ ਮਸੀਹ ਇਸ ਦੁਨੀਆਂ ਵਿੱਚ ਸਾਡੇ ਸਾਰਿਆਂ ਦੇ ਲਈ ਪਾਪਬਲੀ ਬਣ ਕੇ ਆਇਆ ਅਤੇ ਇਸ ਉਦੇਸ਼ ਨਾਲ ਉਸ ਨੇ ਯਰਦਨ ਨਦੀ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲੋਂ ਬਪਤਿਸਮਾ ਲਿਆ ਸੀ ਅਤੇ ਸੰਸਾਰ ਦੇ ਸਾਰੇ ਪਾਪਾਂ ਨੂੰ ਖ਼ੁਦ ਆਪਣੇ ਉੱਤੇ ਲੈ ਲਿਆ ਸੀ। ਉਸ ਦੇ ਬਾਅਦ ਉਸ ਨੇ ਸਲੀਬ ਉੱਤੇ ਆਪਣੇ ਲਹੂ ਦੇ ਦੁਆਰਾ ਪਾਪ ਦੀ ਮਜ਼ਦੂਰੀ ਨੂੰ ਚੁੱਕਿਆ। ਇਹੀ ਸੱਚੀ ਖੁਸ਼ਖ਼ਬਰੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰਭੂ ਯਿਸੂ ਕੇਵਲ ਪਾਣੀ ਨਾਲ ਨਹੀਂ ਆਇਆ, ਪਰ ਪਾਣੀ ਅਤੇ ਲਹੂ ਨਾਲ ਆਇਆ, ਅਤੇ ਉਹ ਆਤਮਾ ਹੈ ਜੋ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪ੍ਰਭੂ ਯਿਸੂ ਪਰਮੇਸ਼ੁਰ ਹੈ, ਅਤੇ ਆਤਮਾ ਅਤੇ ਪਾਣੀ ਅਤੇ ਲਹੂ ਅਤੇ ਏਹ ਤਿੰਨੇ ਸਹਿਮਤ ਹਨ (1 ਯੂਹੰਨਾ 5:8)। ਸਿਰਫ਼ ਉਹ ਲੋਕ ਜੋ ਚੇਲੇ ਯੂਹੰਨਾ ਦੇ ਵਿਸ਼ਵਾਸ ਨਾਲ ਸਹਿਮਤ ਹਨ ਅਤੇ ਸੱਚੇ ਵਿਸ਼ਵਾਸੀ ਹਨ, ਸੰਸਾਰ ਉੱਤੇ ਜਿੱਤ ਪ੍ਰਾਪਤ ਕਰਦੇ ਹਨ।

    ਆਓ, ਅਸੀਂ ਸਲਾਹ ਕਰੀਏ (ਯਸਾਯਾਹ 1:18)

    ਕੀ ਅਸੀਂ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਕੱਢ ਦੇਈਏ ਅਤੇ ਫਿਰ ਵੀ ਬਚ ਸਕਦੇ ਹਾਂ? ਕਦੇ ਨਹੀਂ। ਆਤਮਾ, ਪਾਣੀ ਅਤੇ ਲਹੂ ਤਿੰਨੇ ਇੱਕ ਹਨ। ਇਹਨਾਂ ਵਿੱਚੋਂ ਕਿਸੇ ਇੱਕ ਦੇ ਬਿਨ੍ਹਾਂ ਵੀ ਖੁਸ਼ਖ਼ਬਰੀ ਕਦੇ ਸੰਪੂਰਨ ਨਹੀਂ ਹੋ ਸਕਦੀ ਅਤੇ ਜੇਕਰ ਅਸੀਂ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਹਟਾ ਦਿੰਦੇ ਹਾਂ, ਤਾਂ ਅਸੀਂ ਕਦੇ ਵੀ ਪਾਪਰਹਿਤ ਨਹੀਂ ਬਣ ਸਕਦੇ ਹਾਂ। ਜੇਕਰ ਲੋਕ ਪ੍ਰਭੂ ਯਿਸੂ ਦੇ ਬਪਤਿਸਮੇ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ ਜਿਸ ਦੇ ਦੁਆਰਾ ਉਨ੍ਹਾਂ ਦੇ ਸਾਰੇ ਪਾਪ ਪ੍ਰਭੂ ਯਿਸੂ ਦੇ ਉੱਤੇ ਪਾਏ ਗਏ ਹਨ, ਤਾਂ ਕੀ ਉਹ ਪੂਰੀ ਤਰ੍ਹਾਂ ਪਾਪ ਤੋਂ ਅਜ਼ਾਦ ਹੋ ਸਕਦੇ ਹਨ?

    ਪਰਮੇਸ਼ੁਰ ਸਾਨੂੰ ਬੁਲਾਉਂਦਾ ਹੈ, ਆਓ ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ। ਜੇ ਤੁਸੀਂ ਖੁਸ਼ੀ ਨਾਲ ਮੰਨੋ, ਤੁਸੀਂ ਧਰਤੀ ਦੇ ਪਦਾਰਥ ਖਾਓਗੇ। ਪਰ ਜੇ ਤੁਸੀਂ ਮੁੱਕਰ ਜਾਓ, ਤੇ ਆਕੀ ਹੋ ਜਾਓ, ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਤਾਂ ਯਹੋਵਾਹ ਦਾ ਮੁੱਖ ਵਾਕ ਹੈ (ਯਸਾਯਾਹ 1:18-20)।

    ਹੁਣ ਆਓ, ਅਸੀਂ ਪਰਮੇਸ਼ੁਰ ਦੇ ਲਿਖੇ ਗਏ ਵਚਨਾਂ ਉੱਤੇ ਮਿਲ ਕੇ ਵਿਚਾਰ ਕਰੀਏ। ਕੀ, ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ, ਕੀ ਉਸ ਨੇ ਸਾਡੇ ਸਾਰੇ ਪਾਪਾਂ ਨੂੰ ਨਹੀਂ ਧੋਤਾ? ਉਸ ਨੇ ਇਹ ਕਿਵੇਂ ਕੀਤਾ? ਪ੍ਰਭੂ ਯਿਸੂ ਮਸੀਹ ਜੋ ਪਰਮੇਸ਼ੁਰ ਹੈ, ਮਨੁੱਖੀ ਦੇਹ ਵਿੱਚ ਇਸ ਦੁਨੀਆਂ ਵਿੱਚ ਆਇਆ ਅਤੇ ਆਪਣੇ ਬਪਤਿਸਮੇ ਅਤੇ ਸਲੀਬ ਉੱਤੇ ਮੌਤ ਦੇ ਦੁਆਰਾ ਉਸ ਨੇ ਸਾਡੇ ਸਾਰੇ ਪਾਪਾਂ ਨੂੰ ਧੋ ਦਿੱਤਾ।

    ਉਨ੍ਹਾਂ ਦੇ ਲਈ ਜੋ ਖੁਸ਼ੀ ਨਾਲ ਸੱਚ ਦੇ ਵਚਨ ਦੀ ਪਾਲਣਾ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਸਵਰਗ ਦੇ ਰਾਜ ਵਿੱਚ ਹਜ਼ਾਰਾਂ ਸਾਲ ਅਤੇ ਸਦੀਪਕ ਜੀਵਨ ਦੀ ਬਰਕਤ ਪ੍ਰਦਾਨ ਕਰਦਾ ਹੈ। ਪਰ ਉਹ ਜੋ ਉਨ੍ਹਾਂ ਦੇ ਪਿਆਰ ਅਤੇ ਮੁਕਤੀ ਨੂੰ ਕਬੂਲ ਕਰਨ ਤੋਂ ਇਨਕਾਰ ਕਰਦੇ ਹਨ ਜਾਂ ਵਿਸ਼ਵਾਸ ਦੇ ਨਾਲ ਉਨ੍ਹਾਂ ਦੇ ਕੋਲ ਆਉਣਾ ਭੁੱਲ ਜਾਂਦੇ ਹਨ, ਉਨ੍ਹਾਂ ਦਾ ਨਿਆਂ ਹੋਵੇਗਾ ਅਤੇ ਉਨ੍ਹਾਂ ਨੂੰ ਸਦੀਪਕਾਲ ਦੇ ਲਈ ਅੱਗ ਦੀ ਝੀਲ ਵਿੱਚ ਪਾ ਦਿੱਤਾ ਜਾਵੇਗਾ।

    ਇਸ ਲਈ ਇਸ ਬੁਰੇ ਦਿਨ ਅਤੇ ਯੁੱਗ ਵਿੱਚ ਪਖੰਡ ਦੀ ਸਜ਼ਾ ਅਤੇ ਲਾਲਚ ਤੋਂ ਬਚਣ ਦੇ ਲਈ ਅਸੀਂ ਸੱਚੀ ਖੁਸ਼ਖ਼ਬਰੀ ਦੀ ਨੁਮਾਇੰਦਗੀ ਕਰੀਏ। ਅਸੀਂ ਸ਼ੈਤਾਨ ਦੀਆਂ ਬੁਰਿਆਈਆਂ ਅਤੇ ਸੰਸਾਰ ਦੀ ਗੰਦਗੀ ਨੂੰ ਹਰਾ ਸਕਦੇ ਹਾਂ। ਸਿਰਫ਼ ਸੱਚਿਆਈ ਦੇ ਵਚਨ ਉੱਤੇ ਧਿਆਨ ਦੇ ਕੇ, ਇਸ ਨੂੰ ਸੰਪੂਰਨ ਦਿਲ ਤੋਂ ਵਿਸ਼ਵਾਸ ਕਰਕੇ ਅਤੇ ਇਹ ਕਬੂਲ ਕਰਕੇ ਕਿ ਅਸੀਂ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਪਾਏ ਹੋਏ ਹਾਂ। ਪ੍ਰਭੂ ਯਿਸੂ ਨੇ ਕਿਹਾ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਤੇ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ (ਯੂਹੰਨਾ 8:31-32)। ਜਦੋਂ ਅਸੀਂ ਸਿਰਫ਼ ‘ਪਾਣੀ ਅਤੇ ਆਤਮਾ’ ਨਾਲ ਨਵਾਂ ਜਨਮ ਲੈਂਦੇ ਹਾਂ, ਤਦ ਅਸੀਂ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਦੇ ਹਾਂ, ਅਤੇ ਅਸੀਂ ਸਾਰੇ ਪਾਪਾਂ ਤੋਂ ਅਤੇ ਆਪਣੇ ਅੰਦਰ ਦੇ ਖਾਲੀਪਣ ਤੋਂ ਅਜ਼ਾਦ ਹੋ ਜਾਂਦੇ ਹਾਂ।

    ਜਦੋਂ ਸੱਚਾ ਚਾਨਣ ਚਮਕਦਾ ਹੈ, ਤਾਂ ਹਨੇਰਾ ਦੂਰ ਹੋ ਜਾਂਦਾ ਹੈ। ਚਾਨਣ ਅਤੇ ਹਨੇਰਾ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਭਾਵੇਂ ਇਹ ਯੁੱਗ ਹਨੇਰੇ ਵਿੱਚ ਕਿੰਨਾ ਹੀ ਡੂੰਘਾ ਕਿਉਂ ਨਾ ਡੁੱਬਾ ਹੋਵੇ, ਭਾਵੇਂ ਤੁਸੀਂ ਕਿੰਨੀ ਹੀ ਉਲਝਣ ਵਿੱਚ ਹੋਵੋ ਅਤੇ ਤੁਹਾਡੇ ਵਿੱਚ ਕਿੰਨਾ ਹੀ ਜ਼ਿਆਦਾ ਖਾਲੀਪਣ ਹੋਵੇ, ਜਿਸ ਸਮੇਂ ਤੁਸੀਂ ਆਪਣੇ ਦਿਲ ਵਿੱਚ ਪਾਣੀ ਅਤੇ ਆਤਮਾ ਨਾਲ ਜਨਮ ਪਾਉਣ ਦੀ ਖੁਸ਼ਖ਼ਬਰੀ ਨੂੰ ਕਬੂਲ ਕਰਦੇ ਹੋ, ਤਾਂ ਤੁਹਾਡਾ ਦਿਲ ਸੱਚ ਦੇ ਚਾਨਣ ਨਾਲ ਜਗਾਉਂਦਾ ਹੈ। ਕਿਉਂ ਜੋ ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ ਉਹ ਸਾਡਿਆਂ ਮਨਾਂ ਵਿੱਚ ਚਮਕਿਆ ਭਈ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁੱਖ ਵਿੱਚ ਪ੍ਰਕਾਸ਼ ਕਰੇ (2 ਕੁਰਿੰਥੀਆਂ 4:6)।

    ਆਓ, ਅਸੀਂ ‘ਪਾਣੀ ਅਤੇ ਆਤਮਾ’ ਦੀ ਖੁਸ਼ਖ਼ਬਰੀ ਦੇ ਵੱਲ ਮੁੜੀਏ

    ਮੈਂ ਆਪਣੀ ਪਹਿਲੀ ਕਿਤਾਬ ਕੀ ਅਸਲ ਵਿੱਚ ਤੁਹਾਡਾ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਹੋਇਆ ਹੈ? ਉਸ ਵਿੱਚ ਖੁਸ਼ਖ਼ਬਰੀ ਦੇ ਬਾਰੇ ਵਿੱਚ ਜਿਵੇਂ ਬਾਈਬਲ ਵਿੱਚ ਲਿਖਿਆ ਹੈ ਉਵੇਂ ਹੀ ਦੱਸਿਆ ਹੈ। ਪ੍ਰਸਤੁਤ ਕਿਤਾਬ ਉਸ ਦਾ ਨਤੀਜ਼ਾ ਹੈ। ਇਸ ਵਿੱਚ ਸੱਚੀ ਖੁਸ਼ਖ਼ਬਰੀ ਦੀ ਤੁਲਨਾ ਝੂਠੀ ਖੁਸ਼ਖ਼ਬਰੀ ਨਾਲ ਕੀਤੀ ਗਈ ਹੈ ਜੋ ਅੱਜ ਸਭਨੀ ਥਾਂਈਂ ਮੌਜ਼ੂਦ ਹੈ। ਮੈਨੂੰ ਆਸ ਹੈ ਕਿ ਮੈਂ ਇਸ ਕਿਤਾਬ ਦੇ ਮਾਧਿਅਮ ਨਾਲ ਸੱਚੇ ਮਸੀਹੀ ਵਿਅਕਤੀ ਨੂੰ ਝੂਠੀ ਗੱਲ ਦੇ ਧਰਮ-ਵਿਗਿਆਨਿਕ ਸਿਧਾਂਤ ਤੋਂ ਦੂਰ ਰੱਖ ਸਕਾਂਗਾ, ਅਤੇ ਇਸ ਦੇ ਨਾਲ ਹੀ ਉਸ ਨੂੰ ਪਾਣੀ ਅਤੇ ਲਹੂ ਦੀ ਖੁਸ਼ਖ਼ਬਰੀ ਦੀ ਸੱਚਿਆਈ ਨੂੰ ਗਹਿਰਾਈ ਨਾਲ ਦੱਸ ਸਕਾਂਗਾ ਜੋ ਸੰਪੂਰਨ ਬਾਈਬਲ ਵਿੱਚ ਪ੍ਰਗਟ ਹੋਈ ਹੈ। ਨਾਲ ਹੀ ਨਾਲ ਮੈਂ ਇਸ ਕਿਤਾਬ ਵਿੱਚ ਝੂਠੀ ਖੁਸ਼ਖ਼ਬਰੀ ਦੀਆਂ ਇਤਿਹਾਸਿਕ ਜੜ੍ਹਾਂ, ਝੂਠੀ ਖੁਸ਼ਖ਼ਬਰੀ ਦੀ ਅਸਲੀਅਤ ਅਤੇ ਝੂਠੀ ਸਿੱਖਿਆ ਜੋ ਪਰਮੇਸ਼ੁਰ ਦੀ ਸੱਚਿਆਈ ਦੇ ਵਿਰੁੱਧ ਹੈ, ਉਸ ਉੱਤੇ ਪ੍ਰਕਾਸ਼ ਪਾਇਆ ਹੈ। ਮੈਂ ਆਸ ਕਰਦਾ ਹਾਂ ਕਿ ਸੱਚਿਆਈ ਦੀ ਖੁਸ਼ਖ਼ਬਰੀ ਨੂੰ ਸਪੱਸ਼ਟ ਤੌਰ ਤੇ ਸਮਝਣ ਵਿੱਚ ਮੈਂ ਤੁਹਾਡੀ ਮਦਦ ਕਰ ਸਕਾਂਗਾ।

    ਮੇਰੇ ਹੋਰ ਸਾਥੀ, ਪਰਮੇਸ਼ੁਰ ਦੇ ਸੇਵਕ ਅਤੇ ਮੈਂ, ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਧਰਤੀ ਦੇ ਕੋਨੇ ਤੱਕ, ਜਦੋਂ ਤੱਕ ਪ੍ਰਭੂ ਯਿਸੂ ਆਪਣੀ ਮਹਿਮਾ ਵਿੱਚ ਫਿਰ ਨਾ ਆਵੇ, ਤਦ ਤੱਕ ਪ੍ਰਚਾਰ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਵੱਖਰੇ ਨਜ਼ਰੀਏ ਨਾਲ, ਇਸ ਵਿਸ਼ੇ ਉੱਤੇ ਅਨੇਕ ਆਤਮਿਕ ਕਿਤਾਬਾਂ ਪ੍ਰਕਾਸ਼ਿਤ ਕਰਨ ਜਾ ਰਹੇ ਹਾਂ।

    ਪਾਪ ਤੋਂ ਮੁਕਤੀ ਦਾ ਕੰਮ ਪਹਿਲਾਂ ਤੋਂ ਹੀ ਪੂਰਾ ਹੋ ਚੁੱਕਿਆ ਹੈ। ਸਵਰਗ ਦਾ ਦਰਵਾਜ਼ਾ ਖੁੱਲ੍ਹ ਚੁੱਕਿਆ ਹੈ। ਜੋ ਕੋਈ ਬਾਈਬਲ ਦੇ ਸੱਚ ਦੇ ਵਚਨ ਉੱਤੇ ਧਿਆਨ ਦਿੰਦਾ ਹੈ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦਾ ਹੈ, ਉਹ ਆਪਣੇ ਆਪ ਨੂੰ ਸ਼ੈਤਾਨ ਦੀ ਝੂਠੀ ਖੁਸ਼ਖ਼ਬਰੀ ਤੋਂ ਖ਼ੁਦ ਨੂੰ ਬਚਾਅ ਸਕਦਾ ਹੈ ਅਤੇ ਉਹ ਆਪਣੇ ਸਾਰੇ ਪਾਪਾਂ ਤੋਂ ਬਚ ਜਾਵੇਗਾ। ਉਹ ਪਰਮੇਸ਼ੁਰ ਦੀ ਬਰਕਤ ਪ੍ਰਾਪਤ ਕਰਕੇ ਸਵਰਗ ਦੇ ਰਾਜ ਵਿੱਚ ਦਾਖਿਲ ਹੋ ਸਕਦਾ ਹੈ। ਜਿਵੇਂ ਕਿ ਇਸਰਾਏਲੀ ਲੋਕਾਂ ਨੂੰ ਮਿਸਰ ਦੇਸ਼ ਦੀ ਗ਼ੁਲਾਮੀ ਤੋਂ ਮੂਸਾ ਦੇ ਦੁਆਰਾ ਛੁਡਾਇਆ ਗਿਆ ਸੀ, ਮੇਰੀ ਆਸ ਅਤੇ ਪ੍ਰਾਰਥਨਾ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਕਿਤਾਬਾਂ ਨੂੰ ਪੜ੍ਹ ਕੇ ਅਤੇ ਮੁਕਤੀ ਦੇ ਵਚਨਾਂ ਵਿੱਚ ਵਿਸ਼ਵਾਸ ਕਰਕੇ ਪਰਮੇਸ਼ੁਰ ਦੀ ਔਲਾਦ ਬਣ ਜਾਓਗੇ।

    ਪ੍ਰਭੂ ਸਾਨੂੰ ਉਤਸ਼ਾਹ ਨਾਲ ਬੁਲਾ ਰਿਹਾ ਹੈ ਅਤੇ ਕਹਿ ਰਿਹਾ ਹੈ, ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ (ਯਸਾਯਾਹ 55:1)। ਆਓ ਅਸੀਂ ਸਾਰੇ ਵਾਪਿਸ ਆਈਏ, ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪੂਰਾ ਵਿਸ਼ਵਾਸ ਕਰੀਏ। ਆਓ, ਅਸੀਂ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਤੋਂ ਬਚੀਏ ਅਤੇ ਉਸ ਦੀ ਦਯਾ ਦੇ ਸੰਸਾਰ ਵਿੱਚ ਦਾਖਿਲ ਹੋਈਏ ਅਤੇ ਉਸ ਦੀ ਅਦਭੁੱਤ ਬਰਕਤ ਪ੍ਰਾਪਤ ਕਰੀਏ।

    ਵਿਸ਼ੇ-ਸੂਚੀ

    ਭੂਮਿਕਾ

    1. ਨਵਾਂ ਜਨਮ ਪਾਉਣ ਦੀ ਮੂਲ ਖੁਸ਼ਖ਼ਬਰੀ ਦਾ ਅਰਥ (ਯੂਹੰਨਾ 3:1-6)

    2. ਮਸੀਹਤ ਵਿੱਚ ਝੂਠੇ ਮਸੀਹੀ ਅਤੇ ਪਖੰਡੀ ਲੋਕ (ਯਸਾਯਾਹ 28:13-14)

    3. ਸੱਚੀ ਆਤਮਿਕ ਸੁੰਨਤ (ਕੂਚ 12:43-49)

    4. ਪਾਪ ਦਾ ਸੱਚਾ ਅਤੇ ਸਹੀ ਇਕਰਾਰ ਕਿਵੇਂ ਕਰੀਏ? (1 ਯੂਹੰਨਾ 1:9)

    5. ਕਿਸਮਤ ਅਤੇ ਰੂਹਾਨੀ ਚੋਣ ਦੇ ਸਿਧਾਂਤ ਦਾ ਭਰਮ (ਰੋਮੀਆਂ 8:28-30)

    6. ਯਾਜਕ ਦੇ ਔਹੁੱਦੇ ਵਿੱਚ ਤਬਦੀਲੀ (ਇਬਰਾਨੀਆਂ 7:1-28)

    7. ਯਿਸੂ ਦਾ ਬਪਤਿਸਮਾ ਸਾਡੇ ਛੁਟਕਾਰੇ ਦੇ ਲਈ ਜ਼ਰੂਰੀ ਪ੍ਰਕਿਰਿਆ ਹੈ (ਮੱਤੀ 3:13-17)

    8. ਆਓ ਅਸੀਂ ਵਿਸ਼ਵਾਸ ਦੇ ਨਾਲ ਪਿਤਾ ਦੀ ਇੱਛਾ ਪੂਰੀ ਕਰੀਏ (ਮੱਤੀ 7:21-23)

    Sermon01.gif1.jpg

    ‘ਕਿਉਂ ਜੋ ਤੁਸਾਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ’ (ਗਲਾਤੀਆਂ 3:27)।

    ਨਵਾਂ ਜਨਮ ਪਾਉਣ ਦੀ ਮੂਲ ਖੁਸ਼ਖ਼ਬਰੀ ਦਾ ਅਰਥ

    < ਯੂਹੰਨਾ 3:1-6 >

    ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ੁਰ ਉਹ ਦੇ ਨਾਲ ਨਾ ਹੋਵੇ। ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ। ਨਿਕੁਦੇਮੁਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕੁਰ ਜੰਮ ਸੱਕਦਾ ਹੈ? ਕੀ ਇਹ ਹੋ ਸੱਕਦਾ ਹੈ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰ ਜਾਵੇ ਅਤੇ ਜੰਮੇ? ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ। ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ।

    ਬਾਈਬਲ ਦੇ ਅਨੁਸਾਰ ਨਵਾਂ ਜਨਮ ਪਾਉਣ ਦਾ ਅਰਥ ਕੀ ਹੈ?

    ਇਸ ਦੁਨੀਆਂ ਵਿੱਚ, ਬਹੁਤ ਸਾਰੇ ਲੋਕ ਹਨ ਜੋ ਸਿਰਫ਼ ਯਿਸੂ ਉੱਤੇ ਵਿਸ਼ਵਾਸ ਕਰਕੇ ਨਵਾਂ ਜਨਮ ਪਾਉਣਾ ਚਾਹੁੰਦੇ ਹਨ। ਕਿਵੇਂ? ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਨਵਾਂ ਜਨਮ ਪਾਉਣਾ ਸਾਡੇ ਉੱਤੇ ਨਹੀਂ ਹੈ। ਦੂਜੇ ਸ਼ਬਦਾਂ ਵਿੱਚ, ਇਹ ਕੁਝ ਤਾਂ ਹੈ ਜੋ ਕਿ ਇਕੱਲੇ ਸਾਡੇ ਕੰਮਾਂ ਦੇ ਨਤੀਜ਼ੇ ਨਾਲ ਨਹੀਂ ਹੋ ਸਕਦਾ।

    ਲੱਗਭੱਗ ਸਾਰੇ ਮਸੀਹੀਆਂ ਦੀ ਇਹ ਗ਼ਲਤ ਧਾਰਨਾ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦਾ ਨਵਾਂ ਜਨਮ ਹੋ ਗਿਆ ਹੈ। ਇਸ ਲਈ ਉਹ ਹੇਠਾਂ ਲਿਖੇ ਕਾਰਨਾਂ ਨਾਲ ਆਪਸ ਵਿੱਚ ਵਿਸ਼ਵਾਸ ਕਰਦੇ ਹਨ। ਕੁਝ ਲੋਕ ਕਈ ਨਵੀਂ ਕਲੀਸੀਆ ਬਣਾਉਣ ਦੇ ਦੁਆਰਾ ਮੁਕਤੀ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਵਿੱਚ ਜਿੱਥੇ ਪਰਮੇਸ਼ੁਰ ਦਾ ਵਚਨ ਨਹੀਂ ਪਹੁੰਚਿਆ ਹੈ, ਅਜਿਹੇ ਦੂਰ-ਦੁਰਾਡੇ ਦੇ ਥਾਵਾਂ ਵਿੱਚ ਪ੍ਰਚਾਰ ਕਰਨ ਦੇ ਲਈ ਯਿਸੂ ਮਸੀਹ ਦੇ ਵਰਗੇ ਮਿਸ਼ਨਰੀ ਦੇ ਰੂਪ ਵਿੱਚ ਸਮਰਪਿਤ ਕਰਦੇ ਹਨ, ਅਤੇ ਕੁਝ ਲੋਕ ਵਿਆਹ ਤੋਂ ਬਿਲਕੁਲ ਇਨਕਾਰ ਕਰਦੇ ਹਨ। ਉਹ ਆਪਣੀ ਸਾਰੀ ਸ਼ਕਤੀ ਪਰਮੇਸ਼ੁਰ ਦੇ ਕੰਮ ਵਿੱਚ ਖਰਚ ਕਰਦੇ ਹਨ ਇਸ ਵਿਸ਼ਵਾਸ ਨਾਲ ਕਿ ਇਹੀ ਪਰਮੇਸ਼ੁਰ ਦਾ ਕੰਮ ਹੈ।

    ਇਹੀ ਸਭ ਕੁਝ ਨਹੀਂ ਹੈ। ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਆਪਣੀ ਵੱਡੀ ਰਕਮ ਆਪਣੇ ਚਰਚ ਵਿੱਚ ਦਾਨ ਦਿੰਦੇ ਹਨ, ਬਹੁਤ ਸਾਰੇ ਲੋਕ ਆਪਣੇ ਚਰਚ ਦੇ ਫਰਸ਼ ਦੀ ਹਰ ਇੱਕ ਦਿਨ ਸਾਫ਼ ਸਫਾਈ, ਝਾੜੂ-ਪੋਚਾ ਕਰਦੇ ਹਨ। ਕੁਲ ਮਿਲਾ ਕੇ ਉਹ ਆਪਣੀ ਸਾਰੀ ਧਨ-ਦੌਲਤ ਅਤੇ ਸਮੇਂ ਨੂੰ ਆਪਣੇ ਚਰਚ ਵਿੱਚ ਦਾਨ ਕਰ ਦਿੰਦੇ ਹਨ ਅਤੇ ਉਹ ਵਿਸ਼ਵਾਸ ਕਰਦੇ ਹਨ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੂੰ ਜੀਵਨ ਦਾ ਤਾਜ ਪ੍ਰਾਪਤ ਹੋਵੇਗਾ। ਉਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੇ ਕੰਮਾਂ ਦੀ ਪ੍ਰਸ਼ੰਸਾ ਕਰੇਗਾ ਅਤੇ ਉਨ੍ਹਾਂ ਨੂੰ ਨਵਾਂ ਜਨਮ ਪਾਉਣ ਦੀ ਆਗਿਆ ਪ੍ਰਦਾਨ ਕਰੇਗਾ।

    ਸੱਚਿਆਈ ਇਹ ਹੈ ਕਿ ਬਹੁਤ ਸਾਰੇ ਸਮਰਪਿਤ ਲੋਕ ਹਨ ਜੋ ਨਵਾਂ ਜਨਮ ਲੈਣਾ ਚਾਹੁੰਦੇ ਹਨ। ਅਜਿਹੇ ਲੋਕ ਸਭ ਜਗ੍ਹਾ ਪਾਏ ਜਾਂਦੇ ਹਨ। ਉਹ ਔਖਾ ਕੰਮ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਇੱਕ ਦਿਨ ਜ਼ਰੂਰ ਪਰਮੇਸ਼ੁਰ ਉਨ੍ਹਾਂ ਨੂੰ ਬਰਕਤ ਦੇਵੇਗਾ ਅਤੇ ਉਨ੍ਹਾਂ ਦਾ ਨਵਾਂ ਜਨਮ ਹੋਵੇਗਾ। ਇਹ ਲੋਕ ਬਹੁਤ ਸਾਰੇ ਧਾਰਮਿਕ ਸੰਸਥਾਨਾਂ ਵਿੱਚ, ਬਾਈਬਲ ਕਾਲਜਾਂ ਅਤੇ ਸਿਹਤ ਸੁਧਾਰ ਕੇਂਦਰਾਂ ਵਿੱਚ ਪਾਏ ਜਾਂਦੇ ਹਨ। ਇਹ ਬਹੁਤ ਬਦਕਿਸਮਤੀ ਭਰਿਆ ਹੈ ਕਿ ਉਹ ਨਵਾਂ ਜਨਮ ਪਾਉਣ ਦੀ ਸੱਚਿਆਈ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਹਨ।

    ਉਹ ਸਾਰੇ ਆਪਣੇ ਕੰਮਾਂ ਦੇ ਪ੍ਰਤੀਫਲ ਦੁਆਰਾ ਸੋਚਦੇ ਹਨ, ਜੇਕਰ ਮੈਂ ਇਹ ਕੰਮ ਸਹੀ ਤੌਰ ਤੇ ਕਰਾਂ ਤਾਂ ਮੇਰਾ ਨਵਾਂ ਜਨਮ ਹੋ ਜਾਵੇਗਾ। ਇਸ ਲਈ ਉਹ ਅਜਿਹੇ ਕੰਮਾਂ ਵਿੱਚ ਆਪਣੀ ਸਾਰੀ ਕੋਸ਼ਿਸ਼ ਲਗਾ ਦਿੰਦੇ ਹਨ, ਉਹ ਸੋਚਦੇ ਹਨ ਕਿ ਉਹ ਨਵਾਂ ਜਨਮ ਪਾਉਣ ਲਈ ਜ਼ਰੂਰੀ ਅਧਾਰ ਬਣਾ ਰਹੇ ਹਨ ਅਤੇ ਸੋਚਦੇ ਹਨ ਕਿ ‘ਰੈੱਵ. ਵੇਸਲੀ ਦੇ ਵਾਂਗ ਮੇਰਾ ਵੀ ਇੱਕ ਦਿਨ ਨਵਾਂ ਜਨਮ ਹੋਵੇਗਾ!’ ਯੂਹੰਨਾ 3:8 ਆਇਤ ਪੜ੍ਹ ਕੇ ਉਹ ਵਿਆਖਿਆ ਕਰਦੇ ਹਨ ਕਿ ਨਵਾਂ ਜਨਮ ਪਾਉਣ ਦੀ ਬਰਕਤ ਕਿੱਥੋਂ ਆਉਂਦੀ ਹੈ, ਜਾਂ ਇਹ ਕਿੱਥੇ ਜਾਂਦੀ ਹੈ।

    ਇਸ ਲਈ ਉਹ ਇਸ ਆਸ ਵਿੱਚ ਸਿਰਫ਼ ਔਖਾ ਕੰਮ ਕਰਦੇ ਹਨ ਕਿ ਇੱਕ ਦਿਨ ਯਿਸੂ ਉਨ੍ਹਾਂ ਨੂੰ ਜ਼ਰੂਰ ਨਵਾਂ ਜਨਮ ਪਾਉਣ ਦੀ ਆਗਿਆ ਦੇ ਸਕਦਾ ਹੈ। ਇੱਥੇ ਬਹੁਤ ਸਾਰੇ ਲੋਕ ਹਨ ਜੋ ਸੋਚਦੇ ਹਨ, ਜੇਕਰ ਮੈਂ ਇਸੇ ਤਰ੍ਹਾਂ ਕੋਸ਼ਿਸ਼ ਕਰਦਾ ਰਹਾਗਾਂ ਤਾਂ ਯਿਸੂ ਮੈਨੂੰ ਨਵਾਂ ਜਨਮ ਪਾਉਣ ਦੀ ਆਗਿਆ ਇੱਕ ਦਿਨ ਜ਼ਰੂਰ ਦੇਵੇਗਾ। ਇਸ ਗੱਲ ਨੂੰ ਜਾਣੇ ਬਿਨ੍ਹਾਂ ਕਿ ਇੱਕ ਦਿਨ ਉਨ੍ਹਾਂ ਦਾ ਨਵਾਂ ਜਨਮ ਹੋਵੇਗਾ। ਕਿਸੇ ਸਵੇਰ ਮੈਂ ਨਵਾਂ ਜਨਮ ਪਾ ਕੇ ਜਾਗ ਉੱਠਾਂਗਾ ਅਤੇ ਜਾਣਾਂਗਾ ਕਿ ਮੈਂ ਸਵਰਗ ਵਿੱਚ ਪਹੁੰਚ ਗਿਆ ਹਾਂ। ਇਹ ਕਿਹੋ ਜਿਹੀ ਅਸਫ਼ਲ ਆਸ ਅਤੇ ਵਿਸ਼ਵਾਸ ਹੈ।

    ਇਸ ਤਰ੍ਹਾਂ ਸਾਡਾ ਨਵਾਂ ਜਨਮ ਕਦੇ ਨਹੀਂ ਹੋ ਸਕਦਾ! ਸ਼ਰਾਬ ਅਤੇ ਨਸ਼ੇ ਤੋਂ ਦੂਰ ਰਹਿ ਕੇ ਸਾਡਾ ਨਵਾਂ ਜਨਮ ਕਦੇ ਨਹੀਂ ਹੋ ਸਕਦਾ ਹੈ, ਭਾਵੇਂ ਅਸੀਂ ਲਗਾਤਾਰ ਚਰਚ ਜਾਂਦੇ ਹੋਈਏ। ਜਿਵੇਂ ਕਿ ਯਿਸੂ ਕਹਿੰਦਾ ਹੈ - ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣ ਦੇ ਲਈ ਸਾਨੂੰ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਲੈਣਾ ਹੈ। ਅਤੇ ਨਵਾਂ ਜਨਮ ਪਾਉਣ ਦੇ ਲਈ ਪਰਮੇਸ਼ੁਰ ਦੀ ਇੱਕ ਹੀ ਸ਼ਰਤ ਹੈ, ਪਾਣੀ ਅਤੇ ਆਤਮਾ ਉੱਤੇ ਵਿਸ਼ਵਾਸ।

    ਜੇਕਰ ਇੱਕ ਮਨੁੱਖ ਜਿਸ ਦਾ ਪਾਣੀ ਅਤੇ ਆਤਮਾ ਨਾਲ ਹੁਣ ਤੱਕ ਨਵਾਂ ਜਨਮ ਨਹੀਂ ਹੋਇਆ ਹੈ। ਉਸ ਦੇ ਧਾਰਮਿਕਤਾ ਦੇ ਸਾਰੇ ਕੰਮ ਯਿਸੂ ਦੇ ਸਾਹਮਣੇ ਬੇਕਾਰ ਹਨ। ਉਨ੍ਹਾਂ ਦਾ ਭੇਂਟ ਚੜ੍ਹਾਉਣ, ਦਾਨ ਦੇਣ ਜਾਂ ਡੂੰਘੀ ਧਾਰਮਿਕ ਸ਼ਰਧਾ ਨਾਲ ਕਦੇ ਨਵਾਂ ਜਨਮ ਨਹੀਂ ਹੋ ਸਕਦਾ। ਇੱਕ ਵਿਅਕਤੀ ਸੋਚਦਾ ਹੈ ਕਿ ਕਿਸ ਨੇ ਨਵਾਂ ਜਨਮ ਪਾਇਆ ਹੈ ਇਹ ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ, ਉਹ ਕਦੇ ਨਹੀਂ ਜਾਣ ਸਕਦਾ ਕਿ ਉਸ ਦਾ ਨਵਾਂ ਜਨਮ ਹੋਇਆ ਹੈ ਜਾਂ ਨਹੀਂ।

    ਇਸ ਤਰ੍ਹਾਂ ਸੋਚਣਾ ਅਸਾਨ ਹੈ, ਪਰ ਨਵਾਂ ਜਨਮ ਪਾਏ ਹੋਏ ਮੇਜ ਦੇ ਹੇਠਾਂ ਲੁਕ ਨਹੀਂ ਸਕਦੇ ਹਨ। ਇਸ ਨੂੰ ਉਹ ਆਪਣੇ ਵਿੱਚ ਜ਼ਰੂਰ ਜਾਨਣਗੇ ਅਤੇ ਦੂਜੇ ਲੋਕ ਵੀ ਇਸ ਨੂੰ ਮਹਿਸੂਸ ਕਰਨਗੇ।

    ਅਸੀਂ ਸੰਸਾਰਿਕ ਤੌਰ ਤੇ ਇਸ ਨੂੰ ਅਨੁਭਵ ਨਹੀਂ ਕਰ ਸਕਦੇ, ਪਰ ਅਸੀਂ ਇਸ ਨੂੰ ਬਿਨ੍ਹਾਂ ਸ਼ੱਕ ਆਤਮਿਕ ਤੌਰ ਤੇ ਜ਼ਿਆਦਾ ਚੰਗੀ ਤਰ੍ਹਾਂ ਅਨੁਭਵ ਕਰ ਸਕਦੇ ਹਾਂ। ਜਿਸ ਦਾ ਅਸਲ ਵਿੱਚ ਨਵਾਂ ਜਨਮ ਹੋਇਆ ਹੈ ਉਨ੍ਹਾਂ ਵਿਸ਼ਵਾਸੀਆਂ ਦਾ ਪਰਮੇਸ਼ੁਰ ਦੇ ਵਚਨ, ਪਾਣੀ, ਲਹੂ ਅਤੇ ਆਤਮਾ ਦੇ ਵਚਨਾਂ ਨਾਲ ਨਵਾਂ ਜਨਮ ਹੋਇਆ ਹੈ। ਜਿਨ੍ਹਾਂ ਨੇ ਨਵਾਂ ਜਨਮ ਨਹੀਂ ਲਿਆ ਹੈ ਉਹ ਇਸ ਨੂੰ ਨਹੀਂ ਸਮਝਦੇ ਹਨ, ਇਹ ਠੀਕ ਉਵੇਂ ਹੀ ਹੈ ਜਿਵੇਂ ਨਿਕੁਦੇਮੁਸ ਨਹੀਂ ਸਮਝ ਸਕਿਆ।

    ਇਸ ਲਈ ਸਾਨੂੰ ਵਚਨ ਦੀ ਸੱਚਿਆਈ ਨੂੰ ਸੁਣਨਾ ਹੈ, ਛੁਟਕਾਰਾ ਯਿਸੂ ਦੇ ਬਪਤਿਸਮੇ ਅਤੇ ਲਹੂ ਨਾਲ ਹੈ। ਜਿਵੇਂ ਅਸੀਂ ਪਰਮੇਸ਼ੁਰ ਦੇ ਵਚਨ ਨੂੰ ਸੁਣਦੇ ਅਤੇ ਸਿੱਖਦੇ ਹਾਂ, ਅਸੀਂ ਉਸ ਦੇ ਅੰਦਰ ਸੱਚਿਆਈ ਨੂੰ ਪਾਉਂਦੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਮਨਾਂ ਨੂੰ ਖੋਲ੍ਹੀਏ ਅਤੇ ਧਿਆਨ ਨਾਲ ਸੁਣੀਏ।

    ‘ਪੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੋ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ। ਹਰ ਕੋਈ ਜੋ ਆਤਮਾ ਤੋਂ ਜੰਮਿਆ ਸੋ ਇਹੋ ਜਿਹਾ ਹੈ’ (ਯੂਹੰਨਾ 3:8)।

    ਜਦੋਂ ਇੱਕ ਵਿਅਕਤੀ ਜਿਸ ਦਾ ਨਵਾਂ ਜਨਮ ਨਹੀਂ ਹੋਇਆ ਹੈ ਇਸ ਆਇਤ ਨੂੰ ਪੜ੍ਹਦਾ ਹੈ, ਤਾਂ ਉਹ ਸੋਚਦਾ ਹੈ: ਔਹ! ਯਿਸੂ ਕਹਿੰਦਾ ਹੈ ਕਿ ਉਹ ਨਹੀਂ ਜਾਣਦਾ ਹੈ ਕਿ ਕਦੋਂ ਮੈਂ ਨਵਾਂ ਜਨਮ ਪਾਇਆ ਹੈ। ਕੋਈ ਵੀ ਨਹੀਂ ਜਾਣਦਾ ਹੈ। ਅਤੇ ਇਹ ਵਿਚਾਰ ਉਸ ਨੂੰ ਤਸੱਲੀ ਦਿੰਦਾ ਹੈ, ਪਰ ਇਹ ਸਹੀ ਨਹੀਂ ਹੈ। ਅਸੀਂ ਨਹੀਂ ਜਾਣਦੇ ਹਵਾ ਕਿੱਥੋਂ ਆਉਂਦੀ ਹੈ ਅਤੇ ਕਿੱਥੇ ਚੱਲੀ ਜਾਂਦੀ ਹੈ, ਪਰ ਪਰਮੇਸ਼ੁਰ ਸਭ ਕੁਝ ਜਾਣਦਾ ਹੈ।

    ਨਵਾਂ ਜਨਮ ਪਾਇਆ ਵਿਅਕਤੀ ਵੀ, ਇੱਥੋਂ ਤੱਕ ਕੁਝ ਲੋਕ ਜੋ ਸ਼ੁਰੂ ਵਿੱਚ ਇਸ ਸੱਚਿਆਈ ਨੂੰ ਨਹੀਂ ਸਮਝ ਪਾਉਂਦੇ ਹਨ। ਇਹ ਸਮਝਣ ਯੋਗ ਹੈ। ਪਰ ਇੱਕ ਅਜਿਹੇ ਵਿਅਕਤੀ ਦੇ ਦਿਲ ਵਿੱਚ, ਯਿਸੂ ਦੇ ਬਪਤਿਸਮੇ ਅਤੇ ਉਸ ਦੇ ਲਹੂ ਦੇ ਦੁਆਰਾ ਛੁਟਕਾਰੇ ਦੀ ਇਹੀ ਖੁਸ਼ਖ਼ਬਰੀ ਹੈ।

    ਇਹੀ ਨਵਾਂ ਜਨਮ ਪਾਏ ਹੋਏ ਦੀ ਗਵਾਹੀ ਹੈ। ਉਹੀ ਜੋ ਖੁਸ਼ਖ਼ਬਰੀ ਸੁਣਦਾ ਅਤੇ ਸਮਝਦਾ ਹੈ: ਔਹ, ਤਦ ਮੈਂ ਪਾਪ ਤੋਂ ਅਜ਼ਾਦ ਹਾਂ। ਤਦ, ਮੇਰਾ ਨਵਾਂ ਜਨਮ ਹੁੰਦਾ ਹੈ ਅਤੇ ਮੈਂ ਬਚ ਜਾਂਦਾ ਹਾਂ। ਜਦੋਂ ਉਹ ਵਿਸ਼ਵਾਸ ਕਰਦਾ ਹੈ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਆਪਣੇ ਦਿਲ ਵਿੱਚ ਕਬੂਲ ਕਰਦਾ ਹੈ, ਤਦ ਉਹ ਧਰਮੀ ਅਤੇ ਪਰਮੇਸ਼ੁਰ ਦੀ ਔਲਾਦ ਬਣ ਜਾਂਦਾ ਹੈ।

    ਕੁਝ ਲੋਕ ਅਕਸਰ ਪੁੱਛਦੇ ਹਨ, ਕੀ ਤੁਹਾਡਾ ਨਵਾਂ ਜਨਮ ਹੋਇਆ ਹੈ? ਅਤੇ ਉਹ ਉੱਤਰ ਦਿੰਦੇ ਹਨ, ਅਜੇ ਨਹੀਂ। ਤਦ ਕੀ ਤੁਸੀਂ ਮੁਕਤੀ ਪਾਈ ਹੈ? ਹਾਂ, ਮੈਂ ਵਿਸ਼ਵਾਸ ਕਰਦਾ ਹਾਂ। ਪਰ ਇਹ ਇੱਕ ਵਿਰੋਧਾਭਾਸੀ ਵਾਕ ਹੈ, ਕੀ ਉਹ ਅਜਿਹਾ ਨਹੀਂ ਕਹਿੰਦਾ ਹੈ? ਉਹ ਅਜਿਹਾ ਇਸ ਲਈ ਸੋਚਦਾ ਹੈ ਕਿ ਜਦੋਂ ਇੱਕ ਵਿਅਕਤੀ ਦਾ ਨਵਾਂ ਜਨਮ ਹੁੰਦਾ ਹੈ, ਤਾਂ ਉਸ ਦੇ ਸਰੀਰ ਵਿੱਚ ਵੀ ਪਰਿਵਰਤਨ ਹੁੰਦਾ ਹੈ।

    ਜੋ ਲੋਕ ਮੰਨਦੇ ਹਨ ਕਿ ਨਵਾਂ ਜਨਮ ਹੋਣਾ, ਸਾਡੇ ਜੀਵਨ ਪੱਧਰ ਵਿੱਚ ਸੁਭਾਵਿਕ ਪਰਿਵਰਤਨ ਹੋਣ ਵਰਗਾ ਹੈ। ਪਰ ਸੱਚਿਆਈ ਇਹ ਹੈ ਕਿ ਉਹ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਪਾਉਣ ਦੀ ਖੁਸ਼ਖ਼ਬਰੀ ਨੂੰ ਨਹੀਂ ਸਮਝਦੇ ਹਨ।

    ਇੱਥੇ ਬਹੁਤ ਸਾਰੇ ਲੋਕ ਹਨ ਜੋ ਨਵਾਂ ਜਨਮ ਹੋਣ ਦੇ ਅਰਥ ਨੂੰ ਨਹੀਂ ਸਮਝਦੇ ਹਨ। ਇਹ ਇੱਕ ਤਰਸਯੋਗ ਹਾਲਤ ਹੈ, ਇਹ ਸਿਰਫ਼ ਆਮ ਵਿਸ਼ਵਾਸੀ ਨਹੀਂ ਹਨ, ਪਰ ਬਹੁਤ ਸਾਰੇ ਚਰਚ ਦੇ ਆਗੂ ਵੀ ਹਨ ਜੋ ਇਸ ਭਰਮ ਦੀ ਹਾਲਤ ਵਿੱਚ ਚੱਲਦੇ ਜਾ ਰਹੇ ਹਨ। ਅਜਿਹੇ ਲੋਕਾਂ ਦੇ ਲਈ ਜਿਨ੍ਹਾਂ ਨੇ ਨਵਾਂ ਜਨਮ ਪਾਇਆ ਹੈ, ਉਨ੍ਹਾਂ ਦਾ ਦਿਲ ਉਨ੍ਹਾਂ ਦੇ ਲਈ ਰੋਂਦਾ ਹੈ।

    ਜਦੋਂ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਕੀ ਇਸ ਕਾਰਨ ਸਵਰਗ ਵਿੱਚ ਸਾਡੇ ਪਰਮੇਸ਼ੁਰ ਯਿਸੂ ਨੂੰ ਕਿੰਨੀ ਜ਼ਿਆਦਾ ਦਰਦ ਹੁੰਦੀ ਹੋਵੇਗੀ? ਆਓ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸ ਦੇ ਲਹੂ ਨਾਲ ਨਵਾਂ ਜਨਮ ਪਾਉਣ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਸਾਡੇ ਸਾਰਿਆਂ ਦਾ ਨਵਾਂ ਜਨਮ ਹੋਵੇ।

    ਨਵਾਂ ਜਨਮ ਹੋਣ ਅਤੇ ਬਚਾਅ ਲਏ ਜਾਣ ਦਾ ਅਰਥ ਇੱਕੋ ਜਿਹਾ ਹੈ। ਕਿਵੇਂ, ਇੱਥੇ ਬਹੁਤ ਸਾਰੇ ਲੋਕ ਹਨ ਜੋ ਇਸ ਸੱਚਿਆਈ ਨੂੰ ਨਹੀਂ ਜਾਣਦੇ ਹਨ। ਨਵਾਂ ਜਨਮ ਹੋਣ ਦਾ ਅਰਥ ਹੈ ਕਿ ਇੱਕ ਵਿਅਕਤੀ ਦੇ ਦਿਲ ਦੇ ਪਾਪਾਂ ਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਧੋ ਦਿੱਤਾ ਗਿਆ ਹੈ। ਇਸ ਦਾ ਅਰਥ, ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸ ਦੇ ਬਲੀਦਾਨ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਹੋਣਾ ਹੈ।

    ਨਵਾਂ ਜਨਮ ਪਾਉਣ ਤੋਂ ਪਹਿਲਾਂ ਲੋਕ ਪਾਪੀ ਹੁੰਦੇ ਹਨ। ਪਰ ਨਵਾਂ ਜਨਮ ਪਾਉਣ ਦੇ ਬਾਅਦ, ਉਹ ਪੂਰਨ ਤੌਰ ਤੇ ਪਾਪ ਰਹਿਤ ਹੋ ਜਾਂਦੇ ਹਨ। ਨਵਾਂ ਜਨਮ ਪਾਇਆ ਹੋਇਆ ਇੱਕ ਵਿਅਕਤੀ ਨਵੀਂ ਸ੍ਰਿਸ਼ਟੀ ਦੇ ਵਾਂਗ ਹੋ ਜਾਂਦਾ ਹੈ। ਉਹ ਮੁਕਤੀ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਇੱਕ ਔਲਾਦ ਬਣ ਜਾਂਦਾ ਹੈ।

    ਨਵਾਂ ਜਨਮ ਪਾਉਣ ਦਾ ਅਰਥ ਯਿਸੂ ਦੇ ਬਪਤਿਸਮੇ ਦੇ ਬਸਤਰ ਨੂੰ ਪਹਿਨਣਾ, ਯਿਸੂ ਦੇ ਨਾਲ ਸਲੀਬ ਉੱਤੇ ਮਰਨਾ ਅਤੇ ਉਸ ਦੇ ਨਾਲ ਜੀ ਉੱਠਣਾ ਹੈ। ਇਸ ਦਾ ਅਰਥ, ਯਿਸੂ ਦੇ ਬਪਤਿਸਮੇ ਅਤੇ ਸਲੀਬ ਦੇ ਵਚਨਾਂ ਦੇ ਦੁਆਰਾ ਇੱਕ ਵਿਅਕਤੀ ਦਾ ਧਰਮੀ ਠਹਿਰਾਇਆ ਜਾਣਾ ਹੈ।

    ਜਦੋਂ ਇੱਕ ਵਿਅਕਤੀ ਮਾਂ ਦੀ ਕੁੱਖ ਤੋਂ ਜਨਮ ਲੈਂਦਾ ਹੈ, ਉਹ ਇੱਕ ਪਾਪੀ ਹੁੰਦਾ ਹੈ। ਪਰ ਜਦੋਂ ਉਹ ਪਾਣੀ ਅਤੇ ਆਤਮਾ ਨਾਲ ਨਵਾਂ ਜਨਮ ਪਾਉਣ ਦੀ ਸੱਚੀ ਖੁਸ਼ਖ਼ਬਰੀ ਨੂੰ ਸੁਣਦਾ ਹੈ,

    Enjoying the preview?
    Page 1 of 1