Discover millions of ebooks, audiobooks, and so much more with a free trial

Only $11.99/month after trial. Cancel anytime.

ਬਹੁਤੀਆਂ ਨੂੰ ਸੱਦਾ
ਬਹੁਤੀਆਂ ਨੂੰ ਸੱਦਾ
ਬਹੁਤੀਆਂ ਨੂੰ ਸੱਦਾ
Ebook339 pages2 hours

ਬਹੁਤੀਆਂ ਨੂੰ ਸੱਦਾ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641354011
ਬਹੁਤੀਆਂ ਨੂੰ ਸੱਦਾ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਬਹੁਤੀਆਂ ਨੂੰ ਸੱਦਾ

Related ebooks

Reviews for ਬਹੁਤੀਆਂ ਨੂੰ ਸੱਦਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਬਹੁਤੀਆਂ ਨੂੰ ਸੱਦਾ - Dag Heward-Mills

    ਵਿਸ਼ੇ-ਵਸਤੂ

    ਵਿਸ਼ੇ-ਵਸਤੂ

    ਅਧਿਆਇ 1

    ਤੁਸੀਂ ਅਜੇ ਤੱਕ ਜੀਉਂਦੇ ਕਿਉਂ ਹੋ

    ਅਧਿਆਇ 2

    ਬਹੁਤ ਸਾਰੇ ਮਸੀਹੀ ਬੁਲਾਏ ਹੋਏ ਹਨ

    ਅਧਿਆਇ 3

    ਕਿੰਨੇ ਅਲੱਗ-ਅਲੱਗ ਲੋਕ ਬੁਲਾਏ ਗਏ ਸੀ

    ਅਧਿਆਇ 4

    ਸੱਦੇ ਹੋਏ ਲੋਕਾਂ ਦੀਆਂ ਵਿਸ਼ੇਸ਼ਤਾਵਾਂ

    ਅਧਿਆਇ 5

    ਸੱਦੇ ਜਾਣ ਦਾ ਕੀ ਅਰਥ ਹੈ

    ਅਧਿਆਇ 6

    ਇੱਕ ਵਿਅਕਤੀ ਦੀਆਂ ਬੁਲਾਹਟ ਦੀਆਂ ਰੇਖਾਵਾਂ

    ਅਧਿਆਇ 7

    ਤੁਹਾਡੇ ਮਨ ਵਿੱਚ ਕੀ ਹੈ?

    ਅਧਿਆਇ 8

    ਪਰਮੇਸ਼ੁਰ ਤੁਹਾਡੇ ਕੰਮਾਂ ਦੀ ਕਿਵੇਂ ਜਾਂਚ-ਪੜਤਾਲ ਕਰਦਾ ਹੈ

    ਅਧਿਆਇ 9

    ਨਰਕ ਦੇ ਲਈ ਅੰਨ੍ਹੇ ਹੋਣ ਦੇ ਕਾਰਨ ਤੁਸੀਂ ਬੰਜਰ ਹੋ

    ਅਧਿਆਇ 10

    ਸਵਰਗ ਦੇ ਲਈ ਅੰਨ੍ਹੇ ਹੋਣ ਦੇ ਕਾਰਨ ਤੁਸੀਂ ਬੰਜ਼ਰ ਹੋ

    ਅਧਿਆਇ 11

    ਤੰਗ ਨਜ਼ਰ ਹੋਣ ਦੇ ਕਾਰਨ ਤੁਸੀਂ ਬੰਜਰ ਹੋ

    ਅਧਿਆਇ 12

    ਭੁਲਾ ਦਿੱਤੇ ਜਾਣ ਦੇ ਕਾਰਨ ਤੁਸੀਂ ਬੰਜ਼ਰ ਹੋ

    ਅਧਿਆਇ 13

    ਸਫਲ ਲਿਆਉਣ ਵਿੱਚ ਰੁਕਾਵਟਾਂ

    ਅਧਿਆਇ 14

    ਫਲ ਫਲਣ ਦੇ ਚਾਰ ਲਾਭ

    ਅਧਿਆਇ 15

    ਲੋਕਾਂ ਦੁਆਰਾ ਆਪਣੀਆਂ ਯੋਗਤਾਵਾਂ ਦਾ ਪ੍ਰਯੋਗ ਨਾ ਕੀਤੇ ਜਾਣ ਦੇ ਦਸ ਕਾਰਨ

    ਅਧਿਆਇ 16

    ਤੁਹਾਡੇ ਆਤਮਿਕ ਜੀਵਨ ਦੇ ਨਿਰਧਾਰਿਤ ਕੀਤੇ ਗਏ ਸਮੇਂ

    ਅਧਿਆਇ 17

    ਸਮੇਂ ਨੂੰ ਲਾਭਦਾਇਕ ਸਮਝੋ

    ਅਧਿਆਇ 18

    ਪ੍ਰਭਾਵਸ਼ਾਲੀ ਇੰਜ਼ੀਲੀ ਕਰਨ ਦੀ ਮਸੀਹੀਅਤ

    ਅਧਿਆਇ 19

    ਯੂਹੰਨਾ 3:16 - ਮਸੀਹਤ ਦਾ ਅਪਰਿਵਰਤਨੀ ਉਦੇਸ਼

    ਅਧਿਆਇ 1

    ਤੁਸੀਂ ਅਜੇ ਤੱਕ ਜੀਉਂਦੇ ਕਿਉਂ ਹੋ

    ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁੱਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ੁਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ।

    ਅਫ਼ਸੀਆਂ 2:10

    ਇੱਕ ਵਾਰੀ ਮੈਂ ਕਾਲੀ ਟੈਕਸੀ ਦੇ ਅੰਗਰੇਜ਼ੀ ਡਰਾਇਵਰ ਨਾਲ ਗੱਲ ਕਰ ਰਿਹਾ ਸੀ ਜੋ ਮੈਨੂੰ ਲੰਦਨ ਦੀ ਵੱਲ ਲੈ ਕੇ ਜਾ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪਰਮੇਸ਼ੁਰ ਤੇ ਵਿਸ਼ਵਾਸ ਰੱਖਦਾ ਹੈ।

    ਉਸ ਨੇ ਕਿਹਾ, ਬਿਲਕੁਲ ਨਹੀਂ। ਮੈਨੂੰ ਪਰਮੇਸ਼ੁਰ ਦੇ ਹੋਣ ਤੇ ਵਿਸ਼ਵਾਸ ਨਹੀਂ ਹੈ।

    ਇਸਦੇ ਬਾਅਦ ਮੈਂ ਉਸ ਨੂੰ ਪੁੱਛਿਆ, ਕੀ ਤੁਹਾਨੂੰ ਨਰਕ ਦੀ ਹੌਂਦ ਤੇ ਵਿਸ਼ਵਾਸ ਹੈ?

    ਉਸ ਨੇ ਫਿਰ ਤੋਂ ਬੋਲਿਆ, ਬਿਲਕੁਲ ਨਹੀਂ।

    ਮੈਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਤੇ ਵਿਸ਼ਵਾਸ ਨਹੀਂ ਕਰਦਾ।

    ਤਦ ਟੈਕਸੀ ਚਾਲਕ ਨੇ ਮੈਨੂੰ ਬੋਲਿਆ, ਕਿ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਾਂ।

    ਬਿਲਕੁਲ, ਖੁੱਲ੍ਹ ਕੇ ਪੁੱਛੋ। ਮੈਂ ਜਵਾਬ ਦਿੰਦੇ ਹੋਏ ਕਿਹਾ, ਜੋ ਵੀ ਪ੍ਰਸ਼ਨ ਕਰਨਾ ਚਾਹੁੰਦੇ ਹੋ ਕਰੋ।

    ਉਸ ਨੇ ਮੈਨੂੰ ਪੁੱਛਿਆ ਕੀ ਤੁਸੀਂ ਸਵਰਗ ਤੇ ਵਿਸ਼ਵਾਸ ਰੱਖਦੇ ਹੋ?

    ਮੈਂ ਜਵਾਬ ਦਿੱਤਾ, ਹਾਂ, ਮੈਂ ਰੱਖਦਾ ਹਾਂ।

    ਚੱਲੋ, ਹੁਣ ਮੈਂ ਤੁਹਾਨੂੰ ਦੂਜਾ ਪ੍ਰਸ਼ਨ ਕਰਦਾ ਹਾਂ। ਉਸ ਨੇ ਕਿਹਾ, ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਵਰਗ ਜਾਓਗੇ, ਤੇ ਤੁਸੀਂ ਆਪਣੇ-ਆਪ ਨੂੰ ਹੁਣੇ ਮਾਰ ਕੇ ਸਵਰਗ ਕਿਉਂ ਨਹੀਂ ਚਲੇ ਜਾਂਦੇ। ਆਖ਼ਿਰ ਵਿੱਚ, ਤੁਸੀਂ ਸਾਰੇ ਬਿੱਲ, ਕਰਜ਼ੇ ਅਤੇ ਇਸ ਸੰਸਾਰ ਦੀਆਂ ਪਰੇਸ਼ਾਨੀਆਂ ਤੋਂ ਬਚ ਜਾਓਗੇ।

    ਮੈਂ ਹੈਰਾਨੀ ਵਿੱਚ ਸੀ। ਇਸ ਪ੍ਰਕਾਰ ਦੇ ਪ੍ਰਸ਼ਨ ਦੀ ਮੈਂ ਆਸ ਨਹੀਂ ਸੀ ਕੀਤੀ। ਪਰ ਇਹ ਅਰਥਪੂਰਣ ਲੱਗ ਰਿਹਾ ਸੀ। ਜੇਕਰ ਸਵਰਗ ਐਡਾ ਮਹਾਨ ਥਾਂ ਹੈ ਤਾਂ ਮੈਂ ਇਸ ਧਰਤੀ ਤੇ ਕੀ ਕਰ ਰਿਹਾ ਸੀ? ਕਿਉਂ ਨਹੀਂ ਮੈਂ ਆਪਣੇ-ਆਪ ਨੂੰ ਮਾਰ ਕੇ ਇਸ ਦੁਖੀ ਸੰਸਾਰ ਤੋਂ ਨਹੀਂ ਗਿਆ ਸੀ।

    ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ, ਇਹ ਇੱਕ ਚੰਗਾ ਪ੍ਰਸ਼ਨ ਹੈ। ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਜਵਾਬ ਦੇ ਪਾਉਂਦਾ, ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਚੁੱਕੇ ਸੀ।

    ਉਸ ਟੈਕਸੀ ਡਰਾਇਵਰ ਨਾਲ ਹੋਈ ਗੱਲਬਾਤ ਦੇ ਬਾਅਦ, ਮੈਂ ਵੱਖ-ਵੱਖ ਸੰਗਤਾਂ ਨੂੰ ਉਨ੍ਹਾਂ ਦੇ ਪ੍ਰਸ਼ਨ ਦਾ ਜਵਾਬ ਦਿੰਦਾ ਰਿਹਾ ਹਾਂ: ਮੁਕਤੀ ਪਾਉਣ ਦੇ ਤੁਰੰਤ ਬਾਅਦ ਹੀ ਅਸੀਂ ਸਵਰਗ ਕਿਉਂ ਨਹੀਂ ਚਲੇ ਜਾਂਦੇ।

    ਪਰਮੇਸ਼ੁਰ ਦੇ ਸਾਡੇ ਜੀਵਨਾਂ ਨੂੰ ਛੂੰਹਣ ਅਤੇ ਸਾਨੂੰ ਸਵਰਗ ਦਾ ਵਾਇਦਾ ਦੇਣ ਤੇ ਵੀ, ਧਰਤੀ ਉੱਤੇ ਕੀਤੇ ਜਾਣ ਦੇ ਲਈ ਕੰਮ ਹੈ। ਇੱਥੇ ਪਰਮੇਸ਼ੁਰ ਦੇ ਲਈ ਪੂਰੀਆਂ ਕੀਤੀਆਂ ਜਾਣ ਨੂੰ ਵਸਤੂਆਂ ਹਨ। ਪਰਮੇਸ਼ੁਰ ਸਾਡੇ ਕੋਲੋਂ ਉਸ ਦੇ ਮਹਾਨ ਪਿਆਰ ਦੇ ਪ੍ਰਤੀ ਆਪਣੇ-ਆਪ ਨੂੰ ਉਨ੍ਹਾਂ ਦੇ ਕੰਮ ਲਈ ਦੇਣ ਦੀ ਪ੍ਰਤੀਕਿਰਿਆ ਦੀ ਆਸ ਕਰਦਾ ਹੈ।

    ਸਾਡੇ ਯਿਸੂ ਦੇ ਨੇੜੇ ਆਉਣ ਨਾਲ, ਉਹ ਸਾਡੇ ਪਾਪ ਅਤੇ ਅੰਧਕਾਰ ਤੋਂ ਦੂਰ ਕਰਕੇ ਸਾਨੂੰ ਆਪਣਾ ਬੋਝ ਦਿੰਦਾ ਹੈ। ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ, ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ (ਮੱਤੀ 11:28-29)। ਮਸੀਹ ਦਾ ਬੋਝ ਕੀ ਹੈ? ਇਹ ਸੰਸਾਰ ਦੇ ਗੁਆਚੇ ਹੋਇਆਂ ਦਾ ਬੋਝ ਹੈ।

    ਬਹੁਤ ਹੈਰਾਨੀ ਦੀ ਗੱਲ ਹੈ ਕਿ ਕਈ ਮਸੀਹ ਇਹ ਜਾਣੇ ਬਿਨ੍ਹਾਂ ਆਪਣਾ ਜੀਵਨ ਬਿਤਾਉਂਦੇ ਹਨ ਕਿ ਉਨ੍ਹਾਂ ਦੇ ਜੀਉਂਦੇ ਰਹਿਣ ਦਾ ਇੱਕ ਕਾਰਨ ਹੈ ਕਿ ਉਹ ਪਰਮੇਸ਼ੁਰ ਦੇ ਲਈ ਕੁਝ ਕਰ ਸਕਣ। ਉਹ ਇਸ ਲਈ ਜੀਉਂਦੇ ਨਹੀਂ ਹਨ ਕਿ ਬਹੁਤ ਧਨ ਪ੍ਰਾਪਤ ਕਰ ਸਕਣ ਅਤੇ ਇਸ ਸੰਸਾਰ ਵਿੱਚ ਆਪਣੇ ਲਈ ਖਜ਼ਾਨਾ ਜਮ੍ਹਾਂ ਕਰ ਸਕਣ। ਸਾਡੇ ਜੀਉਂਦੇ ਰਹਿਣ ਦਾ ਕੇਵਲ ਇੱਕ ਕਾਰਨ ਹੈ, ਅਤੇ ਇਹ ਉਸ ਮੁਕਤੀਦਾਤਾ ਦੀ ਸੇਵਾ ਕਰਨਾ ਹੈ ਜਿਸਨੇ ਸਾਡੇ ਲਈ ਸਭ ਕੁਝ ਛੱਡ ਦਿੱਤਾ। ਇਹ ਇੱਕ ਦੁਖੀ ਸੱਚਾਈ ਹੈ ਕਿ ਮਸੀਹ ਦੀ ਦੇਹ ਵਿੱਚ ਜ਼ਿਆਦਾ ਸਿੱਖਿਆ ਮਸੀਹੀਆਂ ਨੂੰ ਉਨ੍ਹਾਂ ਦੇ ਜੀਉਂਦੇ ਰਹਿਣ ਦੇ ਉਦੇਸ਼ ਤੋਂ ਦੂਰ ਲੈ ਜਾਣ ਵਾਲੀ ਹੁੰਦੀ ਹੈ।

    ਆਓ ਸਾਡੇ ਪਰਮੇਸ਼ੁਰ, ਸਾਡੇ ਮੁਕਤੀਦਾਤਾ ਅਤੇ ਸਾਡੇ ਰਾਜਾ, ਉੱਤੇ ਵਿਚਾਰ ਕਰੀਏ। ਉਹ ਜਿਸਨੇ ਸਭ ਕੁਝ ਦੇ ਦਿੱਤਾ। ਉਸ ਨੇ ਸਭ ਕੁਝ ਤਿਆਗ ਦਿੱਤਾ ... ਤਾਂ ਕਿ ਅਸੀਂ ਉਸ ਦੇ ਦੋਸਤ ਬਣ ਸਕੀਏ। ਮੈਂ ਜਾਣਦਾ ਹਾਂ ਕਿ ਅਸੀਂ ਕਦੀ-ਕਦੀ ਹੀ ਆਪਣੇ ਮੁਕਤੀਦਾਤਾ ਅਤੇ ਆਪਣੇ ਰਾਜੇ ਦੇ ਬਾਰੇ ਵਿਚਾਰ ਕਰਦੇ ਹਾਂ। ਅਸੀਂ ਕਦੀ-ਕਦੀ ਹੀ ਉਸ ਦੇ ਬਾਰੇ ਵਿਚਾਰ ਕਰਦੇ ਹਾਂ ਜਿਸਨੇ ਸਭ ਕੁਝ ਤਿਆਗ ਦਿੱਤਾ। ਇਸ ਲਈ ਅਸੀਂ ਬਹੁਤ ਘੱਟ ਹੀ ਹਰ ਚੀਜ਼ ਦਾ ਤਿਆਗ ਕਰਦੇ ਹਾਂ। ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਵਿੱਚ ਬਹੁਤ ਬੰਜ਼ਰ ਅਤੇ ਫਲਹੀਨ ਹਾਂ।

    ਅਧਿਆਇ 2

    ਬਹੁਤ ਸਾਰੇ ਮਸੀਹੀ ਬੁਲਾਏ ਹੋਏ ਹਨ

    ਜੇਕਰ ਤੁਸੀਂ ਪਰਮੇਸ਼ੁਰ ਹੁੰਦੇ ਅਤੇ ਤੁਹਾਡੇ ਕੋਲ ਬਚਾਏ ਜਾਣ ਦੇ ਲਈ ਛੇ ਅਰਬ ਲੋਕ ਹੁੰਦੇ, ਤਾਂ ਤੁਸੀਂ ਕੀ ਕਰਦੇ? ਤੁਸੀਂ ਇੱਕ ਜਾਂ ਦੋ ਲੋਕਾਂ ਨੂੰ ਹੀ ਬਚਾਉਣ ਦੇ ਲਈ ਭੇਜਦੇ ਜਾਂ ਫਿਰ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਭੇਜਦੇ? ਬਿਨ੍ਹਾਂ ਸ਼ੱਕ ਤੋਂ ਤੁਸੀਂ ਫ਼ਸਲ ਦੇ ਮੈਦਾਨਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੇਜਦੇ ਅਤੇ ਇਸ ਤਰ੍ਹਾਂ ਹੀ ਪਰਮੇਸ਼ੁਰ ਨੇ ਕੀਤਾ ਹੈ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੈ। ਕਲੀਸੀਆਵਾਂ ਵਿੱਚ ਸਾਹਮਣੇ ਦੀਆਂ ਲਾਈਟਾਂ ਵਿੱਚ ਬੈਠੇ ਪਾਦਰੀਆਂ ਤੋਂ ਧੌਖਾ ਨਾ ਖਾਓ। ਇਸ ਨਾਲ ਹਮੇਸ਼ਾ ਇਹ ਪ੍ਰਤੀਤ ਹੁੰਦਾ ਹੈ ਕਿ ਥੋੜ੍ਹੇ ਹੀ ਬੁਲਾਏ ਹੋਏ ਹਨ, ਜਾਂ ਸੰਗਤੀ ਵਿੱਚੋਂ ਕਈ ਨਹੀਂ ਬੁਲਾਏ ਗਏ ਹਨ। ਅਸਲ ਵਿੱਚ, ਇਹ ਬਿਲਕੁਲ ਨਾ ਪਸੰਦ ਹੈ। ਬਹੁਤਿਆਂ ਵਿੱਚੋਂ ਕੇਵਲ ਕੁਝ ਪਾਦਰੀ ਹੀ ਨਹੀਂ ਹਨ, ਜਿਨ੍ਹਾਂ ਨੂੰ ਸੰਸਾਰ ਨੂੰ ਬਚਾਉਣ ਦੇ ਕੰਮ ਦੇ ਲਈ ਬੁਲਾਇਆ ਗਿਆ ਹੈ।

    ਪਰਮੇਸ਼ੁਰ ਦੀ ਬੁਲਾਹਟ ਦੇ ਬਾਰੇ ਵਿੱਚ ਪੰਜ ਸੱਚਿਆਈਆਂ

    1.       ਸੱਦੇ ਹੋਏ ਬਹੁਤ ਹਨ

    ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ।

    ਮੱਤੀ 22:14

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਕੀ ਹੈ?

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਬੁਲਾਏ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਜਨਸਮੂਹ ਬੁਲਾਇਆ ਹੋਇਆ ਹੈ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਵੱਡੀ ਸੰਖਿਆ ਵਿੱਚ ਲੋਕ ਸੱਦੇ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਬਿਨ੍ਹਾਂ ਗਿਣਤੀ ਤੋਂ ਲੋਕ ਸੱਦੇ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਅਣਗਿਣਤ ਲੋਕ ਸੱਦੇ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਅਸੰਖਿਆ ਵਿੱਚ ਸੱਦੇ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਬਹੁਤ ਸੰਖਿਆ ਸਾਰੇ ਲੋਕ ਸੱਦੇ ਹੋਏ ਹਨ।

    ਸੱਦੇ ਹੋਏ ਤਾਂ ਬਹੁਤ ਹਨ ਦਾ ਅਰਥ ਹੈ ਬਹੁਤ ਸੰਖਿਆ ਵਿੱਚ ਸੱਦੇ ਹੋਏ ਹਨ।

    ਸੋਚਣ ਵਾਲੀ ਗੱਲ ਹੈ, ਕਿ ਬਹੁਤ ਸਾਰੇ ਪਾਦਰੀ ਆਪਣੀ ਕਲੀਸੀਆ ਦੇ ਲੋਕਾਂ ਦੇ ਨਾਲ ਇਹੋ ਜਿਹਾ ਵਰਤਾਰਾ ਕਰਦੇ ਹਨ ਕਿ ਜਿਵੇਂ ਉਹ ਬੁਲਾਏ ਗਏ ਨਹੀਂ ਹਨ। ਉਹ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਲੋਕ ਮੰਨਦੇ ਹਨ ਜੋ ਪਰਮੇਸ਼ੁਰ ਦੇ ਲਈ ਜ਼ਿਆਦਾ ਕੁਝ ਨਹੀਂ ਕਰ ਸਕਦੇ। ਬਹੁਤ ਸਾਰੇ ਪਾਦਰੀ ਆਪਣੀ ਕਲੀਸੀਆ ਵਿੱਚ ਸਿਖਾਉਂਦੇ ਹਨ ਕਿ ਇੱਕ ਉੱਤਮ ਜੀਵਨ ਕਿਵੇਂ ਪਾਈਏ। ਬਹੁਤ ਸਾਰੇ ਪ੍ਰਚਾਰ ਸਾਡੇ, ਸਾਡੇ ਜੀਵਨਾਂ, ਸਾਡੇ ਘਰਾਂ, ਸਾਡੇ ਧੰਨ ਆਦਿ ਦੇ ਬਾਰੇ ਹੁੰਦੇ ਹਨ। ਇਸ ਤਰ੍ਹਾਂ ਦਾ ਪ੍ਰਚਾਰ ਅੱਜ ਦੀ ਵਿਸ਼ਾਲ, ਮਤਲਬੀ ਅਤੇ ਬੰਜਰ ਕਲੀਸੀਆ ਦੀ ਰਚਨਾ ਕਰਦਾ ਹੈ।

    ਪਾਦਰੀਆਂ, ਰਸੂਲਾਂ, ਸ਼ੁੱਭ-ਸਮਾਚਾਰ-ਪ੍ਰਚਾਰਕਾਂ ਅਤੇ ਸਿਖਾਉਣ ਵਾਲਿਆਂ ਤੋਂ ਸਿੱਧ ਸੰਤ ਹੋਣ ਦੀ ਆਸ ਕੀਤੀ ਗਈ ਹੈ ਜਿਸ ਨਾਲ ਪਵਿੱਤਰ ਲੋਕ ਸੇਵਕਾਈ ਦੇ ਕੰਮ ਨੂੰ ਕਰਨ। ਸ਼ੁਭ-ਸਮਾਚਾਰ ਪ੍ਰਚਾਰਕਾਂ ਤੋਂ ਵੀ ਜਿਨ੍ਹਾਂ ਤੋਂ ਆਤਮਾਵਾਂ ਦੀ ਫ਼ਸਲ ਲਿਆਉਣ ਦੀ ਆਸ ਕੀਤੀ ਗਈ ਹੈ ਉਨ੍ਹਾਂ ਦਾ ਵੀ ਸੇਵਕਾਈ ਦੇ ਕੰਮ ਦੇ ਲਈ ਪਵਿੱਤਰ ਲੋਕਾਂ ਨੂੰ ਸਿੱਧ ਬਣਾਉਣ ਦਾ ਪਹਿਲਾ ਕੰਮ ਹੈ। "ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ, ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ (ਅਫ਼ਸੀਆਂ 4:11-12)।

    2.       ਫਲ ਲਿਆਉਣ ਦੇ ਲਈ ਇੱਕ ਬੁਲਾਹਟ ਹੈ

    "ਤੁਹਾਨੂੰ ਬੁਲਾਹਟ ਨੂੰ ਸੁਣਨ ਦੀ ਜ਼ਰੂਰਤ ਨਹੀਂ; ਤੁਸੀਂ ਪਹਿਲਾਂ ਤੋਂ ਹੀ ਬੁਲਾਏ ਹੋਏ ਹੋ।"

    ਕੀਥ ਗ੍ਰੀਨ

    ਸਾਨੂੰ ਕੀ ਕਰਨ ਲਈ ਬੁਲਾਇਆ ਗਿਆ ਹੈ? ਕਿ ਸਾਨੂੰ ਰਸੂਲ, ਨਬੀ, ਸ਼ੁੱਭ ਸਮਾਚਾਰ-ਪ੍ਰਚਾਰਕ ਅਤੇ ਸਿੱਖਿਅਕ ਹੋਣ ਦੇ ਲਈ ਬੁਲਾਇਆ ਗਿਆ ਹੈ? ਜਵਾਬ ਸਰਲ ਹੈ ਨਹੀਂ। ਸਾਡੇ ਵਿੱਚੋਂ ਬਹੁਤਿਆਂ ਦੀ ਐੱਨੀ ਅਨੋਖੀ ਬੁਲਾਹਟ ਨਹੀਂ ਹੁੰਦੀ। ਸਾਨੂੰ ਕੇਵਲ ਫਲ ਲਿਆਉਣ ਦੇ ਲਈ ਬੁਲਾਇਆ ਗਿਆ ਹੁੰਦਾ ਹੈ।

    ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ ਦੇਵੇ।

    ਯੂਹੰਨਾ 15:16

    ਜੇਕਰ ਅਸੀਂ ਉਨ੍ਹਾਂ ਦੇ ਤਰਕਸ਼ੀਲ ਸਿੱਟੇ ਦੇ ਅਧਾਰ ਤੇ ਉਨ੍ਹਾਂ ਦੀਆਂ ਮਸੀਹੀ ਸਿੱਖਿਆਵਾਂ ਦਾ ਅਨੁਸਰਣ ਕਰਦੇ, ਤਾਂ ਬਹੁਤ ਮਸੀਹੀ ਬਲੀਦਾਨ ਕਰਨ ਵਾਲੇ ਬਣ ਜਾਂਦੇ ਅਤੇ ਪਰਮੇਸ਼ੁਰ ਦੇ ਲਈ ਕੁਝ ਕਰਦੇ। ਅੱਜ ਬਹੁਤ ਮਸੀਹਾਂ ਦਾ ਸਭ ਤੋਂ ਦੁੱਖਦਾਈ ਸ਼ਾਇਦ ਸਾਰਿਆਂ ਤੋਂ ਬਦਸੂਰਤ ਰੂਪ ਇਹ ਹੈ ਕਿ ਮਸਹ ਦੇ ਲਈ ਅਸੀਂ ਕਿੰਨਾ ਘੱਟ ਕਰਦੇ ਹਾਂ। ਅਸੀਂ ਪਿਆਰ ਅਤੇ ਕਿਰਪਾ ਦੇ ਅਚੰਭੇ ਕੰਮ ਦੇ ਦੁਆਰਾ ਬਚਾਏ ਗਏ ਹਾਂ, ਪਰ ਅਸੀਂ ਦੂਸਰਿਆਂ ਨੂੰ ਬਚਾਉਣ ਦੇ ਲਈ ਸਭ ਕੁਝ ਛੱਡ ਦੇਣ ਨੂੰ ਤਿਆਰ ਨਹੀਂ ਹਾਂ। ਮਸੀਹਾਂ ਨੂੰ ਆਪਣੇ ਜੀਵਨ ਵਿਅਰਥ ਗਵਾਉਂਦੇ ਅਤੇ ਪ੍ਰਭੂ ਦੇ ਲਈ ਕੁਝ ਨਾ ਕਰਦੇ ਹੋਏ ਵੇਖਣਾ ਬਹੁਤ ਦੁੱਖਦਾਈ ਹੈ।

    3.       ਕੁਝ ਲੋਕਾਂ ਨੂੰ ਇੱਕ ਪ੍ਰਭਾਵਸ਼ਾਲੀ ਰੀਤੀ ਨਾਲ ਬੁਲਾਇਆ ਗਿਆ ਹੈ।

    ਜਾ ਉਹ ਚੱਲਿਆ ਜਾਂਦਾ ਹੈ ਤਾਂ ਐਉਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆ ਢੁੱਕਿਆ ਅਤੇ ਅਚਾਨਕ ਅਕਾਸ਼ੋਂ ਇੱਕ ਜੋਤ ਉਹ ਦੇ ਚੁਫ਼ੇਰੇ ਚਮਕੀ। ਤਾਂ ਉਹ ਭੁੰਞੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਉਹ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ ! ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਉਸ ਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈਂ? ਉਸ ਨੇ ਕਿਹਾ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈਂ। ਪਰ ਉੱਠ ਅਤੇ ਸ਼ਹਿਰ ਵਿੱਚ ਜਾਹ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ।

    ਰਸੂਲਾਂ ਦੇ ਕਰਤੱਬ 9:3-6

    ਰਸੂਲ ਪੌਲੁਸ ਨੂੰ ਇੱਕ ਨਾਟਕੀ ਅਤੇ ਪ੍ਰਭਾਸ਼ਾਲੀ ਢੰਗ ਨਾਲ ਬੁਲਾਇਆ ਗਿਆ ਸੀ। ਉਸ ਨੇ ਸਵਰਗ ਤੋਂ ਇੱਕ ਜੋਤੀ ਨੂੰ ਚਮਕਦੇ ਹੋਏ ਦੇਖਿਆ ਸੀ ਅਤੇ ਆਪਣੇ ਨਾਲ ਬੋਲਦੀ ਇੱਕ ਅਵਾਜ਼ ਨੂੰ ਸੁਣਿਆ ਸੀ। ਉਹ ਭੁੰਝੇ ਡਿੱਗ ਗਿਆ ਸੀ ਅਤੇ ਕਈ ਦਿਨਾਂ ਤੱਕ ਅੰਨ੍ਹਾ ਰਿਹਾ ਸੀ। ਬਦਕਿਸਮਤੀ ਨਾਲ, ਜਦੋਂ ਵੀ ਕੋਈ ਉਸ ਦੇ ਅਨੁਭਵ ਨੂੰ ਦੱਸਦਾ ਸੀ, ਤਦ ਹਰ ਕੋਈ ਉਸੇ ਅਨੁਭਵ ਨੂੰ ਪਾਉਣਾ ਚਾਹੁੰਦਾ ਸੀ। ਹਰ ਕੋਈ ਜੋਤੀ ਨੂੰ ਵੇਖਣਾ ਅਤੇ ਅਵਾਜ਼ ਨੂੰ ਸੁਣਨਾ ਚਾਹੁੰਦਾ ਹੈ; ਨਾ ਹੀ, ਉਨ੍ਹਾਂ ਨੂੰ ਇਸ ਤੇ ਵਿਸ਼ਵਾਸ ਹੋਵੇਗਾ ਕਿ ਉਹ ਬੁਲਾਏ ਹੋਏ ਹਨ। ਪਰ ਪਰਮੇਸ਼ੁਰ ਨੂੰ ਇੱਕ ਡੱਬੇ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਉਸ ਕੋਲੋਂ ਸਮੇਂ-ਸਮੇਂ ਤੇ ਬਾਰ-ਬਾਰ ਇੱਕ ਹੀ ਤਰੀਕੇ ਨਾਲ ਆਪਣੇ-ਆਪ ਨੂੰ ਪ੍ਰਗਟ ਕਰਨ ਦੀ ਆਸ ਕੀਤੀ ਜਾ ਸਕਦੀ ਹੈ।

    ਮੈਨੂੰ ਇਸ ਬਾਰੇ ਪੜ੍ਹਨਾ ਯਾਦ ਹੈ ਕਿ ਕੈਨੇਥ ਹੇਗਿਨ ਨੂੰ ਕਿਸ ਤਰ੍ਹਾਂ ਹਿਰਦੇ ਰੋਗ ਤੋਂ ਚੰਗਿਆਈ ਮਿਲੀ ਸੀ ਅਤੇ ਕਿਸ ਤਰ੍ਹਾਂ ਉਹ ਬਿਮਾਰੀ ਦੇ ਬਿਸਤਰੇ ਤੋਂ ਉੱਠ ਖੜ੍ਹੇ ਹੋਏ ਸੀ। ਇੱਕ ਦਿਨ ਬੀਮਾਰ ਹੋ ਜਾਣ ਤੇ ਮੈਂ ਉਸੇ ਅਨੁਭਵ ਨੂੰ ਪਾਉਣ ਦੀ ਆਸ ਕੀਤੀ। ਮੇਰੇ ਪਿਆਰੇ ਦੋਸਤ, ਮੈਂ ਤੁਹਾਨੂੰ ਦੱਸਦਾ ਹਾਂ, ਕੈਨੇਥ ਹੇਗਿਨ ਨੇ ਜਿਸ ਅਨੁਭਵ ਨੂੰ ਪਾਇਆ ਸੀ ਅਤੇ ਉਸ ਨੂੰ ਪਾਉਣ ਦਾ ਅਨੁਭਵ ਕਰਨ ਨੂੰ ਮੈਂ ਆਪਣਾ ਜੀਵਨ ਲੱਗਭੱਗ ਖੋਹ ਹੀ ਦਿੱਤਾ ਸੀ। ਮੇਰਾ ਵਿਸ਼ਵਾਸ ਕਰੋ, ਅਲੱਗ ਲੋਕਾਂ ਨਾਲ ਨਿਪਟਨ ਦੇ ਪਰਮੇਸ਼ੁਰ ਦੇ ਅਲੱਗ ਤਰੀਕੇ ਹੁੰਦੇ ਹਨ।

    4.       ਕੁਝ ਲੋਕਾਂ ਨੂੰ ਸਧਾਰਣ ਤਰੀਕਿਆਂ ਨਾਲ ਬੁਲਾਇਆ ਗਿਆ ਹੈ।

    ਤਾਂ ਉਸ ਆਖਿਆ, ਅੱਗੇ ਜਾਹ ਅਤੇ ਯਹੋਵਾਹ ਦੇ ਸਨਮੁੱਖ ਪਰਬਤ ਉੱਤੇ ਖਲੋ ਜਾਹ। ਤਾਂ ਵੇਖੋ, ਯਹੋਵਾਹ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਅਨ੍ਹੇਰੀ ਨੇ ਪਹਾੜ ਪਾੜ ਸੁੱਟੇ ਅਤੇ ਯਹੋਵਾਹ ਦੇ ਅੱਗੇ ਚੱਟਾਨਾਂ ਨੂੰ ਚੂਰ-ਚੂਰ ਕਰ ਦਿੱਤਾ ਪਰ ਯਹੋਵਾਹ ਅਨ੍ਹੇਰੀ ਵਿੱਚ ਨਹੀਂ ਸੀ। ਤਾਂ ਅਨ੍ਹੇਰੀ ਪਿੱਛੋਂ ਭੂਚਾਲ ਆਇਆ ਪਰ ਯਹੋਵਾਹ ਭੂਚਾਲ ਵਿੱਚ ਵੀ ਨਹੀਂ ਸੀ ਤਾਂ ਭੂਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾਹ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿੰਮ੍ਹੀ ਅਵਾਜ਼ ਆਈ" (1 ਰਾਜਿਆਂ 19:11-12)।

    ਕੁਝ ਨਾਟਕੀ ਢੰਗ ਨਾਲ ਪਰਮੇਸ਼ੁਰ ਨੂੰ ਅਨੁਭਵ ਕਰਨਾ ਇੱਕ ਵੱਡੀ ਗੱਲ ਹੈ। ਅਸੀਂ ਸਭ ਪਰਮੇਸ਼ੁਰ ਤੋਂ ਪ੍ਰਭਾਵਸ਼ਾਲੀ ਅਨੁਭਵਾਂ ਦੀ ਆਸ ਕਰਦੇ ਹਾਂ। ਇੱਕ ਪ੍ਰਚਾਰਕ ਹੋਣ ਦੇ ਕਾਰਨ ਮੈਂ ਪ੍ਰਭਾਵਸ਼ਾਲੀ ਅਨੁਭਵਾਂ ਦੀ ਆਸ ਕਰਦਾ ਸੀ ਤਾਂ ਕਿ ਮੈਂ ਆ ਕੇ ਕਲੀਸੀਆ ਨੂੰ ਇਹ ਗੱਲ ਦੱਸ ਸਕਾਂ ਕਿ ਮੈਂ ਕੀ ਅਨੁਭਵ ਕੀਤਾ ਸੀ। ਮੈਨੂੰ ਹਮੇਸ਼ਾਂ ਲੱਗਦਾ ਸੀ ਕਿ ਇਸ ਤੋਂ ਮੈਂ ਹੋਰ ਵੀ ਪ੍ਰਭਾਵੀ ਲੱਗਾਂਗਾ।

    ਮੇਰੇ ਖ਼ਿਆਲ ਨਾਲ, ਬਹੁਤ ਸਾਰੇ ਲੋਕ ਸਧਾਰਨ ਢੰਗ ਨਾਲ ਸੱਦੇ ਗਏ ਹੁੰਦੇ ਹਨ, ਅਤੇ ਇਹ ਉਨ੍ਹਾਂ ਦੀ ਬੁਲਾਹਟ ਦੇ ਪ੍ਰਤੀ ਅਸਾਵਧਾਨ ਜਾਂ ਲਾਪਰਵਾਹ ਬਣਾ ਦਿੰਦਾ ਹੈ। ਜਦ ਮੈਂ ਲੋਕਾਂ ਦੇ ਸੱਦੇ ਜਾਣ ਤੇ ਪ੍ਰਚਾਰ ਕਰਦਾ ਹਾਂ ਤਦ ਮੈਂ ਇਹ ਜਾਣ ਜਾਂਦਾ ਹਾਂ ਕਿ ਇਹ ਉਨ੍ਹਾਂ ਵਿੱਚੋਂ ਕਿਸੇ ਡੂੰਘੀ ਚੀਜ਼ ਨੂੰ ਜਗਾਉਣ ਦੇ ਸਮਾਨ ਹੁੰਦਾ ਹੈ। ਬਹੁਤ ਸਾਰੇ ਲੋਕ ਬੁਲਾਏ ਹੋਏ ਹੁੰਦੇ ਹਨ ਪਰ ਉਨ੍ਹਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ। ਉਹ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਬੁਲਾਹਟ ਦਾ ਇੰਤਜ਼ਾਰ ਕਰਦੇ ਹਨ। ਪਰ ਬੁਲਾਹਟ ਬੜੇ ਸਧਾਰਣ ਢੰਗ ਤੋਂ ਆਉਂਦੀ ਹੈ। ਏਲੀਯਾਹ ਦੇ ਸਮਾਨ ਅਨੁਭਵੀ ਨਬੀ ਵੀ ਪਰਮੇਸ਼ੁਰ ਦੀ ਬੁਲਾਹਟ ਦੇ ਨਾਟਕੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਉਣ ਦੇ ਇੰਤਜ਼ਾਰ ਕਰਨ ਦੀ ਗ਼ਲਤੀ ਕਰਦੇ ਹਨ। ਜੇਕਰ ਤੁਸੀਂ ਇਸ ਤਰ੍ਹਾਂ ਨਾਲ ਪਰਮੇਸ਼ੁਰ ਦੀ ਬੁਲਾਹਟ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੋਗੇ ਤਾਂ ਤੁਸੀਂ ਆਪਣੀਆਂ ਬਰਕਤਾਂ ਤੋਂ ਵਾਂਝੇ ਰਹਿ ਜਾਓਗੇ। "ਤਾਂ ਉਸ ਆਖਿਆ, ਅੱਗੇ ਜਾਹ ਅਤੇ ਯਹੋਵਾਹ ਦੇ ਸਨਮੁੱਖ ਪਰਬਤ ਉੱਤੇ ਖਲ੍ਹੋ ਜਾਹ। ਤਾਂ ਵੇਖੋ, ਯਹੋਵਾਹ ਲੰਘਿਆ ਅਤੇ ਇੱਕ ਵੱਡੀ ਜ਼ੋਰ ਦੀ ਅਨ੍ਹੇਰੀ ਨੇ ਪਹਾੜ ਪਾੜ ਸੁੱਟੇ ਅਤੇ ਯਹੋਵਾਹ ਦੇ ਅੱਗੇ ਚੱਟਾਨਾਂ ਨੂੰ ਚੂਰ-ਚੂਰ ਕਰ ਦਿੱਤਾ ਪਰ ਯਹੋਵਾਹ ਅਨ੍ਹੇਰੀ ਵਿੱਚ ਨਹੀਂ ਸੀ। ਤਾਂ ਅਨ੍ਹੇਰੀ ਪਿੱਛੋਂ ਭੂਚਾਲ ਆਇਆ ਪਰ ਯਹੋਵਾਹ ਭੂਚਾਲ ਵਿੱਚ ਵੀ ਨਹੀਂ ਸੀ, ਤਾਂ ਭੂਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾਹ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿੰਮੀ ਅਵਾਜ਼ ਆਈ, ਤਾਂ ਐਉਂ ਹੋਇਆ ਕਿ ਜਦ ਏਲੀਯਾਹ ਨੇ ਸੁਣਿਆ ਤਾਂ ਉਸ ਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿੱਕਲ ਕੇ ਗੁਫ਼ਾ ਦੇ ਮੂੰਹ ਉੱਤੇ ਹੋ ਖਲੋਤਾ ਤਾਂ ਵੇਖੋ, ਉਸ ਨੂੰ ਇੱਕ ਅਵਾਜ਼ ਆਈ ਅਤੇ ਆਖਿਆ, ਏਲੀਯਾਹ ਤੂੰ ਏਥੇ ਕੀ ਕਰਦਾ ਹੈਂ? (1 ਰਾਜਿਆਂ 19:11-13)

    5.       ਕੁਝ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਬੁਲਾਇਆ ਗਿਆ ਹੈ।

    ਇਹ ਬਚਨ ਸਤ ਹੈ ਭਈ ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੀਦਾ ਹੈ।

    1 ਤਿਮੋਥਿਉਸ 3:1

    ਇਸੇ ਤਰ੍ਹਾਂ ਨਾਲ ਮੈਂ ਆਪਣੀ ਬੁਲਾਹਟ ਨੂੰ ਪਾਇਆ ਹੈ। ਲੋਕ ਜਿਨ੍ਹਾਂ ਨਾਟਕੀ ਅਨੁਭਵਾਂ ਦੀ ਗੱਲ ਕਰਦੇ ਹਨ, ਮੇਰੇ ਨਾਲ ਇਸ ਤਰ੍ਹਾਂ ਕੁਝ ਨਹੀਂ ਹੋਇਆ। ਮੈਂ ਹਮੇਸ਼ਾਂ ਇਹ ਸੁਣ ਕੇ ਅਚਰਜ਼ ਕਰਦਾ ਸੀ ਕਿ ਲੋਕਾਂ ਨੂੰ ਸੇਵਕਾਈ ਦੇ ਲਈ ਬੁਲਾਹਟ ਕਿਵੇਂ ਮਿਲਦੀ ਹੈ। ਮੇਰੀ ਇਸ ਤਰ੍ਹਾਂ ਦੀ ਕੋਈ ਨਾਟਕੀ ਮੁੱਠਭੇੜ ਨਹੀਂ ਹੋਈ। ਪਰ ਮੈਂ ਇਹ ਮੰਨਦਾ ਹਾਂ ਕਿ ਮੈਨੂੰ ਬਿਨ੍ਹਾਂ ਕਪਟ ਦੇ ਰੂਪ ਨਾਲ ਪਰਮੇਸ਼ੁਰ ਦੁਆਰਾ ਬੁਲਾਇਆ ਗਿਆ। ਮੈਂ ਨਾ ਤਾਂ ਕੋਈ ਜੋਤੀ ਵੇਖੀ ਅਤੇ ਨਾ ਹੀ ਕੋਈ ਅਵਾਜ਼ ਸੁਣੀ। ਯਿਸੂ ਮੇਰੇ ਉੱਤੇ ਕਦੀ ਵੀ ਪ੍ਰਗਟ ਨਹੀਂ ਹੋਇਆ ਕਿ ਸੰਸਾਰ ਲਈ ਸੇਵਕਾਈ ਵਿੱਚ ਜਾਣ ਨੂੰ ਮੈਨੂੰ ਕਾਰਜ ਭਾਰ ਦੇਵੇ। ਤਾਂ ਵੀ ਮੇਰਾ ਮੰਨਣਾ ਹੈ ਕਿ ਮੈਨੂੰ ਸੇਵਕਾਈ ਦੇ ਲਈ ਅਸਲੀ ਰੂਪ ਤੋਂ ਕਾਰਜ ਭਾਰ ਸੌਂਪਿਆ ਗਿਆ ਹੈ।

    ਮੈਨੂੰ ਯਾਦ ਹੈ ਜਦੋਂ ਇੱਕ ਵਾਰ ਇੱਕ ਭਾਈ ਹਫ਼ਤੇ ਲਈ ਮੇਰੇ ਘਰ ਵਿੱਚ ਰਹਿਣ ਨੂੰ ਆਇਆ ਸੀ। ਕੁਝ ਮਹੀਨਿਆਂ ਬਾਅਦ ਉਨ੍ਹਾਂ ਮੈਨੂੰ ਉਸ ਭੇਂਟ ਦੇ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਮੇਰੇ ਘਰ ਵਿੱਚ ਪ੍ਰਭੂ ਨਾਲ ਹੋਈ ਸੀ। ਉਹ ਮੇਰੇ ਮਹਿਮਾਨ ਸੀ ਅਤੇ ਉਹ ਪਰਿਵਾਰ ਤੋਂ ਅਲੱਗ ਉੱਪਰ ਦੇ ਕਮਰੇ ਵਿੱਚ ਰਹਿ ਰਹੇ ਸੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਰਾਤ, ਦਰਵਾਜ਼ਾ ਅਚਾਨਕ ਨਾਲ ਖੁੱਲ੍ਹ ਗਿਆ

    Enjoying the preview?
    Page 1 of 1