ਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ
5/5
()
About this ebook
ਸਭ ਅੰਤਰ-ਰਾਸ਼ਟਰੀ ਅਧਿਕਾਰ ਰਾਖਵੇਂ ਰੱਖੇ ਗਏ ਹਨI ਆਲੋਚਨਾਤਮਕ ਸਰਵੇਖਣਾਂ ਜਾਂ ਲੇਖਾਂ ਵਿਚ ਕੇਵਲ ਕੁਝ ਸੰਖੇਪ ਕਥਨਾਂ ਤੋਂ ਇਲਾਵਾ ਇਸ ਕਿਤਾਬ ਦੀ ਵਰਤੋਂ ਕਰਨ ਜਾਂ ਇਸਦੀ ਮੁੜ ਨਕਲ ਤਿਆਰ ਕਰਨ ਤੋਂ ਪਹਿਲਾਂ ਪਬਲੀਸ਼ਰ ਤੋਂ ਲਿਖਤ ਰੂਪ ਵਿਚ ਇਜ਼ਾਜਤ ਲੈ ਲਈ ਜਾਵੇI
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ
Related ebooks
ਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratingsਉਹ ਜੋ ਅਣਜਾਨ ਹਨ Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਉਹ ਜੋ ਭੁੱਲ ਜਾਂਦੇ ਹਨ Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਮਸਹ ਨੂੰ ਫੜਨਾ Rating: 0 out of 5 stars0 ratingsਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਮਸਹ ਦੇ ਲਈ ਕਦਮ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਜਿੱਤ ਦੇ ਭੇਤ Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਅਯਾਲੀਦੀਕਲਾ Rating: 0 out of 5 stars0 ratingsਸੁਣਨ ਦੀ ਕਲਾ Rating: 0 out of 5 stars0 ratingsਗੁਆਉਣਾਦੁੱਖਤਿਆਗਅਤੇ ਮੌਤ Rating: 0 out of 5 stars0 ratingsਸੇਵਕਾਈ ਲਈ ਨੈਤਿਕਤਾ Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਸੇਵਕਾਈ ਦੀ ਕਲਾ Rating: 0 out of 5 stars0 ratingsਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ Rating: 0 out of 5 stars0 ratingsਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। Rating: 0 out of 5 stars0 ratingsਦਿਲ ਦੀ ਸੁਨਹਿਰੀ ਕਹਾਣੀ : ਤੂੰ ਤੇ ਮੈਂ: first edition, #1 Rating: 0 out of 5 stars0 ratingsਕੱਲ ਫਿਰ ਸਵੇਰਾ ਆਵੇਗਾ Rating: 0 out of 5 stars0 ratingsਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5
Reviews for ਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ
1 rating0 reviews
Book preview
ਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ - Dag Heward-Mills
ਪਰਮੇਸ਼ੁਰ ਲੋਕਾਂ ਨੂੰ ਤੁਹਾਨੂੰ ਤਿਆਗਣ ਕਿਉਂ ਦਿੰਦਾ ਹੈ
ਪੰਦਰਾਂ ਕਾਰਨ ਕਿ ਕਿਉਂ ਪਰਮੇਸ਼ੁਰ ਨੇ ਲੋਕਾਂ ਨੂੰ ਤੁਹਾਨੂੰ ਤਿਆਗਣ ਦਿੱਤਾ
ਇਸ ਦੇ ਕਈ ਕਾਰਨ ਹਨ ਕਿ ਕਿਉਂ ਪ੍ਰਭੂ ਲੋਕਾਂ ਨੂੰ ਤੁਹਾਨੂੰ ਤਿਆਗਣ ਦੇਣ ਅਤੇ ਤੰਗ ਵੀ ਕਰਨ ਦੇਵੇਗਾ।
1. ਸ਼ਾਇਦ ਪ੍ਰਭੂ ਤੁਹਾਡੀ ਸੇਵਕਾਈ ਦੀ ਇੱਕ ਮੁੱਢਲੀ ਗਲਤੀ ਨੂੰ ਸਹੀ ਕਰਨ ਵਾਸਤੇ ਲੋਕਾਂ ਨੂੰ ਤੁਹਾਨੂੰ ਤਿਆਗਣ ਦਿੰਦਾ ਹੈ।
ਸੇਵਕਾਈ ਦੇ ਅਰੰਭ 'ਚ ਅਕਸਰ ਸਾਨੂੰ ਅਸਫ਼ਲ ਹੋ ਜਾਣ ਦਾ ਡਰ ਲੱਗਾ ਰਹਿੰਦਾ ਹੈ। ਅਸਫ਼ਲਤਾ ਦਾ ਇਹ ਡਰ ਸਾਨੂੰ ਰਾਹ 'ਚ ਆਉਂਦਾ ਹਰ ਮਦਦ ਲੈ ਲੈਣ ਦਾ ਕਾਰਣ ਬਣਦਾ ਹੈ। ਮਦਦ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੌਰਾਨ ਕਈ ਸੇਵਕ ਆਪਣੇ ਆਪ ਨੂੰ ਗਲਤ ਲੋਕਾਂ ਨਾਲ ਜੋੜ ਲੈਂਦੇ ਹਨ।
ਅਬਰਾਹਾਮ ਇਸਦਾ ਇੱਕ ਚੰਗਾ ਉਦਾਹਰਣ ਹੈ। ਪਰਮੇਸ਼ੁਰ ਉਸ ਨੂੰ ਆਪਣੇ ਪਰਿਵਾਰ ਨਾਲੋਂ ਅਲੱਗ ਕਰ ਲੈਣ ਲਈ ਅਤੇ ਇੱਕ ਲੰਮੀ ਭੇਦ ਭਰੀ ਯਾਤਰਾ ਕਰਨ ਅਤੇ ਇੱਕ ਅਪ੍ਰਭਾਸ਼ਿਤ ਵਾਅਦਾ ਕੀਤੀ ਜ਼ਮੀਨ ਦੇਣ ਲਈ ਕਿਹਾ ਸੀ। ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਆਪਣੇ ਪਰਿਵਾਰ ਤੋਂ ਅਲੱਗ ਹੋਣ ਦੀ ਬਜਾਏ ਅਬਰਾਹਾਮ ਆਪਣੇ ਪਰਿਵਾਰ ਦੇ ਕੁਝ ਜਨਾਂ ਨਾਲ ਗਿਆ ਅਤੇ ਲੂਤ ਉਹਨਾਂ ਵਿੱਚੋਂ ਇੱਕ ਸੀ।
ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ਼ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ:
ਉਤਪਤ 12:1
ਤਾਂ ਅਬਰਾਮ ਅਰ ਉਹ ਦੀ ਪਤਨੀ ਅਰ ਸਭ ਕੁਝ ਜੋ ਉਹ ਦੇ ਕੋਲ ਸੀ ਅਰ ਲੂਤ ਵੀ ਉਹਦੇ ਨਾਲ ਮਿਸਰ ਤੋਂ ਦੱਖਣੀ ਦੇਸ਼ ਵੱਲ ਉਤਾਹਾਂ ਗਏ।
ਉਤਪਤ 13:1
ਅਬਰਾਹਾਮ ਨੂੰ ਆਪਣੀ ਸਾਰੀ ਯਾਤਰਾ ਦੇ ਦੌਰਾਨ ਜਿਹੜੀਆਂ ਸਮੱਸਿਆਵਾਂ ਆਈਆਂ ਉਹ ਸਾਰੀਆਂ ਲੂਤ ਦੀ ਮੌਜ਼ੂਦਗੀ ਨਾਲ ਜੋੜੀਆਂ ਜਾ ਸਕਦੀਆਂ ਹਨ। ਉਹਨਾਂ ਸਮੱਸਿਆਵਾਂ ਦਾ ਧਿਆਨ ਕਰੋ ਜਿਹੜੀਆਂ ਲੂਤ ਦੇ ਅਬਰਾਹਾਮ ਨਾਲ ਹੋਣ ਕਰਕੇ ਆਈਆਂ ਸਨ।
1. ਅਬਰਾਹਾਮ ਨੂੰ ਅਣ-ਬਣ ਤੇ ਉਲਝਣਾ ਦੀ ਸਮੱਸਿਆ ਲੂਤ ਕਰਕੇ ਆਈ। ਲੂਤ ਕਰਕੇ ਅਬਰਾਹਾਮ ਨੂੰ ਆਖ਼ਿਰ ਆਪਣੇ ਸਬੰਧੀਆਂ ਨਾਲੋਂ ਅਲੱਗ ਹੋਣਾ ਪਿਆ। (ਉਤਪਤ 13:7-8)
2. ਅਬਰਾਹਾਮ ਨੂੰ ਉਹ ਲੜਾਈ ਲੜਨੀ ਪਈ ਜਿਹੜੀ ਉਹ ਕਦੀ ਵੀ ਸ਼ਾਇਦ ਨਾ ਲੜਦਾ। ਅਬਰਾਹਾਮ ਨੂੰ ਲੂਤ ਨੂੰ ਰਾਜਾ ਕਦਾਰਲਾਓਮਰ ਕੋਲੋਂ ਬਚਾਉਣਾ ਪਿਆ। (ਉਤਪਤ 14:1-16)
3. ਅਬਰਾਹਾਮ ਨੂੰ ਵਿਸ਼ੇਸ਼ ਤੌਰ ਤੇ ਲੂਤ ਕਾਰਨ ਵਿਚੋਲਗੀ ਕਰਨੀ ਪਈ। ਸਦੋਮ ਅਤੇ ਗਮੋਰਾਹ ਉੱਤੇ ਆਉਣ ਵਾਲੇ ਨਾਸ਼ ਤੋਂ ਅਬਰਾਹਾਮ ਨੇ ਆਪਣੇ ਭਤੀਜੇ ਨੂੰ ਬਚਾਉਣਾ ਸੀ। (ਉਤਪਤ 18:23-33)
ਇਹੀ ਹੈ ਜਿਸਨੂੰ ਮੈਂ ਸੇਵਕਾਈ ਲਈ ਬੁਨਿਆਦੀ ਗਲਤੀ ਕਹਿੰਦਾ ਹੈ। ਇਹ ਤੁਹਾਡੀ ਸੇਵਕਾਈ ਦੇ ਅਰੰਭ ਵਿੱਚ ਕੀਤੀ ਜਾਣ ਵਾਲੀ ਗਲਤੀ ਹੈ ਅਤੇ ਇਹ ਆਮ ਤੌਰ ਤੇ ਡਰ ਕਰਕੇ ਕੀਤੀ ਜਾਂਦੀ ਹੈ। ਇਹ ਗ਼ਲਤੀਆਂ ਕਿਸੇ ਵਿਅਕਤੀ ਨੂੰ ਸਮੁੰਦਰੀ ਪੰਛੀ ਵਾਂਗ ਤੁਹਾਡੇ ਸਭ ਕੰਮਾਂ ਨਾਲ ਜੋੜ ਦਿੰਦੀਆਂ ਹਨ।
ਕਈ ਵਾਰੀ ਲੋਕ ਗ਼ਲਤ ਵਿਅਕਤੀ ਨਾਲ ਵਿਆਹ ਤੱਕ ਕਰ ਲੈਂਦੇ ਹਨ ਜਦੋਂ ਓਹ ਸੇਵਕਾਈ ਵਿੱਚ ਆਉਂਦੇ ਹਨ। ਪਰਮੇਸ਼ੁਰ ਉਸ ਗ਼ਲਤ ਵਿਅਕਤੀ ਨੂੰ ਹਟਾ ਦੇਵੇਗਾ ਇਸ ਧਰਤੀ ਤੋਂ ਜਿਸ ਦੇ ਨਾਲ ਤੁਸੀਂ ਵਿਆਹ ਕੀਤਾ ਤਾਂ ਕਿ ਤੁਸੀਂ ਉਸ ਸਮੁੰਦਰੀ ਪੰਛੀ ਤੋਂ ਗਰਦਨ ਛੁਡਾ ਸਕੋ। ਜੇ ਪਰਮੇਸ਼ੁਰ ਉਸ ਵਿਅਕਤੀ ਨੂੰ ਤੁਹਾਡੇ ਤੋਂ ਦੂਰ ਨਹੀਂ ਕਰਦਾ ਤਾਂ ਤੁਹਾਨੂੰ ਸਾਰੀ ਸੇਵਕਾਈ ਦੇ ਦੌਰਾਨ ਉਸ ਨੂੰ ਆਪਣੇ ਗਲ਼ ਪਾਈ ਰੱਖਣਾ ਪਵੇਗਾ।
ਕਈ ਲੋਕ ਜੋ ਸੇਵਕਾਈ ਦੇ ਅਰੰਭ ਵਿੱਚ ਮੇਰੇ ਨਾਲ ਸਨ ਹੁਣ ਉਹ ਮੇਰੀ ਇਸ ਸੇਵਕਾਈ ਵਿੱਚ ਨਹੀਂ ਹਨ ਜੋ ਮੈਂ ਕਰ ਰਿਹਾ ਹਾਂ। ਮੈਂ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਹੀ ਆਪਣੇ ਨਾਲ ਲਿਆ ਕਿਉਂਕਿ ਸ਼ਾਇਦ ਮੈਨੂੰ ਇਹ ਡਰ ਸੀ ਕਿ ਮੈਂ ਉਹਨਾਂ ਤੋਂ ਬਿਨ੍ਹਾਂ ਸਫ਼ਲ ਨਹੀਂ ਹੋ ਸਕਾਂਗਾ। ਉਹਨਾਂ ਦੀ ਮੌਜ਼ੂਦਗੀ ਇਹ ਯਕੀਨ ਦਿਵਾਉਂਦੀ ਸੀ ਕਿ ਮੈਂ ਜ਼ਰੂਰ ਕਾਮਯਾਬ ਹੋਵਾਂਗਾ। ਪਰਮੇਸ਼ੁਰ ਨੇ ਅਪਾਣੀ ਕਿਰਪਾ ਨਾਲ ਉਨ੍ਹਾਂ ਵਿੱਚੋਂ ਕੁਝ ਨੂੰ ਮੈਨੂੰ ਛੱਡਣ ਦਿੱਤਾ। ਭਾਵੇਂ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਅੱਜ ਵੀ ਯਾਦ ਕਰਦਾ ਹਾਂ, ਪਰ ਮੈਂ ਜਾਣ ਗਿਆ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੂਰ ਇਸ ਲਈ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਸ਼ੁਰੂ ਤੋਂ ਹੀ ਗ਼ਲਤੀ ਸੀ ਜਦ ਮੈਂ ਕਲੀਸਿਆ ਬਨਾਉਣ ਦਾ ਸੁਫ਼ਨਾ ਵੇਖਿਆ ਸੀ।
2. ਪ੍ਰਭੂ ਤੁਹਾਨੂੰ ਹਲੀਮ ਕਰਨ ਲਈ ਲੋਕਾਂ ਨੂੰ ਤੁਹਾਨੂੰ ਛੱਡ ਜਾਣ ਦੇਂਦਾ ਹੈ।
"ਤੁਸੀਂ ਸਾਰੇ ਉਸ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਵਰ੍ਹੇ ਉਜਾੜ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਭਈ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਤੁਸੀਂ ਉਸ ਦੇ ਹੁਕਮਾਂ ਤੇ ਚੱਲੋਗੇ ਵੀ ਕਿ ਨਹੀਂ।
ਬਿਵਸਥਾ ਸਾਰ 8:2
ਇਹ ਇੱਕ ਹਲੀਮ ਕਰਨ ਵਾਲਾ ਤਜ਼ਰਬਾ ਹੈ ਕਿ ਲੋਕੀਂ ਤੁਹਾਡੀ ਸੰਸਥਾ ਨੂੰ ਇਕੱਲਿਆਂ ਛੱਡ ਜਾਂਦੇ ਹਨ ਜਾਂ ਅਸਤੀਫ਼ਾ ਦੇ ਦਿੰਦੇ ਹਨ। ਹਰ ਵਿਦਾਇਗੀ ਤੁਹਾਡੇ ਮੂੰਹ ਵਿੱਚ ਇੱਕ ਕਸੈਲਾ ਸਵਾਦ ਛੱਡ ਜਾਂਦੀ ਹੈ। ਹਰ ਵਾਰੀ ਕੋਈ ਨਾ ਕੋਈ ਬੇਤੁਕਲਫੀ ਨਾਲ ਵਿਛੜਦਾ ਹੈ, ਉਹ ਆਪਣੇ ਪਿੱਛੇ ਬਿਨ੍ਹਾਂ ਜਵਾਬਾਂ ਦੇ ਸਵਾਲ ਛੱਡ ਜਾਂਦਾ ਹੈ।
ਉਨ੍ਹਾਂ ਲੋਕਾਂ ਵੱਲੋਂ ਜਿਹੜੇ ਛੱਡ ਜਾਂਦੇ ਹਨ ਪੈਦਾ ਕੀਤੀ ਬੇਯਕੀਨੀ ਨੂੰ ਇੱਕ ਦਮ ਦਰੁਸਤ ਕਰਨਾ ਮੁਸ਼ਕਿਲ ਹੈ, ਅਤੇ ਇਹ ਤੁਹਾਨੂੰ ਹਲੀਮ ਕਰ ਦਿੰਦੀ ਹੈ। ਕਈ ਥਾਵਾਂ ਤੇ ਕਲੀਸਿਆ ਸਥਾਪਤ ਕਰਨ ਤੋਂ ਬਾਦ ਮੈਨੂੰ ਸੈਂਕੜੇ ਵਫ਼ਾਦਾਰ ਪਾਸਬਾਨਾਂ, ਪੁੱਤਰਾਂ ਅਤੇ ਧੀਆਂ ਦੀ ਬਰਕਤ ਦਿੱਤੀ ਗਈ। ਮੈਨੂੰ ਇਹ ਵੀ ਬਰਕਤ ਮਿਲੀ ਕਿ ਮੈਨੂੰ ਆਪਣੇ ਸਾਕਾਂ ਵਿੱਚੋਂ ਕੁਝ ਪਾਸਬਾਨ ਕਲੀਸਿਆ ਵਾਸਤੇ ਮਿਲੇ।
ਫਿਰ ਵੀ, ਇੱਕ ਦਿਨ ਮੇਰੇ ਕੁਝ ਰਿਸ਼ਤੇਦਾਰ ਸੇਵਕਾਈ ਨੂੰ ਛੱਡ ਗਏ ਅਤੇ ਮੈਂ ਜੋ ਸਿਖਾਇਆ ਉਸਦੇ ਬਿਲਕੁਲ ਉਲਟ ਕੀਤਾ। ਮੇਰੇ ਆਪਣੇ ਪਰਿਵਾਰਕ ਲੋਕਾਂ ਵੱਲੋਂ ਇੰਜ ਕਰਨ ਕਰਕੇ ਮੇਰੇ ਵਾਸਤੇ ਬਹੁਤ ਵੱਡੀ ਪ੍ਰੇਸ਼ਾਨੀ ਸੀ। ਉਹਨਾਂ ਦਾ ਵਿਦ੍ਰੋਹ ਅਤੇ ਬੇਵਫ਼ਾਈ ਖਿੱਚ ਦਾ ਕਾਰਨ ਬਣ ਗਈ। ਮੇਰੇ ਨਾਲ ਇੰਜ ਕਈ ਵਾਰੀ ਹੋਇਆ ਜੋ ਮੈਂ ਕਈ ਲੋਕਾਂ 'ਚ ਵਫ਼ਾਦਾਰੀ ਭਰ ਸਕਿਆ ਪਰ ਮੈਂ ਆਪਣੇ ਪਰਿਵਾਰ 'ਚ ਇੰਜ ਨਾ ਕਰ ਸਕਿਆ।
ਮੈਂ ਮਹਿਸੂਸ ਕੀਤਾ ਕਿ ਪ੍ਰਭੂ ਮੈਨੂੰ ਇਸ ਪ੍ਰਕਿਰਿਆ ਰਾਹੀਂ ਹੋਰ ਹਲੀਮ ਕਰ ਰਿਹਾ ਸੀ। ਉਸਨੇ ਮੈਨੂੰ ਇਹ ਦਿਖਾਉਣਾ ਚਾਹਿਆ ਕਿ ਇਹ ਬਲ ਨਾਲ ਨਹੀਂ, ਤਾਕਤ ਨਾਲ ਨਹੀਂ ਸਿਧਾਂਤ ਪੜ੍ਹਾ ਕੇ ਨਹੀਂ ਸਗੋਂ ਕੇਵਲ ਉਸ ਦੇ ਫਜ਼ਲ ਰਾਹੀਂ ਹੈ। ਸ਼ਾਇਦ ਤੁਹਾਨੂੰ ਕੁਝ ਲੋਕ ਛੱਡ ਕੇ ਗਏ ਹੋਣ। ਪ੍ਰਭੂ ਨੂੰ ਆਪਣੀ ਸੇਵਾ ਵਾਸਤੇ ਤੁਹਾਨੂੰ ਹਲੀਮ ਕਰਨ ਦਾ ਪਵਿੱਤਰ ਕੰਮ ਕਰਨ ਦਿਓ।
3. ਪ੍ਰਭੂ ਲੋਕਾਂ ਨੂੰ ਤੁਹਾਨੂੰ ਛੱਡ ਕੇ ਜਾਣ ਦਿੰਦਾ ਹੈ ਕਿਉਂਕਿ ਤੁਸੀਂ ਆਪਣੇ ਜਨਾਂ ਨੂੰ ਵਫ਼ਾਦਾਰੀ ਅਤੇ ਬੇਵਫ਼ਾਈ ਦੇ ਬਾਰੇ ਸਿੱਖਿਆ ਨਾ ਦੇ ਕੇ ਉਨ੍ਹਾਂ ਨੂੰ ਅਣਜਾਣ ਰਹਿਣ ਦਿੱਤਾ।
ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ ਜੋ ਸੱਦੇ ਗਏ ਸਨ। ਓਹ ਆਪਣੇ ਸਹਿਜ ਸੁਭਾ ਤੁਰੇ ਜਾਂਦੇ ਸਨ ਤੇ ਉਹਨਾਂ ਨੂੰ ਕਿਸੇ ਗੱਲ ਦੀ ਖ਼ਬਰ ਨਾ ਹੋਈ।
2 ਸਮੂਏਲ 15:11
ਸ਼ੈਤਾਨ ਲੋਕਾਂ ਦੇ ਅਣਜਾਣਪਨ ਤੇ ਪਲਦਾ ਹੈ। ਜਦ ਲੋਕਾਂ ਨੂੰ ਵਚਨ ਦੀ ਸੱਚਾਈ ਬਾਰੇ ਜਾਣੂ ਨਹੀਂ ਕਰਾਇਆ ਜਾਂਦਾ ਤਾਂ ਧੋਖਾ ਕਈ ਗੁਣਾ ਵੱਧ ਜਾਂਦਾ ਹੈ। ਅਬਸ਼ਾਲੋਮ ਸਿਰਫ਼ ਦੋ ਸੌ ਲੋਕਾਂ ਦੀ ਅਗਵਾਈ ਕਰ ਸਕਣ ਦੇ ਯੋਗ ਸੀ ਜਿਹੜੇ ਆਪ ਆਪਣੇ ਸਹਿਜ ਸੁਭਾ ਮੁਤਾਬਕ ਤੁਰੇ। ਇਸ ਮਨ ਮੁਤਾਬਕ ਸਹਿਜ ਸੁਭਾ ਨੂੰ ਹੀ ਅਸੀਂ ਅਣਜਾਣਪਨ ਵੀ ਕਹਿੰਦੇ ਹਾਂ।
ਵਫ਼ਾਦਾਰੀ ਅਤੇ ਬੇਵਫ਼ਾਈ, ਪਿਤਰਤਾ ਅਤੇ ਯਾਦਗਾਰੀ ਬਾਰੇ ਅਕਸਰ ਗਿਰਜਿਆਂ ਵਿੱਚ ਨਹੀਂ ਸਿਖਾਇਆ ਜਾਂਦਾ ਹੈ। ਕੋਈ ਹੈਰਾਨੀ ਨਹੀਂ ਕਿ ਕਲੀਸਿਆ ਦੇ ਲੋਕ ਬੜੀ ਅਸਾਨੀ ਨਾਲ ਸ਼ੈਤਾਨ ਦੇ ਉਹਨਾਂ ਛਲਾਵਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਉਹਨਾਂ ਦੀ ਅਣਜਾਣ ਪਨ ਤੇ ਪਲਦਾ ਹੈ। ਸ਼ਾਇਦ ਤੁਸੀਂ ਇਸ ਅਣਜਾਣ ਪਨ ਨੂੰ ਇਹਨਾਂ ਵਿਸ਼ਿਆਂ ਤੇ ਆਪਣੀ ਕਲੀਸਿਆ ਵਿੱਚ ਫੈਲਣ ਦਿੱਤਾ ਹੋਵੇ। ਸ਼ੈਤਾਨ ਨੇ ਉਹਨਾਂ ਦੇ ਵਿਸ਼ੇ ਅਣਜਾਣਪਨ ਦਾ ਫਾਇਦਾ ਲੈ ਕੇ ਤੁਹਾਡੇ ਵਿੱਚ ਬਰਬਾਦੀ ਕੀਤੀ ਹੋਵੇ।
ਹਾਂ ਇਹ ਹੋ ਸਕਦਾ ਹੈ ਤੁਹਾਡੀ ਕਲੀਸਿਆ ਨੂੰ ਖੁਸ਼ਹਾਲੀ ਵਿਆਹ ਅਤੇ ਚੰਗਾਈ ਦੀ ਬਰਕਤ ਮਿਲੀ ਹੋਵੇ ਪ੍ਰੰਤੂ ਇਹਨਾਂ ਵਿੱਚੋਂ ਕੋਈ ਵੀ ਮੁੱਦਾ ਪੂਰੀ ਤਰ੍ਹਾਂ ਵਫ਼ਾਦਾਰੀ ਅਤੇ ਬੇਵਫ਼ਾਈ ਤੋਂ ਕਲੀਸਿਆ ਨੂੰ ਨਰਕ ਦੂਤ ਤੋਂ ਬਚਾ ਨਹੀਂ ਸਕਦਾ।
ਇੱਕ ਦਿਨ, ਇੱਕ ਪਾਸਬਾਨ ਨੇ ਮੈਨੂੰ ਪੁੱਛਿਆ ਮੈਂ ਵਫ਼ਾਦਾਰੀ ਅਤੇ ਬੇਵਫ਼ਾਈ ਬਾਰੇ ਕਿਉਂ ਸਿਖਾ ਰਿਹਾ ਸੀ। ਉਸਨੇ ਮਜ਼ਾਕ ਬਣਾਉਂਦੇ ਹੋਏ ਕਿਹਾ : ਵਫ਼ਾਦਾਰੀ ਕੋਈ ਅਜਿਹੀ ਚੀਜ਼ ਨਹੀਂ ਜੋ ਸਿਖਾਈ ਜਾਂਦੀ ਹੈ। ਇਹ ਤਾਂ ਅਜਿਹੀ ਚੀਜ਼ ਹੈ ਜਿਸ ਤੇ ਤੁਸੀਂ ਰਾਜ ਕਰਦੇ ਹੋ।
ਉਸਨੇ ਇਹ ਵੀ ਕਿਹਾ: ਆਪਣੇ ਚੰਗੇ ਚਰਿੱਤਰ ਰਾਹੀਂ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਵਫ਼ਾਦਾਰੀ ਨੂੰ ਹਾਸਿਲ ਕਰਦੇ ਹੋ।
ਛੇਤੀ ਹੀ ਉਸਨੂੰ ਆਪਣੇ ਹੀ ਇੱਕ ਸਹਿਯੋਗੀ ਤੋਂ ਮਿਲੀ ਧੋਖੇਬਾਜ਼ੀ ਕਾਰਨ ਬੜਾ ਕੌੜਾ ਅਨੁਭਵ ਹੋਇਆ। ਉਹਨੂੰ ਯਕੀਨ ਹੀ ਨਹੀਂ ਆਇਆ ਕਿ ਉਸਦੇ ਨਾਲ ਹੋ ਕੀ ਰਿਹਾ ਸੀ? ਇਸ ਤਜ਼ੁਰਬੇ ਤੋਂ ਬਾਅਦ ਮੇਰੀਆਂ ਕਿਤਾਬਾਂ ਅਤੇ ਸਿੱਖਿਆਵਾਂ ਪ੍ਰਤੀ ਉਸਦੀ ਬੇਕਦਰੀ ਦੀ ਭਾਵਨਾ ਪ੍ਰਸ਼ੰਸਾ ਵਿੱਚ ਬਦਲ ਗਈ ਉਹ ਵਫ਼ਾਦਾਰੀ ਦੇ ਵਿਸ਼ੇ ਦਾ ਪ੍ਰਸ਼ੰਸਕ ਬਣ ਗਿਆ ਅਤੇ ਖ਼ੁਦ ਹੀ ਮੇਰੀਆਂ ਪੁਸਤਕਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ। ਜਦ ਤੱਕ ਤੁਹਾਨੂੰ ਅਣਜਾਣਪਨ ਦੇ ਪ੍ਰਭਾਵਾਂ ਦਾ ਤਜ਼ਰਬਾ ਨਾ ਹੋਵੇ ਤੁਸੀਂ ਸਿੱਖਿਆਵਾਂ ਦੀ ਮਹੱਤਤਾ ਨੂੰ ਕਦੇ ਨਹੀਂ ਜਾਣ ਪਾਓਗੇ।
4. ਪਰਮੇਸ਼ੁਰ ਲੋਕਾਂ ਵੱਲੋਂ ਤੁਹਾਨੂੰ ਛੱਡਣ ਦੇਵੇਗਾ ਕਿਉਂਕਿ ਤੁਸੀਂ ਆਪਣੇ ਸਾਥੀ ਸੇਵਕ ਦਾ ਤ੍ਰਿਸਕਾਰ ਕੀਤਾ ਜਦੋਂ ਉਸ ਦੀ ਕਲੀਸਿਆ ਖਿੰਡ ਗਈ।
... ਅਤੇ ਜੋ ਬਿਪਦਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾਂ ਨਾ ਛੁੱਟੇਗਾ।
ਕਹਾਉਤਾਂ 17:5
ਅਕਸਰ ਅਸੀਂ ਮੁਸੀਬਤ ਸਮੇਂ ਲੋਕਾਂ ਦਾ ਤ੍ਰਿਸਕਾਰ ਕਰਦੇ ਹਾਂ। ਅਯੂਬ ਦੇ ਮਿੱਤਰਾਂ ਵਾਂਗ, ਸਾਨੂੰ ਲੱਗਦਾ ਹੈ ਕਿ ਲੋਕਾਂ ਨਾਲ ਜੋ ਬੁਰਾ ਹੋਇਆ ਹੈ ਅਸੀਂ ਉਹਨਾਂ ਸਾਰੇ ਕਾਰਨਾਂ ਤੋਂ ਜਾਣੂ ਹਾਂ। ਦੁੱਖ 'ਚ ਫਸੇ ਲੋਕਾਂ ਨੂੰ ਅਸੀਂ ਤੁਛ ਨਜ਼ਰ ਨਾਲ ਵੇਖਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਉਹਨਾਂ ਆਪ ਉਸਨੂੰ ਆਪਣੇ ਲਈ ਸਹੇੜਿਆ ਹੈ। ਇਹ ਦ੍ਰਿਸ਼ਟੀਕੋਣ ਸ਼ੈਤਾਨ ਨੂੰ ਸੇਵਕਾਈ ਅਤੇ ਸਾਡੇ ਜੀਵਨਾਂ ਵਿੱਚ ਦਾਖ਼ਲ ਹੋਣ ਲਈ ਦਰਵਾਜ਼ਾ ਖੋਲ੍ਹਦਾ ਹੈ।
ਇੱਕ ਦਿਨ ਮੈਂ ਇੱਕ ਕਲੀਸਿਆ ਦੇ ਤਿੰਨ ਅਤਿਅੰਤ ਸਫ਼ਲ ਪਾਸਬਾਨਾਂ ਨੂੰ ਮਿਲਿਆ। ਉਹਨਾਂ ਦੀ ਪੱਕੀ ਟੋਲੀ ਦੋ ਮਜ਼ਬੂਤ ਸਹਾਇਕਾਂ ਅਤੇ ਇੱਕ ਵਡੇਰੇ ਪਾਸਬਾਨ ਨਾਲ ਬਣੀ ਸੀ। ਆਪਣੇ ਦੋ ਸਹਾਇਕਾਂ ਦੀ ਸਹਾਇਤਾ ਨਾਲ ਵਡੇਰੇ ਪਾਸਬਾਨ ਨੇ ਸ਼ਹਿਰ ਦੇ ਸਭ ਤੋਂ ਵੱਡੇ ਗਿਰਜਿਆਂ ਵਿੱਚ ਗਿਣਿਆ ਜਾਣ ਵਾਲਾ ਗਿਰਜਾ ਉਸਰ ਲਿਆ ਸੀ। ਇਉਂ ਲੱਗਦਾ ਸੀ ਹਰ ਕੋਈ ਉਸ ਚਰਚ ਦੇ ਝੁੰਡ ਨਾਲ ਜੁੜਨਾ ਚਾਹੁੰਦਾ ਸੀ। ਉਹਨਾਂ ਦਾ ਨਵਾਂ ਗਿਰਜਾ ਖਚਾ-ਖਚ ਭਰਿਆ ਹੁੰਦਾ ਸੀ ਅਤੇ ਬਾਹਰ ਬੈਠੀ ਭੀੜ ਵਾਸਤੇ ਉਹਨਾਂ ਕਈ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਹੋਈਆਂ ਸਨ। ਆਪਣੀਆਂ ਮੌਜ਼ੂਦਾ ਪ੍ਰਾਪਤੀਆਂ ਦੀ ਖੁਸ਼ੀ ਨਾਲ ਭਰੇ ਹੋਇਆਂ ਉਨ੍ਹਾਂ ਸ਼ਹਿਰ ਦੇ ਬਾਕੀ ਗਿਰਜਿਆਂ ਬਾਰੇ ਆਪਣੇ ਵਿਚਾਰ ਬਨਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਕਾਮਯਾਬ ਕਿਉਂ ਨਹੀਂ ਹਨ।
ਉਹਨਾਂ ਨੇ ਉਸ ਗਿਰਜੇ ਦੇ ਪਾਸਬਾਨ ਬਾਰੇ ਮਖ਼ੌਲ ਵਿੱਚ ਕਿਹਾ, ਲੋਕ ਗਿਰਜੇ ਨੂੰ ਉਦੋਂ ਹੀ ਛੱਡਦੇ ਹਨ ਜਦੋਂ ਉਹਨਾਂ ਦਾ ਅਗੁਵਾ ਮਾੜਾ ਹੋਵੇ। ਇਹ ਉਸਦੀ ਮਾੜੀ ਅਗਵਾਈ ਹੈ ਕਿ ਲੋਕ ਉਹਨਾਂ ਦਾ ਗਿਰਜਾ ਛੱਡ ਕੇ ਸਾਡੇ ਗਿਰਜੇ ਆ ਗਏ ਹਨ।
ਉਸ ਵੇਲੇ ਤੱਕ, ਮੈਨੂੰ ਪਤਾ ਵੀ ਨਹੀਂ ਸੀ ਕਿ ਲੋਕ ਉਸ ਗਿਰਜੇ ਨੂੰ ਛੱਡ ਕੇ ਇਹਨਾਂ ਵੱਲ ਆ ਰਹੇ ਹਨ। ਮੈਨੂੰ ਇਹ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਦੂਜੇ ਗਿਰਜੇ ਦਾ ਅਗੁਵਾ ਬੁਰਾ
ਸੀ। ਇਸ ਖਿਲੀ ਉਡਾਉਣ ਵਾਲੀ ਸੂਚਨਾ ਨੂੰ ਅਤੇ ਮਖੌਲ ਨੂੰ ਸਮਝਣਾ ਕੋਈ ਔਖਾ ਨਹੀਂ ਸੀ ਜਿਸ ਢੰਗ ਨਾਲ ਉਹਨਾਂ ਉਸਦੇ ਗਿਰਜੇ ਅਤੇ ਇਸ ਬੁਰੇ
ਆਗੂ ਬਾਰੇ ਬੋਲਿਆ ਸੀ।
ਹਾਂ, ਬੇਸ਼ੱਕ ਉਹਨਾਂ ਲੋਕਾਂ ਨੇ ਪਾਸਬਾਨ ਦੀ ਮਾੜੀ ਅਗਵਾਈ ਕਰਕੇ ਉਸ ਦੇ ਚਰਚ ਨੂੰ ਛੱਡ ਦਿੱਤਾ ਸੀ। ਪੰਰਤੂ ਤੁਹਾਨੂੰ ਇਸ ਦੇ ਬਾਰੇ ਬਹੁਤ ਚੌਕਸ ਹੋਣਾ ਚਾਹੀਦਾ ਹੈ ਕਿ ਕਿਵੇਂ ਤੁਸੀਂ ਆਪਣੇ ਫੈਸਲੇ ਅਤੇ ਸਿੱਟਿਆਂ ਤੇ ਪਹੁੰਚਦੇ ਹੋ।
ਕਈ ਸਾਲਾਂ ਬਾਅਦ, ਇਹ ਤਿੰਨੇ ਪਾਸਬਾਨ ਆਪਣੀ ਸੇਵਕਾਈ ਦੇ ਇੱਕ ਹੋਰ ਪੜਾਅ 'ਚ ਗੁਜਰੇ। ਹਰ ਨਵਾਂ ਪੜਾਅ ਤਾਕਤ ਦੇ ਸੰਤੁਲਨ ਦੀ ਇੱਕ ਤਬਦੀਲੀ ਲਿਆ ਸਕਦਾ ਹੈ। ਇਸ ਨਵੇਂ ਪੜਾਅ 'ਚ ਦੋਵੇਂ ਸਹਾਇਕ ਆਪਣੇ ਵੱਡੇ ਪਾਸਬਾਨ ਨੂੰ ਛੱਡ ਗਏ ਉਸਨੂੰ ਅਪਮਾਨਤ ਕਰਦੇ ਤੇ ਦੋਸ਼ ਲਗਾਉਂਦੇ ਹੋਏ। ਉਹੀ ਚੀਜ਼ ਜਿਸਦੇ ਵਾਸਤੇ ਉਹ ਦੂਜੇ ਪਾਸਬਾਨ ਨੂੰ ਤ੍ਰਿਸਕਾਰਦੇ ਸਨ ਇਹਨਾਂ ਤੇ ਜ਼ਿਆਦਾ ਬੁਰੀ ਤਰ੍ਹਾਂ ਵਾਪਰੀ।
ਜਦ ਮੈਂ ਇਸ ਸੰਕਟ ਬਾਰੇ ਸੁਣਿਆ ਸਭ ਤੋਂ ਪਹਿਲਾਂ ਜੋ ਚੀਜ਼ ਮੇਰੇ ਮਨ ਨੂੰ ਖਟਕੀ ਉਹ ਉਸੇ ਸਾਥੀ ਚਰਚ ਬਾਰੇ ਅਤੇ ਉਸਦੇ ਪਾਸਬਾਨ ਬਾਰੇ ਸੀ ਲੋਕੀਂ ਤੁਹਾਨੂੰ ਉਦੋਂ ਛੱਡਦੇ ਹਨ ਜਦੋਂ ਤੁਸੀਂ ਮਾੜੇ ਆਗੂ ਹੋ।
ਕੀ ਹੁਣ ਉਹਨਾਂ ਦਾ ਵੱਡਾ ਪਾਸਬਾਨ ਇੱਕ ਬੁਰਾ ਆਦਮੀ ਸੀ? ਬਿਲਕੁਲ ਨਹੀਂ। ਇਸਦੇ ਕਈ ਕਾਰਨ ਹਨ ਜਿਹਨਾਂ ਕਰਕੇ ਲੋਕੀਂ ਤੁਹਾਨੂੰ ਛੱਡਦੇ ਹਨ। ਪਰ ਇਹ ਯਕੀਨੀ ਬਣਾਓ ਕਿ ਜਦ ਕੋਈ ਮੁਸੀਬਤ ਹੋਵੇ ਉਸਦਾ ਮਖੌਲ ਨਾ ਉਡਾਇਆ ਜਾਵੇ।
ਮੇਰੇ ਦੇਸ਼ ਵਿੱਚ ਇੱਕ ਕਹਾਵਤ ਕਹੀ ਜਾਂਦੀ ਹੈ, ਆਪਣੇ ਦੋਸਤ ਦੀ ਦਾੜੀ ਸੜਦੇ ਵੇਖ ਕੇ ਨਾ ਹੱਸੋ। ਇਹ ਨਾ ਪੁੱਛੋ ਕਿ ਉਸਨੇ ਦਾੜੀ ਨੂੰ ਅੱਗ ਕਿਵੇਂ ਲਵਾ ਲਈ। ਜਾਓ ਤੇ ਥੋੜ੍ਹਾ ਪਾਣੀ ਲਿਆਓ ਅਤੇ ਆਪਣੇ ਕੋਲ ਰੱਖ ਲਓ ਕਿਉਂਕਿ ਤੁਹਾਡੀ ਦਾੜੀ ਨੂੰ ਵੀ ਅੱਗ ਲੱਗ ਸਕਦੀ ਹੈ।
ਪ੍ਰੰਤੂ ਪਵਿੱਤਰ ਬਾਈਬਲ ਇਸਨੂੰ ਇੰਜ ਕਹਿੰਦਾ ਹੈ, ...ਅਤੇ ਜੋ ਵਿਪਦਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾਂ ਨਾ ਛੁੱਟੇਗਾ।
(ਕਹਾਉਤਾਂ 17:5)
5. ਪ੍ਰਭੂ ਲੋਕਾਂ ਨੂੰ ਤੁਹਾਨੂੰ ਛੱਡ ਜਾਣ ਦਿੰਦਾ ਹੈ ਕਿਉਂਕਿ ਉਹ ਤੁਹਾਡੀ ਤਕਦੀਰ ' ਚ ਸ਼ਾਮਿਲ ਨਹੀਂ ਹਨ।
ਹੇ ਬਾਲਕੋ, ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸਾਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਹਲੇ ਉੱਠੇ ਹੋਏ ਹਨ ਜਿਸ ਤੋਂ ਅਸੀਂ ਜਾਣਦੇ ਹਾਂ ਭਈ ਇਹ ਅੰਤ ਦਾ ਸਮਾਂ ਹੈ।
ਉਹ ਸਾਡੇ ਵਿੱਚੋਂ ਨਿਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ ਕਿਉਂਕਿ ਜੋ ਸਾਡੇ ਨਾਲ ਦੇ ਹੁੰਦੇ ਹਨ ਤਾਂ ਸਾਡੇ ਨਾਲ ਰਹਿੰਦੇ। ਪਰ ਓਹ ਨਿੱਕਲ ਗਏ ਤਾਂ ਜੋ ਪਰਗਟ ਹੋਣ ਭਈ ਉਹ ਸੱਭੇ ਸਾਡੇ ਨਾਲ ਦੇ ਨਹੀਂ ਹਨ।
1 ਯੂਹੰਨਾ 2:18-19
ਹਰੇਕ ਤੁਹਾਡੇ ਦਲ ਦਾ ਹਿੱਸਾ ਬਣਨ ਵਾਸਤੇ ਨਹੀਂ ਸੱਦਿਆ ਗਿਆ। ਆਪਣੇ ਸੁਭਾਵਿਕ ਮਨ ਨਾਲ ਅਸੀਂ ਉਹਨਾਂ ਲੋਕਾਂ ਦੀ ਚੋਣ ਕਰਦੇ ਹਾਂ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਹੋਣੇ ਚਾਹੀਦੇ ਹਨ। ਪ੍ਰੰਤੂ ਪ੍ਰਭੂ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੋਇਆ ਹੈ ਕਿ ਜਿਹੜੇ ਲੋਕ ਤੁਹਾਡੀ ਤਕਦੀਰ ਦਾ ਹਿੱਸਾ ਬਣਨ।
ਬੀਤੇ ਵਰ੍ਹਿਆਂ ਵਿੱਚ ਮੇਰੇ ਕੋਲ ਉਨ੍ਹਾਂ ਲੋਕਾਂ ਦੇ ਛੱਡ ਜਾਣ ਦਾ ਅਫ਼ਸੋਸਨਾਕ ਤਜ਼ਰਬਾ ਹੈ ਜਿਨ੍ਹਾਂ ਬਾਰੇ ਮੈਂ ਸੋਚਦਾ ਸੀ ਕਿ ਉਹ ਹਮੇਸ਼ਾ ਮੇਰੇ ਨਾਲ ਰਹਿਣਗੇ। ਮੈਨੂੰ ਉਹਨਾਂ ਦੇ ਬਦਲੇ ਹੈਰਾਨੀਜਨਕ ਰੂਪ ਵਿੱਚ ਮਿਲੇ ਲੋਕਾਂ ਬਾਰੇ ਖੁਸ਼ੀ ਵੀ ਹੈ। ਇਮਾਨਦਾਰੀ ਨਾਲ ਕਹਾਂ ਤਾਂ ਜਿਹੜੇ ਲੋਕ ਅੱਜ ਮੇਰੇ ਨਾਲ ਹਨ ਜ਼ਿਆਦਾਤਰ ਨੂੰ ਮੈਂ ਨਹੀਂ ਚੁਣਿਆ। ਪ੍ਰੰਤੂ ਪ੍ਰਭੂ ਨੇ ਸੇਵਕਾਈ 'ਚ ਲੜਨ ਵਾਸਤੇ ਉਹਨਾਂ ਨੂੰ ਮੇਰੀ ਸਹਾਇਤਾ ਲਈ ਬੁਲਾਇਆ। ਜਦ ਲੋਕ ਤੁਹਾਡੇ ਕੋਲੋਂ ਲੈ ਲਏ ਜਾਂਦੇ ਹਨ ਤਾਂ ਸੰਘਰਸ਼ ਨਾ ਕਰੋ। ਕਈ ਵਾਰੀ ਤਾਂ ਇਹ ਤੁਹਾਡਾ ਮੁਕੱਦਰ ਹੁੰਦਾ ਹੈ ਕਿ ਕੁਝ ਲੋਕ ਲੈ ਲਏ ਜਾਣ ਅਤੇ ਦੂਜੇ ਉਹਨਾਂ ਦੀ ਥਾਂ ਆ ਜਾਣ।
6. ਪ੍ਰਭੂ ਲੋਕਾਂ ਨੂੰ ਤੁਹਾਨੂੰ ਛੱਡਣ ਦੀ ਆਗਿਆ ਦੇਵੇਗਾ ਤਾਂ ਕਿ ਤੁਸੀਂ ਸਮਝੋ ਕਿ ਅਸਮਾਨੀ ਪਿਤਾ ਕਿਵੇਂ ਮਹਿਸੂਸ ਕਰਦਾ ਹੈ ਜਦੋਂ ਉਸ ਦੇ ਬੱਚੇ ਉਸ ਨੂੰ ਛੱਡ ਜਾਂਦੇ ਹਨ।
ਫੇਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ
ਥੋੜ੍ਹੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਅਰ ਉੱਥੇ ਆਪਣਾ ਮਾਲ ਬਦਚਲਣੀ ਨਾਲ ਉਡਾ ਦਿੱਤਾ।
ਲੂਕਾ 15:11-13
ਇੱਕ ਪਿਤਾ ਬਣਨਾ ਸਭ ਪ੍ਰਕਾਰ ਦੇ ਬੱਚਿਆਂ ਦੀ ਦੇਖ ਰੇਖ ਕਰਨਾ ਸ਼ਾਮਲ ਕਰਦਾ ਹੈ। ਕਈ ਵਾਰੀ ਪ੍ਰਭੂ ਤੁਹਾਨੂੰ ਕੁਝ ਮੁਸ਼ਕਿਲਾਂ ਵਿੱਚੋਂ ਗੁਜ਼ਰਣ ਦਿੰਦਾ ਹੈ ਤਾਂ ਕਿ ਤੁਸੀਂ ਇੱਕ ਪਿਤਾ ਦੇ ਤੌਰ ਤੇ ਪ੍ਰੋੜ ਹੋ ਜਾਉ। ਸਿਰਫ਼ ਵੱਡੇ ਹੋਣ ਨਾਲ ਤੁਸੀਂ ਪਿਤਾ ਨਹੀਂ ਬਣ ਜਾਂਦੇ। ਤੁਸੀਂ ਬੱਚਿਆਂ ਦੇ ਹੋਣ ਨਾਲ ਪਿਤਾ ਬਣਦੇ ਹੋ। ਤੁਸੀਂ ਪਿਤਾ ਬਣਕੇ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਅਤੇ ਉਹਨਾਂ ਦੇ ਮਸਲਿਆਂ ਨੂੰ ਸੁਲਝਾਉਂਦੇ ਹੋ।
ਯਾਕੂਬ ਵਰਗੇ ਲੋਕਾਂ ਤੇ ਆਪਣਾ ਮਨ ਲਗਾਓ ਜਿਨ੍ਹਾਂ ਦੇ ਬਹੁਤ ਬੱਚੇ ਸਨ। ਹਰ ਬੱਚੇ ਬਾਰੇ ਇੱਕ ਵੱਖਰਾ ਤਜ਼ਰਬਾ ਸੀ। ਕੁਝ ਬੱਚੇ ਉਜਾੜੂ ਪੁੱਤਰ ਵਾਂਗ ਲਾਪ੍ਰਵਾਹ ਹੋਣਗੇ। ਇਹੀ ਕੁਝ ਹੈ ਜਿਸਦਾ ਤਜ਼ਰਬਾ ਪ੍ਰਭੂ ਕਰਦਾ ਹੈ ਕਿਉਂਕਿ ਉਹ ਸਾਡਾ ਸਭ ਦਾ ਪਿਤਾ ਹੈ। ਆਪਣੇ ਪਿਤਾ ਬਣਨ ਦੇ ਰਾਹ 'ਚ ਤੁਹਾਨੂੰ ਲੋਕਾਂ ਨੂੰ ਮਿਲਣ ਦਾ ਤਜ਼ਰਬਾ ਹੁੰਦਾ ਹੈ ਜਿਹੜੇ ਤੁਹਾਨੂੰ ਛੱਡ ਜਾਂਦੇ ਹਨ। ਲੋਕਾਂ ਨਾਲ ਪਿਆਰ ਅਤੇ ਪ੍ਰਪੱਕਤਾ ਜਿਹੜੇ ਤੁਹਾਨੂੰ ਅਚਾਨਕ ਛੱਡ ਜਾਂਦੇ ਹਨ ਦਰਦ ਨਾਲ ਭਰ ਦਿੰਦੇ ਹਨ ਅਤੇ ਇੱਥੋਂ ਤੱਕ ਕਿ ਤੁਹਾਡੇ ਵਿਰੁੱਧ ਹੋ ਜਾਂਦੇ ਹਨ ਅਤੇ ਇਹ ਸਭ ਪ੍ਰਕਿਰਿਆ ਤੁਹਾਡੇ ਬਾਪ ਬਣਨ ਦਾ ਹਿੱਸਾ ਹੈ।
ਇਹੀ ਵਜਹ ਹੈ ਕਿ ਪ੍ਰਭੂ ਹੋਣ ਦੇਵੇਗਾ ਕਿ ਲੋਕ ਤੁਹਾਨੂੰ ਛੱਡ ਜਾਣ ਤਾਂ ਕਿ ਤੁਸੀਂ ਇੱਕ ਸੱਚਾ ਪਿਤਾ ਬਣ ਸਕੋ।
7. ਪ੍ਰਭੂ ਲੋਕਾਂ ਨੂੰ ਤੁਹਾਨੂੰ ਛੱਡਣ ਦੇਵੇਗਾ ਤਾਂਕਿ ਉਹ ਤੁਹਾਡਾ ਧਿਆਨ ਖਿੱਚੇ ਅਤੇ ਤੁਹਾਨੂੰ ਆਪਣੇ ਵੱਲ ਲਿਆਵੇ।
ਤਾਂ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ ਜਿਸ ਉਹਨੂੰ ਦੋ ਵਾਰ ਦਰਸ਼ਣ ਦਿੱਤਾ। ਅਤੇ ਉਸ ਉਹਨੂੰ ਏਸ ਗੱਲ ਦਾ ਹੁਕਮ ਦਿੱਤਾ ਸੀ ਕਿ ਉਹ ਦੂਜੇ ਦਿਓਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ। ਤਾਂ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ ਏਸ ਲਈ ਕਿ ਏਹ ਤੈਥੋਂ ਹੋਇਆ ਹੈ ਅਤੇ ਤੈ ਮੇਰੇ ਨੇਮ ਨੂੰ ਤੇ ਮੇਰੀਆਂ ਬਿੱਧੀਆਂ ਨੂੰ ਜਿਨ੍ਹਾਂ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ, ਮੈਂ