Discover millions of ebooks, audiobooks, and so much more with a free trial

Only $11.99/month after trial. Cancel anytime.

ਅਯਾਲੀਦੀਕਲਾ
ਅਯਾਲੀਦੀਕਲਾ
ਅਯਾਲੀਦੀਕਲਾ
Ebook589 pages4 hours

ਅਯਾਲੀਦੀਕਲਾ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781683985372
ਅਯਾਲੀਦੀਕਲਾ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਅਯਾਲੀਦੀਕਲਾ

Related ebooks

Reviews for ਅਯਾਲੀਦੀਕਲਾ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਅਯਾਲੀਦੀਕਲਾ - Dag Heward-Mills

    ਵਿਸ਼ਾ - ਸੂਚੀ

    ਵਿਸ਼ਾ - ਸੂਚੀ

    ਭਾਗ 1

    ਇੱਕ ਭੇਡ

    ਅਧਿਆਇ 1

    ਭੇਡ ਨੂੰ ਕੀ ਬੈਠਣ

    ਯੋਗ ਬਣਾਉਂਦਾ ਹੈ।

    ਅਧਿਆਇ 2

    ਭੇਡ ਨੂੰ ਪਾਣੀ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਅਧਿਆਇ 3

    ਭੇਡ ਦੇ ਲਈ ਡਿੱਗਣ ਦਾ ਕੀ ਅਰਥ ਹੈ

    ਅਧਿਆਇ 4

    ਭੇਡ ਦੀ ਅਗਵਾਈ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਅਧਿਆਇ 5

    ਭੇਡ ਨੂੰ ਹਰੇ ਚਾਰੇ ਦੀ ਜ਼ਰੂਰਤ ਕਿਉਂ ਪੈਂਦੀ ਹੈ।

    ਅਧਿਆਇ 6

    ਭੇਡ ਨੂੰ ਘਾਟੀਆਂ ਵਿੱਚੋਂ ਹੋ ਕੇ ਲੰਘਣ

    ਦੀ ਜ਼ਰੂਰਤ ਕਿਉਂ ਪੈਂਦੀ ਹੈ?

    ਅਧਿਆਇ 7

    ਭੇਡ ਦੇ ਲਈ ਅਸੰਤੁਸ਼ਟ ਹੋਣਾ ਕੀ ਅਰਥ ਰੱਖਦਾ ਹੈ

    ਅਧਿਆਇ 8

    ਭੇਡ ਨੂੰ ਸੋਟੇ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਅਧਿਆਇ 9

    ਭੇਡ ਨੂੰ ਇੱਕ ਲਾਠੀ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਅਧਿਆਇ 10

    ਭੇਡ ਦੇ ਲਈ ਦੁਸ਼ਮਣ ਦੀ ਮੌਜ਼ੂਦਗੀ ਵਿੱਚ ਮੇਜ਼ ਵਿਛਾਉਣਾ ਕੀ ਅਰਥ ਰੱਖਦਾ ਹੈ।

    ਅਧਿਆਇ 11

    ਭੇਡ ਨੂੰ ਤੇਲ ਨਾਲ ਮਸਹ ਪਾਉਣ ਦੀ ਲੋੜ ਕਿਉਂ ਹੁੰਦੀ ਹੈ।

    ਅਧਿਆਇ 12

    ਭੇਡ ਕਿਉਂ ਚਾਹੁੰਦੀ ਹੈ, ਕਿ ਅਯਾਲੀ ਦਾ ਕਟੋਰਾ ਭਰਿਆ ਰਹੇ।

    ਅਧਿਆਇ 13

    ਭੇਡ ਦਾ ਅਯਾਲੀ ਦੇ ਘਰ ਵਿੱਚ ਰੱਖਣਾ ਕਿਉਂ ਜ਼ਰੂਰੀ ਹੁੰਦਾ ਹੈ।

    ਅਧਿਆਇ -14

    ਕਿਸੇ ਅਯਾਲੀ ਦਾ ਨਾ ਹੋਣਾ ਇੱਕ ਭੇਡ ਲਈ ਕੀ ਅਰਥ ਰੱਖਦਾ ਹੈ।

    ਅਧਿਆਇ 15

    ਅਯਾਲੀ ਦੀਆਂ ਬਿਮਾਰੀਆਂ ਜੋ ਕਿ ਭੇਡ ਦੀਆਂ ਬਿਮਾਰੀਆਂ ਹਨ।

    ਅਧਿਆਇ 16

    ਭੇਡ ਬਿਮਾਰ ਕਿਉਂ ਪੈਂਦੀ ਹੈ।

    ਭਾਗ-2

    ਇੱਕ ਅਯਾਲੀ

    ਅਧਿਆਇ 17

    ਇੱਕ ਅਯਾਲੀ ਦੇ ਤਿੰਨ ਉਦੇਸ਼

    ਅਧਿਆਇ 18

    ਜੋ ਅਯਾਲੀ ਦਰਵਾਜ਼ੇ ਵਿੱਚੋਂ ਦੀ ਨਹੀਂ ਵੜ੍ਹਦਾ ਉਨ੍ਹਾਂ ਨੂੰ ਕਿਵੇਂ ਪਹਿਚਾਣੀਏ।

    ਅਧਿਆਇ 19

    ਚਰਵਾਹੀ ਦੇ ਕਾਰਜ ਸੁੱਘੜ ਅਤੇ ਕੋਮਲ ਹੋਣਾ।

    ਅਧਿਆਇ 20

    ਅਯਾਲੀ ਦੇ ਕੰਮਕਾਰ ਅਗਵਾਈ ਕਰਨਾ ਅਤੇ ਲੈ ਚੱਲਣਾ।

    ਅਧਿਆਇ 21

    ਅਯਾਲੀ ਦੇ ਕੰਮਕਾਰ ਭੇਡ ਦੀ ਦੇਖਭਾਲ ਕਰਨਾ।

    ਅਧਿਆਇ 22

    ਯਹੋਵਾਹ ਰੱਖਵਾਲੀ ਕਰਨ ਵਾਲਾ ਅਯਾਲੀ ਇੱਕ ਅਯਾਲੀ ਦੀ ਰੱਖਵਾਲੀ

    ਅਧਿਆਇ 23

    ਯਹੋਵਾਹ ਦੇ ਕੰਮਕਾਰ ਭੋਜਨ ਖੁਆਉਣਾ

    ਅਧਿਆਇ 24

    ਅਯਾਲੀ ਦੇ ਕੰਮਕਾਰ ਅਤੇ ਚੰਗਿਆਂ ਕਰਨਾ

    ਅਧਿਆਇ 25

    ਖ਼ੂਨ ਚੂਸਣ ਵਾਲੇ ਪਾਸਟਰ

    ਅਧਿਆਇ 26

    ਯਹੋਵਾਹ ਦਾ ਅਯਾਲੀ ਦਾ ਕੰਮ ਕਰਨ ਦੀਆ ਯੋਗਤਾਵਾਂ

    ਅਧਿਆਇ 27

    ਇੱਕ ਚੰਗਾ ਅਯਾਲੀ ਬਣਨ ਦੀਆਂ ਪੈਂਤੀ ਕੁੰਜੀਆਂ।

    ਅਧਿਆਇ 28

    ਵੱਖ-ਵੱਖ ਤਰ੍ਹਾਂ ਦੇ ਸੰਬੰਧਾਂ ਵਿੱਚ ਆਪਣੀਆਂ ਭੇਡਾਂ ਨੂੰ ਕਿਵੇਂ ਕੰਮ ਵਿੱਚ ਲਗਾਈਏ

    ਅਧਿਆਇ 29

    ਕਿਰਾਏ ਉੱਤੇ ਲਏ ਗਏ ਅਯਾਲੀਆਂ ਦੀਆਂ ਬਾਰ੍ਹਾਂ ਵਿਸ਼ੇਸ਼ਤਾਵਾਂ।

    ਅਧਿਆਇ 30

    ਨੌਂ ਪ੍ਰਕਾਰ ਦੇ ਕਿਰਾਏ ਦੇ ਪਾਸਟਰ

    ਅਧਿਆਇ 31

    ਨਿਰਾਸ਼ਾਵਾਦੀ ਉਦਾਸ ਅਯਾਲੀ

    ਅਧਿਆਇ 32

    ਇੱਕ ਅਯਾਲੀ ਦੇ ਵਿਕਾਸ ਕਰਨ ‘ਚ ਬਾਈ ਹਲਾਤ

    ਅਧਿਆਇ 33

    ਇੱਕ ਆਤਮਿਕ ਪੁੱਤਰ ਕਿਸ ਪ੍ਰਕਾਰ ਇੱਕ ਅਯਾਲੀ ‘ਚ ਵਿਕਾਸ ਕਰਦਾ ਹੈ।

    ਅਧਿਆਇ 34

    ਇੱਕ ਅਯਾਲੀ ਦੇ ਵਿਕਾਸ ਕਰਨ ਦੇ ਲਈ ਮਹੀਨੇ ਦੇ ਖੇਤਰ।

    ਅਧਿਆਇ 35

    ਇੱਕ ਜਵਾਨ ਵਿਅਕਤੀ ਅਯਾਲੀ ਕਿਸ ਤਰ੍ਹਾਂ ਬਣ ਸਕਦਾ ਹੈ।

    ਭਾਗ 3

    ਇੱਕ ਅਯਾਲੀ ਦਾ ਦਿਲ

    ਅਧਿਆਇ 36

    ਤੁਹਾਡੀ ਸੇਵਕਾਈ ਦਾ ਕੇਂਦਰ ਦਿਲ ਹੁੰਦਾ ਹੈ।

    ਅਧਿਆਇ 37

    ਮਨੁੱਖ ਦਿਲ ਨਾਲ ਇਸਦੀ ਤੁਲਨਾ ਕਰਨ ਦੇ ਦੁਆਰਾ ਤੁਸੀਂ ਆਤਮਿਕ ਦਿਲ ਨੂੰ ਕਿਸ ਤਰ੍ਹਾਂ ਸਮਝ ਸਕਦੇ ਹੋ?

    ਅਧਿਆਇ 38

    ਅਯਾਲੀ ਦਾ ਦਿਲ ਜ਼ਰੂਰੀ ਕਿਉਂ ਹੁੰਦਾ ਹੈ।

    ਅਧਿਆਇ 39

    ਸਰਲ ਦਿਲਾਂ ਦਾ ਵਿਕਾਸ ਕਰੋ।

    ਅਧਿਆਇ 40

    ਇੱਕ ਹਠੀ ਦਿਲ ਤੋਂ ਬੱਚ ਕੇ ਰਹੋ।

    ਅਧਿਆਇ 41

    ਇੱਕ ਤੰਦਰੁਸਤ ਦਿਲ ਦਾ ਵਿਕਾਸ ਕਰੋ।

    ਅਧਿਆਇ 42

    ਰੋਗ-ਗ੍ਰਸਤ ਦਿਲਾਂ ਤੋਂ ਚੰਗਾਈ ਪਾਉ।

    ਅਧਿਆਇ 43

    ਇੱਕ ਉਤਸ਼ਾਹਿਤ ਕਰਨ ਵਾਲੇ ਦਿਲ ਦਾ ਵਿਕਾਸ ਕਰੋ।

    ਅਧਿਆਇ 44

    ਇੱਕ ਨਕਾਰਾਤਮਕ ਦਿਲ ਦਾ ਵਿਕਾਸ ਕਰਨ ਤੋਂ ਸਾਵਧਾਨ ਰਹੋ।

    ਅਧਿਆਇ 45

    ਇੱਕ ਵਿਚਾਰਸ਼ੀਲ ਦਿਲ ਦਾ ਵਿਕਾਸ ਕਰੋ।

    ਅਧਿਆਇ 46

    ਰੁੱਖੇ-ਕਠੋਰ ਦਿਲਾਂ ਦੇ ਵਿਰੁੱਧ ਲੜਾਈ ਲੜੋ।

    ਅਧਿਆਇ 47

    ਆਸ਼ਾਵਾਦੀ ਦਿਲਾਂ ਦਾ ਵਿਕਾਸ ਕਰੋ।

    ਭਾਗ 4

    ਸੇਵਕਾਈ ਦੀਆਂ ਸੱਚਿਆਈਆਂ

    ਅਧਿਆਇ 48

    ਤੁਸੀਂ ਆਪਣੀ ਸੇਵਕਾਈ ਦਾ ਵਿਸਤਾਰ ਕਿਸ ਤਰ੍ਹਾਂ ਕਰ ਸਕਦੇ ਹੋ?

    ਅਧਿਆਇ 49

    ਇੱਕ ਅਯਾਲੀ ਇੱਕ ਜੋਤੀ ਹੈ।

    ਅਧਿਆਇ 50

    ਕਿਉਂ ਕੁਝ ਲੋਕ ਵੱਡੀ ਰੋਸ਼ਨੀ ਹੁੰਦੇ ਹਨ?

    ਅਧਿਆਇ 51

    ਤੁਸੀਂ ਇੱਕ ਵੱਡੀ ਰੌਸ਼ਨੀ ਕਿਵੇਂ ਬਣ ਸਕਦੇ ਹੋ?

    ਅਧਿਆਇ 52

    ਸੇਵਕਾਈ ਦੇ ਆਤਮਿਕ ਜੋੜ

    ਅਧਿਆਇ 53

    ਸੇਵਕਾਈ ਦੀਆਂ ਠੋਕਰਾਂ

    ਅਧਿਆਇ 54

    ਬੁਰੇ ਦਿਨ ਵਿੱਚ ਦੇਰੀ ਤੇ ਜਿੱਤ ਪਾਉਣੀ।

    ਅਧਿਆਇ 55

    ਜਦੋਂ ਦੇਰੀ ਹੁੰਦੀ ਹੈ ਤਾਂ ਪੰਦਰਾਂ ਬੁਰਾਈਆਂ ਉੱਠ ਖਲੋਂਦੀਆਂ ਹਨ।

    ਅਧਿਆਇ 56

    ਦੇਰ ਕਿਉਂ ਹੁੰਦੀ ਹੈ ਇਸਦੇ ਅੱਠ ਕਾਰਨ।

    ਅਧਿਆਇ 57

    ਜਦੋਂ ਪਰਮੇਸ਼ੁਰ ਤੁਹਾਡੀ ਮਦਦ ਨਾ ਕਰੇ, ਤਦ ਸੇਵਕਾਈ ਕਿਹੋ ਜਿਹੀ ਹੁੰਦੀ ਹੈ।

    ਅਧਿਆਇ 58

    ਜਦੋਂ ਪਰਮੇਸ਼ੁਰ ਤੁਹਾਨੂੰ ਤਰੱਕੀ ਦਿੰਦਾ ਹੈ, ਤਦ ਇਹ ਕਿਸਦੇ ਸਮਾਨ ਹੁੰਦਾ ਹੈ।

    ਭਾਗ 1

    ਇੱਕ ਭੇਡ

    ਅਧਿਆਇ 1

    ਭੇਡ ਨੂੰ ਕੀ ਬੈਠਣ

    ਯੋਗ ਬਣਾਉਂਦਾ ਹੈ।

    ਆਓ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ।

    ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆ ਭੇਡਾਂ ਹਨ...

    ਜ਼ਬੂਰਾਂ ਦੀ ਪੋਥੀ 95:6:7

    ਪਰਮੇਸ਼ੁਰ ਦੇ ਵਚਨ ਵਿੱਚ ਉਸ ਦੇ ਲੋਕਾਂ ਨੂੰ ਭੇਡਾਂ ਆਖਿਆ ਗਿਆ ਹੈ। ਯਿਸੂ ਨੂ ਸਾਡਾ ਵਰਣਨ ਬਿਨ੍ਹਾਂ ਅਯਾਲੀ ਦੇ ਭੇਡ ਦੇ ਰੂਪ ਵਿੱਚ ਕੀਤਾ ਹੇ। ਭੇਡਾਂ ਦੀ ਅਗਵਾਈ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਕਰਨ ਦੇ ਲਈ ਉਨ੍ਹਾਂ ਦੇ ਜੀਵਨ ਅਤੇ ਵਰਤਾਓ ਨੂੰ ਸਮਝਣਾ ਜ਼ਰੁਰੀ ਹੈ। ਪਰਮੇਸ਼ੁਰ ਦੇ ਸਬੰਧ ਵਿੱਚ ਹੋਰ ਪਾਸਟਰ ਦੇ ਸਬੰਧ ਵਿੱਚ ਤੁਹਾਨੂੰ ਆਪਣੇ ਆਪ ਨੂੰ ਇੱਕ ਭੇਡ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ। ਤੁਹਾਨੂੰ ਆਪਣੇ ਚਰਚ ਦੇ ਮੈਂਬਰਾਂ ਨੂੰ ਵੀ ਇੱਕ ਭੇਡ ਦੇ ਜੀਵਨ ਦਾ ਵੱਡਾ ਹੀ ਚੰਗਾ ਵਰਣਨ ਦੇਣਾ ਹੈ। ਭੇਤ ਦੇ ਜੀਵਨ ਵਿੱਚ ਸਬੰਧਿਤ ਇਹ ਸਾਰੀਆਂ ਗੱਲਾਂ ਇੱਕ ਅਨੁਭਵੀ ਇਸਰਾਏਲੀ ਅਯਾਲੀ ਦੇ ਮੂੰਹ ‘ਚ ਨਿੱਕਲੀ ਜੋ ਅਵਾਜ਼ ਨੂੰ ਪਰਮੇਸ਼ੁਰ ਦੀ ਨਿੱਜੀ ਭੇਦ ਦੇ ਰੂਪ ਵਿੱਚ ਪੇਸ਼ ਕਰਦਾ ਹੈ।

    ਯਹੋਵਾਹ ਮੇਰਾ ਅਯਾਲੀ ਹੈ ਮੈਨੂੰ ਥੁੜ ਨਹੀਂ ਹੋਵੇਗੀ।

    ਉਹ ਮੈਨੂੰ ਹਰੇ-ਹਰੇ ਘਾਹ ਦੀਆ ਜੂਹਾਂ ਵਿੱਚ ਬਿਠਾਉਂਦਾ ਹੈ; ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ, ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਹੀ ਕਰਦਾ।

    ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਮੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ।

    ਤੂੰ ਮੇਰੇ ਵਿਰੋਧੀਆਂ ਦੇ ਸਨਮੁੱਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, ਤੈਂ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚਮੁੱਚ ਭਲਿਆਈ ਅਰ ਦਯਾ ਜੀਵਨ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵੱਸਾਗਾ।

    ਜ਼ਬੂਰਾਂ ਦੀ ਪੋਥੀ 23:1-6

    ਆਧੁਨਿਕ ਯੁੱਗ ਦੇ ਅਣਾਲੀ ਡਬਲਿਊ ਫ਼ਿਲਿੱਪ ਦੇ ਦੁਆਰਾ ਪ੍ਰਕਾਸ਼ਿਤ ਕੁਝ ਅਜਿਹੇ ਹੀ ਭੇਦ ਦੇ ਸਬੰਧ ਵਿੱਚ ਦੱਸੀਆਂ ਗਈਆਂ ਗੱਲਾਂ ਦੀ ਜਦੋਂ ਮੈਂ ਖੋਜਬੀਨ ਕੀਤੀ ਤਾਂ ਉਤਸ਼ਾਹ ਨਾਲਭਰ ਗਿਆ। ਫ਼ਿਲਿੱਪ ਕੈਲਰ ਅੱਠ ਸਾਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਭੇਡਸ਼ਾਲਾ ਦੇ ਮਾਲਿਕ ਰਹਿ ਚੁੱਕੇ ਹਨ ਅਤੇ ਭੇਡਾਂ ਦੇ ਵਿੱਚ ਸੇਵਾ ਕਰ ਚੁੱਕੇ ਹਨ। ਉਨ੍ਹਾਂ ਨੂੰ ਆਧੁਨਿਕ ਸੰਦਰਭ ਵਿੱਚ ਚਰਵਾਹੀ ਕਰਨ ਦਾ ਵਿਵਹਾਰਿਕ ਗਿਆਨ ਹੈ ਅਤੇ ਉਹ ਜ਼ਬੂਰ 23 ਵਿੱਚ ਪਾਏ ਜਾਣ ਵਾਲੇ ਪ੍ਰਕਾਸ਼ਨਾਂ ਦੀ ਅਦਭੁੱਤ ਤਰੀਕੇ ਨਾਲ ਪੁਸ਼ਟੀ ਕਰਦੇ ਹਨ।

    ਯਹੋਵਾਹ ਮੇਰਾ ਅਯਾਲੀ ਹੈ ਮੈਨੂੰ ਥੁੜ ਨਹੀਂ ਹੋਵੇਗੀ, ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ; ਉਹ ਮੈਨੂੰ  ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।

    ਜ਼ਬੂਰਾਂ ਦੀ ਪੋਥੀ 23:1-2

    ਭੇਡ ਕੁਝ ਖ਼ਾਸ ਹਲਾਤਾਂ ਵਿੱਚ ਹੀ ਬੈਠਦੀ ਹੈ। ਤੁਹਾਨੂੰ ਆਪਣੀ ਕਲੀਸੀਆ ਵਿੱਚ ਭੇਡਾਂ ਨੂੰ ਬੈਠਣ ਅਤੇ ਆਪਣੇ ਨਾਲ ਠਹਿਰਾਉਣ ਦੇ ਯੋਗ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਡੇ ਨਾਲ ਰਹਿ ਸਕਣ। ਡਰੀ ਹੋਈ ਭੇਡ ਨੂੰ, ਤੁਹਾਨੂੰ ਸਥਿਰ ਅਤੇ ਦ੍ਰਿੜ੍ਹ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੇ ਚਾਰੇ ਪਾਸੇ ਪਰਿਵਾਰ ਦੇ ਰੂਪ ਵਿੱਚ ਰੱਖਣਾ ਚਾਹੀਦਾ ਹੈ। ਅਯਾਲੀ ਦੇ ਰੂਪ ਵਿੱਚ ਆਪਣੇ ਅਨੁਭਵਾਂ ਨਾਲ, ਫ਼ਿਲਿੱਪ ਕੈਲਰ ਕੁਝ ਗੱਲਾਂ ਦੱਸਦੇ ਹਨ ਜਿਨ੍ਹਾਂ ਨਾਲ ਭੇਡ ਬੈਠਣ ਦੇ ਯੋਗ ਬਣਦੀ ਹੈ। ਅੱਗੇ ਦਿੱਤੀਆਂ ਹੋਈਆਂ ਚਾਰ ਗੱਲਾਂ ਇਸ ਗੱਲ ਨੂੰ ਪ੍ਰਕਾਸ਼ਿਤ ਕਰਦੀਆਂ ਹਨ ਕਿ ਕਿਉਂ ਕੁਝ ਲੋਕ ਕਲੀਸੀਆ ਵਿੱਚ ਨਹੀਂ ਰੁਕਦੇ। ਅਨੇਕਾਂ ਮੈਂਬਰਾਂ ਦੇ ਨਾਲ ਨਰਾਜ਼ਗੀ ਜਾਂ ਚਿੰਤਾ ਹੋਣਾ, ਡਰ, ਦੁਸ਼ਟ-ਆਤਮਾਵਾਂ ਦੇ ਹਮਲੇ ਅਤੇ ਮੰਚ ਤੋਂ ਚੰਗੇ ਭੋਜਨ ਦੀ ਕਮੀ, ਇਹ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਨਾਲ ਭੇਡ ਕਲੀਸੀਆ ਵਿੱਚ ਸਥਾਈ ਰੂਪ ਨਾਲ ਨਹੀਂ ਰਹਿ ਸਕਦੀ ਜਾਂ ਠਹਿਰ ਨਹੀਂ ਸਕਦੀ ਅਤੇ ਦੂਸਰੀ ਜਗ੍ਹਾ ਚੱਲੀ ਜਾਂਦੀ ਹੈ। ਫ਼ਿਲਿੱਪ ਕੈਲਰ ਦੱਸਦੇ ਹਨ ਕਿ:

    1.       ਭੇਡਾਂ ਤਦ ਹੀ ਬੈਠਦੀਆਂ ਹਨ ਜਦ ਉਹ ਡਰ ਤੋਂ ਰਹਿਤ ਹੋਣਗੀਆਂ: ਜਦ ਤੱਕ ਭੇਡਾਂ ਪੂਰੀ ਤਰ੍ਹਾਂ ਨਾਲ ਦਲੇਰ ਨਾ ਹੋ ਜਾਣ ਉਹ ਨਹੀਂ ਬੈਠਦੀਆਂ। ਭੇਡਾਂ ਇੰਨੀਆਂ ਡਰਪੋਕ ਅਤੇ ਸਰਲਤਾ ਨਾਲ ਘਬਰਾ ਜਾਣ ਵਾਲੀਆਂ ਹੁੰਦੀਆਂ ਹਨ ਕਿ ਜੇਕਰ ਨਾਲ ਦੀਆਂ ਝਾੜੀਆਂ ਵਿੱਚੋਂ ਖ਼ਰਗੋਸ਼ ਦੇ ਛਲਾਂਗ ਲਗਾਉਣ ਦੀ ਅਵਾਜ਼ ਵੀ ਆਵੇ ਤਾਂ ਸਾਰੇ ਝੁੰਡ ਵਿੱਚ ਭੱਜ-ਦੌੜ ਪੈ ਸਕਦੀ ਹੈ। ਇੱਕ ਭੇਡ ਦੇ ਚੁਕੰਨੇ ਹੋ ਕੇ ਭੱਜਣ ਤੇ ਦਰਜਨਾਂ ਭੇਡਾਂ ਬਿਨ੍ਹਾਂ ਸੋਚੇ-ਸਮਝੇ ਦੌੜਨਾਂ ਸ਼ੁਰੂ ਕਰ ਦਿੰਦੀਆਂ ਹਨ, ਇਹ ਵੇਖੇ ਬਿਨ੍ਹਾਂ ਕਿ ਇਸ ਗੱਲ ਨੇ ਉਨ੍ਹਾਂ ਨੂੰ ਡਰਾਇਆ ਹੈ।

    2.       ਭੇਡਾਂ ਤਾਂ ਹੀ ਬੈਠਦੀਆਂ ਹਨ ਜਦੋਂ ਹੋਰਨਾਂ ਭੇਡਾਂ ਨਾਲ ਉਨ੍ਹਾਂ ਦਾ ਮਨਮੁਟਾਵ ਜਾਂ ਤਣਾਓ ਨਾ ਹੋਵੇ: ਝੁੰਡ ਦੇ ਵਿੱਚ ਸਮਾਜਿਕ ਆਚਰਨ ਦੇ ਕਾਰਨ ਭੇਡ ਉਦੋਂ ਤੱਕ ਨਹੀਂ ਬੈਠੇਗੀ ਜਦੋਂ ਤੱਕ ਕਿ ਉਹ ਆਪਸੀ ਮਤ-ਭੇਦਾਂ ਤੋਂ ਅਜ਼ਾਦ ਨਾ ਹੋ ਜਾਏ।

    3.       ਭੇਡਾਂ ਉਦੋਂ ਬੈਠਣਗੀਆਂ ਜਦੋਂ ਉਹ ਮੱਖੀਆਂ ਦੁਆਰਾ ਭਾਵ ਜੀਵਾਂ ਦੁਆਰਾ ਸਤਾਈਆਂ ਨਾ ਜਾ ਰਹੀਆਂ ਹੋਣ। ਜੇਕਰ ਉਹ ਇਹਨਾਂ ਦੁਆਰਾ ਤੰਗ ਕੀਤੀਆਂ ਜਾ ਰਹੀਆਂ ਹੋਣ ਤਾਂ ਉਹ ਕਦੀ ਵੀ ਨਹੀਂ ਬੈਠਣਗੀਆਂ। ਉਹ ਉਦੋਂ ਹੀ ਅਰਾਮ ਕਰ ਸਕਦੀਆਂ ਹਨ ਜਦੋਂ ਉਹ ਇਨ੍ਹਾਂ ਕੀੜੇ-ਮਕੌੜਿਆਂ ਤੋਂ ਅਜ਼ਾਦ ਹੋਣ।

    4.       ਭੇਡਾਂ ਤਦ ਹੀ ਬੈਠਗੀਆਂ ਜਦ ਉਹ ਭੁੱਖੀਆਂ ਨਾ ਹੋਣ। ਜਦੋਂ ਤੱਕ ਭੇਡ ਨੂੰ ਭੋਜਨ ਲੱਭ ਕੇ ਖਾਣ ਦੀ ਜ਼ਰੂਰਤ ਹੈ ਉਦੋਂ ਤੱਕ ਉਹ ਨਹੀਂ ਬੈਠੇਗੀ। ਉਨ੍ਹਾਂ ਨੂੰ ਭੁੱਖ ਤੋਂ ਅਜ਼ਾਦ ਹੋਣਾ ਚਾਹੀਦਾ ਹੈ। ਬਲਕਿ ਭੇਡਾਂ ਨੂੰ ਅਰਾਮ ਦੇਣ ਲਈ ਨਿਸ਼ਚਿਤ ਰੂਪ ਨਾਲ ਡਰ, ਮਨਮੁਟਾਵ ਤਣਾਓ, ਕ੍ਰੋਧ ਵਿਖਾਉਣ ਜਾਂ ਤੰਗ ਕੀਤੇ ਜਾਣ ਅਤੇ ਭੁੱਖ ਤੋਂ ਅਜ਼ਾਦੀ ਭਾਵਨਾ ਤੋਂ ਜਾਗ੍ਰਿਤ ਕਰਨ ਦੀ ਜ਼ਰੂਰਤ ਹੈ।

    ਅਧਿਆਇ 2

    ਭੇਡ ਨੂੰ ਪਾਣੀ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਯਹੋਵਾਹ ਮੇਰਾ ਅਯਾਲੀ ਹੈ; ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ; ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।

    ਜ਼ਬੂਰਾਂ ਦੀ ਪੋਥੀ 23:1-2

    ਸਾਡੇ ਆਧੁਨਿਕ ਯੁੱਗ ਦਾ ਅਯਾਲੀ ਫ਼ਿਲਿੱਪ ਕੈਲਰ ਭੇਡਾਂ ਨਾਲ ਸਬੰਧਿਤ ਆਪਣੇ ਅਨੁਭਵਾਂ ਨੂੰ ਦੱਸਦੇ ਹੋਏ ਅੱਗੇ ਦੱਸਦਾ ਹੈ ਕਿ ਕਿਸ ਤਰ੍ਹਾਂ ਆਮ ਜੀਵਨ ਬਿਤਾਉਣ ਦੇ ਲਈ ਭੇਡ ਨੂੰ ਬਹੁਤ ਸਾਰੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਨਾਂ ਨੇ ਪਤਾ ਲਗਾਇਆ ਕਿ ਜਦੋਂ ਭੇਡਾਂ ਨੂੰ ਉਹ ਆਤਮਿਕ ਜਲ ਜਿਸ ਦੀ ਉਨਾਂ ਨੂੰ ਜ਼ਰੂਰਤ ਹੈ ਨਹੀਂ ਮਿਲਦਾ, ਤਾਂ ਉਹ ਗਲਤ ਜਗਾਵਾਂ ਵਿੱਚ ਜਾ ਕੇ ਉਸਨੂੰ ਲੱਭਦੀਆਂ ਹਨ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਰੇਕ ਅਯਾਲੀ ਨੂੰ ਭੇਡਾਂ ਦੀ ਵਚਨ ਦੀ ਐਸੀ ਸੇਵਾ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਪਵਿੱਤਰ ਆਤਮਾ ਦਾ ਆਤਮਿਕ ਜਲ ਪ੍ਰਾਪਤ ਹੋ ਸਕੇ। ਪਾਸਟਰਾਂ ਨੂੰ ਆਤਮਿਕ ਹੋਣਾ ਚਾਹੀਦਾ ਹੈ ਅਤੇ ਪਵਿੱਤਰ ਆਤਮਾ ਦੇ ਕੋਲ ਮਸਹ ਪਾ ਕੇ ਸਮਰੱਥਾ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਮੰਚ ਤੋਂ ਮਸਹ ਕੀਤੀ ਸੇਵਕਾਈ ਨਾ ਹੋਣ ਦੀ ਕਮੀ ਵਿੱਚ ਕਲੀਸੀਆ ਦੇ ਮੈਂਬਰ ਆਪਣੀਆਂ ਮੁਸ਼ਕਿਲਾਂ ਦੇ ਹੱਲ ਗੂੜਵਿਦਿਆ ਅਤੇ ਜਾਦੂ-ਟੂਣੇ ਦੀਆਂ ਸ਼ਕਤੀਆਂ ਵਿੱਚੋਂ ਲੱਭਦੇ ਵੇਖੇ ਜਾਂਦੇ ਹਨ।

    ਫ਼ਿਲਿੱਪ ਕੈਲਰ ਕਹਿੰਦੇ ਹਨ:

    ਜਿਸ ਤਰ੍ਹਾਂ ਭੌਤਿਕ ਸਰੀਰ ਦੀ ਸ਼ਕਤੀ ਹੁੰਦੀ ਹੈ ਅਤੇ ਉਸਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਪਵਿੱਤਰ ਬਾਈਬਲ ਸਾਨੂੰ ਸਪੱਸ਼ਟ ਦੱਸਦੀ ਹੈ ਕਿ ਮਨੁੱਖੀ ਆਤਮਾ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਉਸਨੂੰ ਵੀ ਅਨੰਤ ਪਰਮੇਸ਼ੁਰ ਦੇ ਆਤਮਾ ਦੇ ਜਲ ਦੀ ਜ਼ਰੂਰਤ ਹੁੰਦੀ ਹੈ। ਜਦੋਂ ਭੇਡਾਂ ਨੂੰ ਪਿਆਸ ਲੱਗਦੀ ਹੈ ਤਾਂ ਉਹ ਬੇਚੈਨ ਹੋ ਜਾਂਦੀਆਂ ਹਨ, ਅਤੇ ਪਾਣੀ ਦੀ ਤਲਾਸ਼ ਵਿੱਚ ਨਿੱਕਲ ਪੈਂਦੀਆਂ ਹਨ। ਜੇਕਰ ਉਨ੍ਹਾਂ ਨੂੰ ਸਾਫ਼ ਪਾਣੀ ਦੇ ਕੋਲ ਨਹੀਂ ਲਿਜਾਇਆ ਗਿਆ ਤਾਂ ਉਹ ਅਕਸਰ ਗੰਦਾ ਪਾਣੀ ਗੰਦੇ ਟੋਬਿਆਂ ਅਤੇ ਤਲਾਬਾਂ ਵਿੱਚੋਂ ਪੀਣ ਦੇ ਲਈ ਮਜ਼ਬੂਤ ਹੋ ਜਾਂਦੀਆਂ ਹਨ। ਜਿੱਥੇ ਉਨ੍ਹਾਂ ਦੇ ਸਰੀਰ ਵਿੱਚ ਹਾਨੀਕਾਰਕ ਕੀਟਾਣੂ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਰੋਗੀ ਬਣਾ ਦਿੰਦੇ ਹਨ।

    ਮੈਨੂੰ ਇਸ ਸਮੇਂ ਉਨ੍ਹਾਂ ਭੇਡਾਂ ਦੇ ਝੁੰਡ ਦੀ ਘਟਨਾ ਯਾਦ ਆ ਰਹੀ ਹੈ ਜਿਨ੍ਹਾਂ ਨੂੰ ਮੈਂ ਇੱਕ ਦਿਨ ਦੇਖਿਆ ਕਿ ਉਨ੍ਹਾਂ ਨੂੰ ਬਹੁਤ ਸੁੰਦਰ ਝਰਨੇ ਦੇ ਕੋਲ ਲਿਜਾਇਆ ਗਿਆ ਸੀ ਜੋ ਪਹਾੜਾਂ ਤੋਂ ਵਹਿ ਕੇ ਹੇਠਾਂ ਆ ਰਿਹਾ ਸੀ। ਉਸਦਾ ਪਾਣੀ ਬਰਫ਼ ਦੇ ਵਾਂਗੂ ਸ਼ੁੱਧ ਸੀ। ਚਾਰੇ ਪਾਸੇ ਵਿਸ਼ਾਲ ਰੁੱਖ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ ਹੋ ਕੇ ਝਰਨਾ ਵੱਗ ਰਿਹਾ ਸੀ। ਪਰ ਰਸਤੇ ਵਿੱਚ ਕੁਝ ਢੀਠ ਭੇਡਾਂ ਅਤੇ ਮੇਮਣੇ ਰੁੱਕ ਗਏ ਅਤੇ ਸਾਫ਼ ਪਾਣੀ ਪੀਣ ਦੀ ਬਜਾਇ ਉਸ ਗੰਦੇ, ਚਿੱਕੜ ਨਾਲ ਭਰੇ ਰਸਤੇ ਦੇ ਕੰਢੇ ਦੇ ਉਸ ਪਾਣੀ ਨੂੰ ਪੀਣ ਲੱਗੇ ਜੋ ਦੂਸ਼ਿਤ ਪਾਣੀ ਸੀ। ਅਤੇ ਜਿਸਦੇ ਵਿੱਚ ਉਸ ਰਸਤਿਓਂ ਲੰਘਣ ਵਾਲੀਆਂ ਭੇਡਾਂ ਦਾ ਮਲ-ਮੂਤਰ ਹੋਇਆ ਸੀ। ਜਿਸ ਤੇ ਵੀ ਇਹ ਢੀਠ ਭੇਡਾਂ ਇਹ ਸਮਝ ਕੇ ਕਿ ਇਸ ਨਾਲੋਂ ਚੰਗਾ ਪਾਣੀ ਅੱਗੇ ਨਹੀਂ ਮਿਲੇਗਾ, ਉਹੀ ਪਾਣੀ ਨੂੰ ਪੀਣ ਲਈ ਸੰਤੁਸ਼ਟ ਹੋ ਗਈਆਂ।

    ਪਾਣੀ ਗੰਦਾ ਸੀ ਉਨ੍ਹਾਂ ਦੇ ਪੀਣ ਦੇ ਯੋਗ ਨਹੀਂ ਸੀ। ਇਸ ਤੋਂ ਇਲਾਵਾ ਉਸ ਵਿੱਚ ਕਲੇਜਾ ਖ਼ਰਾਬ ਕਰਨ ਵਾਲੇ ਕੀਟਾਣੂ ਵੀ ਸੀ ਜਿਨ੍ਹਾਂ ਨਾਲ ਬਹੁਤ ਸਾਰੀਆਂ ਅੰਦਰੂਨੀ ਬੀਮਾਰੀਆਂ ਹੋ ਸਕਦੀਆਂ ਸਨ, ਉਹ ਬੀਮਾਰ ਹੋ ਸਕਦੀਆਂ ਹਨ।

    ਭੇਡਾਂ ਦੇ ਲਈ ਪਾਣੀ ਦੇ ਤਿੰਨ ਮੁੱਖ ਸੋਮੇ ਹੁੰਦੇ ਹਨ। ਸੋਮੇ ਅਤੇ ਝਰਨੇ, ਘਾਹ ਦੀ ਤਰੇਲ ਅਤੇ ਡੂੰਘੇ ਖੂਹਾਂ ਦਾ ਪਾਣੀ। ਭੇਡ ਵਰਗੇ ਪ੍ਰਾਣੀ ਦਾ ਸਰੀਰ ਲੱਗਭੱਗ 70 ਪ੍ਰਤੀਸ਼ਤ ਪਾਣੀ ਦਾ ਬਣਿਆ ਹੁੰਦਾ ਹੈ ਇਸ ਲਈ ਉਸਦੇ ਸਰੀਰ ਨੂੰ ਜੀਉਂਦਾ ਰੱਖਣ ਲਈ ਪਾਣੀ ਦੀ ਮਾਤਰਾ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਹਰੇਕ ਅੰਗ ਚੰਗੀ ਤਰ੍ਹਾਂ ਕੰਮ ਕਰਦਾ ਰਹੇ।

    ਇਸ ਤਰ੍ਹਾਂ ਪਾਣੀ ਤੇ ਭੇਡਾਂ ਦਾ ਪ੍ਰਾਣ ਉਸਦਾ ਬਲ ਅਤੇ ਉਸਦੀ ਫੁਰਤੀ ਨਿਰਭਰ ਹੁੰਦੀ ਹੈ ਇਸ ਲਈ ਉਸਨੂੰ ਪਾਣੀ ਦੀ ਵੱਡੀ ਲੋੜ ਪੈਂਦੀ ਹੈ।

    ਅਧਿਆਇ 3

    ਭੇਡ ਦੇ ਲਈ ਡਿੱਗਣ ਦਾ ਕੀ ਅਰਥ ਹੈ

    ਹੇ ਮੇਰੇ ਜੀ ਤੂੰ ਕਿਉਂ ਝੁਕਿਆ ਹੋਇਆ ਹੈ, ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ? ਪਰਮੇਸ਼ੁਰ ਉੱਤੇ ਆਸ਼ਾ ਰੱਖ ...

    ਜ਼ਬੂਰਾਂ ਦੀ ਪੋਥੀ 42:11

    ਸਾਡੇ ਆਧੁਨਿਕ ਯੁੱਗ ਦਾ ਅਯਾਲੀ ਭੇਡਾਂ ਦੇ ਸੰਬੰਧ ਵਿੱਚ ਆਪਣੇ ਅਨੁਭਵਾਂ ਦੇ ਅਧਾਰ ਤੇ ਇਹ ਵੀ ਦੱਸਦਾ ਹੈ ਕਿ ਇੱਕ ਭੇਡ ਦੇ ਲਈ ਸੁੱਟ ਦਿੱਤਾ ਜਾਣਾ ਜਾਂ ਕੱਢਿਆ ਜਾਣਾ ਕੀ ਅਰਥ ਰੱਖਦਾ ਹੈ। ਇਹ ਜਾਨਣਾ ਬੜਾ ਦਿਲਚਸਪ ਹੋਵੇਗਾ ਕਿਸ ਤਰ੍ਹਾਂ ਕੋਈ ਭੇਡ ਅਸਹਾਇਕ ਹੋ ਜਾਂਦੀ ਹੈ ਅਤੇ ਬਿਨ੍ਹਾਂ ਕਿਸੇ ਦੀ ਸਹਾਇਤਾ ਕੀਤੇ ਬਿਨ੍ਹਾਂ ਉਹ ਆਪ ਆਪਣੇ ਉੱਤੇ ਖੜੀ ਹੋਣ ਦੇ ਯੋਗ ਨਹੀਂ ਰਹਿੰਦੀ। ਇਸ ਸੰਦਰਭ ਵਿੱਚ ਭੇਡ ਅਤੇ ਇੱਕ ਮਨੁੱਖ ਵਿੱਚ ਬਹੁਤ ਸਮਾਨਤਾ ਹੁੰਦੀ ਹੈ।

    ਭੇਡਾਂ ਦੇ ਮਾਲਿਕ ਹੋਣ ਦੇ ਨਾਤੇ, ਭੇਡਾਂ ਦੇ ਵਿੱਚ ਕੰਮ ਕਰਨ ਦੇ ਆਪਣੇ ਅਨੁਭਵਾਂ ਨੂੰ ਦੱਸਦੇ ਹੋਏ ਫ਼ਿਲਿੱਪ ਕੈਲਰ ਦੱਸਦੇ ਹਨ:

    ਭੇਡ ਦਾ ਡਿੱਗ ਜਾਣਾ ਜਾਂ ਕੱਢਿਆ ਜਾਣਾ ਅੰਗਰੇਜ਼ੀ ਭਾਸ਼ਾ ਦਾ ਪੁਰਾਣਾ ਸ਼ਬਦ ਹੈ ਜੋ ਐਸੀ ਭੇਡ ਦੇ ਵਿਸ਼ੇ ਵਿੱਚ ਦੱਸਦਾ ਹੈ ਕਿ ਜੋ ਪਿੱਠ ਦੇ ਭਾਰ ਡਿੱਗ ਗਈ ਹੋਵੇ ਅਤੇ ਦੁਬਾਰਾ ਖੜੀ ਹੋਣ ਦੇ ਲਈ ਛਟਪਟਾਓ ਹੈ, ਸੰਘਰਸ਼ ਕਰਦੀ ਹੈ, ਪਰ ਖੜੀ ਨਹੀਂ ਹੋ ਸਕਦੀ। ਉਹ ਮਿਮਆਉਂਦੀਆਂ ਹਨ ਅਤੇ ਸਹਾਇਤਾ ਦੀ ਪੁਕਾਰ ਕਰਦੀ ਹੈ ਅਤੇ ਘੋਰ ਨਿਰਾਸ਼ਾ ਵਿੱਚ ਡੁੱਬੀ ਰਹਿੰਦੀ ਹੈ।

    ਜੇਕਰ ਭੇਡ ਦਾ ਮਾਲਕ ਘਟਨਾ ਦੀ ਥਾਂ ਤੇ ਠੀਕ ਸਮੇਂ ਤੇ ਨਾ ਪਹੁੰਚੇ ਤਾਂ ਉਹ ਇਸੇ ਹਾਲਤ ਵਿੱਚ ਪਈ-ਪਈ ਮਰ ਜਾਂਦੀ ਹੈ। ਇਹੀ ਕਾਰਨ ਹੈ ਕਿ ਇੱਕ ਅਯਾਲੀ ਨੂੰ ਆਪਣੀਆਂ ਭੇਡਾਂ ਦਾ ਧਿਆਨ ਰੱਖਣਾ ਹੈ ਕਿ ਇੱਕ ਅਯਾਲੀ ਨੂੰ ਹਰ ਰੋਜ਼ ਆਪਣੀਆਂ ਭੇਡਾਂ ਦਾ ਧਿਆਨ ਰੱਖਣਾ ਪੈਂਦਾ ਹੈ, ਉਸਨੂੰ ਗਿਣਨਾ ਪੈਂਦਾ ਹੈ ਕਿ ਉਸਦੀਆਂ ਭੇਡਾਂ ਸੁਰੱਖਿਅਤ ਹੈ ਜਾਂ ਨਹੀਂ। ਜੇਕਰ ਇੱਕ ਭੇਡ ਵੀ ਘੱਟ ਪਾਈ ਜਾਵੇ ਤਾਂ ਤੁਰੰਤ ਮਨ ਵਿੱਚ, ਇੱਕ ਹੀ ਗੱਲ ਗੂੰਜਦੀ ਹੈ ਕਿ ਕਿਤੇ ਮੇਰੀ ਭੇਡ ਡਿੱਗ ਤਾਂ ਨਹੀਂ ਗਈ, ਮੈਨੂੰ ਜਾ ਕੇ ਖੋਜਣਾ ਚਾਹੀਦਾ ਅਤੇ ਉਸਨੂੰ ਉਠਾਉਣਾ ਚਾਹੀਦਾ ਹੈ।

    ਡਿੱਗੀ ਹੋਈ ਭੇਡ ਤੇ ਸਿਰਫ਼ ਇੱਕ ਅਯਾਲੀ ਦੀ ਹੀ ਨਜ਼ਰ ਨਹੀਂ ਹੁੰਦੀ, ਪਰ ਨਾਲ ਹੀ ਸ਼ਿਕਾਰੀਆਂ ਦੀਆਂ ਵੀ ਨਜ਼ਰਾਂ ਰਹਿੰਦੀਆਂ ਹਨ। ਮਧੂਮੱਖੀਆਂ ਗਿੱਧ, ਜੰਗਲੀ ਕੁੱਤੇ, ਭੇੜੀਏ, ਲੱਕੜਬੱਘੇ ਅਤੇ ਗਿੱਦੜ ਆਦਿ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਡਿੱਗੀ ਹੋਈ ਭੇਡ ਦੀ ਮੌਤ ਨਿਕਟ ਹੀ ਹੈ ਅਤੇ ਇਹ ਉਹਨਾਂ ਦਾ ਸੌਖਾ ਜਿਹਾ ਸ਼ਿਕਾਰ ਹੈ।

    ਕੋਈ ਵੀ ਡਿੱਗੀ ਹੋਈ ਭੈਡ ਬੇਸਹਾਰਾ ਹੁੰਦੀ ਹੈ, ਮੌਤ ਦੇ ਨਜ਼ਦੀਕ ਹੁੰਦੀ ਹੈ, ਉਸ ਉੱਤੇ ਹਮਲਾ ਹੋ ਸਕਦਾ ਹੈ, ਇਹ ਸਾਰੀਆਂ ਗੱਲਾਂ ਅਯਾਲੀ ਦੇ ਲਈ ਉਸ ਡਿੱਗੀ ਹੋਈ ਭੇਡ ਦੀ ਸਮੱਸਿਆ ਦੀ ਵੱਲ ਜ਼ਿਆਦਾ ਗੰਭੀਰ ਬਣਾ ਦਿੰਦੀਆਂ ਹਨ। ਪਰ ਅਯਾਲੀ ਦੇ ਲਈ ਆਪਣੇ ਝੁੰਡ ਦੀ ਚੰਗੀ ਦੇਖਭਾਲ ਕਰਨ ਦਾ ਸਭ ਤੋਂ ਵੱਡਾ ਖ਼ਤਰਾ ਇਸ ਗੱਲ ਨਾਲ ਹੁੰਦਾ ਹੈ ਕਿ ਝੁੰਡ ਦੀ ਸਭ ਤੋਂ ਮੋਟੀ-ਤਾਜ਼ੀ ਅਤੇ ਤੰਦਰੁਸਤ ਦਿਖਾਈ ਦੇਣ ਵਾਲੀਆਂ ਭੇਡਾਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ। ਸੱਚ ਪੁੱਛੋਂ ਤਾਂ ਮੋਟੀ-ਤਾਜ਼ੀਆਂ ਅਤੇ ਤੰਦਰੁਸਤ ਦਿਖਾਈ ਦੇਣ ਵਾਲੀਆਂ ਭੇਡਾਂ ਹੀ ਸਰਲਤਾ ਨਾਲ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗ ਪੈਂਦੀਆਂ ਹਨ।

    ਇਹ ਕਿਸ ਤਰ੍ਹਾਂ ਹੁੰਦਾ ਹੈ: ਜਦੋਂ ਮੋਟੀ-ਤਾਜ਼ੀ ਵੱਡੇ-ਵੱਡੇ ਵਾਲਾਂ ਵਾਲੀ ਸੁੰਦਰ ਭੇਡ ਕਿਸੇ ਖੋਖਲੀ ਜਗ੍ਹਾ ਤੋਂ ਜਾਂ ਜ਼ਮੀਨ ਵਿੱਚ ਬਣੇ ਕਿਸੇ ਗੱਡੇ ਵਿੱਚ ਅਰਾਮ ਕਰਦੀ ਹੈ ਅਤੇ ਲੱਤਾਂ ਫੈਲਾਉਂਦੀ ਹੈ ਤਾਂ ਕਿ ਅਰਾਮ ਮਿਲੇ, ਤਾਂ ਉਹ ਅਚਾਨਕ ਲੁੜਕ ਜਾਂਦੀ ਹੈ ਅਤੇ ਪਿੱਠ ਦੇ ਤਾਰ ਹੋ ਜਾਂਦੀ ਹੈ, ਉਸਦੀਆਂ ਲੱਤਾਂ ਹਵਾ ਵਿੱਚ ਹੋ ਜਾਂਦੀਆਂ ਹਨ, ਅਤੇ ਉਹ ਇੰਨੀ ਵਿਆਕੁਲ ਹੋ ਜਾਂਦੀ ਹੈ ਕਿ ਫਿਰ ਖੜੀ ਹੋਣ ਲਈ ਲੱਤਾਂ ਚਲਾਉਂਦੀ ਹੈ; ਜਿੰਨੀਆਂ ਹੀ ਉਹ ਲੱਤਾਂ ਚਲਾਉਂਦੀ ਹੈ, ਉਨੀ ਹੀ ਗੰਭੀਰ ਅਵਸਥਾ ਵਿੱਚ ਫੱਸਦੀ ਜਾਂਦੀ ਹੈ। ਉਹ ਹੋਰ ਜ਼ਿਆਦਾ ਤਿੱਲਕੇ ਕੇ ਗੱਢੇ ਵਿੱਚ ਫੱਸ ਜਾਂਦੀ ਹੈ ਅਤੇ ਫੇਰ ਪੈਰਾਂ ਦੇ ਭਾਰ ਖੜੇ ਹੋਣ ਦੇ ਯੋਗ ਨਹੀਂ ਰਹਿੰਦੀ।

    ਜਦੋਂ ਉਹ ਗੱਡੇ ਵਿੱਚ ਡਿੱਗੀ ਹੋਈ ਸੰਘਰਸ਼ ਕਰਦੀ ਹੈ ਤਾਂ ਉਸਦੇ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ-ਜਿਵੇਂ ਗੈਸ ਦਾ ਬਣਨਾ ਵੱਧਦਾ ਜਾਂਦਾ ਹੈ ਅਤੇ ਜਿਵੇਂ-ਜਿਵੇਂ ਗੈਸ ਦਾ ਬਣਨਾ ਵੱਧਦਾ ਜਾਂਦਾ ਹੈ ਤਾਂ ਉਹ ਲਹੂ ਪ੍ਰਵਾਹ ਨੂੰ ਰੋਕ ਦਿੰਦਾ ਹੈ। ਉਸਦੀਆਂ ਅੰਤੜੀਆਂ ਵਿੱਚ ਵਿਸ਼ੇਸ਼ ਤੌਰ ਤੇ ਲੱਤਾਂ ਵਿੱਚ ਖ਼ੂਨ ਨਹੀਂ ਪਹੁੰਚ ਪਾਉਂਦਾ। ਜੇਕਰ ਮੌਸਮ ਬਹੁਤ ਗਰਮ ਹੈ ਤਾਂ ਕੁਝ ਹੀ ਘੰਟਿਆਂ ਬਾਅਦ ਮਰ ਸਕਦੀ ਹੈ ਪਰ ਜੇਕਰ ਮੌਸਮ ਠੰਡਾ ਹੈ ਅਤੇ ਬੱਦਲ ਛਾਏ ਹੋਣ, ਬਰਸਾਤ ਹੋ ਰਹੀ ਹੈ ਤਾਂ ਭੇਡ ਇਸੀ ਹਾਲਤ ਵਿੱਚ ਜੀਊਂਦੀ ਪਈ ਰਹਿੰਦੀ ਹੈ।

    ਇੱਕ ਗੁਆਚੀ ਹੋਈ ਭੇਡ ਨੂੰ ਲੱਭਣ ਲਈ ਅਯਾਲੀ ਘੰਟੇ ਲਗਾ ਸਕਦੇ ਹਨ। ਅਕਸਰ ਅਯਾਲੀ ਦੂਰ ਤੋਂ ਉਸਨੂੰ ਬੇਸਾਹਾਰਾ ਹਾਲਤ ਵਿੱਚ ਲੱਤਾਂ ਉੱਪਰ ਕੀਤੇ ਹੋਏ ਦੂਰ ਤੋਂ ਪਿਆ ਦੇਖ ਲੈਂਦਾ ਹੈ। ਉਹ ਉਸ ਭੇਡ ਨੂੰ ਬਚਾਉਣ ਲਈ ਜਿੰਨਾ ਤੇਜ਼ ਦੌੜ ਸਕੇ, ਦੌੜਦਾ ਹੈ, ਉਸ ਦੇ ਲਈ ਹਰ ਪਲ ਕੀਮਤੀ ਹੁੰਦਾ ਹੈ। ਉਸ ਸਮੇਂ ਅਯਾਲੀ ਦੇ ਮਨ ਵਿੱਚ ਡਰ ਅਤੇ ਅਨੰਦ ਦੀਆਂ ਰਲੀਆਂ-ਮਿਲੀਆਂ ਭਾਵਨਾਵਾਂ ਉਠਦੀਆਂ ਹਨ। ਡਰ ਦੀਆਂ ਭਾਵਨਾਵਾਂ ਇਸ ਲਈ ਕਿ ਕਿਤੇ ਉਸਨੂੰ ਦੇਰ ਨਾ ਹੋ ਗਈ ਹੋਵੇ ਅਤੇ ਅਨੰਦ ਇਸ ਲਈ ਕਿ ਅੰਤ ਵਿੱਚ ਉਸਦੀ ਭੇਡ ਉਸਨੂੰ ਮਿਲ ਗਈ।

    ਜਿਸ ਤਰ੍ਹਾਂ ਅਯਾਲੀ ਆਪਣੀ ਉਸ ਡਿੱਗੀ ਹੋਈ ਭੇਡ ਦੇ ਕੋਲ ਪਹੁੰਚਦਾ ਹੈ ਤਾਂ ਸਭ ਦਾ ਪਹਿਲਾ ਉਸਦਾ ਬਦਲਾਵ ਹੁੰਦਾ ਹੈ ਕਿ ਉਸਨੂੰ ਉਠਾ ਲਵੇ। ਉਹ ਹੌਲੀ ਨਾਲ ਭੇਡ ਨੂੰ ਪਰਤਾਉਂਦਾ ਹੈ। ਇਸ ਨਾਲ ਭੇਡ ਨੂੰ ਗੈਸ ਤੋਂ ਰਾਹਤ ਮਿਲਦੀ ਹੈ ਜੋ ਉਸਦੇ ਪੇਟ ਵਿੱਚ ਹੁੰਦੀ ਹੈ। ਜੇਰਕ ਭੇਡ ਬਹੁਤ ਦੇਰ ਤੋਂ ਡਿੱਗੀ ਹੁੰਦੀ ਹੈ ਤਾਂ ਅਯਾਲੀ ਨੇ ਉਸਨੂੰ ਉਠਾ ਕੇ ਪੈਰਾਂ ਤੇ ਖੜ੍ਹਾ ਕਰਨਾ ਹੁੰਦਾ ਹੈ। ਤਦ ਉਹ ਉਸਦੇ ਪੈਰ ਸਿੱਧੇ ਕਰਦਾ ਹੈ, ਉਸਦੀ ਮਾਲਿਸ਼ ਕਰਦਾ ਹੈ ਤਾਂ ਕਿ ਖ਼ੂਨ ਦਾ ਪ੍ਰਵਾਹ ਉਸਦੀਆਂ ਲੱਤਾਂ ਵਿੱਚ ਆ ਜਾਵੇ ਭੇਡ ਨੂੰ ਸਿੱਧੇ ਖੜ੍ਹੇ ਹੋਣ ਵਿੱਚ ਥੋੜ੍ਹਾ ਸਮਾਂ ਲੱਗ ਜਾਂਦਾ ਹੈ। ਜਦੋਂ ਭੇਡ ਚੱਲਣ ਲੱਗਦੀ ਹੈ ਤਾਂ ਅਕਸਰ ਲੰਗੜਾਉਂਦੀ ਹੈ ਅਤੇ ਕਦੇ-ਕਦੇ ਫਿਰ ਚੱਕਰ ਖਾ ਕੇ ਡਿੱਗ ਪੈਂਦੀ ਹੈ।

    ਪਰ ਹੌਲੀ-ਹੌਲੀ ਭੇਡ ਸੰਭਲ ਕੇ ਚੱਲਣ ਫਿਰਨ ਲੱਗਦੀ ਹੈ ਅਤੇ ਤੰਦਰੁਸਤ ਹੋ ਜਾਂਦੀ ਹੈ ਅਤੇ ਸਮੇਂ ਦੇ ਨਾਲ ਬਾਕੀ ਭੇਡਾਂ ਦੇ ਵਾਂਗੂੰ ਹੋ ਜਾਂਦੀ ਹੈ, ਅਤੇ ਉਸਨੂੰ ਆਪਣੇ ਡਰ ਅਤੇ ਨਿਰਾਸ਼ਾਵਾਂ ਤੋਂ ਅਜ਼ਾਦੀ ਮਿਲ ਜਾਂਦੀ ਹੈ ਅਤੇ ਜੀਉਣ ਦਾ ਕੁਝ ਹੋਰ ਸਮਾਂ ਮਿਲ ਜਾਂਦਾ ਹੈ। ਭੇਡ ਦੇ ਡਿੱਗਣ ਦੇ ਵਿਭਿੰਨ ਕਾਰਨ ਹੁੰਦੇ ਹਨ।

    1.       ਉਹ ਭੇਡਾਂ ਜੋ ਮੈਦਾਨ ਦੇ ਛੋਟੇ-ਛੋਟੇ ਅਰਾਮਦਾਇਕ, ਮੁਲਾਇਮ ਗੱਦਿਆਂ ਵਿੱਚ ਲੇਟ ਕੇ ਅਰਾਮ ਕਰਨਾ ਪਸੰਦ ਕਰਦੀਆਂ ਹਨ, ਉਹ ਸਰਲਤਾ ਨਾਲ ਅਕਸਰ ਡਿੱਗ ਜਾਂਦੀਆਂ ਹਨ। ਐਸੇ ਗੱਦਿਆਂ ਵਿੱਚ ਪਿੱਠ ਦੇ ਬਲ ਡਿੱਗ ਜਾਣਾ ਬਹੁਤ ਸਰਲ ਹੁੰਦਾ ਹੈ।

    ਮਸੀਹੀ ਜੀਵਨ ਵਿੱਚ ਅਰਾਮ ਦਾਇਕ ਸਥਾਨਾਂ ਦੀ ਖੋਜ ਕਰਨਾ, ਸੁਰੱਖਿਅਤ ਸਥਾਨ ਲੱਭਣਾ, ਅਰਾਮਦਾਇਕ ਔਹੁੱਦਿਆਂ ਦੀ ਤਲਾਸ਼ ਕਰਨਾ ਜਿੱਥੇ ਕਠਿਨ ਸਖ਼ਤ ਮਿਹਨਤ ਨਾ ਕਰਨੀ ਅਤੇ ਕਠਿਨਾਈਆਂ ਨਾ ਹੋਣ, ਜਿੱਥੇ ਗੱਲਾਂ ਨਾ ਸੁਣਨੀਆਂ ਪੈਣ, ਆਤਮ-ਸੰਜਮ ਦੀ ਮੰਗ ਨਾ ਹੋਵੇ, ਵਿੱਚ ਭਾਰੀ ਖ਼ਤਰਾ ਹੁੰਦਾ ਹੈ।

    2.       ਸਰੀਰ ਵਿੱਚ ਅਧਿਕ ਉੱਨ ਦਾ ਹੋਣਾ ਭੇਡ ਦੇ ਲਈ ਡਿੱਗਣ ਦਾ ਕਾਰਨ ਬਣਦਾ ਹੈ। ਅਕਸਰ ਜਦੋਂ ਭੇਡਾਂ ਦੇ ਵਾਲ ਲੰਬੇ ਅਤੇ ਸੰਘਣੇ ਹੋ ਜਾਂਦੇ ਹਨ ਤਾਂ ਮਿੱਟੀ, ਚਿੱਕੜ ਜਾਂ ਹੋਰ ਮਲਬੇ ਨਾਲ ਲਥਪਥ ਹੋ ਜਾਂਦੀਆਂ ਹਨ ਅਤੇ ਭੇਡ ਆਪਣੀ ਹੀ ਉੱਨ ਦੇ ਵਜ਼ਨ ਦੇ ਕਾਰਨ ਮੁਸ਼ਕਿਲ ਵਿੱਚ ਪੈ ਜਾਂਦੀ ਹੈ।

    ਉੱਨ ਪਵਿੱਤਰ ਬਾਈਬਲ ਵਿੱਚ ਮਸੀਹੀ ਲੋਂਕਾਂ ਦੀ ਪੁਰਾਣੀ ਮਨੁੱਖਤਾ ਨੂੰ ਵਿਖਾਇਆ ਹੈ ਇਹ ਅੰਤਰਿਕ ਜੀਵਨ ਦਾ ਬਾਹਰੀ ਪ੍ਰਦਰਸ਼ਨ ਹੁੰਦਾ ਹੈ। ਇਹ ਸਾਡੀ ਸੰਸਾਰਿਕਤਾ ਵਿੱਚ ਭਰੀ ਦਸ਼ਾ ਨੂੰ ਦਿਖਾਉਂਦਾ ਹੈ। ਇਸ ਵਿੱਚ ਅਸੀਂ ਸੰਸਾਰਿਕ ਸਾਂ ਅਤੇ ਵਸਤੂਆਂ ਨੂੰ ਨਵਾਂ ਕਰਨ ਦੀ ਖਿੱਚ ਸੰਸਾਰਿਕ ਵਿਚਾਰ ਰੱਖਣਾ ਆਦਿ ਪਾਉਂਦੇ ਹਾਂ ਜੋ ਸਾਨੂੰ ਹੇਠਾ ਵੱਲ ਲੈ ਜਾਂਦੇ ਹਨ।

    ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਮਹਾਂ-ਜਾਜਕ ਮਹਾਂ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਸੀ ਤਾਂ ਉਸ ਨੂੰ ਉੱਨ ਦੇ ਬਣੇ ਵਸਤਰ ਪਹਿਨਣ ਦੀ ਆਗਿਆ ਨਹੀਂ ਸੀ। ਕਿਉਂਕਿ ਉੱਨ ਸਵਾਰਥ, ਘੁਮੰਡ ਅਤੇ ਵਡਾਪਨ ਦਾ ਪ੍ਰਤੀਕ ਸੀ। ਅਤੇ ਪਰਮੇਸ਼ੁਰ ਇਸ ਨੂੰ ਸਹਿਣ ਨਹੀਂ ਕਰੇਗਾ। ਜਦੋਂ ਇੱਕ ਭੇਡ ਡਿੱਗਦੀ ਹੈ ਕਿਉਂਕਿ ਉਸਦੇ ਲੰਬੇ ਵਾਲ ਹੁੰਦੇ ਹਨ ਉਸ ਸਮੇਂ ਐਸੀ ਭੇਡ ਨੂੰ ਪਾਉਣ ਲਈ ਅਯਾਲੀ ਸਖ਼ਤ ਕਦਮ ਉਠਾਉਂਦਾ ਹੈ। ਉਹ ਭੇਡਾਂ ਦੇ ਵਾਲ ਕੱਟ ਕੇ ਉਨ੍ਹਾਂ ਦੇ ਡਿੱਗਣ ਦੇ ਖ਼ਤਰਿਆਂ ਨੂੰ ਘੱਟ ਕਰ ਦਿੰਦਾ ਹੈ। ਭੇਡ ਦੇ ਲਈ ਵਾਲ ਕੱਟਣ ਦੀ ਪ੍ਰਕਿਰਿਆ ਅਨੰਦ ਦਾਇਕ ਨਹੀਂ ਹੁੰਦੀ। ਸੱਚਾਈ ਤਾਂ ਇਹ ਹੈ ਕਿ ਭੇਡ ਕਦੀ ਵੀ ਨਹੀਂ ਚਾਹੁੰਦੀ। ਇਹ ਅਯਾਲੀ ਦੇ ਲਈ ਇੱਕ ਭਾਰੀ ਕੰਮ ਹੁੰਦਾ ਹੈ ਕਿ ਉਹ ਭੇਡ ਦੇ ਵਾਲ ਕੱਟ ਰਿਹਾ ਹੈ ਪਰ ਇਹ ਕਰਨਾ ਜ਼ਰੂਰੀ ਹੁੰਦਾ ਹੈ।

    3.       ਜ਼ਿਆਦਾ ਮੋਟਾ ਹੋਣਾ ਵੀ ਭੇਡ ਦੇ ਡਿੱਗਣ ਦਾ ਕਾਰਨ ਬਣਦਾ ਹੈ। ਸਭ ਜਾਣਦੇ ਹਨ ਕਿ ਜ਼ਰੂਰਤ ਨਾਲੋਂ ਮੋਟੀ ਭੇਡ, ਨਾ ਤਾਂ ਤੰਦਰੁਸਤ ਹੁੰਦੀ ਹੈ ਅਤੇ ਨਾ ਹੀ ਉਤਪਾਦਨ ਸ਼ਕਤੀ ਰੱਖਦੀ ਹੈ। ਇਸੇ ਤਰ੍ਹਾਂ ਮੋਟੀਆਂ ਭੇਡਾਂ ਦੇ ਡਿੱਗਣ ਦਾ ਡਰ ਜ਼ਿਆਦਾ ਹੁੰਦਾ ਹੈ। ਉਨ੍ਹਾਂ ਦਾ ਜ਼ਿਆਦਾ ਭਾਰ ਉਨ੍ਹਾਂ ਨੂੰ ਜਲਦੀ-ਜਲਦੀ ਚੱਲਣ ਵਿੱਚ ਪ੍ਰੇਸ਼ਾਨੀ ਪਾਉਂਦਾ ਹੈ। ਜਦੋਂ ਅਯਾਲੀ ਨੂੰ ਸ਼ੱਕ ਹੋ ਜਾਂਦਾ ਹੈ ਕਿ ਉਸਦੀ ਕੋਈ ਭੇਡ ਡਿੱਗ ਰਹੀ ਹੈ ਤਾਂ ਉਹ ਉਸਨੂੰ ਚੰਗਾ ਕਰਨ ਲਈ ਦਰੇਡੇ ਉਪਾਅ ਅਪਣਾਉਂਦਾ ਹੈ। ਉਹ ਉਸ ਭੇਡ ਨੂੰ ਸਿਹਤ ਬਣਾਉਣ ਵਾਲਾ ਚਾਰਾ ਖਵਾਉਣ ਲੱਗਦਾ ਹੈ: ਅਤੇ ਘੱਟ ਮਾਤਰਾ ਵਿੱਚ ਖਵਾਉਂਦਾ ਹੈ ਅਤੇ ਉਸਦੀ ਸਿਹਤ ਤੇ ਕੜੀ ਨਜ਼ਰ ਰੱਖਦਾ ਹੈ। ਅਯਾਲੀ ਦਾ ਉਦੇਸ਼ ਹੁੰਦਾ ਕਿ ਕਿ ਉਸਦੀਆਂ ਭੇਡਾਂ ਤਾਕਤਵਾਰ, ਫ਼ੁਰਤੀਲੀਆਂ ਅਤੇ ਸਿਹਤਮੰਦ ਹੋਣ, ਨਾ ਕਿ ਮੋਟੀਆਂ, ਕਮਜ਼ੋਰ ਅਤੇ ਨਾ ਨਿਰਬਲ ਰਹਿਣ।

    ਅਧਿਆਇ 4

    ਭੇਡ ਦੀ ਅਗਵਾਈ ਦੀ ਜ਼ਰੂਰਤ ਕਿਉਂ ਪੈਂਦੀ ਹੈ

    ਯਹੋਵਾਹ ਮੇਰਾ ਅਯਾਲੀ ਹੈ ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾ ਵਿੱਚ ਬਿਠਾਉਂਦਾ ਹੈ। ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।

    ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਹੀ ਕਰਦਾ ਹੈ।

    ਜ਼ਬੂਰਾਂ ਦੀ ਪੋਥੀ 23:1-3

    ਅਗਵਾਹੀ ਅਤੇ ਮਾਰਗ ਦਰਸ਼ਨ ਦੇ ਬਿਨ੍ਹਾਂ ਸਾਡੇ ਚਰਚ ਦੇ ਮੈਂਬਰ ਭਟਕ ਸਕਦੇ ਹਨ ਅਤੇ ਜੀਵਨ ਨਾਸ਼ ਹੋ ਸਕਦੇ ਹਨ। ਬਹੁਤ ਲੋਕ ਆਪਣੇ ਜੀਵਨ ਵਿੱਚ ਆਪ-ਆਪਣੇ ਆਪ ਨੂੰ ਵਿਨਾਸ਼ ਕਰਨ ਦੇ ਨਮੂਨੇ ਬਣਾ ਕੇ ਰੱਖਦੇ ਹਨ। ਆਧੁਨਿਕ ਅਯਾਲੀ ਇੱਥੇ ਜਾਗਰੁਕ ਕਰਦਾ ਹੈ ਕਿ ਇੱਕ ਭੇਡ ਨੂੰ ਕਿਵੇਂ ਮਾਰਗ ਦਰਸ਼ਨ ਦੀ ਜ਼ਰੂਰਤ ਪੈਂਦੀ ਹੈ। ਉਹ ਦੱਸਦੇ ਹਨ ਕਿ ਇੱਕ ਭੇਡ ਨੂੰ ਕਿਵੇਂ ਮਾਰਗ ਦਰਸ਼ਨ ਦੀ ਜ਼ਰੂਰਤ ਪੈਂਦੀ ਹੈ। ਉਹ ਦੱਸਦੇ ਹਨ ਕਿ ਜੇਕਰ ਭੇਡ ਨੂੰ ਉਸਦੀ ਇੱਛਾ ਅਨੁਸਾਰ ਛੱਡ ਦਿੱਤਾ ਜਾਵੇ ਤਾਂ ਉਹ ਭਟਕ ਜਾਂਦੀਆਂ ਹਨ ਅਤੇ ਆਤਮਵਿਸ਼ਵਾਸ ਦੇ ਨਮੂਨੇ ਦੁਆਰਾ ਆਪਣਾ ਨਾਸ਼ ਕਰ ਲੈਂਦੀਆਂ ਹਨ।

    ਅੱਗੇ ਉਹ ਦੱਸਦੇ ਹਨ :

    ਭੇਡਾਂ ਦੇ ਵਿਸ਼ੇ ਵਿੱਚ ਇੱਕ ਆਮ ਜਿਹੀ ਪਰ ਗੰਭੀਰ ਧਾਰਨਾ ਇਹ ਹੈ ਕਿ ਭੇਡਾਂ ਅਸਾਨੀ ਨਾਲ ਕਿਤੇ ਵੀ ਚੱਲੀਆਂ ਜਾਂਦੀਆਂ ਹਨ। ਸੱਚਾਈ ਇਸਦੇ ਉਲਟ ਹੈ। ਭੇਡ ਨੂੰ ਛੱਡ ਕੇ ਹੋਰ ਵੀ ਪਸ਼ੂ ਨੂੰ ਸਾਵਧਾਨੀ ਨਾਲ ਦੇਖਭਾਲ ਕਰਨ ਦੀ ਅਤੇ ਵਿਸਥਾਰ ਨਾਲ ਰਸਤਾ ਵਿਖਾਉਣ ਦੀ ਜ਼ਰੂਰਤ ਜ਼ਿਆਦਾ ਅਧਿਕ ਹੁੰਦੀ ਹੈ। ਜਿਸ ਤਰ੍ਹਾਂ ਭੇਡਾਂ ਅੰਨੀਆਂ

    Enjoying the preview?
    Page 1 of 1