Discover millions of ebooks, audiobooks, and so much more with a free trial

Only $11.99/month after trial. Cancel anytime.

ਲਾਇਕੋਸ
ਲਾਇਕੋਸ
ਲਾਇਕੋਸ
Ebook211 pages1 hour

ਲਾਇਕੋਸ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781641353977
ਲਾਇਕੋਸ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਲਾਇਕੋਸ

Related ebooks

Reviews for ਲਾਇਕੋਸ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਲਾਇਕੋਸ - Dag Heward-Mills

    ਕੀ ਹੁੰਦਾ ਹੈ ਜਦੋਂ ਕੋਈ ਆਮ ਵਿਅਕਤੀ 
ਸਵੈ-ਸੇਵਕ ਨਾ ਹੋਵੇ।

    1. ਜੇ ਤੁਸੀਂ ਸੇਵਕਾਈ ਵਿੱਚ ਸਵੈ-ਸੇਵਕਾਂ ਨੂੰ ਕੰਮ ਕਰਨ ਨਾ ਦੇਵੋ ਤਾਂ ਤੁਸੀਂ ਕਲੀਸੀਆ ਵਿੱਚ ਬਲੀਦਾਨ ਦੇ ਮਸੀਹੀ ਸਿਧਾਂਤ ਦੀ ਹੱਤਿਆ ਕਰ ਦੇਵੋਗੇ।

    ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਆਪਣੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।

    ਮੱਤੀ 16:24

    ਮਸੀਹਤ ਦਾ ਚਿੰਨ੍ਹ ਸਲੀਬ ਹੈ। ਸਲੀਬ ਸਹਿਣ ਕਰਨ ਅਤੇ ਜਾਨ ਦੇਣ ਦੇ ਵਿਸ਼ੇ ਵਿੱਚ ਕਹਿੰਦੀ ਹੈ। ਪਰਮੇਸ਼ੁਰ ਨੇ ਅਬਰਾਹਾਮ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਆਪਣੀ ਜ਼ਿਆਦਾ ਸੰਭਾਲੀ ਗਈ ਵਸਤੂ ਆਪਣੇ ਪੁੱਤਰ ਨੂੰ ਛੱਡ ਦੇਣ ਨੂੰ ਕਿਹਾ। ਅਜਿਹੇ ਕਿਸੇ ਵੀ ਵਿਅਕਤੀ ਦੀ ਨਾ ਸੁਣੋ ਜੋ ਕਹਿੰਦਾ ਹੋਵੇ ਕਿ ਦੁੱਖ ਸਹਿਣ, ਬਲੀਦਾਨ ਕਰਨ, ਗੁਆਚਣ ਜਾਂ ਜਾਨ ਦੇਣ ਦਾ ਦਿਨ ਆ ਗਿਆ ਹੈ। ਪਰਮੇਸ਼ੁਰ ਸਾਡੇ ਤੋਂ ਸਾਡੀਆਂ ਸੰਭਾਲ ਕੇ ਰੱਖੀਆਂ ਵਸਤੂਆਂ ਨੂੰ ਤਿਆਗ ਦੇਣ ਦੀ ਮੰਗ ਕਰ ਰਿਹਾ ਹੈ ਤਾਂ ਕਿ ਅਸੀਂ ਉਨ੍ਹਾਂ ਦੀ ਸੇਵਾ ਕਰ ਸਕੀਏ। ਕਲੀਸੀਆ ਅਜਿਹੇ ਲੋਕਾਂ ਨਾਲ ਭਰੀ ਹੈ ਜੋ ਜਾਣਦੀ ਨਹੀਂ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਲੀਦਾਨ ਦੇਣ ਦੇ ਲਈ ਬੁਲਾ ਰਿਹਾ ਹੈ। ਮਸੀਹਤ ਇੱਕ ਬਲੀਦਾਨ ਦਾ ਧਰਮ ਹੈ। ਮਸੀਹਤ ਸਲੀਬ ਤੇ ਅਧਾਰਿਤ ਹੈ। ਮਸੀਹਤ ਆਪਣੇ ਜੀਵਨ ਨੂੰ ਖੋਹ ਦੇਣ ਤੇ ਅਧਾਰਿਤ ਹੈ ਤਾਂ ਕਿ ਤੁਸੀਂ ਇੱਕ ਨਵਾਂ ਜੀਵਨ ਪ੍ਰਾਪਤ ਕਰ ਸਕੋ।

    ਵੱਖ-ਵੱਖ ਲੋਕਾਂ ਦੇ ਲਈ ਵੱਖ-ਵੱਖ ਬਲੀਦਾਨ

    ਪਰ ਕੁਝ ਲੋਕਾਂ ਦਾ ਗ਼ਲਤ ਵਿਚਾਰ ਹੈ ਕਿ ਪਰਮੇਸ਼ੁਰ ਹਰੇਕ ਵਿਅਕਤੀ ਤੋਂ ਆਪਣੇ ਇਸਹਾਕ ਨੂੰ ਬਲੀਦਾਨ ਕਰਨ ਨੂੰ ਕਹਿੰਦਾ ਹੈ। ਪਰ ਪਰਮੇਸ਼ੁਰ ਨੇ ਯੂਸੁਫ਼ ਨੂੰ ਆਪਣੇ ਪੁੱਤਰਾਂ ਨੂੰ ਬਲੀਦਾਨ ਕਰਨ ਦੇ ਲਈ ਨਹੀਂ ਕਿਹਾ ਸੀ। ਨਾ ਹੀ ਉਸ ਨੇ ਯਾਕੂਬ ਜਾਂ ਇਸਹਾਕ ਨੂੰ ਆਪਣੇ ਪੁੱਤਰਾਂ ਦਾ ਬਲੀਦਾਨ ਕਰਨ ਦੇ ਲਈ ਕਿਹਾ ਸੀ। ਰਾਜਾ ਦਾਊਦ ਪਰਮੇਸ਼ੁਰ ਦੇ ਆਪਣੇ ਦਿਲ ਦੇ ਅਨੁਸਾਰ ਇੱਕ ਵਿਅਕਤੀ ਸੀ, ਪਰ ਤਾਂ ਵੀ ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਪੁੱਤਰ ਦਾ ਬਲੀਦਾਨ ਕਰਨ ਨੂੰ ਨਹੀਂ ਕਿਹਾ।

    ਪਰਮੇਸ਼ੁਰ ਹਰੇਕ ਬੰਦੇ ਨਾਲ ਵੱਖ-ਵੱਖ ਤਰੀਕੇ ਨਾਲ ਵਿਵਹਾਰ ਕਰਦਾ ਹੈ। ਪਰਮੇਸ਼ੁਰ ਜੋ ਮੇਰੇ ਤੋਂ ਉਮੀਦ ਕਰਦਾ ਹੈ, ਹੋ ਸਕਦਾ ਹੈ, ਉਹ ਉਸ ਗੱਲ ਵਿੱਚ ਵੱਖ ਹੋਵੇ ਕਿ ਜੋ ਤੁਹਾਡੇ ਤੋਂ ਉਮੀਦ ਕਰੇ। ਪਰਮੇਸ਼ੁਰ ਨੇ ਮੇਰੇ ਪੇਸ਼ੇ ਦੀ ਮੰਗ ਕੀਤੀ ਸੀ। ਕਦੀ-ਕਦੀ ਪਰਮੇਸ਼ੁਰ ਤੁਹਾਡੇ ਤੋਂ ਤੁਹਾਡੇ ਕਾਰੋਬਾਰ ਦੀ ਮੰਗ ਨਹੀਂ ਕਰੇਗਾ। ਪਰ ਉਹ ਤੁਹਾਡੇ ਤੋਂ ਕੁਝ ਮੰਗੇਗਾ ਅਤੇ ਤੁਹਾਨੂੰ ਉਸ ਨੂੰ ਤਿਆਗਣਾ ਪਵੇਗਾ।

    ਮਸੀਹਤ ਵਿੱਚ ਸਦਾ ਹੀ ਬਲੀਦਾਨ ਸ਼ਾਮਿਲ ਹੁੰਦਾ ਹੈ। ਜੇ ਤੁਸੀਂ ਆਮ ਲੋਕਾਂ ਨੂੰ ਸੇਵਕਾਈ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਦਿੰਦੇ ਹੋ ਤਾਂ ਉਹ ਮਸੀਹ ਦੇ ਲਈ ਸਭ ਤੋਂ ਛੋਟੀਆਂ ਗੱਲਾਂ ਨੂੰ ਤਿਆਗਣਾ ਕਦੀ ਨਹੀਂ ਸਿੱਖਣਗੇ। ਜੇ ਉਹ ਆਪਣਾ ਸਮਾਂ, ਆਪਣੀਆਂ ਸ਼ਾਮਾਂ ਅਤੇ ਆਪਣਾ ਖਾਲੀ ਸਮਾਂ ਮਸੀਹ ਦੇ ਲਈ ਨਹੀਂ ਦੇ ਸਕਦੇ ਹਨ ਤਾਂ ਕੀ ਹੋਵੇਗਾ ਜੇ ਪ੍ਰਭੂ ਉਨ੍ਹਾਂ ਤੋਂ ਆਪਣੇ ਇਸਹਾਕ ਨੂੰ ਮੰਗੇ? ਬਲੀਦਾਨ ਦੇ ਇਸ ਅਧਾਰਭੂਤ ਸਿਧਾਂਤ ਦੇ ਲਈ ਤੁਹਾਡੀ ਕਲੀਸੀਆ ਵਿੱਚ ਆਮ ਲੋਕਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ।

    2. ਜੇ ਤੁਸੀਂ ਸੇਵਕਾਈ ਵਿੱਚ ਆਮ ਲੋਕਾਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਦੇਵੋਗੇ ਤਾਂ ਤੁਸੀਂ ਵਿਸ਼ਵਾਸਯੋਗ ਦਰਸਾਉਣ ਲਈ ਲੋਕਾਂ ਦੇ ਲਈ ਮੌਕੇ ਨੂੰ ਹਟਾ ਦੇਵੋਗੇ।

    ਬਾਈਬਲ  ਸਪੱਸ਼ਟਤਾ ਨਾਲ ਸਿਖਾਉਂਦੀ ਹੈ ਕਿ ਉਹ ਜੋ ਥੋੜ੍ਹੇ ਵਿੱਚ ਵਿਸ਼ਵਾਸਯੋਗ ਹੈ, ਉਹ ਬਹੁਤ ਵਿੱਚ ਵੀ ਵਿਸ਼ਵਾਸਯੋਗ ਹੋਵੇਗਾ।

    ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ। ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ? ਅਰ ਜੇ ਤੁਸੀਂ ਪਰਾਏ ਮਾਲ ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ?

    ਲੂਕਾ 16:10-12

    ਜੇ ਕੋਈ ਵਿਅਕਤੀ ਇੱਕ ਆਮ ਬੰਦੇ ਦੇ ਤਰੀਕੇ ਨਾਲ ਵਿਸ਼ਵਾਸ ਯੋਗ ਨਹੀਂ ਹੈ, ਤਾਂ ਉਹ ਪੂਰੇ ਸਮੇਂ ਦੀ ਸੇਵਕਾਈ ਵਿੱਚ ਵਿਸ਼ਵਾਸਯੋਗ ਕਿਵੇਂ ਹੋਵੇਗਾ? ਕਈ ਲੋਕ ਪੂਰੇ ਸਮੇਂ ਦੀ ਸੇਵਕਾਈ ਵਿੱਚ ਚੰਗਾ ਕੰਮ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਆਮ ਲੋਕਾਂ ਦੇ ਤੌਰ ਤੇ ਚੰਗਾ ਨਹੀਂ ਕੀਤਾ ਸੀ।

    ਕੀ ਤੁਸੀਂ ਪ੍ਰਭੂ ਦੇ ਲਈ ਆਮ ਬੰਦੇ ਦੇ ਰੂਪ ਵਿੱਚ ਕੰਮ ਕਰਦੇ ਹੋ ਜਿਸ ਦੀ ਜਾਂਚ ਜ਼ਰੂਰਤ ਨਹੀਂ ਪੈਂਦੀ ਹੈ? ਕੀ ਕਿਸੇ ਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਪੈਂਦੀ ਸੀ ਕਿ ਉੱਠ ਕੇ ਪ੍ਰਾਰਥਨਾ ਕਰੋ? ਕੀ ਕਿਸੇ ਨੂੰ ਤੁਹਾਨੂੰ ਆਪਣੀ ਬਾਈਬਲ ਦਾ ਅਧਿਐਨ ਕਰਨ ਲਈ ਦੱਸਣ ਦੀ ਜ਼ਰੂਰਤ ਪੈਂਦੀ ਸੀ? ਜਦੋਂ ਤੁਸੀਂ ਕਾਲਜ ਵਿੱਚ ਸੀ ਤਾਂ ਕੀ ਤੁਸੀਂ ਵਿਸ਼ਵਾਸਯੋਗ ਸੀ?

    ਮੈਂ ਆਪਣੇ ਵਿੱਦਿਆਲਿਆ ਵਿੱਚ ਪਵਿੱਤਰ ਬਾਈਬਲ ਸੰਘ ਤੇ ਸੰਗਤੀ ਦਾ ਇੱਕ ਪ੍ਰਤੀਬੰਧ ਕਰਮਚਾਰੀ ਸੀ। ਇੱਕ ਮਸੀਹੀ ਗਾਇਕ ਮੰਡਲੀ ਵਿੱਚ ਜਿਸ ਨਾਲ ਮੈਂ ਸੰਬੰਧਿਤ ਸੀ, ਮੈਂ ਇੱਕ ਆਰਗਨ ਸ਼ਾਜਵਾਦਕ ਦੇ ਰੂਪ ਵਿੱਚ ਬਹੁਤ ਹੀ ਜੁੜਿਆ ਸੀ। ਲੰਦਨ ਵਿੱਚ ਵਿਕਟਰੀ ਚਰਚ ਦੇ ਲਈ ਮੈਂ ਡਰੰਮ ਵਜਾਉਣ ਵਾਲਾ ਅਤੇ ਪਿਆਨੋ ਵਜਾਉਣ ਵਾਲਾ ਸੀ।ਯੂਨੀਵਰਸਿਟੀ ਵਿੱਚ ਸੰਗਤੀਆਂ ਦੇ ਨਾਲ ਮੈਂ ਜੁੜਿਆ ਹੋਇਆ ਸੀ। ਤਾਂ ਵੀ ਇੱਕ ਵਾਰ ਵੀ ਮੇਰੇ ਮਨ ਵਿੱਚ ਕਦੀ ਨਹੀਂ ਆਇਆ ਕਿ ਮੈਨੂੰ ਇਨ੍ਹਾਂ ਗੱਲਾਂ ਦੇ ਲਈ ਭੁਗਤਾਨ ਮਿਲਣਾ ਚਾਹੀਦਾ ਹੈ।

    ਇਹ ਆਮ ਸੇਵਕਾਈ ਭਵਿੱਖ ਵਿੱਚ ਹੋਣ ਵਾਲੀ ਪੂਰੇ ਸਮੇਂ ਦੀ ਸੇਵਕਾਈ ਦੇ ਲਈ ਇੱਕ ਜ਼ਰੂਰੀ ਪਿਛੋਕੜ ਹੈ।

    ਉਹ ਜੋ ਆਮ ਸੇਵਕਾਈ ਵਿੱਚ ਵਿਸ਼ਵਾਸਯੋਗ ਹੈ ਉਹ ਪੂਰੇ ਸਮੇਂ ਦੀ ਸੇਵਕਾਈ ਵਿੱਚ ਵੀ ਵਿਸ਼ਵਾਸਯੋਗ ਹੋਵੇਗਾ। ਕਈ ਲੋਕ ਜਿਨ੍ਹਾਂ ਨੇ ਆਮ ਲੋਕਾਂ ਦੇ ਤਰੀਕੇ ਨਾਲ ਕੰਮ ਕੀਤਾ ਹੈ, ਪੂਰੇ ਸਮੇਂ ਦੀ ਸੇਵਕਾਈ ਦੇ ਤਰੀਕੇ ਨਾਲ ਹੋਰ ਵੀ ਉੱਤਮ ਕੰਮ ਕਰਨਗੇ।

    3. ਜੇ ਤੁਸੀਂ ਆਮ ਲੋਕਾਂ ਨੂੰ ਸੇਵਕਾਈ ਵਿੱਚ ਕੰਮ ਕਰਨ ਲਈ ਨਹੀਂ ਦੇਵੋਗੇ ਤਾਂ ਤੁਸੀਂ ਅਜਿਹੇ ਲੋਕਾਂ ਨੂੰ ਨੌਕਰੀ ਤੇ ਰੱਖੋਗੇ ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਵਿਅਸਥ ਨਾ ਕਰ ਪਾਉਣਗੇ।

    ਹਰੇਕ ਸੇਵਕਾਈ ਨੂੰ ਪੂਰੇ ਸਮੇਂ ਦੀ ਸੇਵਕਾਈ ਦੇ ਪਾਦਰੀਆਂ ਦੀ ਜ਼ਰੂਰਤ ਨਹੀਂ ਹੁੰਦੀ ਹੈ। ਕਈ ਕਲੀਸੀਆਵਾਂ ਨੂੰ ਆਮ ਪਾਦਰੀਆਂ ਦੇ ਦੁਆਰਾ ਚਲਾਇਆ ਜਾ ਸਕਦਾ ਹੈ।

    ਜੇ ਕਿਸੇ ਕਲੀਸੀਆ ਵਿੱਚ ਸਿਰਫ 25 ਲੋਕ ਹੋਣ ਤਾਂ ਇਹ ਸਪੱਸ਼ਟ ਹੈ ਕਿ ਉਹ ਪੂਰੇ ਸਮੇਂ ਦੀ ਸੇਵਕਾਈ ਦੇ ਸੇਵਕ ਦਾ ਭਾਰ ਉਠਾ ਨਹੀਂ ਸਕਦੀ ਹੈ ਅਤੇ ਉਸ ਨੂੰ ਇਸਦੀ ਜ਼ਰੂਰਤ ਵੀ ਨਹੀਂ ਹੈ। ਕਲੀਸੀਆ ਦੇ ਕਈ ਮੈਂਬਰ ਹੌਲੀ ਜਿਹੀ ਪੁੱਛਦੇ ਹਨ, ਪੂਰੇ ਸਮੇਂ ਦੀ ਸੇਵਕਾਈ ਦਾ ਸੇਵਕ ਸਾਰਾ ਦਿਨ ਕੀ ਕਰਦਾ ਹੈ?

    ਕਈ ਲੋਕ ਸੋਚਦੇ ਹਨ ਕਿ ਪਾਸਟਰ ਲੋਕ ਸਵੇਰ ਤੋਂ ਸ਼ਾਮ ਤੱਕ ਸੌਂਦੇ ਹਨ। ਤੱਥ ਇਹ ਹੈ ਕਿ 30 ਲੋਕਾਂ ਦੀ ਮੰਡਲੀ ਦੇ ਨਾਲ ਜਿਆਦਾ ਕੁਝ ਕਰਨ ਨੂੰ ਨਹੀਂ ਹੁੰਦਾ ਹੈ ਸੇਵਕਾਈ ਨੂੰ ਉਸ ਬਿੰਦੂ ਤੱਕ ਵਿਕਸਿਤ ਕਰਨਾ ਹੈ ਜਿੱਥੇ ਉਸਨੂੰ ਪੂਰੇ ਸਮੇਂ ਦੀ ਸੇਵਕਾਈ ਦੇ ਸੇਵਕ ਦੀ ਜ਼ਰੂਰਤ ਪਵੇ। ਹੋਰ ਸੱਚਿਆਈ ਇਹ ਹੈ ਕਿ ਦਿਨ ਦੇ ਸਮੇਂ ਜਿਆਦਾਤਰ ਮੈਂਬਰ ਕੰਮ ਤੇ ਹੁੰਦੇ ਹਨ ਅਤੇ ਉਹ ਸਿਰਫ ਸ਼ਾਮ ਦੇ ਸਮੇਂ ਹੀ ਉਪਲੱਬਧ ਹੁੰਦੇ ਹਨ।

    ਪਾਦਰੀ ਲੋਕ ਸ਼ਾਹੂਕਾਰ, ਲੇਖਾਕਾਰ ਜਾਂ ਵੈਧ ਨਿਰਮਾਤਾ ਜਾਂ ਵੇਚਣ ਵਾਲੇ ਨਹੀਂ ਹੁੰਦੇ ਹਨ। ਉਹ ਅਯਾਲੀ ਹਨ ਜਿਨ੍ਹਾਂ ਤੋਂ ਭੇਡਾਂ ਦੀ ਦੇਖ ਰੇਖ ਦੀ ਉਮੀਦ ਕੀਤੀ ਜਾਂਦੀ ਹੈ। ਵੱਖ-ਵੱਖ ਕਾਰੋਬਾਰਾ ਦੇ ਵੱਖ- ਵੱਖ ਦਫ਼ਤਰ ਹੁੰਦੇ ਹਨ। ਮੈਂ ਹਰ ਰੋਜ਼ ਨੌਂ ਤੋਂ ਪੰਜ ਕੰਮ ਨਹੀਂ ਕਰਦਾ ਹਾਂ ਕਿਉਂਕਿ ਮੈਂ ਲੇਖਾਕਾਰ ਨਹੀਂ ਹਾਂ। ਮੈਂ ਇੱਕ ਪਾਦਰੀ ਹਾਂ। ਜਦੋਂ ਸ਼ਾਮਾਂ ਦੇ ਸਮੇਂ ਭੇਡਾਂ ਉਪਲੱਬਧ ਹੋ ਜਾਂਦੀਆਂ ਹਨ ਤਾਂ ਮੈਂ ਬਹੁਤ ਕਿਰਿਆਸ਼ੀਲ ਹੋ ਜਾਂਦਾ ਹਾਂ। ਇਸ ਕਾਰਨ ਨਾਲ ਮੈਂ ਦੇਰ ਤੱਕ ਰਾਤ ਤੱਕ ਕੰਮ ਕਰਦਾ ਹਾਂ।

    ਕੁਝ ਪਾਦਰੀ ਨਿਕੰਮੇ ਅਤੇ ਆਲਸੀ ਹੁੰਦੇ ਹਨ, ਕਿਉਂਕਿ ਉਹ ਐਤਵਾਰ ਆਉਣ ਦੀ ਉਡੀਕ ਕਰਦੇ ਹਨ ਕਿ ਉਹ ਆਪਣਾ ਅਗਲਾ ਉਪਦੇਸ਼ ਦੇ ਸਕਣ।

    ਕਿਉਂ ਜੋ ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ...

    2 ਥੱਸਲੁਨੀਕੀਆਂ 3:11

    ਆਉ ਅਸੀਂ ਇਮਾਨਦਾਰ ਬਣੀਏ। ਅਸੀਂ ਯਥਾਰਥਵਾਦੀ ਬਣੀਏ। ਕੀ ਤੁਹਾਡੀ ਕਲੀਸੀਆ ਨੂੰ ਬਹੁਤ ਸਾਰੇ ਪਾਸਟਰਾਂ ਦੀ ਜ਼ਰੂਰਤ ਹੈ?

    ਕੀ ਇਸ ਨਾਲ ਇੱਕ ਪੂਰੇ ਸਮੇਂ ਦੀ ਸੇਵਕਾਈ ਦੇ ਪਾਸਟਰ ਦੀ ਜ਼ਰੂਰਤ ਹੈ? ਕੀ ਕਲੀਸੀਆ ਦੀ ਆਮਦਨੀ ਪਾਸਟਰ ਅਤੇ ਉਸ ਦੇ ਪਰਿਵਾਰ ਨੂੰ ਸੰਭਾਲ ਸਕਦੀ ਹੈ? ਕੀ ਪਾਦਰੀ ਕਰਨ ਦੇ ਲਈ ਕੋਈ ਸੰਸਾਰਿਕ ਕੰਮ ਦੀ ਤਲਾਸ਼ ਨਹੀਂ ਕਰ ਸਕਦਾ? ਪਾਦਰੀ ਲੋਕ ਨਿਰਾਸ਼ ਅਤੇ ਡਰਪੂਰਣ ਹੁੰਦੇ ਹਨ ਕਿਉਂਕਿ ਉਹ ਨਿਸ਼ਚਿਤ ਨਹੀਂ ਹੁੰਦੇ ਕਿ ਉਹ ਅਗਲੇ ਮਹੀਨੇ ਤੱਕ ਗੁਜ਼ਾਰਾ ਕਰ ਪਾਉਣਗੇ ਜਾਂ ਨਹੀਂ।

    ਉਸ ਨਿਰਾਸ਼ਾ ਤੇ ਤੁਸੀਂ ਅੱਜ ਜਿੱਤ ਪ੍ਰਾਪਤ ਕਰ ਸਕਦੇ ਹੋ।ਇੱਕ ਨੌਕਰੀ ਪ੍ਰਾਪਤ ਕਰੋ ਅਤੇ ਨਾਲ ਹੀ ਕਲੀਸੀਆ ਵੀ ਸੰਭਾਲੋ ਜਦੋਂ ਤੱਕ ਇਹ ਵੱਧ ਨਾ ਜਾਵੇ ਅਤੇ ਤੁਹਾਡੀ ਪੂਰੀ ਦੇਖਭਾਲ ਦੀ ਮੰਗ ਨਾ ਕਰੇ।

    ਕਈ ਸਾਲ ਪਹਿਲਾਂ ਉਹ ਸਵਿੱਸ ਮਿਸ਼ਨਰੀ ਜੋ ਘਾਨਾ ਸ਼ਹਿਰ ਭੇਜੇ ਗਏ ਸਨ ਉਹ ਆਤਮ ਨਾਲ ਭਰਨ ਵਾਲੇ ਸੇਵਕਾਂ ਦੇ ਰੂਪ ਵਿੱਚ ਭੇਜੇ ਗਏ ਸਨ। ਉਹ ਉਨ੍ਹਾਂ ਨਿਪੁੰਨਤਾਵਾਂ ਨਾਲ ਸੁਸੱਜਿਤ ਹੋ ਕੇ ਆਏ ਸਨ। ਕਿ ਜਿਉਂ-ਜਿਉਂ ਉਹ ਸੇਵਕਾਈ ਕੰਮ ਕਰਦੇ ਉਹ ਉਨ੍ਹਾਂ ਨੂੰ ਅਫਰੀਕਾ ਵਿੱਚ ਕੰਮ ਕਰਨ ਲਈ ਯੋਗ ਕਰਦੇ। ਰੀਸ ਕਰਨ ਦੇ ਲਈ ਇਹ ਇੱਕ ਚੰਗਾ ਉਦਾਹਰਣ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਕੱਲ੍ਹ ਸਾਨੂੰ ਆਤਮਾ ਨਾਲ ਭਰਨ ਵਾਲੇ ਸੇਵਕਾਂ ਦੀ ਜ਼ਰੂਰਤ ਹੈ। ਜ਼ਿਆਦਾਤਰ ਕਲੀਸੀਆਵਾਂ ਇੰਨੇ ਸਾਰੇ ਪੂਰੇ ਸਮੇ ਦੀ ਸੇਵਕਾਈ ਦੇ ਪਾਦਰੀਆਂ ਨੂੰ ਸੰਭਾਲਣ ਦਾ ਬੋਝ ਸਹਿਣ ਨਹੀਂ ਕਰ ਸਕਦੀਆਂ ਹਨ।

    ਤੁਹਾਨੂੰ ਆਪਣੇ ਸੇਵਕਾਈ ਦੇ ਸਟਾਫ ਨੂੰ ਜਿੱਥੋ ਤੱਕ ਸੰਭਵ ਹੋਵੇ ਛੋਟੇ ਤੋਂ ਛੋਟਾ ਰੱਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਉਨ੍ਹਾਂ ਨੂੰ ਉੱਚਿਤ ਰੂਪ ਨਾਲ ਭੁਗਤਾਨ ਕਰ ਸਕੋ। ਤੁਹਾਡੇ ਆਸੇ- ਪਾਸੇ  ਨਿਕੰਮੇ ਅਤੇ ਅਸੰਤੁਸ਼ਟ ਲੋਕ ਨਹੀ ਹੋਣੇ ਚਾਹੀਦੇ ਹਨ। ਨਿਕੰਮਾਪਨ ਆਲਸ ਦੀ ਵੱਲ ਵਧਾਉਂਦਾ ਹੈ ਅਤੇ ਆਲਸ ਅਸੰਤੋਸ਼ ਦੀ ਵੱਲ ਵਧਾਉਂਦਾ ਹੈ ਅਤੇ ਅਸੰਤੋਸ਼ ਬੇਵਫ਼ਾਈ ਦੀ ਵੱਲ ਲੈ ਜਾਂਦਾ ਹੈ।

    ਨਾਲੇ ਓਹ ਘਰ- ਘਰ ਫਿਰ ਕੇ ਆਲਸਣਾ ਬਣਨਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।

    1 ਤਿਮੋਥਿਉਸ 5:13

    4. ਜੇ ਤੁਸੀ ਸੈਵ-ਸੇਵਕਾਂ ਨੂੰ ਸੇਵਕਾਈ ਵਿੱਚ ਕੰਮ ਕਰਨ ਦੀ ਅਗਿਆ ਨਾ ਦਿਉ ਤਾਂ ਕਲੀਸੀਆ ਵਿੱਚ ਜੋ ਕੁਝ ਵੀ ਕੀਤਾ ਜਾਵੇ ਉਹ ਧਨ ਨਾਲ ਸੰਬੰਧਿਤ ਹੋਵੇਗਾ।

    ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੈ।

    ਉਪਦੇਸ਼ਕ ਦੀ ਪੋਥੀ 5:10

    ਸੇਵਕਾਈ ਕਿਸੇ ਦੇ ਲਈ ਰੁਜ਼ਗਾਰ ਦਾ ਬਦਲਵਾਂ ਸਰੋਤ ਨਹੀਂ ਹੈ। ਅਜਿਹਾ ਕਦੀ ਵੀ ਨਹੀਂ ਚਾਹਿਆ ਗਿਆ ਸੀ। ਇਹ

    Enjoying the preview?
    Page 1 of 1