Discover millions of ebooks, audiobooks, and so much more with a free trial

Only $11.99/month after trial. Cancel anytime.

ਮਸਹ ਦੇ ਲਈ ਕਦਮ
ਮਸਹ ਦੇ ਲਈ ਕਦਮ
ਮਸਹ ਦੇ ਲਈ ਕਦਮ
Ebook265 pages2 hours

ਮਸਹ ਦੇ ਲਈ ਕਦਮ

Rating: 0 out of 5 stars

()

Read preview

About this ebook

ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI

ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org

Languageਪੰਜਾਬੀ
Release dateMay 20, 2018
ISBN9781683985389
ਮਸਹ ਦੇ ਲਈ ਕਦਮ
Author

Dag Heward-Mills

Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.

Related to ਮਸਹ ਦੇ ਲਈ ਕਦਮ

Related ebooks

Reviews for ਮਸਹ ਦੇ ਲਈ ਕਦਮ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਮਸਹ ਦੇ ਲਈ ਕਦਮ - Dag Heward-Mills

    ਅਧਿਆਇ 1

    ਸੱਤ ਕਾਰਨ ਕਿ ਤੁਹਾਨੂੰ ਕਿਉਂ ਮਸਹ ਪਾਉਣਾ ਚਾਹੀਦਾ

    1.       ਤੁਹਾਡਾ ਮਸਹ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਸੁਭਾਵਿਕ ਬਲ ਜਾਂ ਮਨੁੱਖੀ ਸ਼ਕਤੀ ਦੇ ਦੁਆਰਾ ਆਪਣੀ ਸੇਵਕਾਈ ਨੂੰ ਪੂਰਾ ਨਹੀਂ ਕਰ ਸਕੇਗਾ ਪਰ ਸਿਰਫ਼ ਆਤਮਾ ਦੇ ਦੁਆਰਾ ਇਹ ਸੰਭਵ ਹੈ।

    ਉਸਨੇ ਫੇਰ ਮੈਨੂੰ ਆਖਿਆ ਕਿ ਇਹ ਜ਼ੱਰੁਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾ ਦੇ ਯਹੋਵਾਹ ਦਾ ਫਰਮਾਨ ਹੈ।

    ਜ਼ਕਰਯਾਹ 4:6

    ਸੱਚੀ ਸੇਵਕਾਈ ਸਿਰਫ਼ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਸਫ਼ਲ ਹੋਵੇਗੀ। ਇੱਕ ਝੂਠੀ ਸੇਵਕਾਈ ਇੱਕ ਪਾਠਸ਼ਾਲਾ ਅਧਿਆਪਕ, ਵਿਆਖਿਆਕਾਰ ਜਾਂ ਪ੍ਰੇਰਣਾਰੂਪੀ ਪ੍ਰਚਾਰਕ ਦੇ ਪੱਧਰ ਤੋਂ ਸ਼ੁਰੂ ਹੁੰਦੀ ਹੈ। ਫ਼ੈਸਲਾ ਕਰੋ ਕਿ ਇੱਕ ਮਸਹ ਪਾਇਆ ਹੋਇਆ ਵਿਅਕਤੀ ਬਣੀਏ ਅਤੇ ਸੱਚੀ ਸੇਵਕਾਈ ਵਿੱਚ ਦਾਖ਼ਲ ਹੋਈਏ।

    ਆਪਣੀ ਸੇਵਕਾਈ ਨੂੰ ਮਸਹ ਦੀ ਸਮਰੱਥਾ ਦੇ ਦੁਆਰਾ ਉਤਾਹਾਂ ਚੁੱਕੀਏ। ਮਸਹ ਤੋਂ ਬਿਨ੍ਹਾਂ, ਤੁਸੀਂ ਕੁਝ ਵੀ ਨਹੀਂ ਕਰ ਸਕਦੇ।

    2.       ਤੁਹਾਨੂੰ ਮਸਹ ਪਾਇਆ ਹੋਇਆ ਹੋਣਾ ਚਾਹੀਦਾ ਹੈ ਕਿਉਂਕਿ ਇੱਥੋਂ ਤੱਕ ਕਿ ਯਿਸੂ ਵੀ ਆਪਣੀ ਸੇਵਕਾਈ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਸਹ ਪ੍ਰਾਪਤ ਕਰਨ ਦੇ ਲਈ ਰੁਕਿਆ ਰਿਹਾ।

    ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਐਉਂ ਹੋਇਆ ਜੋ ਅਕਾਸ਼ ਖੁੱਲ੍ਹ ਗਿਆ,

    ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਂਈ ਉਸ ਉੱਤੇ ਉਤਰਿਆ ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਤੈਥੋਂ ਮੈਂ ਪ੍ਰਸੰਨ ਹਾਂ।

    ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਹਨ ਉਹ ਯੂਸੁਫ਼ ਦਾ ਪੁੱਤਰ ਸੀ...

    ਲੂਕਾ 3:21-23

    ਇਸ ਘਟਨਾ ਨੇ ਮਸੀਹ ਦੀ ਸੇਵਕਾਈ ਦੀ ਸ਼ੁਰੂਆਤ ਨੂੰ ਪ੍ਰਗਟ ਕੀਤਾ ਹੈ। ਤੀਹ ਸਾਲ ਦੀ ਉਮਰ ਤੱਕ, ਅਸੀਂ ਉਸਦੇ ਬੋਲ ਨਹੀਂ ਸੁਣਦੇ। ਇਸ ਸਮੇਂ ਤੋਂ, ਜਦ ਪਵਿੱਤਰ ਆਤਮਾ (ਦਾ ਮਸਹ) ਉਸ ਤੇ ਉੱਤਰਿਆ, ਯਿਸੂ ਪ੍ਰਚਾਰ ਕਰਨ, ਸਿੱਖਿਆ ਦੇਣ ਅਤੇ ਚੰਗਿਆਈ ਦੇਣ ਲੱਗਾ।

    3.       ਤੁਹਾਡੇ ਕੋਲ ਮਸਹ ਹੋਣਾ ਚਾਹੀਦਾ ਹੈ ਕਿਉਂਕਿ ਇੱਥੋਂ ਤੱਕ ਕਿ ਰਸੂਲਾਂ ਨੂੰ ਵੀ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਆਤਮਾ (ਮਸਹ) ਨੂੰ ਪਾਉਣ ਦੇ ਲਈ ਰੁੱਕਣ ਨੂੰ ਕਿਹਾ ਗਿਆ ਸੀ।

    ਅਰ ਉਨ੍ਹਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਨ੍ਹਾਂ ਨੂੰ ਹੁਕਮ ਦਿੱਤਾ, ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ, ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ।

    ਰਸੂਲਾਂ ਦੇ ਕਰਤੱਬ 1:4

    ਤੁਸੀਂ ਪਵਿੱਤਰ ਆਤਮਾ ਦੇ ਬਿਨ੍ਹਾਂ ਕਿਸ ਤਰ੍ਹਾਂ ਦੀ ਸੇਵਕਾਈ ਸੋਚਦੇ ਹੋ ਜੋ ਤੁਹਾਡੇ ਕੋਲ ਹੋਵੇਗੀ? ਇੱਥੋਂ ਤੱਕ ਕਿ ਮਹਾਨ ਰਸੂਲਾਂ ਨੂੰ ਜੋ ਯਿਸੂ ਦੇ ਨਾਲ-ਨਾਲ ਚੱਲੇ ਆਪਣੀ ਸੇਵਕਾਈ ਨੂੰ ਸਥਾਪਿਤ ਕਰਨ ਦੇ ਲਈ ਮਸਹ ਪਾਉਣ ਦੀ ਲੋੜ ਸੀ।

    4.       ਤੁਹਾਨੂੰ ਮਸਹ ਪ੍ਰਾਪਤ ਕਰਨਾ ਚਾਹੀਦਾ ਹੈ ਕਿਉਂਕਿ ਮਹਾਨ ਨਬੀ ਜਿਵੇਂ ਅਲੀਸ਼ਾ ਨੇ ਮਸਹ ਪਾਉਣ ਲਈ ਬੇਨਤੀ ਕੀਤੀ ਜਦ ਮੰਗਣ ਦੇ ਲਈ ਮੌਕਾ ਦਿੱਤਾ ਗਿਆ ਕਿ ਉਹ ਕੀ ਚਾਹੁੰਦਾ ਹੈ।

    ਅਲੀਸ਼ਾ ਨੇ ਸਮਝ ਲਿਆ ਸੀ ਕਿ ਸੇਵਕਾਈ ਸਿਰਫ਼ ਮਸਹ ਦੇ ਦੁਆਰਾ ਹੀ ਪੂਰੀ ਕੀਤੀ ਜਾ ਸਕਦੀ ਹੈ। ਜਦ ਏਲੀਯਾਹ ਨੇ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ, ਉਸਨੇ ਕਿਹਾ, ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।

    ਫੇਰ ਐਉਂ ਹੋਇਆ ਭਈ ਜਦ ਓਹ ਪਾਰ ਲੰਘ ਰਹੇ ਸਨ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, ਇਸ ਤੋਂ ਪਹਿਲਾਂ ਭਈ ਮੈਂ ਤੈਥੋਂ ਲੈ ਲਿਆ ਜਾਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਅਤੇ ਅਲੀਸ਼ਾ ਬੋਲਿਆ, ਤੇਰੇ ਆਤਮਾ ਦਾ ਦੋਹਰਾ ਹਿੱਸਾ ਮੇਰੇ ਉੱਤੇ ਹੋਵੇ।

    2 ਰਾਜਿਆਂ 2:9

    ਉਹ ਹੋਰ ਕਈ ਚੀਜ਼ਾਂ ਮੰਗ ਸਕਦਾ ਸੀ। ਉਹ ਏਲੀਯਾਹ ਦੇ ਚੰਗੇ ਨਾਮ ਨੂੰ ਮੰਗ ਸਕਦਾ ਸੀ, ਏਲੀਯਾਹ ਦੇ ਨਾਲ ਕਈ ਸਾਲ ਚੱਲਣ ਦੇ ਬਾਅਦ, ਅਲੀਸ਼ਾ ਜਾਣ ਗਿਆ ਸੀ ਉਸਦੀ ਸੇਵਕਾਈ ਦਾ ਭੇਤ ਕੀ ਹੈ। ਉਹ ਜਾਣ ਗਿਆ ਸੀ ਕਿ ਇਹ ਸਭ ਕੁਝ ਮਸਹ ਤੋਂ ਹੈ, ਇਸ ਲਈ ਉਸਨੇ ਉਸਦੇ ਦੂਣੇ ਭਾਗ ਨੂੰ ਮੰਗਿਆ। ਤੁਸੀਂ ਹੋਰ ਚੀਜ਼ਾਂ ਨੂੰ ਕਿਉਂ ਖੋਜ ਰਹੇ ਹੋ ਜਦ ਕਿ ਮਹਾਨ ਨਬੀ ਮਸਹ ਭਾਲਦੇ ਸਨ।

    5.       ਤੁਹਾਡਾ ਮਸਹ ਹੋਣਾ ਚਾਹੀਦਾ ਹੈ, ਕਿਉਂਕਿ ਰਾਜਾ ਸ਼ਾਊਲ ਹੋਰ ਹੀ ਮਨੁੱਖ ਵਿੱਚ ਨਹੀਂ ਬਦਲਿਆ ਜਦ ਤੱਕ ਕਿ ਉਸਦਾ ਮਸਹ ਨਹੀਂ ਹੋਇਆ ਸੀ।

    ਸ਼ਾਊਲ ਇੱਕ ਸਧਾਰਣ ਮਨੁੱਖ ਤੋਂ ਇੱਕ ਰਾਜੇ ਵਿੱਚ ਬਦਲ ਗਿਆ ਜਦ ਉਸਦਾ ਮਸਹ ਹੋਇਆ ਸੀ। ਇਸ ਰੀਤ ਨਾਲ, ਤੁਸੀਂ ਪਰਮੇਸ਼ੁਰ ਦੇ ਰਾਜ ਵਿੱਚ ਇੱਕ ਅਧਿਕਾਰ ਪ੍ਰਾਪਤ ਵਿਅਕਤੀ (ਇੱਕ ਰਾਜਾ) ਬਣੋਗੇ ਜਦ ਤੁਹਾਡਾ ਮਸਹ ਹੋਵੇਗਾ।

    ਤੁਸੀਂ ਹੋਰ ਤਰੀਕਿਆਂ ਦਾ ਉਪਯੋਗ ਕਰ ਸਕਦੇ ਹੋ ਕਿ ਲੋਕਾਂ ਤੇ ਕੰਟਰੋਲ ਰੱਖੋ ਅਤੇ ਚਲਾਕੀ ਨਾਲ ਕੰਮ ਕਰੋ ਪਰ ਤੁਸੀਂ ਮਸਹ ਦੇ ਬਿਨ੍ਹਾਂ ਇੱਕ ਅਧਿਕਾਰ ਪ੍ਰਾਪਤ ਵਿਅਕਤੀ ਨਹੀਂ ਬਣ ਸਕਦੇ ਹੋ। ਪਵਿੱਤਰ ਆਤਮਾ ਦਾ ਮਸਹ ਤੁਹਾਨੂੰ ‘ਹੋਰ ਹੀ ਮਨੁੱਖ’ ਵਿੱਚ ਬਦਲ ਦੇਵੇਗਾ।

    ਫੇਰ ਸਮੂਏਲ ਨੇ ਇੱਕ ਤੇਲ ਦੀ ਕੁੱਪੀ ਲੈ ਕੇ ਉਹਦੇ ਸਿਰ ਉੱਤੇ ਡੋਹਲ ਦਿੱਤੀ ਅਰ ਉਹਨੂੰ ਚੁੰਮ ਕੇ ਆਖਿਆ ਭਲਾ, ਯਹੋਵਾਹ ਨੇ ਤੈਨੂੰ ਸਿਰ ਕਰਕੇ ਨਹੀਂ ਮਸਹ ਕੀਤਾ ਜੋ ਤੂੰ ਉਹਦੀ ਮਿਰਾਸ ਦਾ ਪ੍ਰਧਾਨ ਬਣੇਂ ?

    1 ਸਮੂਏਲ 10:1

    ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਕਰੇਗਾ ਸਗੋਂ ਤੂੰ ਹੋਰ ਡੌਲ ਦਾ ਮਨੁੱਖ ਬਣ ਜਾਵੇਂਗਾ।

    1 ਸਮੂਏਲ 10:6

    6.       ਤੁਹਾਡਾ ਮਸਹ ਹੋਣਾ ਚਾਹੀਦਾ ਹੈ ਕਿਉਂਕਿ ਰਾਜਾ ਦਾਊਦ, ਇੱਕ ਮਸਹ ਜ਼ਬੂਰ ਲੇਖਕ ਅਤੇ ਪਵਿੱਤਰ ਵਚਨਾਂ ਦਾ ਲੇਖਕ, ਤੁਹਾਡੀਆਂ ਸਭ ਬਰਕਤਾਂ ਦਾ ਵਰਣਨ ਪਵਿੱਤਰ ਮਸਹ ਨਾਲ ਕੀਤਾ ਹੈ।

    ਦਾਊਦ ਨੇ ਆਪਣੇ ਜੀਵਨ ਦੇ ਹਰੇਕ ਪਹਿਲੂ ਦੇ ਲਈ ਮਸਹ ਨੂੰ ਸਿਹਰਾ ਦਿੱਤਾ। ਜ਼ਿਆਦਾਤਰ ਆਤਮਿਕ ਲੋਕ ਆਪਣੇ ਜੀਵਨ ਦੇ ਅਲੱਗ-ਅਲੱਗ ਖੇਤਰਾਂ ਵਿੱਚ ਮਸਹ ਦੇ ਸਮਰੱਥੀ ਪ੍ਰਭਾਵਾਂ ਨੂੰ ਪਛਾਣਦੇ ਹਨ।

    ਉਣਾਨਵੇਂ (89) ਜ਼ਬੂਰ ਵਿੱਚ, ਅਸੀਂ ਵੇਖਦੇ ਹਾਂ ਕਿ ਰਾਜਾ ਦਾਊਦ ਪੂਰੇ ਜ਼ਬੂਰਾਂ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਜ਼ਬੂਰ ਨੂੰ ਗਾ ਰਿਹਾ ਹੈ। ਇਸਦੇ ਅੰਦਰ, ਉਹ ਆਪਣੇ ਜੀਵਨ ਵਿੱਚ, ਮਸਹ ਦੇ ਸਮਰੱਥੀ ਪ੍ਰਭਾਵਾਂ ਦਾ ਵਰਣਨ ਕਰਦਾ ਹੈ। ਉਸਨੇ ਦੱਸਿਆ ਕਿ ਸਹਾਇਤਾ, ਬਲ, ਸਥਿਰਤਾ, ਉੱਨਤੀ ਪ੍ਰਾਪਤ ਕਰਨਾ ਅਤੇ ਅਧਿਕਾਰ ਵਰਗੀਆਂ ਗੱਲਾਂ ਨੂੰ ਮਸਹ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

    ਜੇਕਰ ਮਸਹ ਪਾਏ ਹੋਏ ਜ਼ਬੂਰਾਂ ਦੇ ਲੇਖਕ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਸਹ ਤੋਂ ਪਾਇਆ ਸੀ, ਤਦ ਤੁਸੀਂ ਕਿਵੇਂ ਆਸ ਕਰਦੇ ਹੋ ਕਿ ਬਿਨ੍ਹਾਂ ਮਸਹ ਦੇ ਅਜਿਹੇ ਨਤੀਜ਼ਿਆਂ ਨੂੰ ਪ੍ਰਾਪਤ ਕਰ ਸਕਦੇ ਹੋ। ਕੀ ਤੁਸੀਂ ਰਾਜਾ ਦਾਊਦ ਤੇ ਦੋਸ਼ ਲਗਾ ਸਕਦੇ ਹੋ ਜਦ ਉਸਨੇ ਪ੍ਰਭੂ ਅੱਗੇ ਜ਼ੋਰ-ਜ਼ੋਰ ਨਾਲ ਪੁਕਾਰ ਕੇ ਕਿਹਾ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ।

    ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ।

    ਜ਼ਬੂਰ 51:11

    ਪਵਿੱਤਰ ਆਤਮਾ ਦਾ (ਮਸਹ) ਉਸਦੇ ਲਈ ਸਭ ਤੋਂ ਕੀਮਤੀ ਚੀਜ਼ ਸੀ।

    7. ਮਸਹ ਜ਼ਰੂਰੀ ਹੈ ਕਿਉਂਕਿ ਮੂਸਾ ਨੇ ਇਸਦੇ ਬਿਨ੍ਹਾਂ ਸੇਵਕਾਈ ਨੂੰ ਜਾਰੀ ਰੱਖਣ ਤੋਂ ਇਨਕਾਰ ਕੀਤਾ।

    ਜਦੋਂ ਮੂਸਾ ਮਸਹ ਦੇ ਬਿਨ੍ਹਾਂ ਇੱਕ ਕਦਮ ਅੱਗੇ ਨਹੀਂ ਵੱਧ ਸਕਿਆ, ਤਦ ਕਿਸ ਤਰ੍ਹਾਂ ਤੁਹਾਡੇ ਕੋਲ ਉਸਦੇ ਬਿਨ੍ਹਾਂ ਸੇਵਕਾਈ ਨੂੰ ਵਧਾਉਣ ਦਾ ਆਤਮ-ਵਿਸ਼ਵਾਸ ਹੈ?

    ਕੂਚ ਦੀ ਕਿਤਾਬ ਵਿੱਚ, ਅਸੀਂ ਦੇਖਦੇ ਹਾਂ ਕਿ ਕਿਸ ਪ੍ਰਕਾਰ ਨਾਲ ਮੂਸਾ ਆਪਣੀ ਸੇਵਕਾਈ ਨੂੰ ਅੱਗੇ ਲੈ ਜਾਣ ਤੋਂ ਇਨਕਾਰ ਕਰਦਾ ਹੈ। ਜਦੋਂ ਪਰਮੇਸ਼ੁਰ ਆਪਣੇ ਸਮਰੱਥ ਅਤੇ ਮਸਹ ਨੂੰ ਹਟਾ ਲਵੇ।

    ਜਦੋਂ ਮੂਸਾ ਨੇ ਉਸਦੀ ਹਜ਼ੂਰੀ ਨੂੰ ਲੈ ਕੇ ਨਿਰਦੇਸ਼ ਦਿੱਤਾ ਗਿਆ ਤਦ ਉਹ ਮਸਹ ਅਤੇ ਪਰਮੇਸ਼ੁਰ ਦੇ ਸਮਰੱਥ ਦਾ ਨਿਰਦੇਸ਼ ਕਰ ਰਿਹਾ ਸੀ।

    ਫੇਰ ਉਸ ਆਖਿਆ, ਜੇ ਤੇਰੀ ਹਜ਼ੂਰੀ ਸਾਡੇ ਸੰਗ ਨਹੀਂ ਜਾਂਦੀ ਤਾਂ ਸਾਨੂੰ ਏਥੌਂ ਉਤਾਹਾਂ ਨਾ ਲੈ ਜਾਵੀਂ।

    ਫੇਰ ਏਹ ਕਿਵੇਂ ਜਾਣਿਆ ਜਾਵੇਗਾ ਭਈ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਅਤੇ ਤੇਰੀ ਪਰਜਾ ਉੱਤੇ ਹੈ? ਕੀ ਏਹ ਐਉਂ ਨਹੀਂ ਕਿ ਤੂੰ ਸਾਡੇ ਨਾਲ ਜਾਂਦਾ ਹੈਂ ਸੋ ਅਸੀਂ ਅਰਥਾਤ ਮੈਂ ਅਰ ਤੇਰੀ ਏਹ ਪਰਜਾ ਸਾਰਿਆਂ ਲੋਕਾਂ ਵਿੱਚੋਂ ਜਿਹੜੇ ਜ਼ਮੀਨ ਉੱਤੇ ਹਨ ਅਨੌਖੇ ਰੱਖੇ ਹੋਏ ਹਾਂ?

    ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਹੜੀ ਗੱਲ ਤੈਂ ਕੀਤੀ ਹੈ ਮੈਂ ਏਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਂ ਤੋਂ ਜਾਣਦਾ ਹਾਂ।

    ਤਾਂ ਉਸ ਆਖਿਆ, ਮੈਨੂੰ ਆਪਣਾ ਤੇਜ਼ ਵਿਖਾਈਂ।

    ਉਸ ਆਖਿਆ, ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਰ ਤੇਰੇ ਅੱਗੇ ਯਹੋਵਾਹ ਦੇ ਨਾਉਂ ਦਾ ਪ੍ਰਚਾਰ ਕਰਾਂਗਾ ਅਤੇ ਜਿਸ ਉੱਤੇ ਰਹਮ ਕਰਨਾ ਹੈ ਮੈਂ ਰਹਮ ਕਰਾਂਗਾ।

    ਕੂਚ 33:15-19

    ਅਧਿਆਇ 2

    ਤੁਹਾਡੀ ਸੇਵਕਾਈ ਵਿੱਚ ਮਸਹ ਦੇ ਪੰਦਰਾਂ ਸਮਰੱਥੀ ਪ੍ਰਭਾਵ

    ਤਦ ਤੂੰ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿੱਚੋ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।

    ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,

    ਜਿਹਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਨਾਲੇ ਮੇਰੀ ਬਾਂਹ ਉਹਨੂੰ ਤਕੜਾਈ ਦੇਵੇਗੀ।

    ਜ਼ਬੂਰਾਂ ਦੀ ਪੋਥੀ 89:19-21

    ਪੁਰਾਣੇ ਨੇਮ ਦੇ ਇੱਕ ਸੋਹਣੇ ਭਜਨਾਂ ਵਿੱਚੋਂ ਇੱਕ ਵਿੱਚ, ਰਾਜਾ ਦਾਊਦ ਨੇ ਉਨ੍ਹਾਂ ਬਰਕਤਾਂ ਦੇ ਬਾਰੇ ਵਿੱਚ ਗਾਇਆ ਜੋ ਯੋਗ ਹੁੰਦੇ ਹਨ ਜੋ ਉਸਨੇ ਪ੍ਰਾਪਤ ਕੀਤੀ ਸੀ ਕਿਉਂਕਿ ਉਹ ਮਸਹ ਪਾਇਆ ਸੀ।

    ਆਪਣੇ ਅਨੁਭਵ ਵਿੱਚ, ਮੈਂ ਪਾਉਂਦਾ ਹਾਂ ਕਿ ਬਹੁਤ ਸਾਰੇ ਲੋਕ ਬਰਕਤਾਂ ਨੂੰ ਉਨ੍ਹਾਂ ਬਰਕਤਾਂ ਦੇ ਵਾਸਤਵਿਕ ਸਰੋਤ ਨਾਲ ਜੋੜਂ ਦੇ ਯੋਗ ਹੁੰਦੇ ਹਨ। ਉਹ ਨਹੀਂ ਜਾਣਦੇ ਕਿ ਅੱਜ ਜਿੱਥੇ ਉਹ ਹਨ ਅਤੇ ਜੋ ਕੁਝ ਉਸਦੇ ਕੋਲ ਹੈ, ਉਹ ਉੱਥੇ ਕਿੱਥੇ ਤੋਂ ਅਤੇ ਕਿਸ ਤਰ੍ਹਾਂ ਆਏ। ਇਹ ਅਕਸਰ ਕ੍ਰਿਤਘਣ ਅਤੇ ਆਕੀ ਕਰਨ ਦੀ ਨੀਂਹ ਹੁੰਦੀ ਹੈ। ਮੈਂ ਸੋਚਦਾ ਹਾਂ ਕਿ ਇਹ ਇੱਕ ਮਹੱਤਵਪੂਰਨ ਗੁਣ ਹੈ ਕਿ ਗਹਿਰਾਈ ਤੋਂ ਸੋਚਣ ਦੇ ਯੋਗ ਹੋਵੇ ਅਤੇ ਸਭ ਬਰਕਤਾਂ ਦੇ ਸਰੋਤ ਨੂੰ ਪਹਿਚਾਣੋ।

    ਇਹ ਪੜ੍ਹਨਾ ਸੋਹਣਾ ਹੈ ਕਿ ਕਿਸ ਤਰ੍ਹਾਂ ਨਾਲ ਦਾਊਦ ਸਭ ਪ੍ਰਕਾਰ ਦੇ ਲਾਭ ਦਾ ਸਬੰਧ ਮਸਹ ਨੂੰ ਦਿੰਦਾ ਹੈ। ਉਸਨੇ ਮਸਹ ਨੂੰ ਇੰਨਾ ਕੀਮਤੀ ਸਮਝਿਆ ਕਿ ਅਕਸਰ ਖ਼ੁਦ ਨੂੰ ਪਰਮੇਸ਼ੁਰ ਦਾ ਮਸਹ ਕੀਤੇ ਦੇ ਰੂਪ ਵਿੱਚ ਦੱਸਦਾ ਹੈ।

    ਪਰਮੇਸ਼ੁਰ ਤੁਹਾਡੀਆਂ ਅੱਖਾਂ ਨੂੰ ਖੋਲ੍ਹੇ ਕਿ ਤੁਹਾਡੇ ਜੀਵਨ ਅਤੇ ਸੇਵਕਾਈ ਉੱਤੇ ਉਸਦੇ ਮਸਹ ਦੇ ਮਹੱਤਵ ਨੂੰ ਦੇਖ ਸਕੋ।

    ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਜ਼ਿਆਦਾ ਸੇਵਕ ਦੇਖ ਸਕਣ ਕਿ ਮਸਹ ਨੇ ਕੀ ਕੀਤਾ, ਉਹ ਇਸਦੀ ਇੱਛਾ ਰੱਖਣਗੇ ਅਤੇ ਸਭ ਵਸਤੂਆਂ ਨਾਲੋਂ ਜ਼ਿਆਦਾ ਇਸਨੂੰ ਲੱਭਣਗੇ। ਜਦੋਂ ਮਸਹ ਦਾ ਇਸ ਤਰ੍ਹਾਂ ਦਾ ਪ੍ਰਭਾਵ ਦਾਊਦ ਦੇ ਜੀਵਨ ਉੱਤੇ ਸੀ, ਤਾਂ ਤੁਹਾਨੂੰ ਮਸਹ ਦੇ ਲਈ ਆਸ਼ਾ ਰੱਖਣੀ ਚਾਹੀਦੀ ਹੈ ਕਿ ਤੁਹਾਡੇ ਜੀਵਨ ਅਤੇ ਸੇਵਕਾਈ ਦੇ ਸਮਾਨ ਪ੍ਰਭਾਵ ਹੋਵੇ।

    1.       ਮਸਹ ਤੁਹਾਡੇ ਜੀਵਨ ਅਤੇ ਸੇਵਕਾਈ ਦੇ ਲਈ ਅਲੌਕਿਕ ਸਹਾਇਤਾ ਪ੍ਰਾਪਤ ਕਰਨ ਦੇ ਪਰਿਣਾਮ ਨੂੰ ਲੈ ਲਵੇਗੀ।

    ਦਾਊਦ ਨੇ ਅਨੁਭਵ ਕੀਤਾ ਕਿ ਮਸਹ ਦੇ ਕਾਰਨ ਇੱਕ ਰਾਜਾ ਦੇ ਰੂਪ ਵਿੱਚ ਉਸਦੀ ਸੇਵਕਾਈ ਵਿੱਚ ਉਸਨੂੰ ਸਹਾਇਤਾ ਮਿਲੀ। ਉਸਨੇ ਕਿਹਾ,

    ਤਦ ਤੈਂ ਦਰਸ਼ਨ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।

    ਜ਼ਬੂਰਾਂ ਦੀ ਪੋਥੀ 89:19

    2.       ਮਸਹ ਤੁਹਾਨੂੰ ਸੇਵਕਾਈ ਦੀਆਂ ਉੱਚਾਈਆਂ ਤੱਕ ਉੱਪਰ ਲੈ ਜਾਣ ਦਾ ਕਾਰਨ ਹੋਵੇਗਾ।

    ਦਾਊਦ ਨੇ ਆਪਣੇ ਉੱਨਤ ਕੀਤੇ ਜਾਣ ਨੂੰ ਮਸਹ ਦੇ ਪਰਿਣਾਮ ਦੇ ਰੂਪ ਵਿੱਚ ਦੇਖਿਆ।

    ... ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।

    ਜ਼ਬੂਰਾਂ ਦੀ ਪੋਥੀ 89:19

    3.       ਮਸਹ ਤੁਹਾਨੂੰ ਸੇਵਕਾਈ ਵਿੱਚ ਬਣਾਏ ਰੱਖੇਗਾ।

    ਤੁਸੀਂ ਸਪੱਸ਼ਟਤਾ ਨਾਲ ਭਿੰਨਤਾ ਨੂੰ ਦੇਖ ਸਕਦੇ ਹੋ ਕਿ ਇੱਕ ਸੇਵਕਾਈ ਜੋ ਪਰਮੇਸ਼ੁਰ ਦੁਆਰਾ ਦ੍ਰਿੜ੍ਹ ਦਿੱਤੀ ਗਈ ਦੇ ਵਿੱਚ ਹੈ ਅਤੇ ਇੱਕ ਸੇਵਕਾਈ ਜੋ ਦ੍ਰਿੜ੍ਹ ਨਹੀਂ ਕੀਤੀ ਗਈ। ਰਾਜਾ ਦਾਊਦ ਮਸਹ ਦੇ ਕਾਰਨ ਹੀ ਸਥਾਪਿਤ ਹੋਇਆ ਸੀ।

    ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ। ਜਿਸਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਨਾਲੇ ਮੇਰੀ ਬਾਂਹ ਉਹਨੂੰ ਤਕੜਾਈ ਦੇਵੇਗੀ।

    ਜ਼ਬੂਰਾਂ ਦੀ ਪੋਥੀ 89:20-21

    4.       ਮਸਹ ਤੁਹਾਡੀ ਸੇਵਕਾਈ ਵਿੱਚ ਬਲ ਦੀ ਪਹਿਚਾਣ ਕਰਵਾਏਗਾ।

    ਕਈ ਵਾਰ ਸੇਵਕ ਆਪਣੇ ਪ੍ਰਚਾਰ ਅਤੇ ਸੇਵਕਾਈ ਵਿੱਚ ਨਿਰਬਲ ਹੁੰਦੇ ਹਨ। ਛੁਟਕਾਰਾ ਦੇਣ ਦਾ ਬਲ ਅਤੇ ਲੋਕਾਂ ਦੇ ਜੀਵਨਾਂ ਨੂੰ ਬਦਲਣ ਦੀ ਸਮਰੱਥਾ ਉੱਥੇ ਨਹੀਂ ਹੁੰਦੀ। ਮਸਹ ਤੁਹਾਡੇ ਜੀਵਨ ਅਤੇ ਸੇਵਕਾਈ ਵਿੱਚ ਸਭ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਮੁਕਤ ਕਰੇਗਾ। ਰਾਜਾ ਦਾਊਦ ਨੇ ਅਨੁਭਵ ਕੀਤਾ ਕਿ ਮਸਹ ਦੇ ਕਾਰਨ ਬਲਵਾਨ ਹੁੰਦਾ ਜਾ ਰਿਹਾ ਹੈ। ਦਾਊਦ ਨੇ ਕਿਹਾ

    ਜਿਸਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, ਮੇਰੀ ਬਾਂਹ ਉਹਨੂੰ ਤਕੜਾਈ ਦੇਵੇਗੀ।

    ਜ਼ਬੂਰਾਂ ਦੀ ਪੋਥੀ 89:21

    5.       ਮਸਹ ਤੁਹਾਨੂੰ ਛਲ ਤੋਂ ਬਚਾਵੇਗਾ।

    ਇੱਕ ਬੁਰਾਈ ਜੋ ਸੇਵਕਾਂ ਨੂੰ ਕਸ਼ਟ ਕਰ ਦਿੰਦੀ ਹੈ, ਛਲ ਹੈ। ਛਲ ਸੇਵਕਾਈ ਦੇ ਅੰਦਰ ਅੰਨਾਪਨ ਅਤੇ ਪਾਖੰਡ ਨੂੰ ਵਿਕਸਿਤ ਕਰਦਾ ਹੈ। ਕਈ ਅਨੁਭਵੀ ਸੇਵਕਾਂ ਦੇ ਕੋਲ ਵਿਸ਼ਾਲ ਅੰਨੇ ਦਾਗ਼ ਹਨ। ਉਹ ਇੱਕ ਛੋਟੇ ਜਿਹੇ ਕੀੜੇ ਨੂੰ ਦੇਖਣ ਅਤੇ ਹਟਾਉਣ ਦੇ ਯੋਗ ਹਨ, ਪਰ ਊਠ ਵਰਗੇ ਵੱਡੇ ਜਾਨਵਰ ਨੂੰ ਨਹੀਂ ਦੇਖ ਸਕਦੇ।

    ਹੇ ਅੰਨ੍ਹੇ ਆਗੂਓ ਤੁਸੀਂ ਜਿਹੜੇ ਮੱਛਰ ਪੁਣ ਲੈਂਦੇ ਹੋ ਅਤੇ ਊਠ ਨਿਗਲ ਜਾਂਦੇ ਹਨ।

    ਮੱਤੀ 23:24

    ਯਿਸੂ ਨੇ ਕਠੋਰ ਰੂਪ ਨਾਲ ਅਨੁਭਵੀ ਸੇਵਕਾਂ ਨੂੰ ਉਨ੍ਹਾਂ ਦੇ ਛਲ; ਅੰਨ੍ਹੇ ਦਾਗਾਂ ਅਤੇ ਪਰਿਣਾਮ ਸਵਰੂਪ ਪਾਖੰਡ ਦੇ ਲਈ ਫਟਕਾਰਿਆ ਸੀ।

    ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ। ...

    ਮੱਤੀ 23:16

    ਹੇ ਮੂਰਖੋ ਅਤੇ ਅੰਨ੍ਹਿਓ ...

    ਮੱਤੀ 23:17

    ਹੇ ਮੂਰਖੋ ਅੰਨ੍ਹਿਓ ...

    ਮੱਤੀ 29:19

    ਹੇ ਅੰਨ੍ਹੇ ਆਗੂਓ ...

    ਮੱਤੀ 23:24

    ਹੇ ਅੰਨ੍ਹੇ ਫ਼ਰੀਸੀ ...

    ਮੱਤੀ 23:26

    ਫਿਰ ਵੀ, ਰਾਜਾ ਦਾਊਦ ਨੇ ਅਨੁਭਵ ਕੀਤਾ ਕਿ ਉਸਨੇ ਮਸਹ ਦੇ ਕਾਰਨ ਛਲ ਉੱਤੇ ਜਿੱਤ ਪ੍ਰਾਪਤ ਕੀਤੀ ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤਰ ਉਹਨੂੰ ਔਖਿਆਂ ਕਰੇਗਾ।" (ਜ਼ਬੂਰਾਂ ਦੀ ਪੋਥੀ 89:22) ਕਾਸ਼ ਤੁਸੀਂ ਛਲ ਤੋਂ ਛੁਟਕਾਰਾ ਮਸਹ ਦੇ ਕਾਰਨ

    Enjoying the preview?
    Page 1 of 1