Discover millions of ebooks, audiobooks, and so much more with a free trial

Only $11.99/month after trial. Cancel anytime.

ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ
Ebook841 pages7 hours

ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Rating: 0 out of 5 stars

()

Read preview

About this ebook

ਪਰਮੇਸ਼ੁਰ ਦੀ ਧਾਰਮਿਕਤਾ ਪਾਰਦਰਸ਼ੀ ਹੈ ਅਤੇ ਮਨੁੱਖਾਂ ਦੀ ਧਾਰਮਿਕਤਾ ਨਾਲੋਂ ਵੱਖਰੀ ਹੈ। ਪਰਮੇਸ਼ੁਰ ਦੀ ਧਾਰਮਿਕਤਾ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਪ੍ਰਗਟ ਹੁੰਦੀ ਹੈ, ਜੋ ਕਿ ਯੂਹੰਨਾ ਦੁਆਰਾ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੇ ਲਹੂ ਦੁਆਰਾ ਪੂਰੀ ਹੁੰਦੀ ਹੈ। ਸਾਨੂੰ ਬਹੁਤ ਦੇਰ ਹੋਣ ਤੋਂ ਪਹਿਲਾਂ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਵੱਲ ਮੁੜਨਾ ਚਾਹੀਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਯਿਸੂ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਬਪਤਿਸਮਾ ਕਿਉਂ ਲੈਣਾ ਪਿਆ? ਜੇ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਨਾ ਦਿੱਤਾ ਹੁੰਦਾ, ਤਾਂ ਸਾਡੇ ਪਾਪ ਉਸ ਉੱਤੇ ਨਹੀਂ ਲਾਏ ਜਾਂਦੇ। ਯੂਹੰਨਾ ਬਪਤਿਸਮਾ ਦੇਣ ਵਾਲਾ ਸਭ ਤੋਂ ਮਹਾਨ ਸੀ, ਅਤੇ ਉਸਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ ਕਿ ਪਰਮੇਸ਼ੁਰ ਸਾਡੇ ਪਾਪਾਂ ਨੂੰ ਸਾਡੇ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਯਿਸੂ ਉੱਤੇ ਪਾਉਣ ਇਸ ਲਈ ਇਹ ਜ਼ਰੂਰੀ ਸੀ।

ਇਨ੍ਹਾਂ ਸਾਰੀਆਂ ਚੀਜ਼ਾਂ ਨੇ ਦੁਬਾਰਾ ਜਨਮ ਲੈਣ ਦੀ ਮੇਰੀ ਪੁਰਾਣੀ ਸਮਝ ਨੂੰ ਬਦਲ ਦਿੱਤਾ, ਜਦੋਂ ਮੈਂ ਸਿਰਫ਼ ਸਲੀਬ ਦੇ ਲਹੂ ਨੂੰ ਜਾਣਦਾ ਸੀ। ਪਰਮੇਸ਼ੁਰ ਨੇ ਹੁਣ ਤੁਹਾਨੂੰ ਸਿਖਾਇਆ ਹੈ ਕਿ ਉਸਦੀ ਧਾਰਮਿਕਤਾ ਕੀ ਹੈ ਤਾਂ ਜੋ ਅਸੀਂ ਉਸਦੀ ਧਾਰਮਿਕਤਾ ਨੂੰ ਪੂਰੀ ਤਰ੍ਹਾਂ ਜਾਣ ਸਕੀਏ ਅਤੇ ਵਿਸ਼ਵਾਸ ਕਰ ਸਕੀਏ। ਮੈਂ ਇਹਨਾਂ ਸਾਰੀਆਂ ਬਰਕਤਾਂ ਲਈ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਹਾਂ।

Languageਪੰਜਾਬੀ
PublisherPaul C. Jong
Release dateOct 10, 2023
ISBN9788965322405
ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Related to ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Related ebooks

Reviews for ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ - Paul C. Jong

    paul_Pj06_coverFrontflap_Pj061st_page

    ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ

    ਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II)

    Smashwords Edition

    Copyright 2023 by Hephzibah Publishing House

    ਸਾਰੇ ਅਧਿਕਾਰ ਰਾਖਵੇਂ ਹਨ। ਇਸ ਪ੍ਰਕਾਸ਼ਨ ਦਾ ਕੋਈ ਹਿੱਸਾ ਲੇਖਕ ਦੀ ਲਿਖਿਤ ਆਗਿਆ ਦੇ ਬਿਨ੍ਹਾਂ ਕਿਸੇ ਵੀ ਰੂਪ ਵਿੱਚ ਜਿਵੇਂ ਕਿ -ਇਲੈਕਟ੍ਰੋਨਿਕ, ਮਕੈਨੀਕਲ, ਫੋਟੋਕਾਪੀ, ਰਿਕਾਡਿੰਗ, ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।

    ਇਸ ਕਿਤਾਬ ਵਿੱਚ ਦਰਜ ਕੀਤੇ ਗਏ ਵਚਨ BSI ਪੰਜਾਬੀ ਬਾਈਬਲ ਵਿੱਚੋਂ ਲਏ ਗਏ ਹਨ।

    ISBN 978-89-6532-240-5

    Design by Min-soo Kim

    Illustration by Young-ae Kim

    Printed in Korea

    ਧੰਨਵਾਦ ਦੇ ਸ਼ਬਦ

    ਸਾਡੇ ਪ੍ਰਭੂ ਯਿਸੂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਸਨੇ ਮੈਨੂੰ ਪੂਰੀ ਦੁਨੀਆਂ ਵਿੱਚ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣਾ ਬਚਨ ਕਾਫ਼ੀ ਦਿੱਤਾ, ਅਤੇ ਮੈਨੂੰ ਉਸਦੀ ਇੱਛਾ ਅਨੁਸਾਰ ਇਹ ਕਿਤਾਬ ਲਿਖਣ ਲਈ ਉਤਸ਼ਾਹਿਤ ਕੀਤਾ।

    ਮੈਂ ਇਸ ਪ੍ਰਕਾਸ਼ਨ ਵਿੱਚ ਸ਼ਾਮਿਲ ਹਰ ਕਿਸੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ, ਮੈਂ ਉਸ ਦਾ ਸ਼ੁਕਰਗੁਜ਼ਾਰ ਹਾਂ ਜੋ ਨਿਊ ਲਾਈਫ ਫੈਲੋਸ਼ਿਪ ਦੇ ਸਾਰੇ ਮੈਂਬਰਾਂ ਦਾ ਨਹੀਂ ਚੁਕਾਇਆ ਜਾ ਸਕਦਾ। ਉਹ ਦਿਲੋਂ ਇਸ ਕਾਰਜ ਦੇ ਸਮਰਥਨ ਲਈ ਪ੍ਰਾਰਥਨਾ ਕਰ ਰਹੇ ਹਨ।

    ਆਪਣੇ ਸਾਥੀ ਰੈੱਵ ਜੌਨ ਸ਼ਿਨ ਅਤੇ ਰੈੱਵ. ਸੰਗਚਨ ਲੀ. ਦਾ ਮੈਂ ਉਨ੍ਹਾਂ ਦੇ ਕੰਮ ਲਈ ਖਾਸ ਧੰਨਵਾਦੀ ਹਾਂ। ਜੋ ਇਸ ਸੰਪਾਦਨ ਦੇ ਪ੍ਰੰਬਧਕ ਹਨ। ਮੈਂ ਇਸ ਪ੍ਰਕਾਸ਼ਨ ਦੇ ਸਿੰਗਮਿਨ ਲੀ, ਅਨੁਵਾਦ ਦੇ ਲਈ ਯੂਨਹੀ ਹਵਾਂਗ, ਅਤੇ ਵਫ਼ਾਦਾਰੀ ਨਾਲ ਪਰੂਫ ਰੀਡਿੰਗ ਲਈ ਸੂਜ਼ਨ ਲੀ ਦਾ ਧੰਨਵਾਦ ਕਰਦਾ ਹਾਂ।

    ਮੈਂ ਸਾਰੀ ਮਹਿਮਾ ਪ੍ਰਭੂ ਪਰਮੇਸ਼ੁਰ ਨੂੰ ਦਿੰਦਾ ਹਾਂ, ਜਿਸ ਨੇ ਸਾਨੂੰ ਆਪਣੀ ਧਾਰਮਿਕਤਾ ਦੀ ਅਮੀਰੀ ਨਾਲ ਆਪਣੇ ਬੱਚੇ ਬਣਾਇਆ ਹੈ।

    ਹਲੈਲੂਯਾਹ!

    PAUL C. JONG

       ਵਿਸ਼ੇ-ਸੂਚੀ   

    ਭੂਮਿਕਾ

    ਅਧਿਆਇ 7

    · ਅਧਿਆਇ 7 ਦੀ ਜਾਣ-ਪਹਿਚਾਣ

    · ਪੌਲੁਸ ਦੇ ਵਿਸ਼ਵਾਸ ਦਾ ਅਰਥ: ਪਾਪ ਲਈ ਮਰਨ ਤੋਂ ਬਾਅਦ ਮਸੀਹ ਨਾਲ ਏਕਤਾ ਵਿੱਚ ਰਹੋ (ਰੋਮੀਆਂ 7:1-4)

    · ਜਿਸ ਕਾਰਨ ਅਸੀਂ ਪ੍ਰਭੂ ਦੀ ਉਸਤਤ ਕਰ ਸਕਦੇ ਹਾਂ (ਰੋਮੀਆਂ 7:5-13‭)

    · ਸਾਡਾ ਸਰੀਰ ਜੋ ਕੇਵਲ ਸਰੀਰ ਦੀ ਸੇਵਾ ਕਰਦਾ ਹੈ (ਰੋਮੀਆਂ 7:14-25)

    · ਸਰੀਰ ਪਾਪ ਦੀ ਬਿਵਸਥਾ ਦੀ ਸੇਵਾ ਕਰਦਾ ਹੈ (ਰੋਮੀਆਂ 7:24-25)

    · ਪਾਪੀਆਂ ਦੇ ਮੁਕਤੀਦਾਤਾ, ਪ੍ਰਭੂ ਦੀ ਸਤੂਤੀ ਹੋਵੇ (ਰੋਮੀਆਂ 7:14-8:2)

    ਅਧਿਆਇ 8

    · ਅਧਿਆਇ 8 ਦੀ ਜਾਣ-ਪਹਿਚਾਣ

    · ਪਰਮੇਸ਼ੁਰ ਦੀ ਧਾਰਮਿਕਤਾ, ਧਰਮ ਨੂੰ ਪੂਰਾ ਕਰਨ ਲਈ ਬਿਵਸਥਾ ਦੀ ਜਰੂਰਤ ਹੈ (ਰੋਮੀਆਂ 8:1-4)

    · ਮਸੀਹੀ ਕੌਣ ਹੈ? (ਰੋਮੀਆਂ 8:9-11)

    · ਸਰੀਰਕ ਮਨ ਦਾ ਹੋਣਾ ਮੌਤ ਹੈ, ਪਰ ਆਤਮਿਕ ਮਨ ਦਾ ਹੋਣਾ ਜੀਵਨ ਅਤੇ ਸ਼ਾਂਤੀ ਹੈ (ਰੋਮੀਆਂ 8:4-11)

    · ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਚੱਲਣਾ (ਰੋਮੀਆਂ 8:12-16)

    · ਉਹ ਜੋ ਪਰਮੇਸ਼ੁਰ ਦੇ ਰਾਜ ਦੇ ਵਾਰਿਸ ਹਨ (ਰੋਮੀਆਂ 8:16-27)

    · ਪ੍ਰਭੂ ਦੀ ਦੂਜੀ ਆਮਦ ਅਤੇ ਹਜ਼ਾਰ ਸਾਲ ਦਾ ਰਾਜ (ਰੋਮੀਆਂ 8:18-25)

    · ਪਵਿੱਤਰ ਆਤਮਾ ਜੋ ਧਰਮੀ ਦੀ ਮਦਦ ਕਰਦਾ ਹੈ (ਰੋਮੀਆਂ 8:26-28)

    · ਸਾਰੀਆਂ ਚੀਜ਼ਾਂ ਮਿਲ ਕੇ ਭਲਿਆਈ ਪੈਦਾ ਕਰਦੀਆਂ ਹਨ (ਰੋਮੀਆਂ 8:28-30)

    · ਗ਼ਲਤ ਧਾਰਨਾਵਾਂ (ਰੋਮੀਆਂ 8:29-30)

    · ਅਨਾਦਿ ਪਿਆਰ (ਰੋਮੀਆਂ 8:31-34)

    · ਸਾਡਾ ਵਿਰੋਧੀ ਕੌਣ ਹੋ ਸਕਦਾ ਹੈ? (ਰੋਮੀਆਂ 8:31-34)

    · ਕਿਹੜਾ ਧਰਮੀ ਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? (ਰੋਮੀਆਂ 8:35-39)

    ਅਧਿਆਇ 9

    · ਅਧਿਆਇ 9 ਦੀ ਜਾਣ-ਪਹਿਚਾਣ

    · ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਬੰਧ ਦੀ ਯੋਜਨਾ ਪਰਮੇਸ਼ੁਰ ਦੀ ਯੋਜਨਾ ਹੈ ਜੋ ਧਾਰਮਿਕਤਾ ਅੰਦਰ ਕੀਤੀ ਗਈ ਸੀ (ਰੋਮੀਆਂ 9:9-33)

    · ਕੀ ਯਾਕੂਬ ਨੂੰ ਪਿਆਰ ਕਰਨਾ ਪਰਮੇਸ਼ੁਰ ਲਈ ਗ਼ਲਤ ਹੈ? (ਰੋਮੀਆਂ 9:30-33)

    ਅਧਿਆਇ 10

    · ਅਧਿਆਇ 10 ਦੀ ਜਾਣ-ਪਹਿਚਾਣ

    · ਸੱਚਾ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ (ਰੋਮੀਆਂ 10:16-21)

    ਅਧਿਆਇ 11

    · ਕੀ ਇਸਰਾਏਲ ਨੂੰ ਬਚਾਇਆ ਜਾਵੇਗਾ?

    ਅਧਿਆਇ 12

    · ਪਰਮੇਸ਼ੁਰ ਦੇ ਅੱਗੇ ਆਪਣੇ ਦਿਲ ਨੂੰ ਨਵਾਂ ਕਰੋ।

    ਅਧਿਆਇ 13

    · ਪਰਮੇਸ਼ੁਰ ਦੀ ਧਾਰਮਿਕਤਾ ਲਈ ਜੀਓ

    ਅਧਿਆਇ 14

    · ਦੂਜਿਆਂ ਦਾ ਨਿਆਂ ਨਾ ਕਰੋ

    ਅਧਿਆਇ 15

    · ਆਓ ਅਸੀਂ ਸਾਰੇ ਸੰਸਾਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰੀਏ

    ਅਧਿਆਇ 16

    · ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੋ

    0Preface.jpg

    ਭੂਮਿਕਾ

    ਜੇ ਨਿਆਂ ਦਾ ਸਿਧਾਂਤ ਜਾਂ ਪਵਿੱਤਰਤਾ ਦਾ ਸਿਧਾਂਤ ਸੱਚ ਹੁੰਦਾ, ਤਾਂ ਦੁਨੀਆਂ ਭਰ ਦੇ ਬਹੁਤ ਸਾਰੇ ਲੋਕ ਪਹਿਲਾਂ ਹੀ ਆਪਣੇ ਪਾਪਾਂ ਤੋਂ ਬਚ ਗਏ ਹੁੰਦੇ। ਅਸਲੀਅਤ, ਇਹ ਹੈ ਕਿ ਅਜਿਹਾ ਨਹੀਂ ਹੈ ਅਤੇ ਨਤੀਜ਼ੇ ਵਜੋਂ, ਕੋਈ ਵੀ ਵਿਅਕਤੀ ਸਿਧਾਂਤਾਂ ਦੁਆਰਾ ਆਪਣੇ ਪਾਪਾਂ ਤੋਂ ਬਚ ਨਹੀਂ ਸਕਦਾ ਹੈ।

    ਇਹ ਅਸਲੀਅਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਭਾਵੇਂ ਲੋਕ ਬਾਈਬਲ ਵਿੱਚ ਦਰਜ਼ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਮੰਨ ਕੇ ਆਪਣੇ ਸਾਰੇ ਪਾਪਾਂ ਤੋਂ ਬਚ ਸਕਦੇ ਹਨ, ਉਹ ਇਸ ਸੱਚਿਆਈ ਨੂੰ ਨਾ ਤਾਂ ਸੁਣਨ ਅਤੇ ਨਾ ਹੀ ਅਤੇ ਨਾ ਹੀ ਮੰਨਣਾ ਚਾਹੁੰਦੇ ਹਨ। ਇਸ ਲਈ ਉਹ ਇਸ ਸਚਾਈ ਵਿੱਚ ਮੌਜ਼ੂਦ ਪਰਮੇਸ਼ੁਰ ਦੀ ਮੁਫਤ ਦਾਤ ਨੂੰ ਜਾਣੇ ਬਿਨ੍ਹਾਂ ਨਾਸ਼ ਦੇ ਕੰਢੇ ਉੱਤੇ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਇਸ ਘਟਨਾ ਦਾ ਕਾਰਨ ਅੱਜ ਦੀ ਮਸੀਹਤ ਦੇ ਪ੍ਰਚਾਰਕ, ਪਾਦਰੀ ਅਤੇ ਆਗੂ ਹਨ।

    ਪਰਮੇਸ਼ੁਰ ਸਾਨੂੰ ਝੂਠੇ ਨਬੀਆਂ ਤੋਂ ਸੁਚੇਤ ਰਹਿਣ ਲਈ ਕਹਿੰਦਾ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਦੇ ਸਮੇਂ ਵਿੱਚ ਝੂਠੇ ਨਬੀ ਹੋਣ ਦੇ ਕਰਕੇ, ਲੋਕ ਨਬੀਆਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ ਅਤੇ ਉਹ ਝੂਠੇ ਹਨ ਇਹ ਸਮਝ ਨਹੀਂ ਪਾਉਂਦੇ ਹਨ। ਹਾਲਾਂਕਿ, ਕਿ ਇਸ ਦੀ ਪਰਵਾਹ ਕੀਤੇ ਬਿਨ੍ਹਾਂ ਪਰਮੇਸ਼ੁਰ ਕਿਸ ਨੂੰ ਚੁੱਕਦਾ ਅਤੇ ਇਸਤੇਮਾਲ ਕਰਦਾ ਹੈ, ਉਹ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਸੇਵਕਾਂ ਨੂੰ ਉੱਚਾ ਚੁੱਕਦਾ ਹੈ ਅਤੇ ਉਹ ਇਸਦਾ ਪ੍ਰਚਾਰ ਕਰਦੇ ਹਨ। ਇਸ ਸੰਸਾਰ ਵਿੱਚ ਕਿੰਨੇ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਨ ਲਈ ਤਿਆਰ ਹਨ, ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ?

    ਹੁਣ ਸਮਾਂ ਆ ਗਿਆ ਹੈ ਅਤੇ ਪਰਮੇਸ਼ੁਰ ਆਪਣੇ ਸੇਵਕਾਂ ਦੁਆਰਾ ਜੋ ਗਵਾਹੀ ਧਾਰਨ ਕੀਤੇ ਹੋਏ ਹਨ ਉਹ ਇਸ ਸਾਰੇ ਸੰਸਾਰ ਵਿੱਚ ਪਿਆਸੀਆਂ ਰੂਹਾਂ ਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਪ੍ਰਗਟ ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਦੀ ਮਸੀਹਤ ਦੇ ਝੂਠੇ ਸਿਧਾਂਤ ਨੂੰ ਛੱਡ ਕੇ ਸੱਚੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਆਪਣੇ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਦੇ ਯੋਗ ਬਣੋ, ਜਿਸਨੂੰ ਝੂਠੇ ਉਪਦੇਸ਼ਕਾਂ ਦੁਆਰਾ ਨਸ਼ਟ ਕੀਤਾ ਗਿਆ ਹੈ। ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਦੇ ਸੱਚੇ ਸੇਵਕ ਵੀ ਹਨ।

    ਜਿਨ੍ਹਾਂ ਕੋਲ ਪਰਮੇਸ਼ੁਰ ਦੀ ਧਾਰਮਿਕਤਾ ਹੈ ਉਹ ਹੁਣ ਪਾਣੀ ਅਤੇ ਪਵਿੱਤਰ ਆਤਮਾ ਦੀ ਸਚਾਈ ਦੱਸਦੇ ਹਨ। ਇਹ ਸੱਚ ਦੁਨੀਆਂ ਦੇ ਹਰ ਕੋਨੇ ਵਿੱਚ ਫੈਲ ਜਾਵੇਗਾ ਜਿੱਥੇ ਇਹ ਅਜੇ ਤੱਕ ਨਹੀਂ ਪਹੁੰਚਿਆ। ਕੋਈ ਵਸਤੂ ਗੁਪਤ ਨਹੀਂ ਪਰ ਇਸ ਲਈ ਜੋ ਉਹ ਪ੍ਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੂ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ (ਮਰਕੁਸ 4:22)। ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ, ਪਰਮੇਸ਼ੁਰ ਦੀ ਧਾਰਮਿਕਤਾ ਦੇ ਨਾਲ ਸਿਰਫ਼ ਸੱਚ ਦੀ ਗਵਾਹੀ ਦੇਵੇਗੀ ਜੋ ਸੰਸਾਰ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗੀ।

    ਇਸ ਲਈ, ਭਾਵੇਂ ਸਾਰੇ ਵਿਸ਼ਵਾਸੀ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਨਿਆਂ ਅਤੇ ਪਾਪ ਦੀ ਸਜ਼ਾ ਤੋਂ ਬਚ ਜਾਣਗੇ, ਪਰ ਜਿਹੜੇ ਲੋਕ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਨੂੰ ਸਦੀਪਕ ਮੌਤ ਦੀ ਸਜ਼ਾ ਮਿਲੇਗੀ, ਜੋ ਪਰਮੇਸ਼ੁਰ ਨੇ ਪਾਪੀਆਂ ਲਈ ਨਿਯੁਕਤ ਕੀਤੀ ਹੈ।

    ਇਹ ਤੁਹਾਡੇ ਲਈ ਚੌਣ ਦਾ ਸਮਾਂ ਹੈ ਕਿ ਤੁਸੀਂ ਪਰਮੇਸ਼ੁਰ ਦੀ ਧਾਰਮਿਕਤਾ ਦਾ ਚੁਣਾਓ ਕਰੋ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪਾਈ ਜਾਂਦੀ ਹੈ ਜਾਂ ਫਿਰ ਇਸਦੀ ਬਜਾਏ ਨਿਆਂ ਅਤੇ ਪਵਿੱਤਰਤਾ ਦੇ ਝੂਠੇ ਸਿਧਾਂਤ ਵਿੱਚ ਵਿਸ਼ਵਾਸ ਕਰੋਗੇ। ਇਹ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਸਚਾਈ ਨੂੰ ਮੰਨਦੇ ਹੋ ਜਾਂ ਨਹੀਂ।

    ਹਾਲਾਂਕਿ, ਤੁਸੀਂ ਚੌਣ ਨਤੀਜ਼ਿਆਂ ਤੋਂ ਪ੍ਰਭਾਵਿਤ ਹੋਵੋਗੇ। ਤੁਹਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਤੁਹਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਨਾਲ ਆਪਣੀ ਧਾਰਮਿਕਤਾ ਵੀ ਇੱਕ ਤੌਹਫ਼ੇ ਵਜੋਂ ਦਿੱਤੀ ਹੈ। ਤੁਹਾਨੂੰ ਪਰਮੇਸ਼ੁਰ ਦੀ ਸੱਚੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਲਈ ਅਜੇ ਬਹੁਤੀ ਦੇਰ ਨਹੀਂ ਹੋਈ ਹੈ। ਕੇਵਲ ਤਦ ਹੀ ਤੁਸੀਂ ਪਰਮੇਸ਼ੁਰ ਵਿੱਚ ਸਦੀਪਕ ਧਾਰਮਿਕਤਾ ਨੂੰ ਪ੍ਰਾਪਤ ਕਰ ਸਕੋਗੇ ਅਤੇ ਸਦੀਪਕ ਕਾਲ ਤੱਕ ਆਨੰਦ ਨਾਲ ਜੀਅ ਸਕੋਗੇ।

    ਰੋਮੀਆਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਬਹੁਤ ਮਹਤੱਵਪੂਰਨ ਦੱਸਿਆ ਗਿਆ ਹੈ ਅਤੇ ਇਹ ਬਹੁਮੁੱਲੇ ਰੂਪ ਵਿੱਚ ਜਨਮ ਸਾਖੀ ਹੈ। ਇਸ ਲਈ, ਸਾਨੂੰ ਰੋਮੀਆਂ ਦੀ ਪੱਤਰੀ ਤੋਂ ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਸਿੱਖਣਾ ਚਾਹੀਦਾ ਹੈ। ਕਿਉਂਕਿ ਪਰਮੇਸ਼ੁਰ ਦੀ ਧਾਰਮਿਕਤਾ ਵਾਲੀ ਖੁਸ਼ਖ਼ਬਰੀ ਇਸ ਧਾਰਮਿਕਤਾ ਨੂੰ ਸਾਡੇ ਕੋਲ ਲਿਆਉਂਦੀ ਹੈ।

    ਹੁਣ ਸਮਾਂ ਹੈ ਕਿ ਮਸੀਹਤ ਝੂਠੀ ਖੁਸਖ਼ਬਰੀ ਨੂੰ ਛੱਡ ਦੇਵੇ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨਹੀਂ ਹੈ ਅਤੇ ਉਸਦੀ ਧਾਰਮਿਕਤਾ ਵੱਲ ਵਾਪਿਸ ਮੁੜੇ। ਅਜਿਹਾ ਕਰਨ ਲਈ ਸਾਨੂੰ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੀ ਧਾਰਮਿਕਤਾ ਆਖ਼ੀਰ ਕੀ ਹੈ ਅਤੇ ਸੱਚੇ ਵਿਸ਼ਵਾਸ ਨੂੰ ਵਾਪਿਸ ਪਾਉਣਾ ਹੈ। ਸਾਡੇ ਲਈ ਸਮੇਂ ਆ ਗਿਆ ਹੈ ਕਿ ਅਸੀਂ ਰੋਮੀਆਂ ਦੀ ਪੱਤਰੀ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣੀਏ।

    ਲੂਥਰ, ਧਾਰਮਿਕ ਸੁਧਾਰਕਾਂ ਵਿੱਚੋਂ ਇੱਕ ਸੀ, ਉਸਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੀ ਲੌੜ ਸੀ। ਉਸ ਨੇ ਮਹਿਸੂਸ ਕੀਤਾ ਕਿ ਵਿਅਕਤੀ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦਾ ਹੈ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਉਹ ਧਰਮੀ ਕੰਮਾਂ ਦੁਆਰਾ ਆਪਣੇ ਪਾਪਾਂ ਨੂੰ ਧੌ ਨਹੀਂ ਸਕਦਾ ਹੈ। ਪਰਮੇਸ਼ੁਰ ਦੀ ਧਾਰਮਿਕਤਾ ਜਿਸ ਦੇ ਬਾਰੇ ਬਾਈਬਲ ਵਿੱਚ ਦੱਸਿਆ ਗਿਆ ਹੈ ਉਹ ‘ਨਿਹਚਾ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਧਾਰਮਿਕਤਾ' ਨਹੀਂ ਹੈ ਜਿਸ ਨੂੰ ਸਿਧਾਂਤਕ ਜਾਂ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਨੂੰ ਜ਼ਿਆਦਾਤਰ ਮਸੀਹੀ ਪ੍ਰਚਾਰ ਕਰਦੇ ਹਨ।

    ਲੋਕ ਮਨੁੱਖ ਦੀ ਨੈਤਿਕ ਧਾਰਮਿਕਤਾ ਨੂੰ ਬਣਾਉਣ ਦੀ ਕੌਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਇਹ ਪਤਾ ਨਹੀਂ ਹੈ ਕਿ ਅਸਲ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ। ਇਸ ਲਈ, ਜ਼ਿਆਦਾਤਰ ਮਸੀਹਤ ਦੇ ਨੈਤਿਕ ਵਿਸ਼ਵਾਸ ਵਿੱਚ ਗਿਰਾਵਟ ਆਈ ਹੈ। ਅਸਲ ਵਿੱਚ, ਮੌਜ਼ੂਦਾ ਸਮੇਂ ਵਿੱਚ ਅਸੀਂ ਇਹ ਗਵਾਹੀ ਦਿੰਦੇ ਹਾਂ ਕਿ ਮਸੀਹੀ ਆਪਣੇ ਧਾਰਮਿਕ ਕੰਮ ਕਰ ਰਹੇ ਹਨ, ਜੋ ਇਹ ਦਰਸਾਉਂਦਾ ਹੈ ਕਿ ਉਹ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ।

    ਹਾਲਾਂਕਿ ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਯਿਸੂ ਉੱਤੇ ਵਿਸ਼ਵਾਸ ਕਰਕੇ ਪਾਪਾਂ ਦੀ ਮਾਫ਼ੀ ਪਾਈ ਹੈ ਪਰ ਅਸਲ ਵਿੱਚ ਬਹੁਤ ਹੀ ਘੱਟ ਲੋਕ ਹਨ ਜੋ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਦੇ ਹਨ ਅਤੇ ਉਸ ਉੱਤੇ ਵਿਸ਼ਵਾਸ ਕਰਦੇ ਹਨ। ਬਹੁਤ ਸਾਰੇ ਲੋਕ ਨਿਆਂ ਦੇ ਸਿਧਾਂਤ ਅਤੇ ਪਵਿੱਤਰਤਾ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦੇ ਹਨ ਜੋ ਅੱਜ ਦੀ ਮਸੀਹਤ ਵਿੱਚ ਬੁਨਿਆਦੀ ਸਿਧਾਂਤ ਹਨ ਅਤੇ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਾ ਜਾਣਦੇ ਹੋਏ ਉਹ ਆਪਣੇ ਵਿਸ਼ਵਾਸ ਦੀ ‘ਆਤਮ-ਸੰਤੁਸ਼ਟੀ’ ਵਿੱਚ ਡਿੱਗ ਗਏ ਹਨ। ਉਹ ਆਪਣੇ ਵਿਅਰਥ ਅਤੇ ਝੂਠੇ ਵਿਸ਼ਵਾਸਾਂ ਨਾਲ ਆਪਣੇ ਬਾਰੇ ਸ਼ੇਖੀ ਮਾਰਦੇ ਹੋਏ ਕਹਿੰਦੇ ਹਨ, ਮੇਰੇ ਵਿੱਚ ਪਾਪ ਹੋਣ ਦੇ ਬਾਵਜੂਦ ਮੈਂ ਸਵਰਗ ਵਿੱਚ ਜਾਵਾਂਗਾ, ਕਿਉਂਕਿ ਮੈਂ ਯਿਸੂ ਉੱਤੇ ਵਿਸ਼ਵਾਸ ਕਰਦਾ ਹਾਂ! ਕੀ ਸੱਚਮੁੱਚ ਕਿਸੇ ਵਿਅਕਤੀ ਦੇ ਅੰਦਰ ਪਾਪ ਹੋਣ ਦੇ ਬਾਵਜੂਦ, ਸਿਰਫ਼ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਉਹ ਸਵਰਗ ਵਿੱਚ ਜਾ ਸਕਦਾ ਹੈ?

    ਆਪਣੇ ਜ਼ਮੀਰ ਨਾਲ ਇਸ ਪ੍ਰਸ਼ਨ ਉੱਤੇ ਮੁੜ ਵਿਚਾਰ ਕਰੋ। ਵਿਅਕਤੀ ਦਾ ਇਹ ਸੋਚਣਾ ਹੰਕਾਰੀ ਹੋਵੇਗਾ ਕਿ ਉਸਦੇ ਅੰਦਰ ਪਾਪ ਹੋਣ ਦੇ ਬਾਵਜੂਦ ਵੀ ਉਹ ਕਿਸੇ ਤਰੀਕੇ ਨਾਲ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਸਵਰਗ ਵਿੱਚ ਜਾਵੇਗਾ। ਇਹ ਇੱਕ ਬਹਾਨੇ ਨਾਲ ਭਰਿਆ ਵਿਸ਼ਵਾਸ ਹੈ ਜੋ ਧਰਮ ਤੋਂ ਟੁੱਟਿਆ ਹੋਇਆ ਹੈ। ਸਾਨੂੰ ਇਸ ਤਰ੍ਹਾਂ ਦੇ ਝੂਠੇ ਵਿਸ਼ਵਾਸ ਨੂੰ ਛੱਡਣਾ ਹੈ ਜੋ ਕਹਿੰਦਾ ਹੈ ਕਿ ਇੱਕ ਵਿਅਕਤੀ ਪਾਪੀ ਹੋਣ ਦੇ ਬਾਵਜੂਦ ਵੀ ਕੇਵਲ ਯਿਸੂ ਉੱਤੇ ਵਿਸ਼ਵਾਸ ਕਰਕੇ ਸਵਰਗ ਵਿੱਚ ਜਾ ਸਕਦਾ ਹੈ। ਕੀ ਪਰਮੇਸ਼ੁਰ ਪਵਿੱਤਰ ਨਹੀਂ ਹੈ? ਕੀ ਪਰਮੇਸ਼ੁਰ ਇੱਕ ਵਿਅਕਤੀ ਨੂੰ ਇਸ ਲਈ ਸਵੀਕਾਰ ਕਰਦਾ ਹੈ ਕਿਉਂਕਿ ਉਹ ਨਿਆਂ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਜੋ ਕਹਿੰਦਾ ਹੈ ਕਿ ਵਿਅਕਤੀ ਦੇ ਦਿਲ ਵਿੱਚ ਪਾਪ ਹੋਣ ਦੇ ਬਾਵਜੂਦ ਵੀ ਉਸਨੇ ਆਪਣੇ ਪਾਪਾਂ ਤੋਂ ਮੁਕਤੀ ਪਾਈ ਹੈ? ਕੀ ਕੋਈ ਇਨਸਾਫ਼, ਨਿਆਂ ਜਾਂ ਪਵਿੱਤਰਤਾ ਦੇ ਝੂਠੇ ਸਿਧਾਂਤ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਸੱਚੇ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦਾ ਹੈ? ਕਦੇ ਵੀ ਨਹੀਂ।

    ਕੋਈ ਬੰਦਾ ਕਿਵੇਂ ਕਹਿ ਸਕਦਾ ਹੈ ਕਿ ਉਸ ਦੇ ਹਿਰਦੇ ਵਿੱਚ ਪਾਪ ਹੋਣ ਦੇ ਬਾਵਜ਼ੂਦ ਵੀ ਉਹ ਪਾਪ ਰਹਿਤ ਹੈ? ਪਰਮੇਸ਼ੁਰ ਦੇ ਵਚਨਾਂ ਵਿੱਚ ਲਿਖੀ ਹੋਈ ਧਾਰਮਿਕਤਾ ਨੂੰ ਜਾਣੇ ਅਤੇ ਵਿਸ਼ਵਾਸ ਕੀਤੇ ਬਿਨ੍ਹਾਂ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਉਹ ਸੱਚਮੁੱਚ ਆਪਣੇ ਜ਼ਮੀਰ ਵਿੱਚ ਪਾਪ ਰਹਿਤ ਹੈ। ਇੱਕ ਵਿਅਕਤੀ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਇਹ ਕਹਿੰਦਾ ਹੈ ਕਿ ਉਹ ਸਵਰਗ ਵਿੱਚ ਜਾਵੇਗਾ ਕਿਉਂਕਿ ਉਹ ਨਿਆਂ ਅਤੇ ਪਵਿੱਤਰਤਾ ਦੇ ਝੂਠੇ ਸਿਧਾਂਤ ਉੱਤੇ ਵਿਸ਼ਵਾਸ ਕਰਦਾ ਹੈ ਜੋ ਤੁਹਾਡੀ ਮਸੀਹਤ ਵਿੱਚ ਪ੍ਰਬਲ ਹੈ। ਜਦੋਂ ਤੁਸੀਂ ਇਸ ਕਿਸਮ ਦੇ ਸਿਧਾਂਤ ਤੇ ਅਧਾਰਿਤ ਹੁੰਦੇ ਹੋ, ਤਾਂ ਕੀ ਤੁਹਾਡੇ ਪਾਪ ਦੂਰ ਹੁੰਦੇ ਹਨ।? ਕੀ ਇਹ ਸੰਭਵ ਹੈ? ਕੇਵਲ ਉਹੀ ਜੋ ਪਰਮੇਸ਼ੁਰ ਦੀ ਧਾਰਮਿਕਤਾ ਦੀ ਖੋਜ ਕਰਦੇ ਹਨ ਅਤੇ ਵਿਸ਼ਵਾਸ ਕਰਦੇ, ਉਹ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਕਹਿ ਸਕਦੇ ਹਨ ਕਿ ਉਹ ਸੱਚਮੁੱਚ ਪਾਪ ਰਹਿਤ ਹਨ।

    ਹਾਲਾਂਕਿ, ਜੋ ਨਿਆਂ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਜੋ ਮਸੀਹਤ ਦਾ ਮੁੱਖ ਸਿਧਾਂਤ ਹੈ, ਉਹ ਇਹ ਵਿਸ਼ਵਾਸ ਕਰਦਾ ਹੈ ਕਿ ਉਹ ਸਿਰਫ਼ ਯਿਸੂ ਉੱਤੇ ਵਿਸ਼ਵਾਸ ਕਰਨ ਨਾਲ ਪਾਪ ਰਹਿਤ ਹੈ, ਹਾਲਾਂਕਿ ਅਸਲ ਵਿੱਚ ਉਹ ਇੱਕ ਪਾਪੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਵਿਸ਼ਵਾਸ ਬਾਬਲ ਦੇ ਬੁਰਜ ਵਰਗਾ ਹੈ, ਜੋ ਪਰਮੇਸ਼ੁਰ ਦੇ ਵਚਨ ਦੇ ਵਿਰੁੱਧ ਮਨੁੱਖੀ ਸੋਚ ਦੀ ਸਾਜ਼ਿਸ਼ ਹੈ। ਇਹ ਵਿਸ਼ਵਾਸ ਕਰਨਾ ਮੁਸ਼ਕਿਲ ਨਹੀਂ ਹੈ ਕਿ ਸਿਧਾਂਤਕ ਵਿਸ਼ਵਾਸ ਦੁਆਰਾ ਕਿਸੇ ਲਈ ਸਾਰੇ ਪਾਪਾਂ ਤੋਂ ਦੂਰ ਰਹਿਣਾ ਅਸੰਭਵ ਹੈ। ਪ੍ਰਭੂ ਯਿਸੂ ਨੇ ਯੂਹੰਨਾ ਤੋਂ ਬਪਤਿਸਮਾ ਲੈਣ ਦੇ ਦੁਆਰਾ ਅਤੇ ਸਲੀਬ ਉੱਤੇ ਉਸਦੇ ਲਹੂ ਦੁਆਰਾ ਅਤੇ ਉਸਦੇ ਜੀਅ ਉੱਠਣ ਦੁਆਰਾ ਆਪਣੀ ਧਾਰਮਿਕਤਾ ਪ੍ਰਗਟ ਕੀਤੀ। ਉਸ ਨੇ ਇਹ ਸਭ ਉਨ੍ਹਾਂ ਨੂੰ ਦਿੱਤਾ ਜੋ ਵਿਸ਼ਵਾਸ ਕਰਦੇ ਹਨ। ਇਸ ਲਈ, ਪੌਲੁਸ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ, ਕਿਉਂ ਜੋ ਉਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪ੍ਰਗਟ ਹੁੰਦਾ ਹੈ (ਰੋਮੀਆਂ 1:17)।

    ਇਸ ਤਰ੍ਹਾਂ ਦੇ ਬਹੁਤ ਸਾਰੇ ਮਸੀਹੀ ਆਗੂ ਹਨ ਜੋ ਆਪਣੇ ਨੈਤਿਕ ਮਿਆਰਾਂ ਵਿੱਚ ਬਹੁਤ ਉੱਤਮ ਹਨ। ਹਾਲਾਂਕਿ, ਉਹ ਆਪਣੇ ਪੈਰੋਕਾਰਾਂ ਨੂੰ ਮਸੀਹਤ ਵਿੱਚ ਬਦਲਦੇ ਹਨ ਅਤੇ ਮਨੁੱਖੀ ਧਾਰਮਿਕਤਾ ਦੀ ਪਾਲਣਾ ਬਾਰੇ ਸਿਖਾਉਂਦੇ ਹਨ, ਤਾਂ ਜੋ ਜਿਸ ਨਾਲ ਮਸੀਹੀਆਂ ਦੀ ਮਨੁੱਖੀ ਨੈਤਿਕਤਾ ਵੱਧਦੀ ਹੈ। ਉਹਨਾਂ ਦੇ ਕੋਲ ਪਰਮੇਸ਼ੁਰ ਦੀ ਧਾਰਮਿਕਤਾ ਨਿਹਿੱਤ ਪਾਣੀ ਅਤੇ ਆਤਮਾ ਦੀ ਖੁਸਖ਼ਬਰੀ ਦਾ ਥੌੜ੍ਹਾ ਜਿਹਾ ਵੀ ਖਿਆਲ ਨਹੀਂ ਹੈ।

    ਇਸ ਲਈ, ਉਹ ਆਪਣੇ ਪੈਰੋਕਾਰਾਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਨਹੀਂ ਸਿਖਾ ਸਕਦੇ। ਇਹੀ ਕਾਰਨ ਹੈ ਕਿ ਸੱਚੀ ਖੁਸ਼ਖਬਰੀ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੁੰਦੀ ਹੈ, ਵਰਤਮਾਨ ਸਮੇਂ ਵਿੱਚ ਮਸੀਹੀ ਧਰਮ ਦੇ ਸਿਧਾਂਤ ਅਤੇ ਸਿੱਖਿਆ ਵਿੱਚ ਨਹੀਂ ਦੇਖੀ ਜਾ ਸਕਦੀ। ਈਸਾਈਅਤ ਨੇ ਕਦੇ ਵੀ ਪਰਮੇਸ਼ੁਰ ਦੀ ਧਾਰਮਿਕਤਾ ਦਾ ਪ੍ਰਚਾਰ ਨਹੀਂ ਕੀਤਾ, ਜੋ ਕਿ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਪ੍ਰਗਟ ਹੁੰਦਾ ਹੈ ਅਤੇ ਜਿਸਦੀ ਪਰਮੇਸ਼ੁਰ ਸਭ ਤੋਂ ਉੱਚੀ ਕਦਰ ਕਰਦਾ ਹੈ; ਇਸ ਲਈ, ਕਿਸੇ ਨੂੰ ਵੀ ਈਸਾਈ ਸਿਧਾਂਤ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਤੱਕ ਸਹੀ ਪਹੁੰਚ ਨਹੀਂ ਹੈ।

    ਤਾਂ ਫਿਰ ਪਰਮੇਸ਼ੁਰ ਦੀ ਧਾਰਮਿਕਤਾ ਕਿੱਥੋਂ ਲੱਭੀ ਜਾ ਸਕਦੀ ਹੈ? ਇਹ ਉੱਥੇ ਪ੍ਰਗਟ ਹੋਈ ਹੈ ਜਿੱਥੇ ਕੋਈ ਵਿਅਕਤੀ ਯਿਸੂ ਦੇ ਪਾਏ ਹੋਏ ਬਪਤਿਸਮੇ ਅਤੇ ਸਲੀਬ ਦੇ ਲਹੂ ਅੰਦਰ ਪਰਮੇਸ਼ੁਰ ਦੀ ਧਾਰਮਿਕਤਾ ਦੀ ਖੋਜ ਕਰਕੇ ਅਤੇ ਨਿਹਚਾ ਕਰਨ ਦੁਆਰਾ ਮੁਕਤੀ ਪ੍ਰਾਪਤ ਕਰ ਸਕਦਾ ਹੈ। ਬਾਈਬਲ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਦੱਸਦੀ ਹੈ। ਯਿਸੂ ਮਸੀਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦੁਆਰਾ ਬਪਤਿਸਮਾ ਲਿਆ ਅਤੇ ਸਲੀਬ ਉੱਤੇ ਵਹਾਏ ਗਏ ਉਸਦੇ ਲਹੂ ਅਤੇ ਉਸ ਦੇ ਜੀਅ ਉੱਠਣ ਵਿੱਚ ਸਾਡੀ ਨਿਹਚਾ ਸਾਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਹੋਰ ਜਾਣਨ ਵਿੱਚ ਸਾਡੀ ਅਗਵਾਈ ਕਰਦੀ ਹੈ।

    ਜੇ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਧਾਰਮਿਕਤਾ ਉਸ ਦੁਆਰਾ ਦਿੱਤੀ ਗਈ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਧੇਰੇ ਕਰਕੇ ਪ੍ਰਗਟ ਹੋਈ ਹੈ। ਇਸ ਲਈ, ਜੋ ਕੋਈ ਵਿਅਕਤੀ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦਾ ਫੈਸਲਾ ਕਰਦਾ ਹੈ, ਉਹ ਉਸੇ ਸਮੇਂ ਇਸ ਨੂੰ ਪਾ ਸਕਦਾ ਹੈ ਅਤੇ ਵਿਸ਼ਵਾਸ ਕਰ ਸਕਦਾ ਹੈ।

    ਭਰਾਵੋ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਉਹ, ਇਹ ਹੈ ਕਿ ਵਿਅਕਤੀ ਸਿਧਾਂਤ ਦੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣ ਨਹੀਂ ਸਕਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸਿਰਫ਼ ਪਾਣੀ ਅਤੇ ਪਵਿੱਤਰ ਆਤਮਾ ਦੇ ਵਚਨਾਂ ਉੱਤੇ ਵਿਸ਼ਵਾਸ ਕਰਕੇ ਹੀ ਸੰਭਵ ਹੈ, ਜਿਸ ਵਿੱਚ ਪਰਮੇਸ਼ੁਰ ਦੀ ਅੰਦਰੂਨੀ ਧਾਰਮਿਕਤਾ ਹੈ। ਪਰ, ਅੱਜ ਦੇ ਮਸੀਹੀ ਜ਼ਿਆਦਾਤਰ ਵਿਸ਼ਵਾਸੀ ਅਤੇ ਧਰਮ-ਸ਼ਾਸਤਰੀ ਪਰਮੇਸ਼ੁਰ ਦੀ ਧਾਰਮਿਕਤਾ ਦੇ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ ਹਨ। ਯਕੀਨਨ ਉਹ ਇਸ ਨੂੰ ਜਾਣਨ ਦੇ ਯੋਗ ਨਹੀਂ ਹਨ। ਅਸਲੀਅਤ ਇਹ ਹੈ ਕਿ ਉਹ ਡਰਦੇ ਹਨ ਕਿ ਉਹ ਸਿਧਾਂਤਕ ਵਿਸ਼ਵਾਸ ਜੋ ਹੁਣ ਤੱਕ ਉਨ੍ਹਾਂ ਦੇ ਕੋਲ ਸੀ ਉਹ ਨਸ਼ਟ ਹੋ ਜਾਵੇਗਾ।

    ਹਾਲਾਂਕਿ, ਸਿਰਫ਼ ਪਰਮੇਸ਼ੁਰ ਦੀ ਧਾਰਮਿਕਤਾ ਹੀ ਸਾਰੇ ਪਾਪੀਆਂ ਨੂੰ ਪਾਪਾਂ ਦੀ ਮਾਫ਼ੀ ਦੇ ਸਕਦੀ ਹੈ। ਇਹ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਅਤੇ ਅੰਦਰੂਨੀ ਵਚਨਾਂ ਨੂੰ ਸਵੀਕਾਰ ਕਰਨ ਦੇ ਲਈ ਯੋਗ ਨਹੀਂ ਹਨ ਇਸਦਾ ਕਾਰਨ ਇਹ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਨੈਤਿਕ ਸਿੱਖਿਆ ਦਿੱਤੀ ਜਾ ਰਹੀ ਸੀ। ਸ਼ੈਤਾਨ ਨੇ ਲੋਕਾਂ ਦਾ ਧਿਆਨ ਕਿਤੇ ਹੋਰ ਭਟਕਾ ਦਿੱਤਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਾ ਜਾਣ ਸਕਣ।

    ਇਸ ਸਮੇਂ ਮਸੀਹੀ ਵਿਸ਼ਵਾਸੀਆਂ ਨੂੰ ਜਿਸ ਚੀਜ਼ ਦੀ ਲੌੜ ਹੈ ਉਹ ਧਰਮ ਦੀ ਨੈਤਿਕ ਧਾਰਮਿਕਤਾ ਨਹੀਂ ਹੈ ਪਰ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੀ ਲੌੜ ਹੈ। ਵਰਤਮਾਨ ਵਿੱਚ, ਜ਼ਿਆਦਾਤਰ ਲੋਕ ਜੋ ਕਹਿੰਦੇ ਹਨ ਕਿ ਉਹ ਯਿਸੂ ਉੱਤੇ ਆਪਣੇ ਮੁਕਤੀਦਾਤਾ ਦੇ ਰੂਪ ਵਿੱਚ ਵਿਸ਼ਵਾਸ ਕਰਦੇ ਹਨ ਉਹ ਪਰਮੇਸ਼ੁਰ ਦੀ ਧਾਰਮਿਕਤਾ ਤੇ ਆਪਣੇ ਆਪ ਨੂੰ ਬਣਾਈ ਰੱਖਣ ਵਿੱਚ ਯੋਗ ਨਹੀਂ ਹੋਏ ਹਨ ਅਤੇ ਇਸ ਲਈ ਆਤਮਿਕ ਮੌਤ ਦੇ ਕੰਢੇ ਉੱਤੇ ਹਨ। ਇਸ ਲਈ ਅੱਜ ਦੇ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਹਿਨਣਾ ਚਾਹੀਦਾ ਹੈ।

    ਪਰਮੇਸ਼ੁਰ ਦੀ ਧਾਰਮਿਕਤਾ ਕੇਵਲ ਤਦ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਸਾਡਾ ਆਤਮਾ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਦਾ ਹੈ। ਇਸ ਤਰ੍ਹਾਂ ਕਰਨ ਲਈ, ਸਭ ਤੋਂ ਪਹਿਲਾ ਸਾਨੂੰ ਮਨੁੱਖੀ ਤਰਕ ਨਾਲ ਬਣੇ ਹੋਏ ਧਰਮ-ਸ਼ਾਸਤਰੀ ਵਿਸ਼ਵਾਸ ਅਤੇ ਮੁਕਤੀ ਦੀ ਝੂਠੀ ਸਿੱਖਿਆ ਦਾ ਤਿਆਗ ਕਰਨਾ ਹੋਵੇਗਾ। ਉਸ ਤੋਂ ਬਾਅਦ, ਸਾਨੂੰ ਆਪਣੇ ਆਤਮਾ ਦੀ ਮੁਕਤੀ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਵਿਅਕਤੀ ਕੇਵਲ ਤਦ ਹੀ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦਾ ਹੈ ਜਦੋਂ ਉਸਦਾ ਆਤਮਾ ਉਸਦੀ ਸਾਰੀ ਉਮਰ ਦੇ ਸਾਰੇ ਪਾਪਾਂ ਤੋਂ ਛੁਟਕਾਰਾ ਪਾਵੇ।

    ਹੁਣ, ਮਸੀਹਤ ਨੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਵੱਖ ਕਰ ਲਿਆ ਹੈ ਅਤੇ ਕਾਲਪਨਿਕ ਸਿਧਾਂਤਾਂ ਉੱਤੇ ਜੋ ਪੂਰਨ ਹਨ੍ਹੇਰੇ ਵੱਲ ਲੈ ਜਾਂਦੇ ਹਨ ਇਸ ਉੱਤੇ ਚੱਲ ਰਹੀ ਹੈ। ਮਨੁੱਖ-ਕੇਂਦਰਿਤ ਧਾਰਮਿਕ ਵਿਸ਼ਵਾਸ ਨੂੰ ਜਨਮ ਦਿੱਤਾ ਹੈ। ਧਰਮ ਵਿਗਿਆਨੀਆਂ ਦੇ ਝੂਠੇ ਸਿਧਾਂਤਕ ਵਿਸ਼ਵਾਸਾਂ ਨੇ ਮਨੁੱਖ-ਕੇਂਦਰਿਤ ਧਾਰਮਿਕਤਾ ਨੂੰ ਜਨਮ ਦਿੱਤਾ ਹੈ। ਹੋ ਸਕਦਾ ਹੈ ਕਿ ਮਸੀਹੀ ਧਰਮ ਨੇ ਦੁਨਿਆਵੀਂ ਪੱਧਰ ਤੇ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ, ਪਰ ਅਸੀਂ ਦੇਖਦੇ ਹਾਂ ਕਿ ਉਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਬਿਲਕੁਲ ਵੀ ਨਹੀਂ ਹੈ। ਇਸ ਦੀ ਬਜਾਏ, ਅਸੀਂ ਸਿਰਫ ਮਨੁੱਖ ਦੀ ਧਾਰਮਿਕਤਾ ਹੀ ਮਸੀਹੀ ਧਰਮ ਵਿੱਚ ਦੇਖਦੇ ਹਾਂ ਅਤੇ ਇਹ ਮਨੁੱਖ ਦੀ ਧਾਰਮਿਕਤਾ ਹੈ ਜੋ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਰੋਕਦੀ ਹੈ।

    ਹੁਣ, ਜ਼ਿਆਦਾਤਰ ਮਸੀਹੀ ਰੂਹਾਂ ਆਪਣੀ ਆਤਮਿਕ ਮੁਕਤੀ ਅਤੇ ਪਾਪਾਂ ਦੇ ਕਾਰਨ ਮੌਤ ਤੋਂ ਬਾਅਦ ਨਰਕ ਵਿੱਚ ਜਾਣ ਵਾਲੀਆਂ ਹਨ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਹੀ ਕੇਵਲ ਉਨ੍ਹਾਂ ਨੂੰ ਨਰਕ ਤੋਂ ਬਚਾਅ ਸਕਦੀ ਹੈ। ਇਸ ਲਈ, ਸਾਨੂੰ ਉਨ੍ਹਾਂ ਸਾਰੇ ਪਾਪੀਆਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦਾ ਸੱਚ ਦੇਣਾ ਚਾਹੀਦਾ ਹੈ ਜੋ ਅਜੇ ਤੱਕ ਇਸ ਬਾਰੇ ਨਹੀਂ ਜਾਣਦੇ ਹਨ।

    ਹੁਣ ਅਸੀਂ ਸਿੱਖਾਂਗੇ ਅਤੇ ਜਾਣਾਂਗੇ ਕਿ ਪਰਮੇਸ਼ੁਰ ਦੀ ਧਾਰਮਿਕਤਾ ਕੀ ਹੈ। ਜੇਕਰ ਅਸੀਂ ਉਸਦੀ ਧਾਰਮਿਕਤਾ ਉੱਤੇ ਵਿਸ਼ਵਾਸ ਨਹੀਂ ਕਰਦੇ, ਤਾਂ ਅਸੀਂ ਸਦੀਪਕ ਵਿਨਾਸ਼ ਨੂੰ ਪ੍ਰਾਪਤ ਕਰਾਂਗੇ, ਪਰ ਜੇ ਅਸੀਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਜ਼ਰੂਰ ਸਵਰਗੀ ਰੂਹਾਨੀ ਬਰਕਤਾਂ ਦਾ ਆਨੰਦ ਮਾਣਾਂਗੇ।

    ਮਸੀਹੀ ਧਰਮ ਨੇ ਅੱਜ ਨਿਆਂ ਅਤੇ ਪਵਿੱਤਰਤਾ ਦੇ ਸਿਧਾਂਤ ਦੇ ਕਾਰਨ ਆਪਣੇ ਆਪ ਨੂੰ ਦੁਨਿਆਵੀਂ ਧਰਮ ਵਜੋਂ ਭ੍ਰਿਸ਼ਟ ਕਰ ਲਿਆ ਹੈ। ਇਹ ਧਰਮ ਬਾਈਬਲ ਵਿਚਲੀ ‘ਵੱਡੀ ਵੇਸਵਾ’ ਵਰਗਾ ਹੈ। ਮਸੀਹੀ ਧਰਮ ਵਿੱਚ ਧਰਮ-ਵਿਗਿਆਨੀਆਂ ਦੁਆਰਾ ਬਣਾਏ ਗਏ ਨਿਆਂ ਦੇ ਸਿਧਾਂਤ ਅਤੇ ਪਵਿੱਤਰਤਾ ਦੇ ਸਿਧਾਂਤ ਨੇ ਲੋਕਾਂ ਵਿੱਚ ਪ੍ਰਤੀਕਰਮ ਪੈਦਾ ਕੀਤਾ ਹੈ, ਭਾਵੇਂ ਇਹ ਮਨੁੱਖੀ ਵਿਚਾਰਾਂ ਨਾਲ ਬਣੇ ਧਾਰਮਿਕ ਸਿਧਾਂਤ ਤੋਂ ਇਲਾਵਾ ਕੁਝ ਨਹੀਂ ਹੈ। ਅਜਿਹਾ ਕੋਈ ਵੀ ਨਹੀਂ ਹੈ ਜਿਸ ਦੇ ਸਾਰੇ ਪਾਪ ਇਹਨਾਂ ਸਿਧਾਂਤਾਂ ਉੱਤੇ ਵਿਸ਼ਵਾਸ ਕਰਨ ਕਰਕੇ ਪੂਰੀ ਤਰ੍ਹਾਂ ਨਾਲ ਦੂਰ ਹੋਏ ਹੋਣ!

    ਪਵਿੱਤਰਤਾ ਦਾ ਸਿਧਾਂਤ ਬਿਲਕੁਲ ਉਸੇ ਸਿਧਾਂਤ ਵਾਂਗ ਹੈ ਜਿਵੇਂ ਧਾਰਮਿਕ ਕੰਮਾਂ ਦੇ ਬਾਰੇ ਦੁਨਿਆਵੀਂ ਧਰਮ ਸਿੱਖਿਆ ਦਿੰਦੇ ਹਨ। ਇਸ ਤਰ੍ਹਾਂ ਦੇ ਨਾਸਤਿਕ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨਾ ਅਸੰਭਵ ਹੈ, ਜਿਸ ਦੇ ਬਾਰੇ ਬਾਈਬਲ ਵਿੱਚ ਗੱਲ ਕੀਤੀ ਗਈ ਹੈ। ਜ਼ਿਆਦਾਤਰ ਮਸੀਹੀ ਸਿਧਾਂਤਕ ਧਾਰਮਿਕਤਾ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੇ ਰੂਪ ਵਿੱਚ ਦੇਖਦੇ ਹਨ ਅਤੇ ਇਹ ਸ਼ੈਤਾਨ ਵੱਲੋਂ ਝੂਠੀ ਸਿੱਖਿਆ ਹੈ। ਜੋ ਵਿਅਕਤੀ ਲੋਕਾਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਤੋਂ ਰੋਕਦਾ ਹੈ ਉਹ ਪਰਮੇਸ਼ੁਰ ਦਾ ਦੁਸ਼ਮਣ ਬਣਿਆ ਰਹੇਗਾ। ਇਸ ਲਈ, ਪਰਮੇਸ਼ੁਰ ਦੁਨਿਆਵੀਂ ਧਰਮ ਵਿੱਚ ਆਪਣੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਨਹੀਂ ਦਿੰਦਾ ਕਿਉਂਕਿ ਇਸਦੀ ਇਜ਼ਾਜਤ ਕੇਵਲ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਦੁਆਰਾ ਹੀ ਸੰਭਵ ਹੈ।

    ਉਹ ਸਾਰੇ ਲੋਕ ਜੋ ਪਰਮੇਸ਼ੁਰ ਦੀ ਧਾਰਮਿਕਤਾ ਦੀ ਉਡੀਕ ਕਰ ਰਹੇ ਸਨ! ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਿਸ਼ਵਾਸ ਕਰਕੇ ਪਾਪਾਂ ਦੀ ਮਾਫ਼ੀ ਅਤੇ ਸਦੀਪਕ ਜੀਵਨ ਪ੍ਰਾਪਤ ਕਰੋਗੇ ਕਿ ਯਿਸੂ ਇਸ ਸੰਸਾਰ ਵਿੱਚ ਆਇਆ ਅਤੇ ਯੂਹੰਨਾ ਦੁਆਰਾ ਬਪਤਿਸਮਾ ਲੈ ਕੇ ਤੁਹਾਡੇ ਪਾਪਾਂ ਨੂੰ ਚੁੱਕਿਆ, ਉਹ ਸਲੀਬ ਉੱਤੇ ਮਰ ਗਿਆ ਅਤੇ ਤੀਜੇ ਦਿਨ ਜੀਉਂਦਾ ਹੋਇਆ। ਜਿਹੜੇ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੀ ਧਾਰਮਿਕਤਾ ਸਦੀਪਕ ਜੀਵਨ ਅਤੇ ਪਰਮੇਸ਼ੁਰ ਦੀ ਸੰਤਾਨ ਬਣਨ ਦੀ ਆਸ਼ੀਸ਼ ਲੈ ਕੇ ਆਉਂਦੀ ਹੈ।ਪਰਮੇਸ਼ੁਰ ਦੀ ਧਾਰਮਿਕਤਾ ਮਨੁੱਖ ਦੀ ਧਾਰਮਿਕਤਾ ਨਾਲੋਂ ਵੱਖਰੀ ਹੈ ਜੋ ਬਿਵਸਥਾ ਦੀ ਪਾਲਣਾ ਕਰਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰਮੇਸ਼ੁਰ ਦੀ ਧਾਰਮਿਕਤਾ ਸਾਰੇ ਪਾਪੀਆਂ ਨੂੰ ਇੱਕੋ ਵਾਰ ਵਿੱਚ ਪਾਪਾਂ ਦੀ ਮਾਫ਼ੀ ਦਿੰਦੀ ਹੈ।

    ਜੋ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਸਵਰਗ ਜਾਂ ਧਰਤੀ ਉੱਤੇ ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦਾ, ਜੋ ਯਿਸੂ ਮਸੀਹ ਵਿੱਚ ਪ੍ਰਗਟ ਹੋਇਆ ਹੈ। ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਸਹੀ ਹੈ ਅਤੇ ਮਸੀਹੀ ਧਰਮ ਵਿੱਚ ਇਸਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਧਾਰਮਿਕਤਾ ਸਿਰਫ਼ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

    ਪੌਲੁਸ ਨੇ ਦਾਅਵਾ ਕੀਤਾ ਕਿ ਇਸਰਾਏਲੀ ਵੀ ਆਖ਼ਰੀ ਦਿਨਾਂ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਕੇ ਮੁਕਤੀ ਪ੍ਰਾਪਤ ਕਰਨਗੇ। ਉਸਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਆਪਣਾ ਵਾਇਦਾ ਨਹੀਂ ਤੋੜੇਗਾ, ਉਸਨੇ ਜੋ ਵਾਇਦਾ ਕੀਤਾ ਹੈ ਕਿ ਉਹ ਇਸਰਾਏਲੀਆਂ ਨੂੰ ਪਾਪਾਂ ਤੋਂ ਬਚਾਵੇਗਾ, ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਪਾਪਾਂ ਤੋਂ ਬਚਾਵੇਗਾ। ਪਰਮੇਸ਼ੁਰ ਨਿਰੰਤਰ ਆਪਣੀ ਇੱਛਾ ਦੇ ਪ੍ਰਤੀ ਕੰਮ ਕਰਦੇ ਹਨ। ਉਹ ਸਾਰੀ ਮਨੁੱਖਜਾਤੀ ਨੂੰ ਬਚਾਉਣਾ ਚਾਹੁੰਦੇ ਹਨ। ਇਤਿਹਾਸਿਕ ਸਮਿਆਂ ਵਿੱਚ ਅਜਿਹਾ ਕੋਈ ਨਹੀਂ ਹੈ ਜੋ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਆਸ਼ੀਸ਼ ਪ੍ਰਾਪਤ ਕਰਨ ਤੋਂ ਵਾਂਝਾ ਰਿਹਾ ਹੋਏ, ਸਿਰਫ਼ ਇਸ ਲਈ ਕਿਉਂਕਿ ਉਹ ਯਹੂਦੀ ਨਹੀਂ ਸੀ।

    ਇਹ ਸੱਚਮੁੱਚ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਲੋਕ ਵੀ ਹਨ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਇਨਕਾਰ ਕਰਦੇ ਹਨ ਇਹ ਜਾਣੇ ਬਿਨ੍ਹਾਂ ਕਿ ਪਰਮੇਸ਼ੁਰ ਦਾ ਪਿਆਰ ਅਤੇ ਉਸਦੀ ਧਾਰਮਿਕਤਾ ਉਸਦੇ ਅੰਦਰ ਹੈ। ਸਾਨੂੰ ਇਸ ਸਚਾਈ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਸਿਰਫ਼ ਮਨੁੱਖ ਦੀ ਧਾਰਮਿਕਤਾ ਬਚੀ ਹੈ, ਜੋ ਕਿ ਪਰਮੇਸ਼ੁਰ ਦੀ ਧਾਰਮਿਕਤਾ ਦੀ ਬਹੁਤਾਇਤ ਨੂੰ ਜਾਣੇ ਬਿਨ੍ਹਾਂ ਹੀ ਕਹਿੰਦੇ ਹਨ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਪਰਮੇਸ਼ੁਰ ਦੀ ਜੋ ਇਨਸਾਨਾਂ ਨੂੰ ਦਿੱਤੀ ਹੋਈ ਪਾਪਾਂ ਦੀ ਮਾਫ਼ੀ ਕੇਵਲ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

    ਸਿੱਟੇ ਵਜੋਂ, ਇੱਕ ਵਿਅਕਤੀ ਆਪਣੇ ਯਤਨਾਂ ਦੁਆਰਾ ਮੁਕਤੀ ਨਹੀਂ ਪਾ ਸਕਦਾ ਹੈ, ਪਰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਉੱਤੇ ਵਿਸ਼ਵਾਸ ਕਰਨ ਦੁਆਰਾ ਪਾ ਸਕਦਾ ਹੈ। ਪਰਮੇਸ਼ੁਰ ਨੇ ਆਪਣੀ ਧਾਰਮਿਕਤਾ ਨੂੰ ਪ੍ਰਾਪਤ ਕਰਨ ਦੀ ਆਸ਼ੀਸ਼ ਪਾਉਣ ਤੋਂ ਯਹੂਦੀ ਜਾਂ ਹੋਰ ਕੌਮਾਂ ਨੂੰ ਵਾਂਝਾ ਨਹੀਂ ਰੱਖਿਆ। ਪਰਮੇਸ਼ੁਰ ਨੇ ਆਪਣੀ ਧਾਰਮਿਕਤਾ ਇਸਰਾਏਲ ਅਤੇ ਪਰਾਈ ਕੌਮ ਦੋਹਾਂ ਦੇ ਲਈ ਦਿੱਤੀ ਹੈ ਜਿਹੜੀ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੇ ਲਹੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ।

    ਅਸੀਂ ਜਿਸ ਵਰਤਮਾਨ ਪੀੜ੍ਹੀ ਵਿੱਚ ਰਹਿ ਰਹੇ ਹਾਂ, ਉਸ ਵਿੱਚ ਅਧਰਮ ਹੈ। ਇਸ ਲਈ, ਅਸੀਂ ਹੁਣ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਹੀ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ ਹਾਂ। ਪੌਲੁਸ ਰਸੂਲ ਨੇ ਕਿਹਾ, ਕਿਉਂ ਜੋ ਉਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ (ਰੋਮੀਆਂ 1:17)। ਹੁਣ ਇਹ ਸਮਾਂ ਹੈ ਕਿ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨਾਂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਰਪੂਰਤਾ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਸ ਨੇ ਸਾਰੀ ਮਨੁੱਖਜਾਤੀ ਨੂੰ ਦਿੱਤੀ ਹੈ। ਪਰਮੇਸ਼ੁਰ ਨੇ ਸਾਨੂੰ ਆਸ਼ੀਸ਼ਤ ਕੀਤਾ ਹੈ ਤਾਂ ਜੋ ਅਸੀਂ ਉਸਦੀ ਧਾਰਮਿਕਤਾ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਦੀਪਕ ਕਾਲ ਤੱਕ ਉਸਦੀ ਸਤੂਤੀ ਕਰ ਸਕੀਏ।

    ਮੈਨੂੰ ਯਕੀਨ ਹੈ ਕਿ ਇਹ ਕਿਤਾਬ ਅੱਜ ਦੇ ਮਸੀਹੀ ਧਰਮ ਦੇ ਝੂਠੇ ਉਪਦੇਸ਼ਕਾਂ ਅਤੇ ਉਸਦੇ ਚੇਲਿਆਂ ਲਈ ਬੰਕਰ ਬਸਟਰ ਸਾਬਿਤ ਹੋਵੇਗੀ। ਉਹ ਸ਼ੈਤਾਨ ਦੇ ਅਪਰਾਧੀ ਹਨ ਜਿਨ੍ਹਾਂ ਨੇ ਮਸੀਹੀ ਸਿਧਾਂਤਾਂ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਉਹਨਾਂ ਵਿੱਚ ਨਿਵਾਸ ਕਰਦੇ ਹਨ। ਉਹ ਸ਼ੈਤਾਨ ਦੀਆਂ ਹਨੇ੍ਹਰੀਆਂ ਗੁਫਾਵਾਂ ਵਿੱਚ ਇੰਨੀ ਚੰਗੀ ਤਰ੍ਹਾਂ ਅਨੁਕੂਲਿਤ ਹੋ ਗਏ ਹਨ ਕਿ ਜਿੰਨਾ ਚਿਰ ਬੰਕਰਾਂ ਨੂੰ ਉਡਾਇਆ ਨਹੀਂ ਜਾਂਦਾ ਤਦ ਤੱਕ ਉਹ ਪਰਮੇਸ਼ੁਰ ਦੇ ਜੀਵਨ ਦੇਣ ਵਾਲੇ ਪ੍ਰਕਾਸ਼ ਨੂੰ ਨਹੀਂ ਦੇਖ ਸਕਣਗੇ। ਜਦੋਂ ਇਹ ਪਾਪੀ ਇਸ ਬੰਕਰ-ਬਸਟਰ ਦੁਆਰਾ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਛੱਡਦੇ ਹਨ, ਤਾਂ ਉਹ ਪਰਮੇਸ਼ੁਰ ਦੀ ਧਾਰਮਿਕਤਾ ਨਾਲ ਬਹੁਤਾਇਤ ਦੀ ਆਸ਼ੀਸ਼ ਪ੍ਰਾਪਤ ਕਰਨਗੇ।

    ਆਉ ਅਸੀਂ ਪਵਿੱਤਰ ਤ੍ਰਿਏਕ ਪਰਮੇਸ਼ੁਰ ਦਾ ਧੰਨਵਾਦ ਅਤੇ ਸਤੂਤੀ ਕਰੀਏ - ਪਰਮੇਸ਼ੁਰ ਪਿਤਾ, ਪੁੱਤਰ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਜਿਨ੍ਹਾਂ ਨੇ ਸਾਨੂੰ ਆਪਣੀ ਧਾਰਮਿਕਤਾ ਦੇ ਦੁਆਰਾ ਇਸ ਸੰਸਾਰ ਵਿੱਚ ਸਾਰੇ ਪਾਪਾਂ ਤੋਂ ਬਚਾਇਆ ਹੈ।

    Chapter07.gif

    ਅਧਿਆਇ 7 ਦੀ ਜਾਣ-ਪਹਿਚਾਣ

    ਇਸ ਸੱਚਿਆਈ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਉਸ ਦੇ ਸਰੀਰ ਨੂੰ ਉਸ ਦੇ ਛੁਟਕਾਰੇ ਤੋਂ ਪਹਿਲਾਂ ਪਰਮੇਸ਼ੁਰ ਦੀ ਬਿਵਸਥਾ ਦੁਆਰਾ ਮੌਤ ਦੀ ਸਜ਼ਾ ਦਿੱਤੀ ਗਈ ਸੀ, ਪੌਲੁਸ ਰਸੂਲ ਨੇ ਇਸ ਵਿਸ਼ਵਾਸ ਦਾ ਦਾਅਵਾ ਕੀਤਾ ਕਿ ਉਹ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਪਾਪ ਲਈ ਮਰਿਆ ਸੀ। ਇਸ ਤੋਂ ਪਹਿਲਾਂ ਕਿ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਦੇ ਹਾਂ - ਅਰਥਾਤ, ਸਾਡੇ ਦੁਬਾਰਾ ਜਨਮ ਲੈਣ ਤੋਂ ਪਹਿਲਾਂ - ਸਾਡੇ ਵਿੱਚੋਂ ਜਿਹੜੇ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ, ਉਹ ਬਿਵਸਥਾ ਦੇ ਰਾਜ ਅਤੇ ਸਰਾਪ ਦੇ ਅਧੀਨ ਰਹਿੰਦੇ ਸਨ। ਇਸ ਤਰ੍ਹਾਂ, ਜੇ ਅਸੀਂ ਯਿਸੂ ਮਸੀਹ ਨਾਲ ਮਿਲ ਕੇ ਆਪਣੇ ਪਾਪਾਂ ਤੋਂ ਮੁਕਤ ਨਾ ਹੋਏ ਹੁੰਦੇ, ਜੋ ਸਾਨੂੰ ਪਰਮੇਸ਼ੁਰ ਦੀ ਧਾਰਮਿਕਤਾ ਵੱਲ ਲਿਆਇਆ, ਤਾਂ ਬਿਵਸਥਾ ਸਾਡੇ ਉੱਤੇ ਰਾਜ ਕਰਦਾ ਹੈ।

    ਪੌਲੁਸ ਨੇ ਆਤਮਿਕ ਚੀਜ਼ਾਂ ਬਾਰੇ ਗੱਲ ਕੀਤੀ ਜੋ ਸਰੀਰ ਵਿੱਚ ਅਸਾਨੀ ਨਾਲ ਨਹੀਂ ਸਮਝੀਆਂ ਜਾਂਦੀਆਂ ਹਨ - ਅਰਥਾਤ, ਜਿਹੜੇ ਲੋਕ ਪਾਪ ਲਈ ਮਰ ਗਏ ਹਨ, ਉਹ ਹੁਣ ਪਾਪ ਦੇ ਕਬਜ਼ੇ ਵਿੱਚ ਨਹੀਂ ਹਨ, ਜਿਵੇਂ ਕਿ ਇੱਕ ਔਰਤ ਜਿਸਦਾ ਪਤੀ ਮਰ ਗਿਆ ਹੈ। ਉਹ ਹੁਣ ਆਪਣੇ ਪਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੈ। ਇਹ ਰਸਤਾ ਸਧਾਰਨ ਲੱਗ ਸਕਦਾ ਹੈ, ਪਰ ਇਹ ਆਤਮਿਕ ਤੌਰ ਉੱਤੇ ਮਹੱਤਵਪੂਰਨ ਰਾਹ ਹੈ। ਇਸ ਦਾ ਮਤਲਬ ਇਹ ਹੈ ਕਿ, ਭਾਵੇਂ ਉਹ ਇਸ ਨੂੰ ਪਸੰਦ ਕਰਦੇ ਹਨ ਜਾਂ ਨਹੀਂ, ਪਰ ਜਿਨ੍ਹਾਂ ਨੇ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਾਪਤ ਨਹੀਂ ਕੀਤੀ, ਅਸਲ ਵਿੱਚ, ਉਹ ਬਿਵਸਥਾ ਦੇ ਸਰਾਪ ਦੇ ਅਧੀਨ ਰਹਿਣ ਲਈ ਤਹਿ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਆਪਣੇ ਪਾਪਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਹੈ।

    ਰੋਮੀਆਂ 6:23 ਸਾਨੂੰ ਦੱਸਦਾ ਹੈ ਕਿ ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ ਜਿਸ ਦਾ ਮਤਲਬ ਇਹ ਹੈ ਕਿ ਪਾਪ ਉਦੋਂ ਹੀ ਦੂਰ ਹੋਵੇਗਾ ਜਦੋਂ ਉਸ ਦੀ ਮਜ਼ਦੂਰੀ ਅਦਾ ਕੀਤੀ ਜਾਵੇਗੀ। ਜੇਕਰ ਕੋਈ ਯਿਸੂ ਵਿੱਚ ਵਿਸ਼ਵਾਸ ਕਰਦਾ ਹੈ, ਫਿਰ ਵੀ ਯਿਸੂ ਦੁਆਰਾ ਦਿੱਤੀ ਗਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਹੀਂ ਜਾਣਦਾ, ਤਾਂ ਉਹ ਅਜੇ ਵੀ ਪਾਪ ਵਿੱਚ ਜੀਅ ਰਿਹਾ ਹੈ ਅਤੇ ਉਸਨੂੰ ਪਾਪ ਦੀ ਮਜ਼ਦੂਰੀ ਦਾ ਭੁਗਤਾਨ ਕਰਨਾ ਪਵੇਗਾ। ਇਸ ਲਈ ਸਾਨੂੰ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਨਾ ਹੈ। ਕੇਵਲ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਪਾਪਾਂ ਲਈ ਮਰ ਸਕਦੇ ਹਾਂ, ਕਾਨੂੰਨ ਤੋਂ ਮੁਕਤ ਹੋ ਸਕਦੇ ਹਾਂ ਅਤੇ ਆਪਣੇ ਨਵੇਂ ਲਾੜੇ, ਮਸੀਹ ਯਿਸੂ ਨਾਲ ਵਿਆਹ ਕਰ ਸਕਦੇ ਹਾਂ।

    ਅਸੀਂ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਾਪਤ ਕਰ ਸਕਦੇ ਹਾਂ, ਪਰ ਪਰਮੇਸ਼ੁਰ ਦੀ ਇਸ ਧਾਰਮਿਕਤਾ ਵਿੱਚ ਵਿਸ਼ਵਾਸ ਕੀਤੇ ਬਿਨ੍ਹਾਂ, ਕੋਈ ਵੀ ਇਸ ਬਿਵਸਥਾ ਤੋਂ ਮੁਕਤ ਨਹੀਂ ਹੋ ਸਕਦਾ ਹੈ। ਬਿਵਸਥਾ ਦੇ ਸਰਾਪ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਨਾ ਅਤੇ ਵਿਸ਼ਵਾਸ ਕਰਨਾ। ਕੀ ਤੁਸੀਂ ਯਿਸੂ ਦੁਆਰਾ ਪਰਮੇਸ਼ੁਰ ਦੀ ਇਹ ਧਾਰਮਿਕਤਾ ਪ੍ਰਾਪਤ ਕੀਤੀ ਹੈ? ਜੇ ਨਹੀਂ, ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਤੁਹਾਡੀ ਆਪਣੀ ਧਾਰਮਿਕਤਾ ਨੂੰ ਤਿਆਗ ਦਿਓ ਅਤੇ ਅਧੀਨਗੀ ਨਾਲ ਪਰਮੇਸ਼ੁਰ ਦੇ ਵਚਨ ਵੱਲ ਮੁੜ ਆਓ।

    ਪਾਪ ਲਈ ਮਰਨ ਤੋਂ ਬਾਅਦ ਮਸੀਹ ਦੇ ਵੱਲ

    ਪੌਲੁਸ ਨੇ ਰੋਮ ਵਿੱਚ ਆਪਣੇ ਭਰਾਵਾਂ ਨੂੰ ਕਿਹਾ, ਤੁਸੀਂ ਵੀ ਮਸੀਹ ਦੇ ਸਰੀਰ ਦੁਆਰਾ ਬਿਵਸਥਾ ਦੇ ਲਈ ਮੁਰਦੇ ਬਣ ਗਏ ਹੋ। ਤੁਹਾਨੂੰ ਇਸ ਗੱਲ ਦੀ ਸਪੱਸ਼ਟ ਸਮਝ ਹੋਣੀ ਚਾਹੀਦੀ ਹੈ ਕਿ 'ਮਸੀਹ ਦੇ ਸਰੀਰ ਦੁਆਰਾ ਬਿਵਸਥਾ ਦੇ ਲਈ 'ਮਰਨਾ' ਕੀ ਹੈ। ਕੋਈ ਵੀ ਵਿਅਕਤੀ ਮਸੀਹ ਦੇ ਸਰੀਰ ਰਾਹੀਂ ਪਾਪ ਦੇ ਲਈ ਮਰੇ ਬਿਨ੍ਹਾਂ ਮਸੀਹ ਕੋਲ ਨਹੀਂ ਜਾ ਸਕਦਾ। ਦੂਜੇ ਸ਼ਬਦਾਂ ਵਿੱਚ, ਸਾਡੇ ਪਾਪਾਂ ਨੂੰ ਯਿਸੂ ਮਸੀਹ ਦੇ ਸਰੀਰ ਨਾਲ ਮਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਕੋਈ ਵਿਅਕਤੀ ਯੂਹੰਨਾ ਦੁਆਰਾ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੀ ਮੌਤ ਵਿੱਚ ਵਿਸ਼ਵਾਸ ਕਰਦਾ ਹੈ।

    ਅਸੀਂ ਯੂਹੰਨਾ ਦੁਆਰਾ ਯਿਸੂ ਦੇ ਬਪਤਿਸਮੇ ਵਿੱਚ ਵਿਸ਼ਵਾਸ ਕਰਕੇ ਮਸੀਹ ਦੇ ਨਾਲ ਪਾਪ ਲਈ ਮਰ ਸਕਦੇ ਹਾਂ। ਕਿਉਂਕਿ ਯਿਸੂ ਨੇ ਯੂਹੰਨਾ ਦੁਆਰਾ ਬਪਤਿਸਮਾ ਲਿਆ ਸੀ ਅਤੇ ਸੰਸਾਰ ਦੇ ਸਾਰੇ ਪਾਪਾਂ ਨੂੰ ਉਸ ਉੱਤੇ ਲੈ ਕੇ ਮਰ ਗਿਆ ਸੀ, ਸਾਡੇ ਪਾਪ ਵੀ ਉਸ ਦੇ ਨਾਲ ਮਰ ਗਏ ਜਦੋਂ ਅਸੀਂ ਉਸ ਵਿੱਚ ਵਿਸ਼ਵਾਸ ਕੀਤਾ। ਇਹ ਸੱਚ ਹੈ ਕਿ ਯੂਹੰਨਾ ਦੇ ਬਪਤਿਸਮੇ ਦੁਆਰਾ ਦੁਨੀਆਂ ਦੇ ਸਾਰੇ ਪਾਪ ਯਿਸੂ ਨੂੰ ਸੌਂਪ ਦਿੱਤੇ ਗਏ ਸਨ। ਇਸ ਸਚਾਈ ਨੂੰ ਨਾ ਸਿਰਫ਼ ਜਾਣਿਆ ਜਾਣਾ ਚਾਹੀਦਾ ਹੈ, ਸਗੋਂ ਵਿਸ਼ਵਾਸ ਨਾਲ ਆਪਣੇ ਦਿਲਾਂ ਵਿੱਚ ਬਿਠਾਉਣਾ ਚਾਹੀਦਾ ਹੈ। ਸਾਨੂੰ ਇਹ ਵਿਸ਼ਵਾਸ ਉਦੋਂ ਤੱਕ ਕਾਇਮ ਰੱਖਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਨਹੀਂ ਹੋ ਜਾਂਦੇ। ਇਸ ਲਈ ਪੌਲੁਸ ਨੇ ਕਿਹਾ ਕਿ ਅਸੀਂ ਮਸੀਹ ਦੇ ਸਰੀਰ ਦੁਆਰਾ ਕਾਨੂੰਨ ਲਈ ਮਰੇ ਹੋਏ ਹਾਂ। ਇਸ ਤਰ੍ਹਾਂ, ਜੋ ਲੋਕ ਇਸ ਸਚਾਈ ਵਿੱਚ ਵਿਸ਼ਵਾਸ ਕਰਦੇ ਹਨ, ਉਹ ਯਿਸੂ ਮਸੀਹ ਕੋਲ ਜਾ ਸਕਦੇ ਹਨ, ਉਸਦੇ ਨਾਲ ਰਹਿ ਸਕਦੇ ਹਨ, ਅਤੇ ਪਰਮੇਸ਼ੁਰ ਲਈ ਧਰਮੀ ਫਲ ਲਿਆ ਸਕਦੇ ਹਨ।

    ਸਾਨੂੰ ਪੱਤਰ ਦੀ ਪੁਰਾਤਨਤਾ ਵਿੱਚ ਨਹੀਂ, ਪਰ ਆਤਮਾ ਦੀ ਨਵੀਂ ਸਚਾਈ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਪਾਪੀ ਅਸਲ ਵਿੱਚ ਬਿਵਸਥਾ ਦੇ ਕਾਰਨ ਜ਼ਿਆਦਾ ਪਾਪ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਬਿਵਸਥਾ ਉਹਨਾਂ ਦੇ ਅੰਦਰ ਲੁਕੇ ਹੋਰ ਪਾਪਾਂ ਨੂੰ ਪ੍ਰਗਟ ਕਰਦੀ ਹੈ, ਉਹਨਾਂ ਨੂੰ ਉਹਨਾਂ ਦੇ ਪਾਪਾਂ ਬਾਰੇ ਵਧੇਰੇ ਜਾਣੂ ਕਰਵਾਉਂਦੀ ਹੈ ਅਤੇ ਉਹਨਾਂ ਨੂੰ ਹੋਰ ਵੀ ਪਾਪ ਕਰਨ ਦੀ ਇਜਾਜ਼ਤ ਦਿੰਦੀ ਹੈ। ਬਿਵਸਥਾ ਦੇ ਕਾਰਜਾਂ ਵਿੱਚੋਂ ਇੱਕ ਸਾਨੂੰ ਸਾਡੇ ਪਾਪਾਂ ਦੀ ਪਹਿਚਾਣ ਕਰਾਉਣਾ ਹੈ, ਪਰ ਇਹ ਪਾਪ ਦੇ ਸੁਭਾਅ ਨੂੰ ਹੋਰ ਪ੍ਰਗਟ ਕਰਨ ਅਤੇ ਸਾਨੂੰ ਹੋਰ ਪਾਪ ਕਰਨ ਲਈ ਵੀ ਕੰਮ ਕਰਦਾ ਹੈ। ਜੇਕਰ ਪਰਮੇਸ਼ੁਰ ਨੇ ਸਾਨੂੰ ਬਿਵਸਥਾ ਨਾ ਦਿੱਤੀ ਹੁੰਦੀ, ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਇੰਨਾ ਜ਼ਿਆਦਾ ਪਾਪ ਲੁਕਿਆ ਹੋਇਆ ਹੈ। ਪਰ ਪਰਮੇਸ਼ੁਰ ਨੇ ਸਾਨੂੰ ਆਪਣੀ ਬਿਵਸਥਾ ਦਿੱਤੀ ਹੈ ਅਤੇ ਇਹ ਕਾਨੂੰਨ ਨਾ ਸਿਰਫ਼ ਪਾਪੀ ਨੂੰ ਹੋਰ ਵੀ ਜ਼ਿਆਦਾ ਪਾਪੀ ਬਣਾਉਂਦਾ ਹੈ, ਸਗੋਂ ਇਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਪ ਕਰਨ ਲਈ ਵੀ ਮਜ਼ਬੂਰ ਕਰਦਾ ਹੈ।

    ਇਸ ਲਈ, ਪੌਲੁਸ ਕਹਿੰਦਾ ਹੈ ਕਿ ਕਿਉਂਕਿ ਅਸੀਂ ਮਸੀਹ ਦੇ ਸਰੀਰ ਦੁਆਰਾ ਪਾਪ ਲਈ ਮਰ ਚੁੱਕੇ ਹਾਂ, ਅਸੀਂ ਹੁਣ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਨਾਲ ਪ੍ਰਭੂ ਦੀ ਸੇਵਾ ਕਰਨੀ ਹੈ। ਉਹ ਸਾਨੂੰ ਆਤਮਾ ਦੀ ਮਦਦ ਨਾਲ ਅਤੇ ਸਾਨੂੰ ਦਿੱਤੇ ਗਏ ਛੁਟਕਾਰਾ ਦੇ ਤੋਹਫ਼ੇ ਨਾਲ ਪ੍ਰਭੂ ਦੀ ਸੇਵਾ ਕਰਨ ਲਈ ਕਹਿ ਰਿਹਾ ਹੈ, ਕਿਉਂਕਿ ਸਾਡਾ ਵਿਸ਼ਵਾਸ ਵਚਨ ਦੇ ਸ਼ਾਬਦਿਕ ਅੱਖਰ ਵਿੱਚ ਵਿਸ਼ਵਾਸ ਦੇ ਨਾਲ ਉਸਦੀ ਸੇਵਾ ਕਰਨ ਦੀ ਬਜਾਏ ਸਾਡੇ ਦਿਲਾਂ ਵਿੱਚ ਗਹਿਰਾ ਹੈ। ਜਿਵੇਂ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਕਿਉਂਕਿ ਵਚਨ ਮਾਰਦਾ ਹੈ, ਪਰ ਆਤਮਾ ਜੀਵਨ ਦਿੰਦਾ ਹੈ, ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦੇ ਸਹੀ ਅਰਥਾਂ ਨੂੰ ਸਮਝ ਕੇ ਪ੍ਰਭੂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਕਿ ਪਰਮੇਸ਼ੁਰ ਦੀ ਧਾਰਮਿਕਤਾ ਹੈ। ਜਦੋਂ ਅਸੀਂ ਪਰਮੇਸ਼ੁਰ ਦੇ ਵਚਨ ਵਿੱਚ ਵਿਸ਼ਵਾਸ ਕਰਦੇ ਹਾਂ, ਦੂਜੇ ਸ਼ਬਦਾਂ ਵਿੱਚ, ਸਾਨੂੰ ਲਿਖਤੀ ਸ਼ਬਦ ਵਿੱਚ ਛੁਪੇ ਅਸਲ ਅਰਥ ਨੂੰ ਜਾਣਨਾ ਅਤੇ ਵਿਸ਼ਵਾਸ ਕਰਨਾ ਹੁੰਦਾ ਹੈ।

    ਤਾਂ ਕੀ ਬਿਵਸਥਾ ਪਾਪ ਹੈ? ਯਕੀਨਨ ਨਹੀਂ !

    ਪੌਲੁਸ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਇਸਦੇ ਕਾਰਜਾਂ ਉੱਤੇ ਜ਼ੋਰ ਦੇ ਕੇ ਸਮਝਾਇਆ। ਇਹ ਦਰਸਾਉਂਦਾ ਹੈ ਕਿ ਬਿਵਸਥਾ ਦੇ ਕੰਮ ਦੀ ਸਹੀ ਸਮਝ ਦੇ ਨਾਲ ਵਿਸ਼ਵਾਸ ਰੱਖਣਾ ਕਿੰਨਾ ਜ਼ਰੂਰੀ ਹੈ। ਪੌਲੁਸ ਨੇ ਪਹਿਲਾਂ ਆਪਣੇ ਤਰੀਕੇ ਨਾਲ ਆਪਣੇ ਪਾਪਾਂ ਨੂੰ ਦੇਖਿਆ ਅਤੇ ਇਸ ਕਾਰਨ ਉਹ ਆਪਣੇ ਪਾਪਾਂ ਨੂੰ ਨਹੀਂ ਜਾਣਦਾ ਸੀ, ਪਰ ਪਰਮੇਸ਼ੁਰ ਦੀ ਬਿਵਸਥਾ ਦੁਆਰਾ ਉਹ ਜਾਣ ਸਕਿਆ ਸੀ ਕਿ ਉਹ ਇੱਕ ਲਾਲਚੀ ਇਨਸਾਨ ਸੀ।

    ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਲੋਕ ਅੱਜ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਪੌਲੁਸ ਵਾਂਗ ਬਿਵਸਥਾ ਦੀ ਸਮਝ ਤੱਕ ਪਹੁੰਚਣ ਦੇ ਯੋਗ ਹੋਣਗੇ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਵਸਥਾ ਦੀ ਸਚਾਈ ਨੂੰ ਨਾ ਜਾਣਦੇ ਹੋਏ, ਬਿਵਸਥਾ ਦੁਆਰਾ ਆਪਣੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਸੋਚ ਕੇ ਕਲੀਸੀਆ ਜਾਂਦੇ ਹਨ ਕਿ ਜੇ ਉਹ ਥੋੜ੍ਹਾ ਹੋਰ ਯਤਨ ਕਰਨ, ਤਾਂ ਉਹ ਸਾਰੇ ਬਿਵਸਥਾ ਨੂੰ ਪੂਰਾ ਕਰਨ ਦੇ ਯੋਗ ਹੋ ਜਾਣਗੇ। ਪਰ ਅਸਲ ਵਿੱਚ, ਇਹ ਲੋਕ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਬਿਲਕੁਲ ਨਹੀਂ ਲੱਭ ਸਕਣਗੇ।

    ਉਨ੍ਹਾਂ ਨੇ ਪਰਮੇਸ਼ੁਰ ਦੁਆਰਾ ਦਿੱਤੀ ਬਿਵਸਥਾ ਦੇ ਡੂੰਘੇ ਅਰਥਾਂ ਨੂੰ ਨਹੀਂ ਸਮਝਿਆ ਅਤੇ ਇਸ ਤਰ੍ਹਾਂ ਕਾਨੂੰਨਵਾਦੀ ਬਣ ਗਏ ਹਨ। ਉਹ ਪਖੰਡੀ, ਅੰਨ੍ਹੇ, ਆਪਣੇ ਦਿਲ ਨੂੰ ਵੀ ਨਹੀਂ ਦੇਖ ਸਕਦੇ ਅਤੇ ਉਹ ਨਹੀਂ ਜਾਣਦੇ ਕਿ ਉਹ ਮਸੀਹੀ ਭਾਈਚਾਰੇ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਦੇ ਵਿਰੁੱਧ ਖੜ੍ਹੇ ਹਨ। ਅੱਜ ਦੇ ਮਸੀਹੀ ਧਰਮ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ। ਜਿਹੜੇ ਲੋਕ ਸੱਚਮੁੱਚ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਨਹੀਂ ਜਾਣਦੇ ਅਤੇ ਕਾਨੂੰਨੀ ਵਿਸ਼ਵਾਸ ਵਿੱਚ ਯਿਸੂ ਨੂੰ ਆਪਣਾ ਨਾਮਾਤਰ ਮੁਕਤੀਦਾਤਾ ਮੰਨਦੇ ਹਨ, ਉਹ ਸਦੀਵੀ ਮੌਤ ਦੀ ਸਜ਼ਾ ਤੋਂ ਨਹੀਂ ਬਚਾਏ ਜਾ ਸਕਦੇ ਹਨ।

    ਪੌਲੁਸ ਨੇ ਕਿਹਾ ਕਿ ਪਰਮੇਸ਼ੁਰ ਦੇ ਹੁਕਮਾਂ ਦੁਆਰਾ, ਉਸਨੇ ਆਪਣੇ ਦਿਲ ਵਿੱਚ ਲੋਭ ਮਹਿਸੂਸ ਕੀਤਾ। ਇੱਥੋਂ ਤੱਕ ਕਿ ਜਦੋਂ ਉਸਨੂੰ ਹੁਕਮਾਂ ਦੁਆਰਾ ਆਪਣੇ ਪਾਪਾਂ ਦਾ ਅਹਿਸਾਸ ਹੋਇਆ, ਪੌਲੁਸ ਅਜੇ ਵੀ ਇੱਕ ਨਿਆਂਕਾਰ ਸੀ ਜੋ ਸੋਚਦਾ ਸੀ ਕਿ ਉਸਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਣਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਦੇ ਹੁਕਮਾਂ ਨੇ ਪੌਲੁਸ ਦੇ ਦਿਲ ਵਿੱਚ ਲੋਭ ਨੂੰ ਪ੍ਰਗਟ ਕੀਤਾ ਅਤੇ ਪੌਲੁਸ ਦੇ ਪਾਪਾਂ ਨੂੰ ਹੋਰ ਵੀ ਪਾਪੀ ਬਣਾ ਦਿੱਤਾ। ਇਸ ਤਰ੍ਹਾਂ ਪੌਲੁਸ ਨੂੰ ਪਤਾ ਲੱਗਾ ਕਿ ਉਹ ਇੱਕ ਗੰਭੀਰ ਪਾਪੀ ਸੀ।

    ਮਨੁੱਖ ਦੇ ਮਨ ਵਿੱਚ ਬਾਰਾਂ ਪ੍ਰਕਾਰ ਦੇ ਪਾਪ ਹਨ। ਜਦੋਂ ਪੌਲੁਸ ਨੂੰ ਬਿਵਸਥਾ ਦੇ ਅਸਲ ਕੰਮਾਂ ਬਾਰੇ ਨਹੀਂ ਪਤਾ ਸੀ, ਤਾਂ ਉਸਨੇ ਆਪਣੇ ਆਪ ਨੂੰ ਇੱਕ ਚੰਗਾ ਵਿਅਕਤੀ ਸਮਝਿਆ, ਇਹ ਮਹਿਸੂਸ ਨਹੀਂ ਕੀਤਾ ਕਿ ਉਹ ਅਸਲ ਵਿੱਚ ਕਿੰਨਾ ਪਾਪੀ ਸੀ। ਪਰ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਦੇ ਨਤੀਜ਼ੇ ਨੇ ਉਸ ਨੂੰ ਦਿਖਾਇਆ ਕਿ ਉਹ ਹੁਕਮਾਂ ਦੀ ਪਾਲਣਾ ਕਰਨ ਦੇ ਯੋਗ ਨਹੀਂ ਸੀ ਅਤੇ ਇਨ੍ਹਾਂ ਹੁਕਮਾਂ ਨੇ ਅਸਲ ਵਿੱਚ ਉਸਦੇ ਹੋਰ ਵੀ ਪਾਪਾਂ ਨੂੰ ਪ੍ਰਗਟ ਕੀਤਾ।

    ਲੋਕ ਕਿਵੇਂ ਦੇ ਹੁੰਦੇ ਹਨ ਜਦੋਂ ਉਹ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ? ਜਦੋਂ ਤੁਸੀਂ ਪਹਿਲੀ ਵਾਰ ਯਿਸੂ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਸੀ, ਤਾਂ ਤੁਸੀਂ ਸਾਰੇ ਆਪਣੇ ਵਿਸ਼ਵਾਸ ਨਾਲ ਭਰ ਗਏ ਹੋਵੋਗੇ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਤੁਹਾਨੂੰ ਬਹੁਤ ਸਾਰੇ ਪਾਪ ਮਿਲਣਗੇ ਜੋ ਅਸਲ ਵਿੱਚ ਤੁਹਾਡੇ ਵਿੱਚ ਹਨ। ਤੁਹਾਨੂੰ ਇਹ ਪਾਪ ਕਿਸ ਤਰੀਕੇ ਨਾਲ ਮਿਲੇ ਹਨ? ਇਹ ਲਿਖਤੀ ਨਿਯਮਾਂ ਅਤੇ ਹੁਕਮਾਂ ਦੁਆਰਾ ਹੈ ਕਿ ਅਸੀਂ ਦੇਖਿਆ ਹੈ ਕਿ ਸਾਡੇ ਦਿਲ ਬਾਰਾਂ ਕਿਸਮਾਂ ਦੇ ਪਾਪਾਂ ਨਾਲ ਕਿੰਨੇ ਭਰੇ ਹੋਏ ਹਨ ਅਤੇ ਅਸੀਂ ਬਿਵਸਥਾ ਦੇ ਸਾਹਮਣੇ ਆਪਣੇ ਪਾਪੀ ਰੂਪ ਨੂੰ ਦੇਖਣ ਤੋਂ ਝਿਜਕਦੇ ਹਾਂ। ਇਹ ਇਸ ਲਈ ਹੈ ਕਿਉਂਕਿ ਅਸੀਂ ਬਿਵਸਥਾ ਦੁਆਰਾ ਖੋਜਦੇ ਹਾਂ ਕਿ ਅਸੀਂ ਸੱਚਮੁੱਚ ਗੰਭੀਰ ਪਾਪੀ ਹਾਂ।

    ਇਹੀ ਕਾਰਨ ਹੈ ਕਿ ਕੁਝ ਲੋਕਾਂ ਨੇ ਆਪਣੇ ਆਪ ਨੂੰ ਅਰਾਮਦਾਇਕ ਬਣਾਉਣ ਲਈ ਨਿਆਂ ਦਾ ਸਿਧਾਂਤ ਬਣਾਇਆ ਹੈ। ਇਹ ਸਿਧਾਂਤ ਦਾਅਵਾ ਕਰਦਾ ਹੈ ਕਿ ਭਾਵੇਂ ਸਾਡੇ ਦਿਲਾਂ ਵਿੱਚ ਪਾਪ ਹੈ, ਕੇਵਲ ਕਿਉਂਕਿ ਅਸੀਂ ਯਿਸੂ ਵਿੱਚ ਵਿਸ਼ਵਾਸ ਕਰਦੇ ਹਾਂ, ਪਰਮੇਸ਼ੁਰ ਸਾਨੂੰ ਧਰਮੀ ਸਮਝੇਗਾ। ਇਹ ਸਿਰਫ਼ ਮਨੁੱਖ ਦੁਆਰਾ ਬਣਾਈ ਗਈ ਥਿਊਰੀ ਹੈ। ਲੋਕਾਂ ਨੇ ਆਪਣੇ ਪਾਪਾਂ ਨੂੰ ਛੁਪਾਉਣ ਲਈ ਇਸ ਸਿਧਾਂਤ ਦੀ ਗੁੰਝਲ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਅਜਿਹੇ ਸਿਧਾਂਤ ਨੂੰ ਬਣਾਇਆ ਅਤੇ ਵਿਸ਼ਵਾਸ ਕੀਤਾ ਹੈ। ਪਰ ਕਿਉਂਕਿ ਉਹ ਅਜੇ ਵੀ ਸ਼ਰ੍ਹਾ ਦੇ ਸਾਹਮਣੇ ਪਾਪੀ ਵਜੋਂ ਪ੍ਰਗਟ ਹੁੰਦੇ ਹਨ, ਉਨ੍ਹਾਂ ਦੇ ਮਨਾਂ ਵਿੱਚ ਉਨ੍ਹਾਂ ਦੇ ਪਾਪ ਵੱਧਦੇ ਜਾਂਦੇ ਹਨ। ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋਣ ਲਈ, ਸਾਡੇ ਕੋਲ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਜਿਸ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਹੈ। ਸਾਡੇ ਸਾਰੇ ਪਾਪਾਂ ਤੋਂ ਛੁਟਕਾਰਾ ਪਾਉਣ ਦਾ ਇਹੀ ਤਰੀਕਾ ਹੈ।

    ਜਿਵੇਂ ਕਿ ਪੌਲੁਸ ਨੇ ਆਪਣੇ ਅਤੀਤ ਵਿੱਚ ਸੋਚਿਆ ਸੀ ਕਿ ਪਰਮੇਸ਼ੁਰ ਨੇ ਹੁਕਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇ ਇਹ ਸੁਭਾਵਿਕ ਸਮਝਿਆ ਕਿ ਉਹ ਉਨ੍ਹਾਂ ਦੀ ਪਾਲਣਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ। ਫਿਰ ਵੀ ਇਸ ਦੇ ਉਲਟ, ਉਸ ਨੇ ਦੇਖਿਆ ਕਿ ਇਹ ਹੁਕਮ ਅਸਲ ਵਿੱਚ ਉਸ ਦੀ ਆਤਮਾ ਨੂੰ ਮਾਰਨ ਲਈ ਪਾਪ ਦਾ ਕਾਰਨ ਬਣੇ। ਪੌਲੁਸ ਨੂੰ ਆਖ਼ਿਰਕਾਰ ਅਹਿਸਾਸ ਹੋਇਆ ਕਿ ਉਹ ਗਲਤ ਸਮਝ ਰਿਹਾ ਸੀ ਅਤੇ ਗਲਤੀ ਨਾਲ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ ਰਿਹਾ ਸੀ।

    ਹਰ ਵਿਅਕਤੀ ਦੇ ਦਿਲ ਵਿੱਚ ਮਰਕੁਸ 7:21-23 ਵਿੱਚ ਦਰਸਾਏ ਗਏ ਪਾਪ ਸ਼ਾਮਿਲ ਹਨ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿੱਕਲਦੀ ਹੈ। ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।

    ਪੌਲੁਸ ਅਤੇ ਬਾਕੀ ਸਾਰਿਆਂ ਨੇ ਅੰਤ ਵਿੱਚ ਪਰਮੇਸ਼ੁਰ ਦੇ ਹੁਕਮਾਂ ਦੁਆਰਾ ਆਪਣੇ ਪਾਪਾਂ ਨੂੰ ਪਹਿਚਾਣ ਲਿਆ। ਬਿਵਸਥਾ ਦੁਆਰਾ, ਉਨ੍ਹਾਂ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਫਿਰ ਉਨ੍ਹਾਂ ਨੇ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਖੋਜਿਆ ਅਤੇ ਵਿਸ਼ਵਾਸ ਕੀਤਾ। ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਤੁਹਾਡੀ ਕੀ ਸਮਝ ਹੈ? ਕੀ ਤੁਸੀਂ ਅਜੇ ਵੀ ਇਹ ਸੋਚ ਕੇ ਹੁਕਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਉਨ੍ਹਾਂ ਸਾਰਿਆਂ ਨੂੰ ਮੰਨ ਸਕਦੇ ਹੋ? ਪਰਮੇਸ਼ੁਰ ਨੇ ਸਾਨੂੰ ਆਪਣੀ ਬਿਵਸਥਾ ਦਿੱਤੀ ਹੈ ਤਾਂ ਜੋ ਅਸੀਂ ਆਪਣੇ ਪਾਪਾਂ ਨੂੰ ਪਹਿਚਾਣ ਸਕੀਏ ਅਤੇ ਉਸ ਕੋਲ ਵਾਪਿਸ ਆ ਸਕੀਏ - ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਕਰਕੇ, ਪਾਪ ਤੋਂ ਛੁਟਕਾਰਾ ਪਾਉਣ ਲਈ। ਸਾਨੂੰ ਇਸ ਗੱਲ ਦੀ ਸਹੀ ਸਮਝ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਹੁਕਮ ਕਿਉਂ ਦਿੱਤੇ ਹਨ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਮੰਨਣਾ ਚਾਹੀਦਾ ਹੈ। ਇੱਕ ਵਾਰ ਜਦੋਂ ਤੁਸੀਂ ਇਸ ਸਚਾਈ ਨੂੰ ਜਾਣ ਲੈਂਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਣੀ ਅਤੇ ਪਵਿੱਤਰ ਆਤਮਾ ਦੀ ਖੁਸ਼ਖਬਰੀ ਕਿੰਨੀ ਕੀਮਤੀ ਹੈ।

    ਜੋ ਲੋਕ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਜਾਣ ਸਕਦੇ ਹਨ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਕਿੰਨੇ ਵੱਡੇ ਪਾਪੀ ਹਨ। ਜਿਹੜੇ ਲੋਕ ਹੁਕਮਾਂ ਦੀ ਭੂਮਿਕਾ ਨੂੰ ਨਹੀਂ ਜਾਣਦੇ ਅਤੇ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਨੂੰ ਆਪਣੇ ਧਾਰਮਿਕ ਜੀਵਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅੰਤ ਵਿੱਚ ਉਹ ਆਪਣੀ ਤਬਾਹੀ ਵੱਲ ਜਾਣਗੇ। ਇਹ ਇਸ ਲਈ ਹੈ ਕਿਉਂਕਿ ਪਾਪਾਂ ਨਾਲ ਭਰੇ ਸੰਸਾਰ ਵਿੱਚ ਰਹਿੰਦੇ ਹੋਏ ਪਾਪ ਤੋਂ ਦੂਰ ਰਹਿਣਾ ਅਸੰਭਵ ਹੈ। ਇਹੀ ਕਾਰਨ ਹੈ ਕਿ ਕੁਝ ਲੋਕ ਦੂਰ-ਦੁਰਾਡੇ ਪਹਾੜਾਂ ਵਿੱਚ ਵੀ ਇਕਾਂਤ ਵਿੱਚ ਰਹਿ ਕੇ ਸੰਨਿਆਸੀ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਪਹਾੜਾਂ ਵਿੱਚ ਰਹਿ ਕੇ ਅਤੇ ਸੰਸਾਰ ਦੇ ਪਾਪਾਂ ਤੋਂ ਮੂੰਹ ਮੋੜ ਕੇ ਉਹ ਪਾਪ ਕਰਨ ਤੋਂ ਬਚ ਸਕਦੇ ਹਨ, ਪਰ ਅਜਿਹਾ ਨਹੀਂ ਹੈ।

    ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਾਲਾਂਕਿ ਇਹ ਸੱਚ ਹੈ ਕਿ ਇਸ ਸੰਸਾਰ ਵਿੱਚ ਹਰ ਵਿਅਕਤੀ ਪਾਪ ਕਰਦਾ ਹੈ ਅਤੇ ਇਸ ਤਰ੍ਹਾਂ ਉਸਦੇ ਦਿਲ ਵਿੱਚ ਪਾਪ ਹੈ, ਅਜਿਹੇ ਸਾਰੇ ਪਾਪਾਂ ਤੋਂ ਮੁਕਤੀ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਨ ਅਤੇ ਵਿਸ਼ਵਾਸ ਕਰਨ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਵੇਂ ਅਸੀਂ ਪਾਪਾਂ ਤੋਂ ਬਚਣ ਲਈ ਸੰਸਾਰ ਤੋਂ ਬਚਦੇ ਹਾਂ, ਫਿਰ ਵੀ ਅਸੀਂ ਆਪਣੇ ਦਿਲਾਂ ਦੇ ਪਾਪਾਂ ਤੋਂ ਬਚਣ ਵਿੱਚ ਅਸਮਰੱਥ ਹੋਵਾਂਗੇ। ਇਹ ਇਸ ਲਈ ਹੈ ਕਿਉਂਕਿ ਸਾਡੇ ਪਾਪ ਸਾਡੇ ਦਿਲਾਂ ਵਿੱਚ ਪਾਏ ਜਾਂਦੇ ਹਨ। ਅਸਲ ਵਿੱਚ ਆਪਣੇ ਆਪ ਨੂੰ ਪਾਪ ਤੋਂ ਮੁਕਤ ਕਰਨ ਲਈ, ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦਾ ਬਿਵਸਥਾ ਅਤੇ ਉਸ ਦੇ ਹੁਕਮ ਸਾਡੇ ਪਾਪਾਂ ਨੂੰ ਹੋਰ ਵੀ ਪਾਪੀ ਬਣਾਉਂਦੇ ਹਨ। ਜਿਹੜੇ ਲੋਕ ਆਪਣੇ ਪਾਪਾਂ ਦੀ ਗੰਭੀਰਤਾ ਨੂੰ ਜਾਣਦੇ ਹਨ ਉਹਨਾਂ ਨੂੰ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦੁਆਰਾ ਪ੍ਰਗਟ ਕੀਤੀ ਗਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਜਾਣਨਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ।

    ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ, ਕਿਉਂ ਜੋ ਪਾਪ ਨੇ ਦਾਉ ਪਾ ਕੇ ਹੁਕਮਨਾਮੇ ਦੀ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। (ਰੋਮੀਆਂ 7:10-11) ਸਾਨੂੰ ਬਿਵਸਥਾ ਦੀ ਸਹੀ ਸਮਝ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਬਿਵਸਥਾ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ, ਉਹ ਆਪਣੀ ਪੂਰੀ ਜ਼ਿੰਦਗੀ ਕਾਨੂੰਨ ਦੇ ਚੱਕਰਾਂ ਵਿੱਚ ਡੁੱਬੇ ਰਹਿਣਗੇ, ਆਪਣੇ ਆਖਰੀ ਦਿਨ ਤੱਕ ਬਿਵਸਥਾ ਤੋਂ ਬਚਣ ਦੀ ਕੋਸ਼ਿਸ਼ ਕਰਨਗੇ। ਸਿਰਫ਼ ਉਹ ਲੋਕ ਜੋ ਬਿਵਸਥਾ ਦੀ ਅਸਲ ਭੂਮਿਕਾ ਨੂੰ ਜਾਣਦੇ ਹਨ, ਉਹ ਯਿਸੂ ਦੁਆਰਾ ਪੂਰੀ ਕੀਤੀ ਗਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪਿਆਰ ਕਰਨਗੇ ਅਤੇ ਵਿਸ਼ਵਾਸ ਕਰਨਗੇ। ਤਾਂ ਕੀ ਤੁਸੀਂ ਪਰਮੇਸ਼ੁਰ ਦੀ ਇਸ ਧਾਰਮਿਕਤਾ ਨੂੰ ਜਾਣਦੇ ਹੋ?

    ਪੌਲੁਸ ਰਸੂਲ ਨੇ ਕਿਹਾ ਕਿ ਕਿਉਂਕਿ ਉਹ ਅਤੀਤ ਵਿੱਚ ਦੁਬਾਰਾ ਨਹੀਂ ਜਨਮਿਆ ਸੀ, ਉਹ ਆਪਣੇ ਸਰੀਰ ਦਾ ਸੀ ਅਤੇ ਪਾਪ ਦੇ ਅਧੀਨ ਵੇਚਿਆ ਗਿਆ ਸੀ। ਉਸ ਨੇ ਇਹ ਵੀ ਮੰਨਿਆ ਕਿ ਭਾਵੇਂ ਉਹ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਜੀਉਣਾ ਚਾਹੁੰਦਾ ਸੀ, ਪਰ ਉਸ ਨੇ ਉਹ ਕੀਤਾ ਜੋ ਉਹ ਨਹੀਂ ਕਰਨਾ ਚਾਹੁੰਦਾ ਸੀ—ਭਾਵ, ਪਾਪ ਕੀਤਾ। ਇਸ ਦਾ ਕਾਰਨ ਇਹ ਸੀ ਕਿ ਉਸ ਕੋਲ ਪਵਿੱਤਰ ਆਤਮਾ ਨਹੀਂ ਸੀ, ਕਿਉਂਕਿ ਉਸ ਕੋਲ ਪਰਮੇਸ਼ੁਰ ਦੀ ਧਾਰਮਿਕਤਾ ਨਹੀਂ ਸੀ। ਫਿਰ ਪੌਲੁਸ ਨੇ ਸਵੀਕਾਰ ਕੀਤਾ ਕਿ ਉਸਨੇ ਆਪਣੇ ਦਿਲ ਵਿੱਚ ਪਾਏ ਗਏ ਪਾਪਾਂ ਦੇ ਕਾਰਨ ਉਸਦੀ ਇੱਛਾ ਦੇ ਵਿਰੁੱਧ ਪਾਪ ਕੀਤਾ, ਕਿਉਂਕਿ ਉਸਨੇ ਅਜੇ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਾਲ ਕਰਨੀ ਸੀ।

    ਫਿਰ ਵੀ, ਪੌਲੁਸ ਨੇ ਇੱਕ ਬਿਵਸਥਾ ਨੂੰ ਮਹਿਸੂਸ ਕੀਤਾ ਅਤੇ ਉਹ ਬਿਵਸਥਾ ਪਾਪ ਦੀ ਬਿਵਸਥਾ ਸੀ - ਇਸ ਤੱਥ ਦੀ ਉਸਦੀ ਸਭ ਤੋਂ ਬੁਨਿਆਦੀ ਸਮਝ ਕਿ ਮਨੁੱਖ, ਜਿਸ ਦੇ ਦਿਲ ਵਿੱਚ ਪਾਪ ਹੈ, ਪਾਪ ਤੋਂ ਬਚ ਨਹੀਂ ਸਕਦਾ। ਉਸ ਨੇ ਇਹ ਵੀ ਮਹਿਸੂਸ ਕੀਤਾ ਕਿ ਅੰਦਰਲਾ ਮਨੁੱਖ ਅਜੇ ਵੀ ਹਮੇਸ਼ਾਂ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਜੀਉਣਾ ਚਾਹੁੰਦਾ ਹੈ। ਪਰ ਪੌਲੁਸ ਨੇ ਮੰਨਿਆ ਕਿ ਜਿਵੇਂ ਪਾਪ ਦਾ ਰੁੱਖ ਪਾਪ ਦਾ ਫਲ ਦਿੰਦਾ ਹੈ, ਉਹ ਇੱਕ ਪਾਪੀ ਸੀ ਜੋ ਸਿਰਫ਼ ਪਾਪ ਵਿੱਚ ਹੀ ਰਹਿ ਸਕਦਾ ਸੀ, ਕਿਉਂਕਿ ਉਹ ਅਜੇ ਤੱਕ ਯਿਸੂ ਮਸੀਹ ਨੂੰ ਨਹੀਂ ਮਿਲਿਆ ਸੀ, ਉਸ ਦੇ ਪਾਪਾਂ ਤੋਂ ਛੁਟਕਾਰਾ ਨਹੀਂ ਪਾਇਆ ਗਿਆ ਸੀ। ਦੂਜੇ ਸ਼ਬਦਾਂ ਵਿੱਚ, ਇਹ ਉੱਚਿਤ ਸੀ ਕਿ ਉਸ ਨੂੰ ਉਸ ਦੇ ਪਾਪਾਂ ਲਈ ਮੌਤ ਦੀ ਸਜ਼ਾ ਦਿੱਤੀ ਜਾਵੇ।

    ਇਸ ਲਈ ਉਹ ਮੰਨਦਾ ਹੈ ਕਿ ਉਹ ਇੱਕ ਬਦਕਿਸਮਤ ਵਿਅਕਤੀ ਸੀ ਅਤੇ ਅਫ਼ਸੋਸ ਕਰਦਾ ਹੈ ਕਿ, ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? (ਰੋਮੀਆਂ 7:24) ਇਹ ਉਹ ਗੱਲ ਸੀ ਜੋ ਪੌਲੁਸ ਨੂੰ ਆਪਣੇ ਬਾਰੇ ਯਾਦ ਸੀ ਜਦੋਂ ਉਹ ਇੱਕ ਪਾਪੀ ਸੀ। ਤੁਹਾਨੂੰ ਪੌਲੁਸ ਦੇ ਇਸ ਇਕਰਾਰ ਨੂੰ ਆਪਣੇ ਉੱਤੇ ਲਾਗੂ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਕੀ ਤੁਸੀਂ ਅਜੇ ਵੀ ਇਸ ਮੌਤ ਦੇ ਸਰੀਰ ਵਿੱਚ ਕੈਦ ਨਹੀਂ ਹੋ ਜੋ ਬਿਵਸਥਾ ਦੀ ਪਾਲਣਾ ਨਹੀਂ ਕਰ ਸਕਦਾ? ਸਾਨੂੰ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਇਹ ਧਾਰਮਿਕਤਾ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਛੁਪੀ ਹੋਈ ਹੈ ਅਤੇ ਅਸੀਂ ਇਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਕੇ ਉਸਦੀ ਧਾਰਮਿਕਤਾ ਪ੍ਰਾਪਤ ਕਰ ਸਕਦੇ ਹਾਂ।

    ਪੌਲੁਸ ਯਿਸੂ ਮਸੀਹ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੀ ਮੌਤ ਵਿੱਚ ਵਿਸ਼ਵਾਸ ਕਰਕੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਤੋਂ ਮੁਕਤ ਹੋਇਆ ਸੀ।

    ਪੌਲੁਸ ਦੇ ਵਿਸ਼ਵਾਸ ਦਾ ਅਰਥ: ਪਾਪ ਲਈ ਮਰਨ ਤੋਂ ਬਾਅਦ ਮਸੀਹ ਨਾਲ ਏਕਤਾ ਵਿੱਚ ਰਹੋ

    < ਰੋਮੀਆਂ 7:1-4 >

    "ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਸ਼ਰ੍ਹਾ ਤੋਂ ਵਾਕਫ਼ ਹਨ) ਭਈ ਜਿੰਨਾ ਚਿਰ ਮਨੁੱਖ ਜੀਉਂਦਾ ਹੈ ਓਨਾ ਚਿਰ ਸ਼ਰ੍ਹਾ ਉਸ ਉੱਤੇ ਵੱਸ ਰੱਖਦੀ ਹੈ? ਸੁਹਾਗਣ ਜਦ ਤੀਕ ਉਹ ਦਾ ਭਰਤਾ ਜੀਉਂਦਾ ਹੈ ਸ਼ਰ੍ਹਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ ਪਰ ਜੇ ਭਰਤਾ ਮਰ ਜਾਏ ਤਾਂ ਉਹ ਭਰਤਾ ਦੀ ਸ਼ਰ੍ਹਾ ਤੋਂ ਛੁੱਟ ਗਈ ਹੈ ਇਸ ਲਈ

    Enjoying the preview?
    Page 1 of 1