ਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India)
By Paul C. Jong
()
About this ebook
ਮਸੀਹੀ ਧਰਮ ਵਿੱਚ, ਸਭ ਤੋਂ ਵੱਧ ਚਰਚਿਤ ਸਮੱਸਿਆ “ਪਾਪ ਤੋਂ ਮੁਕਤੀ” ਅਤੇ “ਪਵਿੱਤਰ ਆਤਮਾ ਦਾ ਅੰਦਰ ਵਾਸ ਕਰਨਾ” ਹੈ। ਭਾਵੇਂ ਕਿ, ਇਸ ਗੱਲ ਨੂੰ ਜਾਣਨਾ ਕਿ ਮਸੀਹੀ ਧਰਮ ਵਿੱਚ ਇਹ ਦੋਵੇਂ ਬਹੁਤ ਮਹੱਤਵਪੂਰਨ ਵਿਸ਼ੇ ਹਨ, ਕੁਝ ਲੋਕਾਂ ਦੇ ਕੋਲ ਇਨ੍ਹਾਂ ਦੋਵਾਂ ਦੇ ਬਾਰੇ ਵਧੇਰੇ ਗਿਆਨ ਹੈ। ਸਭ ਤੋਂ ਬੁਰੀ ਗੱਲ ਇਹ ਹੈ ਕਿ, ਅਸੀਂ ਬਾਈਬਲ ਅਧਾਰਿਤ ਕਿਸੇ ਵੀ ਲੇਖ ਦੀ ਗੱਲ ਨਹੀਂ ਕੀਤੀ ਜੋ ਉੱਪਰ ਦਿੱਤੀ ਸਮੱਸਿਆ ਬਾਰੇ ਸਾਨੂੰ ਸਪੱਸ਼ਟ ਤੌਰ ਉੱਤੇ ਸਿਖਾਉਂਦੇ ਹਨ। ਇਸੇ ਤਰ੍ਹਾਂ ਦੇ ਕਈ ਮਸੀਹੀ ਲੇਖਕ ਹਨ ਜੋ ਪਵਿੱਤਰ ਆਤਮਾ ਦੇ ਵਰਦਾਨਾਂ ਜਾਂ ਆਤਮਾ ਨਾਲ ਭਰੇ ਜੀਵਨ ਬਾਰੇ ਲਿਖਦੇ ਹਨ। ਪਰ ਉਸ ਤੋਂ ਵੀ ਕੋਈ ਇਹ ਮੁੱਖ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰਦਾ, “ਇੱਕ ਵਿਸ਼ਵਾਸੀ ਕਿਵੇਂ ਸੱਚਮੁੱਚ ਪਵਿੱਤਰ ਆਤਮਾ ਨੂੰ ਪਾ ਸਕਦਾ ਹੈ?” ਕਿਉਂ? ਹੈਰਾਨ ਕਰਨ ਵਾਲਾ ਸੱਚ ਇਹ ਹੈ ਕਿ ਇਸ ਬਾਰੇ ਵਿਸਥਾਰ ਵਿੱਚ ਨਹੀਂ ਲਿਖਦੇ ਕਿਉਂਕਿ ਉਨ੍ਹਾਂ ਦੇ ਕੋਲ ਇਸ ਬਾਰੇ ਕੋਈ ਗਿਆਨ ਨਹੀਂ ਹੈ। ਜਿਵੇਂ ਕਿ ਹੋਸ਼ੇਆ ਨਬੀ ਨੇ ਕਿਹਾ ਹੈ, “ਮੇਰੀ ਪਰਜਾ ਗਿਆਨ ਬਹੂਣੀ ਨਾਸ਼ ਹੁੰਦੀ ਹੈ,” ਇਨ੍ਹਾ ਦਿਨਾਂ ਵਿੱਚ, ਕੁਝ ਮਸੀਹੀ ਪਵਿੱਤਰ ਆਤਮਾ ਦੀ ਆਸ ਵਿੱਚ ਧਾਰਮਿਕ ਕੱਟੜਵਾਦ ਨਹੀਂ ਹਨ। ਉਹ ਵਿਸ਼ਵਾਸ ਕਰਦਾ ਹੈ ਕਿ ਉਹ ਜਨੂੰਨ ਅਤੇ ਜੋਸ਼ ਦੀ ਸਥਿਤੀ ਵਿੱਚ ਪਹੁੰਚ ਕਰਕੇ ਪਵਿੱਤਰ ਆਤਮਾ ਨੂੰ ਪਾ ਸਕਦਾ ਹੈ। ਪਰ ਇਹ ਕਹਿ ਕੇ ਬਹੁਤ ਕੁਝ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਕਹੇ ਜਾਣ ਵਾਲੇ ਵਿਸ਼ਵਾਸ਼ ਨੇ ਮਸੀਹੀ ਧਰਮ ਨੂੰ ਇੱਕ ਖੋਖਲੇ ਸ਼ਮਨਵਾਦ ਤੱਕ ਘਟਾਉਂਦਾ ਹੈ, ਅਜਿਹੀ ਕੱਟੜਤਾ ਸ਼ੈਤਾਨ ਤੋਂ ਪੈਦਾ ਹੁੰਦੀ ਹੈ। ਲੇਖਕ ਰੈੱਵ. ਪੌਲ ਸੀ. ਜੌਂਗ ਨੇ ਸੱਚ ਦੀ ਘੋਸ਼ਣਾ ਕਰਨ ਦੀ ਹਿੰਮਤ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਵਿਸ਼ੇ ਨੂੰ ਸੰਖੇਪ ਰੂਪ ਵਿੱਚ ਸਮਝਾਇਆ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਆਤਮਿਕ ਲੇਖਕਾਂ ਨੇ ਲੰਮੇ ਸਮੇਂ ਤੋਂ ਟਾਲਿਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ “ਨਵਾਂ ਜਨਮ ਪਾਉਂਣ” ਅਤੇ “ਪਵਿੱਤਰ ਆਤਮਾ ਦਾ ਅੰਦਰ ਵਾਸ ਕਰਨ” ਦੇ ਅਰਥ ਨੂੰ ਸਮਝਾਇਆ ਹੈ ਅਤੇ ਦੋ ਪ੍ਰਮੁੱਖ ਸੰਕਲਪਾਂ ਵਿਚਕਾਰ ਅਰਥ ਅੰਤਰ ਸਬੰਧਾਂ ਦੀ ਵਿਆਖਿਆ ਕਰਦਾ ਹੈ। ਫਿਰ ਉਹ ਆਤਮਾ ਦੇ ਸੰਬਧਿਤ ਵੇਰਵੇ ਨੂੰ ਪੂਰੀ ਰੀਤੀ ਨਾਲ ਸਮਝਾਉਂਦਾ ਹੈ, “ਆਤਮਾ ਨੂੰ ਕਿਵੇਂ ਪਛਾਣੇ” ਤੋਂ ਲੈ ਕੇ “ਪਵਿੱਤਰ ਆਤਮਾ ਨਾਲ ਭਰਪੂਰ ਜੀਵਨ ਦੇ ਮਾਰਗ” ਤੱਕ, ਪਵਿੱਤਰ ਆਤਮਾ ਦੇ ਬਾਰੇ ਵਿੱਚ ਵਰਣਨ ਦੀ ਪੂਰੀ ਲੜੀ ਨੂੰ ਚਲਾਉਂਦਾ ਹੈ। ਵਧੇਰੇ ਜਾਣਕਾਰੀ ਲਈ, ਲੇਖਕ ਤੁਹਾਨੂੰ ਇਸ ਵੇਬ ਪੇਜ ਉੱਤੇ ਪੋਸਟ ਕੀਤੀ ਗਈ ਇਸ ਕਿਤਾਬ ਦੀ ਸੂਚੀ ਦੀ ਜਾਂਚ ਕਰਨ ਦੀ ਸਲਾਹ ਦਿੰਦਾ ਹੈ।
Related to ਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India)
Related ebooks
ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India) Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5ਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I) Rating: 0 out of 5 stars0 ratingsਯਿਸੂ ਦਾ ਲਹੂ ਲਹੂ ਦੀ ਸਮਰੱਥ Rating: 4 out of 5 stars4/5ਗੁਆਉਣਾਦੁੱਖਤਿਆਗਅਤੇ ਮੌਤ Rating: 0 out of 5 stars0 ratingsਮਸਹ ਨੂੰ ਫੜਨਾ Rating: 0 out of 5 stars0 ratingsਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (II) Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਉਹ ਜੋ ਅਣਜਾਨ ਹਨ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। Rating: 0 out of 5 stars0 ratingsਮਸਹ ਦੇ ਲਈ ਕਦਮ Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਸੁਣਨ ਦੀ ਕਲਾ Rating: 0 out of 5 stars0 ratingsਕਲੀਸੀਆ ਦੀ ਉਨਤੀ Rating: 0 out of 5 stars0 ratingsਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ Rating: 0 out of 5 stars0 ratingsਮਾਨਵ ਧਰਮ (In Punjabi) Rating: 0 out of 5 stars0 ratingsਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਸੇਵਕਾਈ ਲਈ ਨੈਤਿਕਤਾ Rating: 0 out of 5 stars0 ratings
Reviews for ਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India)
0 ratings0 reviews
Book preview
ਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India) - Paul C. Jong
ਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ।
ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ
Smashwords Edition
Copyright 2023 by Hephzibah Publishing House
ਸਾਰੇ ਅਧਿਕਾਰ ਰਾਖਵੇਂ ਹਨ। ਇਸ ਪ੍ਰਕਾਸ਼ਨ ਦਾ ਕੋਈ ਹਿੱਸਾ ਲੇਖਕ ਦੀ ਲਿਖਿਤ ਆਗਿਆ ਦੇ ਬਿਨ੍ਹਾਂ ਕਿਸੇ ਵੀ ਰੂਪ ਵਿੱਚ ਜਿਵੇਂ ਕਿ -ਇਲੈਕਟ੍ਰੋਨਿਕ, ਮਕੈਨੀਕਲ, ਫੋਟੋਕਾਪੀ, ਰਿਕਾਡਿੰਗ, ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।
ਇਸ ਕਿਤਾਬ ਵਿੱਚ ਦਰਜ ਕੀਤੇ ਗਏ ਵਚਨ BSI ਪੰਜਾਬੀ ਬਾਈਬਲ ਵਿੱਚੋਂ ਲਏ ਗਏ ਹਨ।
ISBN 978-89-6532-254-2
Design by Min-soo Kim
Illustration by Young-ae Kim
Printed in Korea
Hephzibah Publishing House
A Ministry of THE NEW LIFE MISSION
Seoul, Korea
ਧੰਨਵਾਦ ਦੇ ਸ਼ਬਦ
ਮੈਂ ਉਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਸਾਨੂੰ ਸ਼ੈਤਾਨ ਦੇ ਘੁਸਰ-ਮੁਸਰ ਅਤੇ ਦਬਾਅ ਤੋਂ ਬਚਾਇਆ ਹੈ ਅਤੇ ਮੈਂ ਆਪਣੇ ਦਿਲ ਦੀ ਗਹਿਰਾਈ ਤੋਂ ਹੇਠਾਂ ਦਿੱਤੇ ਸੇਵਾਦਾਰਾਂ ਅਤੇ ਸਾਰੇ ਸੰਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।
ਰੈੱਵ. ਜੌਨ ਸ਼ਿਨ
ਹਿਊਨ-ਏਹ ਚੋਈ
ਸੰਗ-ਮੀਨ ਲੀ
ਰੌਸ ਵੋਲੇਸ
ਐਂਥਨੀ ਬੈਂਕਸ
ਇਹ ਪੁਸਤਕ ਮੇਰੇ ਵੱਲੋਂ ਪਹਿਲਾਂ ਪ੍ਰਕਾਸ਼ਿਤ ਕੀਤੀਆਂ ਦੋ ਪੁਸਤਕਾਂ ਦੀ ਲੜੀ ਦਾ ਹਿੱਸਾ ਹੈ। ਦੁਬਾਰਾ ਫਿਰ, ਮੈਂ ਪਵਿੱਤਰ ਆਤਮਾ ਦੇ ਕੰਮਾਂ ਨੂੰ ਸਾਬਿਤ ਕਰਨ ਦੀ ਕੌਸ਼ਿਸ਼ ਕੀਤੀ ਹੈ ਅਤੇ ਬਾਈਬਲ ਦੇ ਦ੍ਰਿਸ਼ਟੀਕੌਣ ਨਾਲ ਸ਼ੈਤਾਨ ਨੂੰ ਸਪੱਸ਼ਟ ਤੌਰ ਉੱਤੇ ਬੇਨਕਾਬ ਕਰਨ ਦੀ ਕੌਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਇਹ ਕਿਤਾਬ ਦੁਨੀਆਂ ਭਰ ਦੇ ਮਸੀਹੀਆਂ ਦੁਆਰਾ ਅਤੇ ਸ਼ੈਤਾਨ ਦੁਆਰਾ ਧੌਖੇ ਵਿੱਚ ਆਏ ਲੋਕਾਂ ਦੁਆਰਾ ਪੜ੍ਹੀ ਜਾਵੇਗੀ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਸੇਵਕ ਅਤੇ ਆਮ ਵਿਸ਼ਵਾਸੀ ਵੀ ਇਸ ਸਚਾਈ ਨੂੰ ਜਾਣਨ ਕਿ ਅੱਜ ਵੀ ਮਸੀਹਤ ਵਿੱਚ ਸ਼ੈਤਾਨ ਦੇ ਕੰਮ ਮੌਦਜ਼ੂ ਹਨ।
ਇੱਕ ਸਮਾਂ ਸੀ ਜਦੋਂ ਮੈਂ ਸ਼ੈਤਾਨ ਦੁਆਰਾ ਧੌਖਾ ਖਾਣ ਤੋਂ ਬਾਅਦ ਮੁਸੀਬਤ ਵਿੱਚ ਪੈ ਗਿਆ ਅਤੇ ਸ਼ੈਤਾਨ ਖ਼ੁਦ ਯਿਸੂ ਹੈ ਇਹ ਦਿਖਾਵਾ ਕਰਦਾ ਸੀ। ਪਰ ਪਰਮੇਸ਼ੁਰ ਨੇ ਮੈਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਕੇ ਸ਼ੈਤਾਨ ਦੇ ਇਸ ਝੂਠ ਅਤੇ ਦੁੱਖ ਤੋਂ ਬਚਾਇਆ। ਇਸ ਲਈ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਮੈਨੂੰ ਆਪਣਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਕਿ ਸ਼ੈਤਾਨ ਕਿਸ ਤਰ੍ਹਾਂ ਯਿਸੂ ਦੇ ਨਾਮ ਵਿੱਚ ਆਪਣਾ ਕੰਮ ਕਰਦਾ ਹੈ ਮੈਂ ਇਸ ਗੱਲ ਨੂੰ ਪ੍ਰਗਟ ਕਰ ਸਕਾਂ। ਇਹ ਕਿਤਾਬ ਉਨ੍ਹਾਂ ਲਈ ਹੈ ਜੋ ਝੂਠੇ ਵਿਸ਼ਵਾਸ ਦੇ ਕਾਰਨ ਦੁੱਖ ਝੱਲਦੇ ਹਨ, ਜਿਵੇਂ ਕਿ ਮੈਂ ਪਹਿਲਾਂ ਸੀ। ਸਾਰੀ ਮਹਿਮਾ ਪਰਮੇਸ਼ੁਰ ਨੂੰ ਮਿਲੇ…
PAUL C. JONG
ਭੂਮਿਕਾ
ਸੰਸਾਰ ਦੇ ਮਸੀਹੀ ਵਿਸ਼ਵਾਸ ਨੂੰ ਬਦਲਿਆ ਜਾਣਾ ਚਾਹੀਦਾ ਹੈ। ਮਸੀਹਤ ਵਿੱਚ, ਸਭ ਤੋਂ ਵੱਧ ਵਿਚਾਰੀਆਂ ਗਈਆਂ ਸਮੱਸਿਆਵਾਂ ਪਾਪ ਤੋਂ ਮੁਕਤੀ
ਅਤੇ ਅੰਦਰ ਪਵਿੱਤਰ ਆਤਮਾ ਦਾ ਹੋਣਾ
ਹਨ। ਹਾਲਾਂਕਿ ਇਹ ਮਸੀਹਤ ਦੇ ਦੋ ਮਹੱਤਵਪੂਰਨ ਥੀਮ ਹਨ, ਸਿਰਫ਼ ਕੁਝ ਲੋਕਾਂ ਨੂੰ ਇਸਦਾ ਸਪੱਸ਼ਟ ਗਿਆਨ ਹੈ। ਲੋਕ, ਮੁਕਤੀ ਅਤੇ ਪਵਿੱਤਰ ਆਤਮਾ ਬਾਰੇ ਬਾਈਬਲ ਦੇ ਗਿਆਨ ਤੋਂ ਅਣਜਾਣ ਹੋਣ ਦੇ ਬਾਵਜੂਦ, ਇਹ ਕਹਿਣ ਦੀ ਹਿੰਮਤ ਕਰਦੇ ਹਨ ਕਿ ਉਹ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਸਾਡੇ ਵਿੱਚੋਂ ਉਨ੍ਹਾਂ ਨੂੰ ਚੁਣਿਆ ਹੈ, ਜਿਨ੍ਹਾਂ ਨੂੰ ਪਵਿੱਤਰ ਆਤਮਾ ਬਾਰੇ ਇਹ ਕਿਤਾਬ ਲਿਖਣ ਲਈ ਪਵਿੱਤਰ ਆਤਮਾ ਮਿਲਿਆ ਹੈ ਤਾਂ ਜੋ ਲੋਕ ਇਸ ਬਾਰੇ ਆਪਣੇ ਪ੍ਰਸ਼ਨਾਂ ਦੇ ਉੱਤਰ ਲੱਭ ਸਕਣ।
ਮੈਨੂੰ ਇੱਕ ਵਾਰ ਬਿਵਸਥਾ ਦੁਆਰਾ ਬੰਨ੍ਹੇ ਜਾਣ ਦੀ ਭਾਵਨਾ ਦਾ ਸਾਹਮਣਾ ਕਰਨਾ ਪਿਆ, ਭਾਵੇਂ ਮੈਂ ਯਿਸੂ ਤੇ ਵਿਸ਼ਵਾਸ ਕਰਦਾ ਸੀ। ਹਾਲਾਂਕਿ, ਪਰਮੇਸ਼ੁਰ ਨੇ ਮੈਨੂੰ ਪਾਣੀ ਅਤੇ ਆਤਮਾ ਦੀ ਸੁੰਦਰ ਖੁਸ਼ਖ਼ਬਰੀ ਦਾ ਅਹਿਸਾਸ ਕਰਵਾਇਆ ਅਤੇ ਮੈਨੂੰ ਪਵਿੱਤਰ ਆਤਮਾ ਦੀ ਦਾਤ ਦਿੱਤੀ। ਪਿੱਛਲੇ ਕੁਝ ਸਾਲਾਂ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ, ਪਰ ਉਹ ਲੋਕ ਜੋ ਜਾਣਦੇ ਹਨ ਕਿ ਪਵਿੱਤਰ ਆਤਮਾ ਕਿਵੇਂ ਪ੍ਰਾਪਤ ਕਰਨਾ ਹੈ, ਇੰਨੇ ਘੱਟ ਹਨ ਕਿ ਮੈਂ ਪਵਿੱਤਰ ਬਾਈਬਲ ਦੇ ਅਨੁਸਾਰ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਸਹੀ ਤਰੀਕੇ ਬਾਰੇ ਲਿਖਣ ਦਾ ਫੈਸਲਾ ਕੀਤਾ।
ਇਸ ਕਿਤਾਬ ਵਿੱਚ, ਸੁੰਦਰ ਖੁਸ਼ਖ਼ਬਰੀ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਹਵਾਲਾ ਦਿੰਦੀ ਹੈ, ਜੋ ਸਾਨੂੰ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਆਗਿਆ ਦਿੰਦੀ ਹੈ।
ਕੀ ਤੁਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਜਾਣਦੇ ਹੋ, ਜੋ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਸਕਦੀ ਹੈ? ਜੇ ਤੁਸੀਂ ਸੱਚਮੁੱਚ ਪਵਿੱਤਰ ਆਤਮਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਦਾ ਸੱਚਾ ਅਤੇ ਸਹੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਕਿਹੜੀਆਂ ਯੋਗਤਾਵਾਂ ਦੀ ਲੌੜ ਹੈ? ਇਹ ਖ਼ੁਦ ਨੂੰ ਸੁੰਦਰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨਾਲ ਸ਼ੁੱਧ ਕਰਨਾ ਹੈ। ਅਜਿਹਾ ਕਰਨ ਵਿੱਚ ਤੁਹਾਡੀ ਮਦਦ ਦੇ ਤੌਰ ਤੇ ਮੈਂ ਤੁਹਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਸਹੀ ਗਿਆਨ ਦੇਣਾ ਚਾਹੁੰਦਾ ਹਾਂ। ਜਦੋਂ ਤੁਸੀਂ ਇਸ ਗਿਆਨ ਨੂੰ ਸਵੀਕਾਰ ਕਰਦੇ ਹੋ ਤਾਂ ਹੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਵੇਗਾ।
ਬਾਈਬਲ ਵਿੱਚ ਦਰਸਾਏ ਗਏ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਡਾਇਨਾਮਾਈਟ ਵਰਗੀ ਸ਼ਕਤੀ ਹੈ। ਜਦੋਂ ਡਾਇਨਾਮਾਈਟ ਫਟਦਾ ਹੈ, ਤਾਂ ਇੱਕ ਪੂਰੀ ਇਮਾਰਤ ਨੂੰ ਢਾਹਿਆ ਜਾ ਸਕਦਾ ਹੈ। ਇਸੇ ਤਰ੍ਹਾਂ ਖੁਸ਼ਖ਼ਬਰੀ ਵਿਸ਼ਵਾਸੀਆਂ ਦੇ ਸਾਰੇ ਪਾਪਾਂ ਨੂੰ ਇੱਕੋ ਵਾਰ ਵਿੱਚ ਹਮੇਸ਼ਾਂ ਲਈ ਦੂਰ ਕਰਦੀ ਹੈ। ਜੇ ਤੁਸੀਂ ਇਸ ਸਚਾਈ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਜ਼ਰੂਰ ਪਵਿੱਤਰ ਆਤਮਾ ਪ੍ਰਾਪਤ ਕਰੋਗੇ। ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਾ ਗਿਆਨ, ਜੋ ਪ੍ਰਭੂ ਨੇ ਸਾਰੀ ਮਨੁੱਖਜਾਤੀ ਨੂੰ ਦਿੱਤਾ ਹੈ, ਤੁਹਾਡੇ ਲਈ ਪਵਿੱਤਰ ਆਤਮਾ ਦੀ ਬਰਕਤ ਲੈ ਕੇ ਆਇਆ ਹੈ। ਤੁਸੀਂ ਬਾਅਦ ਵਿੱਚ ਮੇਰੀਆਂ ਲਿਖਤਾਂ ਵਿੱਚ ਹੋਰ ਸੁੰਦਰ ਖੁਸ਼ਖ਼ਬਰੀ ਸਿੱਖੋਗੇ। ਇਸ ਤੋਂ ਇਲਾਵਾ, ਪਵਿੱਤਰ ਆਤਮਾ ਨਾਲ ਤੁਸੀਂ ਉਸਦੇ ਚੇਲੇ ਦੇ ਰੂਪ ਵਿੱਚ ਜੀਓਗੇ। ਤੁਸੀਂ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਜਾਣਦੇ ਅਤੇ ਵਿਸ਼ਵਾਸ ਕਰਦੇ ਹੋ, ਤੁਸੀਂ ਇੱਕ ਸ਼ਾਂਤੀਪੂਰਨ ਅਤੇ ਅਨੰਦਮਈ ਜੀਵਨ ਬਤੀਤ ਕਰੋਗੇ, ਤੁਹਾਡੇ ਅੰਦਰ ਪਵਿੱਤਰ ਆਤਮਾ ਹੋਣ ਲਈ ਜੀਵਿਤ ਪਰਮੇਸ਼ੁਰ ਦਾ ਧੰਨਵਾਦ ਕਰੋ।
ਸਮਕਾਲੀਨ ਸਮਾਜ ਵਿੱਚ, ਜ਼ਿਆਦਾਤਰ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੀ ਸਚਾਈ ਤੋਂ ਇਨਕਾਰ ਕਰਦੇ ਹਨ ਅਤੇ ਝੂਠੇ ਪ੍ਰਚਾਰਕਾਂ ਦੁਆਰਾ ਉਹਨਾਂ ਨੂੰ ਦਿੱਤੇ ਗਏ ਝੂਠੇ ਭਰਮਾਂ ਦੇ ਅਧੀਨ ਦੁੱਖ ਭੋਗਦੇ ਹਨ। ਇਹ ਲੋਕ ਬੇਦਾਰੀ ਦੀਆਂ ਸਭਾਵਾਂ
ਵਿੱਚ ਇਕੱਠੇ ਹੁੰਦੇ ਹਨ ਅਤੇ ਸਟੇਜ ਉੱਤੇ ਪ੍ਰਚਾਰਕਾਂ ਦੇ ਰੂਪ ਵਿੱਚ ਤਾੜੀਆਂ ਵਜਾਉਂਦੇ ਹਨ ਅਤੇ ਖੁਸ਼ੀ ਮਨਾਉਂਦੇ ਹਨ, ਉੱਚੀ-ਉੱਚੀ ਭਜਨ ਗਾਉਂਦੇ ਹਨ ਅਤੇ ਲੋਕਾਂ ਨੂੰ ਤੌਬਾ ਕਰਨ ਦੀ ਤਾਕੀਦ ਕਰਦੇ ਹਨ। ਇਨ੍ਹਾਂ ਇਕੱਠਾਂ ਵਿੱਚ, ਜਿਸ ਨਾਲ ਕਈ ਵਾਰ ਕੱਟੜਤਾ ਵਾਲਾ ਮਾਹੌਲ ਬਣ ਜਾਂਦਾ ਹੈ, ਲੋਕ ਤਿੰਨ ਵਾਰ ਪ੍ਰਭੂ!
ਕਹਿੰਦੇ ਅਤੇ ਚੀਕਦੇ ਹਨ ਅਤੇ ਪਰਮੇਸ਼ੁਰ ਤੋਂ ਪਵਿੱਤਰ ਆਤਮਾ ਦੀ ਸੰਪੂਰਨਤਾ ਮੰਗਦੇ ਹਨ ਜਦੋਂ ਤੱਕ ਉਨ੍ਹਾਂ ਦੀ ਅਵਾਜ਼ ਟੁੱਟ ਨਹੀਂ ਜਾਂਦੀ।
ਅਜਿਹੀਆਂ ਮੀਟਿੰਗਾਂ ਵਿੱਚ ਹਾਜ਼ਰ ਹੋਣ ਵਾਲੇ ਲੋਕ ਪ੍ਰਾਰਥਨਾ ਕਰਨ ਦੀ ਬਜਾਏ ਰੌਂਦੇ ਹਨ। ਜਦੋਂ ਮਾਹੌਲ ਆਪਣੇ ਸਿਖਰ ਉੱਤੇ ਪਹੁੰਚਦਾ ਹੈ, ਲੋਕ ਚੀਕਦੇ ਹਨ ਅਤੇ ਹਰ ਕੋਨੇ ਵਿੱਚ ਬੇਹੌਸ਼ ਹੋ ਕੇ ਡਿੱਗ ਜਾਂਦੇ ਹਨ। ਹਾਲਾਂਕਿ, ਸਟੇਜ ਊੱਤੇ ਖੜ੍ਹਾ ਪ੍ਰਚਾਰਕ ਮਾਇਕ ਨੂੰ ਆਪਣੇ ਬੁੱਲ੍ਹਾਂ ਉੱਤੇ ਰੱਖਦਾ ਹੈ ਅਤੇ ਹਵਾ ਦੀ ਅਵਾਜ਼ ਕਰਦਾ ਹੈ ਜਦੋਂ ਕਿ ਉਹ ਲੋਕਾਂ ਦਾ ਧਾਰਮਿਕ ਕੱਟੜਤਾ ਵਿੱਚ ਡੂੰਘੇ ਮਾਰਗ-ਦਰਸ਼ਨ ਕਰਦਾ ਹੈ। ਉਹ ਇੱਕ ਅਣਜਾਣ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹੈ ਅਤੇ ਲੋਕਾਂ ਦੇ ਸਿਰਾਂ 'ਤੇ ਹੱਥ ਰੱਖਣ ਲਈ ਸਟੇਜ ਤੋਂ ਛਾਲ ਮਾਰਦਾ ਹੈ। ਕੁਝ ਲੋਕ ਅਜੀਬ ਭਾਸ਼ਾ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਕੁਝ ਲੋਕਾਂ ਨੂੰ ਗੰਭੀਰ ਦੌਰੇ ਪੈਂਦੇ ਹਨ ਅਤੇ ਉਹ ਬੇਹੌਸ਼ ਹੁੰਦੇ ਹਨ।
ਫਿਰ ਸਾਰੀ ਉਤੇਜਨਾ, ਡਰ, ਜਨੂੰਨ ਅਤੇ ਇੱਛਾਵਾਂ ਦੇ ਵਿਚਕਾਰ, ਭੀੜ ਇੱਕ ਅਸੰਗਤ ਭਾਸ਼ਾ (ਜਿਸ ਨੂੰ ਪਰਾਈ ਭਾਸ਼ਾ ਕਿਹਾ ਜਾਂਦਾ ਹੈ) ਵਿੱਚ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦੀ ਹੈ ਜਦੋਂ ਤੱਕ ਕਿ ਉਹ ਥੱਕ ਨਹੀਂ ਜਾਂਦੇ। ਉਹ ਸਰੀਰਿਕ ਕੜਵੱਲ ਮਹਿਸੂਸ ਕਰਦੇ ਹਨ, ਜਿਵੇਂ ਕਿ ਕੋਈ ਦੁਸ਼ਟ-ਆਤਮਾ ਉਨ੍ਹਾਂ ਦੇ ਸਰੀਰ ਵਿੱਚ ਦਾਖ਼ਲ ਹੋ ਗਿਆ ਹੈ। ਅਜਿਹੀ ਉਤੇਜਨਾ ਅਤੇ ਉਦਾਸੀ ਕੁਝ ਲੋਕਾਂ ਨੂੰ ਵਿਵਹਾਰਿਕ ਤੌਰ ਤੇ ਪਾਗਲ ਬਣਾਉਂਦੀ ਹੈ। ਅਸੀਂ ਇਹਨਾਂ ਘਟਨਾਵਾਂ ਨੂੰ ਸਮੂਹਿਕ ਜਨੂੰਨ ਦੇ ਲੱਛਣ
ਕਹਿ ਸਕਦੇ ਹਾਂ।
ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਉਮੀਦ ਵਿੱਚ, ਬਹੁਤ ਸਾਰੇ ਲੋਕ ਇਸ ਧਾਰਮਿਕ ਕੱਟੜਤਾ ਵਿੱਚ ਖਿੱਚੇ ਜਾਂਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਉਹ ਜਨੂੰਨ ਦੀ ਅਵਸਥਾ ਵਿੱਚ ਪਹੁੰਚ ਕੇ ਪਵਿੱਤਰ ਆਤਮਾ ਦੀ ਪ੍ਰਾਪਤੀ ਕਰਨਗੇ। ਪਰ ਇਸ ਕਿਸਮ ਦੀ ਕੱਟੜਤਾ ਸ਼ੈਤਾਨ ਤੋਂ ਪੈਦਾ ਹੁੰਦੀ ਹੈ।
ਇਹ ਧਾਰਮਿਕ ਕੱਟੜਪੰਥੀ ਪਵਿੱਤਰ ਆਤਮਾ ਪ੍ਰਾਪਤ ਕਰਨ ਬਾਰੇ ਅਤੇ ਪਰਮੇਸ਼ੁਰ ਦੇ ਵਚਨਾਂ ਵਿੱਚ ਦਿਲਚਸਪੀ ਨਹੀਂ ਰੱਖਦੇ। ਇਸ ਦੀ ਬਜਾਇ, ਉਹ ਆਪਣੇ ਸਰੀਰਿਕ ਤਜ਼ਰਬਿਆਂ ਅਤੇ ਝੂਠੇ ਪ੍ਰਚਾਰਕਾਂ ਦੀਆਂ ਸਿੱਖਿਆਵਾਂ ਉੱਤੇ ਭਰੋਸਾ ਕਰਦੇ ਹਨ।
ਇਹਨਾਂ ਅਭਿਆਸਾਂ ਅਤੇ ਇਹਨਾਂ ਵਰਗੇ ਹੋਰ ਬਹੁਤ ਸਾਰੇ ਅਭਿਆਸਾਂ ਦੀ ਜਾਂਚ ਕਰਦੇ ਹੋਏ, ਅਸੀਂ ਦੇਖ ਸਕਦੇ ਹਾਂ ਕਿ ਸਮਕਾਲੀਨ ਮਸੀਹਤ ਨੂੰ ਇੱਕ ਬਿਮਾਰੀ ਲੱਗ ਗਈ ਹੈ, ਜਿਸਨੂੰ ਪੰਤੇਕੁਸਤ-ਕ੍ਰਿਸ਼ਮੈਟਿਕ ਅੰਦੋਲਨ
ਜਾਂ ਨਿਊ-ਪੰਤੇਕੁਸਤਵਾਦ
ਵਜੋਂ ਦਰਸਾਇਆ ਜਾ ਸਕਦਾ ਹੈ, ਜੋ ਕਿ ਇੱਕ ਪ੍ਰਾਚੀਨ ਸ਼ਮਨਵਾਦ ਤੋਂ ਆਇਆ ਹੈ। ਉਨ੍ਹਾਂ ਨੂੰ ਇਹ ਕੱਟੜਤਾ ਦਾ ਰੋਗ ਕਿਉਂ ਲੱਗ ਗਿਆ ਹੈ? ਕਿਉਂਕਿ ਉਹਨਾਂ ਨੇ ਇਸ ਸਚਾਈ ਨੂੰ ਰੱਦ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੇਵਲ ਪਾਣੀ ਅਤੇ ਆਤਮਾ ਦੀ ਸੁੰਦਰ ਖੁਸ਼ਖ਼ਬਰੀ ਤੇ ਵਿਸ਼ਵਾਸ ਕਰਕੇ ਪਵਿੱਤਰ ਆਤਮਾ ਪ੍ਰਾਪਤ ਕਰਨਾ ਚਾਹੀਦਾ ਹੈ।
ਪਾਣੀ ਅਤੇ ਆਤਮਾ ਦੀ ਸੱਚੀ ਖੁਸ਼ਖ਼ਬਰੀ ਉਸ ਬਪਤਿਸਮੇ ਦੁਆਰਾ ਪੂਰੀ ਹੁੰਦੀ ਹੈ ਜੋ ਯਿਸੂ ਨੇ ਯੂਹੰਨਾ ਦੁਆਰਾ ਲਿਆ ਸੀ ਅਤੇ ਸਲੀਬ ਉੱਤੇ ਆਪਣੇ ਲਹੂ ਦੁਆਰਾ ਪੂਰਾ ਕੀਤਾ ਸੀ। ਅਜਿਹੀ ਕੱਟੜਤਾ ਤੇ ਵਿਸ਼ਵਾਸ ਕਰਨ ਵਾਲੇ ਇਸ ਗ਼ਲਤ ਵਿਸ਼ਵਾਸ ਦੇ ਅਧੀਨ ਹਨ ਕਿ ਉਹ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਕੀਤੇ ਬਿਨ੍ਹਾਂ ਪਵਿੱਤਰ ਆਤਮਾ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦਾ ਅਖੌਤੀ ਵਿਸ਼ਵਾਸ ਮਸੀਹਤ ਨੂੰ ਸਿਰਫ਼ ਸ਼ਮਨਵਾਦੀ ਧਰਮ ਵਿੱਚ ਬਦਲ ਦਿੰਦਾ ਹੈ। ਅੱਜ, ਇਸ ਕਿਸਮ ਦੀਆਂ ਧਾਰਮਿਕ ਲਹਿਰਾਂ ਦੁਨੀਆਂ ਭਰ ਵਿੱਚ ਫੈਲ ਰਹੀਆਂ ਹਨ ਅਤੇ ਬਹੁਤ ਸਾਰੇ ਮਸੀਹੀ ਉਲਝਣ ਵਿੱਚ ਹਨ ਕਿਉਂਕਿ ਉਹ ਪਵਿੱਤਰ ਆਤਮਾ ਅਤੇ ਦੁਸ਼ਟ-ਆਤਮਾ ਦੇ ਕੰਮ ਵਿੱਚ ਅੰਤਰ ਨਹੀਂ ਦੱਸ ਸਕਦੇ ਹਨ।
ਪਵਿੱਤਰ ਆਤਮਾ ਕਿਸ ਵਿੱਚ ਵੱਸਦਾ ਹੈ?
ਇਹ ਇੱਕ ਅਜਿਹਾ ਸਵਾਲ ਹੈ ਜਿਸ ਦੇ ਉੱਤਰ ਦੀ ਲੰਬੇ ਸਮੇਂ ਤੋਂ ਦੁਨੀਆਂ ਭਰ ਦੇ ਸੇਵਕਾਂ ਅਤੇ ਧਾਰਮਿਕ ਖੋਜਕਰਤਾਵਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ। ਨਤੀਜ਼ੇ ਵਜੋਂ, ਬਹੁਤ ਸਾਰੇ ਲੋਕਾਂ ਨੇ ਆਪਣੇ ਗਿਆਨ ਨੂੰ ਵਧਾਉਣ ਅਤੇ ਇਸ ਨੂੰ ਸਮਝਣ ਦੀ ਕੌਸ਼ਿਸ਼ ਕੀਤੀ ਹੈ, ਜਿਸ ਨੇ ਲੋਕਾਂ ਨੂੰ ਸਿਰਫ਼ ਉਲਝਣ ਵਿੱਚ ਪਾ ਦਿੱਤਾ ਹੈ ਅਤੇ ਉਹਨਾਂ ਨੂੰ ਅੰਧ-ਵਿਸ਼ਵਾਸਾਂ ਦਾ ਸ਼ਿਕਾਰ ਬਣਾਇਆ ਹੈ। ਇਹ ਸਮੱਸਿਆ 19ਵੀਂ ਸਦੀ ਦੇ ਸ਼ੁਰੂ ਵਿੱਚ ਪੰਤੇਕੁਸਤ-ਕ੍ਰਿਸ਼ਮਈ ਲਹਿਰ ਦੇ ਵਿਕਾਸ ਨਾਲ ਸ਼ੁਰੂ ਹੋਈ ਸੀ। ਇਹ ਅੰਦੋਲਨ ਪੂਰੀ ਦੁਨੀਆਂ ਵਿੱਚ ਫੈਲ ਗਿਆ ਪਰ ਇਹ ਦੁਸ਼ਟ-ਆਤਮਾਵਾਂ ਅਤੇ ਫਰਿੰਜ ਸਮੂਹਾਂ ਦਾ ਕੰਮ ਸੀ, ਜੋ ਗ਼ਲਤੀ ਨਾਲ ਆਪਣੇ ਆਪ ਨੂੰ ਮਸੀਹੀ ਮੰਨਦੇ ਸਨ।
ਦੁਨੀਆਂ ਭਰ ਦੇ ਮਸੀਹੀਆਂ ਨੂੰ ਆਪਣੇ ਸ਼ਬਦਾਂ ਵੱਲ ਵਾਪਿਸ ਆਉਣਾ ਚਾਹੀਦਾ ਹੈ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਆਪਣੇ ਸਵਾਲਾਂ ਦੇ ਉੱਤਰ ਲੱਭਣੇ ਚਾਹੀਦੇ ਹਨ। ਸੱਚੇ ਮਸੀਹੀਆਂ ਦੀ ਮਦਦ ਕਰਨ ਲਈ, ਮੈਂ ਸ਼ੁਰੂਆਤੀ ਚਰਚ ਦੇ ਸਮੇਂ ਵਿੱਚ ਪਵਿੱਤਰ ਆਤਮਾ ਦੇ ਕੰਮ ਦੀ ਵਿਆਖਿਆ ਕਰਾਂਗਾ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ
ਅਤੇ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਰੱਖਣ
ਵਿਚਕਾਰ ਸਬੰਧ ਦੀ ਭੂਮਿਕਾ ਵੀ ਦੇਵਾਂਗਾ।
ਸਭ ਤੋਂ ਵੱਧ, ਮੈਂ ਉਨ੍ਹਾਂ ਲੋਕਾਂ ਵਿੱਚ ਪਵਿੱਤਰ ਆਤਮਾ ਦੇ ਨਿਵਾਸ ਦੇ ਸੰਕਲਪ ਦੀ ਵਿਆਖਿਆ ਕਰਾਂਗਾ ਜੋ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸਦੇ ਲਹੂ
ਤੇ ਵਿਸ਼ਵਾਸ ਕਰਦੇ ਹਨ।
ਅੱਜ, ਜ਼ਿਆਦਾਤਰ ਮਸੀਹੀ ਪਵਿੱਤਰ ਆਤਮਾ ਦੇ ਨਿਵਾਸ ਦੀ ਇਸ ਮਹੱਤਵਪੂਰਨ ਧਾਰਨਾ ਨੂੰ ਗ਼ਲਤ ਸਮਝਦੇ ਹਨ। ਉਹ ਪੱਕਾ ਵਿਸ਼ਵਾਸ ਕਰਦੇ ਹਨ ਕਿ ਜਿਨ੍ਹਾਂ ਦੇ ਪਾਪ ਮਾਫ਼ ਨਹੀਂ ਕੀਤੇ ਗਏ ਹਨ, ਉਹ ਵੀ ਪਵਿੱਤਰ ਆਤਮਾ ਪ੍ਰਾਪਤ ਕਰ ਸਕਦੇ ਹਨ। ਬਾਈਬਲ ਦੇ ਅਨੁਸਾਰ ਪਵਿੱਤਰ ਆਤਮਾ ਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵਚਨਾਂ ਤੇ ਵਿਸ਼ਵਾਸ ਕੀਤੇ ਬਿਨ੍ਹਾਂ ਨਹੀਂ ਪਾਇਆ ਜਾ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਿਰਫ਼ ਯਿਸੂ ਤੇ ਵਿਸ਼ਵਾਸ ਕਰਨਾ, ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਕੀਤੇ ਬਿਨ੍ਹਾਂ, ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਕਰਨ ਦੇ ਯੋਗ ਬਣਾਵੇਗਾ।
ਸਾਨੂੰ ਇਹ ਪਤਾ ਲਗਾਉਣ ਲਈ ਪਰਮੇਸ਼ੁਰ ਦੇ ਵਚਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਕਿ ਕੀ ਸਾਡੇ ਅੰਦਰ ਦਾ ਆਤਮਾ ਪਵਿੱਤਰ ਆਤਮਾ ਹੈ ਜਾਂ ਇੱਕ ਦੁਸ਼ਟ ਆਤਮਾ ਅਤੇ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਪਵਿੱਤਰ ਆਤਮਾ ਪਾਪੀਆਂ ਦੇ ਅੰਦਰ ਵੀ ਨਿਵਾਸ ਕਰ ਸਕਦਾ ਹੈ। ਤੁਹਾਨੂੰ ਕੀ ਲੱਗਦਾ ਹੈ? ਜੇ ਤੁਸੀਂ ਯਿਸੂ ਤੇ ਵਿਸ਼ਵਾਸ ਕਰਨ ਦੇ ਬਾਵਜੂਦ ਪਾਪ ਕਰਦੇ ਹੋ, ਤਾਂ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸਦਾ ਹੈ? ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਅੰਦਰ ਦਾ ਆਤਮਾ ਪਵਿੱਤਰ ਆਤਮਾ ਹੈ?
ਤੁਹਾਨੂੰ ਇਸ ਸਚਾਈ ਨੂੰ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਪਵਿੱਤਰ ਆਤਮਾ ਨੂੰ ਤੁਹਾਡੇ ਅੰਦਰ ਰਹਿਣ ਦੀ ਇਜਾਜ਼ਤ ਤਦ ਹੀ ਦਿੰਦਾ ਹੈ, ਜੇਕਰ ਤੁਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਰੱਖਦੇ ਹੋ। ਇਸ ਲਈ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਆਪਣੇ ਪੂਰੇ ਦਿਲ ਨਾਲ ਜਾਣਨਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪੂਰੇ ਯਕੀਨ ਨਾਲ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਹ ਸੱਚ ਹੈ। ਜੇ ਤੁਸੀਂ ਬਾਈਬਲ ਦੀ ਸਚਾਈ ਨੂੰ ਸਵੀਕਾਰ ਕਰਦੇ ਹੋ ਤਾਂ ਜੋ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਪਵਿੱਤਰ ਆਤਮਾ ਤੁਹਾਡੇ ਅੰਦਰ ਜ਼ਰੂਰ ਨਿਵਾਸ ਕਰੇਗਾ।
ਮੈਂ ਤੁਹਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਪੂਰੇ ਦਿਲ ਨਾਲ ਵਿਸ਼ਵਾਸ ਕਰਨ ਲਈ ਕਹਿਣਾ ਚਾਹੁੰਦਾ ਹਾਂ। ਤਦ ਤੁਸੀਂ ਪ੍ਰਭੂ ਨੂੰ ਮਿਲੋਗੇ ਅਤੇ ਪਵਿੱਤਰ ਆਤਮਾ ਨਾਲ ਹੋਣ ਦੀ ਆਸ਼ੀਸ਼ ਪ੍ਰਾਪਤ ਨੂੰ ਕਰੋਗੇ। ਜਿਹੜੇ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਆਸ਼ੀਸ਼ ਮਿਲਦੀ ਹੈ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਸਵਰਗ ਵਿੱਚ ਹਰ ਰੂਹਾਨੀ ਬਰਕਤ ਦਿੰਦਾ ਹੈ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਨਿਵਾਸ ਹੋਵੇ!
ਵਿਸ਼ੇ-ਸੂਚੀ
ਭੂਮਿਕਾ
ਭਾਗ ਇੱਕ – ਉਪਦੇਸ਼
1. ਪਵਿੱਤਰ ਆਤਮਾ ਪਰਮੇਸ਼ੁਰ ਦੇ ਵਾਇਦੇ ਦੇ ਵਚਨ ਦੇ ਅਨੁਸਾਰ ਕੰਮ ਕਰਦਾ ਹੈ (ਰਸੂਲ 1:4-8)
2. ਕੀ ਕੋਈ ਵਿਅਕਤੀ ਸੱਚਮੁੱਚ ਆਪਣੀ ਕੋਸ਼ਿਸ਼ਾਂ ਦੁਆਰਾ ਪਵਿੱਤਰ ਆਤਮਾ ਨੂੰ ਖਰੀਦ ਸਕਦਾ ਹੈ? (ਰਸੂਲ 8:14-24)
3. ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ ਸੀ ਜਦੋਂ ਤੁਸੀਂ ਯਿਸੂ ਤੇ ਵਿਸ਼ਵਾਸ ਕੀਤਾ ਸੀ? (ਰਸੂਲ 19:1-3)
4. ਉਹ ਜਿਹੜੇ ਯਿਸੂ ਦੇ ਚੇਲਿਆਂ ਵਾਂਗ ਹੀ ਵਿਸ਼ਵਾਸ ਰੱਖਦੇ ਹਨ (ਰਸੂਲ 3:19)
5. ਕੀ ਤੁਸੀਂ ਪਵਿੱਤਰ ਆਤਮਾ ਨਾਲ ਸੰਗਤੀ ਕਰਨਾ ਚਾਹੁੰਦੇ ਹੋ? (1 ਯੂਹੰਨਾ 1:1-10)
6. ਵਿਸ਼ਵਾਸ ਕਰੋ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸਦਾ ਹੈ (ਮੱਤੀ 25:1-12)
7. ਸੁੰਦਰ ਖੁਸ਼ਖ਼ਬਰੀ ਜੋ ਤੁਹਾਨੂੰ ਆਗਿਆ ਦਿੰਦੀ ਹੈ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸੇ (ਯਸਾਯਾਹ 9:6-7)
8. ਪਵਿੱਤਰ ਆਤਮਾ ਦਾ ਜੀਵਤ ਪਾਣੀ ਕਿਸ ਦੇ ਰਾਹੀਂ ਵਹਿੰਦਾ ਹੈ? (ਯੂਹੰਨਾ 7:37-38)
9. ਯਿਸੂ ਦੇ ਬਪਤਿਸਮੇ ਦੀ ਖੁਸ਼ਖ਼ਬਰੀ ਜਿਸ ਨੇ ਸਾਨੂੰ ਸਾਫ਼ ਕੀਤਾ (ਅਫ਼ਸੀਆਂ 2:14-22)
10. ਆਤਮਾ ਦੁਆਰਾ ਚੱਲਣਾ! (ਗਲਾਤੀਆਂ 5:16-26, 6:6-18)
11. ਆਪਣੇ ਜੀਵਨ ਨੂੰ ਪਵਿੱਤਰ ਆਤਮਾ ਨਾਲ ਭਰਪੂਰ ਰੱਖਣਾ (ਅਫ਼ਸੀਆਂ 5:6-18)
12. ਆਪਣੇ ਜੀਵਨ ਨੂੰ ਪਵਿੱਤਰ ਆਤਮਾ ਦੀ ਭਰਪੂਰੀ ਵਿੱਚ ਜੀਉਣਾ (ਤੀਤੁਸ 3:1-8)
13. ਪਵਿੱਤਰ ਆਤਮਾ ਦੇ ਕੰਮ ਅਤੇ ਦਾਨ (ਯੂਹੰਨਾ 16:5-11)
14. ਸੱਚੀ ਤੌਬਾ ਕੀ ਹੈ ਜੋ ਸਾਨੂੰ ਪਵਿੱਤਰ ਆਤਮਾ ਪਾਉਣ ਵੱਲ ਲੈ ਜਾਂਦੀ ਹੈ? (ਰਸੂਲ 2:38)
15. ਜਦੋਂ ਤੁਸੀਂ ਸਚਿਆਈ ਨੂੰ ਜਾਣੋਗੇ ਕੇਵਲ ਤਾਂ ਹੀ ਪਵਿੱਤਰ ਆਤਮਾ ਨੂੰ ਪਾ ਸਕਦੇ ਹੋ ਅਤੇ ਉਹ ਤੁਹਾਡੇ ਅੰਦਰ ਵੱਸ ਸਕਦਾ ਹੈ (ਯੂਹੰਨਾ 8:31-36)
16. ਜਿਨ੍ਹਾਂ ਨੇ ਪਵਿੱਤਰ ਆਤਮਾ ਪਾਇਆ ਹੈ ਉਹਨਾਂ ਸਭਨਾ ਲਈ ਕੰਮ (ਯਸਾਯਾਹ 61:1-11)
17. ਉਨ੍ਹਾਂ ਸਾਰਿਆਂ ਦਾ ਮਿਸ਼ਨ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤੀ ਹੈ (ਰੋਮੀਆਂ 8:16-25)
18. ਉਹ ਸਚਾਈ ਜੋ ਪਵਿੱਤਰ ਆਤਮਾ ਨੂੰ ਤੁਹਾਡੇ ਅੰਦਰ ਰੱਖਣ ਦੇ ਲਈ ਤੁਹਾਡੀ ਅਗਵਾਈ ਕਰਦੀ ਹੈ (ਯਹੋਸ਼ੁਆ 4:23)
19. ਸੁੰਦਰ ਇੰਜੀਲ ਜਿਸ ਨੇ ਮੰਦਰ ਦਾ ਪਰਦਾ ਪਾੜ ਦਿੱਤਾ (ਮੱਤੀ 27:45-54)
20. ਜਿਨ੍ਹਾਂ ਨੇ ਪਵਿੱਤਰ ਆਤਮਾ ਦਾ ਅਨੁਭਵ ਕੀਤਾ ਹੈ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਦੂਜਿਆਂ ਦੀ ਅਗਵਾਈ ਕਰ ਸਕਦੇ ਹਨ (ਯੂਹੰਨਾ 20:21-23)
ਭਾਗ ਦੋ – ਖਾਕਾ
1. ਮੁਕਤੀ ਦੀ ਗਵਾਹੀ
2. ਪ੍ਰਸ਼ਨ ਉੱਤਰ
Sermon0101ਪਵਿੱਤਰ ਆਤਮਾ ਪਰਮੇਸ਼ੁਰ ਦੇ ਵਾਇਦੇ ਦੇ ਵਚਨ ਦੇ ਅਨੁਸਾਰ ਕੰਮ ਕਰਦਾ ਹੈ
< ਰਸੂਲ 1:4-8 >
ਅਰ ਉਨ੍ਹਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ। ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ। ਸੋ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ। ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ। ਪਰ ਜਾ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।
ਮੈਨੂੰ ਇੱਕ ਵਾਰ ਪ੍ਰਾਰਥਨਾ ਰਾਹੀਂ ਪਵਿੱਤਰ ਆਤਮਾ ਵਰਗੀ ਕਿਸੇ ਚੀਜ਼ ਦੀਆਂ ਲਾਟਾਂ ਪ੍ਰਾਪਤ ਕਰਨ ਦਾ ਅਨੁਭਵ ਹੋਇਆ ਸੀ। ਪਰ ਇਹ ਲਾਟਾਂ ਜ਼ਿਆਦਾ ਦੇਰ ਨਹੀਂ ਚੱਲੀਆਂ ਅਤੇ ਪਾਪ ਦੇ ਕਾਰਨ ਜਲਦੀ ਹੀ ਖ਼ਤਮ ਹੋ ਗਈਆਂ। ਹਾਲਾਂਕਿ, ਹੁਣ ਮੈਂ ਤੁਹਾਨੂੰ ਪਵਿੱਤਰ ਆਤਮਾ ਬਾਰੇ ਸਚਾਈ ਦਿਖਾਉਣਾ ਚਾਹੁੰਦਾ ਹਾਂ, ਜੋ ਸਾਡੇ ਵਿੱਚ ਸਦੀਪਕ ਕਾਲ ਤੱਕ ਰਹੇਗੀ, ਅਸਾਨੀ ਨਾਲ ਪਾਪ ਦੁਆਰਾ ਬੁਝਾਈ ਜਾਣ ਵਾਲੀ ਝੂਠੀ ਆਤਮਾ ਦੁਆਰਾ ਨਹੀਂ, ਪਰ ਹੁਣ ਜੋ ਮੈਂ ਇਸ ਸੰਦੇਸ਼ ਦੁਆਰਾ ਪਵਿੱਤਰ ਆਤਮਾ ਨੂੰ ਸੱਚੀ ਖੁਸ਼ਖ਼ਬਰੀ ਦੁਆਰਾ ਪੇਸ਼ ਕਰਾਂਗਾ ਉਹ ਇਹ ਹੈ ਕਿ ਤੁਸੀਂ ਪ੍ਰਾਰਥਨਾਵਾਂ ਦੁਆਰਾ ਪ੍ਰਾਪਤ ਨਹੀਂ ਕਰ ਸਕਦੇ, ਪਰ ਇਹ ਕੇਵਲ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।
ਮੈਂ ਤੁਹਾਨੂੰ ਇਸ ਕਿਤਾਬ ਦੁਆਰਾ [1]ਪਵਿੱਤਰ ਆਤਮਾ ਨੂੰ ਆਪਣੇ ਅੰਦਰ ਨਿਵਾਸ ਕਰਨ ਲਈ ਤੁਹਾਡੀ ਅਗਵਾਈ ਕਰਨਾ ਚਾਹੁੰਦਾ ਹਾਂ। ਤੁਸੀਂ ਸਮਝੋਗੇ ਕਿ ਜੋ ਸੰਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ ਉਹ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ। ਇਸ ਸਮੇਂ ਪਰਮੇਸ਼ੁਰ ਦੀ ਪੂਰੀ ਇੱਛਾ ਇਹ ਹੈ ਕਿ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰੀਏ। ਤੁਸੀਂ ਇਸ ਕਿਤਾਬ ਰਾਹੀਂ ਪਵਿੱਤਰ ਆਤਮਾ ਬਾਰੇ ਸਿੱਖ ਸਕਦੇ ਹੋ ਅਤੇ ਪ੍ਰਾਪਤ ਕਰ ਸਕਦੇ ਹੋ। ਜੇ ਇਹ ਕਿਤਾਬ ਤੁਹਾਡੇ ਲਈ ਕਾਫ਼ੀ ਨਹੀਂ ਹੈ, ਤਾਂ ਮੈਂ ਆਪਣੀਆਂ ਦੋ ਕਿਤਾਬਾਂ ਨੂੰ ਪੜ੍ਹਨ ਦੀ ਸਲਾਹ ਦਿੰਦਾ ਹਾਂ ਜੋ ਮੈਂ ਪਹਿਲਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹਨਾਂ ਕਿਤਾਬਾਂ ਰਾਹੀਂ ਤੁਹਾਨੂੰ ਪਰਮੇਸ਼ੁਰ ਵਿੱਚ ਪੂਰਾ ਵਿਸ਼ਵਾਸ ਹੋਵੇਗਾ।
ਬਹੁਤ ਸਾਰੇ ਮਸੀਹੀ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਕੌਸ਼ਿਸ਼ ਕਰਦੇ ਹਨ ਜਿਵੇਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪਵਿੱਤਰ ਆਤਮਾ ਦਿੱਤਾ ਸੀ। ਇਸ ਤਰੀਕੇ ਦਾ ਫਾਇਦਾ ਉਠਾ ਕੇ ਕੁਝ ਲੋਕਾਂ ਨੇ ਵੱਡੀ ਰਕਮ ਚੋਰੀ ਕਰ ਲਈ ਹੈ। ਉਹ ਦਿਖਾਵਾ ਕਰਦੇ ਹਨ ਕਿ ਪਵਿੱਤਰ ਆਤਮਾ ਅਜਿਹੀ ਚੀਜ਼ ਹੈ ਜੋ ਮਨੁੱਖੀ ਕੌਸ਼ਿਸ਼ਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹ ਦਰਸ਼ਣ ਦੇਖਣਾ, ਚਮਤਕਾਰ ਕਰਨਾ, ਯਿਸੂ ਦੀ ਅਵਾਜ਼ ਸੁਣਨਾ, ਪਰਾਈ ਭਾਸ਼ਾ ਵਿੱਚ ਬੋਲਣਾ, ਬੀਮਾਰੀਆਂ ਨੂੰ ਠੀਕ ਕਰਨਾ ਅਤੇ ਦੁਸਟ-ਆਤਮਾਵਾਂ ਨੂੰ ਕੱਢਣਾ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਦੇ ਦਿਲਾਂ ਵਿੱਚ ਪਾਪ ਹੈ ਅਤੇ ਉਹ ਦੁਸ਼ਟ ਆਤਮਿਆਂ ਦੇ ਪ੍ਰਭਾਵ ਹੇਠ ਹਨ (ਅਫ਼ਸੀਆਂ 2:1-2)। ਅਜੇ ਵੀ ਬਹੁਤ ਸਾਰੇ ਲੋਕ ਇਹ ਜਾਣਦੇ ਹੋਏ ਵੀ ਜੀਵਨ ਜੀਉਣਾ ਜ਼ਾਰੀ ਰੱਖਦੇ ਹਨ ਕਿ ਉਹ ਦੁਸਟ-ਸ ਆਤਮਾਵਾਂ ਦੀ ਸ਼ਕਤੀ ਦੇ ਅਧੀਨ ਹਨ। ਇਹੀ ਕਾਰਨ ਹੈ ਕਿ ਸ਼ੈਤਾਨ ਹਰ ਕਿਸਮ ਦੇ ਤਰੀਕਿਆਂ ਜਿਵੇਂ ਕਿ ਚਿੰਨ੍ਹ ਅਤੇ ਚਮਤਕਾਰ ਵਰਤ ਕੇ ਲੋਕਾਂ ਨੂੰ ਧੌਖਾ ਦਿੰਦਾ ਹੈ ਜੋ ਅਸਲ ਵਿੱਚ ਸਿਰਫ਼ ਭਰਮ ਹਨ।
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ।
(ਰਸੂਲ 1:4) ਰਸੂਲਾਂ ਵਿੱਚ ਪ੍ਰਗਟ ਹੋਏ ਪਵਿੱਤਰ ਆਤਮਾ ਦੀ ਪ੍ਰਾਪਤੀ ਜਿਵੇਂ ਕਿ ਅਨੁਭਵ
, ਭਗਤੀ
ਜਾਂ ਤੌਬਾ ਦੀ ਪ੍ਰਾਰਥਨਾ
ਦੇ ਦੁਆਰਾ ਨਹੀਂ ਹੈ। ਪਰ ਪਵਿੱਤਰ ਆਤਮਾ ਦੀ ਉਡੀਕ
ਦੇ ਦੁਆਰਾ ਉਨ੍ਹਾਂ ਨੂੰ ਪਵਿੱਤਰ ਆਤਮਾ ਦੇਣ ਲਈ ਹੈ। ਇਸ ਭਾਗ ਤੋਂ ਜੋ ਸਾਨੂੰ ਸਿੱਖਣਾ ਚਾਹੀਦਾ ਹੈ ਉਹ ਇਹ ਹੈ ਕਿ ਪਵਿੱਤਰ ਆਤਮਾ ਪ੍ਰਾਰਥਨਾਵਾਂ ਦੁਆਰਾ ਪ੍ਰਾਪਤ ਨਹੀਂ ਹੁੰਦਾ ਹੈ। ਇਹ ਪਰਮੇਸ਼ੁਰ ਦਾ ਤੌਹਫ਼ਾ ਹੈ, ਜੋ ਕੇਵਲ ਪਾਣੀ ਅਤੇ ਆਤਮਾ ਦੀ ਸੁੰਦਰ ਖੁਸ਼ਖ਼ਬਰੀ ਵਿੱਚ ਪੂਰਨ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨੂੰ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਨੇ ਮਨੁੱਖਜਾਤੀ ਨੂੰ ਦਿੱਤਾ ਸੀ। ਪਵਿੱਤਰ ਆਤਮਾ ਦੀ ਸੱਚੀ ਪ੍ਰਾਪਤੀ ਉਸ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਦੇ ਦੁਆਰਾ ਪ੍ਰਾਪਤ ਹੁੰਦੀ ਹੈ ਜੋ ਯਿਸੂ ਮਸੀਹ ਨੇ ਸਾਨੂੰ ਦਿੱਤਾ ਹੈ। ਪਰਮੇਸ਼ੁਰ ਨੇ ਸਾਨੂੰ ਪਾਣੀ ਅਤੇ ਆਤਮਾ ਦੀ ਸਚਾਈ ਦਿੱਤੀ ਤਾਂ ਜੋ ਅਸੀਂ ਪਵਿੱਤਰ ਆਤਮਾ (ਯੂਹੰਨਾ 3:3-5) ਨੂੰ ਪ੍ਰਾਪਤ ਕਰ ਸਕੀਏ।
ਸ਼ਬਦ ਪਵਿੱਤਰ ਆਤਮਾ ਦਾ ਵਾਇਦਾ
ਨਵੇਂ ਨੇਮ ਵਿੱਚ ਕਈ ਵਾਰ ਪ੍ਰਗਟ ਹੁੰਦਾ ਹੈ। ਪਤਰਸ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦੇ ਬਪਤਿਸਮੇ ਬਾਰੇ ਆਪਣੇ ਉਪਦੇਸ਼ ਵਿੱਚ ਕਹਿੰਦਾ ਹੈ (ਰਸੂਲ 2:38-39), ਇਹ ਸੁੰਦਰ ਖੁਸ਼ਖਬਰੀ ਤੇ ਵਿਸ਼ਵਾਸ ਕਰਨ ਦੇ ਨਤੀਜ਼ੇ ਵਜੋਂ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਪਵਿੱਤਰ ਆਤਮਾ ਦੇਣਾ ਪਰਮੇਸ਼ੁਰ ਦਾ ਬਚਨ ਹੈ।
ਪਵਿੱਤਰ ਆਤਮਾ ਦਾ ਅੰਤਰ-ਨਿਵਾਸ ਉਹਨਾਂ ਨੂੰ ਦਿੱਤਾ ਗਿਆ ਇੱਕ ਤੌਹਫ਼ਾ ਹੈ ਜੋ ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਦੇ ਹਨ, ਅਤੇ ਇਸ ਵਿੱਚ ਪਰਮੇਸ਼ੁਰ ਦੇ ਬਚਨ ਦੀ ਪੂਰਤੀ ਦਾ ਅਰਥ ਸ਼ਾਮਿਲ ਹੈ। ਨਵੇਂ ਨੇਮ ਵਿੱਚ ਪਵਿੱਤਰ ਆਤਮਾ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਪਰਮੇਸ਼ੁਰ ਅਤੇ ਮਨੁੱਖਾਂ ਵਿਚਕਾਰ ਸਮਝੌਤੇ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਪਰਮੇਸ਼ੁਰ ਵੱਲੋਂ ਇੱਕ ਵਾਇਦਾ ਕੀਤਾ ਗਿਆ ਤੌਹਫ਼ਾ ਹੈ। ਇਸ ਲਈ, ਪਵਿੱਤਰ ਆਤਮਾ ਦਾ ਅੰਤਰ-ਨਿਵਾਸ, ਜਿਵੇਂ ਕਿ ਰਸੂਲਾਂ ਦੇ ਕਰਤੱਬ ਵਿੱਚ ਪਾਇਆ ਗਿਆ ਹੈ, ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਪ੍ਰਾਰਥਨਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ (ਰਸੂਲ 8:19-20)।
ਪਵਿੱਤਰ ਆਤਮਾ ਕੇਵਲ ਉਹਨਾਂ ਲੋਕਾਂ ਤੇ ਆਉਂਦਾ ਹੈ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦੇ ਹਨ ਜੋ ਯਿਸੂ ਨੇ ਸਾਨੂੰ ਦਿੱਤਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਪਵਿੱਤਰ ਆਤਮਾ ਭੇਜਣ ਦਾ ਵਾਇਦਾ ਕੀਤਾ ਤਾਂ ਜੋ ਉਹ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਰੱਖ ਸਕਣ। ਕਿਉਂ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।
(ਰਸੂਲ 1:5) ਇਸ ਲਈ, ਉਸ ਦੇ ਚੇਲੇ ਨੇ ਪਰਮੇਸ਼ੁਰ ਦੇ ਬਚਨ ਦੇ ਪੂਰਾ ਹੋਣ ਦੀ ਉਡੀਕ ਕੀਤੀ।
ਬਾਈਬਲ ਵਿੱਚ ਪਵਿੱਤਰ ਆਤਮਾ ਪ੍ਰਾਪਤ ਕਰਨ ਵਾਲਿਆਂ ਦੇ ਵਿਸ਼ਵਾਸ ਨੂੰ ਦੇਖ ਕੇ ਅਸੀਂ ਸਮਝਦੇ ਸਕਦੇ ਹਾਂ ਕਿ ਇਹ ਉਨ੍ਹਾਂ ਦੇ ਯਤਨਾਂ ਦੁਆਰਾ ਨਹੀਂ ਪਰ ਪਰਮੇਸ਼ੁਰ ਦੀ ਇੱਛਾ ਦੁਆਰਾ ਹੋਇਆ। ਰਸੂਲਾਂ ਦੇ ਕਰਤੱਬ ਵਿੱਚ ਚੇਲਿਆਂ ਉੱਤੇ ਪਵਿੱਤਰ ਆਤਮਾ ਦਾ ਅੰਤਰ-ਨਿਵਾਸ ਮਨੁੱਖੀ ਕੌਸ਼ਿਸ਼ਾਂ ਜਾਂ ਆਤਮਿਕ ਪ੍ਰਾਪਤੀ 'ਤੇ ਅਧਾਰਿਤ ਨਹੀਂ ਸੀ।
ਉਸਦੇ ਚੇਲਿਆਂ ਉੱਤੇ ਪਵਿੱਤਰ ਆਤਮਾ ਦਾ ਆਉਣਾ, ਜਿਵੇਂ ਕਿ ਇਹ ਰਸੂਲਾਂ ਦੇ ਕਰਤੱਬ ਵਿੱਚ ਲਿਖਿਆ ਗਿਆ ਸੀ, ਜਲਦੀ ਹੀ ਇੱਕ ਹਕੀਕਤ ਬਣ ਗਿਆ। ਇਹ ਉਸੇ ਤਰ੍ਹਾਂ ਸੀ ਜਿਵੇਂ ਯਿਸੂ ਨੇ ਕਿਹਾ ਸੀ, ਹੁਣ ਤੋਂ ਬਹੁਤੇ ਦਿਨ ਨਹੀਂ।
ਮੁੱਢਲੇ ਚਰਚ ਦੇ ਸਮੇਂ ਵਿੱਚ ਇਹ ਪਹਿਲੀ ਬਰਕਤ ਸੀ। ਪਵਿੱਤਰ-ਸ਼ਾਸਤਰ ਨੂੰ ਦੇਖ ਕੇ, ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦਾ ਵਾਇਦਾ ਵਰਤ, ਪ੍ਰਾਰਥਨਾ ਜਾਂ ਆਤਮ-ਬਲੀਦਾਨ ਦੁਆਰਾ ਨਹੀਂ, ਸਗੋਂ ਯਿਸੂ ਵਿੱਚ ਵਿਸ਼ਵਾਸ ਦੁਆਰਾ ਪੂਰਾ ਹੋਇਆ ਸੀ। ਯਿਸੂ ਦੇ ਸਵਰਗ ਜਾਣ ਤੋਂ ਬਾਅਦ, ਵਿਸ਼ਵਾਸੀਆਂ ਨੇ ਉਸੇ ਸਮੇਂ ਪਾਪਾਂ ਦੀ ਮਾਫ਼ੀ ਅਤੇ ਪਵਿੱਤਰ ਆਤਮਾ ਦਾ ਅੰਤਰ-ਨਿਵਾਸ ਪ੍ਰਾਪਤ ਕੀਤਾ।
ਪਵਿੱਤਰ ਆਤਮਾ ਅਚਾਨਕ ਯਿਸੂ ਦੇ ਚੇਲਿਆਂ ਤੇ ਸਵਰਗ ਤੋਂ ਉੱਤਰਿਆ
ਜਾਂ ਪੰਤੇਕੁਸਤ ਦਾ ਦਿਨ ਆਇਆ ਓਹ ਸਭ ਇੱਕ ਥਾਂ ਇਕੱਠੇ ਸਨ।
(ਰਸੂਲ 2:1) ਯਿਸੂ ਦੇ ਚੇਲੇ ਇੱਕ ਥਾਂ ਇਕੱਠੇ ਹੋਏ ਸਨ ਅਤੇ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਉਹ ਪਵਿੱਤਰ ਆਤਮਾ ਦੀ ਉਡੀਕ ਕਰ ਰਹੇ ਸਨ ਅਤੇ ਅੰਤ ਵਿੱਚ ਪਵਿੱਤਰ ਆਤਮਾ ਉਨ੍ਹਾਂ ਤੇ ਆਇਆ।
ਅਰ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ ਅਰ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਤਦ ਓਹ ਸੱਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।
(ਰਸੂਲਾਂ ਦੇ ਕਰਤੱਬ 2:2-4)
ਪਵਿੱਤਰ ਆਤਮਾ ਅਚਾਨਕ ਸਵਰਗ ਤੋਂ
ਉਨ੍ਹਾਂ ਤੇ ਆਇਆ। ਇੱਥੇ
ਅਚਾਨਕ ਸ਼ਬਦ ਦਾ ਮਤਲਬ ਹੈ ਕਿ ਇਹ ਮਨੁੱਖ ਦੀ ਇੱਛਾ ਅਨੁਸਾਰ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ,
ਸਵਰਗ ਤੋਂ ਇਹ ਦੱਸਦਾ ਹੈ ਕਿ ਪਵਿੱਤਰ ਆਤਮਾ ਕਿੱਥੋਂ ਆਇਆ ਸੀ ਅਤੇ ਇਹ ਵੀ ਵਿਚਾਰ ਦੀ ਵਿਆਖਿਆ ਕਰਦਾ ਹੈ ਕਿ ਪਵਿੱਤਰ ਆਤਮਾ ਦਾ ਨਿਵਾਸ ਮਨੁੱਖ ਦੀ ਇੱਛਾ ਜਾਂ ਕੌਸ਼ਿਸ਼ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ।
ਸਵਰਗ ਤੋਂ" ਇਹ ਦਰਸਾਉਂਦਾ ਹੈ ਕਿ ਪਵਿੱਤਰ ਆਤਮਾ ਪ੍ਰਾਰਥਨਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਝੂਠਾ ਦਾਅਵਾ ਹੈ।
ਦੂਜੇ ਸ਼ਬਦਾਂ ਵਿੱਚ, ਇਹ ਕਹਿਣ ਦਾ ਕਿ ਪਵਿੱਤਰ ਆਤਮਾ ਅਚਾਨਕ ਸਵਰਗ ਤੋਂ ਉੱਤਰਿਆ, ਦਾ ਮਤਲਬ ਹੈ ਕਿ ਪਵਿੱਤਰ ਆਤਮਾ ਦਾ ਨਿਵਾਸ ਧਰਤੀ ਦੇ ਸਾਧਨਾਂ ਦੁਆਰਾ ਨਹੀਂ ਹੁੰਦਾ, ਜਿਵੇਂ ਕਿ ਹੋਰ ਬੋਲੀਆਂ ਬੋਲਣਾ ਜਾਂ ਆਤਮ-ਬਲੀਦਾਨ ਕਰਨਾ। ਪਹਿਲੀ ਵਾਰ, ਯਿਸੂ ਦੇ ਚੇਲਿਆਂ ਨੇ ਹਰ ਕੌਮ ਦੇ ਲੋਕਾਂ ਨੂੰ ਸੁੰਦਰ ਖ਼ੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਹੋਰ ਭਾਸ਼ਾਵਾਂ ਵਿੱਚ ਗੱਲ ਕੀਤੀ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਗ਼ੈਰ-ਯਹੂਦੀ ਯਹੂਦੀਆਂ ਨੂੰ ਪਵਿੱਤਰ ਆਤਮਾ ਦੀ ਮਦਦ ਨਾਲ ਹਰੇਕ ਦੀ ਆਪਣੀ ਭਾਸ਼ਾ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਸੀ। ਵੱਖੋ-ਵੱਖਰੇ ਦੇਸ਼ਾਂ ਦੇ ਲੋਕਾਂ ਨੂੰ ਚੇਲਿਆਂ ਦਾ ਉਹਨਾਂ ਦੀ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਗੱਲ ਕਰਦੇ ਸੁਣਨਾ ਅਜੀਬ ਲੱਗਾ, ਕਿਉਂਕਿ ਜ਼ਿਆਦਾਤਰ ਚੇਲੇ ਗਲੀਲ ਤੋਂ ਸਨ।
ਅਰ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਤਦ ਓਹ ਸੱਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।
(ਰਸੂਲ 2:3-4)। ਇੱਥੇ ਸਾਨੂੰ ਪਵਿੱਤਰ ਆਤਮਾ ਉਨ੍ਹਾਂ ਵਿੱਚੋਂ ਹਰੇਕ ਉੱਤੇ ਉੱਤਰਿਆ।
ਇਸ ਵਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਚੇਲੇ, ਇੱਕ ਥਾਂ ਤੇ ਪਵਿੱਤਰ ਆਤਮਾ ਦੇ ਆਉਣ ਦੀ ਉਡੀਕ ਕਰਦੇ ਹੋਏ, ਪਹਿਲਾਂ ਹੀ ਪਾਣੀ ਅਤੇ ਆਤਮਾ ਦੁਆਰਾ ਦੁਬਾਰਾ ਜਨਮ ਲੈਣ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦੇ ਸਨ।
ਅੱਜ-ਕੱਲ੍ਹ ਬਹੁਤ ਸਾਰੇ ਮਸੀਹੀ ਇਹ ਵਿਸ਼ਵਾਸ ਕਰਕੇ ਇਸ ਹਿੱਸੇ ਨੂੰ ਗਲਤ ਸਮਝਦੇ ਹਨ ਕਿ ਜਦੋਂ ਉਹ ਪ੍ਰਾਰਥਨਾ ਕਰਨਗੇ ਤਾਂ ਪਵਿੱਤਰ ਆਤਮਾ ਹਵਾ ਵਾਂਗ ਉਨ੍ਹਾਂ ਉੱਤੇ ਆਵੇਗਾ। ਹਾਲਾਂਕਿ, ਇਹ ਪਵਿੱਤਰ ਆਤਮਾ ਬਾਰੇ ਇੱਕ ਗ਼ਲਤਫਹਿਮੀ ਹੈ ਜੋ ਅਗਿਆਨਤਾ ਅਤੇ ਉਲਝਣ ਤੋਂ ਪੈਦਾ ਹੁੰਦੀ ਹੈ। ਕੀ ਪਵਿੱਤਰ ਆਤਮਾ ਅਜਿਹੀਆਂ ਅਵਾਜ਼ਾਂ ਕੱਢਦਾ ਹੈ ਜਦੋਂ ਇਹ ਲੋਕਾਂ ਉੱਤੇ ਆਉਂਦਾ ਹੈ? ਨਹੀਂ, ਉਹ ਅਜਿਹਾ ਨਹੀਂ ਕਰਦਾ।
ਜਿਹੜੇ ਲੋਕ ਇਸ ਨੂੰ ਆਪਣੇ ਕੰਨਾਂ ਨਾਲ ਸੁਣਦੇ ਹਨ, ਉਹ ਅਵਾਜ਼ਾਂ ਹਨ ਜੋ ਸ਼ੈਤਾਨ ਬਣਾਉਂਦਾ ਹੈ ਜਦੋਂ ਉਹ ਲੋਕਾਂ ਦੀਆਂ ਰੂਹਾਂ ਨੂੰ ਤਬਾਹ ਕਰਦਾ ਹੈ। ਜਦੋਂ ਉਹ ਪਵਿੱਤਰ ਆਤਮਾ ਹੋਣ ਦਾ ਦਿਖਾਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੌਸ਼ਿਸ਼ ਕਰਦਾ ਹੈ, ਤਾਂ ਉਹ ਇਹਨਾਂ ਅਵਾਜ਼ਾਂ, ਭਰਮਾਂ, ਨਕਲਾਂ ਅਤੇ ਝੂਠੇ ਚਮਤਕਾਰਾਂ ਨਾਲ ਕੰਮ ਕਰਦਾ ਹੈ। ਲੋਕ ਪਵਿੱਤਰ ਆਤਮਾ ਦੇ ਆਉਣ ਦੇ ਸਬੂਤ ਦੀ ਖ਼ਾਤਿਰ ਇਨ੍ਹਾਂ ਗੱਲਾਂ ਨੂੰ ਭੁੱਲ ਜਾਂਦੇ ਹਨ। ਲੋਕ ਇਹ ਵੀ ਸੋਚਦੇ ਹਨ ਕਿ ਪਵਿੱਤਰ ਆਤਮਾ ਇੱਕ ਤੇਜ਼ ਹਵਾ ਵਾਂਗ ਸੁਹਹ
ਅਵਾਜ਼ ਨਾਲ ਆਉਂਦਾ ਹੈ। ਉਹਨਾਂ ਨੂੰ ਦੁਸਟ-ਆਤਮਾਵਾਂ ਦੁਆਰਾ ਭਰਮਾਇਆ ਜਾ ਰਿਹਾ ਹੈ। ਰਸੂਲਾਂ ਵਿੱਚ ਦਰਜ ਪਵਿੱਤਰ ਆਤਮਾ ਦਾ ਆਉਣਾ ਕੇਵਲ ਸੁੰਦਰ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਤਰਸ ਦਾ ਵਿਸ਼ਵਾਸ (1 ਪਤਰਸ 3:21) ਉਸ ਨੂੰ ਪਵਿੱਤਰ ਆਤਮਾ ਦੇ ਅੰਤਰ-ਨਿਵਾਸ ਪ੍ਰਾਪਤ ਕਰਨ ਦੇ ਲਈ ਸੰਪੂਰਨ ਸੀ।
ਰਸੂਲਾਂ ਦੇ ਕਰਤੱਬ 2 ਅਧਿਆਏ ਵਿੱਚ ਪਹਿਲੇ ਪੰਤੇਕੁਸਤ ਦੀਆਂ ਘਟਨਾਵਾਂ ਨੂੰ ਸਵੀਕਾਰ ਕਰਕੇ, ਪਰਮੇਸ਼ੁਰ ਇਸ ਤੱਥ ਉੱਤੇ ਜ਼ੋਰ ਦੇਣਾ ਚਾਹੁੰਦਾ ਹੈ ਕਿ ਪਵਿੱਤਰ ਆਤਮਾ ਉਨ੍ਹਾਂ ਉੱਤੇ ਆਇਆ ਕਿਉਂਕਿ ਉਹ ਪਹਿਲਾਂ ਹੀ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦੇ ਸਨ। ਪਰ ਲੋਕ ਆਮ ਤੌਰ 'ਤੇ ਪੰਤੇਕੁਸਤ
ਬਾਰੇ ਸੋਚਦੇ ਹਨ ਕਿ ਪਵਿੱਤਰ ਆਤਮਾ ਸਵਰਗ ਤੋਂ ਕੁਝ ਅਲੌਕਿਕ ਚਿੰਨ੍ਹਾਂ ਅਤੇ ਅਵਾਜ਼ਾਂ ਨਾਲ ਆਉਂਦਾ ਹੈ।
ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਜਾਗਿਤ੍ਰੀ ਦੀਆਂ ਸਭਾਵਾਂ ਵਿੱਚ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਬੇਚੈਨ ਪ੍ਰਾਰਥਨਾਵਾਂ, ਵਰਤ ਰੱਖਣ ਜਾਂ ਹੱਥ ਰੱਖਣ ਦੁਆਰਾ ਪਵਿੱਤਰ ਆਤਮਾ ਪ੍ਰਾਪਤ ਕਰ ਸਕਦਾ ਹੈ। ਕਿਸੇ ਦੁਸ਼ਟ-ਆਤਮਾ ਦੁਆਰਾ ਗ੍ਰਸਤ ਹੋਣਾ, ਬੇਹੋਸ਼ ਹੋ ਜਾਣਾ, ਕਈ ਦਿਨਾਂ ਲਈ ਭਟਕਣਾ, ਜਾਂ ਬੇਕਾਬੂ ਤੌਰ 'ਤੇ ਕੰਬਣਾ ਪਵਿੱਤਰ ਆਤਮਾ ਦੇ ਕੰਮ ਨਹੀਂ ਹਨ।
ਪਵਿੱਤਰ ਆਤਮਾ ਤਰਕਸ਼ੀਲ ਹੈ ਅਤੇ ਮਨੁੱਖ ਦੀ ਸ਼ਖਸੀਅਤ ਦੀ ਅਣਦੇਖੀ ਨਹੀਂ ਕਰਦਾ। ਉਹ ਮਨੁੱਖ ਪ੍ਰਤੀ ਨਿਰਾਦਰ-ਨਜਨਕ ਵਿਵਹਾਰ ਨਹੀਂ ਕਰਦਾ ਕਿਉਂਕਿ ਪਵਿੱਤਰ ਆਤਮਾ ਪਰਮੇਸ਼ੁਰ ਹੈ, ਜਿਸ ਕੋਲ ਬੁੱਧ, ਭਾਵਨਾ ਅਤੇ ਇੱਛਾ ਸ਼ਕਤੀ ਹੈ। ਉਹ ਸਿਰਫ਼ ਉਦੋਂ ਹੀ ਲੋਕਾਂ ਕੋਲ ਆਉਂਦਾ ਹੈ ਜਦੋਂ ਉਹ ਪਾਣੀ ਦੀ ਖੁਸ਼ਖ਼ਬਰੀ ਅਤੇ ਆਤਮਾ ਦੇ ਵਚਨਾਂ ਤੇ ਵਿਸ਼ਵਾਸ ਕਰਦੇ ਹਨ (ਰਸੂਲ 2:38)।
ਪਤਰਸ ਨੇ ਗਵਾਹੀ ਦਿੱਤੀ ਕਿ ਪਵਿੱਤਰ ਆਤਮਾ ਯੋਏਲ ਨਬੀ ਦੀ ਭਵਿੱਖਬਾਣੀ ਦੇ ਰੂਪ ਵਿੱਚ ਚੇਲਿਆਂ ਉੱਤੇ ਆਇਆ ਸੀ। ਇਹ ਪਰਮੇਸ਼ੁਰ ਦੇ ਵਚਨਾਂ ਦਾ ਪੂਰਾ ਹੋਣਾ ਸੀ, ਜਿਸ ਨੇ ਕਿਹਾ ਸੀ ਕਿ ਪਵਿੱਤਰ ਆਤਮਾ ਉਨ੍ਹਾਂ ਉੱਤੇ ਆਵੇਗਾ ਜਿਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਦੀ ਹੈ। ਦੂਜੇ ਸ਼ਬਦਾਂ ਵਿੱਚ, ਪਵਿੱਤਰ ਆਤਮਾ ਦਾ ਨਿਵਾਸ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ ਅਤੇ ਸਾਰੇ ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣ ਲਈ ਸਲੀਬ ਤੇ ਚੜਾਇਆ ਗਿਆ ਸੀ। ਪਤਰਸ ਦਾ ਉਪਦੇਸ਼, ਯੋਏਲ ਦੀ ਭਵਿੱਖਬਾਣੀ ਦੇ ਨਾਲ ਸਾਨੂੰ ਦੱਸਦਾ ਹੈ ਕਿ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਯਿਸੂ ਨੇ ਬਪਤਿਸਮਾ ਕਿਉਂ ਲਿਆ ਸੀ ਅਤੇ ਸਾਨੂੰ ਉਸ ਤੇ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ। ਇਸ ਸਚਾਈ ਨੂੰ ਜਾਣ ਕੇ ਮਸੀਹੀਆਂ ਨੂੰ ਪਵਿੱਤਰ ਆਤਮਾ ਪ੍ਰਾਪਤ ਹੁੰਦਾ ਹੈ।
ਕੀ ਤੁਸੀਂ ਉਸ ਸੁੰਦਰ ਖੁਸ਼ਖ਼ਬਰੀ ਤੇ ਵਿਸ਼ਵਾਸ ਕਰਦੇ ਹੋ ਜਿਸਦੀ ਪਤਰਸ ਗਵਾਹੀ ਦਿੰਦਾ ਹੈ? (1 ਪਤਰਸ 3:21) ਜਾਂ ਕੀ ਤੁਹਾਡੇ ਕੋਲ ਅਜੇ ਵੀ ਬੇਕਾਰ ਅਤੇ ਅੰਧ-ਵਿਸ਼ਵਾਸੀ ਵਿਸ਼ਵਾਸ ਹੈ ਜੋ ਸੁੰਦਰ ਖੁਸ਼ਖ਼ਬਰੀ ਦੇ ਉਲਟ ਹੈ? ਕੀ ਤੁਸੀਂ ਪਰਮੇਸ਼ੁਰ ਦੀਆਂ ਯੋਜਨਾਵਾਂ ਦੀ ਪਰਵਾਹ ਕੀਤੇ ਬਿਨ੍ਹਾਂ ਆਪਣੇ ਆਪ ਪਵਿੱਤਰ ਆਤਮਾ ਪ੍ਰਾਪਤ ਕਰਨ ਦੀ ਕੌਸ਼ਿਸ਼ ਕਰਦੇ ਹੋ? ਇੱਥੋਂ ਤੱਕ ਕਿ ਅਗਰ ਕੋਈ ਵਿਅਕਤੀ ਪਰਮੇਸ਼ੁਰ ਤੇ ਵਿਸ਼ਵਾਸ ਕਰਦਾ ਹੈ ਅਤੇ ਆਪਣੇ ਪਾਪਾਂ ਨੂੰ ਧੌਣ ਦੀ ਉਮੀਦ ਵਿੱਚ ਤੌਬਾ ਕਰਨ ਲਈ ਪ੍ਰਾਰਥਨਾ ਕਰਦਾ ਹੈ, ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਤੋਂ ਇਲਾਵਾ ਪਵਿੱਤਰ ਆਤਮਾ ਪ੍ਰਾਪਤ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ।
ਕੀ ਤੁਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਨੂੰ ਨਾ ਜਾਣਨ ਦੇ ਬਾਵਜੂਦ ਪਵਿੱਤਰ ਆਤਮਾ ਦੇ ਨਿਵਾਸ ਦੀ ਉਡੀਕ ਕਰ ਰਹੇ ਹੋ? ਕੀ ਤੁਸੀਂ ਯਿਸੂ ਦੇ ਬਪਤਿਸਮੇ ਅਤੇ ਸਲੀਬ ਉੱਤੇ ਉਸ ਦੇ ਲਹੂ ਦਾ ਸਹੀ ਅਰਥ ਜਾਣਦੇ ਹੋ, ਜੋ ਤੁਹਾਡੇ ਦਿਲ ਵਿੱਚ ਪਵਿੱਤਰ ਆਤਮਾ ਦੇ ਨਿਵਾਸ ਦਾ ਕਾਰਨ ਬਣਦਾ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰ ਆਤਮਾ ਦਾ ਨਿਵਾਸ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਤੇ ਵਿਸ਼ਵਾਸ ਕਰਦੇ ਹੋ। ਪਵਿੱਤਰ ਆਤਮਾ ਦੇ ਸੱਚੇ ਨਿਵਾਸ ਦੀ ਇਜਾਜ਼ਤ ਕੇਵਲ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਜੋ ਪਾਣੀ ਅਤੇ ਆਤਮਾ ਦੀ ਸੁੰਦਰ ਖੁਸ਼ਖ਼ਬਰੀ ਤੇ ਵਿਸ਼ਵਾਸ ਕਰਦੇ ਹਨ। ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦਿੱਤੀ ਹੈ, ਜੋ ਸਾਨੂੰ ਪਵਿੱਤਰ ਆਤਮਾ ਦੇ ਨਿਵਾਸ ਵੱਲ ਲੈ ਜਾਂਦੀ ਹੈ ਅਸੀਂ ਇਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ।
=======================
[1] ਪਵਿੱਤਰ ਆਤਮਾ ਨਵੇਂ ਜਨਮ ਪਾਏ ਹੋਏ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਜਿਨ੍ਹਾਂ ਦੇ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਕਰਕੇ ਉਨ੍ਹਾਂ ਦੇ ਪਾਪ ਮਾਫ਼ ਹੋਏ ਹਨ। ਜਦੋਂ ਉਹ ਸੰਤ ਦੇ ਅੰਦਰ ਆਉਂਦਾ ਹੈ, ਉਹ ਸਦਾ ਲਈ ਉਸ ਵਿੱਚ ਰਹਿੰਦਾ ਹੈ ਅਤੇ ਜਦੋਂ ਤੱਕ ਉਹ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦਾ ਹੈ ਤਦ ਤੱਕ ਉਸਨੂੰ ਨਹੀਂ ਛੱਡਦਾ। ਉਹ ਸੰਤਾਂ ਨੂੰ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ, ਉਹਨਾਂ ਨੂੰ ਬਾਈਬਲ ਵਿੱਚ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਲਈ ਅਗਵਾਈ ਕਰਦਾ ਹੈ, ਉਹਨਾਂ ਨੂੰ ਇਸ ਸੰਸਾਰ ਵਿੱਚ ਸਾਰੇ ਪਰਤਾਵਿਆਂ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਦੇ ਭਰਪੂਰ ਫਲ ਦੇਣ ਦੇ ਯੋਗ ਬਣਾਉਂਦਾ ਹੈ। ਪਰਮੇਸ਼ੁਰ ਪਵਿੱਤਰ ਆਤਮਾ ਦੇ ਨਿਵਾਸ ਦੁਆਰਾ ਇੱਕ ਮੰਦਰ ਦੇ ਰੂਪ ਵਿੱਚ ਸੰਤਾਂ ਦੇ ਸਰੀਰ ਦੀ ਮਹਿਮਾ ਕਰਦਾ ਹੈ। (ਰਸੂਲ 2:38-39, ਯੂਹੰਨਾ 14:16, 16:8-10, 1 ਕੁਰਿੰਥੀਆਂ 3:16, 6:19, ਗਲਾਤੀਆਂ 5:22-23)
Sermon0202ਕੀ ਕੋਈ ਵਿਅਕਤੀ ਸੱਚਮੁੱਚ ਆਪਣੀ ਕੋਸ਼ਿਸ਼ਾਂ ਦੁਆਰਾ ਪਵਿੱਤਰ ਆਤਮਾ ਨੂੰ ਖਰੀਦ ਸਕਦਾ ਹੈ?
< ਰਸੂਲ 8:14-24 >
ਜਾਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਭਈ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਘੱਲਿਆ। ਓਹਨਾਂ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਓਹ ਪਵਿੱਤ੍ਰ ਆਤਮਾ ਪਾਉਣ। ਕਿਉਂ ਜੋ ਉਹ ਅਜੇ ਤੀਕੁਰ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ ਪਰ ਉਨ੍ਹਾਂ ਨਿਰਾ ਪ੍ਰਭੁ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ। ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਪਵਿੱਤ੍ਰ ਆਤਮਾ ਮਿਲਿਆ। ਸੋ ਜਾਂ ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤ੍ਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ। ਅਤੇ ਬੋਲਿਆ ਕਿ ਮੈਨੂੰ ਭੀ ਇਹ ਸ਼ਕਤੀ ਦਿਓ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਸੋ ਉਹ ਨੂੰ ਪਵਿੱਤ੍ਰ ਆਤਮਾ ਮਿਲੇ। ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੈਂ ਪਰਮੇਸ਼ੁਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ! ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਂਝ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ। ਸੋ ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੁ ਦੇ ਅੱਗੇ ਬੇਨਤੀ ਕਰ ਤਾਂ ਕੀ ਜਾਣੀਏ ਜੋ ਤੇਰੇ ਮਨ ਦੀ ਸੋਚ ਮਾਫ਼ ਕੀਤੀ ਜਾਵੇ। ਕਿਉਂ ਜੋ ਮੈਂ ਵੇਖਦਾ ਹਾਂ ਭਈ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ। ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੁ ਦੇ ਅੱਗੇ ਬੇਨਤੀ ਕਰੋ ਭਈ ਜਿਹੜੀਆਂ ਗੱਲਾਂ ਤੁਸਾਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।
ਮੁੱਖ ਭਾਗ ਦੇ ਅਧਾਰ ਤੇ, ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕੀ ਪਵਿੱਤਰ ਆਤਮਾ ਦਾ ਨਿਵਾਸ ਖ਼ੁਦ ਦੇ ਯਤਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ.
ਮੁੱਢਲੇ ਚਰਚ ਦੇ ਸਮੇਂ ਵਿੱਚ, ਰਸੂਲਾਂ ਨੇ ਪਰਮੇਸ਼ੁਰ ਤੋਂ ਸ਼ਕਤੀ ਪ੍ਰਾਪਤ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਭੇਜੇ ਗਏ ਸਨ। ਰਸੂਲਾਂ ਵਿੱਚ ਬਹੁਤ ਸਾਰੀਆਂ ਅਲੌਕਿਕ ਘਟਨਾਵਾਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਰਸੂਲ ਵਿਸ਼ਵਾਸੀਆਂ ਦੇ ਸਿਰਾਂ 'ਤੇ ਆਪਣੇ ਹੱਥ ਰੱਖਦੇ ਹਨ, ਫਿਰ ਪਵਿੱਤਰ ਆਤਮਾ ਦਾ ਉਨ੍ਹਾਂ 'ਤੇ ਉਤਰਨਾ। ਬਾਈਬਲ ਕਹਿੰਦੀ ਹੈ, "ਜਦੋਂ ਰਸੂਲਾਂ ਨੇ ਉਨ੍ਹਾਂ ਲੋਕਾਂ ਉੱਤੇ ਆਪਣੇ ਹੱਥ