Discover millions of ebooks, audiobooks, and so much more with a free trial

Only $11.99/month after trial. Cancel anytime.

ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)
ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)
ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)
Ebook623 pages5 hours

ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

Rating: 0 out of 5 stars

()

Read preview

About this ebook

9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ, www.raptureready.com, 'ਤੇ ਟ੍ਰੈਫਿਕ ਵੱਧ ਗਈ, ਜੋ ਕਿ ਅੰਤ ਦੇ ਸਮੇਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਲੱਗਭੱਗ 80 ਲੱਖ ਲੋਕਾਂ ਨੇ ਵੈਬਸਾਈਟ 'ਤੇ ਵਿਜ਼ਿਟ ਕੀਤਾ ਅਤੇ CNN ਅਤੇ TIME ਦੇ ਨਾਲ ਕਰਵਾਏ ਗਏ ਸਰਵੇਖਣਾਂ ਦੇ ਅਨੁਸਾਰ, 59% ਤੋਂ ਵੱਧ ਅਮਰੀਕੀ ਹੁਣ ਭਵਿੱਖ ਵਿੱਚ ਵਿਸ਼ਵਾਸ ਕਰਦੇ ਹਨ।
ਸਮੇਂ ਦੀਆਂ ਮੰਗਾਂ ਦਾ ਹੁੰਗਾਰਾ ਭਰਦੇ ਹੋਏ, ਲੇਖਕ ਪਰਕਾਸ਼ ਦੀ ਪੋਥੀ ਦੇ ਮੁੱਖ ਵਿਸ਼ਿਆਂ ਦੀ ਸਪੱਸ਼ਟ ਸਮਝ ਦਿੰਦੇ ਹਨ, ਜਿਸ ਵਿੱਚ ਆਉਣ ਵਾਲਾ ਮਸੀਹ ਵਿਰੋਧੀ, ਸੰਤਾਂ ਦੀ ਸ਼ਹਾਦਤ ਅਤੇ ਉਨ੍ਹਾਂ ਦਾ ਉਠਾਇਆ ਜਾਣਾ, ਹਜ਼ਾਰ ਸਾਲ ਦਾ ਰਾਜ ਅਤੇ ਨਵਾਂ ਅਕਾਸ਼ ਅਤੇ ਨਵੀਂ ਧਰਤੀ ਸ਼ਾਮਿਲ ਹੈ - ਇਹ ਸਭ ਪਵਿੱਤਰ ਆਤਮਾ ਅਤੇ ਪਵਿੱਤਰ ਬਾਈਬਲ ਦੀ ਅਗਵਾਈ ਹੇਠ ਹੋਇਆ।
ਇਹ ਕਿਤਾਬ ਲੇਖਕ ਦੇ ਉਪਦੇਸ਼ ਦੁਆਰਾ ਪਰਕਾਸ਼ ਦੀ ਪੋਥੀ ਦੀ ਹਰੇਕ ਆਇਤ 'ਤੇ ਟਿੱਪਣੀ ਪ੍ਰਦਾਨ ਕਰਦੀ ਹੈ। ਜੋ ਕੋਈ ਵੀ ਇਸ ਪੁਸਤਕ ਨੂੰ ਪੜ੍ਹਦਾ ਹੈ ਉਹ ਇਸ ਸੰਸਾਰ ਲਈ ਪਰਮੇਸ਼ੁਰ ਦੀ ਸਾਰੀ ਯੋਜਨਾ ਨੂੰ ਸਮਝ ਲਵੇਗਾ।
ਹੁਣ ਤੁਹਾਡੇ ਲਈ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਦੀ ਲੋੜ ਨੂੰ ਸਮਝਣ ਦਾ ਸਮਾਂ ਹੈ, ਤਾਂ ਜੋ ਤੁਹਾਡੇ ਕੋਲ ਉਹ ਬੁੱਧੀ ਹੋਵੇ ਜੋ ਤੁਹਾਨੂੰ ਅੰਤ ਦੇ ਸਮੇਂ ਦੀਆਂ ਸਾਰੀਆਂ ਅਜ਼ਮਾਇਸ਼ਾਂ ਅਤੇ ਸਤਾਓ ਤੋਂ ਬਚਾਅ ਸਕਦੀ ਹੈ। ਇਹਨਾਂ ਦੋ ਕਿਤਾਬਾਂ ਦੁਆਰਾ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਨ ਦੁਆਰਾ, ਤੁਸੀਂ ਪਰਕਾਸ਼ ਦੀ ਪੋਥੀ ਵਿੱਚ ਭਵਿੱਖਬਾਣੀ ਕੀਤੀਆਂ ਹੋਈਆਂ ਅਜ਼ਮਾਇਸ਼ਾਂ ਅਤੇ ਸਤਾਓ ਤੋਂ ਬਚਾਏ ਜਾਵੋਗੇ।

Languageਪੰਜਾਬੀ
PublisherPaul C. Jong
Release dateOct 10, 2023
ISBN9788965322412
ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

Related to ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

Related ebooks

Reviews for ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I) - Paul C. Jong

    paul_Pj07_cover.Frontflap_Pj071st_page

    ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼

    ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

    Smashwords Edition

    Copyright 2023 by Hephzibah Publishing House

    ਸਾਰੇ ਅਧਿਕਾਰ ਰਾਖਵੇਂ ਹਨ। ਇਸ ਪ੍ਰਕਾਸ਼ਨ ਦਾ ਕੋਈ ਹਿੱਸਾ ਲੇਖਕ ਦੀ ਲਿਖਿਤ ਆਗਿਆ ਦੇ ਬਿਨ੍ਹਾਂ ਕਿਸੇ ਵੀ ਰੂਪ ਵਿੱਚ ਜਿਵੇਂ ਕਿ -ਇਲੈਕਟ੍ਰੋਨਿਕ, ਮਕੈਨੀਕਲ, ਫੋਟੋਕਾਪੀ, ਰਿਕਾਡਿੰਗ, ਜਾਂ ਹੋਰ ਕਿਸੇ ਵੀ ਤਰ੍ਹਾਂ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ।

    ਇਸ ਕਿਤਾਬ ਵਿੱਚ ਦਰਜ ਕੀਤੇ ਗਏ ਵਚਨ BSI ਪੰਜਾਬੀ ਬਾਈਬਲ ਵਿੱਚੋਂ ਲਏ ਗਏ ਹਨ।

    ISBN 978-89-6532-241-2

    Design by Min-soo Kim

    Illustration by Young-ae Kim

    Printed in Korea

    ਧੰਨਵਾਦ

    ਇਹ ਪਰਮੇਸ਼ੁਰ ਦੀ ਕਿਰਪਾ ਹੈ ਕਿ ਪਰਕਾਸ਼ ਦੀ ਪੋਥੀ 'ਤੇ ਟਿੱਪਣੀ ਅਤੇ ਉਪਦੇਸ਼ ਦਾ ਪਹਿਲਾ ਭਾਗ ਪ੍ਰਕਾਸ਼ਿਤ ਕੀਤਾ ਗਿਆ ਹੈ।

    ਸਭ ਤੋਂ ਪਹਿਲਾਂ, ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਪਵਿੱਤਰ ਬਾਈਬਲ ਅਤੇ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ, ਪੀਲੇ ਘੋੜੇ ਦੇ ਆਗਮਨ ਦੇ ਇਸ ਯੁੱਗ ਵਿੱਚ ਮੈਨੂੰ ਪਰਕਾਸ਼ ਦੀ ਪੋਥੀ ਦੇ ਵਚਨ ਨੂੰ ਸਾਰੇ ਸੰਸਾਰ ਵਿੱਚ ਫੈਲਾਉਣ ਦੀ ਇਜਾਜ਼ਤ ਦਿੱਤੀ। ਮੇਰਾ ਵਿਸ਼ਵਾਸ ਹੈ ਕਿ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦੁਆਰਾ ਹਰ ਇੱਕ ਆਤਮਾ ਲਈ ਦੁਬਾਰਾ ਜਨਮ ਲੈਣ ਦਾ ਸਮਾਂ ਆ ਗਿਆ ਹੈ, ਤਾਂ ਜੋ ਉਹ ਪਰਕਾਸ਼ ਦੀ ਪੋਥੀ ਦੇ ਵਚਨ ਨੂੰ ਸੁਣ ਸਕਣ ਜੋ ਸਾਨੂੰ ਅੰਤ ਦੇ ਸਮੇਂ ਬਾਰੇ ਦੱਸਦਾ ਹੈ ਅਤੇ ਵਿਸ਼ਵਾਸ ਦੁਆਰਾ ਇਸ ਦੀ ਪਾਲਣਾ ਕਰ ਸਕਦਾ ਹੈ।

    ਨਿਊ ਲਾਈਫ ਮਿਸ਼ਨ ਦੇ ਸਾਰੇ ਸੇਵਕਾਂ ਅਤੇ ਮੈਂਬਰਾਂ ਪ੍ਰਤੀ ਮੇਰੀ ਡੂੰਘੀ ਸ਼ੁਕਰਗੁਜ਼ਾਰੀ ਨੂੰ ਸ਼ਬਦਾਂ ਦੁਆਰਾ ਪ੍ਰਗਟ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਮਿਲ ਕੇ ਕੰਮ ਕੀਤਾ ਹੈ ਅਤੇ ਜਿਨ੍ਹਾਂ ਨੇ ਅੱਜ ਤੱਕ, ਖੁਸ਼ਖਬਰੀ ਨੂੰ ਫੈਲਾਉਣ ਲਈ ਆਪਣੇ ਦਿਲਾਂ ਨੂੰ ਡੋਲ੍ਹਿਆ ਹੈ। ਉਨ੍ਹਾਂ ਵਿੱਚੋਂ ਹਰ ਇੱਕ ਇਸ ਪੁਸਤਕ ਦਾ ਅਸਲ ਪ੍ਰਕਾਸ਼ਕ ਹੈ।

    ਮੇਰੇ ਸਾਥੀ ਵਰਕਰ, ਰੈੱਵ. ਸੰਗਚਨ ਲੀ ਅਤੇ ਰੈੱਵ. ਮੈਂ ਜੌਨ ਸਿਨ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਾਰਾ ਕੰਮ ਵਫ਼ਾਦਾਰੀ ਨਾਲ ਕੀਤਾ ਹੈ। ਮੈਂ ਸ਼੍ਰੀਮਾਨ ਯੰਗਵੋਨ ਚੋ ਦਾ ਵੀ ਉਸਦੇ ਅਨੁਵਾਦ ਲਈ ਦਿਲੋਂ ਧੰਨਵਾਦ ਕਰਦਾ ਹਾਂ। ਇਹ ਮੈਨੂੰ ਅਫਸੋਸ ਹੈ ਕਿ ਮੈਂ ਇਸ ਪੁਸਤਕ ਦੇ ਸੰਪਾਦਨ ਅਤੇ ਛਪਾਈ ਵਿੱਚ ਸ਼ਾਮਿਲ ਆਪਣੇ ਸਾਰੇ ਸਾਥੀ ਕਰਮਚਾਰੀਆਂ ਦਾ ਨਿੱਜੀ ਤੌਰ 'ਤੇ ਧੰਨਵਾਦ ਨਹੀਂ ਕਰ ਸਕਦਾ।

    ਮੈਂ ਪਰਮੇਸ਼ੁਰ ਨੂੰ ਸਾਰੀ ਮਹਿਮਾ ਦਿੰਦਾ ਹਾਂ, ਜਿਸ ਨੇ ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਦੁਬਾਰਾ ਜਨਮ ਲੈਣ ਦੀ ਇਜਾਜ਼ਤ ਦਿੱਤੀ ਹੈ ਅਤੇ ਜਿਸ ਨੇ ਸਾਨੂੰ ਇਸ ਦੁਸ਼ਟ ਪੀੜ੍ਹੀ ਵਿੱਚ ਪਰਕਾਸ਼ ਦੀ ਪੋਥੀ ਦੇ ਵਚਨ ਨੂੰ ਫੈਲਾਅ ਕੇ, ਹਜ਼ਾਰ ਸਾਲ ਦੇ ਰਾਜ ਲਈ ਅਤੇ ਨਵੇਂ ਸਵਰਗ ਅਤੇ ਨਵੀਂ ਧਰਤੀ ਲਈ ਸਾਡੀ ਉਮੀਦ ਨੂੰ ਕਾਇਮ ਰੱਖਿਆ ਹੈ ਅਤੇ ਸਾਡੇ ਵਿਸ਼ਵਾਸ ਦੀ ਰੱਖਿਆ ਕੀਤੀ ਹੈ।

    PAUL C. JONG

       ਵਿਸ਼ੇ-ਸੂਚੀ   

    ਮੁਖਬੰਧ

    ਅਧਿਆਇ 1

    • ਪਰਮੇਸ਼ੁਰ ਦੇ ਪਰਕਾਸ਼ ਦੇ ਵਚਨਾਂ ਨੂੰ ਸੁਣੋ (ਪਰਕਾਸ਼ ਦੀ ਪੋਥੀ 1:1-20)

    • ਸਾਨੂੰ ਸੱਤ ਯੁੱਗਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ

    ਅਧਿਆਇ 2

    • ਅਫ਼ਸੁਸ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:1-7)

    • ਅਜਿਹਾ ਵਿਸ਼ਵਾਸ ਜੋ ਸ਼ਹਾਦਤ ਨੂੰ ਗਲੇ ਲਗਾ ਸਕਦਾ ਹੈ

    • ਸਮੁਰਨਾ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:8-11)

    • ਮੌਤ ਤੱਕ ਵਫ਼ਾਦਾਰ ਰਹੋ

    • ਪਾਪ ਤੋਂ ਕਿਸ ਦਾ ਛੁਟਕਾਰਾ ਹੋਇਆ ਹੈ?

    • ਪਰਗਮੁਮ ਦੀ ਕਲੀਸਿਆ ਨੂੰ ਪੱਤਰ (ਪ੍ਰਕਾਸ਼ ਦੀ ਪੋਥੀ 2:12-17)

    • ਨਿਕੁਲਾਈਆਂ ਦੀ ਸਿੱਖਿਆ ਦੇ ਮੰਨਣ ਵਾਲੇ

    • ਥੂਆਤੀਰੇ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:18-29)

    • ਕੀ ਪਾਣੀ ਅਤੇ ਆਤਮਾ ਦੁਆਰਾ ਤੁਹਾਡਾ ਛੁਟਕਾਰਾ ਹੋਇਆ ਹੈ?

    ਅਧਿਆਇ 3

    • ਸਾਰਦੀਸ ਦੀ ਕਲੀਸਿਆ ਨੂੰ ਪੱਤਰੀ (ਪਰਕਾਸ਼ ਦੀ ਪੋਥੀ 3:1-6)

    • ਜਿਨ੍ਹਾਂ ਨੇ ਆਪਣੇ ਕੱਪੜੇ ਪਲੀਤ ਨਹੀਂ ਕੀਤੇ

    • ਫ਼ਿਲਦਲਫ਼ੀਏ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 3:7-13)

    • ਪਰਮੇਸ਼ੁਰ ਦੇ ਸੇਵਕ ਅਤੇ ਸੰਤ ਜੋ ਪਰਮੇਸ਼ੁਰ ਦੇ ਹਿਰਦੇ ਨੂੰ ਪ੍ਰਸੰਨ ਕਰਦੇ ਹਨ

    • ਲਾਉਦੀਕੀਏ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 3:14-22)

    • ਚੇਲਿਆਂ ਦੇ ਜੀਵਨ ਲਈ ਸੱਚਾ ਵਿਸ਼ਵਾਸ

    ਅਧਿਆਇ 4

    • ਯਿਸੂ ਵੱਲ ਦੇਖੋ ਜੋ ਪਰਮੇਸ਼ੁਰ ਦੇ ਸਿੰਘਾਸਣ ਉੱਤੇ ਬੈਠਾ ਹੈ (ਪਰਕਾਸ਼ ਦੀ ਪੋਥੀ 4:1-11)

    • ਯਿਸੂ ਪਰਮੇਸ਼ੁਰ ਹੈ

    ਅਧਿਆਇ 5

    • ਯਿਸੂ ਜੋ ਪਰਮੇਸ਼ੁਰ ਪਿਤਾ ਦੇ ਨੁਮਾਇੰਦੇ ਵਜੋਂ ਗੱਦੀ ਉੱਤੇ ਬਿਰਾਜਮਾਨ ਹੋਇਆ ਸੀ (ਪਰਕਾਸ਼ ਦੀ ਪੋਥੀ 5:1-14)

    • ਲੇਲਾ ਜੋ ਕਿ ਤਖਤ ਉੱਤੇ ਬੈਠਾ ਹੈ

    ਅਧਿਆਇ 6

    • ਪਰਮੇਸ਼ੁਰ ਦੁਆਰਾ ਨਿਰਧਾਰਿਤ ਸੱਤ ਯੁੱਗ (ਪਰਕਾਸ਼ ਦੀ ਪੋਥੀ 6:1-17)

    • ਸੱਤ ਮੋਹਰਾਂ ਦਾ ਯੁੱਗ

    ਅਧਿਆਇ 7

    • ਮਹਾਂ ਕਸ਼ਟ ਦੌਰਾਨ ਕੌਣ ਬਚੇਗਾ? (ਪਰਕਾਸ਼ ਦੀ ਪੋਥੀ 7:1-17)

    • ਆਓ ਅਸੀਂ ਅਜਿਹਾ ਵਿਸ਼ਵਾਸ ਕਰੀਏ ਜੋ ਯੁੱਧ ਕਰਦਾ ਹੈ

    0foreword

    ਮੁਖਬੰਧ

    ਪੀਲੇ ਘੋੜੇ ਦਾ ਦੌਰ ਆ ਰਿਹਾ ਹੈ

    ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਪੀਲੇ ਘੋੜੇ ਦਾ ਯੁੱਗ ਦੂਰ ਨਹੀਂ ਹੈ। ਜਦੋਂ ਪੀਲੇ ਘੋੜੇ ਦਾ ਯੁੱਗ ਇਸ ਸੰਸਾਰ ਵਿੱਚ ਆਵੇਗਾ, ਲੋਕ ਮਸੀਹ ਵਿਰੋਧੀ ਦੇ ਜ਼ੁਲਮ ਹੇਠ ਬਹੁਤ ਦੁੱਖ ਝੱਲਣਗੇ। ਪਰ ਇਸ ਨਿਰਾਸ਼ਾਜਨਕ ਸੰਸਾਰ ਵਿੱਚ ਵੀ, ਸੰਤ ਅਜੇ ਵੀ ਪਰਮੇਸ਼ੁਰ ਦੁਆਰਾ ਦਿੱਤੇ ਗਏ ਜੇਤੂ ਵਿਸ਼ਵਾਸ ਦੁਆਰਾ ਹਜ਼ਾਰਾਂ ਸਾਲਾਂ ਦੇ ਰਾਜ ਅਤੇ ਨਵੇਂ ਸਵਰਗ ਅਤੇ ਧਰਤੀ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ।

    ਇਸ ਕਿਤਾਬ ਦੇ ਨਾਲ, ਤੁਸੀਂ ਵੀ ਆਪਣੇ ਵਿਸ਼ਵਾਸ ਨੂੰ ਤਬਾਹ ਕਰਨ ਲਈ ਮਸੀਹ ਵਿਰੋਧੀ ਦੀਆਂ ਯੋਜਨਾਵਾਂ ਨੂੰ ਖੋਜਣ ਦੇ ਯੋਗ ਹੋਵੋਗੇ ਅਤੇ ਤੁਹਾਡੇ ਵਿਸ਼ਵਾਸ ਵਿੱਚ ਉਸ ਬੁੱਧੀਮਾਨ ਦੁਲਹਨ ਵਾਂਗ ਦ੍ਰਿੜ ਹੋ ਜਾਵੋਗੇ ਜਿਸ ਨੇ ਆਪਣੀ ਮਿਸ਼ਾਲ ਵਿੱਚ ਤੇਲ ਤਿਆਰ ਕੀਤਾ ਸੀ ਅਤੇ ਲਾੜੇ ਦੇ ਆਉਣ ਦੀ ਉਡੀਕ ਕੀਤੀ ਸੀ। ਕਿਉਂਕਿ ਤੁਸੀਂ ਪਰਕਾਸ਼ ਦੀ ਪੋਥੀ ਦੇ ਵਚਨ ਨੂੰ ਸੁਣ ਕੇ ਸਚਾਈ ਪਾਓਗੇ, ਤੁਸੀਂ ਝੂਠੇ ਵਿਸ਼ਵਾਸ ਫੈਲਾਉਣ ਵਾਲਿਆਂ ਦੁਆਰਾ ਗੁੰਮਰਾਹ ਨਹੀਂ ਹੋਵੋਗੇ। ਜਿਹੜੇ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਨੂੰ ਸੁਣਦੇ ਅਤੇ ਵਿਸ਼ਵਾਸ ਕਰਦੇ ਹਨ, ਉਹ ਧਰਤੀ ਉੱਤੇ ਸਵਰਗ ਅਤੇ ਸਵਰਗ ਦਾ ਰਾਜ ਪ੍ਰਾਪਤ ਕਰਨਗੇ।

    ਇਸ ਕਿਤਾਬ ਵਿੱਚ ਤੁਸੀਂ ਪਰਮੇਸ਼ੁਰ ਦੁਆਰਾ ਨਿਰਧਾਰਿਤ ਸੱਤ ਯੁੱਗਾਂ ਦੀ ਖੋਜ ਕਰੋਗੇ। ਅੱਜ ਸੰਸਾਰ ਨੂੰ ਸੱਚੇ ਨਬੀਆਂ ਦੀ ਲੋੜ ਹੈ ਜੋ ਇਸ ਸੰਸਾਰ ਵਿੱਚ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਦੀ ਗਵਾਹੀ ਦੇ ਸਕਣ। ਪਰਮੇਸ਼ੁਰ ਦੇ ਸੱਚੇ ਨਬੀ ਸਾਨੂੰ ਦਿਖਾਉਣਗੇ ਕਿ ਭਵਿੱਖ ਵਿੱਚ ਇਸ ਦੁਨੀਆਂ ਨਾਲ ਕੀ ਹੋਵੇਗਾ। ਜਿਸ ਤਰ੍ਹਾਂ ਸਾਡੇ ਪ੍ਰਭੂ ਨੇ ਪਾਪੀਆਂ ਨੂੰ ਕਿਹਾ ਸੀ ਕਿ ਮਨੁੱਖ ਨੂੰ ਨਾ ਸਿਰਫ਼ ਪਰਮੇਸ਼ੁਰ ਦੇ ਰਾਜ ਵਿੱਚ ਦਾਖ਼ਿਲ ਹੋਣ ਲਈ, ਸਗੋਂ ਇਸ ਨੂੰ ਵੇਖਣ ਲਈ ਵੀ ਪਾਣੀ ਅਤੇ ਆਤਮਾ ਤੋਂ ਦੁਬਾਰਾ ਜਨਮ ਲੈਣਾ ਚਾਹੀਦਾ ਹੈ, ਉਸੇ ਤਰ੍ਹਾਂ ਨਬੀ ਵੀ ਸਾਨੂੰ ਸਾਡੀ ਮੁਕਤੀ ਦਾ ਭਰੋਸਾ ਦੇਣਗੇ।

    ਸਾਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਪੀਲੇ ਘੋੜੇ ਦਾ ਯੁੱਗ ਨੇੜੇ ਹੈ। ਸਾਡੇ ਤਿੰਨ ਸਾਲ ਦੇ ਸਤਾਓ ਵਿੱਚ ਵੰਡਿਆਂ ਸੱਤ ਸਾਲਾਂ ਦਾ ਮਹਾਂ-ਕਲੇਸ਼, ਪੀਲੇ ਘੋੜੇ ਦੇ ਇਸ ਯੁੱਗ ਲਈ ਪਰਮੇਸ਼ੁਰ ਦੀ ਭਵਿੱਖਬਾਣੀ ਹੈ।

    ਪੀਲੇ ਘੋੜੇ ਦੇ ਯੁੱਗ ਵਿੱਚ, ਸੰਸਾਰ ਸੱਤ ਤੁਰ੍ਹੀਆਂ ਅਤੇ ਸੱਤ ਕਟੋਰਿਆਂ ਦੀਆਂ ਸਤਾਓ ਦਾ ਸਾਹਮਣਾ ਕਰੇਗਾ। ਅਸਮਾਨ ਤੋਂ ਗੜੇ ਅਤੇ ਅੱਗ ਦੁਨੀਆਂ ਦੇ ਜੰਗਲਾਂ ਦਾ ਇੱਕ ਤਿਹਾਈ ਹਿੱਸਾ ਤਬਾਹ ਕਰ ਦੇਵੇਗੀ; ਧੂਮਕੇਤੂ ਸਮੁੰਦਰ ਵਿੱਚ ਡਿੱਗਣਗੇ ਅਤੇ ਇਸ ਵਿਚਲੇ ਜੀਵ-ਜੰਤੂਆਂ ਦੀ ਇਕ ਤਿਹਾਈ ਨੂੰ ਮਾਰ ਦੇਣਗੇ ਅਤੇ ਦੁਨੀਆਂ ਦੇ ਪਾਣੀ ਦੇ ਇੱਕ ਤਿਹਾਈ ਹਿੱਸੇ ਨੂੰ ਜ਼ਹਿਰ ਕਰ ਦੇਣਗੇ; ਅਤੇ ਸੂਰਜ, ਚੰਦ ਅਤੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਪ੍ਰਭਾਵਿਤ ਹੋਵੇਗਾ ਅਤੇ ਹਨੇਰਾ ਹੋ ਜਾਵੇਗਾ।

    ਜਿਸ ਤਰ੍ਹਾਂ ਵੱਡੇ ਸਤਾਓ ਦੇ ਸਮੇਂ ਨਾਇਕ ਪੈਦਾ ਹੁੰਦੇ ਹਨ, ਉਸੇ ਤਰ੍ਹਾਂ ਅੰਤ ਦੇ ਸਮੇਂ ਵਿੱਚ ਦੁਸ਼ਮਣ ਸੰਸਾਰ ਦਾ ਨਾਇਕ ਬਣ ਕੇ ਉੱਭਰੇਗਾ ਅਤੇ ਸਾਰਾ ਸੰਸਾਰ ਉਸਦਾ ਹੋਵੇਗਾ। ਉਹ ਸੰਸਾਰ ਦੀਆਂ ਸਾਰੀਆਂ ਮੁਸ਼ਕਿਲਾਂ ਅਤੇ ਸਤਾਓ ਦਾ ਹੱਲ ਕਰੇਗਾ ਅਤੇ ਉਸ ਨੂੰ ਪਰਮੇਸ਼ੁਰ ਵਜੋਂ ਪੂਜਿਆ ਜਾਵੇਗਾ। ਫਿਰ ਮਸੀਹ ਵਿਰੋਧੀ ਇਹ ਮੰਗ ਕਰੇਗਾ ਕਿ ਹਰੇਕ ਵਿਅਕਤੀ ਨੂੰ ਉਸਦੇ ਸੱਜੇ ਹੱਥ ਜਾਂ ਮੱਥੇ 'ਤੇ 666 ਦਾ ਇੱਕ ਨਿਸ਼ਾਨ ਮਿਲੇਗਾ, ਜੋ ਕਿ ਉਸਦਾ ਨਾਮ ਅਤੇ ਨੰਬਰ ਹੈ।

    ਪਰ ਦੁਬਾਰਾ ਜਨਮੇ ਸੰਤ ਇਹ ਨਿਸ਼ਾਨ ਨਹੀਂ ਲੈਣਗੇ ਅਤੇ ਉਹ ਆਪਣੇ ਸੱਚੇ ਵਿਸ਼ਵਾਸ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਜਾਣਗੇ। ਇਹ ਸੰਤ ਜੋ ਮਸੀਹ ਵਿਰੋਧੀ ਦੇ ਵਿਰੁੱਧ ਖੜ੍ਹੇ ਹੋਣਗੇ ਅਤੇ ਆਪਣੇ ਵਿਸ਼ਵਾਸ ਲਈ ਸ਼ਹੀਦ ਬਣ ਜਾਣਗੇ, ਪ੍ਰਭੂ ਦੁਆਰਾ ਉਠਾਏ ਜਾਣਗੇ ਅਤੇ ਲੇਲੇ ਦੇ ਵਿਆਹ ਦੇ ਤਿਉਹਾਰ ਲਈ ਬੁਲਾਏ ਜਾਣਗੇ।

    ਪੀਲੇ ਘੋੜੇ ਦਾ ਯੁੱਗ ਤੇਜ਼ੀ ਨਾਲ ਸਾਡੇ ਨੇੜੇ ਆ ਰਿਹਾ ਹੈ। ਸਾਡੇ ਕੋਲ ਚੰਗਾ ਗਿਆਨ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਸਾਨੂੰ ਅੰਤ ਦੇ ਸਮੇਂ ਲਈ ਤਿਆਰ ਕਰ ਸਕੇ। ਸਾਡੇ ਪ੍ਰਭੂ ਦੀ ਬਰਕਤ ਤੁਹਾਡੇ ਉੱਤੇ ਹੋਵੇ!

    PAUL C. JONG

    Chapter01.gif1

    ਪਰਮੇਸ਼ੁਰ ਦੇ ਪਰਕਾਸ਼ ਦੇ ਵਚਨਾਂ ਨੂੰ ਸੁਣੋ

    < ਪਰਕਾਸ਼ ਦੀ ਪੋਥੀ 1:1-20 >

    ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ। ਜਿਹ ਨੇ ਪਰਮੇਸ਼ੁਰ ਦੇ ਵਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸਨੇ ਵੇਖੀਆਂ ਸਾਖੀ ਦਿੱਤੀ। ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ। ਲਿਖਤੁਮ ਯੂਹੰਨਾ, ਅੱਗੇ ਜੋਗ ਉਨ੍ਹਾਂ ਸੱਤਾਂ ਕਲੀਸਿਆਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ ਉਹ ਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ। ਨਾਲੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ, ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ। ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹ ਦੇ ਪਰਮੇਸ਼ੁਰ ਅਤੇ ਪਿਤਾ ਲਈ ਯਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪ੍ਰਾਕਰਮ ਯੁੱਗੋ-ਯੁੱਗ ਹੋਵੇ! ਆਮੀਨ॥ ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਉਹ ਵੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ। ਹਾਂ! ਆਮੀਨ। ਮੈਂ ਅਲਫਾ ਅਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ-ਸ਼ਕਤੀਮਾਨ ਹੈ। ਮੈਂ ਯੂਹੰਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਉਸ ਸਤਾਓ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ ਪਰਮੇਸ਼ੁਰ ਦੇ ਵਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸੀ ਜਿਹੜਾ ਪਾਤਮੁਸ ਕਰਕੇ ਸਦਾਉਂਦਾ ਹੈ। ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਦੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਜੋ ਕੁਝ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਆਂ ਨੂੰ ਘੱਲ ਦਿਹ ਅਰਥਾਤ ਅਫ਼ਸੁਸ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ ਅਤੇ ਮੈਂ ਉਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿੰਆ ਅਤੇ ਜਾਂ ਭਵਿੰਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਦੀ ਨਿਆਈਂ ਕੋਈ ਵੇਖਿਆ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ। ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ। ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ ਜਾਂ ਮੈਂ ਉਹ ਨੂੰ ਡਿੱਠਾ ਤਾਂ ਉਹ ਦੀ ਪੈਰੀਂ ਮੁਰਦੇ ਵਾਂਙੁ ਡਿੱਗ ਪਿਆ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਪਿੱਛਲਾ ਹਾਂ ਅਤੇ ਜੀਉਂਦਾ ਹਾਂ। ਮੈਂ ਮੁਰਦਾ ਸੀ ਅਰ ਵੇਖ, ਮੈਂ ਯੁੱਗੋ-ਯੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਇਸ ਲਈ ਜੋ ਕੁਝ ਤੈਂ ਵੇਖਿਆ, ਅਤੇ ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ। ਅਰਥਾਤ ਉਹਨਾਂ ਸੱਤਾਂ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਉਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ। ਉਹ ਸੱਤ ਤਾਰੇ ਸੱਤਾਂ ਕਲੀਸਿਆਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਆਂ ਹਨ।

    ਵਰਣਨ

    ਆਇਤ 1: ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ।

    ਪਰਕਾਸ਼ ਦੀ ਪੋਥੀ ਯੂਹੰਨਾ ਰਸੂਲ ਦੁਆਰਾ ਲਿਖੀ ਗਈ ਸੀ, ਜਿਸ ਨੇ ਰੋਮੀ ਸਮਰਾਟ ਡੋਮੀਟੀਅਨ ਦੇ ਰਾਜ ਦੇ ਪਤਨ ਦੇ ਦੌਰਾਨ (ਲੱਗਭੱਗ 95 ਈਸਵੀ ਵਿੱਚ) ਏਜੀਅਨ ਸਾਗਰ ਦੇ ਇੱਕ ਪਾਤਮੁਸ ਟਾਪੂ ਉੱਤੇ ਰਹਿੰਦੇ ਹੋਏ ਯਿਸੂ ਮਸੀਹ ਦੇ ਪਰਕਾਸ਼ ਨੂੰ ਦਰਜ ਕੀਤਾ ਸੀ। ਟਾਪੂ ਵਿੱਚ ਭੇਜਿਆ ਗਿਆ ਸੀ। ਯੂਹੰਨਾ ਨੂੰ ਪਰਮੇਸ਼ੁਰ ਦੇ ਵਚਨ ਅਤੇ ਯਿਸੂ ਦੀ ਗਵਾਹੀ ਦੇਣ ਲਈ ਉਸ ਨੂੰ ਪਾਤਮੁਸ ਟਾਪੂ ਉੱਤੇ ਭੇਜਿਆ ਗਿਆ ਸੀ ਅਤੇ ਇਸ ਟਾਪੂ ਉੱਤੇ ਯੂਹੰਨਾ ਨੇ ਪਵਿੱਤਰ ਆਤਮਾ ਅਤੇ ਉਸਦੇ ਸਵਰਗ ਦੂਤਾਂ ਦੀ ਪ੍ਰੇਰਣਾ ਦੁਆਰਾ ਯਿਸੂ ਮਸੀਹ ਦੁਆਰਾ ਦਰਸਾਏ ਗਏ ਪਰਮੇਸ਼ੁਰ ਦੇ ਰਾਜ ਨੂੰ ਦੇਖਿਆ ਸੀ।

    ਇਹ ਯਿਸੂ ਮਸੀਹ ਦਾ ਪਰਕਾਸ਼ਕੀ ਹੈ? ਯਿਸੂ ਮਸੀਹ ਦੇ ਪਰਕਾਸ਼ ਦੀ ਪੋਥੀ ਦੁਆਰਾ, ਇਸਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਆਪਣੇ ਪ੍ਰਤੀਨਿਧੀ ਯਿਸੂ ਮਸੀਹ ਦੁਆਰਾ ਸਾਨੂੰ ਪ੍ਰਗਟ ਕਰੇਗਾ ਕਿ ਭਵਿੱਖ ਵਿੱਚ ਇਸ ਸੰਸਾਰ ਅਤੇ ਸਵਰਗ ਦੇ ਰਾਜ ਦੇ ਵਿੱਚ ਕੀ ਹੋਵੇਗਾ। ਆਪਣੇ ਮੂਲ ਸਿਧਾਂਤਾਂ ਵਿੱਚ ਯਿਸੂ ਕੌਣ ਹੈ? ਉਹ ਸਿਰਜਣਹਾਰ ਪਰਮੇਸ਼ੁਰ ਅਤੇ ਮੁਕਤੀਦਾਤਾ ਹੈ ਜਿਸ ਨੇ ਮਨੁੱਖਜਾਤੀ ਨੂੰ ਸੰਸਾਰ ਦੇ ਪਾਪਾਂ ਤੋਂ ਛੁਟਕਾਰਾ ਦਿੱਤਾ।

    ਯਿਸੂ ਮਸੀਹ ਆਉਣ ਵਾਲੇ ਨਵੇਂ ਰਾਜ ਦਾ ਪਰਮੇਸ਼ੁਰ ਹੈ, ਉਹ ਉਹਨਾਂ ਗੱਲਾਂ ਦਾ ਪ੍ਰਗਟ ਕਰਨ ਵਾਲਾ ਜੋ ਸਾਨੂੰ ਇਸ ਆਉਣ ਵਾਲੇ ਨਵੇਂ ਸੰਸਾਰ ਬਾਰੇ ਸਭ ਕੁਝ ਦਿਖਾਉਂਦਾ ਹੈ ਅਤੇ ਪਰਮੇਸ਼ੁਰ ਪਿਤਾ ਦਾ ਪ੍ਰਤੀਨਿਧ ਹੈ। ਯੂਹੰਨਾ ਦੁਆਰਾ ਦਰਜ ਕੀਤੇ ਗਏ ਪਰਕਾਸ਼ ਦੀ ਪੋਥੀ ਦੇ ਵਚਨਾਂ ਦੁਆਰਾ, ਅਸੀਂ ਦੇਖ ਸਕਦੇ ਹਾਂ ਕਿ ਯਿਸੂ ਪੁਰਾਣੀ ਦੁਨੀਆਂ ਨਾਲ ਕਿਵੇਂ ਨਜਿੱਠੇਗਾ ਅਤੇ ਨਵੀਂ ਦੁਨੀਆਂ ਵਸਾਵੇਗਾ।

    ਆਇਤ 2: ਜਿਹ ਨੇ ਪਰਮੇਸ਼ੁਰ ਦੇ ਵਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸਨੇ ਵੇਖੀਆਂ ਸਾਖੀ ਦਿੱਤੀ।

    ਯੂਹੰਨਾ ਨੇ ਸਚਾਈ ਦੇ ਵਚਨਾਂ ਦੀ ਗਵਾਹੀ ਦਿੱਤੀ, ਖਾਸ ਕਰਕੇ ਕਿਉਂਕਿ ਉਸਨੇ ਦੇਖਿਆ ਸੀ ਕਿ ਯਿਸੂ ਮਸੀਹ ਭਵਿੱਖ ਵਿੱਚ ਪਰਮੇਸ਼ੁਰ ਪਿਤਾ ਦੇ ਪ੍ਰਤੀਨਿਧੀ ਵਜੋਂ ਕੀ ਕਰੇਗਾ। ਯੂਹੰਨਾ ਨੇ ਦੇਖਿਆ ਅਤੇ ਸੁਣਿਆ ਕਿ ਯਿਸੂ ਮਸੀਹ ਦੁਆਰਾ ਕੀ ਪੂਰਾ ਹੋਵੇਗਾ ਅਤੇ ਇਸ ਤਰ੍ਹਾਂ, ਉਸਨੇ ਅਜਿਹੀਆਂ ਸਾਰੀਆਂ ਗੱਲਾਂ ਦੀ ਗਵਾਹੀ ਦਿੱਤੀ।

    ਆਇਤ 3: ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ।

    ਇੱਥੇ ਇਹ ਕਿਹਾ ਗਿਆ ਹੈ ਕਿ ਧੰਨ ਹਨ ਉਹ ਜੋ ਯੂਹੰਨਾ ਦੁਆਰਾ ਗਵਾਹੀ ਦਿੱਤੇ ਗਏ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਅਤੇ ਸੁਣਦੇ ਹਨ। ਧੰਨ ਕੌਣ ਹਨ? ਸਭ ਤੋਂ ਪਹਿਲਾਂ ਅਤੇ ਸਭ ਤੋਂ ਖਾਸ, ਉਹ ਵਿਸ਼ਵਾਸੀ ਹਨ ਜੋ ਪਰਮੇਸ਼ੁਰ ਦੇ ਵਚਨਾਂ ਵਿੱਚ ਵਿਸ਼ਵਾਸ ਕਰਕੇ, ਆਪਣੇ ਸਾਰੇ ਪਾਪਾਂ ਤੋਂ ਮੁਕਤ ਹੋ ਕੇ ਪਰਮੇਸ਼ੁਰ ਦੇ ਲੋਕ ਬਣ ਗਏ ਹਨ। ਕੇਵਲ ਸੰਤ ਹੀ ਹੀ ਆਸ਼ੀਸ਼ ਪਾ ਸਕਦੇ ਹਨ ਕਿਉਂਕਿ ਇਹ ਉਹ ਹਨ ਜੋ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਹਨ, ਸੁਣਦੇ ਹਨ ਅਤੇ ਉਹ ਗਵਾਹੀ ਦਿੰਦੇ ਹਨ - ਉਹਨਾਂ ਸਾਰੀਆਂ ਗੱਲਾਂ ਦੀ ਜੋ ਯਿਸੂ ਮਸੀਹ ਦੁਆਰਾ ਆਉਣ ਵਾਲੀਆਂ ਹਨ - ਜਿਵੇਂ ਕਿ ਯੂਹੰਨਾ ਦੁਆਰਾ ਲਿਖਿਆ ਗਿਆ ਹੈ। ਜੋ ਲੋਕ ਇਸ ਤਰ੍ਹਾਂ ਪਰਮੇਸ਼ੁਰ ਦੇ ਸੰਤ ਬਣ ਗਏ ਹਨ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਸੁਣਨ ਅਤੇ ਵਿਸ਼ਵਾਸ ਕਰਨ ਨਾਲ ਸਵਰਗ ਦੀ ਆਸ਼ੀਸ਼ ਪ੍ਰਾਪਤ ਕਰਨਗੇ।

    ਜੇ ਪਰਮੇਸ਼ੁਰ ਨੇ, ਸਾਨੂੰ ਯੂਹੰਨਾ ਦੁਆਰਾ, ਇਸ ਧਰਤੀ ਅਤੇ ਸਵਰਗ ਵਿੱਚ ਆਉਣ ਵਾਲੀਆਂ ਸਾਰੀਆਂ ਗੱਲਾਂ ਦੀ ਸਚਾਈ ਦਾ ਭੇਤ ਪ੍ਰਗਟ ਨਾ ਕੀਤਾ ਹੁੰਦਾ, ਤਾਂ ਸੰਤ ਕਿਵੇਂ ਇਸਨੂੰ ਸੁਣ ਅਤੇ ਵੇਖ ਸਕਦੇ ਸਨ? ਉਹਨਾਂ ਦਾ ਪਹਿਲਾਂ ਤੋਂ ਜਾਣਨ ਅਤੇ ਸੰਸਾਰ ਵਿੱਚ ਹੋ ਰਹੀਆਂ ਸਾਰੀਆਂ ਤਬਦੀਲੀਆਂ ਉੱਤੇ ਵਿਸ਼ਵਾਸ ਕਰਨ ਦੀ ਬਰਕਤ ਕਿਵੇਂ ਪਾ ਸਕਦੇ ਸਨ? ਮੈਂ ਯੂਹੰਨਾ ਦੁਆਰਾ ਉਹ ਸਭ ਕੁਝ ਜੋ ਇਸ ਧਰਤੀ ਅਤੇ ਸਵਰਗ ਦੀ ਉਡੀਕ ਕਰ ਰਿਹਾ ਹੈ, ਸਾਨੂੰ ਦਿਖਾਉਣ ਲਈ ਪਰਮੇਸ਼ੁਰ ਦਾ ਧੰਨਵਾਦ ਅਤੇ ਸਤੂਤੀ ਕਰਦਾ ਹਾਂ। ਸਾਡੇ ਵਰਤਮਾਨ ਸਮੇਂ ਵਿੱਚ, ਧੰਨ ਹਨ ਉਹ ਲੋਕ ਜੋ ਆਪਣੀਆਂ ਅੱਖਾਂ ਨਾਲ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਦੇ ਪ੍ਰਕਾਸ਼ ਦੇ ਵਚਨਾਂ ਨੂੰ ਦੇਖ ਅਤੇ ਪੜ੍ਹ ਸਕਦੇ ਹਨ।

    ਆਇਤ 4: ਲਿਖਤੁਮ ਯੂਹੰਨਾ, ਅੱਗੇ ਯੋਗ ਉਨ੍ਹਾਂ ਸੱਤਾਂ ਕਲੀਸਿਆਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ ਉਹ ਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ, ਨਾਲੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ।

    ਯੂਹੰਨਾ ਨੇ ਇੱਥੇ ਕਿਹਾ ਕਿ ਉਹ ਏਸ਼ੀਆ ਦੀਆਂ ਸੱਤ ਕਲੀਸਿਆਵਾਂ ਨੂੰ ਆਪਣਾ ਪੱਤਰ ਭੇਜ ਰਿਹਾ ਹੈ। ਪਾਤਮੁਸ ਟਾਪੂ ਵਿੱਚ ਆਪਣੀ ਗ਼ੁਲਾਮੀ ਦੌਰਾਨ ਪਰਮੇਸ਼ੁਰ ਨੇ ਜੋ ਭਵਿੱਖਬਾਣੀਆਂ ਅਤੇ ਪਰਕਾਸ਼ ਦਿੱਤਾ ਸੀ, ਯੂਹੰਨਾ ਨੇ ਉਨ੍ਹਾਂ ਨੂੰ ਏਸ਼ੀਆ ਦੀਆਂ ਸੱਤ ਕਲੀਸਿਆਵਾਂ ਦੇ ਨਾਲ-ਨਾਲ ਦੁਨੀਆਂ ਭਰ ਵਿੱਚ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਆਵਾਂ ਵਿੱਚ ਭੇਜ ਦਿੱਤਾ।

    ਆਇਤ 5: ਨਾਲੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ। ਉਹ ਦੀ ਜਿਹੜਾ ਸਾਡੇ ਨਾਲ ਪ੍ਰੇਮ ਕਰਦਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ।

    ਯੂਹੰਨਾ ਯਿਸੂ ਮਸੀਹ ਨੂੰ ਸੱਚਾ ਗਵਾਹ ਕਿਉਂ ਕਹਿੰਦਾ ਹੈ? ਸਾਡਾ ਪ੍ਰਭੂ ਇਸ ਸੰਸਾਰ ਵਿੱਚ ਆਇਆ ਅਤੇ ਜੋ ਲੋਕ ਪਾਪ ਵਿੱਚ ਸਨ ਅਤੇ ਵਿਨਾਸ਼ ਵਿੱਚ ਡੁੱਬੇ ਹੋਏ ਸਨ ਉਨ੍ਹਾਂ ਲੋਕਾਂ ਨੂੰ ਛੁਡਾਉਣ ਦੇ ਲਈ ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਬਪਤਿਸਮਾ ਲਿਆ। ਆਪਣੇ ਬਪਤਿਸਮੇ ਦੁਆਰਾ ਯਿਸੂ ਨੇ ਇੱਕੋ ਵਾਰ ਵਿੱਚ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ, ਆਪਣੇ ਜੀਵਨ ਨਾਲ ਪਾਪ ਦੀ ਮਜ਼ਦੂਰੀ ਦਾ ਭੁਗਤਾਨ ਕਰਨ ਲਈ ਸਲੀਬ ਉੱਤੇ ਲਹੂ ਵਹਾਇਆ ਅਤੇ ਤਿੰਨ ਦਿਨ ਬਾਅਦ ਮੁਰਦਿਆਂ ਵਿੱਚੋਂ ਦੁਬਾਰਾ ਜੀਅ ਉੱਠਿਆ - ਸਿਰਫ਼ ਸਾਰੇ ਵਿਸ਼ਵਾਸੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸ਼ੁੱਧ ਕਰਨ ਲਈ। ਕਿਉਂਕਿ ਇਹ ਹੋਰ ਕੋਈ ਨਹੀਂ ਸਗੋਂ ਯਿਸੂ ਹੀ ਹੈ ਜਿਸਨੇ ਸੰਸਾਰ ਦੇ ਸਾਰੇ ਪਾਪੀਆਂ ਨੂੰ ਉਨ੍ਹਾਂ ਦੇ ਸਾਰੇ ਪਾਪਾਂ ਤੋਂ ਛੁਟਕਾਰਾ ਦਿੱਤਾ, ਇਸ ਲਈ ਮਸੀਹ ਇਸ ਮੁਕਤੀ ਦਾ ਜੀਉਂਦਾ ਗਵਾਹ ਹੈ।

    ਮੁਰਦਿਆਂ ਵਿੱਚੋਂ ਜੀਅ ਉੱਠਿਆ ਹੋਇਆ ਜੇਠਾ ਦੇ ਦੁਆਰਾ, ਯੂਹੰਨਾ ਸਾਨੂੰ ਦੱਸ ਰਿਹਾ ਹੈ ਕਿ ਯਿਸੂ ਸੰਸਾਰ ਵਿੱਚ ਆਇਆ ਅਤੇ ਬਿਵਸਥਾ ਦੀਆਂ ਸਾਰੀਆਂ ਲੌੜਾਂ ਨੂੰ ਪੂਰਾ ਕਰਨ ਵਾਲਾ ਪਹਿਲਾ ਫਲ ਬਣਿਆ-ਦੂਜੇ ਸ਼ਬਦਾਂ ਵਿੱਚ, ਪਾਪ ਦੀ ਮਜ਼ਦੂਰੀ ਦਾ ਭੁਗਤਾਨ ਕਰਕੇ ਆਪਣੇ ਬਪਤਿਸਮੇ ਦੇ ਦੁਆਰਾ ਸਾਰੇ ਪਾਪਾਂ ਨੂੰ ਆਪਣੇ ਉੱਪਰ ਉੱਠਾ ਕੇ, ਸਲੀਬ ਉੱਤੇ ਮਰ ਕੇ ਅਤੇ ਮੁਰਦਿਆਂ ਵਿੱਚੋਂ ਦੁਬਾਰਾ ਜੀਅ ਉੱਠ ਕੇ ਅਤੇ ਜਿਵੇਂ ਮਸੀਹ ਨੇ ਸਾਡੇ ਨਾਲ ਪ੍ਰੇਮ ਕੀਤਾ ਹੈ ਅਤੇ ਜਿਹ ਨੇ ਸਾਨੂੰ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਛੁਡਾ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਸਾਰੇ ਪਾਪਾਂ ਤੋਂ ਮੁਕਤ ਕਰ ਦਿੱਤਾ ਹੈ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦੇ ਹਨ।

    ਆਇਤ 6: ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਭਈ ਅਸੀਂ ਉਹ ਦੇ ਪਰਮੇਸ਼ੁਰ ਅਤੇ ਪਿਤਾ ਲਈ ਯਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪ੍ਰਾਕਰਮ ਯੁੱਗੋ-ਯੁਗੋ ਹੋਵੇ! ਆਮੀਨ।

    ਪਰਮੇਸ਼ੁਰ ਪਿਤਾ ਦੇ ਪ੍ਰਤੀਨਿਧੀ ਵਜੋਂ, ਯਿਸੂ ਸਰੀਰ ਵਿੱਚ ਇਸ ਸੰਸਾਰ ਵਿੱਚ ਆਇਆ ਅਤੇ ਆਪਣੇ ਬਪਤਿਸਮੇ ਅਤੇ ਸਲੀਬ ਉੱਤੇ ਆਪਣਾ ਲਹੂ ਵਹਾਉਣ ਦੁਆਰਾ ਪਾਪੀਆਂ ਨੂੰ ਬਚਾਇਆ। ਕਿਰਪਾ ਦੇ ਇਹਨਾਂ ਕੰਮਾਂ ਦੁਆਰਾ, ਮਸੀਹ ਨੇ ਸਾਨੂੰ ਸ਼ੁੱਧ ਕੀਤਾ ਹੈ ਅਤੇ ਸਾਨੂੰ ਪਰਮੇਸ਼ੁਰ ਦੇ ਲੋਕ ਅਤੇ ਯਾਜਕ ਬਣਾਇਆ ਹੈ। ਅਸੀਂ ਪਿਤਾ ਪਰਮੇਸ਼ੁਰ ਨੂੰ ਜਿਸਨੇ ਸਾਨੂੰ ਆਪਣੀ ਅਦਭੁੱਤ ਕਿਰਪਾ ਦੀਆਂ ਇਹ ਬਰਕਤਾਂ ਦਿੱਤੀਆਂ ਹਨ ਅਤੇ ਪੁੱਤਰ ਨੂੰ ਜੋ ਉਸਦਾ ਪ੍ਰਤੀਨਿਧੀ ਅਤੇ ਸਾਡਾ ਮੁਕਤੀਦਾਤਾ ਹੈ, ਅਸੀਂ ਸਾਰੀ ਮਹਿਮਾ, ਸਤੂਤੀ ਅਤੇ ਧੰਨਵਾਦ ਸਦਾ ਅਤੇ ਹਮੇਸ਼ਾਂ ਦੇ ਲਈ ਦਿੰਦੇ ਹਾਂ! ਮਸੀਹ ਦਾ ਦੇਹ ਧਾਰੀ ਹੋਣ ਦਾ ਉਦੇਸ਼ ਪਿਤਾ ਲਈ ਪਰਮੇਸ਼ੁਰ ਦੇ ਰਾਜ ਦੇ ਲੋਕ ਅਤੇ ਯਾਜਕ ਬਣਾਉਣਾ ਸੀ। ਦੂਜੇ ਸ਼ਬਦਾਂ ਵਿੱਚ, ਸਾਨੂੰ ਸਵਰਗ ਦੇ ਰਾਜ ਦੇ ਰਾਜੇ ਬਣਾਇਆ ਗਿਆ, ਜਿੱਥੇ ਅਸੀਂ ਹਮੇਸ਼ਾਂ ਲਈ ਪਰਮੇਸ਼ੁਰ ਦੇ ਨਾਲ ਰਹਾਂਗੇ।

    ਆਇਤ 7: ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਉਹ ਵੀ ਵੇਖਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ। ਹਾਂ! ਆਮੀਨ।

    ਇੱਥੇ ਇਹ ਕਿਹਾ ਗਿਆ ਹੈ ਕਿ ਮਸੀਹ ਬੱਦਲਾਂ ਨਾਲ ਆਵੇਗਾ ਅਤੇ ਮੈਂ ਇਸ ਉੱਤੇ ਪੱਕਾ ਵਿਸ਼ਵਾਸ ਕਰਦਾ ਹਾਂ। ਇਹ ਕੋਈ ਵਿਗਿਆਨਕ ਕਹਾਣੀ ਨਹੀਂ ਹੈ। ਇਹ ਇੱਕ ਭਵਿੱਖਬਾਣੀ ਹੈ ਕਿ ਯਿਸੂ ਮਸੀਹ ਸੱਚਮੁੱਚ ਸਵਰਗ ਤੋਂ ਇਸ ਧਰਤੀ ਉੱਤੇ ਵਾਪਿਸ ਆਵੇਗਾ। ਇੱਥੇ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਉਹ ਵੀ ਉਸ ਨੂੰ ਵੇਖਣਗੇ। ਇਹ ਲੋਕ ਕੌਣ ਹਨ? ਇਹ ਉਹ ਲੋਕ ਹਨ ਜਿਨ੍ਹਾਂ ਨੇ ਪਾਣੀ ਅਤੇ ਆਤਮਾ ਦੇ ਵਚਨ ਨੂੰ ਸੰਸਾਰ ਦੇ ਬਹੁਤ ਸਾਰੇ ਧਾਰਮਿਕ ਸਿਧਾਂਤਾਂ ਵਿੱਚੋਂ ਇੱਕ ਵਜੋਂ ਦੇਖਿਆ, ਭਾਵੇਂ ਇਹ ਵਚਨ ਆਪਣੇ ਆਪ ਵਿੱਚ ਉਨ੍ਹਾਂ ਸਾਰੇ ਲੋਕਾਂ ਨੂੰ ਬਚਾਉਣ ਦੀ ਸਮਰੱਥ ਰੱਖਦਾ ਹੈ।

    ਜਦੋਂ ਮਸੀਹ ਵਾਪਿਸ ਆਵੇਗਾ, ਉਹ ਲੋਕ ਜਿਨ੍ਹਾਂ ਨੇ ਉਸ ਨੂੰ ਆਪਣੇ ਅਵਿਸ਼ਵਾਸ ਨਾਲ ਵਿੰਨ੍ਹਿਆ ਹੈ ਉਹ ਜ਼ਰੂਰ ਸੋਗ ਕਰਨਗੇ। ਉਹ ਰੋਣਗੇ ਅਤੇ ਸੋਗ ਕਰਨਗੇ, ਕਿਉਂਕਿ ਉਦੋਂ ਤੱਕ ਉਹ ਜਾਣ ਜਾਣਗੇ ਕਿ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਅਸਲ ਵਿੱਚ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਪਾਉਣ ਦੀ ਖੁਸ਼ਖ਼ਬਰੀ ਸੀ ਅਤੇ ਇਹ ਕਿ ਯਿਸੂ ਨੇ ਦੁਨੀਆਂ ਦੇ ਸਾਰੇ ਪਾਪਾਂ ਨੂੰ ਲੈਣ ਲਈ ਯੂਹੰਨਾ ਦੁਆਰਾ ਬਪਤਿਸਮਾ ਲਿਆ ਸੀ, ਪਰ ਇਸ ਲਈ ਉਹਨਾਂ ਨੂੰ ਹੁਣ ਬਹੁਤ ਦੇਰ ਹੋ ਜਾਵੇਗੀ।

    ਆਇਤ 8: ਮੈਂ ਅਲਫਾ ਅਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ ਜੋ ਸਰਬ-ਸ਼ਕਤੀਮਾਨ ਹੈ।

    ਅਲਫ਼ਾ ਅਤੇ ਓਮੇਗਾ ਦੇ ਦੁਆਰਾ, ਯੂਹੰਨਾ ਸਾਨੂੰ ਦੱਸਦਾ ਹੈ ਕਿ ਸਾਡਾ ਪ੍ਰਭੂ ਨਿਆਂ ਦਾ ਪਰਮੇਸ਼ੁਰ ਹੈ ਜਿਸ ਤੋਂ ਪੂਰੇ ਬ੍ਰਹਿਮੰਡ ਅਤੇ ਮਨੁੱਖ ਜਾਤੀ ਦੀ ਸ਼ੁਰੂਆਤ ਅਤੇ ਅੰਤ ਪੈਦਾ ਹੁੰਦਾ ਹੈ। ਪ੍ਰਭੂ ਧਰਮੀਆਂ ਨੂੰ ਇਨਾਮ ਦੇਣ ਅਤੇ ਪਾਪੀਆਂ ਦਾ ਨਿਆਂ ਕਰਨ ਲਈ ਵਾਪਿਸ ਆਵੇਗਾ। ਉਹ ਸਰਬ-ਸ਼ਕਤੀਮਾਨ ਪਰਮੇਸ਼ੁਰ ਹੈ ਜੋ ਲੋਕਾਂ ਦੇ ਪਾਪਾਂ ਦਾ ਨਿਆਂ ਕਰੇਗਾ ਅਤੇ ਉਹਨਾਂ ਨੂੰ ਧਾਰਮਿਕਤਾ ਦਾ ਇਨਾਮ ਦੇਵੇਗਾ ਜੋ ਪਰਮੇਸ਼ੁਰ ਦੀ ਧਾਰਮਿਕਤਾ ਵਿੱਚ ਵਿਸ਼ਵਾਸ ਕਰਦੇ ਹਨ।

    ਆਇਤ 9-10: ਮੈਂ ਯੂਹੰਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਉਸ ਸਤਾਓ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ ਪਰਮੇਸ਼ੁਰ ਦੇ ਵਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਉਸ ਟਾਪੂ ਵਿੱਚ ਸੀ ਜਿਹੜਾ ਪਾਤਮੁਸ ਕਰਕੇ ਸਦਾਉਂਦਾ ਹੈ। ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਦੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ।

    ਭਰਾ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਸੰਗੀ ਵਿਸ਼ਵਾਸੀ ਇੱਕ-ਦੂਜੇ ਨੂੰ ਸੰਬੋਧਨ ਕਰਦੇ ਹਨ। ਨਵਾਂ ਜਨਮ ਪਾਈ ਹੋਈ ਪਰਮੇਸ਼ੁਰ ਦੀ ਕਲੀਸਿਆ ਵਿੱਚ, ਜਿਹੜੇ ਲੋਕ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਕੇ ਇੱਕ ਪਰਿਵਾਰ ਬਣ ਗਏ ਹਨ, ਉਹ ਇੱਕ ਦੂਜੇ ਨੂੰ ਭੈਣ-ਭਰਾ ਕਹਿੰਦੇ ਹਨ ਅਤੇ ਇਹ ਖ਼ਿਤਾਬ ਸਾਨੂੰ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਨ ਕਰਕੇ ਦਿੱਤਾ ਗਿਆ ਹੈ।

    ਇੱਥੇ ਪ੍ਰਭੂ ਦਾ ਦਿਨ ਸਬਤ ਤੋਂ ਬਾਅਦ ਦੇ ਦਿਨ ਨੂੰ ਦਰਸਾਉਂਦਾ ਹੈ, ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠਿਆ ਸੀ। ਇਹ ਹਫ਼ਤੇ ਦਾ ਉਹ ਦਿਨ ਹੈ ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠਿਆ ਸੀ ਅਤੇ ਇਸੇ ਕਰਕੇ ਅਸੀਂ ਐਤਵਾਰ ਨੂੰ ਪ੍ਰਭੂ ਦਾ ਦਿਨ ਕਹਿੰਦੇ ਹਾਂ। ਇਹ ਦਿਨ ਬਿਵਸਥਾ ਦੇ ਯੁੱਗ ਦੇ ਅੰਤ ਅਤੇ ਮੁਕਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਨਾਲ ਹੀ, ਆਪਣੇ ਜੀਅ ਉੱਠਣ ਦੇ ਨਾਲ, ਸਾਡੇ ਪ੍ਰਭੂ ਨੇ ਸਾਨੂੰ ਦੱਸਿਆ ਕਿ ਉਸਦਾ ਰਾਜ ਇਸ ਸੰਸਾਰ ਦਾ ਨਹੀਂ ਹੈ।

    ਆਇਤ 11: ਭਈ ਜੋ ਕੁਝ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਂ ਨੂੰ ਘੱਲ ਦਿਹ ਅਰਥਾਤ ਅਫ਼ਸੁਸ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ।

    ਯੂਹੰਨਾ ਨੇ ਯਿਸੂ ਮਸੀਹ ਦੇ ਪਰਕਾਸ਼ ਦੇ ਦੁਆਰਾ ਜੋ ਕੁਝ ਦੇਖਿਆ ਸੀ ਉਸਨੂੰ ਲਿਖਿਆ ਅਤੇ ਏਸ਼ੀਆ ਦੀਆਂ ਸੱਤ ਕਲੀਸਿਆਵਾਂ ਨੂੰ ਪੱਤਰ ਦੇ ਰੂਪ ਵਿੱਚ ਭੇਜਿਆ। ਇਹ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਡੇ ਅੱਗੇ ਚੱਲਣ ਵਾਲੇ ਆਪਣੇ ਸੇਵਕਾਂ ਦੁਆਰਾ ਸਾਰੀ ਕਲੀਸਿਆ ਨਾਲ ਗੱਲ ਕਰਦਾ ਹੈ।

    ਆਇਤ 12: ਅਤੇ ਮੈਂ ਉਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਵੇਖਣ ਲਈ ਭਵਿੰਆ ਅਤੇ ਜਾਂ ਭਵਿੰਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ।

    ਕਿਉਂਕਿ ਰਸੂਲਾਂ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਪਵਿੱਤਰ ਬਾਈਬਲ ਅਜੇ ਤੱਕ ਪੂਰਾ ਨਹੀਂ ਹੋਇਆ ਸੀ, ਇਸ ਲਈ ਚੇਲਿਆਂ ਨੂੰ ਚਿੰਨ੍ਹਾਂ ਅਤੇ ਦਰਸ਼ਣਾਂ ਦੀ ਲੌੜ ਸੀ। ਜਦੋਂ ਯੂਹੰਨਾ ਪਰਮੇਸ਼ੁਰ ਦੀ ਅਵਾਜ਼ ਸੁਣਨ ਲਈ ਮੁੜਿਆ, ਤਾਂ ਉਸ ਨੇ ਸੋਨੇ ਦੇ ਸੱਤ ਸ਼ਮਾਦਾਨ ਦੇਖੇ। ਇੱਥੇ ਸ਼ਮਾਦਾਨ ਪਰਮੇਸ਼ੁਰ ਦੀ ਕਲੀਸਿਆ ਦਾ ਪ੍ਰਤੀਕ ਹੈ, ਭਾਵ ਉਨ੍ਹਾਂ ਸੰਤਾਂ ਦੀ ਸਭਾ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਪ੍ਰਕਾਸ਼ ਵਿੱਚ ਵਿਸ਼ਵਾਸ ਕਰਦੇ ਹਨ। ਪਰਮੇਸ਼ੁਰ ਏਸ਼ੀਆ ਦੀਆਂ ਸੱਤ ਕਲੀਸਿਆਵਾਂ ਦਾ ਪ੍ਰਭੂ ਸੀ ਅਤੇ ਉਹ ਸਾਰੇ ਸੰਤਾਂ ਦੀ ਦੇਖਭਾਲ ਕਰਨ ਵਾਲਾ ਚਰਵਾਹਾ ਸੀ ਅਤੇ ਹੈ।

    ਆਇਤਾ 13: ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਦੀ ਨਿਆਈਂ ਕੋਈ ਵੇਖਿਆ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ।

    ਮਨੁੱਖ ਦੇ ਪੁੱਤਰ ਦੀ ਨਿਆਈਂ ਜਿਸ ਨੂੰ ਯੂਹੰਨਾ ਨੇ ਸੱਤ ਸ਼ਮਾਦਾਨਾਂ ਵਿਚਕਾਰ ਦੇਖਿਆ ਸੀ, ਇਹ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਸੰਤਾਂ ਦੇ ਚਰਵਾਹੇ ਵਜੋਂ, ਯਿਸੂ ਉਨ੍ਹਾਂ ਕੋਲ ਜਾਂਦਾ ਹੈ ਅਤੇ ਉਨ੍ਹਾਂ ਨਾਲ ਗੱਲ ਕਰਦਾ ਹੈ ਜੋ ਉਸਦੇ ਬਪਤਿਸਮੇ ਅਤੇ ਸਲੀਬ ਉੱਤੇ ਚੜ੍ਹਾਏ ਜਾਣ ਦੀ ਸਚਾਈ ਦੇ ਵਚਨ ਵਿੱਚ ਵਿਸ਼ਵਾਸ ਕਰਦੇ ਹਨ। ਮਸੀਹ ਬਾਰੇ ਯੂਹੰਨਾ ਦਾ ਵਰਣਨ ਜਿਹੜਾ ਪੈਰਾਂ ਤੀਕ ਦਾ ਜਾਮਾ ਪਹਿਨੇ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ ਪਿਤਾ ਪਰਮੇਸ਼ੁਰ ਦੇ ਪ੍ਰਤੀਨਿਧੀ ਵਜੋਂ ਸਾਡੇ ਪ੍ਰਭੂ ਦੀ ਸਥਿਤੀ ਨੂੰ ਦਰਸਾਉਂਦਾ ਹੈ।

    ਆਇਤ 14: ਉਹ ਦਾ ਸਿਰ ਅਤੇ ਵਾਲ ਚਿੱਟੀ ਉੱਨ ਦੀ ਨਿਆਈਂ ਚਿੱਟੇ ਸਗੋਂ ਬਰਫ ਦੇ ਸਮਾਨ ਸਨ ਅਤੇ ਉਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ।

    ਸਾਡਾ ਪ੍ਰਭੂ ਪੂਰੀ ਤਰ੍ਹਾਂ ਪਵਿੱਤਰ, ਮਹਿਮਾਮਈ ਅਤੇ ਮਾਣਮੱਤਾ ਹੈ। ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸੀ ਜਿਸ ਦਾ ਮਤਲਬ ਹੈ ਕਿ ਉਹ ਸਰਬ-ਸ਼ਕਤੀਮਾਨ ਪਰਮੇਸ਼ੁਰ ਦੇ ਰੂਪ ਵਿੱਚ ਸਾਰੇ ਲੋਕਾਂ ਦਾ ਨਿਆਂ ਕਰਨ ਵਾਲਾ ਹੈ।

    ਆਇਤ 15: ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਸਨ ਭਈ ਜਾਣੀਦਾ ਉਹ ਭੱਠੀ ਵਿੱਚ ਤਾਇਆ ਹੋਇਆ ਹੈ ਅਤੇ ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ।

    ਅਸੀਂ ਕੀ ਸੋਚਦੇ ਹਾਂ ਕਿ ਯਿਸੂ ਕੌਣ ਹੈ? ਸੰਤ ਲੋਕ ਵਿਸ਼ਵਾਸ ਕਰਦੇ ਹਨ ਕਿ ਉਹ ਪੂਰੀ ਤਰ੍ਹਾਂ ਅਤੇ ਸੰਪੂਰਨ ਪ੍ਰਭੂ ਹੈ। ਸਾਡਾ ਪ੍ਰਭੂ ਸਰਬ-ਸ਼ਕਤੀਮਾਨ ਹੈ ਅਤੇ ਉਸ ਵਿੱਚ ਕੋਈ ਕਮਜ਼ੌਰੀ ਨਹੀਂ ਹੈ। ਪਰ ਕਿਉਂਕਿ ਉਸ ਨੇ ਇਸ ਧਰਤੀ ਉੱਤੇ ਰਹਿੰਦਿਆਂ ਸਾਡੀਆਂ ਕਮਜ਼ੌਰੀਆਂ ਦਾ ਅਨੁਭਵ ਕੀਤਾ, ਉਹ ਸਾਡੇ ਹਾਲਾਤਾਂ ਅਤੇ ਸਥਿਤੀਆਂ ਦੀ ਡੂੰਘੀ ਸਮਝ ਰੱਖਦਾ ਹੈ ਅਤੇ ਇਸ ਤਰ੍ਹਾਂ ਸਾਡੀ ਚੰਗੀ ਤਰ੍ਹਾਂ ਮਦਦ ਕਰ ਸਕਦਾ ਹੈ। ਉਹ ਦੀ ਅਵਾਜ਼ ਬਾਹਲੇ ਪਾਣੀਆਂ ਦੀ ਘੂਕ ਵਰਗੀ ਸੀ ਜੋ ਦਰਸਾਉਂਦੀ ਹੈ ਕਿ ਸਾਡਾ ਪ੍ਰਭੂ ਕਿੰਨਾ ਪਵਿੱਤਰ ਅਤੇ ਸਰਬ-ਸ਼ਕਤੀਮਾਨ ਹੈ। ਸਾਡੇ ਪ੍ਰਭੂ ਵਿੱਚ ਕੋਈ ਵੀ ਅਪੂਰਣਤਾ ਜਾਂ ਕਮਜ਼ੌਰੀ ਨਹੀਂ ਹੈ ਅਤੇ ਉਹ ਕੇਵਲ ਪਰਮੇਸ਼ੁਰ ਦੀ ਪਵਿੱਤਰਤਾ, ਪਿਆਰ, ਮਹਿਮਾ ਅਤੇ ਸਨਮਾਨ ਨਾਲ ਭਰਪੂਰ ਹੈ।

    ਆਇਤ 16: ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੁਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ ਅਤੇ ਉਹ ਦਾ ਮੁਖ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ।

    ਉਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਲਏ ਹੋਏ ਸਨ ਦਾ ਮਤਲਬ ਹੈ ਕਿ ਪ੍ਰਭੂ ਪਰਮੇਸ਼ੁਰ ਕਲੀਸਿਆ ਨੂੰ ਸੰਭਾਲ ਕੇ ਰੱਖਦਾ ਹੈ। ਦੂਜੇ ਪਾਸੇ, ਉਸ ਦੇ ਮੂੰਹ ਵਿੱਚੋਂ ਨਿੱਕਲਦੀ ਦੋਧਾਰੀ ਤਿੱਖੀ ਤਲਵਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਯਿਸੂ ਸਰਬ-ਸ਼ਕਤੀਮਾਨ ਪਰਮੇਸ਼ੁਰ ਹੈ ਜੋ ਪਰਮੇਸ਼ੁਰ ਦੇ ਅਧਿਕਾਰ ਅਤੇ ਸ਼ਕਤੀ ਦੇ ਵਚਨ ਨਾਲ ਕੰਮ ਕਰਦਾ ਹੈ। ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ, ਸਾਡਾ ਪਰਮੇਸ਼ੁਰ ਵਚਨ ਦਾ ਪਰਮੇਸ਼ੁਰ ਹੈ, ਸਰਬ-ਸ਼ਕਤੀਮਾਨ ਹੈ।

    ਆਇਤ 17: ਜਾਂ ਮੈਂ ਉਹ ਨੂੰ ਡਿੱਠਾ ਤਾਂ ਉਹ ਦੀ ਪੈਰੀਂ ਮੁਰਦੇ ਵਾਂਙੁ ਡਿੱਗ ਪਿਆ ਤਾਂ ਉਹ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਪਿਛਲਾ ਹਾਂ।

    ਇਹ ਆਇਤ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਅੱਗੇ ਕਿੰਨੇ ਕਮਜ਼ੌਰ ਅਤੇ ਹਨੇ੍ਹਰੇ ਨਾਲ ਭਰੇ ਹੋਏ ਹਾਂ। ਸਾਡਾ ਪ੍ਰਭੂ ਹਮੇਸ਼ਾਂ ਸਰਬ-ਸ਼ਕਤੀਮਾਨ ਅਤੇ ਸੰਪੂਰਨ ਹੈ ਅਤੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕਾਂ ਲਈ ਕਦੇ ਇੱਕ ਮਿੱਤਰ ਦੇ ਰੂਪ ਵਿੱਚ ਅਤੇ ਕਦੇ ਕਠੋਰ ਨਿਆਂ ਕਰਨ ਵਾਲੇ ਪਰਮੇਸ਼ੁਰ ਵਜੋਂ ਪ੍ਰਗਟ ਕਰਦਾ ਹੈ।

    ਆਇਤ 18: ਅਤੇ ਜੀਉਂਦਾ ਹਾਂ। ਮੈਂ ਮੁਰਦਾ ਸੀ ਅਰ ਵੇਖ, ਮੈਂ ਯੁੱਗੋ-ਯੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।

    ਸਾਡਾ ਪ੍ਰਭੂ ਹਮੇਸ਼ਾਂ ਦੇ ਲਈ ਜੀਉਂਦਾ ਹੈ ਅਤੇ ਪਿਤਾ ਪਰਮੇਸ਼ੁਰ ਦੇ ਪ੍ਰਤੀਨਿਧੀ ਵਜੋਂ ਸਵਰਗ ਦਾ ਸਾਰਾ ਅਧਿਕਾਰ ਰੱਖਦਾ ਹੈ। ਮਨੁੱਖਜਾਤੀ ਦੇ ਮੁਕਤੀਦਾਤਾ ਅਤੇ ਨਿਆਂ ਕਰਨ ਵਾਲੇ ਦੇ ਰੂਪ ਵਿੱਚ, ਉਹ, ਉਹ ਪਰਮੇਸ਼ੁਰ ਹੈ ਜਿਸਦੇ ਕੋਲ ਸਦੀਪਕ ਜੀਵਨ ਅਤੇ ਮੌਤ ਉੱਤੇ ਅਧਿਕਾਰ ਹੈ।

    ਆਇਤ 19: ਇਸ ਲਈ ਜੋ ਕੁਝ ਤੈਂ ਵੇਖਿਆ, ਅਤੇ ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ।

    ਪਰਮੇਸ਼ੁਰ ਦੇ ਸੇਵਕਾਂ ਦਾ ਇਹ ਫਰਜ਼ ਹੈ ਕਿ ਉਹ ਵਰਤਮਾਨ ਅਤੇ ਭਵਿੱਖ ਦੋਵਾਂ ਦੇ ਉਦੇਸ਼ ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਖਿਲੇ। ਇਸ ਤਰ੍ਹਾਂ ਪ੍ਰਭੂ ਨੇ ਯੂਹੰਨਾ ਨੂੰ ਕਿਹਾ ਕਿ ਜੋ ਕੁਝ ਉਸਨੇ ਉਸ ਉੱਤੇ ਪ੍ਰਗਟ ਕੀਤਾ ਹੈ ਉਸਨੂੰ ਵਿਸ਼ਵਾਸ ਨਾਲ ਫੈਲਾਏ ਅਰਥਾਤ ਪਰਮੇਸ਼ੁਰ ਦੀ ਕਲੀਸਿਆ ਦਾ ਵਿਸ਼ਵਾਸ ਜੋ ਸਦੀਪਕ ਜੀਵਨ ਪ੍ਰਾਪਤ ਕਰੇਗਾ ਅਤੇ ਉਹ ਸਭ ਕੁਝ ਜੋ ਭਵਿੱਖ ਵਿੱਚ ਆਉਣਾ ਸੀ। ਇਹੀ ਹੈ ਜੋ ਪਰਮੇਸ਼ੁਰ ਨੇ ਯੂਹੰਨਾ ਰਾਹੀਂ ਸਾਨੂੰ ਕਰਨ ਦਾ ਹੁਕਮ ਵੀ ਦਿੱਤਾ ਹੈ।

    ਆਇਤ 20: ਅਰਥਾਤ ਉਹਨਾਂ ਸੱਤਾਂ ਤਾਰਿਆਂ ਦਾ ਭੇਤ ਜਿਹੜੇ ਤੈਂ ਮੇਰੇ ਸੱਜੇ ਹੱਥ ਉੱਤੇ ਡਿੱਠੇ ਸਨ ਅਤੇ ਉਹਨਾਂ ਸੱਤਾਂ ਸੋਨੇ ਦੇ ਸ਼ਮਾਦਾਨਾਂ ਦਾ। ਉਹ ਸੱਤ ਤਾਰੇ ਸੱਤਾਂ ਕਲੀਸਿਆਂ ਦੇ ਦੂਤ ਹਨ ਅਤੇ ਓਹ ਸੱਤ ਸ਼ਮਾਦਾਨ ਸੱਤ ਕਲੀਸਿਆਂ ਹਨ।

    ਸੱਤਾਂ ਤਾਰਿਆਂ ਦਾ ਭੇਤ ਕੀ ਹੈ? ਇਹ ਇਹ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਰਾਹੀਂ ਸਾਨੂੰ ਆਪਣੀ ਪਰਜਾ ਬਣਾ ਕੇ ਆਪਣੇ ਰਾਜ ਦਾ ਨਿਰਮਾਣ ਕਰੇਗਾ। ਸੋਨੇ ਦੇ ਸ਼ਮਾਦਾਨ ਉਹਨਾਂ ਸੰਤਾਂ ਦੁਆਰਾ ਬਣਾਈ ਗਈ ਪਰਮੇਸ਼ੁਰ ਦੀ ਕਲੀਸਿਆ ਦਾ ਪ੍ਰਤੀਕ ਹੈ ਜੋ ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਵਿੱਚ ਵਿਸ਼ਵਾਸ ਕਰਦੇ ਸਨ ਜੋ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਦਿੱਤੀ ਸੀ।

    ਆਪਣੇ ਸੇਵਕਾਂ ਅਤੇ ਆਪਣੀ ਕਲੀਸਿਆ ਦੇ ਦੁਆਰਾ, ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਦਿਖਾਇਆ ਹੈ ਕਿ ਉਸਦਾ ਮਕਸੱਦ ਕੀ ਹੈ ਅਤੇ ਭਵਿੱਖ ਵਿੱਚ ਸੰਸਾਰ ਨਾਲ ਕੀ ਹੋਵੇਗਾ। ਪਰਕਾਸ਼ ਦੀ ਪੋਥੀ ਦੇ ਵਚਨਾਂ ਦੁਆਰਾ, ਜੋ ਉਸਨੇ ਯੂਹੰਨਾ ਨੂੰ ਦਿਖਾਇਆ ਅਤੇ ਉਸਨੂੰ ਲਿਖਵਾਇਆ, ਅਸੀਂ ਵੀ ਜਲਦੀ ਹੀ ਆਪਣੀਆਂ ਅੱਖਾਂ ਨਾਲ ਉਸਦੇ ਕੰਮਾਂ ਨੂੰ ਦੇਖਾਂਗੇ। ਮੈਂ ਪਰਮੇਸ਼ੁਰ ਦਾ ਉਸਦੇ ਰੂਹਾਨੀ ਗਿਆਨ ਦੇ ਲਈ ਧੰਨਵਾਦ ਕਰਦਾ ਹਾਂ ਅਤੇ ਉਸ ਦੀ ਸਤੂਤੀ ਕਰਦਾ ਹਾਂ ਜਿਸ ਨੇ ਇਸ ਸੰਸਾਰ ਵਿੱਚ ਵਾਪਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਪ੍ਰਗਟ ਕੀਤਾ ਹੈ।

    ਸਾਨੂੰ ਸੱਤ ਯੁੱਗਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ

    < ਪਰਕਾਸ਼ ਦੀ ਪੋਥੀ 1:1-20 >

    ਮੈਂ ਉਸ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਜੋ ਸਾਨੂੰ ਇਨ੍ਹਾਂ ਹਨੇਰੇ ਸਮਿਆਂ ਵਿੱਚ ਉਮੀਦ ਦਿੰਦਾ ਹੈ। ਸਾਡੀ ਆਸ ਹੈ ਕਿ ਪਰਕਾਸ਼ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਸਭ ਕੁਝ ਸਾਹਮਣੇ ਆਵੇਗਾ ਅਤੇ ਸਾਨੂੰ ਭਵਿੱਖਬਾਣੀ ਦੇ ਸਾਰੇ ਸ਼ਬਦਾਂ ਦੇ ਪੂਰੇ ਹੋਣ ਲਈ ਵਿਸ਼ਵਾਸ ਨਾਲ ਉਡੀਕ ਕਰਨੀ ਚਾਹੀਦੀ ਹੈ।

    ਪਰਕਾਸ਼ ਦੀ ਪੋਥੀ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ। ਹਾਲਾਂਕਿ ਵਿਦਵਾਨਾਂ ਦੁਆਰਾ ਸਿਧਾਂਤ ਅਤੇ ਵਿਆਖਿਆਵਾਂ ਬਹੁਤ ਹਨ, ਪਰ ਅਜਿਹਾ ਤੱਥ ਲੱਭਣਾ ਮੁਸ਼ਕਿਲ ਹੈ ਜੋ ਸੱਚਮੁੱਚ ਬਾਈਬਲ ਉੱਤੇ ਅਧਾਰਿਤ ਹੈ। ਇਹ ਕੇਵਲ ਪਰਮੇਸ਼ੁਰ ਦੀ ਕਿਰਪਾ ਨਾਲ ਹੈ ਕਿ ਮੈਂ ਪਰਕਾਸ਼ ਦੀ ਪੋਥੀ ਦਾ ਅਧਿਐਨ ਕਰਨ ਅਤੇ ਖੋਜ ਕਰਨ ਵਿੱਚ ਅਣਗਿਣਤ ਘੰਟੇ ਬਿਤਾਉਣ ਤੋਂ ਬਾਅਦ ਇਹ ਕਿਤਾਬ ਲਿਖਣ ਦੇ ਯੋਗ ਹੋਇਆ ਹਾਂ। ਇੱਥੋਂ ਤੱਕ ਕਿ ਜਿਵੇਂ ਮੈਂ ਹੁਣ ਬੋਲ ਰਿਹਾ ਹਾਂ, ਮੇਰਾ ਦਿਲ ਪਰਕਾਸ਼ ਦੀ ਪੋਥੀ ਦੀ ਸਚਾਈ ਨਾਲ ਭਰਿਆ ਹੋਇਆ ਹੈ। ਜਦੋਂ ਕਿ ਮੈਂ ਇਸ ਕਿਤਾਬ ਲਈ ਆਪਣੀਆਂ ਟਿੱਪਣੀਆਂ ਅਤੇ ਉਪਦੇਸ਼ ਤਿਆਰ ਕੀਤੇ ਤਾਂ ਪਵਿੱਤਰ ਆਤਮਾ ਨੇ ਮੈਨੂੰ ਵੀ ਭਰ ਦਿੱਤਾ।

    ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੇਰਾ ਦਿਲ ਸਵਰਗ ਦੀ ਆਸ ਅਤੇ ਹਜ਼ਾਰ ਸਾਲ ਦੇ ਰਾਜ ਦੀ ਮਹਿਮਾ ਦੀ ਭਰਪੂਰਤਾ ਨਾਲ ਭਰ ਜਾਵੇਗਾ। ਮੈਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਸਾਡੇ ਪ੍ਰਭੂ ਲਈ ਸੰਤਾਂ ਦੀ ਸ਼ਹਾਦਤ ਕਿੰਨੀ ਮਹਿਮਾਮਈ ਹੈ। ਹੁਣ, ਮੈਂ ਤੁਹਾਡੇ ਨਾਲ ਬੁੱਧੀ ਦਾ ਵਚਨ ਸਾਂਝਾ ਕਰਨ ਅਤੇ ਇਹ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਕਿ ਪਰਮੇਸ਼ੁਰ ਨੇ ਮੈਨੂੰ ਕੀ ਦਿਖਾਇਆ ਹੈ।

    ਜਿਵੇਂ ਹੀ ਮੈਂ ਪਰਕਾਸ਼ ਦੀ ਪੋਥੀ ਉੱਤੇ ਇਹ ਕਿਤਾਬ ਲਿਖਦਾ ਹਾਂ, ਪਰਮੇਸ਼ੁਰ ਦੀ ਮਹਿਮਾ ਮੇਰੇ ਦਿਲ ਨੂੰ ਸਦਾ ਲਈ ਭਰ ਦਿੰਦੀ ਹੈ। ਪੂਰੀ ਤਰ੍ਹਾਂ ਇਮਾਨਦਾਰ ਹੋਣ ਲਈ, ਮੈਂ ਅਸਲ ਵਿੱਚ ਇਹ ਨਹੀਂ ਸਮਝਿਆ ਕਿ ਪਰਕਾਸ਼ ਦੀ ਪੋਥੀ ਦਾ ਵਚਨ ਕਿੰਨਾ ਮਹਾਨ ਹੈ।

    ਪਰਮੇਸ਼ੁਰ ਨੇ ਯੂਹੰਨਾ ਨੂੰ ਯਿਸੂ ਮਸੀਹ ਦਾ ਸੰਸਾਰ ਦਿਖਾਇਆ. ਸ਼ੁਰੂਆਤੀ ਆਇਤ ਯਿਸੂ ਮਸੀਹ ਦਾ ਪ੍ਰਕਾਸ਼ ਦਾ ਕੀ ਅਰਥ ਹੈ? ਸ਼ਬਦ ਪਰਕਾਸ਼ ਦੀ ਡਿਕਸ਼ਨਰੀ ਪਰਿਭਾਸ਼ਾ ਬ੍ਰਹਮ ਸੱਚ ਨੂੰ ਪ੍ਰਗਟ ਕਰਨ ਜਾਂ ਸੰਚਾਰ ਕਰਨ ਦਾ ਕੰਮ ਹੈ। ਯਿਸੂ ਮਸੀਹ ਦੇ ਪ੍ਰਗਟ

    Enjoying the preview?
    Page 1 of 1