Discover millions of ebooks, audiobooks, and so much more with a free trial

Only $11.99/month after trial. Cancel anytime.

Tera Ki Faisla
Tera Ki Faisla
Tera Ki Faisla
Ebook434 pages4 hours

Tera Ki Faisla

Rating: 0 out of 5 stars

()

Read preview

About this ebook

2010 ਵਿਚ ਇਹ ਕਿਤਾਬ ਲਿਖੀ ਲੇਕਿਨ ਜ਼ਿੰਦਗੀ ਵਿਚ ਗੁਆਚ ਗਈ, ਲਿਖਣਾ ਇਕ ਸ਼ੌਕ ਬਣ ਕੇ ਰਹਿ ਗਿਆ।ਆਖਿਰਕਾਰ ਇਸ ਕਹਾਣੀ ਨੂੰ ਸਾਂਝਾ ਕਰਣ ਦੀ ਹਿੰਮਤ ਜੁਟਾ ਰਹੀ ਹਾਂ। ਹੋ ਸਕਦਾ ਇਹ ਕਿਤਾਬ ਅੱਜ ਦੇ ਸਮੇਂ ਤੋਂ ਵੱਖਰੀ ਹੋਵੇ ।ਉਸ ਵੇਲੇ ਕੋਈ ਵਿਰਲਾ ਹੀ ਹੁੰਦਾ ਸੀ ਜੋ ਮੁੜ ਵਤਨਾਂ ਨੂੰ ਜਾਂਦਾ। ਇਸ ਕਿਤਾਬ ਦੇ ਲਿਖੇ ਜਾਣ ਤੋਂ ਦਸ ਵਰਿਆਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਮਾਂ ਵਾਕਈ ਬਦਲ ਰਿਹਾ। ਇਸ ਕਿਤਾਬ ਦੀ ਨਾਇਕਾ ਨੇ ਬੜਾ ਹੀ ਕੀਮਤੀ ਸਬਕ ਸਿਖਿਆ। ਇਨਸਾਨ ਕਿਥੇ ਰਹਿੰਦਾ ਹੈ ਉਸਤੋਂ ਜ਼ਿਆਦਾ ਇਹ ਮੈਨੇ ਰੱਖਦਾ ਉਹ ਕਿਉਂ ਅਤੇ ਕਿਸਦੇ ਨਾਲ ਰਹਿ ਰਿਹਾ ਹੈ। ਪੰਜਾਬ ਨੇ ਆਪਣੇ ਕਈ ਨੌਜਵਾਨ ਵਿਦੇਸ਼ਾਂ ਨੂੰ ਹਾਰ ਦਿੱਤੇ। ਉਹੀ ਨੌਜਵਾਨ ਵਿਦੇਸ਼ਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਮਾਈ ਕਰਦੇ। ਇਹ ਯੋਗਦਾਨ ਵਿਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਨਾਲ ਖੁਸ਼ਹਾਲ ਬਣਾ ਰਿਹਾ। ਇਸ ਕਿਤਾਬ ਦੇ ਨਾਇਕ ਵਾਂਗ ਉਮੀਦ ਹੈ ਇੱਕ ਐਸਾ ਸਮਾਂ ਆਏਗਾ ਜਦ ਅਗਲੀ ਪੀੜ੍ਹੀ ਵਿਦੇਸ਼ਾਂ ਦੇ ਭਰਮ ਨੂੰ ਸੱਚ ਸਮਝਣ ਦੀ ਭੁੱਲ ਨਹੀਂ ਕਰੂਗੀ। ਕਿਸੇ ਵੀ ਅੰਧੇ ਫੈਸਲੇ ਦੀ ਅੱਗ ਵਿਚ ਆਪਣੇ ਦਿਲ ਅਤੇ ਦਿਮਾਗ ਨੂੰ ਬਾਲਣ ਨਹੀਂ ਬਣਨ ਦਵੇਗੀ। ਇਹ ਇੱਕ ਕਾਲਪਨਿਕ ਕਹਾਣੀ ਹੈ ਅਤੇ ਇਸ ਕਿਤਾਬ ਦੇ ਜ਼ਰੀਏ ਇੱਕ ਸੋਚ ਸਾਂਝੀ ਕੀਤੀ ਹੈ ਪਰ ਹਰਗਿਜ਼ ਕਿਸੇ ਦੇ ਲਏ ਫੈਸਲੇ ਨੂੰ ਛੋਟਾ ਯਾਂ ਵੱਡਾ, ਸਹੀ ਯਾਂ ਗ਼ਲਤ ਸਾਬਤ ਕਰਨ ਦਾ ਇਰਾਦਾ ਨਹੀਂ। ਜ਼ਿੰਦਗੀ ਦੀ ਰਫਤਾਰ ਦਿਲ ਦੇ ਸਪੀਡਬ੍ਰੇਕਰ ਉੱਤੇ ਹਮੇਸ਼ਾ ਧੀਮੀ ਹੋ ਜਾਏ ਤਾਂ ਹੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕਦਾ। ਦੁਨੀਆਂ ਵਿਚ ਦਰਦਨਾਕ ਹਕੀਕਤ ਦਰਸ਼ਾਉਂਦੇ ਅਤੇ ਦਿਲ ਦਹਿਲਾ ਦੇਣ ਦੇ ਕਈ ਜ਼ਰੀਏ ਨੇ। ਇਸ ਕਾਲਪਨਿਕ ਕਹਾਣੀ ਦੇ ਰਾਹੀਂ ਹੋ ਸਕਦਾ ਕੁਝ ਪਲ ਸਕੂਨ ਦੇ ਗੁਜ਼ਰਣ ਅਤੇ ਦਿਲ ਨੂੰ ਆਸ਼ਾਵਾਦੀ ਸੋਚ ਰੱਖਣ ਦੀ ਪ੍ਰੇਰਨਾ ਮਿਲ ਜਾਏ।

 

---

 

ਗੁਰਸਿਮਰ ਕੌਰ ਦਾ ਜਨਮ ਮੁੰਬਈ ਵਿਚ ਹੋਇਆ ਜਦ ਉਹ ਬੰਬਈ ਕਹਿਲਾਉਂਦੀ ਸੀ। ਉਸ ਵੇਲੇ ਉਹਨਾਂ ਦੇ ਪਿਤਾ ਨੇਵੀ ਵਿਚ ਸੀ। ਪੰਜਾਬੀ ਬੋਲੀ ਨਾਲ ਰਿਸ਼ਤਾ ਤਾਂ ਮਾਂਬੋਲੀ ਦਾ ਸੀ ਪਰ ਦੂਰ ਦੇ ਰਿਸ਼ਤੇਦਾਰ ਵਾਲੀ ਪਹਿਚਾਣ ਸੀ। ਪੰਜਾਬੀ ਦਿਲ ਦੀ ਬੋਲੀ ਉਦੋਂ ਬਣੀ ਜਦ ਉਹ ਪੰਜਾਬ ਆ ਬਸੇ। ਪਿਤਾਜੀ ਆਪਣੇ ਪਰਿਵਾਰ ਦੀ ਮਜਬੂਰੀ ਕਾਰਨ ਛੇਤੀ ਪੈਨਸ਼ਨ ਤੇ ਆ ਗਏ ਸੀ। ਗੁਰਸਿਮਰ ਨੂੰ ਇੱਕ ਸਾਲ ਵਿਚ ਹੀ ਪੰਜਾਬੀ ਲਿਖਣੀ ਅਤੇ ਬੋਲਣੀ ਪਈ। ਇਸ ਵਿਚ ਅਧਿਆਪਕਾਂ ਤੋਂ ਜ਼ਿਆਦਾ ਯੋਗਦਾਨ ਮਾਂ ਦਾ ਸੀ। ਅੱਜ ਕਨੇਡਾ ਵਿਚ ਬਸੇ 19 ਵਰੇ ਹੋ ਗਏ ਪਰ ਪੰਜਾਬ ਅਜੇ ਵੀ ਰੋਮ ਰੋਮ ਵਿਚ ਵਸਦਾ। ਪਹਿਲੀ ਕਿਤਾਬ ਹਿੰਦੀ ਵਿਚ ਲਿਖੀ ਲੇਕਿਨ ਮਹਿਸੂਸ ਕੀਤਾ ਪੰਜਾਬੀ ਵਿਚ ਲਿਖਣਾ ਦਿਲ ਦੇ ਜਿਆਦਾ ਕਰੀਬ ਸੀ। ਗੁਰਸਿਮਰ ਦੀ ਜ਼ਿੰਦਗੀ ਵਿਚ ਰਿਸ਼ਤੇ ਅਤੇ ਦੋਸਤੀ ਵਾਸਤੇ ਖਾਸ ਥਾਂ ਹੈ। ਇਕ ਆਸ਼ਾਵਾਦੀ ਸੋਚ ਕਾਰਣ ਉਹਨਾਂ ਦੀਆਂ ਕਹਾਣੀਆਂ ਦਾ ਮਕਸਦ ਆਪਣੇ ਪਾਠਕਾਂ ਨੂੰ ਆਸ਼ਾਵਾਦੀ ਹੋਣ ਲਈ ਪ੍ਰੇਰਿਤ ਕਰਨਾ ਹੈ।

Languageਪੰਜਾਬੀ
Release dateApr 25, 2023
ISBN9798223127024
Tera Ki Faisla

Related to Tera Ki Faisla

Related ebooks

Reviews for Tera Ki Faisla

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    Tera Ki Faisla - Gursimar Kaur

    ISBN : 978-9390894901

    Published by:

    Rajmangal Publishers

    Rajmangal Prakashan Building,

    1st Street, Sangwan, Quarsi, Ramghat Road

    Aligarh-202001, (UP) INDIA

    Cont. No. +91- 7017993445

    www.rajmangalpublishers.com

    rajmangalpublishers@gmail.com

    sampadak@rajmangalpublishers.in

    ——————————————————————-

    प्रथम संस्करण : जून 2021

    प्रकाशक : राजमंगल प्रकाशन

    राजमंगल प्रकाशन बिल्डिंग, 1st स्ट्रीट,

    सांगवान, क्वार्सी, रामघाट रोड,

    अलीगढ़, उप्र. – 202001, भारत

    फ़ोन : +91 - 7017993445

    ——————————————————————-

    First Published : June 2021

    eBook by : Rajmangal ePublishers (Digital Publishing Division)

    Copyright © ਗੁਰਸਿਮਰ ਕੌਰ

    This is a work of fiction. Names, characters, businesses, places, events, locales, and incidents are either the products of the author’s imagination or used in a fictitious manner. Any resemblance to actual persons, living or dead, or actual events is purely coincidental. This book is sold subject to the condition that it shall not, by way of trade or otherwise, be lent, resold, hired out, or otherwise circulated without the publisher’s prior consent in any form of binding or cover other than that in which it is published and without a similar condition including this condition being imposed on the subsequent purchaser. Under no circumstances may any part of this book be photocopied for resale. The printer/publishers, distributer of this book are not in any way responsible for the view expressed by author in this book. All disputes are subject to arbitration, legal action if any are subject to the jurisdiction of courts of Aligarh, Uttar Pradesh, India

    ਕਹਾਣੀਕਾਰ :

    ਗੁਰਸਿਮਰ ਕੌਰ ਦਾ ਜਨਮ ਮੁੰਬਈ ਵਿਚ ਹੋਇਆ ਜਦ ਉਹ ਬੰਬਈ ਕਹਿਲਾਉਂਦੀ ਸੀ। ਉਸ ਵੇਲੇ ਉਹਨਾਂ ਦੇ ਪਿਤਾ ਨੇਵੀ ਵਿਚ ਸੀ। ਪੰਜਾਬੀ ਬੋਲੀ ਨਾਲ ਰਿਸ਼ਤਾ ਤਾਂ ਮਾਂਬੋਲੀ ਦਾ ਸੀ ਪਰ ਦੂਰ ਦੇ ਰਿਸ਼ਤੇਦਾਰ ਵਾਲੀ ਪਹਿਚਾਣ ਸੀ। ਪੰਜਾਬੀ ਦਿਲ ਦੀ ਬੋਲੀ ਉਦੋਂ ਬਣੀ ਜਦ ਉਹ ਪੰਜਾਬ ਆ ਬਸੇ। ਪਿਤਾਜੀ ਆਪਣੇ ਪਰਿਵਾਰ ਦੀ ਮਜਬੂਰੀ ਕਾਰਨ ਛੇਤੀ ਪੈਨਸ਼ਨ ਤੇ ਆ ਗਏ ਸੀ। ਗੁਰਸਿਮਰ ਨੂੰ ਇੱਕ ਸਾਲ ਵਿਚ ਹੀ ਪੰਜਾਬੀ ਲਿਖਣੀ ਅਤੇ ਬੋਲਣੀ ਪਈ। ਇਸ ਵਿਚ ਅਧਿਆਪਕਾਂ ਤੋਂ ਜ਼ਿਆਦਾ ਯੋਗਦਾਨ ਮਾਂ ਦਾ ਸੀ। ਅੱਜ ਕਨੇਡਾ ਵਿਚ ਬਸੇ 19 ਵਰੇ ਹੋ ਗਏ ਪਰ ਪੰਜਾਬ ਅਜੇ ਵੀ ਰੋਮ ਰੋਮ ਵਿਚ ਵਸਦਾ। ਪਹਿਲੀ ਕਿਤਾਬ ਹਿੰਦੀ ਵਿਚ ਲਿਖੀ ਲੇਕਿਨ ਮਹਿਸੂਸ ਕੀਤਾ ਪੰਜਾਬੀ ਵਿਚ ਲਿਖਣਾ ਦਿਲ ਦੇ ਜਿਆਦਾ ਕਰੀਬ ਸੀ। ਗੁਰਸਿਮਰ ਦੀ ਜ਼ਿੰਦਗੀ ਵਿਚ ਰਿਸ਼ਤੇ ਅਤੇ ਦੋਸਤੀ ਵਾਸਤੇ ਖਾਸ ਥਾਂ ਹੈ। ਇਕ ਆਸ਼ਾਵਾਦੀ ਸੋਚ ਕਾਰਣ ਉਹਨਾਂ ਦੀਆਂ ਕਹਾਣੀਆਂ ਦਾ ਮਕਸਦ ਆਪਣੇ ਪਾਠਕਾਂ ਨੂੰ ਆਸ਼ਾਵਾਦੀ ਹੋਣ ਲਈ ਪ੍ਰੇਰਿਤ ਕਰਨਾ ਹੈ।

    ਤੇਰਾ ਕੀ ਫੈਸਲਾ? |

    ਕਿਤਾਬ ਬਾਰੇ:

    ਕੈਨੇਡਾ ਵਸਣ ਤੋਂ ਬਾਅਦ ਕਈ ਵਰੇ ਬੀਤ ਗਏ ਪਰ ਦਿਲ ਨਾ ਵਸਿਆ।ਉਸ ਸਮੇ ਕਹਾਣੀਆਂ ਲਿਖਣ ਦਾ ਕਾਰਣ ਦਿਲ ਦੀ ਉਦਾਸੀ ਨੂੰ ਦੂਰ ਕਰਨਾ ਸੀ। 2010 ਵਿਚ ਇਹ ਕਿਤਾਬ ਲਿਖੀ ਲੇਕਿਨ ਜ਼ਿੰਦਗੀ ਵਿਚ ਗੁਆਚ ਗਈ, ਲਿਖਣਾ ਇਕ ਸ਼ੌਕ ਬਣ ਕੇ ਰਹਿ ਗਿਆ।ਆਖਿਰਕਾਰ ਇਸ ਕਹਾਣੀ ਨੂੰ ਸਾਂਝਾ ਕਰਣ ਦੀ ਹਿੰਮਤ ਜੁਟਾ ਰਹੀ ਹਾਂ। ਹੋ ਸਕਦਾ ਇਹ ਕਿਤਾਬ ਅੱਜ ਦੇ ਸਮੇਂ ਤੋਂ ਵੱਖਰੀ ਹੋਵੇ ।ਉਸ ਵੇਲੇ ਕੋਈ ਵਿਰਲਾ ਹੀ ਹੁੰਦਾ ਸੀ ਜੋ ਮੁੜ ਵਤਨਾਂ ਨੂੰ ਜਾਂਦਾ। ਇਸ ਕਿਤਾਬ ਦੇ ਲਿਖੇ ਜਾਣ ਤੋਂ ਦਸ ਵਰਿਆਂ ਬਾਅਦ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਮਾਂ ਵਾਕਈ ਬਦਲ ਰਿਹਾ। ਇਸ ਕਿਤਾਬ ਦੀ ਨਾਇਕਾ ਨੇ ਬੜਾ ਹੀ ਕੀਮਤੀ ਸਬਕ ਸਿਖਿਆ। ਇਨਸਾਨ ਕਿਥੇ ਰਹਿੰਦਾ ਹੈ ਉਸਤੋਂ ਜ਼ਿਆਦਾ ਇਹ ਮੈਨੇ ਰੱਖਦਾ ਉਹ ਕਿਉਂ ਅਤੇ ਕਿਸਦੇ ਨਾਲ ਰਹਿ ਰਿਹਾ ਹੈ। ਪੰਜਾਬ ਨੇ ਆਪਣੇ ਕਈ ਨੌਜਵਾਨ ਵਿਦੇਸ਼ਾਂ ਨੂੰ ਹਾਰ ਦਿੱਤੇ। ਉਹੀ ਨੌਜਵਾਨ ਵਿਦੇਸ਼ਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਮਾਈ ਕਰਦੇ। ਇਹ ਯੋਗਦਾਨ ਵਿਦੇਸ਼ਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਨਾਲ ਖੁਸ਼ਹਾਲ ਬਣਾ ਰਿਹਾ। ਇਸ ਕਿਤਾਬ ਦੇ ਨਾਇਕ ਵਾਂਗ ਉਮੀਦ ਹੈ ਇੱਕ ਐਸਾ ਸਮਾਂ ਆਏਗਾ ਜਦ ਅਗਲੀ ਪੀੜ੍ਹੀ ਵਿਦੇਸ਼ਾਂ ਦੇ ਭਰਮ ਨੂੰ ਸੱਚ ਸਮਝਣ ਦੀ ਭੁੱਲ ਨਹੀਂ ਕਰੂਗੀ। ਕਿਸੇ ਵੀ ਅੰਧੇ ਫੈਸਲੇ ਦੀ ਅੱਗ ਵਿਚ ਆਪਣੇ ਦਿਲ ਅਤੇ ਦਿਮਾਗ ਨੂੰ ਬਾਲਣ ਨਹੀਂ ਬਣਨ ਦਵੇਗੀ। ਇਹ ਇੱਕ ਕਾਲਪਨਿਕ ਕਹਾਣੀ ਹੈ ਅਤੇ ਇਸ ਕਿਤਾਬ ਦੇ ਜ਼ਰੀਏ ਇੱਕ ਸੋਚ ਸਾਂਝੀ ਕੀਤੀ ਹੈ ਪਰ ਹਰਗਿਜ਼ ਕਿਸੇ ਦੇ ਲਏ ਫੈਸਲੇ ਨੂੰ ਛੋਟਾ ਯਾਂ ਵੱਡਾ, ਸਹੀ ਯਾਂ ਗ਼ਲਤ ਸਾਬਤ ਕਰਨ ਦਾ ਇਰਾਦਾ ਨਹੀਂ। ਜ਼ਿੰਦਗੀ ਦੀ ਰਫਤਾਰ ਦਿਲ ਦੇ ਸਪੀਡਬ੍ਰੇਕਰ ਉੱਤੇ ਹਮੇਸ਼ਾ ਧੀਮੀ ਹੋ ਜਾਏ ਤਾਂ ਹੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕਦਾ। ਦੁਨੀਆਂ ਵਿਚ ਦਰਦਨਾਕ ਹਕੀਕਤ ਦਰਸ਼ਾਉਂਦੇ ਅਤੇ ਦਿਲ ਦਹਿਲਾ ਦੇਣ ਦੇ ਕਈ ਜ਼ਰੀਏ ਨੇ।

    ਇਸ ਕਾਲਪਨਿਕ ਕਹਾਣੀ ਦੇ ਰਾਹੀਂ ਹੋ ਸਕਦਾ ਕੁਝ ਪਲ ਸਕੂਨ ਦੇ ਗੁਜ਼ਰਣ ਅਤੇ ਦਿਲ ਨੂੰ ਆਸ਼ਾਵਾਦੀ ਸੋਚ ਰੱਖਣ ਦੀ ਪ੍ਰੇਰਨਾ ਮਿਲ ਜਾਏ।

    ਤੇਰਾ ਕੀ ਫੈਸਲਾ? |

    ਆਭਾਰ :

    ਕੋਈ ਵੀ ਕੰਮ ਇਕੱਲੇ ਕਰਨਾ ਬੜਾ ਮੁਸ਼ਕਿਲ ਹੈI ਮੈਂ ਇਸ ਕਹਾਣੀ ਨੂੰ ਮੁਕੰਮਲ ਕਰ ਸਕੀ ਇਸ ਵਿੱਚ ਕਈ ਲੋਕਾਂ ਦਾ ਯੋਗਦਾਨ ਰਿਹਾ I ਮੇਰੀ ਸਹੇਲੀ ਰਾਧਿਕਾ ਜਿਸਨੇ ਇਸ ਕਹਾਣੀ ਨੂੰ ਪੜ੍ਹ ਕੇ ਮੇਰੀ ਹਿੰਮਤ ਅਫਜ਼ਾਈ ਕੀਤੀI ਮੇਰੀ ਭਰਜਾਈ ਅਮਨਦੀਪ ਜਿਸਨੇ ਕਹਾਣੀ ਵਿਚ ਟੈਪਿੰਗ ਦੀਆਂ ਗਲਤੀਆਂ ਸੁਧਾਰਣ ਵਿਚ ਮਦਦ ਕੀਤੀI  ਮੇਰੀ ਮਾਂ ਅਤੇ ਪਰਿਵਾਰ ਜੋ ਨਾ ਉਮੀਦ ਨਹੀਂ ਹੋਣ ਦਿੰਦੇ I ਰਾਜਮੰਗਲ ਪਬਲੀਕੇਸ਼ਨਜ ਨੇ ਇਸ ਕਹਾਣੀ ਨੂੰ ਅਕਾਰ ਦਿੱਤਾ ਜਿਸ ਲਈ ਮੈਂ ਉਹਨਾਂ ਦੀ ਧੰਨਵਾਦੀ ਹਾਂI ਉਮੀਦ ਹੈ ਆਪ ਨੂੰ ਕਹਾਣੀ ਪਸੰਦ ਆਏਗੀ I

    1

    ਛੱਪ!!! ਅਵਾਜ਼ ਹੋਈ ।

    ਮੈਡਮ ਸਾਡਾ ਪਿੰਡ ਹੈ ਹੀ ਐਨਾ ਸੋਹਣਾ ਕਿ ਲੋਕੀਂ ਤੁਰਦੇ ਤੁਰਦੇ ਪੈਰ ਕਿੱਥੇ ਰੱਖ ਦੇਣ ਹੋਸ਼ ਨਹੀਂ ਰਹਿੰਦਾ। ਸ਼ੁਕਰ ਹੈ ਕਿ ਪੈਰ ਗੋਹੇ ਵਿਚ ਹੀ ਪਿਆ ਹੈ। ਪਿੱਛਿਓਂ ਕਿਸੇ ਨੇ ਹੱਸ ਕੇ ਕਿਹਾ।

    ਲਵੀ ਨੇ ਆਪਣਾ ਕੈਮਰਾ ਇੱਕ ਪਾਸੇ ਕੀਤਾ ਅਤੇ ਆਪਣੇ ਪੈਰਾਂ ਵੱਲ ਵੇਖਿਆ। ਬੱਸ ਇਹ ਗ਼ਲਤੀ ਹੋਈ ਉਸ ਤੋਂ। ਉਸਦਾ ਕੈਮਰਾ ਥੱਲੇ ਡਿੱਗ ਗਿਆ ਅਤੇ ਉਸਨੂੰ ਉਲਟੀ ਆਉਣ ਲੱਗੀ। ਨਾ ਪੈਰ ਹਿਲਾਉਣ ਦੀ ਹਿੰਮਤ ਨਾ ਹੀ ਉਥੇ ਖੜੀ ਰਹਿਣ ਦੀ। ਸਾਹਮਣੇ ਖੜਾ ਨੌਜਵਾਨ ਮਜ਼ੇ ਲੈ ਕੇ ਗੰਨਾ ਚੂਪ ਰਿਹਾ ਸੀ।ਉਹ ਸ਼ਰਮਿੰਦੀ ਉਥੇ ਅੱਖਾਂ ਝੁਕਾਈ ਖੜੀ ਸੀ। ਗੰਨਾ ਛਿੱਲਣ ਅਤੇ ਚੂਪਣ ਦੀ ਅਵਾਜ਼ ਉਸਦੇ ਕੰਨਾਂ ਨਾਲ ਟੱਕਰਾ ਕੇ ਉਸਦਾ ਮਜ਼ਾਕ ਉੜਾ ਰਹੀ ਸੀ। ਲਵੀ ਨੇ ਆਪਣਾ ਗੋਹੇ ਨਾਲ ਲਿਬੜਿਆ ਪੈਰ ਇੱਕ ਪਾਸੇ ਰੱਖਿਆ ਅਤੇ ਉਸ ਮੁੰਡੇ ਵੱਲ ਪਿੱਠ ਕਰਕੇ ਖੜੀ ਹੋ ਗਈ। ਜਦ ਕੁਝ ਵੇਲਾ ਬਿਨਾ ਕਿਸੇ ਟਿੱਪਣੀ ਤੋਂ ਗੁਜ਼ਰਿਆ ਤਾਂ ਉਸਨੇ ਆਪਣੇ ਆਸੇ ਪਾਸੇ ਵੇਖਿਆ। ਦੂਰ ਦੂਰ ਤੱਕ ਕੋਈ ਨਹੀਂ ਦਿਸ ਰਿਹਾ ਸੀ। ਸ਼ੁਕਰ ਹੈ ਉਸ ਮੁੰਡੇ ਤੋਂ ਇਲਾਵਾ ਕਿਸੇ ਹੋਰ ਨੇ ਉਸਨੂੰ ਇਸ ਹਾਲ ਵਿਚ ਨਹੀਂ ਵੇਖਿਆ। ਇੱਕ ਵਾਰੀ ਤਾਂ ਇੰਜ ਜਾਪਿਆ ਕਿ ਕਿਤੇ ਉਹ ਮੁੰਡਾ ਉਸਦੇ ਦਿਮਾਗ ਦੀ ਕੋਈ ਉਪਜ ਤਾਂ ਨਹੀਂ ਸੀ। ਥੋੜੀ ਦੂਰ ਇੱਕ ਟਿਊਬਵੈਲ ਚੱਲ ਰਿਹਾ ਸੀ। ਲਵੀ ਫੁਰਤੀ ਨਾਲ ਆਪਣਾ ਕੈਮਰਾ ਚੁੱਕ ਟਿਊਬਵੈਲ ਵੱਲ ਤੁਰ ਪਈ ।

    ਟਿਊਬਵੈਲ ਤੇ ਪਹੁੰਚ ਕੇ ਉਸਨੇ ਪਾਣੀ ਆਪਣੇ ਮਹਿੰਗੇ ਬੂਟ ਉੱਤੇ ਪਾਇਆ। ਕੋਲ ਪਈ ਇੱਕ ਕੱਪੜੇ ਦੀ ਲੀਰ ਚੁੱਕ ਉਸਨੇ ਆਪਣੇ ਬੂਟ ਨੂੰ ਰਗੜ ਕੇ ਸਾਫ ਕਰਣ ਦੀ ਕੋਸ਼ਿਸ਼ ਕੀਤੀ। ਇੱਕ ਹੱਥ ਨਾਲ ਆਪਣਾ ਨੱਕ ਬੰਦ ਕੀਤਾ ਅਤੇ ਅੰਗਰੇਜ਼ੀ ਵਿਚ ਜੀ ਭਰ ਕੇ ਗਾਲਾਂ ਕੱਢੀਆਂ। ਗੋਹਾ ਪੂਰੀ ਤਰ੍ਹਾਂ ਸਾਫ ਨਹੀਂ ਹੋਇਆ। ਦੁਖੀ ਹੋ ਕੇ ਉਸਨੇ ਆਪਣੇ ਹੱਥ ਧੋਣ ਲਈ ਐਧਰ ਉਧਰ ਸਾਬਣ ਲੱਭਿਆ ਪਰ ਉਸਨੂੰ ਕੁਝ ਦਿਖਾਈ ਨਾ ਦਿੱਤਾ। ਅਖੀਰ ਉਸਨੇ ਆਪਣੇ ਹੱਥ ਮਿੱਟੀ ਨਾਲ ਰਗੜ ਕੇ ਧੋ ਲਏ। ਜਦ ਉਸ ਨੂੰ ਤਸੱਲੀ ਹੋਈ ਤਾਂ ਉਸਨੇ ਪਿੱਛੇ ਮੁੜ ਕੇ ਸੜਕ ਵੱਲ ਫੇਰ ਵੇਖਿਆ। ਉਥੇ ਕੋਈ ਨਹੀਂ ਸੀ। ਉਸਨੇ ਚੈਨ ਦਾ ਸਾਹ ਲਿਆ ਅਤੇ ਘਰ ਵੱਲ ਤੁਰ ਪਈ।

    ਸੂਰਜ ਛਿਪ ਗਿਆ ਸੀ। ਫੋਟੋ ਖਿੱਚਣ ਵਾਸਤੇ ਰੋਸ਼ਨੀ ਘਟ ਗਈ ਸੀ। ਕੈਮਰਾ ਠੀਕ ਸੀ ਇਹ ਹੈਰਾਨੀ ਵਾਲੀ ਗੱਲ ਸੀ। ਉਸਨੇ ਛੇਤੀ ਛੇਤੀ ਤੁਰਨਾ ਸ਼ੁਰੂ ਕੀਤਾ। ਪਹਿਲਾਂ ਹੀ ਕਾਫੀ ਦੇਰ ਹੋ ਗਈ ਸੀ। ਹੋਰ ਦੇਰ ਹੋ ਗਈ ਤਾਂ ਕਿਤੇ ਬੇਬੇ ਪੂਰੀ ਹਵੇਲੀ ਸਿਰ ਤੇ ਨਾ ਚੁੱਕ ਲਵੇ। ਚਾਹ ਕੇ ਵੀ ਉਸਦੇ ਨੱਕ ਵਿਚੋਂ ਗੋਹੇ ਦਾ ਮੁਸ਼ਕ ਨਹੀਂ ਜਾ ਰਿਹਾ ਸੀ। ਪੂਰੀ ਰਾਹ ਉਸਦੀ ਨਜ਼ਰ ਥੱਲੇ ਜ਼ਮੀਨ ਤੇ ਰਹੀ।

    ਤੇਰਾ ਕੀ ਫੈਸਲਾ? |

    2

    ਮੈਂ ਕਿਹਾ ਸੀ, ਇਕੱਲੀ ਕੁੜੀ ਨੂੰ ਨਾ ਭੇਜੋ, ਪਰ ਇਹ ਕਨੇਡਾ ਦਾ ਪੁੱਤ ਕਿਉਂ ਮੰਨਣ ਲੱਗਿਆ ਮੇਰੀ ਗੱਲ। ਭਲਾ ਕਿੱਥੇ ਕਨੇਡਾ ਅਤੇ ਕਿੱਥੇ ਸਾਡਾ ਪਿੰਡ। ਜੇ ਕਿਤੇ ਕੋਈ ਊਂਚ ਨੀਚ ਹੋ ਗਈ ਤਾਂ ਮੈਂ ਤੁਹਾਡੇ ਪਿਉ ਨੂੰ ਕਿਵੇਂ ਮੂੰਹ ਦਿਖਾਵਾਂਗੀ। ਬੇਬੇ ਨੇ ਆਪਣੀ ਚੁੰਨੀ ਨੂੰ ਹੰਝੂ ਪੂੰਝ ਕੇ ਭੇਂ ਲਿਆ ਸੀ।

    ਬਲਬੀਰ ਆਪਣੀ ਪਰੇਸ਼ਾਨੀ ਭੁੱਲ ਮਾਂ ਨੂੰ ਸੰਭਾਲਣ ਵਿਚ ਲੱਗਿਆ ਸੀ।ਜਦ ਉਸਨੇ ਗੇਟ ਦਾ ਖੜਕਾ ਸੁਣਿਆ ਤਾਂ ਬਾਹਰ ਵੱਲ ਭੱਜ ਪਿਆ। ਬੇਬੇ ਉਥੇ ਹੀ ਮੰਜੇ ਤੇ ਅੱਥਰੂ ਬਹਾਈ ਜਾ ਰਹੀ ਸੀ।

    ਲਵੀ ਲੰਗੜਾ ਕੇ ਤੁਰ ਰਹੀ ਸੀ।ਲਵੀ ਨੂੰ ਲੰਗੜਾਂਦੇ ਵੇਖ ਬਲਬੀਰ ਨੂੰ ਫਿਕਰ ਨੇ ਘੇਰ ਲਿਆ ।ਉਸਨੇ ਜਦ ਲਵੀ ਨੂੰ ਜੱਫੀ ਪਾਉਣ ਲਈ ਬਾਹਾਂ ਵਧਾਈਆਂ ਤਾਂ ਲਵੀ ਨੇ ਦੋਨੋ ਹੱਥ ਅੱਗੇ ਕਰ ਦਿੱਤੇ ਅਤੇ ਉਸਨੂੰ ਰੋਕ ਕੇ ਕਿਹਾ,ਡੈਡ! ਕੋਲ ਨਾ ਆਵੋ। ਮੇਰੇ ਹੱਥ ਲਿਬੜੇ ਹੋਏ ਨੇ ਅਤੇ ਸ਼ੂ ਵੀ।

    ਲਵੀ, ਪੁੱਤ ਤੇਰੇ ਸੱਟ ਲੱਗੀ ਹੈ? ਬਲਬੀਰ ਨੇ ਫਿਕਰ ਨਾਲ ਪੁੱਛਿਆ।

    ਨੋ! ਨੋ! ਨੋ! ਲਵੀ ਗੁਸਲਖਾਨੇ ਵੱਲ ਜਾਂਦੀ ਬੋਲੀ। ਬਲਬੀਰ ਹੱਕਾ-ਬੱਕਾ ਜਿੱਥੇ ਖੜਾ ਸੀ ਉਥੇ ਹੀ ਖੜਾ ਰਹਿ ਗਿਆ। ਉਸਦੇ ਸਬਰ ਦੀ ਲੜੀ ਟੁੱਟ ਰਹੀ ਸੀ। ਉਸਦੀ ਧੀ, ਐਨਾ ਮਿੱਠਾ ਬੋਲਣ ਵਾਲੀ, ਅਚਾਨਕ ਖਾਣ ਨੂੰ ਪੈ ਰਹੀ ਸੀ। ਪਿੱਛਲੇ 26 ਸਾਲਾਂ ਵਿਚ ਬਹੁਤ ਘੱਟ ਐਸੀ ਨੌਬਤ ਆਈ ਸੀ।

    ਉਹ ਪਰੇਸ਼ਾਨ ਹੋਕੇ ਗੁਸਲਖਾਨੇ ਦੇ ਬਾਹਰ ਚੱਕਰ ਲਾਉਣ ਲੱਗ ਪਿਆ। ਕੁਝ ਦੇਰ ਬਾਅਦ ਜਦ ਲਵੀ ਬਾਹਰ ਆਈ ਤਾਂ ਉਹ ਠੀਕ ਠਾਕ ਤੁਰ ਰਹੀ ਸੀ।ਉਸਨੇ ਆਪਣੇ ਗਿੱਲੇ ਬੂਟ ਬਾਹਰ ਕੰਧ ਨਾਲ ਖੜੇ ਕਰ ਦਿੱਤੇ ਸੁੱਕਣ ਲਈ। ਹੈਰਾਨ ਬਲਬੀਰ ਉਸਦੇ ਮਗਰ ਤੁਰ ਪਿਆ।

    ਬੇਬੇ ਰੋਂਦੀ ਰੋਂਦੀ ਥੱਕ ਗਈ ਸੀ, ਫਿਕਰ ਥਕਾ ਜੋ ਦਿੰਦਾ। ਉਹ ਵੀ ਬੁੜਬੁੜ ਕਰਦੀ ਮੰਜੇ ਤੋਂ ਉੱਠੀ, ਪਰ, ਲਵੀ ਨੇ ਉਹਨਾਂ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਆਪਣੇ ਕੰਨਾਂ ਵਿਚ ਉਂਗਲਾਂ ਪਾ ਕਿਹਾ,ਸਟੋਪ ਇਟ ਗਾਇਜ਼! ਮੈਨੂੰ ਕੁਝ ਨਹੀਂ ਹੋਇਆ। ਮੇਰਾ ਪੈਰ ਗੋਹੇ ਵਿਚ ਪੈ ਗਿਆ ਸੀ। ਸਾਫ ਕਰਨ ਵਿਚ ਦੇਰ ਹੋ ਗਈ। ਮੈਂ ਬੱਚੀ ਨਹੀਂ, ਮੇਰੀ ਏਨੀ ਫ਼ਿਕਰ ਨਾ ਕਰਿਆ ਕਰੋ। ਇਹ ਕਹਿ ਉਹ ਨੰਗੇ ਪੈਰ ਉੱਪਰ ਆਪਣੇ ਕਮਰੇ ਵੱਲ ਭੱਜ ਗਈ। ਪਿੱਛੇ ਕੁਝ ਦੇਰ ਬਾਦ ਉੱਚੀ ਉੱਚੀ ਹੱਸਣ ਦੀ ਅਵਾਜ਼ ਆਈ। ਉਸਦਾ ਖੂਨ ਖੌਲਣ ਲੱਗ ਪਿਆ। ਉਸਨੇ ਕਮਰੇ ਦਾ ਬੂਹਾ ਭੇੜਿਆ ਅਤੇ ਸਿਰਾਹਣਾ ਕੰਨਾਂ ਉੱਤੇ ਰੱਖ ਲੱਮੀ ਪੈ ਗਈ।

    ਰਾਤੀਂ ਬਲਬੀਰ ਉਸਨੂੰ ਪਤਿਯਾ ਕੇ ਲਿਆਇਆ ਅਤੇ ਸਾਰਿਆਂ ਨੇ ਕੜੀ ਅਤੇ ਮੱਕੀ ਦੀ ਰੋਟੀ ਖਾਦੀ।ਬਲਬੀਰ ਦੇ ਪੁੱਛਣ ਤੇ ਉਸਨੇ ਆਪਣੇ ਪੂਰੇ ਦਿਨ ਦੀਆਂ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਫੇਰ ਖਿਝ ਕੇ ਬੋਲੀ, ਡੈਡ, ਮਮ ਅਤੇ ਸਹਿਜ ਕਦੋਂ ਵਾਪਿਸ ਆਉਣਗੇ ਚੰਡੀਗੜ੍ਹ ਤੋਂ? ਮੈਂ ਇਥੇ ਬੋਰ ਹੋ ਰਹੀ ਹਾਂ। ਕਦੀ ਬਿਜਲੀ ਚਲ ਜਾਂਦੀ, ਕਦੀ ਡਿਸ਼ ਨਹੀਂ ਚਲਦੀ। ਬਾਹਰ ਜਾਓ ਤਾਂ ਕੁਝ ਨਾ ਕੁਝ ਹੋ ਜਾਂਦਾ ਹੈ। ਇਨਸਾਨਾਂ ਨਾਲੋਂ ਜਾਨਵਰਾਂ ਨੂੰ ਜ਼ਿਆਦਾ ਅਜ਼ਾਦੀ ਹੈ। ਸਮਝ ਨਹੀਂ ਆਉਂਦੀ ਕਿ ਤੁਰਦੇ ਹੋਏ ਉੱਤੇ ਦੇਖੋ ਯਾਂ ਥੱਲੇ।

    ਉਸਨੇ ਆਪਣਾ ਗੁੱਸਾ ਕਾਬੂ ਕਰਨ ਲਈ ਪਾਣੀ ਦਾ ਪੂਰਾ ਗਿਲਾਸ ਪੀ ਲਿਆ ਫੇਰ ਬਲਵੀਰ ਵੱਲ ਵੇਖ ਕੇ ਬੋਲੀ, ਮੈਂ ਤਾ ਤਿਆਰ ਹਾਂ ਵਾਪਿਸ ਕੈਨੇਡਾ ਜਾਣ ਲਈ। ਇਹ ਸੁਣ ਬਲਬੀਰ ਦੇ ਸੀਨੇ ਵਿਚ ਜਿਵੇਂ ਕੋਈ ਕਿੱਲ ਠੋਕ ਦਿੱਤੀ ਹੋਵੇ ਲਵੀ ਨੇ। ਬੇਬੇ ਦੇ ਵੀ ਹੱਥ ਬਲਵੀਰ ਨੂੰ ਰੋਟੀ ਦਿੰਦੇ ਕੰਬਣ ਲੱਗ ਪਏ।

    ਪੁੱਤ, ਅਜੇ ਦੋ ਹਫਤੇ ਵੀ ਨਹੀਂ ਹੋਏ ਨੇ। ਪੂਰੇ ਮਹੀਨੇ ਦੀ ਛੁੱਟੀ ਅਜੇ ਬਾਕੀ ਹੈ। ਕਨੇਡਾ ਕੇਹੜਾ ਭਜਿਆ ਜਾ ਰਿਹਾ। ਮੈਂ ਕਲ ਹੀ ਤੇਰੇ ਟੈਮ ਪਾਸ ਦਾ ਇੰਤਜ਼ਾਮ ਕਰਦਾਂ ਹਾਂ। ਬਲਬੀਰ ਨੇ ਲਵੀ ਨੂੰ ਪਿਆਰ ਨਾਲ ਸਮਝਾਇਆ।

    ਬੇਬੇ ਸਾਰੀਆਂ ਗੱਲਾਂ ਚੁੱਪ-ਚਾਪ ਸੁਣ ਰਹੀ ਸੀ। ਉਸਦਾ ਵੀ ਕਨੇਡਾ ਇਹ ਹਾਲ ਹੋਇਆ ਸੀ। ਦੋ ਮਹੀਨੇ ਬੜੇ ਮੁਸ਼ਕਲ ਕੱਟੇ ਸੀ। ਕਮੀ ਕਿਸੇ ਗੱਲ ਦੀ ਨਹੀਂ ਸੀ।ਬਲਬੀਰ ਬਹੁਤ ਚੰਗਾ ਵਿਓਪਾਰ ਲਈ ਬੈਠਾ ਸੀ। ਟਰੱਕਾਂ ਦੀ ਏਜੇਂਸੀ ਸੀ। ਉਸਦੀ ਵਹੁਟੀ ਮੇਹਰ ਸੁਭਾਅ ਦੀ ਬੜੀ ਚੰਗੀ ਸੀ। ਨਿਆਣਿਆਂ ਨੂੰ ਚੰਗੇ ਸੰਸਕਾਰ ਦੇਣ ਵਿਚ ਕਮੀ ਨਹੀਂ ਛੱਡੀ। ਪੂਰਾ ਦਿਨ ਉਸਦੇ ਅੱਗੇ ਪਿੱਛੇ ਘੁੱਮਦੀ ਸੀ। ਪੋਤਾ ਵੱਡਾ ਸੀ ਅਤੇ ਜਿਆਦਾ ਲਗਾਵ ਰੱਖਦਾ ਸੀ । ਸਰਕਾਰੀ ਨੌਕਰੀ ਦੇ ਨਾਲ ਨਾਲ ਬਲਬੀਰ ਦੀ ਵੀ ਕਾਰੋਬਾਰ ਵਿਚ ਮਦਦ ਕਰਦਾ ਸੀ। ਇੱਕੋ ਕਮੀ ਸੀ, ਵਿਆਹ ਨਹੀਂ ਕਰਨਾ ਚਾਹੁੰਦਾ। ਖੌਰੇ ਕੀ ਗੱਲ ਸੀ। ਪੋਤੀ ਪੂਰੀ ਵਿਲਾਇਤੀ ਸੀ। ਪੰਜਾਬੀ ਪਤਾ ਨਹੀਂ ਕਿਵੇਂ ਸਿੱਖ ਲਈ। ਸਭ ਮੇਹਰ ਦੀ ਮਿਹਨਤ ਸੀ।ਲਵੀ ਦਾ ਡਾਕਟਰੀ ਦਾ ਆਖਰੀ ਸਾਲ ਸੀ। ਹਰ ਵੇਲੇ ਕਿਤਾਬਾਂ ਵਿਚ ਹੀ ਵੜੀ ਰਹਿੰਦੀ । ਹੁਣ ਵੀ ਪੂਰਾ ਅਟੈਚੀ ਭਰ ਕੇ ਕਿਤਾਬਾਂ ਦਾ ਲਿਆਈ ਸੀ। ਜਦ ਮੌਕਾ ਮਿਲਿਆ ਕਿਤਾਬੀ ਕੀੜੇ ਵਾਂਗ ਕਿਤਾਬਾਂ ਵਿਚ ਲੁਕੀ ਰਹਿੰਦੀ ਸੀ।

    ਬੇਬੇ ਦੀ ਨਜ਼ਰ ਮੇਜ ਉੱਤੇ ਪਈਆਂ ਫੋਟੋਆਂ ਤੇ ਪਈ। ਉਸਦੇ ਚਾਰੋਂ ਨਿਆਣੇ ਆਪਣੇ ਪਰਿਵਾਰਾਂ ਨਾਲ ਖੁਸ਼ ਸੀ। ਬਲਬੀਰ ਤੋਂ ਛੋਟਾ ਪੁੱਤ ਕੁਲਬੀਰ ਕਾਫੀ ਚੰਗੀ ਸਰਕਾਰੀ ਨੌਕਰੀ ਕਰ ਰਿਹਾ ਸੀ। ਉਸਦੀ ਵਹੁਟੀ ਦੀਪਾ ਵੀ ਬੜੀ ਚੰਗੀ ਸੀ। ਉਹਨਾਂ ਦੀ ਇਕਲੌਤੀ ਕੁੜੀ ਸੀ ਪ੍ਰੀਤੀ। ਬੜੀ ਪਿਆਰੀ ਬੱਚੀ ਸੀ। ਕੁਲਬੀਰ ਤੋਂ ਛੋਟੀ ਉਸਦੀ ਧੀ ਸੁੱਖਣ, ਬੜੇ ਚੰਗੇ ਘਰ ਵਿਆਹੀ ਸੀ। ਉਸਦਾ ਘਰਵਾਲਾ ਵੀ ਸੁਭਾਅ ਦਾ ਬੜਾ ਚੰਗਾ ਸੀ। ਉਹ ਵੀ ਟਰੱਕਾਂ ਦੇ ਕਾਰੋਬਾਰ ਵਿਚ ਸੀ। ਕਈ ਬੰਦੇ ਬਲਬੀਰ ਕੋਲ ਭੇਜ ਚੁੱਕਿਆ ਸੀ। ਦੋ ਮੁੰਡੇ ਸੀ ਪਰ ਉਹ ਵੀ ਨਿੱਕਮੇ, ਉਹਨਾਂ ਦੀ ਫਿਕਰਾਂ ਨੇ ਸੁੱਖਣ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਫੇਰ ਉਸਦੀ ਨਜ਼ਰ ਆਪਣੇ ਸਭ ਤੋਂ ਛੋਟੇ ਮੁੰਡੇ ਹਰਕੀਰਤ ਤੇ ਪਈ। ਉਹ ਲੰਡਨ ਵਿਚ ਡਾਕਟਰ ਸੀ। ਉਸਦੀਆਂ ਦੋ ਧੀਆਂ ਸੀ, 11 ਅਤੇ 15 ਸਾਲ ਦੀਆਂ। ਉਸਦੀ ਵਹੁਟੀ ਦਾ ਗੁੱਸਾ ਬੜਾ ਤੇਜ ਸੀ। ਉਸ ਤੋਂ ਇਲਾਵਾ ਉਹ ਵੀ ਬੜੀ ਚੰਗੀ ਸੀ। ਐਸ ਵੇਲੇ ਮੇਹਰ ਅਤੇ ਸਹਿਜ ਸੁੱਖਣ ਕੋਲ ਚੰਡੀਗੜ੍ਹ ਰੁਕੇ ਹੋਏ ਸੀ। ਲਵੀ ਆਪਣੇ ਪੇ ਦੀ ਲਾਡਲੀ ਸੀ। ਇਸ ਲਈ ਪਿੱਛੇ ਰੁਕ ਗਈ। ਦੇਖਣ ਵਿਚ ਹੂਰ ਸੀ ਅਤੇ ਉਮਰ ਕੋਈ ਵੇਖ ਕੇ ਦੱਸ ਨਹੀਂ ਸਕਦਾ ਸੀ। ਦੋਨੋ ਭਰਾ ਭੈਣ ਬੜੇ ਹੀ ਸੁਹਣੇ ਅਤੇ ਸੁਨੱਖੇ ਸੀ।

    ਖਿਆਲਾਂ ਦੀ ਉਡਾਣ ਵਿਚੋਂ ਜਦ ਬੇਬੇ ਨਿਕਲੀ ਤਾਂ ਬਲਬੀਰ ਅਤੇ ਲਵੀ ਰੋਟੀ ਖਾ ਕੇ ਬਾਹਰ ਜਾ ਚੁਕੇ ਸੀ। ਬੇਬੇ ਵੀ ਆਪਣੀ ਰੋਟੀ ਛੱਡ ਬਾਹਰ ਵੱਲ ਤੁਰ ਪਈ। ਪੇ ਧੀ ਦੋਵੇਂ ਬਾਹਰ ਪੌੜੀਆਂ ਤੇ ਬੈਠ ਗੱਲਾਂ ਕਰ ਰਹੇ ਸੀ। ਉਸਨੂੰ ਹਲਕੀ ਹਲਕੀ ਲਵੀ ਦੀ ਸ਼ਿਕਾਇਤ ਭਰੀ ਅਵਾਜ਼ ਸੁਣ ਰਹੀ ਸੀ। ਫੇਰ ਮੇਹਰ ਦਾ ਫੋਨ ਆ ਗਿਆ। ਬੇਬੇ ਹੁਣ ਐਨੀ ਦੇਰ ਜਾਗ ਨਹੀਂ ਸਕਦੀ ਸੀ। ਦੋਨਾਂ ਨੂੰ ਉਥੇ ਹੀ ਗੱਲਾਂ ਕਰਦੇ ਛੱਡ ਉਹ ਆਪਣੇ ਕਮਰੇ ਵੱਲ ਚਲ ਪਈ। ਰਾਹ ਵਿਚ ਰੁਕ ਕੇ ਉਸਨੇ ਆਪਣੇ ਨੌਕਰ ਨੂੰ ਵਾਜ ਮਾਰ ਕੇ ਕਿਹਾ, ਕੇਸ਼ਟੋ!ਜਰਾ ਨਿਆਣਿਆਂ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਦਈਂ। ਮੈਂ ਸੌਣ ਜਾ ਰਹੀ ਹਾਂ।

    ਮੇਹਰ ਨੇ ਸਵੇਰੇ ਆ ਜਾਣਾ ਹੈ ਨਾਲ ਹੀ ਸੁੱਖਣ ਵੀ ਆਏਗੀ। ਜੁਆਈ ਤਾ ਸ਼ਾਇਦ ਹੀ ਆਏ। ਉਹਨਾਂ ਦਾ ਕੰਮ ਕਾਫੀ ਚਲਦਾ ਸੀ। ਸ਼ਾਇਦ ਦੋਨੋ ਮੁੰਡੇ ਵੀ ਨਾਲ ਆਉਣ। ਬੁਢਾਪਾ ਬੜੀ ਬੁਰੀ ਚੀਜ਼ ਹੈ। ਸ਼ਰੀਰ ਨਾਲੋਂ ਦਿਮਾਗ ਜ਼ਿਆਦਾ ਕੰਮ ਕਰਦਾ। ਫੇਰ ਕੰਮ ਨਿਆਣਿਆਂ ਦੀ ਫਿਕਰ ਕਰਨਾ ਹੀ ਨਾ ਹੋਵੇ।ਬੇਬੇ ਦੇ ਮਨ ਵਿਚ ਖਿਆਲ ਆ ਜਾ ਰਹੇ ਸੀ।

    ਹੇ ਸੱਚੇ ਪਾਤਸ਼ਾਹ! ਤੇਰੀ ਸਾਡੇ ਪਰਿਵਾਰ ਉੱਤੇ ਹਮੇਸ਼ਾ ਮੇਹਰ ਰਹੀ ਹੈ। ਬਸ ਇੱਕ ਸੁੱਖਣ ਪਾਸਿਓਂ ਮਨ ਖ਼ਰਾਬ ਹੁੰਦਾ ਹੈ। ਉਸਦੀ ਔਲਾਦ ਕਿਤੇ ਸੁਧਰ ਜਾਵੇ ਤਾਂ ਕਲੇਜੇ ਠੰਡ ਪੈ ਜਾਵੇ। ਸੋਚਾਂ ਵਿਚ ਪਈ ਬੇਬੇ ਦੀਆਂ ਸੁੱਜੀਆਂ ਅੱਖਾਂ, ਵਾਹਿਗੁਰੂ, ਵਾਹਿਗੁਰੂ, ਕਰਦਿਆਂ ਨੀਂਦ ਨਾਲ ਬੰਦ ਹੋ ਗਈਆਂ।

    ਤੇਰਾ ਕੀ ਫੈਸਲਾ? |

    3

    ਤੜਕੇ ਹਵੇਲੀ ਮੁਹਰੇ ਇੱਕ ਵੱਡੀ ਜਿਹੀ ਗੱਡੀ ਆ ਕੇ ਰੁਕੀ। ਲਵੀ ਨੇ ਆਪਣੇ ਕਮਰੇ ਦੀ ਤਾਕੀ ਵਿਚੋਂ ਵੇਖਿਆ ਤਾਂ ਆਪਣੇ ਮੂੰਹ ਵਿਚ ਬੁਰਸ਼ ਭੁੱਲ ਝੱਟ ਥੱਲੇ ਵੱਲ ਭੱਜੀ। ਗੁਲਾਬੀ ਪਜਾਮਾ ਅਤੇ ਕਮੀਜ ਉਸਦੇ ਸਲੀਆਂ ਨਾਲ ਭਰੇ ਸੀ। ਮੂੰਹ ਤੇ ਪੇਸਟ ਦੀ ਝੱਗ ਲੱਗੀ ਹੋਈ ਸੀ। ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਹ ਜਦ ਵਰਾਂਡੇ ਤੱਕ ਪਹੁੰਚੀ ਤਾਂ ਗੱਡੀ ਵਿਚੋਂ ਆਪਣੇ ਚਾਚੇ ਨੂੰ ਨਿੱਕਲਦਾ ਵੇਖ ਉਸਦੀ ਖੁਸ਼ੀ ਫੁੱਰ ਹੋ ਗਈ। ਫੇਰ ਸੋਚਿਆ ਹੋ ਸਕਦਾ ਸਹਿਜ ਅਤੇ ਮੇਹਰ ਚਾਚੇ ਦੇ ਪਰਿਵਾਰ ਨਾਲ ਆਏ ਹੋਣ।ਉਹ ਉਡੀਕਦੀ ਰਹੀ ਪਰ ਚਾਚਾ ਫੇਰ ਚਾਚੀ ਅਤੇ ਫੇਰ ਇਕ ਕੁੜੀ ਨਿੱਕਲੀ ਅਤੇ ਗੱਡੀ ਦਾ ਦਰਵਾਜਾ ਬੰਦ ਕਰ ਬੇਬੇ ਨਾਲ ਚਿੰਬੜ ਗਈ। ਏਸ ਮੇਲੇ ਨੇ ਲਵੀ ਦੇ ਅੰਦਰ ਇੱਕ ਨਿੱਘੀ ਅੱਗ ਬਾਲ ਦਿੱਤੀ। ਆਪਣੇ ਮਾਪਿਆਂ ਅਤੇ ਪਰਿਵਾਰ ਨੂੰ ਮਿਲਣ ਦੀ ਗੱਲ ਹੀ ਅਨੋਖੀ ਸੀ। ਉਹ ਵੀ ਬੇਸਬਰੀ ਨਾਲ ਆਪਣੀ ਮਾਂ ਅਤੇ ਭਰਾ ਦੀ ਉਡੀਕ ਵਿਚ ਉਤਾਵਲੀ ਹੋ ਰਹੀ ਸੀ। ਅਚਾਨਕ ਉਸਦਾ ਧਿਆਨ ਆਪਣੇ ਉੱਤੇ ਗਿਆ। ਇਸ ਤੋਂ ਪਹਿਲਾ ਕੋਈ ਉਸ ਨੂੰ ਇਸ ਹਾਲ ਵਿਚ ਦੇਖੇ ਉਹ ਬਿਜਲੀ ਦੀ ਤੇਜੀ ਨਾਲ ਆਪਣੇ ਕਮਰੇ ਵੱਲ ਭੱਜੀ।

    ਉਸਨੇ ਫੁਰਤੀ ਨਾਲ ਆਪਣਾ ਮੂੰਹ ਧੋਤਾ, ਕਰੂਲੀ ਕੀਤੀ ਅਤੇ ਕੰਘੀ ਕਰਕੇ ਗੁੱਤ ਕੀਤੀ। ਛੇਤੀ ਨਾਲ ਜੀਨ ਚਾੜੀ ਅਤੇ ਆਪਣੀ ਕੁੜਤੀ ਪਾ ਕੇ ਸ਼ੀਸ਼ੇ ਵਿਚ ਆਪਣਾ ਆਪ ਜਾਂਚ ਰਹੀ ਸੀ ਕਿ ਥਾੜ ਦੇਣੀ ਬੂਹਾ ਖੁੱਲ ਕੇ ਨਾਲ ਦੀ ਕੰਧ ਵਿਚ ਵੱਜਿਆ।

    ਇੱਕ ਦਮ ਭੁਚਾਲ ਜਿਹਾ ਆ ਗਿਆ। ਦਰਵਾਜੇ ਵਿਚ ਚਾਚੇ ਦੀ ਕੁੜੀ ਅੱਖਾਂ ਫਾੜੀ ਖੜੀ ਸੀ। ਉਹ ਬਿਨਾ ਕਿਸੇ ਗੱਲ ਦਾ ਇੰਤਜ਼ਾਰ ਕੀਤੇ ਭੱਜ ਕੇ ਲਵੀ ਦੇ ਗਲੇ ਲੱਗ ਗਈ।

    ਹਾਏ ਮੈਂ ਮਰ ਜਾਵਾਂ! ਤੂੰ ਤਾ ਹੋਰ ਵੀ ਸੋਹਣੀ ਹੋ ਗਈ। ਫੋਟੋ ਨਾਲੋਂ ਵੀ ਸੋਹਣੀ। ਉਸਦੇ ਚਾਚੇ ਦੀ ਕੁੜੀ ਪ੍ਰੀਤੀ ਨੇ ਉਸਦੇ ਕੰਨਾਂ ਵਿਚ ਕਿਹਾ।

    ਲਵੀ ਲਈ ਇਹ ਸਭ ਐਨਾ ਅਸਾਨ ਨਹੀਂ ਸੀ। ਪ੍ਰੀਤੀ ਦੀ ਨਿੱਘੀ ਜੱਫੀ ਨੇ ਉਸ ਨੂੰ ਜੱਫੀ ਪਾਉਣ ਲਈ ਮਜਬੂਰ ਕਰ ਦਿੱਤਾ। ਕੁਝ 5, 6 ਸਾਲਾਂ ਬਾਅਦ ਦੋਨਾਂ ਦੀ ਮੁਲਾਕਾਤ ਹੋ ਰਹੀ ਸੀ। ਪਿਛਲੀ ਵਾਰੀ ਜਦ ਉਹ ਮਿਲਿਆਂ ਸੀ ਤਾਂ ਦੋਵੇਂ ਆਪਣੀ ਪੜਾਈ ਨਾਲ ਘਿਰਿਆਂ ਹੋਇਆਂ ਸਨ। ਐਨੇ ਸਾਲਾਂ ਬਾਅਦ ਮਿਲਣਾ ਹੁੰਦਾ ਸੀ ਕਿ ਕਦੀ ਉਹ ਨਜਦੀਕੀ ਵਾਲੀ ਗੱਲ ਹੀ ਨਹੀਂ ਬਣੀ। ਲਵੀ ਤਾਂ ਕਦੀ ਇੱਕ ਦੋ ਹਫਤਿਆਂ ਤੋਂ ਜਿਆਦਾ ਪੰਜਾਬ ਰੁਕੀ ਹੀ ਨਹੀਂ ਸੀ। ਆਪਸ ਵਿਚ ਫੋਨ ਤੇ ਗੱਲ ਹੁੰਦੀ ਸੀ ਉਹ ਵੀ ਓਪਰੀਆਂ ਵਾਂਗ। ਉਸਦਾ ਬਾਕੀ ਪਰਿਵਾਰ ਆਉਂਦਾ ਜਾਂਦਾ ਰਹਿੰਦਾ ਸੀ।

    ਲਵੀ ਨੇ ਮਹਿਸੂਸ ਕੀਤਾ ਕਿ ਪ੍ਰੀਤੀ ਕਾਫੀ ਬਦਲ ਗਈ ਸੀ। ਕੁਝ ਮਾਡਰਨ ਜਿਹੀ ਹੋ ਗਈ ਸੀ। ਕੱਪੜੇ ਵੀ ਬੜੇ ਸਲੀਕੇ ਨਾਲ ਪਾਏ ਸੀ ਚਾਹੇ ਸਫ਼ਰ ਨੇ ਉਹਨਾਂ ਨੂੰ ਦੱਬ ਭੰਨ ਦਿੱਤਾ ਸੀ। ਪਿਛਲੀ ਵਾਰੀ ਦਾ ਉਸਨੂੰ ਕੋਈ ਖਾਸ ਯਾਦ ਨਹੀਂ ਸੀ। ਲਵੀ ਅਤੇ ਪ੍ਰੀਤੀ ਨੂੰ ਕਦੀ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਨਹੀਂ ਮਿਲਿਆ ਸੀ। ਪ੍ਰੀਤੀ ਦੀ ਦੋਸਤੀ ਤਾਂ ਸਹਿਜ ਨਾਲ ਸੀ। ਲਵੀ ਚੁੱਪ ਰਹਿਣਾ ਪਸੰਦ ਕਰਦੀ ਸੀ ਅਤੇ ਪ੍ਰੀਤੀ ਦੀਆਂ ਗੱਲਾਂ ਕਦੀ ਖਤਮ ਨਹੀਂ ਹੁੰਦੀਆਂ ਸੀ।ਉਹ ਇਸਲਈ ਵੀ ਹੈਰਾਨ ਸੀ ਕਿ ਪ੍ਰੀਤੀ ਤਾਂ ਅੱਜਕਲ ਲੰਦਨ ਵਿਚ ਸੀ ਫੇਰ ਐਥੇ ਕਿਵੇਂ? ਲਵੀ ਏਸ ਵੇਲੇ ਵੀ ਹਿਚਕਿਚਾ ਰਹੀ ਸੀ ਪਰ ਪ੍ਰੀਤੀ ਦੀ ਜੱਫੀ ਵਿਚ ਕੋਈ ਢਿੱਲ ਨਹੀਂ ਆਈ ਸੀ। ਫਿਰ ਕੁਝ ਸੋਚ ਕੇ ਪ੍ਰੀਤੀ ਨੇ ਲਵੀ ਨੂੰ ਛੱਡਿਆ ਅਤੇ ਹੱਸਣ ਲੱਗ ਪਈ।

    ਤੂੰ ਵੀ ਸੋਚ ਰਹੀ ਹੋਵੇਗੀ ਕਿ ਮੈਨੂੰ ਕੀ ਹੋ ਗਿਆ ਹੈ। ਖੈਰ ਸਾਰਿਆਂ ਨੂੰ ਮਿਲਕੇ ਮੇਰਾ ਦਿਲ ਬੜਾ ਹੀ ਖੁਸ਼ ਹੈ। ਮੈਂ ਵੀ ਕੀ ਕਰਾਂ, ਤੇਰੇ ਵਾਂਗ ਮੇਰਾ ਕੋਈ ਭਰਾ ਤਾਂ ਹੈ ਨਹੀਂ।ਇੱਕਲੀ।

    ਪ੍ਰੀਤੀ ਦੀਦੀ! ਤੁਸੀਂ ਤਾ ਮੈਨੂੰ ਬੜਾ ਹੈਰਾਨ ਕਰ ਦਿੱਤਾ। ਮੈਂ ਸੋਚਿਆ ਤੁਸੀਂ ਅਜੇ ਵੀ ਲੰਡਨ ਵਿਚ ਹੋ। ਲਵੀ ਮੁਸਕੁਰਾ ਕੇ ਬੋਲੀ।

    ਤੇਰੀ ਵੀ ਕੋਈ ਗ਼ਲਤੀ ਨਹੀਂ।ਕਲ ਰਾਤ ਰਾਤ ਤਕ ਮੈਂ ਲੰਡਨ ਹੀ ਸੀ।ਫੇਰ ਸੋਚਿਆ  ਯੂਨੀਵਰਸਿਟੀ ਦੀਆਂ ਛੁੱਟੀਆਂ, ਕਾਲੇਜ ਬੰਦ, ਪੇਪਰ ਮੈਂ ਮਾਰਕ ਕਰ ਲਏ, ਬੱਸ ਤੁਹਾਡੇ ਪੰਜਾਬ ਆਉਣ ਦਾ ਪਤਾ ਲੱਗਿਆ ਤਾਂ ਰਿਹਾ ਨਹੀਂ ਗਿਆ। ਐਥੇ ਆ ਗਈ। ਹੁਣ ਤੂੰ ਦੱਸ ਤੇਰੀ ਡਾਕਟਰੀ ਕਿੱਥੇ ਤੱਕ ਪਹੁੰਚੀ? ਪ੍ਰੀਤੀ ਨੇ ਪਲੰਗ ਤੇ ਲੱਮੀ ਪੈ ਕੇ ਕਿਹਾ।

    ਵੈਸੇ ਮੰਨਣਾ ਪਏਗਾ। ਤੁਸੀ ਹੋ ਕਮਾਲ ਦੇ। ਨਾ ਤੁਹਾਡੇ ਆਉਣ ਦਾ ਪਤਾ ਲੱਗਦਾ, ਨਾ ਜਾਂਣ ਦਾ। ਮੇਰੀ ਡਾਕਟਰੀ ਵੀ ਚੱਲ ਰਹੀ ਹੈ। ਐਸ ਵੇਲੇ ਬੱਸ ਇਹ ਹੀ ਕਾਫੀ ਹੈ। ਤੁਸੀਂ ਵੀ ਪੀ. ਐਚ. ਡੀ ਕਰ ਲਈ ਮੈਨੂੰ ਪਤਾ ਲੱਗਿਆ । ਕਾਲੇਜ ਵਿਚ ਹੁਣ ਤੁਹਾਡੀ ਨੌਕਰੀ ਦਾ ਕੀ ਹਾਲ? ਬਹੁਤ ਹੀ ਵੱਡੀ ਕਾਮਯਾਬੀ ਹੈ। ਕਈ ਵਾਰੀ ਸੋਚਿਆ ਕਿ ਤੁਹਾਨੂੰ ਫੋਨ ਕਰਾਂ ਪਰ ਮੈਂ ਆਪਣੇ ਕੰਮ ਵਿਚ ਐਨੀ ਬਿਜ਼ੀ ਸੀ ਕਿ ਟਾਲਦੀ ਗਈ। ਲਵੀ ਹੁਣ ਪ੍ਰੀਤੀ ਨਾਲ ਖੁੱਲ ਗਈ ਸੀ ਸ਼ਾਇਦ ਇਸਲਈ ਕਿ ਉਹਨਾਂ ਦੇ ਵਿਚ ਐਸ ਵੇਲੇ ਸਹਿਜ ਨਹੀਂ ਸੀ। ਨਹੀਂ ਤਾਂ ਲਵੀ ਦੋਨਾਂ ਦੀਆਂ ਗੱਲਾਂ ਸੁਣ ਕੇ ਹੀ ਤਸੱਲੀ ਕਰ ਲੈਂਦੀ ਸੀ।

    ਪ੍ਰੀਤੀ ਨੇ ਠੰਡਾ ਸਾਹ ਲਿਆ ਫੇਰ ਬੋਲੀ, ਜੇ ਇਨਸਾਨ ਵਿਆਹ ਨਾ ਕਰਾਏ ਤਾਂ ਟਾਇਮ ਹੀ ਟਾਇਮ ਹੈ। ਮੈਂ ਵੀ ਬਹੁਤ ਚੰਗਾ ਮਹਿਸੂਸ ਕਰਦੀ ਹਾਂ। ਨੌਕਰੀ ਵੀ ਵਧੀਆ ਚਲ ਰਹੀ ਅਤੇ ਲੰਡਨ ਵਿਚ ਚਾਚਾ ਅਤੇ ਚਾਚੀ ਦੇ ਸਾਥ ਕਾਰਣ ਕਿਸੇ ਗੱਲ ਦੀ ਕਮੀ ਨਹੀਂ।

    ਆਪ ਅਤੇ ਵੀਰਜੀ ਨੇ ਸ਼ਾਇਦ ਇੱਕਠੇ ਹੀ ਕਸਮ ਖਾਦੀ ਹੈ ਵਿਆਹ ਨਾ ਕਰਣ ਦੀ। ਬਾਕੀ ਹੋਰ ਭਰਾ ਭੈਣ ਕੀ ਕਰਣਗੇ ਜੇ ਵੱਡੇ ਹੀ ਰਾਹ ਸਾਫ ਨਹੀਂ ਕਰਣਗੇ। ਲਵੀ ਵੀ ਪਲੰਗ ਤੇ ਲੰਮੀ ਪੈ ਕੇ ਬੋਲੀ। ਲਵੀ ਦੀ ਗੱਲ ਸੁਣ ਪ੍ਰੀਤੀ ਹੱਸਣ ਲੱਗ ਪਈ ਲੇਕਿਨ ਐਸ ਹਾੱਸੇ ਵਿਚ ਉਦਾਸੀ ਸੀ, ਲਵੀ ਮੈਡਮ! ਅੱਜ ਜ਼ਮਾਨਾ ਬਦਲ ਗਿਆ ਹੈ। ਕੋਈ ਇੰਤਜ਼ਾਰ ਨਹੀਂ ਕਰਦਾ। ਫੇਰ ਸਹਿਜ ਦਾ ਤਾਂ ਦਿਮਾਗ ਖ਼ਰਾਬ ਹੈ। ਜਿਸ ਤਰ੍ਹਾਂ ਦੀ ਕੁੜੀ ਉਸਨੂੰ ਚਾਹੀਦੀ ਹੈ, ਉਹ ਤਾਂ ਕਿਸੇ ਮਿਊਜ਼ੀਅਮ ਵਿਚ ਵੀ ਨਾ ਮਿਲੇ।

    ਆਪਣੀ ਗੱਲ ਕਹਿਣ ਤੋਂ ਬਾਅਦ ਉਹ ਫੇਰ ਖਿੜ ਕੇ ਹੱਸ ਪਈ। ਪ੍ਰੀਤੀ ਕੱਦ ਹੱਸਣ ਲੱਗ ਜਾਵੇ ਕਹਿਣਾ ਮੁਸ਼ਕਿਲ ਸੀ। ਉਸਨੂੰ ਪਤਾ ਨਹੀਂ ਕਿਉਂ ਜਾਪਿਆ ਕਿ ਇਹ ਹਾਸਾ ਕਿਸੇ ਢੂੰਘੇ ਘਾਓ ਨੂੰ ਲਕੋ ਰਿਹਾ ਸੀ। ਬੂਹੇ ਵੱਲੋਂ ਖੜਾਕਾ ਹੋਇਆ ਤਾਂ ਦੋਨਾਂ ਨੇ ਬੂਹੇ ਵੱਲ ਵੇਖਿਆ ।

    ਮੈਂ ਕੀ ਠੀਕ ਸੁਣ ਰਿਹਾ? ਮੇਰੀਆਂ ਤਾਰੀਫਾਂ ਹੋ ਰਹੀਆਂ? ਪਰ ਮੇਰੀ ਫੁੱਟੀ ਕਿਸਮਤ ਉਹ ਵੀ ਕੋਈ ਹੋਰ ਨਹੀਂ ਮੇਰੀਆਂ ਭੈਣਾਂ ਕਰ ਰਹੀਆਂ। ਬੂਹੇ ਵਿਚ ਸਹਿਜ ਆਪਣੇ ਲੱਕ ਤੇ ਹੱਥ ਰੱਖੀ ਮੁਸਕੁਰਾ ਰਿਹਾ ਸੀ। ਲਵੀ ਨੇ ਭੱਜ ਕੇ ਉਸਨੂੰ ਜੱਫੀ ਪਾ ਲਈ ਅਤੇ ਪੁੱਛਿਆ, ਤੁਸੀਂ ਕਦੋਂ ਆਏ?

    ਬਸ ਚਾਚਾ ਜੀ ਦੇ ਪਰਿਵਾਰ ਦੇ ਐਥੇ ਪਹੁੰਚਣ ਤੋਂ ਕੁਝ ਦੇਰ ਬਾਅਦ। ਜਦ ਤੂੰ ਮੇਰੇ ਸੁਆਗਤ ਲਈ ਆਈ ਨਹੀਂ ਤਾਂ ਮੈਨੂੰ ਯਕੀਨ ਹੋ ਗਿਆ ਕਿ ਪ੍ਰੀਤੀ ਨੇ ਜਰੂਰ ਤੈਨੂੰ ਘੇਰ ਲਿਆ ਹੋਣਾ। ਸਹਿਜ ਦੀ ਗੱਲ ਸੁਣ ਪ੍ਰੀਤੀ ਨੇ ਪਲੰਗ ਤੋਂ ਉੱਠ ਕੇ ਆਪਣੇ ਕੱਪੜੇ ਝਾੜੇ ਅਤੇ ਬੋਲੀ, ਹਾਂ ਜੀ! ਤੁਸੀਂ ਤਾਂ ਅਮਰੀਕਾ ਦੇ ਰਾਸ਼ਟਰਪਤੀ ਹੋ ਜੋ ਤੁਹਾਨੂੰ ਤੋਪਾਂ ਦੀ ਸਲਾਮੀ ਦੇਣ ਥੱਲੇ ਆਉਣਾ ਪਏਗਾ। ਫੇਰ ਉਸਨੇ ਬੜੇ ਨਾਟਕੀ ਅੰਦਾਜ਼ ਵਿਚ ਸਹਿਜ ਨੂੰ ਸਲੂਟ ਮਾਰਿਆ।

    ਕੁਝ ਦੇਰ ਤਿੰਨਾਂ ਵਿਚ ਛੇੜ ਛਾੜ ਚਲਦੀ ਰਹੀ। ਫੇਰ ਤਿੰਨੋ ਥੱਲੇ ਉੱਤਰ ਗਏ ਨਾਸ਼ਤੇ ਵਾਸਤੇ। ਆਲੂ ਦੇ ਪਰੌਂਠਿਆਂ ਨਾਲ ਲੱਸੀ, ਮੱਖਣ ਇੰਜ ਉੜ ਰਿਹਾ ਸੀ ਜਿਵੇਂ ਕਈ ਵਰਿਆਂ ਦੇ ਭੁੱਖੇ ਹੋਣ। ਬਲਬੀਰ ਅਤੇ ਉਸਦਾ ਛੋਟਾ ਭਰਾ ਗੱਲਾਂ ਮਾਰਦੇ ਇੱਕ ਦੂਜੇ ਨਾਲ ਹੋੜ ਕਰ ਰਹੇ ਸੀ। ਦੋਨਾਂ ਦੀਆਂ ਵਹੁਟੀਆਂ ਰਸੋਈ ਵਿਚ ਬੇਬੇ ਦੇ ਨਾਲ ਹੱਸ ਬੋਲ ਰਹੀਆਂ ਸਨ। ਤਿੰਨੋ ਬੱਚੇ ਆਪਣੇ ਮਾਪਿਆਂ ਨੂੰ ਇਸ ਤਰ੍ਹਾਂ ਹੱਸਦੇ ਵੇਖ ਬਹੁਤ ਖੁਸ਼ ਸਨ। ਜਦ ਸਾਰਿਆਂ ਨੇ ਪਰੌਂਠਿਆਂ ਤੇ ਬ੍ਰੇਕਾਂ ਲਈਆਂ ਤਾ ਅੰਦਰੋਂ ਨੌਕਰ ਦੀ ਅਵਾਜ਼ ਆਈ, ਰੁਕਣ ਦੀ ਕਿਉਂ ਖੇਚਲ ਕੀਤੀ ਵੀਰੋਂ, ਬੱਸ ਖੇਤਾਂ ਚੋ ਆਲੂ ਪੁੱਟਣ ਹੀ ਜਾ ਰਿਹਾ ਸੀ।

    ਸਾਰੇ ਹੱਸਦੇ ਹੋਏ ਮੇਜ ਤੋਂ ਉੱਠ ਗਏ। ਬੇਬੇ ਨੇ ਫੇਰ ਮਖੌਲ ਵਿਚ ਝਿੜਕਿਆ, ਮੋਯਾ, ਬੋਲਣ ਤੋਂ ਪਹਿਲਾਂ ਸੋਚ ਲਿਆ ਕਰ। ਵੇਖ ਸਾਰੇ ਰੋਟੀ ਖਾਂਦੇ ਉੱਠ ਗਏ। ਜੇ ਕਿਤੇ ਨਿਆਣਿਆਂ ਦੇ ਢਿੱਡ ਵਿਚ ਪੀੜ ਹੋਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਕੇਸ਼ਟੋ ਹੱਥ ਵਿਚ ਬੇਲਣਾ ਫੜੀ ਖੜਾ ਸੀ। ਬੀਜੀ ਫਿਕਰ ਨਾ ਕਰੋ, ਸਾਰੇ ਪਿੰਡ ਨੂੰ ਪਤਾ ਕਿ ਤੁਹਾਡੇ ਤੋਂ ਬੁਰਾ ਕੋਈ ਨਹੀਂ। ਇਹ ਸੁਣ ਸਾਰੇ ਫੇਰ ਹੱਸ ਪਏ।

    ਸਹਿਜ ਅਤੇ ਲਵੀ ਬਾਹਰ ਵਿਹੜੇ ਵਿਚ ਆਏ ਤਾਂ ਬਲਬੀਰ ਅਤੇ ਕੁਲਬੀਰ ਮੰਜੇ ਉੱਤੇ ਬੈਠੀ ਗੱਲਾਂ ਕਰ ਰਹੇ ਸੀ। ਕੁਲਬੀਰ ਨੇ ਵੀ ਪੈਂਟ ਕਮੀਜ ਬਦਲ ਲਈ ਸੀ। ਦੋਵੇਂ ਭਰਾ ਕੁੜਤੇ ਪਜਾਮੇਂ ਵਿਚ ਇੱਕੋ ਜਿਹੇ ਲੱਗ ਰਹੇ ਸੀ। ਪ੍ਰੀਤੀ ਆਪਣੇ ਕੱਪੜੇ ਬਦਲਣ ਗਈ ਸੀ।

    ਬੱਚਿਆਂ ਨੂੰ ਵੇਖ ਬਲਬੀਰ ਬੋਲਿਆ, ਲਵੀ ਪੁੱਤ ਤੇਰੇ ਬੋਰ ਹੋਣ ਦਾ ਇਲਾਜ ਮੈਂ ਲੱਭ ਲਿਆ ਹੈ। ਵੈਸੇ ਤਾਂ ਪ੍ਰੀਤੀ ਅਤੇ ਸਹਿਜ ਦੇ ਹੁੰਦਿਆਂ ਤੈਨੂੰ ਬੋਰ ਹੋਣਾ ਤਾ ਨਹੀਂ ਚਾਹੀਦਾ ਪਰ ਪ੍ਰੀਤੀ ਦੇ ਮਗਰੋਂ ਸ਼ਾਇਦ ਲੋੜ ਪਏ। ਪ੍ਰੀਤੀ ਆ ਜਾਏ ਤਾਂ ਮੈਂ ਉਸ ਨਾਲ ਗੱਲ ਕਰਾਂਗਾ।

    ਲਵੀ ਤੂੰ ਬੋਰ ਵੀ ਹੁੰਦੀ ਹੈਂ?ਮੈਂ ਸੋਚਿਆ ਤੇਰਾ ਆਪਣੀਆਂ ਕਿਤਾਬਾਂ ਦਾ ਸਾਥ ਹੀ ਕਾਫੀ ਤੇਰੇ ਲਈ। ਸਹਿਜ ਨੇ ਛੇੜਿਆ। ਲਵੀ ਨੇ ਉਸਨੂੰ ਘੂਰਿਆ ਅਤੇ ਉੱਠ ਕੇ ਆਪਣੇ ਕਮਰੇ ਵੱਲ ਚਲ ਪਈ।

    ਦੁਪਿਹਰ ਨੂੰ ਸਾਰੇ ਆਪਣੇ ਆਪਣੇ ਕੰਮ ਵਿਚ ਮਸਤ ਹੋ ਗਏ। ਗਰਮੀ ਕਾਫੀ ਸੀ। ਪ੍ਰੀਤੀ ਅਤੇ ਲਵੀ ਕਿਤਾਬਾਂ ਲੈ ਦਰੱਖਤਾਂ ਦੀ ਛਾਂ ਥੱਲੇ ਬਹਿ ਗਈਆਂ। ਸਹਿਜ, ਬਲਬੀਰ ਅਤੇ ਕੁਲਬੀਰ ਖੇਤਾਂ ਵੱਲ ਚਲੇ ਗਏ ਸੀ। ਬੇਬੇ ਆਪਣੀ ਨੂੰਹਾਂ ਨਾਲ ਗੱਪਾਂ ਮਾਰ ਰਹੀ ਸੀ। ਰਸੋਈ ਵਿਚ ਕੇਸ਼ਟੋ ਕਾਫੀ ਖਿਝਿਆ ਹੋਇਆ ਸੀ। ਤਿੰਨੋ ਬੀਬੀਆਂ ਨਾਲ ਉਸਦੀ ਗੱਤ ਬਣੀ ਹੋਈ ਸੀ। ਦੁਪਿਹਰ ਤਕ ਚਾਰ ਸਬਜੀਆਂ ਦਾ ਪ੍ਰੋਗਰਾਮ ਬਣ ਕੇ ਬਿਗਾੜ ਚੁੱਕਿਆ ਸੀ।ਉਸਨੇ ਬਹਾਨੇ ਨਾਲ ਰਸੋਈ ਵਿੱਚੋਂ ਬਾਹਰ ਪੈਰ ਰੱਖ ਚੈਨ ਦਾ ਸਾਹ ਲਿਆ। ਰੋਟੀ ਬਨਾਉਣਾ ਐਨਾ ਔਖਾ ਨਹੀਂ ਸੀ ਜਿੱਨਾ ਬੇਬੇ ਨਾਲ ਉਹਨਾਂ ਦੀਆਂ ਨੂੰਹਾਂ ਨੂੰ ਸਾਂਭਣਾ। ਅਜੇ ਤਾਂ ਇੱਕ ਘੱਟ ਸੀ ਅਤੇ ਫੇਰ ਜੇ ਸੁੱਖਣ ਦੀਦੀ ਵੀ ਆ ਜਾਂਦੀ ਤਾ ਕੇਸ਼ਟੋ ਦਾ ਕੀ ਬਣਦਾ।ਉਸਨੇ ਆਪਣੇ ਕੁੜਤੇ ਦੀਆਂ ਬਾਹਾਂ ਉੱਤੇ ਚੜ੍ਹਾਈਆਂ ਅਤੇ ਨਲਕੇ ਨੇੜੇ ਬਾਲਟੀ ਵਿਚੋਂ ਪਾਣੀ ਦੀ ਬੁੱਕ ਭਰ ਕੇ ਆਪਣੇ ਮੂੰਹ ਤੇ ਛਿੱਟੇ ਮਾਰੇ। ਜਦ ਉਸਦਾ ਪਾਰਾ ਥੱਲੇ ਆਇਆ ਤਾਂ ਉਹ ਮੱਝਾਂ ਨੂੰ ਪਾਣੀ ਪਿਲਾਉਣ ਚਲਾ ਗਿਆ। ਉਸਨੂੰ ਯਕੀਨ ਸੀ ਕਿ ਮੇਹਰ ਭਾਭੀ ਨੇ ਰਸੋਈ ਸੰਭਾਲ ਹੀ ਲੈਣੀ ਹੈ। ਤੇ ਜੇ ਕੋਈ ਕੰਮ ਹੋਇਆ ਉਸ ਦੇ ਲਾਇਕ ਤਾਂ ਬੇਬੇ ਨੇ ਉਸਨੂੰ ਪਤਾਲ ਵਿਚੋਂ ਵੀ ਲਭ ਲੈਣਾ।

    ਬੇਬੇ ਦੀ ਖ਼ਾਹਸ਼ ਅਧੂਰੀ ਰਹਿ ਗਈ ਕਿਉਂਕਿ ਸੁੱਖਣ ਨਹੀਂ ਆਈ ਸੀ। ਆਪਣੀ ਧੀ ਦੀ ਹੁਣ ਵੀ ਉਹਨਾਂ ਨੂੰ ਉਡੀਕ ਸੀ। ਪਰ ਕੀ ਕਰੇ ਕੋਈ ਜੇ ਨਿੱਕਮੀ ਔਲਾਦ ਹੋਵੇ ਤਾਂ? ਐਨਾ ਪੈਸਾ, ਪਰ ਸੁੱਖਣ ਦੇ ਮੁੰਡੇ ਸ਼ਰਾਬਾਂ ਪੀ ਨਾਂ ਕਮਾ ਰਹੇ ਸੀ। ਫੇਰ ਨਸ਼ੇ ਵਿਚ ਕਿਹੜਾ ਬੰਦਾ ਆਪਣੇ ਹੋਸ਼ ਵਿਚ ਰਹਿੰਦਾ । ਕਦੀ ਮਾਰ ਕੁਟਾਈ, ਕਦੀ ਕੁੜੀਆਂ ਛੇੜਣ ਅਤੇ ਕਦੀ ਚੋਰੀ ਕਰਦੇ ਫੜੇ ਗਏ।

    Enjoying the preview?
    Page 1 of 1