Discover millions of ebooks, audiobooks, and so much more with a free trial

Only $11.99/month after trial. Cancel anytime.

Khush Rajkumar Ate Hor Kahanian (Short Punjabi Stories)
Khush Rajkumar Ate Hor Kahanian (Short Punjabi Stories)
Khush Rajkumar Ate Hor Kahanian (Short Punjabi Stories)
Ebook107 pages1 hour

Khush Rajkumar Ate Hor Kahanian (Short Punjabi Stories)

Rating: 0 out of 5 stars

()

Read preview

About this ebook

The story "The Happy Prince" is a moral and social allegory in that it places shallowness vs. altruism; idleness vs. sacrifice; and contempt vs. compassion under the perspective of the one person who once was adored by all and now has a statue made after him: The so-called Happy Prince.
Once, when the Prince was alive, he was filled with richness and opulence to the point that, after his death, he was made into a statue of gold leaf and jewels. After the swallow visits him and does the favor of delivering the goods of the statue to the poor of the city, he learns the social imbalance that exists in society, where some have too much and others too little. In the case of Wilde's time, Victorian England was experiencing the same inequity in the slum districts and Oscar's story is a clear allegory and metaphor of the British Social System at the time: Where the rich were filthy rich and the poor starved to death.
ਕਹਾਣੀ "ਖੁੱਸ਼ ਰਾਜਕੁਮਾਰ" ਇੱਕ ਨੈਤਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਹੈ, ਜਿਸ ਵਿੱਚ ਇਕ ਵਿਅਕਤੀ ਦੇ ਨਜ਼ਰੀਏ ਨੂੰ ਕੁਰਬਾਨੀ, ਦਿਆ, ਮੱਦਦ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨੂੰ ਇਕ ਵਾਰ ਸਾਰਿਆਂ ਨੇ ਪਸੰਦ ਕੀਤਾ ਸੀ ਅਤੇ ਹੁਣ ਉਸ ਦੇ ਜਾਣ ਤੋਂ ਬਾਅਦ ਉਸ ਨੂੰ ਇੱਕ ਮੂਰਤੀ ਬਣਾ ਦਿੱਤਾ ਹੈ: ਖੁੱਸ਼ ਰਾਜਕੁਮਾਰ।
ਜਦੋਂ ਰਾਜਕੁਮਾਰ ਜੀਉਂਦਾ ਸੀ ਤਾਂ ਉਹ ਅਮੀਰੀ ਨਾਲ ਭਰਿਆ ਹੋਇਆ ਸੀ ਕਿ ਉਸਦੀ ਮੌਤ ਤੋਂ ਬਾਅਦ ਉਸ ਨੂੰ ਸੋਨੇ ਦੇ ਪੱਤੇ ਅਤੇ ਗਹਿਣਿਆਂ ਦੀ ਮੂਰਤੀ ਵਿਚ ਬਣਾਇਆ ਗਿਆ ਸੀ। ਉਸਨੂੰ ਨਿਗਾਹ ਮਿਲਣ ਦੇ ਬਾਅਦ ਉਹ ਸ਼ਹਿਰ ਦੇ ਗਰੀਬ ਲੋਕਾਂ ਨੂੰ ਮੂਰਤੀ ਦੇ ਗਹਿਣੇ ਸਪੁਰਦ ਕਰਦਾ ਹੈ, ਇਹ ਦੇਖਦੇ ਹੋਏ ਕਿ ਸਮਾਜ ਵਿੱਚ ਕਿੰਨਾ ਅਸੰਤੁਲਨ ਹੈ, ਜਿੱਥੇ ਕੁੱਝ ਕੋਲ ਬਹੁਤ ਜਿਆਦਾ ਅਤੇ ਕੁੱਝ ਕੋਲ ਬਿਲਕੁੱਲ ਵੀ ਨਹੀਂ ਹੈ। ਵਾਈਲਡ ਦੇ ਸਮੇਂ ਦੋਰਾਨ, ਵਿਕਟੋਰੀਅਨ ਇੰਗਲੈਂਡ ਝੁੱਗੀ-ਝੌਂਪੜੀਆਂ ਵਿਚ ਬੇਇਨਸਾਫੀ ਦਾ ਅਨੁਭਵ ਕਰ ਰਿਹਾ ਸੀ ਅਤੇ ਔਸਕਰ ਦੀ ਕਹਾਣੀ ਉਸ ਸਮੇਂ ਬ੍ਰਿਟਿਸ਼ ਸਮਾਜਿਕ ਸਿਸਟਮ ਦੀ ਰੂਪ-ਰੇਖਾ ਅਤੇ ਰੂਪਕ ਹੈ: ਜਿੱਥੇ ਅਮੀਰ ਉੱਚ ਪੱਧਰ ਦੇ ਅਮੀਰ ਅਤੇ ਗਰੀਬ ਭੁੱਖ ਨਾਲ ਮਰਨ ਦੀ ਹਾਲਤ ਵਿੱਚ ਸਨ।

Languageਪੰਜਾਬੀ
Release dateNov 19, 2018
ISBN9780463954676
Khush Rajkumar Ate Hor Kahanian (Short Punjabi Stories)
Author

Navpreet Singh

Who am I? This is the question, everyone should ask from themselves. I am Navpreet Singh, Professional Translator and Legal Stenographer from Punjab, if you want to make a business deal with me. Yes, I have many years of translation experience, worked with many lawyers, documented legal papers and all the things, a legal stenographer can do. On the other hand, I am a funny guy, who wants to have his every moment in bliss and happiness and by happiness, he covers all aspects of his life from one pole to another, from sorrow to laugh. He is a man of moment, who feel that every moment is having its own life span, shorter, but is having. Thanks for reading and enjoying every word of this.

Related to Khush Rajkumar Ate Hor Kahanian (Short Punjabi Stories)

Related ebooks

Reviews for Khush Rajkumar Ate Hor Kahanian (Short Punjabi Stories)

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    Khush Rajkumar Ate Hor Kahanian (Short Punjabi Stories) - Navpreet Singh

    ਖੁੱਸ਼ ਰਾਜਕੁਮਾਰ

    ਸ਼ਹਿਰ ਦੇ ਉੱਪਰ, ਇੱਕ ਲੰਬੇ ਕਾਲਮ 'ਤੇ, ਖੁੱਸ਼ ਰਾਜਕੁਮਾਰ ਦਾ ਬੁੱਤ ਖੜ੍ਹਾ ਸੀ। ਉਸ ਨੂੰ ਸੋਨੇ ਦੇ ਚਮਕਦਾਰ ਪਤਲੇ ਪੱਤਰਾਂ ਨਾਲ ਢੱਕਿਆ ਹੋਇਆ ਸੀ, ਉਸ ਦੀਆਂ ਅੱਖਾਂ ਦੀ ਜਗਾ ਦੋ ਚਮਕਦਾਰ ਨੀਲਮ ਸਨ ਅਤੇ ਇੱਕ ਵੱਡੀ ਲਾਲ ਰੂਬੀ ਤਲਵਾਰ ਦੀ ਹੱਥੀ ਤੇ ਜੜੀ ਹੋਈ ਸੀ।

    ਤੂੰ ਖੁਸ਼ ਰਾਜਕੁਮਾਰ ਵਰਗਾ ਕਿਉਂ ਨਹੀਂ ਹੋ ਸਕਦਾ? ਚੰਦਰਮਾ ਲਈ ਰੋਣ ਵਾਲੇ ਆਪਣੇ ਛੋਟੇ ਮੁੰਡੇ ਨੂੰ ਉਸ ਦੀ ਸਮਝਦਾਰ ਮਾਂ ਨੇ ਪੁੱਛਿਆ, ਖੁੱਸ਼ ਰਾਜਕੁਮਾਰ ਨੇ ਕਦੇ ਕਿਸੇ ਚੀਜ ਲਈ ਰੋਣ ਦਾ ਸੁਪਨਾ ਵੀ ਨਹੀ ਲਿਆ ਸੀ।

    ਮੈਨੂੰ ਖੁਸ਼ੀ ਹੈ ਕਿ ਦੁਨੀਆ ਵਿਚ ਕੋਈ ਅਜਿਹਾ ਵਿਅਕਤੀ ਸੀ ਜੋ ਬਹੁਤ ਖੁਸ਼ ਸੀ, ਇਕ ਨਿਰਾਸ਼ਾਵਾਦੀ ਆਦਮੀ ਨੇ ਉਸ ਸ਼ਾਨਦਾਰ ਬੁੱਤ ਵੱਲ ਦੇਖਦੇ ਹੋਏ ਫੁਸਫੁਸਾਇਆ।

    ਇੱਕ ਰਾਤ ਉਥੇ ਸ਼ਹਿਰ ਵਿੱਚੋਂ ਇੱਕ ਛੋਟਾ ਜਿਹਾ ਚਿੜਾ ਉੱਡਿਆ। ਉਸ ਦੇ ਦੋਸਤ ਛੇ ਹਫ਼ਤੇ ਪਹਿਲਾਂ ਹੀ ਮਿਸਰ ਚਲੇ ਗਏ ਸਨ, ਪਰ ਉਹ ਪਿੱਛੇ ਰਹਿ ਗਿਆ ਸੀ, ਕਿਉਂਕਿ ਉਸ ਨੂੰ ਸਭ ਤੋਂ ਸੁੰਦਰ ਕਾਨੇ ਨਾਲ ਪਿਆਰ ਸੀ। ਉਹ ਉਸ ਨੂੰ ਬਸੰਤ ਵਿੱਚ ਪਹਿਲਾਂ ਮਿਲਿਆ ਸੀ, ਜਦੋਂ ਉਹ ਇਕ ਵੱਡੇ ਪੀਲੇ ਕੀੜੇ ਦੇ ਪਿੱਛੇ ਨਦੀ ਤੇ ਉਡ ਰਿਹਾ ਸੀ, ਅਤੇ ਉਸ ਦੇ ਪਤਲੇ ਲੱਕ ਤੋਂ ਇੰਨਾ ਆਕਰਸ਼ਿਤ ਹੋਇਆ ਸੀ ਕਿ ਉਹ ਉਸ ਨਾਲ ਗੱਲ ਕਰਨ ਲਈ ਰੁੱਕ ਗਿਆ ਸੀ।

    ਕੀ ਮੈਂ ਤੈਨੂੰ ਪਿਆਰ ਕਰਾਂ? ਚਿੜੀ ਨੇ ਕਿਹਾ, ਜੋ ਇੱਕੋ ਵਾਰ ਬਿੰਦੂ ਤੇ ਆਉਣਾ ਪਸੰਦ ਕਰਦਾ ਸੀ, ਅਤੇ ਕਾਨਾ ਉਸ ਅੱਗੇ ਝੂਕ ਗਈ। ਇਸ ਲਈ ਉਹ ਉਸ ਦੇ ਆਲੇ ਦੁਆਲੇ ਉੱਡਿਆ, ਆਪਣੇ ਖੰਭਾਂ ਨਾਲ ਪਾਣੀ ਛੁਹੰਦਿਆ ਚਾਂਦੀ ਦੀ ਝਿੱਲੀ ਬਣਾ ਦਿੱਤੀ। ਇਹ ਉਸ ਦੀ ਪ੍ਰੇਮ-ਭਾਵਨਾ ਸੀ, ਅਤੇ ਇਹ ਸਭ ਕੁਝ ਗਰਮੀਆਂ ਤੱਕ ਜਾਰੀ ਰਿਹਾ।

    ਇਹ ਇੱਕ ਹਾਸੋਹੀਣੀ ਲਗਾਵ ਹੈ, ਦੂਸਰੇ ਚਿੜਿਆਂ ਨੇ ਚੁੱਟਕੀ ਭਰੀ; ਉਸ ਕੋਲ ਕੋਈ ਪੈਸਾ ਨਹੀਂ, ਅਤੇ ਬਹੁਤ ਸਾਰੇ ਮੇਲ-ਜੋੜ ਹਨ; ਅਤੇ ਅਸਲ ਵਿੱਚ ਨਦੀ ਕਾਨਿਆਂ ਨਾਲ ਭਰਪੂਰ ਸੀ। ਫਿਰ, ਜਦੋਂ ਪਤਝੜ ਆਈ ਤਾਂ ਉਹ ਸਾਰੇ ਉੱਡ ਗਏ।

    ਉਹਨਾਂ ਦੇ ਜਾਣ ਤੋਂ ਬਾਅਦ ਉਸਨੇ ਇਕੱਲਾਪਣ ਮਹਿਸੂਸ ਕੀਤਾ, ਅਤੇ ਆਪਣੇ ਇਸਤਰੀ-ਪ੍ਰੇਮ ਤੋਂ ਥੱਕਣਾ ਸ਼ੁਰੂ ਹੋ ਗਿਆ। ਉਸ ਨੇ ਕਿਹਾ, ਉਸ ਕੋਲ ਕੋਈ ਗੱਲ ਨਹੀਂ ਹੈ, ਅਤੇ ਮੈਨੂੰ ਡਰ ਹੈ ਕਿ ਉਹ ਇੱਕ ਖੁੱਲੇ ਦਿਲ ਦੀ ਔਰਤ ਹੈ, ਕਿਉਂਕਿ ਉਹ ਹਮੇਸ਼ਾਂ ਹਵਾ ਨਾਲ ਗੱਲਾਂ ਮਾਰਦੀ ਹੈ. ਅਤੇ ਨਿਸ਼ਚਿਤ ਤੌਰ ਤੇ, ਜਦੋਂ ਵੀ ਹਵਾ ਵਗੀ, ਕਾਨੇ ਨੇ ਸਭ ਤੋਂ ਵਧੀਆ ਪੇਸ਼ਕਾਰੀ ਕੀਤੀ। ਮੈਂ ਮੰਨਦਾ ਹਾਂ ਕਿ ਉਹ ਘਰ ਗ੍ਰਹਿਸਤੀ ਵਾਲੀ ਔਰਤ ਹੈ, ਉਸ ਨੇ ਅੱਗੇ ਕਿਹਾ, ਪਰ ਮੈਨੂੰ ਸਫ਼ਰ ਕਰਨਾ ਪਸੰਦ ਹੈ, ਅਤੇ ਮੇਰੀ ਹੋਣ ਵਾਲੀ ਪਤਨੀ ਨੂੰ ਵੀ ਸਫ਼ਰ ਕਰਨਾ ਚਾਹੀਦਾ ਹੈ।

    ਕੀ ਤੂੰ ਮੇਰੇ ਨਾਲ ਆਵੇਂਗੀ? ਉਸਨੇ ਆਖਿਰ ਉਸ ਨੂੰ ਕਿਹਾ, ਪਰ ਕਾਨੇ ਨੇ ਆਪਣਾ ਸਿਰ ਹਿਲਾਇਆ, ਉਹ ਆਪਣੇ ਘਰ ਨਾਲ ਇੰਨੀ ਜੁੜੀ ਹੋਈ ਸੀ।

    ਤੂੰ ਮੈਨੂੰ ਅਪਮਾਨਿਤ ਕੀਤਾ ਹੈ। ਉਸ ਨੇ ਕਿਹਾ, ਮੈਂ ਪਿਰਾਮਿਡ ਵੱਲ ਜਾ ਰਿਹਾ ਹਾਂ। ਚੰਗਾ! ਅਤੇ ਉਹ ਉੱਥੋਂ ਨਿਕਲ ਗਿਆ।

    ਸਾਰਾ ਦਿਨ ਉਹ ਉੱਡਦਾ ਰਿਹਾ, ਅਤੇ ਰਾਤ ਵੇਲੇ ਉਹ ਸ਼ਹਿਰ ਆ ਗਿਆ। ਮੈਂ ਕਿੱਥੇ ਰੁੱਕਾਂ? ਉਸ ਨੇ ਕਿਹਾ; ਮੈਂ ਆਸ ਕਰਦਾ ਹਾਂ ਕਿ ਸ਼ਹਿਰ ਨੇ ਤਿਆਰੀਆਂ ਕੀਤੀਆਂ ਹੋਣਗੀਆਂ।

    ਫਿਰ ਉਸਨੇ ਬੁੱਤ ਨੂੰ ਲੰਮੇ ਸਤਰ ਤੇ ਵੇਖਿਆ।

    ਮੈਂ ਇੱਥੇ ਹੀ ਰੱਹਾਂਗਾ, ਉਹ ਚਿੱਲਾਇਆ: ਇਹ ਤਾਜੀ ਹਵਾ ਵਾਲੀ ਵਧੀਆ ਜਗਾ ਹੈ। ਇਸ ਲਈ ਉਹ ਖੁੱਸ਼ ਰਾਜਕੁਮਾਰ ਦੇ ਪੈਰਾਂ ਦੇ ਵਿਚਕਾਰ ਹੀ ਉਤਰਿਆ।

    ਮੇਰੇ ਕੋਲ ਸੋਨੇ ਦਾ ਬਿਸਤਰ ਹੈ, ਉਸਨੇ ਆਪਣੇ ਆਪ ਨੂੰ ਹੌਲੀ ਜਿਹੇ ਕਿਹਾ ਜਿਵੇਂ ਉਹ ਆਸ-ਪਾਸ ਦੇਖ ਰਿਹਾ ਸੀ, ਅਤੇ ਉਹ ਸੌਣ ਲਈ ਤਿਆਰ ਹੋ ਗਿਆ; ਪਰ ਅਜੇ ਉਸ ਨੇ ਆਪਣੇ ਖੰਭਾਂ ਹੇਠ ਸਿਰ ਰੱਖਿਆ ਹੀ ਸੀ ਉਸ ਉੱਤੇ ਪਾਣੀ ਦੀ ਇਕ ਵੱਡੀ ਬੂੰਦ ਡਿੱਗੀ। ਇਹ ਕਿੰਨੀ ਅਨੋਖੀ ਗੱਲ ਹੈ! ਉਹ ਚੀਕਿਆ; ਅਕਾਸ਼ ਵਿਚ ਇਕ ਵੀ ਬੱਦਲ ਨਹੀਂ ਹੈ, ਤਾਰੇ ਕਿੰਨੇ ਸਾਫ਼ ਅਤੇ ਚਮਕ ਰਹੇ ਹਨ, ਅਤੇ ਫਿਰ ਵੀ ਮੀਂਹ ਪੈ ਰਿਹਾ ਹੈ। ਯੂਰਪ ਦੇ ਉੱਤਰ ਵਿੱਚ ਮੌਸਮ ਅਸਲ ਵਿੱਚ ਭਿਆਨਕ ਹੈ। ਕਾਨਾ ਮੀਂਹ ਦੀ ਤਰ੍ਹਾਂ ਸੀ, ਪਰ ਇਹ ਸਿਰਫ ਉਸ ਦਾ ਸੁਆਰਥ ਸੀ।

    ਫਿਰ ਇੱਕ ਹੋਰ ਬੂੰਦ ਡਿੱਗੀ।

    ਇੱਕ ਮੂਰਤੀ ਦੀ ਵਰਤੋਂ ਕੀ ਹੈ ਜੇ ਮੀਂਹ ਤੋਂ ਬਚਾਅ ਨਾ ਹੋ ਸਕੇ? ਉਸ ਨੇ ਕਿਹਾ; ਮੈਨੂੰ ਇੱਕ ਚੰਗੀ ਚਿਮਨੀ-ਪੋਟ ਲੱਭਣੀ ਚਾਹੀਦੀ ਹੈ, ਅਤੇ ਉਸਨੇ ਉੱਡਣ ਦਾ ਪੱਕਾ ਇਰਾਦਾ ਕੀਤਾ।

    ਪਰ ਉਸ ਦੇ ਖੰਭ ਖੁੱਲਣ ਤੋਂ ਪਹਿਲਾਂ ਇਕ ਤੀਸਰੀ ਬੂੰਦ ਡਿੱਗ ਪਈ ਅਤੇ ਉਸ ਨੇ ਉੱਪਰ ਵੱਲ ਦੇਖਿਆ ਅਤੇ ਓਹ! ਉਸ ਨੇ ਕੀ ਦੇਖਿਆ?

    ਖੁੱਸ਼ ਰਾਜਕੁਮਾਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ, ਅਤੇ ਉਸ ਦੀਆਂ ਸੁਨਿਹਰੀਆਂ ਗੱਲਾਂ ਤੋਂ ਹੰਝੂ ਡਿੱਗ ਰਹੇ ਸਨ। ਉਸ ਦਾ ਚਿਹਰਾ ਚੰਦ ਦੀ ਰੌਸ਼ਨੀ ਵਿਚ ਇੰਨਾ ਸੁੰਦਰ ਸੀ ਕਿ ਛੋਟਾ ਚਿੜਾ ਦਇਆ ਨਾਲ ਭਰਿਆ ਹੋਇਆ ਸੀ।

    ਤੁਸੀ ਕੌਣ ਹੈਂ? ਉਸ ਨੇ ਕਿਹਾ।

    ਮੈਂ ਖੁੱਸ਼ ਰਾਜਕੁਮਾਰ ਹਾਂ।

    ਤੁਸੀ ਫਿਰ ਰੋ ਕਿਉਂ ਰਹੇ ਹੋ? ਚਿੜੇ ਨੇ ਪੁੱਛਿਆ; ਤੁਸੀਂ ਮੈਨੂੰ ਪਰੇਸ਼ਾਨ ਲੱਗ ਰਹੇ ਹੋ।

    ਜਦੋਂ ਮੈਂ ਜੀਉਂਦਾ ਸੀ ਅਤੇ ਮਨੁੱਖੀ ਰੂਪ ਵਿੱਚ ਸੀ, ਮੂਰਤੀ ਨੇ ਜਵਾਬ ਦਿੱਤਾ, ਮੈਨੂੰ ਨਹੀਂ ਪਤਾ ਸੀ ਕਿ ਹੰਝੂ ਕੀ ਸਨ, ਕਿਉਂਕਿ ਮੈਂ ਸੈਨ-ਸੂਕੀ ਦੇ ਮਹਿਲ ਵਿਚ ਰਹਿੰਦਾ ਸੀ, ਜਿੱਥੇ ਉਦਾਸੀ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਦਿਨ ਵਿਚ ਮੈਂ ਆਪਣੇ ਸਾਥੀਆਂ ਨਾਲ ਬਾਗ਼ ਵਿਚ ਖੇਡਦਾ ਅਤੇ ਸ਼ਾਮ ਨੂੰ ਮੈਂ ਵੱਡੇ ਹਾਲ ਵਿਚ ਡਾਂਸ ਦੀ ਅਗਵਾਈ ਕਰਦਾ। ਬਾਗ਼ ਦੇ ਚਾਰੇ ਪਾਸੇ ਇੱਕ ਬਹੁਤ ਹੀ ਉੱਚੀ ਕੰਧ ਸੀ, ਪਰ ਮੈਂ ਇਹ ਪੁੱਛਣ ਦੀ ਕਦੇ ਪਰਵਾਹ ਨਹੀਂ ਕੀਤੀ ਕਿ ਇਸ ਤੋਂ ਪਰੇ ਕੀ ਹੈ, ਮੇਰੇ ਲਈ ਸਭ ਕੁਝ ਇੰਨਾ ਸੁੰਦਰ ਸੀ। ਮੇਰੇ ਦਰਬਾਰੀ ਮੈਨੂੰ ਖੁੱਸ਼ ਰਾਜਕੁਮਾਰ ਬੁਲਾਉਂਦੇ, ਅਤੇ ਸੱਚਮੁੱਚ ਹੀ ਮੈਂ ਖੁਸ਼ ਸੀ, ਜੇਕਰ ਅਨੰਦ ਖੁਸ਼ੀ ਹੋਵੇ। ਇਸ ਤਰਾਂ ਮੈਂ ਰਿਹਾ, ਅਤੇ ਇਵੇਂ ਮੈਂ ਮਰ ਗਿਆ। ਅਤੇ ਹੁਣ, ਜੋ ਕਿ ਮੈਂ ਮਰ ਗਿਆ ਹਾਂ, ਉਹਨਾਂ ਨੇ ਮੈਨੂੰ ਇੰਨੀ ਉਚਾਈ ਤੇ ਸਥਾਪਿਤ ਕੀਤਾ ਹੈ ਕਿ ਮੈਨੂੰ ਮੇਰੇ ਸ਼ਹਿਰ ਦੀ ਬਦਸੂਰਤੀ ਅਤੇ ਸਾਰੇ ਦੁੱਖ ਦਿਖਾਈ ਦਿੰਦੇ ਹਨ। ਭਾਵੇਂ ਮੇਰਾ ਦਿਲ ਸਿੱਕੇ ਦਾ ਬਣਾਇਆ ਗਿਆ ਹੈ, ਪਰ ਹਾਲੇ ਵੀ ਮੈਂ ਰੋਣ ਤੋਂ ਇਲਾਵਾ ਹੋਰ ਕੁੱਝ ਨਹੀਂ ਚੁਣ ਸਕਦਾ।

    ਹੈਂ! ਕੀ ਉਹ ਖਰੇ

    Enjoying the preview?
    Page 1 of 1