ਆਗੂ ਦੀ ਕਲਾ
()
About this ebook
ਡੈਗ ਹਿਯੁਵਰਡ-ਮਿਲਸ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ “ਵਫ਼ਾਦਾਰੀ ਅਤੇ ਬੇਵਫ਼ਾਈ” ਵੀ ਸ਼ਾਮਲ ਹੈI ਉਹ ਦੋ ਹਜ਼ਾਰ ਕਲੀਸੀਆਂ ਦੇ ਸੰਵਿਧਾਨਕ ਦੇ ਸੰਸਥਾਪਕ ਵੀ ਹੈ ਜਿਹਨਾਂ ਨੂੰ ਲਾਇਟਹਾਊਸ ਚੈਪਲ ਇੰਟਰਨੈਸ਼ਨਲ ਕਿਹਾ ਜਾਂਦਾ ਹੈI
ਡੈਗ ਹਿਯੁਵਰਡ-ਮਿਲਸ ਇਕ ਅੰਤਰਰਾਸ਼ਟਰੀ ਪ੍ਰਚਾਰਕ ਹੈ, ਅੰਤਰਰਾਸ਼ਟਰੀ ਹੀਲਿੰਗ ਜੀਜਸ ਕਰੂਸਡਜ਼ ਅਤੇ ਦੁਨੀਆਂ ਭਰ ਦੀਆਂ ਕਾਨਫ਼ਰੰਸਾਂ ਵਿਚ ਸੇਵਕ ਵੀ ਹੈI ਵਧੇਰੇ ਜਾਣਕਾਰੀ ਲਈ ਸੰਪਰਕ ਕਰੋ www.daghewardmills.org
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Read more from Dag Heward Mills
The Art of Leadership: 3rd Edition Rating: 5 out of 5 stars5/5Those Who Forget Rating: 5 out of 5 stars5/5Bible Memorisation Handbook Rating: 5 out of 5 stars5/5Ministerial Barrenness Rating: 5 out of 5 stars5/5Tell Them: 120 Reasons Why You Should Be a Soul Winner Rating: 4 out of 5 stars4/5The Mega Church: 2nd Edition Rating: 5 out of 5 stars5/5What it Means to be as Wise as a Serpent Rating: 5 out of 5 stars5/5Wisdom Is the Principal Thing for Your Ministry Rating: 0 out of 5 stars0 ratingsChurch Growth Rating: 5 out of 5 stars5/5The Art of Following Rating: 4 out of 5 stars4/5Model Marriage Rating: 4 out of 5 stars4/5Handbook Of Ceremonies Rating: 4 out of 5 stars4/5The Anointed and His Anointing Rating: 5 out of 5 stars5/51000 Micro Churches Rating: 0 out of 5 stars0 ratingsFruitfulness Rating: 5 out of 5 stars5/5Demons And How To Deal With Them Rating: 5 out of 5 stars5/5Anagkazo - Compelling Power! (2nd Edition) Rating: 5 out of 5 stars5/5
Related to ਆਗੂ ਦੀ ਕਲਾ
Related ebooks
The Power of Belonging: Discovering the Confidence to Lead with Vulnerability Rating: 0 out of 5 stars0 ratingsRelentless Pursuit: Fuel Your Passion and Fulfill Your Mission Rating: 0 out of 5 stars0 ratingsShaking Hands with Wisdom Rating: 0 out of 5 stars0 ratingsThe Greatness Principle: Finding Significance and Joy by Serving Others Rating: 2 out of 5 stars2/5Rules to Live By: Maimonides' Guide to a Wonderful Life Rating: 0 out of 5 stars0 ratingsYour Best Destiny: Becoming the Person You Were Created to Be Rating: 5 out of 5 stars5/5Lessons from My Father: 77 Mini Life Lessons from Dear Old Dad and Historical Fathers Rating: 0 out of 5 stars0 ratingsWisdom Conversations: Simple Truths for those called to Lead God's People Rating: 0 out of 5 stars0 ratingsThe Winning Mind: How to Turn Your Stumbling Blocks into Building Blocks Rating: 3 out of 5 stars3/5Navigating Life with More Than Enough Rating: 0 out of 5 stars0 ratingsDisruptive Compassion: Becoming the Revolutionary You Were Born to Be Rating: 0 out of 5 stars0 ratingsCreating Opportunities at the Edge of Chaos Rating: 0 out of 5 stars0 ratingsGravitas: The Monastic Rhythms of Healthy Leadership Rating: 0 out of 5 stars0 ratingsIdentity Theft: The Thieves Who Want to Rob Your Future Rating: 0 out of 5 stars0 ratingsRaising Champions Rating: 0 out of 5 stars0 ratingsTrue North: Living and Leading On Purpose Rating: 0 out of 5 stars0 ratingsLet Us Make A Man: The Black Man's Guide to Creating a Life of Significance, Impact & Power Rating: 0 out of 5 stars0 ratingsOut of the Crowd: The Ultimate Guide to Mastering the Art of Standing Out Rating: 0 out of 5 stars0 ratingsWhen Pleasing Others Is Hurting You: Finding God's Patterns for Healthy Relationships Rating: 4 out of 5 stars4/5The Simple Shift: How Useful Thinking Changes the Way You See Everything Rating: 0 out of 5 stars0 ratingsYou Never Know What You Have Till You Give It Away: And Other Important Lessons in Leadership Rating: 0 out of 5 stars0 ratingsThinkers Set Rules Rating: 0 out of 5 stars0 ratingsLet's Do Life: Get Empowered to Live and Enjoy Life Rating: 0 out of 5 stars0 ratingsWhy You Were Born Rating: 0 out of 5 stars0 ratingsThe Power of Change: Quotes for your Everyday Life Rating: 0 out of 5 stars0 ratingsThe Laws of Wealth: Psychology and the secret to investing success Rating: 5 out of 5 stars5/5No Boxing Allowed Rating: 0 out of 5 stars0 ratingsThe Conscientious Emblem Rating: 0 out of 5 stars0 ratingsYou are the Super Hero You Have Been Waiting For Rating: 0 out of 5 stars0 ratings
Christianity For You
Anxious for Nothing: Finding Calm in a Chaotic World Rating: 4 out of 5 stars4/5Boundaries Updated and Expanded Edition: When to Say Yes, How to Say No To Take Control of Your Life Rating: 4 out of 5 stars4/5The Screwtape Letters Rating: 4 out of 5 stars4/5Mere Christianity Rating: 4 out of 5 stars4/5Decluttering at the Speed of Life: Winning Your Never-Ending Battle with Stuff Rating: 4 out of 5 stars4/5The Good Girl's Guide to Great Sex: Creating a Marriage That's Both Holy and Hot Rating: 4 out of 5 stars4/5Present Over Perfect: Leaving Behind Frantic for a Simpler, More Soulful Way of Living Rating: 4 out of 5 stars4/5The Four Loves Rating: 4 out of 5 stars4/5The Purpose Driven Life: What on Earth Am I Here For? Rating: 4 out of 5 stars4/5Good Boundaries and Goodbyes: Loving Others Without Losing the Best of Who You Are Rating: 5 out of 5 stars5/5The Bible Recap: A One-Year Guide to Reading and Understanding the Entire Bible Rating: 5 out of 5 stars5/5Law of Connection: Lesson 10 from The 21 Irrefutable Laws of Leadership Rating: 4 out of 5 stars4/5The 5 Love Languages: The Secret to Love that Lasts Rating: 4 out of 5 stars4/5Boundaries Workbook: When to Say Yes, How to Say No to Take Control of Your Life Rating: 4 out of 5 stars4/5The 21 Irrefutable Laws of Leadership: Follow Them and People Will Follow You Rating: 4 out of 5 stars4/5Uninvited: Living Loved When You Feel Less Than, Left Out, and Lonely Rating: 4 out of 5 stars4/5Boundaries with Kids: How Healthy Choices Grow Healthy Children Rating: 4 out of 5 stars4/5The Stories We Tell: Every Piece of Your Story Matters Rating: 3 out of 5 stars3/5Changes That Heal: Four Practical Steps to a Happier, Healthier You Rating: 4 out of 5 stars4/5Girl, Wash Your Face: Stop Believing the Lies About Who You Are so You Can Become Who You Were Meant to Be Rating: 3 out of 5 stars3/5Wild at Heart Expanded Edition: Discovering the Secret of a Man's Soul Rating: 4 out of 5 stars4/5Less Fret, More Faith: An 11-Week Action Plan to Overcome Anxiety Rating: 4 out of 5 stars4/5Everybody, Always: Becoming Love in a World Full of Setbacks and Difficult People Rating: 4 out of 5 stars4/5NIV, Holy Bible Rating: 4 out of 5 stars4/5Winning the War in Your Mind: Change Your Thinking, Change Your Life Rating: 5 out of 5 stars5/5Warrior of the Light: A Manual Rating: 4 out of 5 stars4/5The Book of Enoch Rating: 4 out of 5 stars4/5Undistracted: Capture Your Purpose. Rediscover Your Joy. Rating: 5 out of 5 stars5/5
Reviews for ਆਗੂ ਦੀ ਕਲਾ
0 ratings0 reviews
Book preview
ਆਗੂ ਦੀ ਕਲਾ - Dag Heward-Mills
ਸਭ ਕੁਝ ਅਗਵਾਈ ਉੱਤੇ
ਨਿਰਭਰ ਕਰਦਾ ਹੈ
ਹੁਣ ਵੇਖੋ ! ਪ੍ਰਭੂ, ਸੈਨਾ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ, ਸੂਰਬੀਰ ਤੇ ਯੋਧਾ, ਨਿਆਈਂ ਤੇ ਨਬੀ, ਫਾਲ ਪਾਉਣ ਵਾਲਾ ਤੇ ਬਜ਼ੁਰਗ, ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਚਤਰਾ, ਅਤੇ ਚਾਤਰ ਜਾਦੂਗਰ। ਤਾਂ ਮੈਂ ਮੁੰਡੇ ਉਹਨਾਂ ਦੇ ਸਰਦਾਰ ਬਣਾਵਾਂਗਾ, ਅਤੇ ਬੱਚੇ ਉਨ੍ਹਾਂ ਦੇ ਉੱਤੇ ਹਕੂਮਤ ਕਰਨਗੇ। ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢੇ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ। ਜਦ ਕੋਈ ਮਨੁੱਖ ਆਪਣੇ ਪਿਉ ਦੇ ਘਰ ਵਿੱਚ ਆਪਣੇ ਭਰਾ ਨੂੰ ਫੜੇ, - ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਮੁਰਹੈਲ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਹੇਠ ਹੋਵੇਗਾ। ਓਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਮੈਨੂੰ ਲੋਕਾਂ ਦਾ ਮੁਰਹੈਲ ਨਾ ਠਹਿਰਾਓ। ਮੇਰੀ ਪਰਜਾ! ਬੱਚੇ ਓਹਨਾਂ ਨੂੰ ਜਿੱਚ ਕਰਦੇ, ਅਤੇ ਤੀਵੀਆਂ ਓਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ, ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ।
ਯਸਾਯਾਹ 3:1-7,12
ਸਭ ਕੁਝ ਅਗਵਾਈ ਉੱਤੇ ਨਿਰਭਰ ਕਰਦਾ ਹੈ
1. ਅਗਵਾਈ ਉੱਤੇ ਕੌਣ ਨਿਰਭਰ ਕਰਦਾ ਹੈ
ਕਲੀਸੀਆ ਆਪਣੀ ਅਗਵਾਈ ਉੱਤੇ ਨਿਰਭਰ ਕਰਦੀ ਹੈ। ਕਲੀਸੀਆ ਵਿੱਚ, ਸੱਚੀ ਅਗਵਾਈ ਦੀ ਘਾਟ ਪਾਪ ਅਤੇ ਬੁਰੇ ਕੰਮ ਕਰਨ ਵਾਲਿਆਂ ਨਾਲ ਹੀ ਨਾਲ ਝੂਠੇ ਕਲੀਸੀਆ ਆਗੂਆਂ ਨੂੰ ਘੱਟ ਮਾਤਰਾ ਵਿੱਚ ਪੈਦਾ ਕਰਦੀ ਹੈ। ਕਲੀਸੀਆ ਵਿੱਚ ਵਾਸਤਵਿਕ ਆਗੂਆਂ ਦੀ ਘਾਟ ਬਹੁਤ ਸਾਰੇ ਲੋਕਾਂ ਦੇ ਲਈ ਉਨ੍ਹਾਂ ਦੀਆਂ ਆਤਮਾਵਾਂ ਨੂੰ ਗੁਆਉਣ, ਮਰਨ ਅਤੇ ਨਰਕ ਵਿੱਚ ਜਾਣ ਦਾ ਕਾਰਨ ਬਣਦੀ ਹੈ। ਇਹ ਕਿਵੇਂ ਹੋ ਸਕਦਾ ਹੈ? ਕਲੀਸੀਆ ਵਿੱਚ ਵਾਸਤਵਿਕ ਆਗੂਆਂ ਮੰਡਲੀ ਨੂੰ ਆਤਮਾਵਾਂ ਜਿੱਤਣ ਅਤੇ ਮਿਸ਼ਨਰੀ ਕੰਮ ਵਿੱਚ ਅਗਵਾਈ ਕਰੇਗੀ। ਜਦੋਂ ਕਦੇ ਕਲੀਸੀਆ ਦੀ ਅਗਵਾਈ ਗੁਆਚੀਆਂ ਅਤੇ ਮਰ ਰਹੀਆਂ ਆਤਮਾਵਾਂ ਦੇ ਪ੍ਰਤੀ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤਦ ਕਲੀਸੀਆ ਵਿੱਚ ਝੂਠੇ ਧਰਮ ਅਤੇ ਅਲਗਾਵਵਾਦੀ ਵਿਸ਼ਵਾਸ ਪ੍ਰਵੇਸ਼ ਕਰ ਜਾਂਦੇ ਹਨ ਅਤੇ ਉਸ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਨ।
ਬਿਨ੍ਹਾਂ ਸਿਰ ਦਾ ਇੱਕ ਸਰੀਰ ਕੋਈ ਸਰੀਰ ਨਹੀਂ ਹੈ। ਬਿਨ੍ਹਾਂ ਸੱਚੇ ਆਗੂ ਦੇ ਇੱਕ ਕਲੀਸੀਆ ਸੱਚ-ਮੁੱਚ ਤਰਸਯੋਗ ਹਾਲਤ ਵਿੱਚ ਹੈ। ਇੱਕ ਦੇਸ਼ ਜਿਹੜਾ ਵਾਸਤਵਿਕ ਆਗੂ ਦਾ ਹੈ ਉਹ ਸ਼ਰਾਪਿਤ ਹੈ। ਇਹ ਸੱਚ ਹੈ ਕਿ ਹਰੇਕ ਦੇਸ਼ ਦੀ ਸ਼ੁਰੂਆਤ ਅਤੇ ਅੰਤ ਇਸਦੇ ਆਗੂਆਂ ਉੱਤੇ ਅਧਾਰਿਤ ਹੁੰਦਾ ਹੈ।
ਇਸ ਲਈ ਕਲੀਸੀਆ ਦੇ ਅੰਦਰ ਹਰ ਇੱਕ ਬੁਰੀ ਦਸ਼ਾ ਚੰਗੇ ਆਗੂ ਦੀ ਘਾਟ ਨੂੰ ਦਰਸਾਉਂਦੀ ਹੈ। ਮਜ਼ਬੂਤ ਅਗਵਾਈ ਦੀ ਘਾਟ ਦੇ ਕਾਰਨ ਕਲੀਸੀਆ ਵਿੱਚ ਵਿਭਾਜਨ ਹੋ ਜਾਂਦਾ ਅਤੇ ਅਕਸਰ ਸਕੈਂਡਲਜ਼ - ਲੋਕ ਨਿੰਦਾਵਾਂ ਨਤੀਜ਼ਾ ਬਣਦੀਆਂ ਹਨ। ਉੱਪਰ ਜਿੰਨਾਂ ਨੂੰ ਅਸੀਂ ਪੜ੍ਹਦੇ ਹਾਂ, ਦੱਸਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ੁਰ ਆਗੂਆਂ ਨੂੰ ਹਟਾ ਕੇ ਦੇਸ਼ ਨੂੰ ਸ਼ਰਾਪ ਦਿੰਦਾ ਹੈ। ਕਲੀਸੀਆਵਾਂ ਦੀ ਸ਼ੁਰੂਆਤ ਦਾ ਪਤਨ ਅਗਵਾਈ ਉੱਤੇ ਨਿਰਭਰ ਹੈ। ਇੱਕ ਆਗੂ ਦੇ ਦ੍ਰਿੜ੍ਹ ਹੋਣ ਨਾਲ ਕਲੀਸੀਆ ਇੱਕ ਬਹੁਤ ਵਿਸ਼ਾਲ ਕਲੀਸੀਆ ਵਿੱਚ ਤਰੱਕੀ ਕਰੇਗੀ। ਬੁਰੀ ਅਗਵਾਈ ਹੋਣ ਨਾਲ ਕਲੀਸੀਆ ਕਿਤੇ ਨਹੀਂ ਜਾਵੇਗੀ, ਭਾਂਵੇ ਪਾਸਟਰ ਬਹੁਤ ਜ਼ਿਆਦਾ ਮਸਹ ਪਾਇਆ ਹੋਵੇ। ਕਦੇ-ਕਦੇ ਤੁਸੀਂ ਇੱਕ ਮਸਹ ਪਾਏ ਸੇਵਕ ਨੂੰ ਵੇਖਦੇ ਹੋ ਜਿਸ ਵਿੱਚ ਬੁਰੀ ਅਗਵਾਈ ਦੇ ਗੁਣ ਹੁੰਦੇ ਹਨ। ਉਸ ਦੀ ਸੇਵਕਾਈ ਅਸਲ ਵਿੱਚ ਗੜਬੜੀ ਵਿੱਚ ਢਹਿ ਜਾਂਦੀ ਹੈ, ਬੁਰੀ ਅਗਵਾਈ ਦੇ ਗੁਣਾਂ ਦੇ ਕਾਰਨ।
ਅਗਵਾਈ ਇੱਕ ਕਲਾ ਹੈ। ਇਹ ਇੱਕ ਸੰਸਾਰਿਕ ਵਿਸ਼ਾ ਹੈ, ਜਿਸ ਨੂੰ ਖੁਸ਼ਖਬਰੀ ਦੇ ਸੇਵਕਾਂ ਨੂੰ ਸਮਝਣਾ ਜ਼ਰੂਰੀ ਹੈ। ਲਿਖਣ ਅਤੇ ਪੜ੍ਹਨ ਦੀ ਯੋਗਤਾ ਇੱਕ ਆਤਮਿਕ ਗੱਲ ਨਹੀਂ ਹੈ; ਇਹ ਇੱਕ ਸੰਸਾਰਿਕ ਨਿਪੁੰਨਤਾ ਜਾਂ ਕੋਸ਼ਲ ਹੈ, ਜਿਸ ਨੂੰ ਸਿੱਖਣ ਦੀ ਜ਼ਰੂਰਤ ਹੈ। ਇਸ ਯੋਗਤਾ ਦੇ ਬਿਨ੍ਹਾਂ ਤੁਸੀਂ ਇਸ ਸੰਸਾਰ ਤੋਂ ਕਿਤੇ ਨਾ ਜਾਣ ਦੇ ਵਾਂਗ ਹੋ। ਅਗਵਾਈ ਦੇ ਲਈ ਕੁਝ ਤਾਂ ਅਜਿਹਾ ਹੁੰਦਾ ਹੈ। ਅਗਵਾਈ ਦੀ ਯੋਗਤਾ ਅਤੇ ਗਿਆਨ ਦੇ ਬਿਨ੍ਹਾਂ ਤੁਹਾਡੀ ਸੇਵਕਾਈ ਅੱਗੇ ਨਹੀਂ ਵੱਧ ਰਹੀ ਹੈ।
2. ਹਰਕੇ ਦੇਸ਼ ਆਪਣੇ ਆਗੂਆਂ ਉੱਤੇ ਨਿਰਭਰ ਹੁੰਦਾ ਹੈ।
ਜੋ ਵਚਨ ਦਿੱਤੇ ਹਨ, ਉਨ੍ਹਾਂ ਵਿੱਚ ਪਰਮੇਸ਼ੁਰ ਯਰੂਸ਼ਲਮ ਅਤੇ ਯਹੂਦਾਹ ਉੱਤੇ ਸਮਰੱਥੀ ਨਿਆਂ ਦੇ ਦੰਡ ਦੀ ਭਵਿੱਖਬਾਣੀ ਕਰਦਾ ਹੈ। ਪਰਮੇਸ਼ੁਰ ਨੇ ਇਨ੍ਹਾਂ ਦੇਸ਼ਾਂ ਨੂੰ ਸਜ਼ਾ ਦੇਣਾ ਅਤੇ ਨਸ਼ਟ ਕਰਨਾ ਤਹਿ ਕਰ ਲਿਆ ਸੀ। ਉਹ ਇਸ ਨੂੰ ਇੱਕਲੇ ਕਰਨ ਜਾ ਰਿਹਾ ਸੀ? ਪਵਿੱਤਰ-ਬਾਈਬਲ ਇੱਕਦਮ ਸਪੱਸ਼ਟ ਕਰ ਦਿੰਦੀ ਹੈ।
ਕੁਝ ਸਾਲ ਪਹਿਲਾਂ ਮੈਂ ਇੱਕ ਮਿੱਤਰ ਨੂੰ ਪੁੱਛਿਆ ਕਿ ਉਹ ਆਉਣ ਵਾਲੇ ਚੁਣਾਵ ਵਿੱਚ ਕਿਸ ਨੂੰ ਵੋਟ ਪਾਵੇਗਾ। ਉਹ ਹਿੱਚਕਚਾਇਆ ਇਸ ਲਈ ਕਿ ਮੈਂ ਸਿੱਧਾ ਪ੍ਰਸ਼ਨ ਕੀਤਾ। ਮੈਂ ਪੁੱਛਿਆ, ਕੀ ਤੂੰ ਰਾਸ਼ਟਰਪਤੀ x ਨੂੰ ਵੋਟ ਦੇਵੇਂਗਾ?
ਉਸ ਬਿੰਦੂ ਉੱਤੇ ਉਸ ਨੇ ਮੈਨੂੰ ਉੱਤਰ ਦਿੱਤਾ, ‘‘ ਜੇ ਮੈਨੂੰ ਤੁਹਾਡੇ 4 ਸਾਲ ਦੇ ਪੁੱਤਰ ਡੇਵਿਡ ਅਤੇ ਰਾਸ਼ਟਰਪਤੀ xx ਦੇ ਵਿਚਕਾਰੋਂ ਇੱਕ ਨੂੰ ਚੁਣਨਾ ਪਵੇ ਤਾਂ ਮੈਂ ਤੁਹਾਡੇ 4 ਸਾਲ ਦੇ ਪੁੱਤਰ ਨੂੰ ਵੋਟ ਦੇਣੀ ਪਸੰਦ ਕਰਾਂਗਾ।
ਉਸ ਨੇ ਅੱਗੇ ਕਿਹਾ, ਸਗੋਂ ਮੈਂ ਤਾਂ ਆਪਣੇ ਰਾਸ਼ਟਰਪਤੀ ਬਣਨ ਦੇ ਲਈ ਇੱਕ ਬੱਕਰੇ ਨੂੰ ਵੋਟ ਦੇਣੀ ਚਾਹਾਗਾ।
ਇਹ ਤਾਂ ਸਪੱਸ਼ਟ ਹੈ ਕਿ ਨਾ ਤਾਂ ਮੇਰਾ ਪੁੱਤਰ ਨਾ ਹੀ ਬੱਕਰਾ ਦੇਸ਼ ਦੇ ਲਈ ਕੰਮ ਕਰਨ ਯੋਗ ਹਨ। ਬੱਚਿਆਂ ਦੇ ਵਾਂਗ ਅਗਵਾਈ, ਜਾਂ ਜਿਵੇਂ ਇਸ ਵਿਅਕਤੀ ਨੇ ਕਿਹਾ, ਇੱਕ ਬੱਕਰਾ, ਪੱਕਾ ਹੀ ਸ਼ਰਾਪ ਦਾ ਘੋਤਕ ਹੈ। ਅਜਿਹੇ ਅਸਥਿਰ ਅਤੇ ਅਨੁਭਵਹੀਨ ਆਗੂਆਂ ਤੋਂ ਤੁਸੀਂ ਕੀ ਪਾਉਗੇ? ਬਾਈਬਲ ਦੇ ਕੋਲ ਉੱਤਰ ਹੈ।
ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬੁੱਢੇ ਦੀ ਅਤੇ ਨੀਚ ਪਤਵੰਤ ਦੀ ਬੇਇੱਜ਼ਤੀ ਕਰੇਗਾ
(ਯਸਾਯਾਹ 3:5)।
ਕੀ ਕਦੇ ਤੁਸੀਂ ਇਹ ਫੋਟੋ ਨਹੀਂ ਵੇਖੀ ਹੈ - ਦਮਨ, ਬੇਇਨਸਾਫ਼ੀ ਝਿੜਕ ਚੰਬ ਅਤੇ ਹਰ ਤਰ੍ਹਾਂ ਦੀ ਬੁਰਿਆਈ ਦਾ ਵਾਧਾ ਹੈ? ਅਫ਼ਰੀਕਾ ਵਿੱਚ ਵਿਦਰੋਹੀਆਂ ਦੇ ਉੱਠਣ ਦਾ ਕੀ ਕਾਰਨ ਹੈ ਅਤੇ ਯੂਰਪ ਅਤੇ ਅਮਰੀਕਾ ਵਿੱਚ ਨਸ਼ੀਲੇ ਨਸ਼ੇ ਸੰਸਕ੍ਰਿਤੀ ਦਾ ਤੇਜ਼ ਗਤੀ ਦਾ ਪਨਾਮਾ? ਇੱਕ ਦੇਸ਼ ਵਿੱਚ ਜਿੱਥੇ ਬਹੁਤ ਥੋੜ੍ਹੀਆਂ ਜਾਂ ਚੰਗੀਆਂ ਅਗਵਾਈਆਂ ਹੁੰਦੀਆਂ ਹਨ, ਉੱਥੇ ਤੁਸੀਂ ਕੂਪ ਟੋਲੀ ਆਗੂਆਂ ਬਗ਼ਾਵਤ ਕਰਨ ਵਾਲਿਆਂ ਅਤੇ ਯੁੱਧ ਕਰਨ ਵਾਲੇ ਜਵਾਨਾਂ ਨੂੰ ਵੇਖਦੇ ਹੋ।
3. ਇੱਕ ਸਮਾਜ ਆਪਣੇ ਆਗੂਆਂ ਉੱਤੇ ਨਿਰਭਰ ਕਰਦਾ ਹੈ।
ਪਰਮੇਸ਼ੁਰ ਸਮਾਜ ਤੋਂ ਸਾਰੇ ਤਰ੍ਹਾਂ ਦੇ ਆਗੂਆਂ ਨੂੰ ਲੈਣ ਵਾਲਾ ਸੀ। ਸਮਾਜ ਬਿਨ੍ਹਾਂ ਆਗੂਆਂ ਦੇ ਛੱਡ ਦਿੱਤਾ ਜਾਦਾ ਹੈ। ਸਰਬ-ਸ਼ਕਤੀਮਾਨ ਪਰਮੇਸ਼ੁਰ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ: ਕੋਈ ਆਗੂ ਨਹੀਂ ਕੋਈ ਤਰੱਕੀ ਨਹੀਂ! ਕੋਈ ਆਗੂ ਨਹੀਂ, ਕੋਈ ਵਿਕਾਸ ਨਹੀਂ। ਪਰਮੇਸ਼ੁਰ ਜਾਣਦਾ ਸੀ ਕਿ ਜੇ ਉਹ ਸਮਾਜ ਵਿੱਚੋਂ ਆਗੂਆਂ ਨੂੰ ਹਟਾ ਦਿੰਦਾ ਹੈ ਤਾਂ ਸਮਾਜ ਉੱਤੇ ਨਿਆਂ ਦੀ ਸਜ਼ਾ ਆ ਪਵੇਗੀ। ਇਹ ਇਸ ਲਈ ਕਿ ਹਰ ਗੱਲਾਂ ਦੀ ਸ਼ੁਰੂਆਤ ਅਤੇ ਅੰਤ ਅਗਵਾਈ ਉੱਤੇ ਨਿਰਭਰ ਕਰਦਾ ਹੈ।
ਸਰਬ-ਸ਼ਕਤੀਮਾਨ ਪਰਮੇਸ਼ੁਰ ਕਿਸੇ ਵੀ ਜਨ, ਜਾਤੀ ਜਾਂ ਸਮੂਹ ਅਤੇ ਦੇਸ਼ ਤੇ ਇੱਕ ਭਿਅੰਕਰ ਦੰਡ ਖੋਲ੍ਹ ਰਿਹਾ ਹੈ। ਆਗੂਆਂ ਦੇ ਹੋਣ ਦੀ ਜ਼ਰੂਰਤ ਹੈ। ਜੇ ਤੁਸੀਂ ਵਚਨ ਨੂੰ ਨੇੜ੍ਹਤਾ ਨਾਲ ਵੇਖਦੇ ਹੋ, ਤਾਂ ਤੁਸੀਂ ਵੇਖੋਗੇ ਕਿ ਪਰਮੇਸ਼ੁਰ ਸਮਾਜ ਵਿੱਚੋਂ ਹਰ ਤਰ੍ਹਾਂ ਦੇ ਆਗੂਆਂ ਨੂੰ ਹਟਾਉਣ ਜਾ ਰਿਹਾ ਸੀ।
... ਪ੍ਰਭੂ ਪੱਕਾ ਹਟਾ ਦੇਵੇਗਾ ... ਸ਼ਕਤੀਸ਼ਾਲੀ ਮਨੁੱਖ, ਯੁੱਧ ਦਾ ਸੈਨਿਕ, ਨਿਆਂਈ, ਨਬੀ, ਚਲਾਕ, ਪ੍ਰਾਚੀਨ, ਪੰਜਾਹ ਦੇ ਕਪਤਾਨ, ਸਨਮਾਨ ਪ੍ਰਾਪਤ ਮਨੁੱਖ, ਖੁਸ਼ ਬਿਆਨ ਵਾਲੇ - ਸਾਰਿਆਂ ਨੂੰ ...
ਜੇ ਤੁਸੀਂ ਇਸ ਸੂਚੀ ਦਾ ਅਧਿਐਨ ਨੇੜਤਾ ਨਾਲ ਕਰੋ, ਤੁਸੀਂ ਇੱਕ ਗੱਲ ਜਾਣੋਗੇ ਕਿ ਸਮਾਜ ਇਨ੍ਹਾਂ ਵਿੱਚੋਂ ਹਰ ਇੱਕ ਦੁਆਰਾ ਵਾਂਝਾ ਹੋ ਜਾਵੇਗਾ ਜੋ ਲੋਕਾਂ ਦੀ ਅਗਵਾਈ ਕਿਸੇ ਵੀ ਤਰ੍ਹਾਂ ਨਾਲ ਕਰਨ। ਪਾਸਟਰ ਲੈ ਲਏ ਗਏ ... ਰਾਜਨੇਤਾ ਲਏ ਗਏ। ਬਜ਼ੁਰਗ ਲੋਕ ਲੈ ਲਏ ਗਏ। ਬੁੱਧੀਮਾਨ ਮਨੁੱਖ ਲੈ ਲਏ ਗਏ। ਇਹ ਸਾਰੇ ਸਮਾਜ ਵਿੱਚੋਂ ਲੈ ਲਏ ਗਏ। ਇਸ ਨੂੰ ਮੈਂ ਸਿਰ ਰਹਿਤ ਸਮਾਜ ਕਹਿੰਦਾ ਹਾਂ।
4. ਹਰ ਇੱਕ ਪਰਿਵਾਰ ਆਗੂਆਂ ਉੱਤੇ ਨਿਰਭਰ ਕਰਦਾ ਹੈ।
ਇੱਕ ਪਰਿਵਾਰ ਅਮੀਰ ਜਾਂ ਗ਼ਰੀਬ ਬਣਦਾ ਹੈ ਇਹ ਪਿਤਾ ਦੀ ਅਗਵਾਈ ਉੱਤੇ ਨਿਰਭਰ ਕਰਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਇੱਕ ਸ਼ਖਤ ਸਜ਼ਾ ਦਿੰਦਾ ਹੈ ਉਸ ਦੇ ਸਭ ਤਰ੍ਹਾਂ ਦੇ ਆਗੂਆਂ ਨੂੰ ਹਟਾ ਦਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕੁਦਰਤ ਨਾ-ਮਾਤਰ ਸਥਾਨ ਤੋਂ ਨਫ਼ਰਤ ਕਰਦੀ ਹੈ। ਅਤੇ ਅਸਲੀ ਆਗੂਆਂ ਦੇ ਸਥਾਨ ਉੱਤੇ ਯਹੋਵਾਹ ਬੋਗਸ ਲਗਾਤਾਰ ਅਗਵਾਈ ਦੀ ਭਵਿੱਖਬਾਣੀ ਕਰਦਾ ਹੈ।
ਅਤੇ ਮੈਂ ਬੱਚਿਆਂ ਨੂੰ ਉਨ੍ਹਾਂ ਦੇ ਹਾਕਮ ਬਣਾ ਦੇਵੇਗਾ ਅਤੇ ਬਾਲਕ ਉਨ੍ਹਾਂ ਉੱਤੇ ਰਾਜ ਕਰਨਗੇ ...
ਇਸਦੀ ਬਜਾਇ ਕਿ ਪਿਤਾ ਅਗਵਾਈ ਦੀ ਆਪਣੀ ਭੂਮਿਕਾ ਨੂੰ ਲੈ ਲਵੇ, ਬੱਚੇ ਉਨ੍ਹਾਂ ਦੇ ਥਾਂ ਅਗਵਾਈ ਕਰ ਰਹੇ ਹਨ। ਬੱਚੇ ਅਤੇ ਬਾਲਕ ਬੇਕਾਰ ਦੇ ਆਗੂਆਂ ਦੀ ਅਗਵਾਈ ਕਰਦੇ ਹਨ। ਇਹ ਤਾਂ ਸਪੱਸ਼ਟ ਹੈ ਕਿ ਇੱਕ ਬੱਚਾ ਆਪਣੇ ਹੀ ਪਿਆਲੇ ਦੀ ਸੰਭਾਲ ਨਹੀਂ ਕਰ ਸਕਦਾ, ਤਦ ਇੱਕ ਕੌਮ, ਇੱਕ ਦੇਸ਼ ਉੱਤੇ ਰਾਜ ਕਿਵੇਂ ਕਰੇਗੀ।
5. ਮਹਾਂਦੀਪ ਇਸਦੇ ਆਗੂਆਂ ਉੱਤੇ ਨਿਰਭਰ ਕਰਦਾ ਹੈ।
ਇੱਕ ਬਹਿਸ ਜਿਸ ਵਿੱਚ ਮੈਂ ਮਿੱਤਰਾਂ ਦੇ ਨਾਲ ਅਕਸਰ ਲੁਪਤ ਹੋ ਜਾਂਦਾ ਹਾਂ ਉਹ ਹੈ ਅਫ਼ਰੀਕਾ ਮਹਾਂਦੀਪ ਦੀ ਹਾਲਤ ਦੇ ਬਾਰੇ ਵਿੱਚ! ਮੈਂ ਅਕਸਰ ਅਫ਼ਰੀਕਾ ਦੇ ਵਿਕਾਸ ਦੀ ਕਮੀ ਅਤੇ ਗ਼ਰੀਬੀ ਦੇ ਪੱਧਰ ਤੋਂ ਹੈਰਾਨ ਹੋ ਜਾਂਦਾ ਹਾਂ। ਮੈਂ ਆਪਣੇ ਆਪ ਤੋਂ ਪੁੱਛਦਾ ਹਾਂ, ‘‘ਇਹ ਕੀ ਹੈ? ਕੀ ਅਸੀਂ ਆਪਣੀਆਂ ਸੜਕਾਂ ਨਹੀਂ ਬਣਾ ਸਕਦੇ ਹਾਂ? ਸਾਨੂੰ ਵਿਦੇਸ਼ੀ ਕੰਪਨੀ ਦੀ ਕਿਉਂ ਜ਼ਰੂਰਤ ਹੈ ਕਿ ਸਾਡੇ ਲਈ ਸੜਕਾਂ ਅਤੇ ਟੱਟੀਖਾਨਾ ਬਣਾਉਣ?" ਯੂਰਪੀ ਦੇਸ਼ ਵਿੱਚ ਜਾਣਾ ਅਤੇ ਇਹ ਅਜਿਹੀਆਂ ਵਿਦੇਸ਼ੀ ਕੰਪਨੀਆਂ ਨੂੰ ਪਾਉਣਾ ਆਮ ਗੱਲ ਨਹੀਂ ਹੋਵੇਗੀ ਜੋ ਉਨ੍ਹਾਂ ਦੇ ਦੇਸ਼ ਵਿੱਚ ਸੜਕਾਂ ਅਤੇ ਟੱਟੀਖਾਨਾ ਬਣਾਉਂਦੇ ਹੋਣ ਵਿਕਾਸਸ਼ੀਲ ਦੇਸ਼ਾਂ ਵਿੱਚ ਇੰਨੇ ਜ਼ਿਆਦਾ ਦੁੱਖ ਅਤੇ ਬਿਮਾਰੀਆਂ ਕਿਉਂ ਹਨ?
ਅਜਿਹੇ ਬਹੁਤ ਸਾਰੇ ਸਿਧਾਂਤ ਹਨ ਜਿਹਨਾਂ ਨੇ ਗ਼ਰੀਬ ਅਤੇ ਅਸਥਿਰ ਦੇਸ਼ਾਂ ਦੇ ਕਾਰਨਾਂ ਦੇ ਸਪੱਸ਼ਟੀਕਰਨ ਦੇਣ ਦੇ ਯਤਨ ਕੀਤੇ ਹਨ। ਕੁਝ ਲੋਕ ਕਹਿੰਦੇ ਹਨ ਕਿ ਅਫ਼ਰੀਕੀ ਮਹਾਂਦੀਪ ਉੱਤੇ ਇੱਕ ਸ਼ਰਾਪ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮਾਮਲਿਆਂ ਦੀ ਡਿੱਗਦੀ ਹਾਲਤ ਦਾ ਮੁੱਖ ਕਾਰਨ ਆਗੂਆਂ ਵਿੱਚ ਘਾਟ ਅਤੇ ਇੱਛਾ ਵਿੱਚ ਘਾਟ ਹੈ।
ਜਿੱਥੇ ਵੀ ਇੱਕ ਚੰਗਾ ਆਗੂ ਹੁੰਦਾ ਹੈ, ਉੱਥੇ ਤੁਸੀਂ ਵਿਕਾਸ ਦੀ ਗਤੀਸ਼ੀਲਤਾ ਨੂੰ ਵੇਖਦੇ ਹੋ ਅਤੇ ਖੁਸ਼ਹਾਲੀ ਉੱਤੇ ਧਿਆਨ ਦਿੱਤਾ ਜਾਂਦਾ ਹੈ। ਆਗੂਆਂ ਦੀ ਗ਼ੈਰ-ਮੌਜ਼ੂਦਗੀ ਦੋ ਸੰਸਰਾਂ ਵਿੱਚ ਸਾਫ਼ ਵੇਖ ਜਾ ਸਕਦੀ ਹੈ। ਤੁਸੀਂ ਸੁਭਾਵਿਕ ਅਤੇ ਸੰਸਾਰਿਕ ਸੰਸਾਰ ਵਿੱਚ ਸੰਸਾਰਾਂ ਦੀ ਗ਼ੈਰ-ਮੌਜ਼ੂਦਗੀ ਪਾਉਂਦੇ ਹੋ। ਜਦੋਂ ਕਲੀਸੀਆ ਦੇ ਸੰਸਾਰ ਵਿੱਚ ਆਗੂਆਂ ਦੀ ਕਮੀ ਹੁੰਦੀ ਹੈ। ਤਦ ਤੁਸੀਂ ਗ਼ਰੀਬੀ ਦੇ ਅਜਿਹੇ ਚਿੰਨ੍ਹ ਵੇਖਦੇ ਹੋ ਜਿਵੇਂ ਸੇਵਕਾਈ ਵਿੱਚ ਵਿਕਾਸ ਜਾਂ ਤਰੱਕੀ ਦੀ ਘਾਟ, ਗ਼ਰੀਬੀ, ਸਿੱਖਿਆ ਦੀ ਕਮੀ ਅਤੇ ਗਿਆਨ ਦੀ ਕਮੀ, ਅਤੇ ਪਾਪ ਦਾ ਪਸਾਰ।
ਜੀਵਨ ਦੇ ਹਰ ਖੇਤਰ ਵਿੱਚ ਆਗੂਆਂ ਦੀ ਜ਼ਰੂਰਤ ਹੈ। ਵਰਤਮਾਨ ਸੰਸਾਰ ਵਿੱਚ ਅਸਲੀ, ਇਮਾਨਦਾਰ ਆਗੂਆਂ ਦੀ ਜ਼ਰੂਰਤ ਹੈ। ਇਹ ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ੁਰ ਤੁਹਾਨੂੰ ਅਤੇ ਹੋਰ ਬਹੁਤਿਆਂ ਨੂੰ ਉਠਾ ਕੇ ਖੜ੍ਹਾ ਕਰੇ ਜੇ ਤੁਹਾਡੀ ਪੀੜ੍ਹੀ ਵਿੱਚ ਸੱਚਿਆਈ ਦੇ ਆਗੂ ਬਣਨ। ਨਿਸ਼ਚਿਤ ਹੀ ਸਭ ਕੁਝ ਅਗਵਾਈ ਉੱਤੇ ਨਿਰਭਰ ਕਰਦਾ ਹੈ।
ਅਧਿਆਇ 2
ਇਸ ਸੰਸਾਰ ਵਿੱਚ ਉਨ੍ਹਾਂ ਚੌਣਵੇਂ ਆਗੂਆਂ ਵਿੱਚੋਂ
ਇੱਕ ਬਣਨ ਦਾ ਫ਼ੈਸਲਾ ਲਵੋ।
ਜੇ ਤੁਸੀਂ ਵਿਸ਼ਵਾਸ ਕਰੋ ਕਿ ਤੁਸੀਂ ਸੇਵਕਾਈ ਦੇ ਲਈ ਬੁਲਾਏ ਗਏ ਹੋ, ਤਦ ਤੁਸੀਂ ਅਗਵਾਈ ਕਰਨ ਦੇ ਲਈ ਬੁਲਾਏ ਗਏ ਹੋ, ਇਸ ਕਾਰਨ, ਤੁਹਾਡੇ ਜੀਵਨ ਦੇ ਲਈ ਇਹ ਕਿਤਾਬ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਜਿਸ ਤੋਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਲਈ ਇੱਕ ਚੰਗੇ ਆਗੂ ਬਣੋ। ਪੋਲਸ ਨੇ ਤਿਮੋਥਿਉਸ ਨੂੰ ਲਿਖਿਆ ਅਤੇ ਉਸ ਨੂੰ ਕੁਝ ਖ਼ਾਸ ਗੱਲਾ ਕਰਨ ਦੇ ਲਈ ਕਿਹਾ ਕਿ ਆਪਣੇ ਆਪ ਨੂੰ ਇੱਕ ਚੰਗਾ ਆਗੂ ਬਣਾਉ। ਹੁਣ ਚੰਗੇ ਅਤੇ ਬੁਰੇ ਦੋਵਾਂ ਤਰ੍ਹਾਂ ਦੇ ਵਚਨ ਦੇ ਸੇਵਕ ਹਨ। ਇੱਕ ਚੰਗਾ ਵਚਨ ਦਾ ਸੇਵਕ ਬਣਨ ਦਾ ਫ਼ੈਸਲਾ ਲਵੋ।
... ਪਲ ਕੇ ਮਸੀਹ ਦਾ ਚੰਗਾ ਸੇਵਕ ਬਣੇਗਾ ...
1 ਤਿਮੋਥਿਉਸ 4:6
ਜੇ ਤੁਸੀਂ ਸੇਵਕਾਈ ਵਿੱਚ ਪ੍ਰਭਾਵਸ਼ਾਲੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਗਵਾਈ ਦਾ ਅਧਿਐਨ ਕਰਨਾ ਚਾਹੀਦਾ ਹੈ। ਜਦੋਂ ਵੀ ਮੈਂ ਕਿਸੇ ਕਿਤਾਬਾਂ ਵਾਲੀ ਦੁਕਾਨ ਵਿੱਚ ਜਾਂਦਾ ਹਾਂ ਤਾਂ ਆਪਣੇ ਆਪ ਨੂੰ ਅਗਵਾਈ ਕਰਨ ਵਾਲੇ ਭਾਗ ਵਿੱਚ ਖਿੱਚਿਆ ਚਲਿਆ ਜਾਂਦਾ ਹਾਂ। ਮੈਂ ਅਗਵਾਈ ਉੱਤੇ ਅਣਗਿਣਤ ਕਿਤਾਬਾਂ ਪੜ੍ਹੀਆਂ ਹਨ। ਮੈਂ ਇੱਕ ਸਭ ਤੋਂ ਮਹੱਤਵਪੂਰਨ ਵਿਸ਼ੇ ਦਾ ਅਧਿਐਨ ਕੀਤਾ ਹੈ। ਮੈਂ ਇੱਕ ਚੰਗਾ ਆਗੂ ਬਣਨਾ ਚਾਹੁੰਦਾ ਹਾਂ। ਚੰਗੀਆਂ ਵਸਤੂਆਂ ਅੰਬ ਦੇ ਦਰੱਖ਼ਤ ਦੀ ਅੰਬੀ ਦੇ ਵਾਂਗ ਇਵੇਂ ਹੀ ਡਿੱਗਣ ਨਹੀਂ ਲੱਗਣਗੀਆਂ। ਤੁਹਾਨੂੰ ਅਧਿਐਨ ਕਰਨਾ ਅਤੇ ਭਾਲ ਕੇ ਸਿੱਖਣਾ ਹੋਵੇਗਾ।
ਇਹ ਗੱਲ ਸਪੱਸ਼ਟ ਹੈ ਕਿ ਜਿੱਥੇ ਆਲੇ-ਦੁਆਲੇ ਚੰਗੇ ਆਗੂ ਜ਼ਿਆਦਾ ਨਹੀਂ ਹਨ। ਜੇਕਰ ਉਹ ਹੁੰਦੇ, ਤਾਂ ਮੈਂ ਅਤੇ ਤੁਸੀਂ ਉਨ੍ਹਾਂ ਨੂੰ ਅਸਾਨੀ ਨਾਲ ਪਹਿਚਾਣ ਦੇ ਯੋਗ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਚੰਗੇ ਆਗੂਆਂ ਦੀ ਕਮੀ ਹੋਣ ਦੇ ਬਹੁਤ ਸਾਰੇ ਕਾਰਨ ਹਨ, ਪਰ ਆਓ ਅਸੀਂ ਇਸ ਗੱਲ ਤੋਂ ਸ਼ੁਰੂ ਕਰੀਏ ਕਿ ਲੋਕ ਆਗੂ ਬਣਾਉਣ ਨੂੰ ਕਿਉਂ ਪਹਿਲ ਨਹੀਂ ਦੇਣੀ ਚਾਹੀਦੀ।
ਇੱਕ ਆਗੂ ਬਣਨ ਦੀਆਂ ਰੁਕਾਵਟਾਂ ਉੱਤੇ ਸਫ਼ਲਤਾ ਪਾਉਣੀ
1. ਅਗਵਾਈ ਦੀ ਪ੍ਰਾਪਤੀ ਆਪਣੀ ਅਗਿਆਨਤਾ ਉੱਤੇ ਸਫ਼ਲਤਾ ਪਾਉਣੀ।
ਉਹ ਨਹੀਂ ਜਾਣਦੇ ਕਿਉਂਕਿ ਕਿਸੇ ਨੇ ਉਹਨਾਂ ਨੂੰ ਨਹੀਂ ਦੱਸਿਆ ਸੀ। ਉਹ ਤਾਂ ਇੱਥੋਂ ਤੱਕ ਨਹੀਂ ਜਾਣਦੇ ਕਿ ਉਨ੍ਹਾਂ ਵਿੱਚ ਅਗਵਾਈ ਕਰਨ ਦੀ ਯੋਗਤਾ ਹੈ। ਕੁਝ ਲੋਕ ਸੋਚਦੇ ਹਨ ਕਿ ਕੁਝ ਹੀ ਲੋਕ ਅਗਵਾਈ ਕਰਨ ਲਈ ਜੰਮੇ ਹਨ। ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਕੁਝ ਹੀ ਲੋਕ ਅਗਵਾਈ ਕਰਨ ਲਈ ਜੰਮੇ ਹਨ। ਮੈਂ ਵਿਸ਼ਵਾਸ ਕਰਦਾ ਹਾਂ ਬਹੁਤ ਸਾਰੇ ਲੋਕ ਅਗਵਾਈ ਕਰਨ ਦੇ ਲਈ ਜੰਮੇ ਹਨ ਪਰ ਉਹ ਮੁੱਲ ਚੁਕਾਉਣ ਦੇ ਲਈ ਤਿਆਰ ਨਹੀਂ ਹਨ ਕਿ ਆਗੂ ਬਣਨ।
ਇਸੇ ਤਰ੍ਹਾਂ ਪਿੱਛਲੇ ਪਹਿਲੇ ਹੋਣਗੇ ਅਤੇ ਪਹਿਲੇ, ਪਿੱਛਲੇ।
ਮੱਤੀ 22:16
ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ।
ਮੱਤੀ 22:14
ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਕਰਨ ਦੇ ਲਈ ਬਹੁਤ ਸਾਰੇ ਬੁਲਾਏ ਗਏ। ਜੋ ਕੋਈ ਖ਼ੁਦ ਨੂੰ ਪ੍ਰਭੂ ਯਿਸੂ ਮਸੀਹ ਦੀ ਸੇਵਾ ਦੇ ਲਈ ਸੌਂਪਦਾ ਹੈ ਉਹ ਆਪ ਇੱਕ ਆਗੂ ਬਣ ਜਾਂਦਾ ਹੈ। ਖੁਸ਼ਖ਼ਬਰੀ ਦੇ ਇੱਕ ਸੇਵਕ ਨੂੰ ਆਗੂਆਂ ਦੀਆਂ ਵਿਸ਼ੇਸਤਾਵਾਂ ਨੂੰ ਦਿਖਾਉਂਣਾ ਹੈ ਅਤੇ ਨਾਲ ਹੀ ਇਸਦੇ ਗੁਣਾਂ ਨੂੰ ਵੀ।
ਜੇ ਤੁਹਾਨੂੰ ਉਸ ਦੀ ਸੇਵਾ ਕਰਨ ਦੇ ਲਈ ਬੁਲਾਇਆ ਜਾਂਦਾ ਹੈ, ਤਦ ਤੁਹਾਨੂੰ ਇੱਕ ਆਗੂ ਬਣਨ ਲਈ ਬੁਲਾਇਆ ਜਾਂਦਾ ਹੈ। ਤੁਸੀਂ ਇਸ ਤੋਂ ਬਚ ਨਹੀਂ ਸਕਦੇ।
2. ਉਨ੍ਹਾਂ ਦੋਸ਼ਾਂ ਉੱਤੇ ਸਫ਼ਲਤਾ ਪਾਉਣਾ ਜੋ ਤੁਹਾਨੂੰ ਇੱਕ ਆਗੂ ਬਣਨ ਤੋਂ ਰੋਕਦੇ ਹਨ।
ਆਗੂਆਂ ਉੱਤੇ ਅਕਸਰ ਮਹੱਤਵ ਪੂਰਨ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ। ਉਨ੍ਹਾਂ ਉੱਤੇ ਅਕਸਰ ਗ਼ਲਤ ਉਦੇਸ਼ਾਂ ਦੇ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ। ਉਸ ਸਮੇਂ ਮੈਂ ਬਹੁਤ ਹੈਰਾਨ ਹੋਇਆ ਸੀ ਜਦੋਂ ਮੈਂ ਸੁਣਿਆ ਕਿ ਮੈਂ ਪੈਸੇ ਦੇ ਲਈ ਸੇਵਕਾਈ ਵਿੱਚ ਹਾਂ। ਪਰ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ ਅਤੇ ਬੋਲਿਆ ਕਿ ਮੇਰੇ ਉੱਤੇ ਅਜਿਹਾ ਦੋਸ਼ ਲਗਾਉਣਾ ਜ਼ਰੂਰੀ ਹੈ। ਹਰੇਕ ਚੰਗੇ ਆਗੂ ਦੇ ਬਹੁਤ ਦੁਸ਼ਮਣ ਹੁੰਦੇ ਹਨ। ਇੱਕ ਚੰਗੀ ਅਗਵਾਈ ਦਾ ਸੁਭਾਅ ਇਹ ਹੈ ਕਿ ਇਹ ਪਾਠਕ੍ਰਮ ਦਾ ਮਾਨਚਿੱਤਰ ਬਣਾਉਂਦਾ ਅਤੇ ਦਿਸ਼ਾ ਨੂੰ ਬਣਾਈ ਰੱਖਦਾ ਹੈ ਇਸ ਦਾ ਅਰਥ ਹੈ ਕਿ ਤੁਸੀਂ ਲੰਘ ਸਕਦੇ ਹੋ ਅਤੇ ਕੁਝ ਖ਼ਾਸ ਲੋਕਾਂ ਨੂੰ ਠੇਸ ਪਹੁੰਚਾ ਸਕਦੇ ਹੋ।
ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸਕਦਾ।
ਲੂਕਾ 14:27
ਬਹੁਤ ਸਾਲ ਪਹਿਲਾਂ ਮੈਂ ਇੱਕ ਭਰਾ ਨੂੰ ਕਿਹਾ ਸੀ ਕਿ ਮੈਂ ਇੱਕ ਖ਼ਾਸ ਸਹਿਭਾਗੀਤਾ ਬੰਦਗੀ ਦਾ ਆਗੂ ਨਹੀਂ ਬਣਨਾ ਚਾਹੁੰਦਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਸ਼ਾਂਤ ਵਿਅਕਤੀ ਹਾਂ। ਅਤੇ ਮੈਂ ਆਪਣੇ ਇਕੱਲੇਪਨ ਵਿੱਚ ਖੁਸ਼ ਹਾਂ। ਮੈਂ ਉਸ ਨੂੰ ਕਿਹਾ ਕਿ ਮੈਂ ਨਾ ਤਾਂ ਪ੍ਰਚਾਰ ਕਰਨਾ ਚਾਹੁੰਦਾ ਹਾਂ, ਅਤੇ ਨਾ ਹੀ ਅਗਵਾਈ। ਪਰ ਪਰਮੇਸ਼ੁਰ ਦੇ ਕੋਲ ਮੇਰੇ ਲਈ ਇੱਕ ਦੂਜੀ ਯੋਜਨਾ ਸੀ ਅਤੇ ਅੱਜ ਮੈਂ ਪਰਮੇਸ਼ੁਰ ਦੇ ਘਰ ਵਿੱਚ ਆਗੂ ਹਾਂ। ਇੱਕ ਆਗੂ ਬਣਨ ਦਾ ਮਤਲਬ ਤੁਹਾਨੂੰ ਆਪਣਾ ਜੀਵਨ ਦਾਅ ਉੱਤੇ ਲਗਾਉਣਾ ਪਵੇਗਾ ਹੁਣ ਮੇਰੇ ਕੋਲ ਨਿੱਜੀ ਜੀਵਨ ਦੇ ਲਈ ਬਹੁਤ ਘੱਟ ਸਮਾਂ ਹੈ। ਜ਼ਿਆਦਾਤਰ ਲੋਕ ਮੇਰੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਜਾਣਦੇ ਹਨ। ਲੋਕ ਆਪਣੇ ਘਰਾਂ ਤੇ ਕਾਰਾਂ ਵਿੱਚ ਮੇਰੀ ਚਰਚਾ ਕਰਦੇ ਹਨ। ਬਹੁਤ ਸਾਰੇ ਆਗੂਆਂ ਦੇ ਸਮਾਨ ਕੁਝ ਲੋਕ ਮੇਰੀ ਸਿਫ਼ਤ ਕਰਦੇ ਤਾਂ ਦੂਜੇ ਮੇਰੀ ਆਲੋਚਨਾ ਕਰਦੇ ਹਨ। ਇਹ ਇੱਕ ਆਗੂ ਦਾ ਹਿੱਸਾ ਹੈ। ਇਹੀ ਕਾਰਨ ਹੈ ਕਿ ਕਈ ਲੋਕ ਅਗਵਾਈ ਤੋਂ ਦੂਰ ਰਹਿਣਾ ਚਾਹੁੰਦੇ ਹਨ। ਪਰ ਯਿਸੂ ਨੇ ਕਿਹਾ ਕਿ ਤੂੰ ਆਪਣੀ ਸਲੀਬ ਚੁੱਕ ਅਤੇ ਮੇਰੇ ਪਿੱਛੇ ਹੋ ਜਾ! ਮਸੀਹਤ ਬਲੀਦਾਨ ਨੂੰ ਸ਼ਾਮਲ ਕਰਦੀ ਹੈ। ਕਲੀਸੀਆ ਦੇ ਅੰਦਰ ਇੱਕ ਅਗੂ ਬਣਨਾ ਉੱਤਮ ਗੱਲ ਹੈ।
3. ਅਪਮਾਨਿਤ ਹੋਣ ਦੇ ਡਰ ਉੱਤੇ ਸਫ਼ਲਤਾ ਪਾਉਣੀ।
ਅਜਿਹੇ ਬਹੁਤ ਸਾਰੇ ਆਗੂ ਹਨ। ਜਿਨ੍ਹਾਂ ਦਾ ਅੰਤ ਗਵਾਹੀ ਦਾ ਪਰਦਾ ਲੈਣ ਦੇ ਬਾਅਦ ਹੋ ਗਿਆ। ਦੂਜਿਆਂ ਨੇ ਭਿਆਨਕ ਸੱਟਾਂ ਅਤੇ ਕੌੜੇ ਅਨੁਭਵਾਂ ਦੇ ਅਨੁਭਵ ਕੀਤੇ। ਕਈਆਂ ਨੂੰ ਤਾਂ ਉਨ੍ਹਾਂ ਲੋਕਾਂ ਨੇ ਸਲੀਬ ਉੱਤੇ ਚੜ੍ਹਾ ਦਿੱਤਾ ਜਿਨ੍ਹਾਂ ਦੀ ਅਗਵਾਈ ਉਹ ਕਰਦੇ ਸਨ।
ਮੈਂ ਵਿਅਕਤੀਗਤ ਤੌਰ ਤੇ ਵੇਖਿਆ ਹੈ ਕਿ ਆਗੂਆਂ ਨੂੰ ਬਹੁਤ ਸਾਲ ਸੇਵਾ ਕਰਨ ਦੇ ਬਾਅਦ ਬੁਰਿਆਈ ਦਾ ਪ੍ਰਤੀਫਲ ਭੋਗਣਾਂ ਪਿਆ। ਮੈਂ ਅਨੇਕ ਕਲੀਸੀਆਵਾਂ (ਅਤੇ ਮੇਰਾ ਮਤਲਬ ਅਨੇਕ) ਨੂੰ ਵੇਖਿਆ ਹੈ ਜਿਨ੍ਹਾਂ ਨੇ ਆਪਣੇ ਪਾਸਟਰ ਨੂੰ ਬਾਹਰ ਕੱਢ ਸੁੱਟਿਆ, ਉਨ੍ਹਾਂ ਦੀ ਕਈ ਸਾਲਾਂ ਦੀ ਅਗਵਾਈ ਕਰਨ ਦੇ ਬਾਅਦ। ਮੈਂ ਅਜਿਹੇ ਪਾਸਟਰਾਂ ਨੂੰ ਵੇਖਿਆ ਜਿਨ੍ਹਾਂ ਨੇ ਸਾਲਾਂ ਤੱਕ ਸਖ਼ਤ ਸੇਵਕਾਈ ਕੀਤੀ ਪਰ ਉਨ੍ਹਾਂ ਦੀਆਂ ਹੀ ਕਲੀਸੀਆਵਾਂ ਦੇ ਮੈਂਬਰਾਂ ਨੇ ਉਨ੍ਹਾਂ ਦਾ ਮਖੌਲ ਉਡਾਇਆ ਅਤੇ ਨਿਰਾਦਰ ਕੀਤਾ। ਮੈਂ ਵੇਖਿਆ ਕਿ ਕਿਸ ਤਰ੍ਹਾਂ ਪਾਸਟਰਾਂ ਨੂੰ ਸਿਰਫ਼ ਕਾਰਾਂ ਅਤੇ ਘਰਾਂ ਦੇ ਮੁੱਦਿਆਂ ਉੱਤੇ ਤ੍ਰਿਸਕਾਰ ਕਰ ਦਿੱਤਾ ਗਿਆ। ਕਿੰਨਾ ਦੁੱਖ! ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਦੇ ਬਾਅਦ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਗਿਆ ਸੀ। ਆਪਣੇ ਲੋਕਾਂ ਦੇ ਲਈ ਇੱਕ ਚਮਕਦੇ ਪ੍ਰਕਾਸ਼ ਦਾ ਉਸ ਦਾ ਇਹੀ ਪ੍ਰਤੀਫਲ ਸੀ।
ਮੇਰੇ ਆਪਣੇ ਦੇਸ਼ ਵਿੱਚ, ਮੈਂ ਅਨੇਕਾਂ ਸਰਕਾਰ ਦੇ ਪ੍ਰਮੁੱਖ ਨੇਤਾਵਾਂ ਨੂੰ ਕੁਝ ਸਾਲਾਂ ਤੱਕ ਦੇਸ਼ ਉੱਤੇ ਰਾਜ ਕਰਨ ਦੇ ਬਾਅਦ ਅਸੁਭਾਵਿਕ ਮੌਤਾਂ ਨਾਲ ਮਰਦੇ ਵੇਖਿਆ। ਮੈਂ ਨਿਆਂਕਾਰਾਂ ਨੂੰ ਉਨ੍ਹਾਂ ਦੇ ਦੁਆਰਾ ਸੋਚੇ ਗਏ ਮੁਕੱਦਮਿਆਂ ਦਾ ਫ਼ੈਸਲਾ ਕਰਨ ਦੇ ਬਾਅਦ ਮੌਤ ਦੇ ਘਾਟ ਉਤਾਰੇ ਜਾਂਦੇ ਵੇਖਿਆ ਹੈ। ਇੱਕ ਅਜਿਹੇ ਵਾਤਾਵਰਨ ਵਿੱਚ ਕਿਹੜਾ ਇੱਕ ਆਗੂ ਬਣਨਾ ਚਾਹੇਗਾ? ਜਦੋਂ ਤੁਸੀਂ ਆਪਣੇ ਚਾਰੇ ਪਾਸੇ ਦੇ ਆਗੂਆਂ ਦੀ ਕਿਸਮਤ ਵੇਖਦੇ ਹੋ; ਤਦ ਇਹ ਸੁਭਾਵਿਕ ਹੈ ਕਿ ਲੋਕ ਅਗਵਾਈ ਤੋਂ ਬੇਮੁੱਖ ਹੋ ਜਾਂਦੇ ਅਤੇ ਇੱਕ ਦੁਸ਼ਮਣੀ ਤੋਂ ਦੂਰ ਸ਼ਾਂਤ ਜੀਵਨ ਜੀਉਣਾ ਚਾਹੁੰਦੇ ਹਨ। ਮੈਂ ਸਮਝ ਸਕਦਾ ਹਾਂ ਕਿ ਕਿਉਂ ਝੂਠ ਬੋਲਣ ਵਾਲੇ ਰਾਜਨੀਤੀਵਾਨਾਂ ਅਤੇ ਭ੍ਰਿਸ਼ਟ ਨੇਤਾਗਿਰੀ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ।
ਇਸ ਕਿਤਾਬ ਵਿੱਚ ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਹਾਂ ਕਿ ਮਸੀਹੀ ਅਗਵਾਈ ਦੀ ਚਾਦਰ ਲੈ ਲਵੋ। ਮੈਂ ਬੇਨਤੀ ਕਰ ਰਿਹਾ ਹਾਂ ਕਿ ਕਲੀਸੀਆ ਵਿੱਚ ਦੀ ਬੁਲਾਹਟ ਨੂੰ ਲੈ ਲਵੋ। ਮੈਂ ਬੇਨਤੀ ਕਰ ਰਿਹਾ ਹਾਂ ਕਿ ਕਲੀਸੀਆ ਵਿੱਚ ਅਗਵਾਈ ਦੀ ਬੁਲਾਹਟ ਨੂੰ ਲੈ ਲਵੋ। ਦੋਸ਼ ਤਾਂ ਅਕਸਰ ਇੱਕੋ ਜਿਹੇ ਹੀ ਹੁੰਦੇ ਹਨ। ਪਰ ਇਹ ਮਹੱਤਵ ਰੱਖਦੇ ਹਨ।
ਸੰਸਾਰਿਕ ਆਗੂ ਮਨੁੱਖੀ ਪ੍ਰਤੀਫਲ ਪਾਉਣ ਜਿਵੇਂ ਪੈਸਾ ਅਤੇ ਲੋਕਾਂ ਦਾ ਪਿਆਰ ਪਾਉਣ ਦੇ ਲਈ ਕੰਮ ਕਰਦੇ ਹਨ। ਪਰ ਇਹ ਨਾਸ਼ਵਾਨ ਪ੍ਰਤੀਫਲ ਹੈ। ਜਦੋਂ ਤੁਸੀਂ ਯਿਸੂ ਦੇ ਲਈ ਕੰਮ ਕਰਦੇ ਹੋ ਤਦ ਤੁਸੀਂ ਪ੍ਰਤੀਫਲ ਪਾਉਂਦੇ ਹੋ।
... ਸੋ ਉਹ ਤਾਂ ਨਾਸ਼ਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸ਼ੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ।
1 ਕੁਰਿੰਥੀਆਂ 9:25
ਅਜਿਹੇ ਬਹੁਤ ਸਾਰੇ ਸਮੇਂ ਆਏ ਜਦੋਂ ਮੈਂ ਅਗਵਾਈ ਵਿੱਚ ਰਹਿਣ ਦੀਆਂ ਦਰਦਾਂ ਨੂੰ ਮਹਿਸੂਸ ਕੀਤਾ ਹੈ। ਪਰ ਜਦੋਂ ਮੈਂ ਉਸ ਪ੍ਰਤੀਫਲ ਦੇ ਬਾਰੇ ਵਿੱਚ ਸੋਚਦਾ ਹਾਂ ਜੋ ਉਨ੍ਹਾਂ ਦੇ ਲਈ ਤਾਲਮੇਲ ਹੈ, ਜੋ ਵਿਸ਼ਵਾਸਯੋਗਤਾ ਦੁਆਰਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ, ਤਦ ਮੈਂ ਉਤਸ਼ਾਹਿਤ ਹੋ ਜਾਂਦਾ ਹਾਂ। ਮੈਂ ਜਾਣਦਾ ਹਾਂ ਕਿ ਇੱਕ ਦਿਨ ਮੈਂ ਸਾਰੀਆਂ ਗੱਲਾਂ ਦੇ ਲਈ ਖੁਸ਼ ਹੋਵਾਂਗਾ।
ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਤੁਸੀਂ ਉਹ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐੱਡੀ ਲਾਗਬਾਜ਼ੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਓ।
ਇਬਰਾਨੀਆਂ 12:2,3
4. ਆਪਣੀ ਕਮਜ਼ੋਰ ਭਾਵਨਾ ਉੱਤੇ ਸਫ਼ਲਤਾ ਪਾਓ।
ਕਈ ਲੋਕ ਸੋਚਦੇ ਹਨ ਕਿ ਉਹ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਪੱਧਰ ਉੱਤੇ ਨਹੀਂ ਹਨ। ਦੂਜੇ ਸੋਚਦੇ ਹਨ ਕਿ ਉਨ੍ਹਾਂ ਵਿੱਚ ਅਗਵਾਈ ਕਰਨ ਦੀ ਯੋਗਤਾ ਨਹੀਂ ਹੈ। ਹੋਰ ਸੋਚਦੇ ਹਨ ਕਿ ਉਨ੍ਹਾਂ ਦੇ ਕੋਲ ਬਹੁਤ ਸਾਰੀਆਂ ਵਿਅਕਤੀਗਤ ਸਮੱਸਿਆਵਾਂ ਹਨ ਕਿ ਉਹ ਆਗੂ ਨਹੀਂ ਬਣ ਸਕਦੇ। ਉਹ ਤਾਂ ਦੂਜਿਆਂ ਦੀਆਂ ਸਮੱਸਿਆਵਾਂ ਦੇ ਨਾਲ ਤਾਲਮੇਲ ਮਿਲਾਉਣ ਦੀ ਸੋਚ ਨਹੀਂ ਸਕਦੇ।
ਅੱਜ ਮੇਰੇ ਕੋਲ ਤੁਹਾਡੇ ਲਈ ਪ੍ਰਭੂ ਦੀ ਖੁਸ਼ਖ਼ਬਰੀ ਹੈ। ਪਰਮੇਸ਼ੁਰ ਸਿੱਧ ਲੋਕਾਂ ਦੇ ਨਾਲ ਕੰਮ ਨਹੀਂ ਕਰਦਾ। ਉਹ ਇੱਛੁਕ ਲੋਕਾਂ ਦੇ ਨਾਲ ਕੰਮ ਕਰਦਾ ਹੈ। ਉਹ ਲੋਕਾਂ ਦੇ ਦਿਲ ਨੂੰ ਵੇਖਦਾ ਅਤੇ ਉਹ ਤੁਹਾਡੀ ਮਨੁੱਖੀ ਕਮਜ਼ੋਰੀ ਨੂੰ ਸਮਝਦਾ ਹੈ। ਜੇ ਯਿਸੂ ਨੇ ਸਿੱਧਤਾ ਉੱਤੇ ਨਜ਼ਰ ਲਗਾਈ ਹੁੰਦੀ ਤਾਂ ਮੈਂ ਤੁਹਾਨੂੰ ਭੋਰਸਾ ਦੇ ਸਕਦਾ ਹਾਂ ਕਿ ਉਸ ਦਾ ਇੱਕ ਵੀ ਚੇਲਾ ਕਲੀਸੀਆ ਦੀ ਅਗਵਾਈ ਦੇ ਔਹੁੱਦੇ ਦੇ ਯੋਗ ਨਾ ਠਹਿਰਦਾ। ਉਦਾਹਰਣ ਦੇ ਲਈ ਪਤਰਸ ਨੂੰ ਲੈ ਲਵੋ; ਉਸ ਨੇ ਪ੍ਰਭੂ ਯਿਸੂ ਦਾ ਤਿੰਨ ਵਾਰ ਇਨਕਾਰ ਕੀਤਾ ਸੀ ਉਹ ਵੀ ਠੀਕ ਉਸ ਦੇ ਰਸੂਲ ਠਹਿਰਾਏ ਜਾਣ ਦੇ ਕੁਝ ਹਫ਼ਤੇ ਬਾਅਦ। ਉਸ ਨੇ ਸੌਂਹ ਖਾਧੀ ਅਤੇ ਸਰਾਪ ਦਿੱਤਾ ਜਿਵੇਂ ਕਿ ਉਸ ਨੇ ਕੋਈ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ। ਤਾਂ ਵੀ ਪ੍ਰਭੂ ਨੇ ਉਸ ਦਾ ਇਸਤੇਮਾਲ ਕੀਤਾ। ਦੂਜੇ ਚੇਲਿਆਂ ਨੂੰ ਵੇਖੋ, ਜੋ ਸੁਰਗ ਵਿੱਚ ਆਪਣੇ ਔਹੁਦੇ ਨੂੰ ਪਾਉਣ ਦੇ ਲਈ ਤਕਰਾਰ ਕਰ ਰਹੇ ਹਨ। ‘‘ਸਾਡੇ ਵਿੱਚੋਂ ਸਭ ਤੋਂ ਵੱਡਾ ਕੌਣ ਹੈ?" ਉਨ੍ਹਾਂ ਨੇ ਪੁੱਛਿਆ।
ਉਨ੍ਹਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨਦਾ ਹੈ।
ਲੂਕਾ 22:24
ਇਸ ਵਿਸ਼ੇ ਉੱਤੇ ਕਿ ਸਾਡੇ ਵਿੱਚੋਂ ਕੌਣ ਵੱਡਾ ਹੈ ਤਕਰਾਰ ਕਰਨ ਦੇ ਬਾਅਦ ਉਨ੍ਹਾਂ ਸਾਰਿਆਂ ਨੇ ਯਿਸੂ ਨੂੰ ਛੱਡ ਦਿੱਤਾ ਜਦੋਂ ਕਿ ਉਸ ਨੂੰ ਉਨ੍ਹਾਂ ਦੀ ਬਹੁਤ ਜ਼ਰੂਰਤ ਸੀ। ਕੀ ਤੁਸੀਂ ਅਜਿਹੇ ਲੋਕਾਂ ਉੱਤੇ ਵਿਸ਼ਵਾਸ ਕਰੋਗੇ? ਕੀ ਤੁਸੀਂ ਅਜਿਹੇ ਲੋਕਾਂ ਦਾ ਇਸਤੇਮਾਲ ਕਰੋਗੇ? ਫਿਰ ਵੀ ਪ੍ਰਭੂ ਨੇ ਕੀਤਾ। ਇੱਕ ਆਗੂ ਬਣਨ ਦੇ ਲਈ ਤੁਹਾਨੂੰ ਸਿੱਧ ਹੋਣ ਦੀ ਜ਼ਰੂਰਤ ਨਹੀਂ ਹੈ। ਜੇ ਅਜਿਹਾ ਹੀ ਮਾਮਲਾ ਹੁੰਦਾ ਤਾਂ ਸੰਸਾਰ ਵਿੱਚ ਜਾਂ ਕਲੀਸੀਆ ਵਿੱਚ ਕੋਈ ਆਗੂ ਹੀ ਨਾ ਹੁੰਦਾ। ਇਸ ਦਾ ਮਤਲਬ ਇਹ ਨਹੀਂ ਕਿ ਕੋਈ ਪੱਧਰ ਨਹੀਂ ਹੈ। ਪਰਮੇਸ਼ੁਰ ਚਰਿੱਤਰ ਅਤੇ ਨੈਤਿਕਤਾ ਦੇ ਉੱਤਮ ਪੱਧਰਾਂ ਦੀ ਮੰਗ ਕਰਦਾ ਹੈ। ਅਤੇ ਫਿਰ ਵੀ, ਉਹ ਅਪੂਰਨ, ਤਰੁੱਟੀ ਪੂਰਨ ਲੋਕਾਂ ਦੇ ਨਾਲ ਕੰਮ ਕਰਦਾ ਹੈ।
ਪਰਮੇਸ਼ੁਰ ਦਿਲ ਨੂੰ ਵੇਖਦਾ ਹੈ। ਪੱਕਾ ਕਰ ਲਓ ਕਿ ਤੁਹਾਡਾ ਦਿਲ ਸਹੀ ਅਤੇ ਠੀਕ ਹੈ ਅਤੇ ਪਰਮੇਸ਼ੁਰ ਤੁਹਾਨੂੰ ਇਸਤੇਮਾਲ ਕਰਨ ਯੋਗ ਬਣਾਵੇਗਾ।
... ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਹਿਰਦੇ ਨੂੰ ਵੇਖਦਾ ਹੈ।
1 ਸਮੂਏਲ 16:7
5. ਸੁਆਰਥੀਪਨ ਉੱਤੇ ਸਫ਼ਲਤਾ ਪਾਉਣੀ
ਅਜਿਹੇ ਲੋਕ ਖ਼ੁਦ ਦੀ ਫ਼ਿਕਰ ਕਰਦੇ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੇ ਮੁਕਤੀ ਪਾਈ ਹੈ। ਉਹ ਖੁਸ਼ ਹਨ ਕਿ ਪਵਿੱਤਰ ਆਤਮਾ ਪਾਇਆ ਹੈ। ਉਹ ਖੁਸਹਾਲੀ ਪਾਉਣ ਤੋਂ ਖੁਸ਼ ਹਨ। ਪਰ ਉਹ ਹੋਰ ਕਿਸੇ ਦੀ ਫ਼ਿਕਰ ਨਹੀਂ ਕਰਦੇ। ਬਸ ਮੈਂ ਠੀਕ ਹਾਂ
ਉਹ ਸੋਚਦੇ ਹਨ ਤਦ ਸਭ ਕੁਝ ਠੀਕ ਹੈ।
ਇਹ ਸੁਆਰਥੀਪਨ ਦੀ ਇੱਕ ਆਤਮਾ ਹੈ।
ਇੱਕ ਸੁਆਰਥੀ ਵਿਅਕਤੀ ਇਸ ਗੱਲ ਦੀ ਫ਼ਿਕਰ ਨਹੀਂ ਕਰ ਸਕਦਾ ਕਿ ਕਿਸੇ ਸਿੱਖਿਆ ਨੂੰ ਲਵੇ ਜਾਂ ਇੱਕ ਆਗੂ ਬਣਨ ਦੇ ਲਈ ਬਲੀਦਾਨ ਕਰੇ। ਉਹ ਦੂਜੀ ਆਤਮਾ ਦੀ ਮਦਦ ਲਈ ਕੁਝ ਊਰਜਾ ਖਰਚ ਨਹੀਂ ਕਰੇਗਾ। ਜੇ ਮਸੀਹ ਨੇ ਫ਼ੈਸਲਾ ਲੈ ਲਿਆ ਹੁੰਦਾ ਤਾਂ ਕਿ ਇਹ ਸੁਰਗ ਦੇ ਸੁੱਖ ਵਿੱਚ ਰਹੇਗਾ, ਤਾਂ ਅੱਜ ਮੈਂ ਅਤੇ ਤੁਸੀਂ ਕਿੱਥੇ ਹੁੰਦੇ? ਉਹ ਕਬਰ ਵਿੱਚੋਂ ਜੀਅ ਉੱਠਿਆ ਸੀ। ਪਰ ਤੁਸੀਂ ਤਾਂ ਮੰਜ਼ੇ ਤੋਂ ਵੀ ਉੱਠਣਾ ਨਹੀਂ ਚਾਹੁੰਦੇ। ਮੈਂ ਅਜਿਹੀ ਸੁਸਤੀ ਅਤੇ ਸੁਆਰਥੀਪਨ ਦੀ ਆਤਮਾ ਨੂੰ ਝਿੜਕਦਾ ਹਾਂ। ਮਿਸ਼ਨਰੀਆਂ ਦੇ ਲਈ ਧੰਨਵਾਦ। ਮਿਸ਼ਨਰੀਆਂ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਲੰਮੀਆਂ-ਲੰਮੀਆਂ ਯਾਤਰਾਵਾਂ ਕੀਤੀਆਂ, ਕਿ ਉਹ ਕਿਸੇ ਨਾ ਕਿਸੇ ਦੀ ਮਦਦ ਕਰਨੀ ਚਾਹੁੰਦੇ ਸਨ।
ਅਧਿਆਇ 3
ਆਗੂਆਂ ਦੇ ਚਾਲੀ ਅੰਗਰੇਜ਼ੀ ਨਾਮ
ਸੂਰਬੀਰ ਤੇ ਯੋਧਾ, ਨਿਆਈਂ ਤੇ ਨਬੀ, ਫਾਲ ਪਾਉਣ ਵਾਲਾ ਅਤੇ ਬਜ਼ੁਰਗ, ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਚਤਰਾ, ਅਤੇ ਚਾਤਰ ਜਾਦੂਗਰ।
ਤਾਂ ਮੈਂ ਮੁੰਡੇ ਉਨ੍ਹਾਂ ਦੇ ਸਰਦਾਰ ਬਣਾਵਾਂਗਾ, ਅਤੇ ਬੱਚੇ ਉਨ੍ਹਾਂ ਦੇ ਉੱਤੇ ਹਕੂਮਤ ਕਰਨਗੇ।
ਯਸਾਯਾਹ 3:2,4
ਅੰਗਰੇਜ਼ੀ ਭਾਸ਼ਾ ਵਿੱਚ ਆਗੂ
ਸ਼ਬਦ ਦੇ ਅਨੇਕਾਂ ਬਦਲਵੇਂ ਸ਼ਬਦ ਹਨ। ਇਹ ਵੱਖ-ਵੱਖ ਨਾਮ ਵਿੱਚ ਹੈ। ਹਰੇਕ ਗਤੀਵਿਧੀ ਦੇ ਖੇਤਰ ਵਿੱਚ ਆਗੂ ਹੁੰਦੇ ਹਨ ਅਤੇ ਗਤੀਵਿਧੀ ਦੇ ਹਰ ਇੱਕ ਖੇਤਰ ਆਪਣੇ-ਆਪਣੇ ਆਗੂਆਂ ਨੂੰ ਵੱਖ-ਵੱਖ ਨਾਮ ਦਿੰਦੇ ਹਨ। ਪਾਣੀ ਦੇ ਜਹਾਜ਼ ਦੇ ਆਗੂਆਂ ਨੂੰ ਕਪਤਾਨ ਕਿਹਾ ਜਾਂਦਾ ਹੈ, ਵਾਯੂ ਸੈਨਾ ਦੇ ਆਗੂਆਂ ਨੂੰ ਪਾਇਲਟ ਕਿਹਾ ਜਾਂਦਾ ਹੈ, ਜਦੋਂ ਕਿ ਸੈਨਿਕਾਂ ਦੇ ਆਗੂਆਂ ਨੂੰ ਸੈਨਾਪਤੀ ਕਿਹਾ ਜਾਂਦਾ ਹੈ। ਰਾਜਨੀਤੀ ਸੰਸਾਰ ਵਿੱਚ, ਦੇਸ਼ ਦੇ ਆਗੂਆਂ ਨੂੰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਜਾਂ ਦੋਵੇਂ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ, ਉਹੀ ਵਿਸ਼ਵ-ਵਿਦਿਆਲਿਆਂ ਦੇ ਆਗੂਆਂ ਨੂੰ ਮੂਲ ਪੁਰਖ ਕਿਹਾ ਜਾਂਦਾ ਹੈ। ਆਧੁਨਿਕ ਸੰਸਾਰ ਵਿੱਚ ਕਲੀਸੀਆ ਦੇ ਆਗੂਆਂ ਨੂੰ ਪਾਸਟਰ ਜਦੋਂ ਕਿ ਮਸਜਿਦ ਦੇ ਆਗੂਆਂ ਨੂੰ ਕਾਜੀ ਕਿਹਾ ਜਾਂਦਾ ਹੈ। ਅਰਬ ਦੇ ਪਿੰਡਾਂ ਦੇ ਆਗੂਆਂ ਨੂੰ ਸ਼ੇਖ ਕਿਹਾ ਜਾਂਦਾ ਹੈ ਅਤੇ ਘਾਨਾ ਦੇ ਪਿੰਡਾਂ ਦੇ ਆਗੂਆਂ ਨੂੰ ਪ੍ਰਧਾਨ ਕਿਹਾ ਜਾਂਦਾ ਹੈ।
ਇੱਥੇ ਆਗੂਆਂ ਦੇ ਲਈ ਕੁਝ ਹੋਰ ਸੰਭਾਵਿਤ ਨਾਮ ਅਤੇ ਪੱਦਵੀਆਂ ਹਨ। ਇਹ ਨਾਮ ਅਤੇ ਪੱਦਵੀਆਂ ਮਹੱਤਵਪੂਰਨ ਹਨ ਕਿਉਂਕਿ ਤੁਹਾਨੂੰ ਉਸ ਅਗਵਾਈ ਨੂੰ ਸਮਝਣਾ ਚਾਹੀਦਾ ਹੈ ਜੋ ਜੀਵਨ ਦੇ ਦੂਜੇ ਖੇਤਰ ਵਿੱਚ ਤੁਹਾਡੇ ਚੱਲ ਰਹੇ ਸੰਸਾਰ ਦੇ ਬਾਹਰ ਹਨ।
ਆਮ ਤੌਰ ਤੇ, ਆਗੂ ਇੱਕ ਦੂਜੇ ਨੂੰ ਪਹਿਚਾਣਦੇ ਹਨ ਜਦੋਂ ਉਹ ਗਤੀਵਿਧੀ ਦੇ ਦੂਜੇ ਖੇਤਰਾਂ ਵਿੱਚ ਹੁੰਦੇ ਹਨ। ਉਦਾਹਰਣ ਦੇ ਲਈ, ਮੇਰੀ ਅਗਵਾਈ ਦੀਆਂ ਯੋਗਤਾਵਾਂ ਨੂੰ ਇੱਕ ਵਾਰ ਇੱਕ ਨਾਸਤਿਕ ਦੁਆਰਾ ਪਹਿਚਾਣਿਆ ਗਿਆ ਸੀ ਜੋ ਨਾ ਤਾਂ ਮਸੀਹ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਨਾ ਹੀ ਚਰਚ ਵਿੱਚ। ਜਿਸ ਉੱਤੇ ਵੀ ਇਹ ਮਨੁੱਖ ਮੈਨੂੰ ਇੱਕ ਆਗੂ ਦੇ ਰੂਪ ਵਿੱਚ ਚੁਣਨ ਯੋਗ ਸੀ ਜਿਸਦੀ ਉਹ ਸੁਣੇਗਾ। ਉਸ ਨੇ ਮੇਰੇ ਆਤਮਿਕ ਧਰਮ-ਸਿਧਾਂਤਾਂ ਨੂੰ ਨਹੀਂ ਪਹਿਚਾਣਿਆ ਸੀ ਪਰ ਉਸ ਨੇ ਮੇਰੀ ਅਗਵਾਈ ਦੀ ਨਿਪੁੰਨਤਾ ਨੂੰ ਪਹਿਚਾਣ ਲਿਆ ਸੀ ਅਤੇ ਉਸ ਨੇ ਮੈਨੂੰ ਕਿਹਾ ਸੀ ਕਿ ਇਨ੍ਹਾਂ ਕੋਸ਼ਲਾਂ ਨੂੰ ਦੂਜੇ ਨਾਸਤਿਕਾਂ ਦੀ ਵੀ ਦੱਸੋ। ਜੇ ਤੁਸੀਂ ਇੱਕ ਧਾਰਮਿਕ ਆਗੂ ਹੋ ਤਦ ਤੁਸੀਂ ਸਾਥੀ ਆਗੂਆਂ ਨੂੰ ਪਹਿਚਾਣ ਲਵੋਗੇ ਫਿਰ ਭਾਵੇਂ ਉਹ ਬਿਜ਼ਨਸਮੈਨ ਹੋਵੇ, ਰਾਜਨੇਤਾ ਹੋਵੇ, ਨਾਸਤਿਕ ਜਾਂ ਦੂਜੇ ਧਰਮਾਂ ਦੇ ਆਗੂ।
ਦੂਜੇ ਪਾਸੇ ਜੇ ਤੁਸੀਂ ਇੱਕ ਆਗੂ ਨਹੀਂ ਹੋ ਤਦ ਜਦੋਂ ਤੁਸੀਂ ਕਿਸੇ ਆਗੂ ਨੂੰ ਵੇਖਦੇ ਜਾਂ ਮਿਲਦੇ ਹੋ ਤਾਂ ਉਸ ਨੂੰ ਪਹਿਚਾਣ ਨਹੀਂ ਸਕੋਗੇ। ਉਦਾਹਰਣ ਦੇ ਲਈ, ਬਹੁਤ ਸਾਰੇ ਰਾਜਨੇਤਾ ਜੋ ਸਰਕਾਰ ਵਿੱਚ ਔਹੁੱਦਿਆਂ ਉੱਤੇ ਬਿਰਾਜਮਾਨ ਹਨ ਉਹ ਦੂਜੇ ਖੇਤਰਾਂ ਦੇ ਆਗੂਆਂ ਨੂੰ ਨਹੀਂ ਪਹਿਚਾਣਦੇ ਅਤੇ ਨਾ ਉਨ੍ਹਾਂ ਨੂੰ ਮਹੱਤਵ ਦਿੰਦੇ ਹਨ, ਕਿਉਂਕਿ ਉਹ ਖ਼ੁਦ ਆਗੂ ਨਹੀਂ ਹਨ। ਇੱਕ ਰਾਜਨੇਤਾ ਹੋਣ ਦੇ ਨਾਤੇ ਹਰ ਇੱਕ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਰਨੀਆਂ ਅਤੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਉਸ ਨਾਲੋਂ ਵੱਖ ਹੁੰਦਾ ਹੈ ਜਿੱਥੇ ਆਗੂ ਲੋਕਾਂ ਦੀ ਅਗਵਾਈ ਖੁਸ਼ਹਾਲੀ ਅਤੇ ਵਿਕਾਸ ਦੇ ਲਈ ਕਰਦੇ ਹਨ।
ਉੱਪਰ ਦੇ ਹਵਾਲੇ ਵਿੱਚ, ਤੁਸੀਂ ਵੱਖ-ਵੱਖ ਤਰ੍ਹਾਂ ਦੇ ਆਗੂਆਂ ਨੂੰ ਪਾਉਗੇ ਜੋ ਯਰੂਸ਼ਲਮ ਦੇ ਪਿੰਡ ਵਿੱਚ ਸਨ। ਪ੍ਰਭੂ ਦਾ ਦੰਡ ਸਮਾਜ ਤੋਂ ਵੱਖ-ਵੱਖ ਤਰ੍ਹਾਂ ਦੇ ਆਗੂਆਂ ਨੂੰ ਦੂਰ ਕਰਨਾ ਸੀ।
1. ਆਗੂਆਂ ਨੂੰ ਕਪਤਾਨ ਕਿਹਾ ਗਿਆ।
2. ਆਗੂਆਂ ਨੂੰ ਪ੍ਰਧਾਨ ਕਿਹਾ ਗਿਆ।
3. ਆਗੂਆਂ ਨੂੰ ਨਾਇਕ ਕਿਹਾ ਗਿਆ।
4. ਆਗੂਆਂ ਨੂੰ ਰਾਸ਼ਟਰਪਤੀ ਕਿਹਾ ਗਿਆ।
5. ਆਗੂਆਂ ਨੂੰ ਪ੍ਰਧਾਨ ਮੰਤਰੀ ਕਿਹਾ ਗਿਆ।
6. ਆਗੂਆਂ ਨੂੰ ਅਯਾਲੀ ਕਿਹਾ ਗਿਆ।
7. ਆਗੂਆਂ ਨੂੰ ਸੈਨਾਪਤੀ ਕਿਹਾ ਗਿਆ।
8. ਆਗੂਆਂ ਨੂੰ ਰਾਜਪਾਲ ਕਿਹਾ ਗਿਆ।
9. ਆਗੂਆਂ ਨੂੰ ਮਾਰਗਦਰਸ਼ਕ ਕਿਹਾ ਗਿਆ।
10. ਆਗੂਆਂ ਨੂੰ ਪਾਸਟਰ ਕਿਹਾ ਗਿਆ।
11. ਆਗੂਆਂ ਨੂੰ ਸਵਾਮੀ ਕਿਹਾ ਗਿਆ।
12. ਆਗੂਆਂ ਨੂੰ ਅਗਵਾਈ ਕਰਨ ਵਾਲਾ ਜਾਂ ਮੁੱਖੀਆਂ ਕਿਹਾ ਗਿਆ।
13. ਆਗੂਆਂ ਨੂੰ ਪ੍ਰਬੰਧਕ ਕਿਹਾ ਗਿਆ।
14. ਆਗੂਆਂ ਨੂੰ ਪ੍ਰਧਾਨ ਕਿਹਾ ਗਿਆ।
15. ਆਗੂਆਂ ਨੂੰ ਸ਼ਾਸਕ ਕਿਹਾ ਗਿਆ।
16. ਆਗੂਆਂ ਨੂੰ ਮਾਣਯੋਗ ਨਾਗਰਿਕ ਕਿਹਾ ਗਿਆ।
17. ਆਗੂਆਂ ਨੂੰ ਸਲਾਹਕਾਰ ਕਿਹਾ ਗਿਆ।
18. ਆਗੂਆਂ ਨੂੰ ਪਾਇਲਟ-ਵਿਮਾਨ ਚਾਲਕ ਕਿਹਾ ਗਿਆ।
19. ਆਗੂਆਂ ਨੂੰ ਨਿਗਰਾਨੀ ਕਰਨ ਵਾਲਾ ਕਿਹਾ ਗਿਆ।
20. ਆਗੂਆਂ ਨੂੰ ਉੱਚ ਅਧਿਕਾਰੀ ਕਿਹਾ ਗਿਆ।
21. ਆਗੂਆਂ ਨੂੰ ਐਲਡਰ ਕਿਹਾ ਗਿਆ।
22. ਆਗੂਆਂ ਨੂੰ ਗਤੀ ਨਿਰਧਾਰਕ ਕਿਹਾ ਗਿਆ।
23. ਆਗੂਆਂ ਨੂੰ ਨਿਰੀਖਕ ਕਿਹਾ ਗਿਆ।
24. ਆਗੂਆਂ ਨੂੰ ਪ੍ਰਸ਼ਾਸਕ ਕਿਹਾ ਗਿਆ।
25. ਆਗੂਆਂ ਨੂੰ ਨਿਰਦੇਸ਼ਕ ਕਿਹਾ ਗਿਆ।
26. ਆਗੂਆਂ ਨੂੰ ਸਿੱਖਿਅਕ, ਸਵਾਮੀ ਕਿਹਾ ਗਿਆ।
27. ਆਗੂਆਂ ਨੂੰ ਪ੍ਰਭੂ ਕਿਹਾ ਗਿਆ।
28. ਆਗੂਆਂ ਨੂੰ ਤਾਨਾਸ਼ਾਹ ਕਿਹਾ ਗਿਆ।
29. ਆਗੂਆਂ ਨੂੰ ਰਾਜਾ ਕਿਹਾ ਗਿਆ।
30. ਆਗੂਆਂ ਨੂੰ ਰਾਹ ਦਸੇਰੇ ਕਿਹਾ ਗਿਆ।
31. ਆਗੂਆਂ ਨੂੰ ਸੀਨੀਅਰ ਕਿਹਾ ਗਿਆ।
32. ਆਗੂਆਂ ਨੂੰ ਚਾਲਕ ਕਿਹਾ ਗਿਆ।
33. ਆਗੂਆਂ ਨੂੰ ਸ਼ੇਰ ਕਿਹਾ ਗਿਆ।
34. ਆਗੂਆਂ ਨੂੰ ਜੱਜ ਕਿਹਾ ਗਿਆ।
35. ਆਗੂਆਂ ਨੂੰ ਮਾਹਿਰ ਕਿਹਾ ਗਿਆ।
36. ਆਗੂਆਂ ਨੂੰ ਮਾਹਿਰ ਕਿਹਾ ਗਿਆ।
37. ਆਗੂਆਂ ਨੂੰ ਹੀਰੋ ਕਿਹਾ ਗਿਆ।
38. ਆਗੂਆਂ ਨੂੰ ਸਕੱਤਰ ਕਿਹਾ ਗਿਆ।
39. ਆਗੂਆਂ ਨੂੰ ਪੂਰਵ ਸੰਕੇਤ ਦੇਣ ਵਾਲਾ ਕਿਹਾ ਗਿਆ।
40. ਆਗੂਆਂ ਨੂੰ ਸਾਊ ਕਿਹਾ ਗਿਆ।
ਅਧਿਆਇ 4
ਬਾਈਬਲ ਵਿੱਚ ਅਗਵਾਈ ਉੱਤੇ
ਕਿਸ ਤਰ੍ਹਾਂ ਫ਼ੈਸਲਾ ਕੀਤਾ ਗਿਆ
ਬਾਈਬਲ ਵਿੱਚ ਅਗਵਾਈ ਇੱਕ ਮਹੱਤਵਪੂਰਨ ਵਿਸ਼ਾ ਹੈ। ਜ਼ਿਆਦਾਤਰ ਬਾਈਬਲਾਂ ਜਦੋਂ ਇਸ ਵਿਸ਼ੇ ਉੱਤੇ ਵਿਚਾਰ-ਮਸ਼ਵਰਾ ਕਰਦੀ ਹੈ ਤਦ ਉਹ ਆਗੂ ਸ਼ਬਦ ਦਾ ਇਸਤੇਮਾਲ ਨਹੀਂ ਕਰਦੀ। ਇਸਦੇ ਕਾਰਨ ਅਗਵਾਈ ਦਾ ਵਿਸ਼ਾ ਅਤੇ ਹੋਰ ਸੰਸਾਰਿਕ ਦਿਲਚਸਪੀਆਂ ਉੱਤੇ ਛੱਡ ਦਿੱਤਾ ਜਾਂਦਾ ਹੈ। ਫਿਰ ਵੀ, ਵੱਖ-ਵੱਖ ਸ਼ਬਦਾਂ ਅਤੇ ਨਾਮਾਂ ਦੀ ਇੱਕ ਸਮਝ ਆਗੂ ਸ਼ਬਦ ਦੇ ਲਈ ਕੀਤੀ ਜਾਂਦੀ ਹੈ ਜੋ ਬਾਈਬਲ ਵਿੱਚ ਵਿਸ਼ੇ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਜਿਸ ਨੂੰ ਆਗੂਆਂ ਦੇ ਲਈ ਇਸਤੇਮਾਲ ਕੀਤਾ ਗਿਆ ਹੈ। ਹੇਠਲੇ ਹਵਾਲੇ ਵਿੱਚ ਆਗੂਆਂ ਦੇ ਲਈ ਕ੍ਰਮਵਾਰ ਵਰਣਨਾਂ ਨੂੰ ਪ੍ਰਗਟ ਕਰਦੇ ਹਨ।
1. ਰਸੂਲ ਪੌਲੁਸ ਦੁਆਰਾ ਅਗਵਾਈ ਦੇ ਲਈ ਪ੍ਰਬੰਧ ਕਰਨ ਵਾਲੇ (ਸਰਕਾਰ) ਇਸਤੇਮਾਲ ਕੀਤਾ ਗਿਆ ਹੈ। ਇਸ ਸੂਚੀ ਵਿੱਚੋਂ ਸ਼ਾਮਲ ਕਰਨ ਤੇ, ਅਗਵਾਈ ਨੂੰ ਪਰਮੇਸ਼ੁਰ ਦੀ ਵੱਲੋਂ ਕਿਰਪਾ ਮੰਨਿਆ ਗਿਆ ਹੈ।
ਅਤੇ ਕਲੀਸੀਆ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ; ਪਹਿਲਾਂ ਰਸੂਲਾਂ ਨੂੰ, ਦੂਜੇ ਨਬੀਆਂ ਨੂੰ, ਤੀਜ਼ੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ।
1 ਕੁਰਿੰਥੀਆਂ 12:28
2. ਪੌਲੁਸ ਦੁਆਰਾ ਇੱਕ ਆਗੂ ਨੂੰ ਅਗਵਾਈ ਕਰਨ ਵਾਲੇ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ। ਇਸ ਸੂਚੀ ਵਿੱਚ ਸ਼ਾਮਲ ਕਰਨ ਦੁਆਰਾ, ਅਗਵਾਈ ਨੂੰ ਪਰਮੇਸ਼ੁਰ ਦੀ ਵੱਲੋਂ ਇੱਕ ਵਰਦਾਨ ਮੰਨਿਆ ਗਿਆ।
ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਦੇਵੇ, ਉਪਕਾਰ ਤਰੱਦਦ ਨਾਲ ਹੋਵੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ।
ਰੋਮੀਆਂ 12:8
3. ਅਗਵਾਈ ਦੇ ਲਈ ਅਗਵਾਈ ਦੀ ਸ਼ੈਲੀ ਉਸ ਅਗਵਾਈ ਤੋਂ ਵੱਖ ਹੁੰਦੀ ਹੈ ਜਿਵੇਂ ਕਿ ਸੰਸਾਰ ਨੇ ਨਿਰਧਾਰਿਤ ਕੀਤੀ ਜਾਂ ਠਹਿਰਾਈ ਹੈ।
ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਟਹਿਲੂਏ ਵਰਗਾ ਬਣੇ।
ਲੂਕਾ 22:26
4. ਬਾਈਬਲ ਵਿੱਚ, ਉਸ ਵਿਅਕਤੀ ਨੂੰ ਕਲੀਸੀਆ ਦੀ ਅਗਵਾਈ ਕਰਨ ਯੋਗ ਮੰਨਿਆ ਗਿਆ, ਜੇ ਉਹ ਇੱਕ ਔਰਤ ਦੀ ਅਗਵਾਈ ਕਰਨ ਦੇ ਯੋਗ ਹੈ। ਉਸ ਸੂਚੀ ਵਿੱਚ ਸ਼ਾਮਲ ਕਰਨ ਨਾਲ, ਅਗਵਾਈ ਦੇ ਕੁਝ ਲੋਕਾਂ (ਸਾਰਿਆਂ ਮਨੁੱਖਾਂ ਦੇ ਲਈ ਨਹੀਂ) ਦੇ ਲਈ ਸੁਰੱਖਿਅਤ ਰੱਖਣਾ ਮੰਨਿਆ ਗਿਆ।
(ਪਰ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ੁਰ ਦੀ ਕਲੀਸੀਆ ਦੀ ਰੱਖਵਾਲੀ ਕਿੱਕੁਰ ਕਰੇਗਾ?)
1 ਤਿਮੋਥਿਉਸ 3:5
5. ਇਸਰਾਏਲ ਦੇ ਆਗੂਆਂ ਨੂੰ ਇੱਕ ਸਮੇਂ ਨਿਆਈਂ ਕਿਹਾ ਜਾਂਦਾ ਸੀ। ਹੋਰ ਮੌਕਿਆਂ ਉੱਤੇ ਉਨ੍ਹਾਂ ਨੂੰ ਰਾਜੇ ਕਿਹਾ ਜਾਂਦਾ ਸੀ। ਉਨ੍ਹਾਂ ਦੀ ਅਗਵਾਈ ਕਰਨ ਦੀ ਸ਼ੈਲੀ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਵਰਣਨ ਨਿਆਈਆਂ ਅਤੇ ਰਾਜਿਆਂ ਦੀਆਂ ਕਿਤਾਬਾਂ ਵਿੱਚ ਕੀਤਾ ਗਿਆ ਹੈ।
ਤਦ ਯਹੋਵਾਹ ਨੇ ਨਿਆਈਆਂ ਨੂੰ ਠਹਿਰਾਇਆ ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾ ਦਿੱਤਾ।
ਪਰ ਉਨ੍ਹਾਂ ਨੇ ਆਪਣੇ ਨਿਆਈਆਂ ਨੂੰ ਵੀ ਨਾ ਮੰਨਿਆ ਸਗੋਂ ਓਪਰਿਆਂ ਦਿਉਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਉਹ ਉਸ ਰਾਹੋਂ ਛੇਤੀ ਨਾਲ ਮੁੜ ਗਏ ਜਿਸ ਦੇ ਵਿੱਚ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੀ ਆਗਿਆਕਾਰੀ ਕਰਦੇ ਹੋਏ ਤੁਰਦੇ ਸਨ ਅਤੇ ਉਨ੍ਹਾਂ ਵਾਂਙੁ ਨਾ ਵਰਤੇ।
ਜਦ ਯਹੋਵਾਹ ਨੇ ਉਨ੍ਹਾਂ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾਹ ਉਨ੍ਹਾਂ ਨਿਆਈਆਂ ਦੇ ਸੰਗ ਸੀ ਅਤੇ ਜਦ ਤੀਕ ਨਿਆਈ ਜੀਉਂਦਾ ਸੀ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾਉਂਦਾ ਰਿਹਾ ਇਸ ਲਈ ਜੋ ਯਹੋਵਾਹ ਨੇ ਉਨ੍ਹਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁੱਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ।
ਅਤੇ ਅਜਿਹਾ ਹੋਇਆ ਕਿ ਜਦ ਉਹ ਆਪਣਿਆਂ ਪਿਉ ਦਾਦਿਆਂ ਨਾਲੋਂ ਆਪ ਵਧੀਕ ਅਪਰਾਧੀ ਬਣੇ ਇਸ ਲਈ ਜੋ ਉਹ ਓਪਰਿਆਂ ਦਿਓਤਿਆਂ ਦੀ ਪੂਜਾ ਕਰਨ ਲਈ ਉਨ੍ਹਾਂ ਦੇ ਮਗਰ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕੇ ਅਰ ਉਹ ਆਪੋ ਆਪਣੇ ਕੰਮਾਂ ਅਰ ਆਪੋ ਆਪਣੇ ਕੁਰਾਹ ਤੋਂ ਮੁੜਦੇ ਨਹੀਂ ਸਨ।
ਨਿਆਈਆਂ 2:16-19
ਜਿਹਾ ਯਹੋਵਾਹ ਮੇਰੇ ਮਾਲਕ ਪਾਤਸ਼ਾਹ ਦੇ ਨਾਲ ਸੀ ਤਿਹਾ ਹੀ ਸੁਲੇਮਾਨ ਦੇ ਨਾਲ ਹੋਵੇ ਅਤੇ ਉਹਦੀ ਰਾਜ ਗੱਦੀ ਨੂੰ ਮੇਰੇ ਮਾਲਕ ਪਾਤਸ਼ਾਹ ਦਾਊਦ ਦੀ ਰਾਜ ਗੱਦੀ ਨਾਲੋਂ ਵਧਾਵੇ।
1 ਰਾਜਿਆਂ 1:37
ਅਧਿਆਇ 5
ਇਸ ਤਰ੍ਹਾਂ ਦੀ ਅਗਵਾਈ ਤੋਂ
ਤੁਹਾਨੂੰ ਬਚਣਾ ਚਾਹੀਦਾ ਹੈ
ਮੇਰੀ ਪਰਜਾ ! ਬੱਚੇ ਉਨ੍ਹਾਂ ਨੂੰ ਜਿੱਚ ਕਰਦੇ, ਅਤੇ ਤੀਵੀਆਂ ਉਨ੍ਹਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ, ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ।
ਯਸਾਯਾਹ 3:12
ਪਰਮੇਸ਼ੁਰ ਘੋਸ਼ਣਾ ਕਰਦਾ ਹੈ ਕਿ ਔਰਤਾਂ ਅਤੇ ਬੱਚੇ ਉਸ ਦੀ ਪਰਜਾ ਉੱਤੇ ਅਗਵਾਈ ਕਰਨਗੇ। ਇਸ ਆਇਤ ਦਾ ਵਾਕ ਸਾਨੂੰ ਇਹ ਵਿਸ਼ਵਾਸ ਕਰਨ ਯੋਗ ਕਰਦਾ ਹੈ ਕਿ ਉਹ ਲੋਕਾਂ ਦੇ ਇੱਕ ਸਮੂਹ ਦੇ ਲਈ ਸ਼ਰਾਪ, ਇੱਕ ਦੰਡ ਹੈ ਕਿ ਔਰਤਾਂ ਅਤੇ ਬੱਚਿਆਂ ਦੁਆਰਾ ਉਨ੍ਹਾਂ ਉੱਤੇ ਰਾਜ ਕੀਤਾ ਜਾਵੇ। ਸਥਾਈ ਤੌਰ ਤੇ ਇਹ ਕੁਝ ਸਖ਼ਤ ਲੱਗ ਸਕਦਾ ਹੈ ਪਰ ਥੋੜ੍ਹੀ ਫ਼ਿਕਰ ਅਤੇ ਗ਼ੌਰ ਕਰਨ ਤੇ ਹਵਾਲੇ ਦਾ ਅਰਥ ਸਾਨੂੰ ਇਹ ਸਮਝਣ ਯੋਗ ਕਰਨਗੇ ਕਿ ਅਗਵਾਈ ਕਰਨ ਦੀਆਂ ਯੋਗਤਾਵਾਂ ਦਾ ਵਿਕਾਸ ਕਰੀਏ। ਪੱਕਾ ਹੀ ਇਹ ਦੋ ਸ਼ਰਾਪ ਹਨ ਜਿਨ੍ਹਾਂ ਨੂੰ ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਹਰ ਕੀਮਤ ਤੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਤੁਸੀਂ ਇਹ ਕਥਨ ਤਾਂ ਸੁਣਿਆ ਹੀ ਹੋਵੇਗਾ, ਤੁਸੀਂ ਅਜੇ ਬੱਚੇ ਹੋ?
ਤੁਸੀਂ ਇਹ ਕਥਨ ਤਾਂ ਸੁਣਿਆ ਹੀ ਹੋਵੇਗਾ, ਤੁਸੀਂ ਬੱਚੇ ਦੇ ਵਾਂਗ ਵਿਵਹਾਰ ਕਰ ਰਹੇ ਹੋ!
ਤੁਸੀਂ ਪਹਿਲਾਂ ਇਹ ਕਿਹਾ ਹੋਵੇਗਾ, ਮੈਂ ਕੋਈ ਬੱਚਾ ਨਹੀਂ ਹਾਂ।
ਇਹ ਕਥਨ ਕਹੇ ਗਏ ਕਿਉਂਕਿ ਕਦੇ-ਕਦੇ ਵੱਡੇ ਬੁੱਢੇ ਬੱਚਿਆਂ ਦੇ ਵਾਂਗ ਵਿਵਹਾਰ ਕਰਦੇ ਹੋ। ਬਦਕਿਸਮਤੀ ਨਾਲ, ਉੱਚ ਹਵਾਲਿਆਂ ਉੱਤੇ ਬੈਠੇ ਆਗੂ ਅਕਸਰ ਬੱਚਿਆਂ ਦੇ ਵਾਂਗ ਵਰਤਾਓ ਕਰਦੇ ਹਨ ਅਤੇ ਇਹ ਉਨ੍ਹਾਂ ਦੇ ਚਾਰੇ ਪਾਸੇ ਦੇ ਲੋਕਾਂ ਉੱਤੇ ਡੂੰਘਾ ਅਸਰ ਪਾਉਂਦਾ ਹੈ।
ਫਿਰ, ਬਹੁਤ ਸਾਰੇ ਆਗੂ ਆਪਣੇ ਫ਼ੈਸਲਿਆਂ ਨੂੰ ਲੈਣ ਅਤੇ ਅਗਵਾਈ ਦੀ ਸ਼ੈਲੀ ਵਿੱਚ ਔਰਤਾਂ ਦੇ ਵਾਂਗ ਵਿਵਹਾਰ ਕਰਦੇ ਹਨ। ਇੱਕ ਔਰਤ ਜੋ ਪਰਮੇਸ਼ੁਰ ਦੇ ਵਚਨ ਅਤੇ ਪਵਿੱਤਰ ਆਤਮਾ ਦੁਆਰਾ ਚਲਾਈ ਨਹੀਂ ਗਈ ਉਹ ਇੱਕ ਭਿਆਨਕ ਮਨੁੱਖ ਪ੍ਰਾਣੀ ਬਣ ਸਕਦਾ ਹੈ ਅਧੀਨ ਰਹਿਣਾ ਪਵੇ। ਆਮ ਤੌਰ ਤੇ, ਬੋਲ ਰਿਹਾ ਹਾਂ, ਔਰਤਾਂ ਨੂੰ ਉਪਯੁਕਤ ਲਾਇਕ ਅਤੇ ਜ਼ਰੂਰੀ ਆਗੂ ਬਣਨ ਦੇ ਲਈ ਸੁਘੜਤਾ ਹੌਂਸਲੇ ਨਾਲ ਬੋਲਣ ਵਾਲੀ ਅਤੇ ਸੁਸ਼ੀਲ ਬਣਨ ਦੀ ਜ਼ਰੂਰਤ ਹੈ।
1. ਤੁਹਾਨੂੰ ਅਗਵਾਈ ਦੀ ਅਜਿਹੀ ਸ਼ੈਲੀ ਦਾ ਵਿਕਾਸ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਕਿ ਇੱਕ ਬੱਚੇ ਦੀ ਅਗਵਾਈ ਦੇ ਯੋਗ ਹੋਵੇ।
2. ਤੁਹਾਨੂੰ ਅਗਵਾਈ ਦੀ ਅਜਿਹੀ ਸ਼ੈਲੀ ਦਾ ਵਿਕਾਸ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਕਿ ਇੱਕ ਔਰਤ ਦੀ ਅਗਵਾਈ ਦੇ ਯੋਗ ਹੋਵੇ।
ਅਧਿਆਇ 6
ਇੱਕ ਬੱਚੇ ਦੀ ਅਗਵਾਈ
ਮੇਰੀ ਪਰਜਾ! ਬੱਚੇ ਜਿਹਨਾਂ ਨੂੰ ਜਿੱਚ ਕਰਦੇ, ਅਤੇ ਤੀਵੀਆਂ ਉਨ੍ਹਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ, ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ।
ਯਸਾਯਾਹ 3:12
1. ਇੱਕ ਬੱਚੇ ਦੀ ਅਗਵਾਈ ਦਾ ਚਰਿੱਤਰ ਚਿਤਰਨ ਵਿਸੰਗਠਤ ਅਰਥਾਤ ਅਵਿਵਸਥਾ ਦੁਆਰਾ ਕੀਤਾ ਜਾਂਦਾ ਹੈ।
ਤਾਂ ਮੈਂ ਮੁੰਡੇ ਉਨ੍ਹਾਂ ਦੇ ਸਰਦਾਰ ਬਣਾਵਾਂਗਾ ਅਤੇ ਬੱਚੇ ਉਨ੍ਹਾਂ ਦੇ ਉੱਤੇ ਹਕੂਮਤ ਕਰਨਗੇ।
ਯਸਾਯਾਹ 3:4
ਜੇ ਤੁਸੀਂ ਆਪਣੇ ਨਿੱਜੀ ਕਮਰੇ ਨੂੰ ਠੀਕ ਨਹੀਂ ਕਰ ਸਕਦੇ ਤਦ ਤਾਂ ਤੁਹਾਨੂੰ ਇੱਕ ਬੱਚਾ ਹੋਣਾ ਚਾਹੀਦਾ ਹੈ। ਜੇ ਤੁਸੀਂ ਉਨ੍ਹਾਂ ਸਥਾਨਾਂ ਨੂੰ ਸਾਫ਼-ਸੁਥਰਾ ਨਹੀਂ ਕਰ ਸਕਦੇ, ਜਿੱਥੇ ਤੁਸੀਂ ਰਹਿੰਦੇ ਹੋ, ਤਦ ਤੁਸੀਂ ਇੱਕ ਬੱਚਾ ਹੋ। ਜੇ ਤੁਸੀਂ ਸ਼ਹਿਰ ਨੂੰ ਸਾਫ਼ ਸੁਥਰਾ ਨਹੀਂ ਕਰ ਸਕਦੇ ਫਿਰ ਭਾਵੇਂ ਲੋਕ ਤੁਹਾਨੂੰ ਮੇਅਰ ਜਾਂ ਮੰਤਰੀ ਆਖਣ, ਆਖੋ, ਫਿਰ ਵੀ, ਤੁਹਾਨੂੰ ਇੱਕ ਬੱਚਾ ਹੋਣਾ ਚਾਹੀਦਾ ਹੈ।
ਤੁਹਾਨੂੰ ਅਗਵਾਈ ਦਾ ਅਧਿਐਨ ਕਰਨਾ ਚਾਹੀਦਾ ਹੈ, ਅਗਵਾਈ ਨੂੰ ਸਮਝਣਾ ਚਾਹੀਦਾ ਹੈ ਅਤੇ ਅਗਵਾਈ ਦੇ ਸਮੁਚਿਤ ਸਿਧਾਂਤਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਲੋਕਾਂ ਦੀ ਅਗਵਾਈ ਇੱਕ ਬੱਚੇ ਦੇ ਮਨ ਜਿਹੀ ਕਰ ਸਕਦੇ ਹੋ। ਬੱਚੇ ਦੀ ਅਗਵਾਈ ਦਾ ਨਤੀਜ਼ਾ ਤਾਨਾਸ਼ਾਹੀ ਹੋਵੇਗਾ ਜਿਵੇਂ ਕਿ ਬਾਈਬਲ ਭਵਿੱਖਬਾਣੀ ਕਰਦੀ ਹੈ। ਜਿੱਥੇ ਕਿਤੇ ਤੁਸੀਂ ਅਵਿਵਸਥਾ, ਗੜਬੜੀ, ਬੇਤਰਤੀਬੀ ਅਤੇ ਉਲਝਣ ਵੇਖਦੇ ਹੋ ਤੁਸੀਂ ਮੰਨ ਸਕਦੇ ਹੋ ਕਿ ਬੱਚੇ ਦੀ ਅਗਵਾਈ ਕੰਮ ਕਰਦੀ ਹੈ।
2. ਇੱਕ ਬੱਚੇ ਦੀ ਅਗਵਾਈ ਦਾ ਚਰਿੱਤਰ ਅਤੇ ਗੰਭੀਰ ਮਾਮਲਿਆਂ ਵਿੱਚ ਸਮਝ ਦੀ ਘਾਟ ਅਤੇ ਨਜ਼ਦੀਕ ਖ਼ਤਰੇ ਨਾਲ ਕੀਤਾ ਜਾਂਦਾ ਹੈ।
ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।
1 ਕੁਰਿੰਥੀਆਂ 13:11
ਤੁਹਾਨੂੰ ਅਗਵਾਈ ਦਾ ਅਧਿਐਨ ਕਰਨਾ ਚਾਹੀਦਾ ਹੈ, ਅਗਵਾਈ ਨੂੰ ਸਮਝਣਾ ਅਤੇ ਅਗਵਾਈ ਦੇ ਉਪਯੁਕਤ ਸਿਧਾਂਤਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਇੱਕ ਬੱਚੇ ਦੇ ਮਨ ਨਾਲ ਲੋਕਾਂ ਦਾ ਨਾਸ਼ ਕਰ ਸਕਦੇ ਹੋ। ਬੱਚੇ ਦਾ ਮਨ-ਦਿਮਾਗ਼ ਗੰਭੀਰ ਮਾਮਲਿਆਂ ਅਤੇ ਖ਼ਤਰਿਆਂ ਜਿਨ੍ਹਾਂ ਦਾ ਉਸ ਨੂੰ ਸਾਹਮਣਾ ਕਰਨਾ ਹੈ ਉਨ੍ਹਾਂ ਦਾ, ਸਮਝ ਦੀ ਘਾਟ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ।
ਆਗੂ ਰਹਿਤ ਲੋਕਾਂ ਦੇ ਆਮ ਤੌਰ ਤੇ ਰੋਟੀ ਖਾਣ ਦੇ ਗੰਦੇ ਸਥਾਨ ਅਤੇ ਗੰਦੇ ਬਾਥਰੂਮ ਹੁੰਦੇ ਹਨ। ਛੋਟੇ ਬੱਚੇ ਗੰਦਗੀ ਵਿੱਚ ਰਹਿੰਦੇ ਅਤੇ ਨਹੀਂ ਸਮਝਦੇ ਕਿ ਇਸ ਦਾ ਕੀ ਅਰਥ ਹੈ। ਜੇ ਬੱਚੇ ਇਕੱਲੇ ਛੱਡ ਦਿੱਤੇ ਜਾਂਦੇ ਹਨ ਤਦ ਗੰਦਗੀ ਅਤੇ ਧੂਲ ਮਿੱਟੀ ਵਿੱਚ ਸਾਣੇ ਜਾਂਦੇ ਹਨ। ਇਸ ਲਈ ਕੋਈ ਬੱਚਿਆਂ ਨੂੰ ਇਕੱਲਾ ਨਹੀਂ ਛੱਡਦਾ। ਉਹ ਨਾ ਤਾਂ ਕੁਝ ਸਾਫ਼ ਕਰ ਸਕਦੇ ਜਾਂ ਝਾੜ ਜਾਂ ਹਟਾ ਸਕਦੇ ਜਿਵੇਂ ਕੁਝ ਵੀ ਨਹੀਂ ਕਰ ਸਕਦੇ।
ਇਸੇ ਕਾਰਨ ਜਿਨ੍ਹਾਂ ਦੇਸ਼ਾਂ ਵਿੱਚ ਬੱਚੇ ਆਗੂ ਹਨ ਉਨ੍ਹਾਂ ਦੇ ਬਾਥਰੂਮ ਗੰਦੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਵੱਡੀਆਂ ਨਾਲੀਆਂ ਵਿੱਚ ਉੱਤੇ ਤੱਕ ਗੰਦਗੀ, ਕੂੜਾ-ਕਰਕਟ ਆਦਿ ਭਰਿਆ ਰਹਿੰਦਾ ਹੈ ਜੋ ਕਿ ਸਿਹਤ ਦੇ ਲਈ ਖ਼ਤਰਨਾਕ ਹੈ। ਉਨ੍ਹਾਂ ਪਿੰਡਾਂ ਦਾ ਚਰਿੱਤਰ-ਚਿਤਰਨ ਜਿਨ੍ਹਾਂ ਉੱਤੇ ਬੱਚੇ ਸ਼ਾਸਨ ਕਰਦੇ ਹਨ ਉਹ ਹਰ ਕਿਤੇ ਕੂੜਾ-ਕਰਕਟ ਅਤੇ ਬਿਮਾਰੀ ਫੈਲਾਉਣ ਵਾਲੀ ਗੰਦਗੀ ਭਰੀਆਂ ਹੁੰਦੀਆਂ ਹਨ। ਬੱਚੇ ਵਾਂਗ ਅਗਵਾਈ ਇਨ੍ਹਾਂ ਮੌਤ ਦੇ ਫੰਦਿਆਂ ਅਤੇ ਆਪਣੇ ਲੋਕਾਂ ਦੇ ਕਲਿਆਣ ਦੇ ਵਿਚਕਾਰ ਦੇ ਫ਼ਰਕ ਨੂੰ ਨਹੀਂ ਵੇਖ ਸਕਦੀ। ਜੇ ਉਹ ਇਨ੍ਹਾਂ ਦੇ ਵਿਚਕਾਰ ਜੋੜ ਨੂੰ ਨਾਪ ਵੀ ਲਵੋ ਤਾਂ ਉਹ ਜਾਣਦੇ ਨਹੀਂ ਕਿ ਕੀ ਕਰਨ। ਉਹ ਤਾਂ ਬਸ ਇਹੀ ਚਾਹੁੰਦੇ ਹਨ ਕਿ ਮੰਮੀ ਜਾਂ ਪਾਪਾ ਉਨ੍ਹਾਂ ਨੂੰ ਹੱਲ ਦੱਸਣ।
ਆਗੂ ਰਹਿਤ ਦੇਸ਼ਾਂ ਨੇ ਜੋ ਉਹ ਕਰ ਰਹੇ ਹਨ ਉਸ ਦੇ ਪਰਛਾਵਿਆਂ ਨੂੰ ਨਾ ਜਾਣਦੇ ਹੋਏ ਆਪਣੇ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਨੂੰ ਨਾਸ਼ ਕਰ ਦਿੱਤਾ ਹੈ।
3. ਬੱਚੇ ਦੀ ਅਗਵਾਈ ਦਾ ਚਰਿੱਤਰ-ਚਿਤਰਨ ਇਸ ਗੱਲ ਦੇ ਦੁਆਰਾ ਕੀਤਾ ਗਿਆ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਦੀ ਕੁਝ ਸਮਝ ਨਹੀਂ ਰੱਖਦਾ।
ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੇ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ।
1 ਕੁਰਿੰਥੀਆਂ 14:20
ਤੁਹਾਨੂੰ ਅਗਵਾਈ ਦਾ ਅਧਿਐਨ ਕਰਨਾ ਚਾਹੀਦਾ ਹੈ, ਅਗਵਾਈ ਨੂੰ ਸਮਝਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਇੱਕ ਬੱਚੇ ਦੇ ਮਨ ਨਾਲ ਲੋਕਾਂ ਦਾ ਨੁਕਸਾਨ ਕਰ ਸਕਦੇ ਹੋ। ਜਦੋਂ ਇੱਕ ਵਿਅਕਤੀ ਅਗਵਾਈ ਵਿੱਚ ਹੈ ਅਤੇ ਇਸਦੇ ਕੋਲ ਇੱਕ ਬੱਚੇ ਦਾ ਮਨ ਹੈ ਤਦ ਉਹ ਕਿਸੇ ਵੀ ਤਰ੍ਹਾਂ ਦੀਆਂ ਛੋਟੀਆਂ ਤੋਂ ਛੋਟੀਆਂ ਜਟਿਲ ਗੱਲਾਂ ਨੂੰ ਨਹੀਂ ਸਮਝਦਾ।
ਇਹ ਤਾਂ ਸਪੱਸ਼ਟ ਹੈ ਕਿ ਜਦੋਂ ਇੱਕ ਅਣਸਿੱਖਿਅਤ ਵਿਅਕਤੀ ਸੰਚਾਲਨ ਕਰਨ ਦੇ ਹਵਾਲੇ ਉੱਤੇ ਬਿਰਾਜਮਾਨ ਹੈ, ਤਦ ਉਹ ਆਪਣੇ ਕਥਨਾਂ ਦੇ ਉਲਝਾਵਾਂ ਨੂੰ ਨਹੀਂ ਸਮਝਦਾ। ਇੱਕ ਅਫ਼ਰੀਕੀ ਨੇਤਾ ਆਗੂ ਨੇ ਬਿਨ੍ਹਾਂ ਡਰੇ ਘੋਸ਼ਣਾ ਕੀਤੀ ਕਿ ਉਹ ਆਪਣੇ ਦੇਸ਼ ਦੇ ਕਰਜ਼ਿਆਂ ਦਾ ਭੁਗਤਾਨ ਕਦੀ ਨਹੀਂ ਕਰੇਗਾ। ਇੱਕ ਅਜਿਹੇ ਹੀ ਦੂਜੇ ਨੇਤਾ ਨੇ ਹਰੇਕ ਵਿਦੇਸ਼ੀ ਨੂੰ 24 ਘੰਟੇ ਦਾ ਸਮਾਂ ਦਿੱਤਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ 24 ਕਿਲੋ ਵਾਂਗ ਦੇ ਨਾਲ ਛੱਡ ਦਿਓ। ਫਿਰ ਵੀ ਦੂਜੇ ਨੇਤਾ ਨੇ ਉਹ ਨੇ ਆਪਣੇ ਲੋਕਾਂ ਦੇ ਲਈ ਅਰਬਾਂ-ਖਰਬਾਂ ਦੇ ਨੋਟ ਦਿੱਤੇ ਕਿ ਆਪਣੇ ਲਈ ਭੋਜਨ ਸਮੱਗਰੀ ਖਰੀਦਣ ਦੇ ਲਈ ਇਸਤੇਮਾਲ ਕਰਨਾ। ਉਸ ਦੀ ਅਗਵਾਈ ਦੇ ਅੰਦਰ ਇੱਕ ਡਬਲ ਰੋਟੀ ਦੀ ਕੀਮਤ ਇੱਕ ਅਰਬ ਡਾੱਲਰ ਹੋ ਸਕਦੀ ਸੀ। ਅਜਿਹੇ ਲੋਕ ਨਾ ਤਾਂ ਪੜ੍ਹਦੇ ਹਨ ਨਾ ਹੀ ਸਮਝਦੇ ਹਨ ਕਿ ਜੋ ਉਹ ਕਹਿ ਰਹੇ ਅਤੇ ਕਰ ਰਹੇ ਹਨ ਉਨ੍ਹਾਂ ਦੇ ਨਤੀਜ਼ੇ ਕੀ ਹੋਣਗੇ।
ਗ਼ਰੀਬ ਦੇਸ਼ਾਂ ਦੇ ਨੇਤਾਵਾਂ ਨੇ ਵਿਸ਼ਵਵਿਆਪਕ (ਸੰਸਾਰ ਸਮੂਹ) ਅਤੇ ਮੁਕਤ ਵਪਾਰ ਦੀਆਂ ਧਾਰਨਾਵਾਂ ਨੂੰ ਨਿਗਲ ਲਿਆ ਹੈ ਨਕਾਰਾਤਮਕ ਅਰਬਾਂ ਪਤੀ (ਨਤੀਜ਼ੇ) ਜਿਵੇਂ ਉਦਯੋਗੀਕਰਨ ਦੀ ਸਮਾਪਤੀ, ਖੇਤੀਬਾੜੀ ਨੂੰ ਵਧਾਉਣਾ ਅਤੇ ਪਿੰਡਾਂ ਦੀ ਜਨਸੰਖਿਆ ਘੱਟ ਨਾ ਕਰਨਾ। ਉਦਯੋਗ ਅਤੇ ਕਿਸਾਨੀ ਉਨ੍ਹਾਂ ਦੇਸ਼ਾਂ ਵਿੱਚ ਮਿਟਾ ਦਿੱਤੀ ਗਈ ਜਿਨ੍ਹਾਂ ਨੇ ਬਿਨ੍ਹਾਂ ਸੋਚੇ ਸਮਝੇ ਪੂਰੇ ਦਿਲ ਤੋਂ ਇਨ੍ਹਾਂ ਨੀਤੀਆਂ ਨੂੰ ਸਵੀਕਾਰ ਕਰ ਲਿਆ ਅਤੇ ਇਹ ਨਹੀਂ ਸਮਝਿਆ ਕਿ ਬਾਕੀ ਦੇਸ਼ ਦੇ ਨਤੀਜ਼ੇ ਕੀ ਹੋਣਗੇ। ਅਮੀਰ ਦੇਸ਼ਾਂ ਜਿਵੇਂ ਯੂ.ਐੱਸ.ਏ. ਅਤੇ ਆਸਟ੍ਰੇਲੀਆ ਨੇ ਇੰਗਲੈਂਡ ਦੇ ਨਾਲ ਵਪਾਰ ਦੇ ਵਿਚਾਰ ਨੂੰ ਇਸ ਅਧਾਰ ਉੱਤੇ ਹਰਾ ਕਰ ਦਿੱਤਾ ਸੀ ਕਿ ਜਦੋਂ ਤੱਕ ਉਹ ਆਪਣੇ ਨਿੱਜੀ ਉਦਯੋਗ ਖੜ੍ਹੇ ਨਾ ਕਰਨ ਉਨ੍ਹਾਂ ਦੇ ਨਾਲ ਅਜ਼ਾਦ ਵਪਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਜਟਿਲ ਕੁਦਰਤ ਨੂੰ ਸਮਝ ਲਿਆ ਜੋ ਆਪਣੀਆਂ ਹੱਦਾਂ ਨੂੰ ਸਸਤੀ ਆਇਤ ਦੇ ਲਈ ਖੋਲ੍ਹਣਾ ਸੀ।
ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਅਮੀਰ ਦੇਸ਼ਾਂ ਨੇ ਆਪਣੇ ਉਪਯੋਗਾਂ ਨੂੰ ਵਿਕਾਸ ਨਾ ਕਰਨ ਦੀ ਕੀਮਤ ਤੇ ਇੰਗਲੈਂਡ ਦੇ ਨਾਲ ਅਜ਼ਾਦ ਰੂਪ ਨਾਲ ਵਪਾਰ ਕਰਨ ਦੇ ਵਿਚਾਰ ਨੂੰ ਖਾਰਿਜ ਕਰ ਦਿੱਤਾ। ਉਹ ਸਸਤੀਆਂ ਕੀਮਤਾਂ ਤੇ ਆਪਣੀ ਸੀਮਾਵਾਂ ਨੂੰ ਖੋਲ੍ਹਣ ਦੀ ਗੁੰਝਲਦਾਰ ਸਭਾਓ ਨੂੰ ਸਮਝਦੇ ਸਨ।
ਇਸ ਤਰ੍ਹਾਂ ਦੀਆਂ ਜਟਿਲਤਾਵਾਂ ਉਨ੍ਹਾਂ ਨੇਤਾਵਾਂ ਉੱਤੇ ਸਪੱਸ਼ਟ ਨਹੀਂ ਹਨ ਜੋ ਬੱਚਿਆਂ ਦੇ ਬਰਾਬਰ ਹਨ। ਇਹ ਤੱਥ ਕਿ ਕੋਈ ਜੋ ਆਈ ਪੈਡਸ, ਅਤੇ ਆਈਫ਼ੋਨ ਅਤੇ ਆਈ ਪੋਡਸ, ਵੇਚਦਾ ਹੈ ਉਹ ਕਿਸੇ ਨਾ ਕਿਸੇ ਦੇ ਉੱਤੇ ਤਾਂ ਲਾਭਵੰਤ ਹੋਵੇਗਾ ਜੋ ਸੰਤਰਾ ਅਤੇ ਕੋਕੋਆ ਵੇਚਦੇ ਹਨ, ਇਹ ਗੱਲ ਆਗੂਆਂ ਨੂੰ ਅਸਾਨੀ ਨਾਲ ਸਮਝ ਵਿੱਚ ਨਹੀਂ ਆਉਂਦੀ ਜੋ ਇਹ ਘੋਸ਼ਣਾ ਕਰਦੇ ਹਨ ਕਿ ਉਨ੍ਹਾਂ ਦਾ ਜ਼ੋਰ ਤਾਂ ਖੇਤੀਬਾੜੀ ਉੱਤੇ ਹੋਵੇਗਾ।
ਕਿਵੇਂ ਇੱਕ ਬੱਚਾ ਇਨ੍ਹਾਂ ਇਨਾਮਾਂ ਵਿੱਚੋਂ ਨਤੀਜਿਆਂ ਨੂੰ ਸਮਝ ਸਕਦਾ ਹੈ ਜਿਵੇਂ ਕਿ ਵਾਪਸੀ, ਵੱਧਦੀਆਂ ਹੋਈਆਂ ਗਤੀਵਿਧੀਆਂ, ਸਹਿਕਿਰਿਆਵਾਂ, ਬਦਲਾਵ (ਨਵੇਂ ਕੰਮ) ਆਦਰਸ਼ ਬਜ਼ਾਰ, ਨਿਕੰਮੇ ਬਜ਼ਾਰ ਅਤੇ ਹੋਰ ਗੱਲਾਂ? ਅਤੇ ਫਿਰ ਵੀ ਪੂਰੀ ਜਨਸੰਖਿਆ ਲੋਕਾਂ ਦੁਆਰਾ ਮਾਰਗਦਰਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਸਕੂਲ ਵਿੱਚ ਇਨ੍ਹਾਂ ਗੱਲਾਂ ਦੇ ਅਧਿਐਨ ਕੀਤੇ ਹਨ ਪਰ ਜਾਣਦੇ ਨਹੀਂ ਕਿ ਉਨ੍ਹਾਂ ਨੂੰ ਆਪਣੇ ਦੇਸ਼ਾਂ ਵਿੱਚ ਲਾਗੂ ਕਿਵੇਂ ਕਰੀਏ।
4. ਇੱਕ ਬੱਚੇ ਦੀ ਅਗਵਾਈ ਦਾ ਚਰਿੱਤਰ-ਚਿਤਰਨ ਮੌਜ ਮਸਤੀ ਕਰਨ ਅਤੇ ਸਮਾਰੋਹ ਕਰਨ ਦੇ ਦੁਆਰਾ ਕੀਤਾ ਜਾਂਦਾ ਹੈ।