Discover millions of ebooks, audiobooks, and so much more with a free trial

Only $11.99/month after trial. Cancel anytime.

ਸ਼ਰਾਪੀਤ ਪ੍ਰਿਮਰੌਜ: Primrose's Curse (Punjabi Edition)
ਸ਼ਰਾਪੀਤ ਪ੍ਰਿਮਰੌਜ: Primrose's Curse (Punjabi Edition)
ਸ਼ਰਾਪੀਤ ਪ੍ਰਿਮਰੌਜ: Primrose's Curse (Punjabi Edition)
Ebook129 pages55 minutes

ਸ਼ਰਾਪੀਤ ਪ੍ਰਿਮਰੌਜ: Primrose's Curse (Punjabi Edition)

Rating: 0 out of 5 stars

()

Read preview

About this ebook

ਪ੍ਰਿਮਰੌਜ ਫਰਨਟਿਸ ਇਕ ਸੁੰਦਰ, ਦਲੇਰ, ਬਾਰਾਂ ਸਾਲਾਂ ਕੁੜੀ ਅਤੇ ਦੈਵੀਕ ਰਹੱਸਮਈ ਯੋਗਤਾਵਾਂ ਵਿਲੇ ਜੰਗਲ ਦੇ ਜਾਨਵਰਾਂ ਦਾ ਇਕ ਸਮੂਹ ਮਿਸਟੋਪਿਕਲ ਦੇ ਸੁੰਨਸਾਨ ਭਾਗ ਵਿੱਚ ਸਥਿਤ ਇਕ ਗੰਦੇ ਟਾਪੂ ਨਰਕਪੁਰ ਲਈ ਇਕ ਮਿਸ਼ਨ ਬਣਾਉਣ ਦੇ ਹਨ। ਉਹਨਾਂ ਦੇ ਮਿਸ਼ਨ  ਵਿੱਚ ਸਾਮੀਲ ਹੈ, ਦੁਸ਼ਟ ਜਾਦੂਗਰਣੀ "ਰਾਣੀ ਇਵਲਿਨ ਵੇਲਕਰੌਨਾ" ਨੂ ਹਰਾਉਣਾ ਅਤੇ ਮਾਨਵਤਾ ਤੇ ਲਏ ਗਏ ਉਸਦੇ ਸ਼ਰਾਪ ਨੂ ਤੋਰਣਾ ।
ਕਿਵੇਂ ਇਹ ਜੰਗਲ ਦੇ ਜਾਨਵਰ ਅਤੇ ਪ੍ਰਿਮਰੌਜ ਵਿਉਂਤ  ਬਣਾਉਣ ਹਨ ਤੇ ਕਿਵੇਂ ਉਸ ਦੁਸ਼ਟ ਜਾਦੂਗਰਣੀ ਨੂੰ ਹਰਾਉਣ ਲਈ ਆਪਣੇ ਦਲੇਰੀ ਭਰੇ ਸਫਰ ਤੇ ਨਿਕਲਦੇ ਹਨ?


ਕਿ ਜੰਗਲ ਦੇ ਇਹ ਪਿਆਰੇ ਜਾਨਵਰ ਦਾ ਸਮੂਹ ਅਤੇ ਇਕ ਮਾਸੂਮ ਬਾਰਾਂ ਸਾਲਾਂ ਦੀ ਕੁੜੀ ਉਸ ਭਿਆਨਕ ਰਾਣੀ ਇਵਲਿਨ ਨੂੰ ਹਰਾਉਣ ਵਿੱਚ ਕਾਮਯਾਬ ਹੋਣਗੇ? ਨਾਲ ਹੀ ਕਿ ਉਹ ਮਾਨਵਤਾ ਲਈ ਸ਼ਾਂਤੀ, ਸੁਰੱਖਿਆ  ਅਤੇ ਖੁਸ਼ੀ ਲਿਆਣ ਵਿੱਚ ਕਾਬਿਲ ਹੋਣਗੇ?
ਇਸ ਮਹਾਂਕਾਵਿ ਰੂਪੀ ਪਰੀਕਖਾ ਬਾਰੇ ਹੋਰ ਜਾਣਕਾਰੀ ਲਈ ਇਸ ਕਿਤਾਬ ਨੂੰ ਜਰੂਰ ਪੜ੍ਹੋ।

Languageਪੰਜਾਬੀ
Release dateFeb 17, 2020
ISBN9781950263295
ਸ਼ਰਾਪੀਤ ਪ੍ਰਿਮਰੌਜ: Primrose's Curse (Punjabi Edition)
Author

Kiara Shankar

Kiara Shankar es una talentosa autora y compositora de dieciséis años de San Francisco, California, EE. UU. Además de su pasión por escribir, le gusta leer y crear obras de arte. Su reciente libro, Avocado la Tortuga, ha sido traducido a quince idiomas, incluidos español, alemán, italiano, francés, chino tradicional, chino simplificado, hebreo, hindi, tamil, bengalí, kannada, ucraniano y más.

Related to ਸ਼ਰਾਪੀਤ ਪ੍ਰਿਮਰੌਜ

Related ebooks

Reviews for ਸ਼ਰਾਪੀਤ ਪ੍ਰਿਮਰੌਜ

Rating: 0 out of 5 stars
0 ratings

0 ratings0 reviews

What did you think?

Tap to rate

Review must be at least 10 words

    Book preview

    ਸ਼ਰਾਪੀਤ ਪ੍ਰਿਮਰੌਜ - Kiara Shankar

    ਸਮਰਪਿਤ

    ਵਿਸ਼ਏ ਵਸਤੂ

    ਵਿਸ਼ਏ ਵਸਤੂ

    ਮੁਢਲੀ ਜ਼ਿੰਦਗੀ

    ਜੰਗਲ ਦੇ ਜੀਵਾਂ ਨਾਲ ਮੁਲਾਕਾਤ

    ਬੋਨੇਆ ਨਾਲ ਮੁਲਾਕਾਤ

    ਰਾਣੀ ਸਰਾਹ ਦੇ ਵਿਆਹ ਵਿੱਚ ਸ਼ਾਮਿਲ ਹੋਣਾ

    ਨਰਕਪੁਰ ਦੀ ਸਾਹਸੀ ਯਾਤਰਾ

    ਨਰਕਪੁਰ ਦਾ ਖਾਤਮਾਂ ਅਤੇ ਗੁਪਤ ਰਸਤਾ

    ਛੁਪਿਆ ਹੋਇਆ ਵਰਦਾਨ

    ਐਲਵਿਨ ਵੇਲਕਰੋਨਾ ਦਾ ਖਾਤਮਾਂ

    ਘਰ ਵਾਪਸੀ ਦੀ ਯਾਤਰਾ

    ਹੁਣ ਵਾਸਤੇ ਅਲਵਿਦਾ

    ਪ੍ਰਿਮਰੋਜ ਦਾ ਪਰਿਵਾਰ ਨਾਲ ਪੁਨਰ ਮੇਲ

    ਕੁਛ ਜਾਣਕਾਰੀ ਲੇਖਕਾਂ ਸੰਬੰਧੀ

    ਮੁਢਲੀ ਜ਼ਿੰਦਗੀ

    ਇੱਕ ਸਮੇਂ ਦੀ ਗੱਲ ਹੈ,ਇੱਕ ਵੱਡੇ ਸੰਘਣੇ ਜੰਗਲ ਵਿੱਚ ਇੱਕ ਛੋਟੀ ਜਿਹੀ ਲੱਕੜ ਦੀ ਝੋਪੜੀ ਸੀ|ਇਸ ਝੋਪੜੀ ਵਿੱਚ ਇੱਕ ਬਾਰਾਂ ਕੁ ਸਾਲ ਦੀ ਦਲੇਰ ਕੁੜੀ ਰਹਿੰਦੀ ਸੀ| ਉਸਦਾ ਨਾਂ ਪ੍ਰਿਮਰੋਜ ਫਰਨੇਟਿਸ ਸੀ| ਉਸਦੇ ਵਾਲ ਲੰਬੇ ਅਤੇ ਸੁਨਹਿਰੀ,ਉਸਦੀਆਂ ਨੀਲੇ ਰੰਗ ਦੀਆ ਵੱਡੀਆਂ-ਵੱਡੀਆਂ ਅੱਖਾਂ ਅਤੇ ਉਸਦਾ ਚੇਹਰਾ ਗੁਲਾਬ ਵਾਂਗੂ ਖਿੜਿਆ ਹੋਇਆ ਸੀ| ਇੰਨੀ ਖ਼ੂਬਸੂਰਤੀ ਅਤੇ ਸੋਨੇ ਵਰਗਾ ਸਾਫ ਦਿਲ ਹੋਣ ਦੇ ਬਾਵਜੂਦ ਪ੍ਰਿਮਰੋਜ ਅਤੇ ਉਸਦਾ ਪਰਿਵਾਰ ਬਹੁਤ ਗ਼ਰੀਬੀ ਵਿੱਚ ਗੁਜ਼ਾਰਾ ਕਰ ਰਹੇ ਸਨ| ਪਰਿਵਾਰ ਦੀ ਇਸ ਮੰਦਹਾਲੀ ਕਾਰਣ ਉਹ ਅਮੀਅਬਲੇਵਉਏ ਸ਼ਹਿਰ ਵਿੱਚ ਨਹੀਂ ਰਹਿ ਸਕਦੇ ਸਨ ਅਤੇ ਇਸੇ ਕਾਰਣ ਉਹਨਾਂ ਨੂੰ ਸ਼ਹਿਰ ਤੋਂ ਦੂਰ ਇਸ ਸੰਘਣੇ ਜੰਗਲ ਵਿੱਚ ਗੁਜ਼ਾਰਾ ਕਰਨਾ ਪੈ ਰਿਹਾ ਸੀ|ਜੇ ਬੱਘੀ ਤੇ ਸਫ਼ਰ ਕਰੀਏ ਤਾ ਪ੍ਰਿਮਰੋਜ ਦੀ ਝੋਪੜੀ ਸ਼ਹਿਰ ਤੋਂ ਇੱਕ ਘੰਟੇ ਦੀ ਦੂਰੀ ਤੇ ਸੀ|

    ਜੀਵਿਕਾ ਲਈ ਪੀ੍ਮਰੋਜ ਕੱਪੜੇ ਸਿੰਦੀ ਅਤੇ ਸਵੈਟਰ ਬੁਣਦੀ। ਉਸਦਾ ਵੱਡਾ ਭਰਾ ਸਟੇਨਲੀ ਜੰਗਲ ਤੋਂ ਦਰਖ਼ਤ ਕੱਟਦਾ ਅਤੇ ਅਮੀਅਬਲੇਵਉਏ ਦੇ ਵਪਾਰੀਆਂ ਨੂੰ ਵੇਚ ਦਿੰਦਾ| ਸਟੇਨਲੀ ਲੱਕੜ ਦੇ ਲੱਠੇ,ਸੀਤੇ ਹੋਏ ਕਪੜੇ ਅਤੇ ਬੁਣੇ ਹੋਏ ਸਵੈਟਰ ਆਪਣੀ ਗੂੜੇ ਭੂਰੇ ਰੰਗ ਦੀ ਬੱਘੀ ਜਿਸਨੂੰ ਉਹਨਾਂ ਦਾ ਚਿੱਟੇ ਰੰਗ ਦਾ ਘੋੜਾ ਜਿੰਜਰ ਹੱਕਦਾ ਸੀ ਵਿਚ ਰੱਖਦਾ ਅਤੇ ਸ਼ਹਿਰ ਲੈ ਜਾਂਦਾ ਸੀ| ਪ੍ਰਿਮਰੋਜ ਦੀ ਮਾਂ ਜੋ ਕਿ ਪਿਛਲੇ ਕਾਫੀ ਸਮੇ ਤੋਂ ਬਿਮਾਰ ਸੀ। ਇੱਕ ਸਵੇਰ ਉਸਦੀ ਮੌਤ ਹੋ ਜਾਂਦੀ ਹੈ। ਆਪਣੇ ਪਰਿਵਾਰ ਵਿਚ ਅਚਾਨਕ ਵਾਪਰੇ ਇਸ ਦੁੱਖ ਭਰੇ ਹਾਦਸੇ ਕਾਰਨ ਪ੍ਰਿਮਰੋਜ ਉਸਦੇ ਪਿਤਾ ਅਤੇ ਉਸਦਾ ਭਰਾ ਸਟੇਨਲੀ ਕਈ ਦਿਨ ਸੋਗ ਵਿਚ ਰਹਿੰਦੇ ਹਨ। ਪਰਿਵਾਰ ਵਿੱਚ ਵਾਪਰੇ ਇਸ ਗੰਭੀਰ ਹਾਦਸੇ ਕਾਰਣ ਸਬ ਸਦਮੇ ਵਿੱਚ ਸਨ|ਸਟੇਨਲੀ ਇਸ ਹਾਦਸੇ ਤੋਂ ਬਾਅਦ ਕਾਫੀ ਸਮਾਂ ਜੰਗਲ ਵਿੱਚ ਲੱਕੜਾਂ ਕੱਟਦੇ ਵਤੀਤ ਕਰਨ ਲੱਗ ਗਿਆ, ਪ੍ਰਿਮਰੋਜ ਵੀ ਸਾਰਾ ਦਿਨ ਕੱਪੜੇ ਸਿੰਦੀ ਅਤੇ ਆਪਣੇ ਪਿਆਰੇ ਬੁੱਢੇ ਪਿਤਾ ਦਾ ਧਿਆਨ ਰੱਖਦੀ ਘਰ ਦੇ ਰੋਜ਼ਾਨਾ ਦੇ ਕੰਮਕਾਜ ਦੀ ਜ਼ਿੰਮੇਵਾਰੀ ਵੀ ਹੁਣ ਉਸਦੇ ਸਿਰ ਤੇ ਆ ਗਈ ਸੀ|

    ਦਿਨ ਲੰਘਦੇ ਗਏ,ਇੱਕ ਸ਼ਾਮ ਜਦ ਪ੍ਰਿਮਰੋਜ ਪਰਿਵਾਰ ਵਾਸਤੇ ਖਾਣਾ ਬਣਾ ਰਹੀ ਸੀ,ਅਚਾਨਕ ਉਸਦੇ ਪਿਤਾ ਨੂੰ ਅਧਰੰਗ ਦਾ ਦੌਰਾ ਪੈ ਗਿਆ| ਇਸ ਦੌਰੇ ਕਾਰਣ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ,ਨਾ ਤਾ ਉਹ ਬੋਲ ਸਕਦੇ ਸਨ ਅਤੇ ਨਾ ਹੀ ਬਿਸਤਰੇ ਤੋਂ ਉੱਠ ਸਕਦੇ ਸਨ| ਕਿਉਂਕਿ ਇਸ ਦੌਰੇ ਕਰ ਕੇ ਉਹਨਾਂ ਦੀਆ ਦੋਵੇਂ ਲੱਤਾਂ ਲਕਵਾ ਗ੍ਰਸਤ ਹੋ ਗਾਇਆ ਸਨ| ਪ੍ਰਿਮਰੋਜ ਅਤੇ ਸਟੇਨਲੀ ਨੇ ਉਹਨਾਂ ਨੂੰ ਕੁਦਰਤੀ ਜੜੀ-ਬੂਟਿਆਂ ਤੋਂ ਬਣਿਆ ਦਵਾਈਆਂ ਦਿੱਤੀਆਂ ਜਿਸ ਕਾਰਣ ਉਹਨਾਂ ਦੀ ਆਵਾਜ਼ ਤਾ ਵਾਪਿਸ ਆ ਗਈ ਪਰ ਉਹਨਾਂ ਦੀ ਸਿਹਤ ਦਿਨੋ-ਦਿਨ ਗਿਰਦੀ ਜਾ ਰਹੀ ਸੀ|

    ਪ੍ਰਿਮਰੋਜ ਰੋਜ ਘਰ ਦੇ ਕੰਮਕਾਜ ਤੋਂ ਇਲਾਵਾ ਆਪਣੇ ਬਿਮਾਰ ਪਿਤਾ ਦਾ ਚੰਗੀ ਤਰਾਂ ਖਿਆਲ ਰੱਖਦੀ,ਜਦਕਿ ਦੂਜੇ ਪਾਸੇ ਸਟੇਨਲੀ ਘਰ ਦੇ ਖਰਚਿਆ ਲਈ ਜੰਗਲ ਵਿੱਚ ਸਖ਼ਤ ਮਿਹਨਤ ਕਰਨ ਲੱਗ ਪਿਆ|

    ਕੁਝ ਦੀਨਾ ਬਾਅਦ ਪ੍ਰਿਮਰੋਜ ਦੇ ਪਿਤਾ ਦੀ ਸਿਹਤ ਵਿਚ ਕੁਝ ਸੁਧਾਰ ਹੋ ਗਿਆ,ਪਰ ਉਹਨਾਂ ਦੀਆ ਲਕਵਾ ਗ੍ਰਸਤ ਲੱਤਾਂ ਨਾ ਠੀਕ ਹੋ ਸਕਿਆ| ਇਸੇ ਕਾਰਣ ਉਹ ਹਮੇਸ਼ਾ ਮੰਜੇ ਤੇ ਹੀ ਰਹਿੰਦੇ ਤੇ ਆਪਣੇ ਹਰ ਕਮ ਲਈ ਉਹ ਪ੍ਰਿਮਰੋਜ ਤੇ ਸਟੇਨਲੀ ਦੇ ਭਰੋਸੇ ਹੀ ਸਨ|

    ਹਾਲਾਂਕਿ ਪ੍ਰਿਮਰੋਜ ਦੇ ਪਿਤਾ ਆਪਣੀ ਧੀ ਤੇ ਪੁੱਤਰ ਵੱਲੋਂ ਕੀਤੀ ਜਾ ਰਹੀ ਸੇਵਾ ਸੰਭਾਲ ਤੋਂ ਬਹੁਤ ਹੀ ਖੁਸ਼ ਸਨ|

    ਪ੍ਰਿਮਰੋਜ, ਕਾਸ਼ ਮੈਂ ਬਾਹਰ ਜਾ ਸਕਦਾ ਅਤੇ ਕਮ ਵਿੱਚ ਤੇਰੇ ਭਰਾ ਦੀ ਕੋਈ ਮਦਦ ਕਰ ਸਕਦਾ,ਪਰ ਮੈਨੂੰ ਡਰ ਹੈ ਮੇਰੀਆਂ ਇਹ ਲਕਵਾ ਗ੍ਰਸਤ ਲੱਤਾਂ ਮੈਨੂੰ ਕਦੇ ਇਸ ਬਿਸਤਰੇ ਤੋਂ ਬਾਹਰ ਨਹੀਂ ਆਣ ਦੇਣਗੀਆਂ| ਪ੍ਰਿਮਰੋਜ ਦੇ ਪਿਤਾ ਨੇ ਆਪਣੀਆਂ ਗਤੀਹੀਨ ਲੱਤਾਂ ਵੱਲ ਵੇਖਦਿਆਂ ਕਿਹਾ,ਉਹਨਾਂ ਦਾ ਦਿਲ ਦੁੱਖ ਨਾਲ ਭਰਿਆ ਪਿਆ ਸੀ|

    ਤੁਸੀਂ ਫਿਕਰ ਨਾ ਕਰੋ, ਪਿਆਰੇ ਪਿਤਾਜੀ| ਮੇਰੇ ਮਨ ਵਿੱਚ ਇੱਕ ਤਰਕੀਬ ਆਈ ਹੈ, ਮੈਨੂੰ ਦੂਰ ਘਣੇ ਜੰਗਲ ਵਿੱਚ ਉੱਗਣ ਵਾਲੇ ਇੱਕ ਦੈਵੀ ਫੁੱਲ ਬਾਰੇ ਪਤਾ ਹੈ ਜਿਸ ਵਿੱਚੋਂ ਅੰਮ੍ਰਿਤ ਨਿਕਲਦਾ ਹੈ|ਮੈਂ ਕੱਲ ਸਵੇਰੇ ਜੰਗਲ ਵਿੱਚ ਜਾਵਾਂਗੀ ਅਤੇ ਇਸ ਦੈਵੀ ਫੁੱਲ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੀ|ਜੇ ਕਿਸੇ ਤਰਾਂ ਮੈਂ ਇਸ ਫੁੱਲ ਨੂੰ ਲੱਭ ਲਿਆ ਅਤੇ ਤੁਸੀਂ ਇਸਦਾ ਅੰਮ੍ਰਿਤ ਪੀ ਲਵੋ ਤਾ ਤੁਹਾਡਾ ਲਕਵਾ ਠੀਕ ਹੋ ਜਾਵੇਗਾ| ਪ੍ਰਿਮਰੋਜ ਨੇ ਪਿਤਾ ਨੂੰ ਤਸੱਲੀ ਦਿੰਦਿਆਂ ਕਿਹਾ|

    ਧੰਨਵਾਦ ਪ੍ਰਿਮਰੋਜ! ਮੈਨੂੰ ਪਤਾ ਹੈ ਮੈਂ ਮਦਦ ਲਈ ਤੇਰੇ ਤੇ ਹੀ ਭਰੋਸਾ ਕਰ ਸਕਦਾ ਹਾਂ| ਇਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਵੇਗੀ| ਪ੍ਰਿਮਰੋਜ ਦੇ ਪਿਤਾ ਨੇ ਬੜੀ ਨਿਮਰਤਾ ਨਾਲ ਵੇਖਦਿਆਂ ਕਿਹਾ|

    ਜੰਗਲ ਦੇ ਜੀਵਾਂ ਨਾਲ ਮੁਲਾਕਾਤ

    ਅਗਲੇ ਦਿਨ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾ ਪ੍ਰਿਮਰੋਜ ਤਿਆਰ ਹੋ ਗਈ, ਉਸਨੇ ਹੱਥ ਨਾਲ ਬਣੀ ਹੋਈ ਇੱਕ ਟੋਕਰੀ ਲਿੱਤੀ ਅਤੇ ਆਪਣੇ ਪਿਤਾ ਨੂੰ ਸਟੇਨਲੀ ਕੋਲ ਝੋਪੜੀ ਵਿੱਚ ਛੱਡ ਜੰਗਲ ਵੱਲ ਤੁਰ ਪਈ| ਸੰਘਣੇ ਜੰਗਲ ਵਿੱਚ ਕਈ ਮੀਲ ਤੁਰਨ ਤੋਂ ਬਾਅਦ ਉਹ ਇੱਕ ਨਦੀ ਕੋਲ ਪੁੱਜੀ ਜੋ ਸਾਫ ਨੀਲੇ ਰੰਗ ਦੇ ਪਾਣੀ ਨਾਲ ਭਰੀ ਹੋਈ ਸੀ| ਨਦੀ ਵਿੱਚ ਪਏ ਹਲਕੇ ਭੂਰੇ ਰੰਗ ਦੇ ਪੱਥਰ ਕੁਦਰਤੀ ਪੁਲ ਵਾਂਗੂ ਸੀ|ਇਹਨਾਂ ਪੱਥਰਾਂ ਨੂੰ ਟਪਦੇ ਹੋਏ ਉਸਨੇ ਨਦੀ ਨੂੰ ਪਾਰ ਕੀਤਾ|

    ਨਦੀ ਦਾ ਪਾਣੀ ਇੰਨਾ ਨਿਰਮਲ ਸੀ ਕਿ ਪ੍ਰਿਮਰੋਜ ਝੁਕੀ ਅਤੇ ਹੱਥ ਦੀ ਬੁੱਕਲ ਨਾਲ ਇਹ ਸੁੱਧ ਪਾਣੀ ਪੀਣ ਲੱਗ ਗਈ|ਇਸ ਨਾਲ ਉਸਨੂੰ ਜੰਗਲ ਦੇ ਸਫਰ ਨਾਲ ਹੋਈ ਥਕਾਵਟ ਨੂੰ ਦੂਰ ਕਰਨ ਵਿਚ ਵੀ ਕਾਫੀ

    Enjoying the preview?
    Page 1 of 1